ਆਜ਼ਾਦੀ ਦੇ 75 ਸਾਲ: ‘ਹਿੰਦੂ ਰਾਸ਼ਟਰ’ ਸਿਧਾਂਤ ਤੇ ਕੀ ਹੈ ਜ਼ਮੀਨੀ ਹਕੀਕਤ

08/03/2022 11:45:30 AM

ਪਿਛਲੇ ਕੁਝ ਸਮੇਂ ਵਿੱਚ ਸੱਤਾ ਧਿਰ ਨਾਲ ਜੁੜੇ ਜ਼ਿੰਮੇਵਾਰ ਲੋਕਾਂ ਅਤੇ ਚੁਣੇ ਹੋਏ ਲੋਕ ਨੁਮਾਇੰਦਿਆਂ ਦੇ ਅਜਿਹੇ ਅਨੇਕ ਬਿਆਨ ਟੀਵੀ ਚੈਨਲਾਂ ''''ਤੇ ਦੇਖਣ ਨੂੰ ਮਿਲੇ, ਜਿਨ੍ਹਾਂ ਨੂੰ ਕੁਝ ਸਾਲ ਪਹਿਲਾਂ ਤੱਕ ਲੋਕ ਨਿੱਜੀ ਗੱਲਬਾਤ ਵਿੱਚ ਵੀ ਕਹਿਣ ਤੋਂ ਪਰਹੇਜ਼ ਕਰਦੇ ਸਨ।

ਇਨ੍ਹਾਂ ਸਾਰੇ ਬਿਆਨਾਂ ਵਿੱਚ ਮੁਸਲਮਾਨਾਂ ਨੂੰ ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਧਾਰਮਿਕ ਆਯੋਜਨਾਂ ਲਈ ਨਿਸ਼ਾਨਾ ਬਣਾਇਆ ਗਿਆ।

ਇਸ ਵਿੱਚ ਹੋਵੇ, , ਹਾਈਵੇਅ ''''ਤੇ ਜਾਂ ... ਅਜਿਹੇ ਬਿਆਨਾਂ ਦੀ ਲੰਬੀ ਸੂਚੀ ਹੈ। ਇਸ ਤਰ੍ਹਾਂ ਦੇ ਬਿਆਨਾਂ ਦੀ ਭਰਮਾਰ ਚੋਣਾਂ ਦੇ ਆਸ-ਪਾਸ ਜ਼ਿਆਦਾ ਹੁੰਦੀ ਹੈ, ਪਰ ਇਨ੍ਹਾਂ ਦੀ ਝੜੀ ਕਦੇ ਬੰਦ ਨਹੀਂ ਹੁੰਦੀ।

ਹਿੰਦੂ ਮੁਸਲਮਾਨਾਂ ਵਿਚਾਲੇ ਵਧਦੀਆਂ ਤਰੇੜਾਂ

ਭਾਰਤ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਇੱਕ ਤਰੇੜ ਆਜ਼ਾਦੀ ਦੇ ਪਹਿਲਾਂ ਤੋਂ ਰਹੀ ਹੈ ਅਤੇ ਸਮੇਂ-ਸਮੇਂ ''''ਤੇ ਦੰਗਿਆਂ ਦੀ ਸ਼ਕਲ ਵਿੱਚ ਦੋਵੇਂ ਭਾਈਚਾਰਿਆਂ ਵਿਚਕਾਰ ਟਕਰਾਅ ਵੀ ਹੁੰਦੇ ਰਹੇ ਹਨ।

ਇਹ ਵੀ ਸੱਚ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕਾਨਪੁਰ-ਮੁੰਬਈ (1992), ਮੇਰਠ (1987), ਰਾਂਚੀ (1967), ਭਾਗਲਪੁਰ (1989) ਅਤੇ ਅਹਿਮਦਾਬਾਦ (2002) ਵਰਗੇ ਭਿਆਨਕ ਦੰਗੇ ਨਹੀਂ ਹੋਏ ਹਨ, 2020 ਦੇ ਦਿੱਲੀ ਦੰਗਿਆਂ ਨੂੰ ਛੱਡ ਕੇ।

Banner
BBC

ਵੀਡੀਓ- ਫਰਵਰੀ 2020 ਵਾਪਰੀ ਸੀ ਦਿੱਲੀ ਹਿੰਸਾ

Banner
BBC

ਪਰ ਦੋਵੇਂ ਭਾਈਚਾਰਿਆਂ ਵਿਚਕਾਰ ਤਰੇੜ ਪਹਿਲਾਂ ਤੋਂ ਜ਼ਿਆਦਾ ਗਹਿਰੀ ਹੁੰਦੀ ਦਿਖ ਰਹੀ ਹੈ, ਜਿਸ ਦੇ ਪਿੱਛੇ ਰੋਜ਼-ਰੋਜ਼ ਉਛਾਲੇ ਜਾਣ ਵਾਲੇ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਦੇਸ਼ ਦੇ ਮੁਸਲਮਾਨਾਂ ਨਾਲ ਹੈ।

ਇੱਥੇ ਅਸੀਂ ਉਨ੍ਹਾਂ ਮੁੱਦਿਆਂ ''''ਤੇ ਨਜ਼ਰ ਮਾਰ ਰਹੇ ਹਾਂ ਜੋ ਦਰਾੜ ਨੂੰ ਭਰਨ ਦੀ ਜਗ੍ਹਾ ਉਸ ਨੂੰ ਹੋਰ ਗਹਿਰਾ ਕਰਦੇ ਜਾ ਰਹੇ ਹਨ।

ਅਜਿਹਾ ਨਹੀਂ ਹੈ ਕਿ ਇਹ ਸਾਰੇ ਬਿਆਨ ਕੇਵਲ ਸਿਆਸੀ ਤਬਕੇ ਤੋਂ ਆ ਰਹੇ ਹਨ, ਬਲਕਿ ਸਮਾਜ ਦੇ ਹਰ ਹਿੱਸੇ ਵਿੱਚੋਂ ਆ ਰਹੇ ਹਨ।

ਸੋਸ਼ਲ ਮੀਡੀਆ ''''ਤੇ, ਪਾਰਟੀਆਂ ਦੇ ਬੁਲਾਰਿਆਂ ਤੋਂ ਲੈ ਕੇ ਵੱਟਸਐਪ ਗਰੁੱਪ ਦੇ ਰਿਸ਼ਤੇਦਾਰਾਂ ਵਿਚਕਾਰ ਹਿੰਦੂ-ਮੁਸਲਮਾਨ ਤਕਰਾਰ ਨਾਲ ਜੁੜੇ ਮੁੱਦਿਆਂ ''''ਤੇ ਬਹਿਸ ਅਤੇ ਵਿਵਾਦ ਲਗਾਤਾਰ ਜਾਰੀ ਹੈ।

ਕਦੇ ਧਰਮ-ਸੰਸਦ ਦੇ ਨਾਮ ''''ਤੇ, ਤਾਂ ਕਦੇ ਭੜਕਾਊ ਭਾਸ਼ਣ ਦੇ ਕੇ, ਕਦੇ ਮਾਸ ਦੀਆਂ ਦੁਕਾਨਾਂ ਨੂੰ ਲੈ ਕੇ, ਕਦੇ ਪਾਰਕ-ਮਾਲ ਵਿੱਚ ਨਮਾਜ਼ ਪੜ੍ਹਨ ਨੂੰ ਲੈ ਕੇ।

.. ਤਾਂ ਕਦੇ ਹਿਜਾਬ ਪਹਿਨਣ ''''ਤੇ ਹੰਗਾਮਾ ਖੜ੍ਹਾ ਕਰਕੇ, ਤਾਂ ਕਦੇ ਲਾਊਡ ਸਪੀਕਰ ਤੋਂ ਨਿਕਲੀ ਅਜ਼ਾਨ ਦੀ ਆਵਾਜ਼ ਨੂੰ ਮੁੱਦਾ ਬਣਾ ਕੇ ਇਹ ਸਿਲਸਿਲਾ ਕਿਸੇ-ਨਾ-ਕਿਸੇ ਰੂਪ ਵਿੱਚ ਚੱਲਦਾ ਰਿਹਾ ਹੈ।

ਜੇਕਰ ਤੁਸੀਂ ਗੌਰ ਕਰੋਗੇ ਤਾਂ ਦੇਖੋਗੇ ਕਿ ਇਨ੍ਹਾਂ ਸਾਰੇ ਹੰਗਾਮਿਆਂ ਦੇ ਪਿੱਛੇ ਜ਼ਿਆਦਾਤਰ ਉਹ ਲੋਕ ਹਨ ਜੋ ਮੰਨਦੇ ਹਨ ਕਿ ਭਾਰਤ ਹਿੰਦੂਆਂ ਦਾ ਦੇਸ਼ ਹੈ।

ਇੱਥੇ ਸਭ ਕੁਝ ਉਨ੍ਹਾਂ ਦੀ ਪਸੰਦ-ਨਾਪਸੰਦ ਦੇ ਹਿਸਾਬ ਨਾਲ ਤੈਅ ਹੋਵੇਗਾ, ਇਹੀ ਉਹ ਲੋਕ ਹਨ, ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਨਾਅਰੇ ਦਿੱਤੇ ਸਨ-

''''ਭਾਰਤ ਮੇਂ ਰਹਿਨਾ ਹੋਗਾ ਤੋ ਵੰਦੇ ਮਾਤਰਮ ਕਹਿਨਾ ਹੋਗਾ'''', ਜਾਂ ''''ਜੈ ਸ਼੍ਰੀਰਾਮ ਕਹਿਨਾ ਹੋਗਾ'''', ਅਜਿਹੇ ਨਾਅਰੇ ਰਾਜਸਥਾਨ ਦੇ ਉਦੇਪੁਰ, ਕਰੌਲੀ ਤੋਂ ਲੈ ਕੇ ਕਰਨਾਟਕ ਦੇ ਹੁਬਲੀ ਤੱਕ ਸੁਣਾਈ ਦਿੰਦੇ ਰਹੇ।

ਹੰਗਾਮਾ-ਦਰ-ਹੰਗਾਮਾ, ਇਹ ਜੋ ਸਿਲਸਿਲਾ ਚੱਲ ਰਿਹਾ ਹੈ, ਇਸ ਵਿੱਚ ਜੇਕਰ ਦੋ ਪੱਖ ਹਨ ਤਾਂ ਇੱਕ ਪੱਖ ਉਹ ਤਬਕਾ ਹੈ ਜੋ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਤੌਰ ''''ਤੇ ਦੇਖਦਾ ਹੈ, ਦੂਜੇ ਪਾਸੇ, ਦੇਸ਼ ਦੇ ਮੁਸਲਮਾਨ ਨਾਗਰਿਕ ਹਨ।

ਯੋਗੀ ਆਦਿਤਿਆਨਾਥ
Getty Images

ਯੂਪੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਉਸ ਬਿਆਨ ਨੂੰ ਯਾਦ ਕਰੋ ਜਿਸ ਵਿੱਚ ਉਨ੍ਹਾਂ ਨੇ

ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਸਫ਼ਾਈ ਦਿੱਤੀ ਸੀ ਕਿ 80 ਅਤੇ 20 ਫੀਸਦ ਤੋਂ ਉਨ੍ਹਾਂ ਦਾ ਮਤਲਬ ਹਿੰਦੂ ਅਤੇ ਮੁਸਲਮਾਨ ਤੋਂ ਨਹੀਂ ਸੀ।

ਬਲਕਿ ਉਨ੍ਹਾਂ ਦਾ ਇਸ਼ਾਰਾ ਦੇਸ਼ ਭਗਤ ਅਤੇ ਦੇਸ਼ ਵਿਰੋਧੀ ਤਾਕਤਾਂ ਵੱਲ ਸੀ।

ਭਾਵੇਂ ਕਿ ਚੁਣ-ਚੁਣ ਕੇ ਅਜਿਹੇ ਮੁੱਦਿਆਂ ਨੂੰ ਉਛਾਲਿਆ ਗਿਆ ਹੈ।

ਜਿਸ ਦਾ ਮਕਸਦ 80 ਫੀਸਦ ਹਿੰਦੂਆਂ ਨੂੰ ਤਾਕਤਵਰ ਹੋਣ ਦਾ ਅਹਿਸਾਸ ਦਿਵਾਉਣਾ ਅਤੇ 20 ਫੀਸਦ ਮੁਸਲਮਾਨਾਂ ਵਿੱਚ ਵੱਖਰੇਪਣ ਜਾਂ ਪਰਾਏਪਣ ਦੀ ਭਾਵਨਾ ਭਰਨਾ ਦਿਖਦਾ ਹੈ।

ਹਿੰਦੂ ਰਾਸ਼ਟਰ ਤੇ ਆਰਐੱਸਐੱਸ

ਹਿੰਦੂ ਧਰਮ ਨੂੰ ਰਾਜਨੀਤੀ ਦੇ ਕੇਂਦਰ ਵਿੱਚ ਲਿਆਉਣ ਦੀ ਕੋਸ਼ਿਸ਼ ਤਹਿਤ ਵਿਨਾਇਕ ਦਾਮੋਦਰ ਸਾਵਰਕਰ ਨੇ ਹਿੰਦੂਤਵ ਸ਼ਬਦ ਦਾ ਪ੍ਰਯੋਗ ਕੀਤਾ ਸੀ।

ਪਹਿਲੀ ਵਾਰ 1923 ਵਿੱਚ ਛਪੀ ਉਨ੍ਹਾਂ ਦੀ ਕਿਤਾਬ ''''ਅਸੈਂਸ਼ੀਅਲਜ਼ ਆਫ ਹਿੰਦੂਤਵਾ'''' ਵਿੱਚ ਦੋ ਰਾਸ਼ਟਰਵਾਦ ਦੀ ਦਲੀਲ ਸਾਹਮਣੇ ਰੱਖ ਗਈ।

ਉਨ੍ਹਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹਿੰਦੂ ਅਤੇ ਮੁਸਲਮਾਨ ਬੁਨਿਆਦੀ ਤੌਰ ''''ਤੇ ਇੱਕ ਦੂਜੇ ਤੋਂ ਅਲੱਗ ਹਨ।

ਸਾਵਰਕਰ ਦਾ ਕਹਿਣਾ ਸੀ ਕਿ ਭਾਰਤ ਹਿੰਦੂਆਂ ਦੀ ਜਨਮ ਭੂਮੀ ਅਤੇ ਪਵਿੱਤਰ ਭੂਮੀ ਹੈ।

ਸਾਵਰਕਰ
BBC

ਜਦੋਂਕਿ ਮੁਸਲਮਾਨਾਂ ਅਤੇ ਈਸਾਈਆਂ ਦੀ ਪਵਿੱਤਰ ਭੂਮੀ ਭਾਰਤ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਤੀਰਥ ਭਾਰਤ ਤੋਂ ਬਾਹਰ ਹਨ।

ਕਈ ਲੋਕ ਇਹ ਵੀ ਮੰਨਦੇ ਹਨ ਕਿ ਹਿੰਦੂਤਵ ਸ਼ਬਦ ਨੂੰ ਸਾਵਰਕਰ ਨੇ ਨਹੀਂ ਘੜਿਆ ਸੀ, ਪਰ ਉਨ੍ਹਾਂ ਨੇ ਇਸ ਦੀ ਵਿਸਥਾਰ ਨਾਲ ਅਤੇ ਨਵੀਂ ਵਿਆਖਿਆ ਕੀਤੀ।

ਕਈ ਇਤਿਹਾਸਕਾਰ ਮੰਨਦੇ ਹਨ ਕਿ ਹੈ।

''''ਹਿੰਦੂ ਰਾਸ਼ਟਰ'''' ਦੀ ਪਰਿਕਲਪਨਾ ਦੇ ਪਿੱਛੇ ਆਰਐੱਸਐੱਸ ਦੀ ਸੋਚ ਕੀ ਹੈ।

ਇਸ ਦਾ ਵਿਸਥਾਰਤ ਵੇਰਵਾ ਆਰਐੱਸਐੱਸ ਦੇ ਸੰਸਥਾਪਕ ਡਾਕਟਰ ਕੇਸ਼ਵ ਬਲੀਰਾਮ ਹੈੱਡਗੇਵਾਰ ਦੀ ਜੀਵਨੀ ਵਿੱਚ ਮਿਲਦਾ ਹੈ।

1925 ਵਿੱਚ ਦੁਸਹਿਰੇ ਦੇ ਦਿਨ ਰਾਸ਼ਟਰ ਸਵੈਮਸੇਵਕ ਸੰਘ ਦੀ ਸਥਾਪਨਾ ਨਾਗਪੁਰ ਵਿੱਚ ਹੋਈ ਸੀ, ਪਰ ਇਸ ਧਾਰਨਾ ''''ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।

1925 ਤੋਂ ਤਿੰਨ-ਚਾਰ ਸਾਲ ਪਹਿਲਾਂ ਤੋਂ ਹੀ ਨਾਗਪੁਰ ਦੇ ਵਾਤਾਵਰਨ ਵਿੱਚ ਹਿੰਦੂ-ਮੁਸਲਮਾਨ ਫ਼ਸਾਦ ਆਮ ਸਨ।

ਆਰਐੱਸਐੱਸ ਦੀ ਵੈੱਬਸਾਈਟ ''''ਤੇ ਮੌਜੂਦ '''''''' ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ। ਉਸ ਵਿੱਚ ਲਿਖਿਆ ਹੈ, "1924 ਤੋਂ ਨਾਗਪੁਰ ਵਿਚ ਮੁਸਲਮਾਨਾਂ ਦਾ ਆਰਥਿਕ ਬਾਈਕਾਟ ਹੋਣ ਦੇ ਕਾਰਨ ਉਨ੍ਹਾਂ ਦਾ ਪਾਰਾ ਚੜ੍ਹਿਆ ਹੋਇਆ ਸੀ।

ਉਨ੍ਹਾਂ ਦੇ ਪੱਖਪਾਤ ਦੀ ਚਿੰਤਾ ਨਾ ਕਰਦੇ ਹੋਏ ਸਤਰੰਜੀਪੁਰਾ, ਹੰਸਾਪੁਰੀ ਅਤੇ ਜੁੰਮਾ ਮਸਜਿਦਾਂ ਦੇ ਸਾਹਮਣੇ ਹਿੰਦੂਆਂ ਦੀਆਂ ਸ਼ੋਭਾ ਯਾਤਰਾਵਾਂ ਬਾਜੇ-ਗਾਜੇ ਨਾਲ ਨਿਕਲਦੀਆਂ ਰਹਿੰਦੀਆਂ ਸਨ।"

ਭਾਰਤ ਵਿੱਚ ਅੱਜ ਜਦੋਂ ਹਨੂਮਾਨ ਜਯੰਤੀ, ਰਾਮਨੌਮੀ ''''ਤੇ ਸ਼ੋਭਾ ਯਾਤਰਾਵਾਂ ਵਿੱਚ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਅਜਿਹੀਆਂ ਸ਼ੋਭਾ ਯਾਤਰਾਵਾਂ ਦੀ ਪਰੰਪਰਾ ਪਿਛਲੀ ਸਦੀ ਤੋਂ ਚੱਲੀ ਆ ਰਹੀ ਹੈ।

ਧਾਰਮਿਕ ਸ਼ੋਭਾੈ
Getty Images

ਪਹਿਲਾਂ ਵੀ ਇਹ ਸ਼ੋਭਾ ਯਾਤਰਾਵਾਂ ਮਸਜਿਦਾਂ ਦੇ ਇਲਾਕਿਆਂ ਤੋਂ ਕੱਢੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਵਿੱਚ ਲੋਕ ਲਾਠੀ-ਡੰਡੇ ਉਸ ਸਮੇਂ ਤੋਂ ਹੀ ਲੈ ਜਾਂਦੇ ਰਹੇ ਹਨ।

ਉਸੀ ਅਰਕਾਈਵ ਵਿੱਚ ਅੱਗੇ ਲਿਖਿਆ ਹੈ, "ਇਸ ਵਜ੍ਹਾ ਨਾਲ ਮੁਸਲਮਾਨਾਂ ਨੇ ਹਿੰਦੂਆਂ ਨੂੰ ਕਈ ਪ੍ਰਕਾਰ ਨਾਲ ਸਤਾਉਣ ਦਾ ਯਤਨ ਸ਼ੁਰੂ ਕਰ ਦਿੱਤਾ।"

"ਇਕੱਲਾ ਕਾਰਾ ਹਿੰਦੂ ਮਿਲ ਜਾਵੇ ਤਾਂ ਉਸ ਨੂੰ ਫੜ ਕੇ ਕੁੱਟਦੇ ਸਨ ਅਤੇ ਹਿੰਦੂ ਮੁਹੱਲਿਆਂ ਤੋਂ ਲੜਕੀਆਂ ਨੂੰ ਭਜਾ ਕੇ ਲੈ ਜਾਂਦੇ ਸਨ।"

ਇਸ ਤਰ੍ਹਾਂ ਹੀ ਦੋ ਮੁਸਲਮਾਨਾਂ ਦੇ ਡਰ ਤੋਂ ਭੱਜਣ ਵਾਲੇ ਇੱਕ ਹਿੰਦੂ ਨੂੰ ਰੋਕ ਕੇ ਡਾ. ਹੈੱਡਗੇਵਾਰ ਨੇ ਪੁੱਛਿਆ, "ਕਿਉਂ ਭੱਜ ਰਿਹਾ ਹੈਂ?"

ਉਸ ਨੇ ਸਾਹ ਚੜ੍ਹੇ ਹੋਏ ਉੱਤਰ ਦਿੱਤਾ, "ਦੋ ਮੁਸਲਮਾਨ ਮਾਰਨ ਨੂੰ ਆ ਗਏ, ਇਕੱਲਾ ਸੀ, ਕੀ ਕਰਦਾ? ਭੱਜ ਕੇ ਜਾਨ ਬਚਾਈ।"

ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੱਸਦੇ ਸਮੇਂ ਡਾ. ਹੈੱਡਗੇਵਾਰ ਕਹਿੰਦੇ ਸਨ ਕਿ ਲੋਕਾਂ ਦੇ ਮਨ ਤੋਂ ਹੀਣ ਭਾਵਨਾ ਅਤੇ ਭੈਅ ਨੂੰ ਕੱਢਿਆ ਜਾਵੇ।

ਆਤਮਵਿਸ਼ਵਾਸ ਨਾਲ ਹੀਣਤਾ ਦੂਰ ਕਰਨੀ ਹੈ ਅਤੇ ਹਿੰਦੂਆਂ ਦੇ ਮਨ ਵਿੱਚ ''''ਮੈਂ'''' ਦੇ ਸਥਾਨ ''''ਤੇ ''''ਅਸੀਂ ਪੈਂਤੀ ਕਰੋੜ'''' ਦੇ ਰਾਸ਼ਟਰੀ ਸਵੈਮਾਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।

ਸੰਖੇਪ ਵਿੱਚ ਕਹੀਏ ਤਾਂ ਹਿੰਦੂਆਂ ਦੇ ਅੰਦਰ ਦੀ ਇਸ ਕਥਿਤ ਹੀਣ ਭਾਵਨਾ ਨੂੰ ਖਤਮ ਕਰਕੇ ''''ਮਾਣ'''' ਦੇ ਭਾਵ ਨੂੰ ਭਰਨ ਦੀ ਪੂਰੀ ਕਹਾਣੀ ਦਾ ਨਾਮ ਹੀ ਮਿਸ਼ਨ ''''ਹਿੰਦੂ ਰਾਸ਼ਟਰ'''' ਹੈ।

ਜਿਸ ਦਾ ਉਦੇਸ਼ ਹਿੰਦੂਆਂ ਨੂੰ ਮੁਸਲਮਾਨਾਂ ਦੇ ਉਲਟ ਤਾਕਤਵਰ ਮਹਿਸੂਸ ਕਰਾਉਣਾ ਹੈ। ਆਰਐੱਸਐੱਸ ਦੇ ''''ਹਿੰਦੂ ਰਾਸ਼ਟਰ'''' ਦਾ ਵੀ ਇਹੀ ਹੈ।

ਮੁਸਲਮਾਨਾਂ ਵਿੱਚ ਡਰ

ਅੱਜ ਭਾਰਤ ਵਿੱਚ ਹਿੰਦੂਆਂ ਦੀ ਆਬਾਦੀ 95 ਕਰੋੜ ਤੋਂ ਜ਼ਿਆਦਾ ਹੈ।

ਪਰ ਆਰਐੱਸਐੱਸ ਦੇ ਬਾਨੀ ਹਿੰਦੂਆਂ ਵਿੱਚ ਜਿਸ ਤਰ੍ਹਾਂ ਦੇ ਡਰ ਦੀ ਗੱਲ ਕਰ ਰਹੇ ਸਨ, ਹੁਣ ਕਈ ਮੁਸਲਮਾਨ ਉਸੇ ਤਰ੍ਹਾਂ ਦੇ ਡਰ ਦੀ ਸ਼ਿਕਾਇਤ ਕਰਨ ਲੱਗੇ ਹਨ।

ਪਿਛਲੇ ਕੁਝ ਸਾਲਾਂ ਵਿੱਚ ਇਹ ''''ਡਰ'''' ਭਾਰਤ ਦੇ ਮੁਸਲਮਾਨਾਂ ਵਿੱਚ ਪੈਦਾ ਹੋਇਆ ਹੈ। ਇਸ ਦੇ ਤਰੀਕੇ ਅਲੱਗ ਅਲੱਗ ਰਹੇ ਹਨ।

Banner
BBC

ਵੀਡੀਓ-ਹਿਜਾਬ ਵਿਵਾਦ: ''''ਅੱਲਾਹ-ਹੂ-ਅਕਬਰ'''' ਦੇ ਨਾਅਰੇ ਲਗਾਉਣ ਵਾਲੀ ਕੁੜੀ ਨੂੰ ਮਿਲੋ

Banner
BBC

ਇਸ ਡਰ ਦਾ ਜ਼ਿਕਰ ਕਰਨਾਟਕ ਵਿੱਚ ਹਿਜਾਬ ਵਿਵਾਦ ਤੋਂ ਚਰਚਾ ਵਿੱਚ ਆਈ ਵਿੱਚ ਕੀਤਾ ਸੀ।

ਮੁਸਕਾਨ ਨੇ ਉਦੋਂ ਕਿਹਾ, "ਮੈਂ ਹਿਜਾਬ ਵਿੱਚ ਕਾਲਜ ਗਈ ਤਾਂ ਮੈਨੂੰ ਹਿਜਾਬ ਹਟਾਉਣ ਲਈ ਕਿਹਾ ਗਿਆ। ਮੈਨੂੰ ਡਰਾ ਰਹੇ ਸਨ, ਉਹ ਲੋਕ। ਮੇਰੇ ਤੋਂ ਪਹਿਲਾਂ ਚਾਰ ਲੜਕੀਆਂ ਨੂੰ ਤਾਂ ਲੌਕ ਹੀ ਕਰ ਦਿੱਤਾ ਸੀ। ਮੈਂ ਜਦ ਡਰਦੀ ਹਾਂ ਤਾਂ ਅੱਲ੍ਹਾ ਦਾ ਨਾਮ ਲੈਂਦੀ ਹਾਂ।"

ਅਜਿਹਾ ਹੀ ਡਰ ਦਿੱਲੀ ਦੇ ਜਹਾਂਗੀਰਪੁਰੀ ਦੇ ਮੁਸਲਮਾਨਾਂ ਵਿੱਚ ਵੀ ਦਿਖ ਰਿਹਾ ਹੈ।

ਦੇ ਦਿਨ ਨਿਕਲੀ ਸ਼ੋਭਾ ਯਾਤਰਾ ਵਿੱਚ ਹਿੰਸਾ ਦੇ ਬਾਅਦ ਤੋਂ ਇੱਕ ਘਰ ''''ਤੇ ਤਾਲਾ ਲਟਕਿਆ ਹੋਇਆ ਹੈ।

ਘਰ ਵਿੱਚ ਰਹਿਣ ਵਾਲੇ ਮੁਸਲਿਮ ਵਿਅਕਤੀ ਦਾ ਪਿਛਲੇ ਦੋ ਤਿੰਨ-ਮਹੀਨੇ ਤੋਂ ਪਤਾ ਨਹੀਂ ਹੈ। ਉਹ ਕਿੱਥੇ ਗਿਆ ਜਾਂ ਕਦੋਂ ਪਰਤੇਗਾ ਇਹ ਵੀ ਕਿਸੇ ਨੂੰ ਪਤਾ ਨਹੀਂ। ਪਤਾ ਹੈ ਤਾਂ ਸਿਰਫ਼ ਉਸ ਦੀ ਕਹਾਣੀ।

ਦੱਸਦੇ ਹਨ, "ਇੱਥੇ ''''ਉਹ'''' ਕਿਰਾਏ ''''ਤੇ ਰਹਿੰਦਾ ਸੀ। ਚਿਕਨ ਸੂਪ ਦੀ ਰੇਹੜੀ ਲਗਾਉਂਦਾ ਸੀ, ਪਰ ਡਰ ਕੇ ਭੱਜ ਗਿਆ।"

ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਰਾਮਨੌਮੀ ਦੇ ਜਲੂਸ ਦੌਰਾਨ ਜੋ ਹਿੰਸਾ ਹੋਈ, ਉਸ ਦੇ ਬਾਅਦ ਕਈ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ।

ਖਰਗੋਨ ਦੇ ਖ਼ਸਖ਼ਸ ਵਾੜੀ ਦੀ ਜਿਸ ਹਸੀਨਾ ਫ਼ਖ਼ਰੂ ਦੇ ਮਕਾਨ ਨੂੰ ਤੋੜਿਆ ਗਿਆ, ਉਹ ਘਰ ਉਨ੍ਹਾਂ ਨੂੰ ਤਹਿਤ ਮਿਲਿਆ ਸੀ।

ਡਰ ਅਤੇ ਗੁੱਸੇ ਵਿੱਚ ਉਹ ਕਹਿੰਦੀ ਹੈ, "ਪ੍ਰਸ਼ਾਸਨ ਨੇ ਘਰ ਹੀ ਕਿਉਂ ਤੋੜਿਆ, ਸਾਨੂੰ ਮਾਰ ਹੀ ਦਿੱਤਾ ਹੁੰਦਾ।"

ਇਸ ''''ਡਰ ਦਾ ਇਜ਼ਹਾਰ'''' ਨਰਾਤਿਆਂ ਵਿੱਚ ਜਬਰਨ ਮੀਟ ਦੀ ਦੁਕਾਨ ਬੰਦ ਕਰਾਉਣ ''''ਤੇ ਵਪਾਰੀਆਂ ਨੇ ਕੀਤਾ।

ਬੁਲਡੋਜ਼ਰ
BBC

ਇਸੇ ਡਰ ਦਾ ਇਜ਼ਹਾਰ ਗਿਆਨਵਾਪੀ ਮਸਜਿਦ ਵਿੱਚ ਕਥਿਤ ਸ਼ਿਵਲਿੰਗ ਮਿਲਣ ''''ਤੇ ਜੁੰਮੇ ਦੀ ਨਮਾਜ਼ ਪੜ੍ਹਨ ਜਾਣ ਵਾਲਿਆਂ ਨੇ ਬਨਾਰਸ ਵਿੱਚ ਵੀ ਕੀਤਾ।

ਨੂਪੁਰ ਸ਼ਰਮਾ ਦੇ ਪੈਗੰਬਰ ਮੁਹੰਮਦ ''''ਤੇ ਦਿੱਤੇ ਬਿਆਨ ਦੇ ਬਾਅਦ ਜਦੋਂ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਵਿਵਾਦ ਵਧਿਆ ਅਤੇ ਕਈ ਸ਼ਹਿਰਾਂ ਵਿੱਚ ਜੁੰਮੇ ਦੀ ਨਮਾਜ਼ ਦੇ ਬਾਅਦ 11 ਜੂਨ ਨੂੰ ਹਿੰਸਾ ਹੋਈ।

ਉਸ ਦੇ ਬਾਅਦ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਵੀ ਲੋਕਾਂ ਦੇ ਘਰ ਅਗਲੇ ਦਿਨ ਬੁਲਡੋਜ਼ਰ ਨਾਲ ਤੋੜੇ ਗਏ।

ਪ੍ਰਯਾਗਰਾਜ ਦੀ ਹਿੰਸਾ ਵਿੱਚ ਜਿਸ ਜਾਵੇਦ ਨੂੰ ਮਾਸਟਰਮਾਈਂਡ ਦੱਸਿਆ ਗਿਆ, ਉਸ ਦਾ ਘਰ ਵੀ ਬੁਲਡੋਜ਼ਰ ਨਾਲ ਤਬਾਹ ਕਰ ਦਿੱਤਾ ਗਿਆ।

ਜਾਵੇਦ ਨਾਮ ਦੇ ਉਸ ਸ਼ਖ਼ਸ ਦੀ ਬੇਟੀ ਅਤੇ ਪਤਨੀ ਨੇ ਵੀ ਇਸੇ ''''ਡਰ'''' ਦਾ ਜ਼ਿਕਰ ਕੀਤਾ ਸੀ। ਇਨ੍ਹਾਂ ਤਮਾਮ ਨਾਮਾਂ ''''ਤੇ ਗੌਰ ਕਰੀਏ ਤਾਂ ਕੁਝ ਗੱਲਾਂ ਸਾਂਝੀਆਂ ਹਨ- ਇਹ ਸਭ ''''ਡਰੇ'''' ਹੋਏ ਮੁਸਲਮਾਨ ਲੋਕ ਹਨ।

ਡਰ ਦਾ ਇਹ ਮਾਹੌਲ ਜ਼ਿਆਦਾਤਰ ਮਾਮਲਿਆਂ ਵਿੱਚ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਹੈ।

ਉਂਝ ਇੱਕ ਸੱਚਾਈ ਇਹ ਵੀ ਹੈ ਕਿ ਰਾਜਸਥਾਨ, ਪੱਛਮੀ ਬੰਗਾਲ, ਝਾਰਖੰਡ, ਵਰਗੇ ਗੈਰ-ਭਾਜਪਾ ਸ਼ਾਸਿਤ ਸੂਬਿਆਂ ਵਿੱਚ ਵੀ ਡਰ ਦਾ ਮਾਹੌਲ ਹੈ।

ਇੱਕ ਹੋਰ ਸੱਚਾਈ ਇਹ ਵੀ ਹੈ ਕਿ ਕੇਵਲ ਮੁਸਲਮਾਨਾਂ ਦੇ ਘਰ ''''ਤੇ ਹੀ ਬੁਲਡੋਜ਼ਰ ਨਹੀਂ ਚਲਾਏ ਗਏ। ਕਈ ਹਿੰਦੂਆਂ ਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਰਾਸ਼ਟਰਵਾਦ ਦੇ ਸਿਧਾਂਤ ਦਾ ਅਧਾਰ

ਇਨ੍ਹਾਂ ਮਾਮਲਿਆਂ ਵਿੱਚ ਇੱਕ ਪੈਟਰਨ ਇਹ ਵੀ ਹੈ ਕਿ ਸਾਰੇ ਮਾਮਲਿਆਂ ਨੂੰ ਧਰਮ ਨਾਲ ਜੋੜਿਆ ਗਿਆ ਅਤੇ ਪੂਰਾ ਮਾਮਲਾ ਫਿਰਕੂ ਬਣ ਗਿਆ।

ਮਾਮਲਾ ਵੱਖ ਵੱਖ ਸੂਬਿਆਂ ਦੀਆਂ ਸਥਾਨਕ ਅਦਾਲਤਾਂ ਤੋਂ ਸਰਵਉੱਚ ਅਦਾਲਤ ਤੱਕ ਪਹੁੰਚਿਆ।

ਕੋਰਟ ਦਾ ਫੈਸਲਾ ਪਟੀਸ਼ਨਕਰਤਾਵਾਂ (ਜੋ ਜ਼ਿਆਦਾਤਰ ਮਾਮਲਿਆਂ ਵਿੱਚ ਮੁਸਲਮਾਨ ਸਨ) ਦੇ ਪੱਖ ਵਿੱਚ ਨਹੀਂ ਆਇਆ।

ਕਸ਼ਮੀਰ ਅਤੇ ਸਾਵਰਕਰ ''''ਤੇ ਚਰਚਿਤ ਕਿਤਾਬਾਂ ਲਿਖਣ ਵਾਲੇ ਅਸ਼ੋਕ ਕੁਮਾਰ ਪਾਂਡੇ ਕਹਿੰਦੇ ਹਨ, "ਹਿੰਦੂ ਰਾਸ਼ਟਰ ਦਾ ਪੂਰਾ ਕਨਸੈਪਟ ਹੀ ''''ਮੁਸਲਿਮ ਹੇਟ'''' ''''ਤੇ ਟਿਕਿਆ ਹੈ।"

ਸੁਪਰੀਮ ਕੋਰਟ
BBC

"ਹਮੇਸ਼ਾ ਤੋਂ ਸੰਘ ਨੇ ਆਪਣੇ ਦੋ ਦੁਸ਼ਮਣ ਦੱਸੇ ਹਨ-ਇੱਕ ਮੁਸਲਮਾਨ ਅਤੇ ਦੂਜਾ ਕਮਿਊਨਿਸਟ।"

"ਕਮਿਊਨਿਸਟ ਤਾਂ ਇਸ ਹਾਲ ਵਿੱਚ ਨਹੀਂ ਹਨ ਕਿ ਬਹੁਤ ਕੁਝ ਕਰ ਸਕਣ। ਮੁਸਲਮਾਨ ਸਭ ਤੋਂ ਆਸਾਨ ਨਿਸ਼ਾਨਾ ਨਜ਼ਰ ਆਉਂਦੇ ਹਨ। ਆਸਾਨੀ ਨਾਲ ਪਛਾਣ ਵਿੱਚ ਆਉਂਦੇ ਹਨ।"

ਅਸ਼ੋਕ ਕੁਮਾਰ ਪਾਂਡੇ ਕਹਿੰਦੇ ਹਨ, "ਇਸ ਡਰ ਦੀ ਵਜ੍ਹਾ ਨਾਲ ਇੱਕ ਪਾਸੇ ਮੁਸਲਮਾਨ ਭਾਈਚਾਰਾ ਇਕਜੁੱਟ ਹੁੰਦਾ ਹੈ ਅਤੇ ਦੂਜੇ ਪਾਸੇ ਹਿੰਦੂ ਏਕਤਾ ਦੀ ਵੀ ਗੱਲ ਹੁੰਦੀ ਹੈ।"

"ਜੋ ਦਰਅਸਲ ਵੋਟ ਬੈਂਕ ਹੈ, ਇਹੀ ਧਰੁਵੀਕਰਨ ਹੈ ਜਿਸ ਦਾ ਚੋਣ ਫਾਇਦਾ ਉਠਾਇਆ ਜਾਂਦਾ ਹੈ।"

"ਫਿਰਕੂ ਮਾਮਲਿਆਂ ਵਿੱਚ ਨਿਸ਼ਾਨੇ ''''ਤੇ ਮੁਸਲਮਾਨ ਹੀ ਹਨ। ਲੋਕਾਂ ਨੂੰ ਲੋਕਾਂ ਨਾਲ ਲੜਾ ਦਿੱਤਾ ਗਿਆ ਹੈ।"

"ਇਹ ਹਿੰਦੂਆਂ ਦੇ ਉਸ ਤਬਕੇ ਨੂੰ ਖੁਸ਼ ਕਰਦਾ ਹੈ, ਜਿਨ੍ਹਾਂ ਦੇ ਅੰਦਰ ਬਦਲੇ ਦੀ ਭਾਵਨਾ ਭਰੀ ਗਈ ਹੈ।"

"ਮੁਸਲਮਾਨਾਂ ਪ੍ਰਤੀ ਨਫ਼ਰਤ ਜਾਂ ਬਦਲੇ ਦੀ ਭਾਵਨਾ ਦਾ ਸਿਆਸੀ ਸ਼ੋਸ਼ਣ ਸੰਘ ਦੀ ਸਥਾਪਨਾ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਤੋਂ ਚੱਲਿਆ ਆ ਰਿਹਾ ਸੀ, ਪਰ ਇਸ ਕੰਮ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ ਲਈ ਸੱਤਾ ਵਿੱਚ ਹੋਣਾ ਜ਼ਰੂਰੀ ਹੈ।"

"ਸੱਤਾ ਵਿੱਚ ਨਹੀਂ ਰਹੋਗੇ ਤਾਂ ਕਿਵੇਂ ਕਰ ਸਕੋਗੇ? ਬਿਨਾਂ ਸੱਤਾ ਦੀ ਸ਼ਹਿ ਦੇ ਬੁਲਡੋਜ਼ਰ ਕਿਵੇਂ ਚਲਾ ਸਕਦੇ ਹੋ। ਸੱਤਾ ਤਾਂ ਤੁਹਾਨੂੰ ਰੋਕੇਗੀ। ਇਸ ਵਜ੍ਹਾ ਨਾਲ ਉਨ੍ਹਾਂ ਦੀ ਮਨਸ਼ਾ ਹੋ ਸਕਦੀ ਹੈ ਪਹਿਲਾਂ ਤੋਂ, ਪਰ ਉਸ ''''ਤੇ ਅਮਲ ਤਾਂ ਉਦੋਂ ਹੀ ਹੋਵੇਗਾ ਜਦੋਂ ਸੱਤਾ ਹੋਵੇਗੀ।"

ਅਸ਼ੋਕ ਕੁਮਾਰ ਪਾਂਡੇ ਦੇ ਵੋਟ ਬੈਂਕ ਵਾਲੇ ਤਰਕ ਦਾ ਵੀ ਵਿਸ਼ਲੇਸ਼ਣ ਕਰਾਂਗੇ, ਪਰ ਪਹਿਲਾਂ ਇੱਕ ਨਜ਼ਰ ਡਰ ਦੇ ਪ੍ਰਤੀਕਾਂ ''''ਤੇ।

ਹਿੰਦੂ ਹੋਣ ਦਾ ਸਪੱਸ਼ਟ ਜਨਤਕ ਪ੍ਰਗਟਾਵਾ

ਮੁਸਲਮਾਨਾਂ ਦੇ ਡਰ ਦੇ ਇਲਾਵਾ ਇਨ੍ਹਾਂ ਘਟਨਾਵਾਂ ਨੂੰ ਦੇਖਣ ਦਾ ਇੱਕ ਦੂਜਾ ਨਜ਼ਰੀਆ ਵੀ ਹੈ, ਉਹ ਹੈ ''''ਹਿੰਦੂ ਹੋਣ ਦਾ ਮਾਣ''''।

ਅੱਜ ਭਾਰਤ ਦੇ ਹਿੰਦੂਆਂ ਦਾ ਇੱਕ ਤਬਕਾ ਆਪਣੇ ਹਿੰਦੂ ਹੋਣ ਦਾ ਜਨਤਕ ਪ੍ਰਗਟਾਵਾ ਸਪੱਸ਼ਟ ਤੌਰ ''''ਤੇ ਕਰ ਰਿਹਾ ਹੈ, ਪਰ ਇਹ ਨਵਾਂ ਨਹੀਂ ਹੈ।

1990 ਦੇ ਦਹਾਕੇ ਦੇ ਸ਼ੁਰੂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਨਾਅਰਾ ਦਿੱਤਾ ਸੀ - ''''ਗਰਵ ਸੇ ਕਹੋ, ਹਮ ਹਿੰਦੂ ਹੈ'''' (ਮਾਣ ਨਾਲ ਕਹੋ, ਅਸੀਂ ਹਿੰਦੂ ਹਾਂ)।

ਚਾਹੇ ਧਰਮ-ਸੰਸਦ ਹੋਵੇ ਜਾਂ ਫਿਰ ਤਮਾਮ ਤਿਓਹਾਰਾਂ ''''ਤੇ ਸ਼ੋਭਾ ਯਾਤਰਾਵਾਂ ਕੱਢਣਾ ਜਾਂ ਫਿਰ ਖਾਣ-ਪੀਣ ''''ਤੇ ਹੰਗਾਮਾ ਜਾਂ ਹਿਜਾਬ ''''ਤੇ ਸਵਾਲ, ਇਤਿਹਾਸ ਨੂੰ ਬਦਲਣਾ ਜਾਂ ਫਿਰ ਮੰਦਿਰ-ਮਸਜਿਦ ਵਿਵਾਦ-ਇਹ ਲਿਸਟ ਲੰਬੀ ਹੈ।

ਹਿੰਦੂਵਾਦੀ ਦੇਸ਼ਭਗਤੀ
BBC

ਕੀ ਇਹ ਸਭ ''''ਹਿੰਦੂ ਰਾਸ਼ਟਰ'''' ਦੀ ਪਰਿਕਲਪਨਾ ਦੀ ਵਜ੍ਹਾ ਨਾਲ ਹੋ ਰਿਹਾ ਹੈ?

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ, "ਹਿੰਦੂ ਰਾਸ਼ਟਰ ਦੀ ਸਾਡੀ ਧਾਰਨਾ ਸੱਭਿਆਚਾਰਕ ਹੈ, ਨਾ ਕਿ ਕਿਸੇ ਰਾਜ ਦੀ ਹੈ।"

"ਵੀਐੱਚਪੀ ਇਹ ਨਹੀਂ ਚਾਹੁੰਦੀ ਕਿ ਭਾਰਤ, ਹਿੰਦੂ ਧਰਮ ਦਾ ਰਾਜ ਹੋ ਜਾਵੇ ਜਾਂ ਫਿਰ ਭਾਰਤ ਵਿੱਚ ਮੁਸਲਮਾਨ ਜਾਂ ਈਸਾਈ ਦੇ ਨਾਗਰਿਕ ਅਧਿਕਾਰ ਘੱਟ ਹੋ ਜਾਣ।"

"ਭਾਰਤ ਦੀ ਪਰੰਪਰਾ, ਭਾਰਤ ਦਾ ਚਿੰਤਨ, ਭਾਰਤ ਦਾ ਇਤਿਹਾਸ-ਇਨ੍ਹਾਂ ਸਭ ਤੋਂ ਜੋ ਵਿਸ਼ੇਸ਼ਤਾ ਪੈਦਾ ਹੋਈ ਹੈ, ਉਹ ਹਿੰਦੂ ਹੈ।"

"ਇਹ ਸਰਵ ਸਾਂਝੀਹੋਂਦ ਹੈ, ਇਹ ਕਿਸੇ ਨੂੰ ਛੱਡਦਾ ਨਹੀਂ ਹੈ, ਅਲੱਗ ਨਹੀਂ ਕਰਦਾ ਹੈ। ਇਸ ਸੰਦਰਭ ਵਿੱਚ ਭਾਰਤ ''''ਹਿੰਦੂ ਰਾਸ਼ਟਰ'''' ਹੈ, ਸੀ ਅਤੇ ਰਹੇਗਾ।"

ਆਲੋਕ ਕੁਮਾਰ ਦੇ ਇਸ ਬਿਆਨ ਨੂੰ ਉਡੁਪੀ ਵਿੱਚ ਹਿਜਾਬ ਪਹਿਨਣ ਵਾਲੀ ਮੁਸਕਾਨ, ਖਰਗੋਨ ਦੀ ਹਸੀਨਾ ਫ਼ਖ਼ਰੂ, ਜਹਾਂਗੀਰਪੁਰੀ ਦੀ ਸਾਹਿਬਾ ਜਾਂ ਪ੍ਰਯਾਗਰਾਜ ਦੇ ਜਾਵੇਦ ਦੀ ਬੇਟੀ ਦੇ ਡਰ ਵਾਲੇ ਬਿਆਨ ਨਾਲ ਜੋੜ ਕੇ ਦੇਖੀਏ ਤਾਂ ਸਵਾਲ ਉੱਠਦਾ ਹੈ ਕਿ ਇਸ ''''ਸਾਂਝੀਹੋਂਦ'''' ਹਿੰਦੂ ਰਾਸ਼ਟਰ ਦੇ ਕਨਸੈਪਟ ਵਿੱਚ ਉਨ੍ਹਾਂ ਦੀ ਜਗ੍ਹਾ ਕਿੱਥੇ ਹੈ?

ਬੁਲਡੋਜ਼ਰ ਦੀ ਵਰਤੋਂ, ਮੰਦਿਰ-ਮਸਜਿਦ ਵਿਵਾਦ, ਹਿਸਾਬ ''''ਤੇ ਸਵਾਲ, ਨਰਾਤਿਆਂ ਵਿੱਚ ਮੀਟ ਖਾਣੇ ''''ਤੇ ਰੋਕ, ਸ਼ੋਭਾ ਯਾਤਰਾਵਾਂ ਵਿੱਚ ਹਿੰਸਾ, ਲਿਸਟ ਇੱਥੇ ਖਤਮ ਨਹੀਂ ਹੁੰਦੀ।

ਇਹ ਮੁਸਲਮਾਨਾਂ ਵਿੱਚ ਖ਼ੌਫ ਪੈਦਾ ਕਰਨ ਦੀ ਮਿਸਾਲ ਬਣ ਗਏ ਹਨ। ਪਿਛਲੇ ਇੱਕ ਸਾਲ ਦੀਆਂ ਖ਼ਬਰਾਂ ਦੀ ਟਾਈਮਲਾਈਨ ਇਨ੍ਹਾਂ ਘਟਨਾਵਾਂ ਨਾਲ ਭਰੀ ਰਹੀ ਹੈ।

  • ਦਸੰਬਰ ਵਿੱਚ ਹਰਿਦੁਆਰ ਦੀ ਧਰਮ ਸੰਸਦ
  • ਫਰਵਰੀ ਵਿੱਚ ਕਰਨਾਟਕ ਵਿੱਚ ਹਿਜਾਬ ਪਹਿਨੇ ਹੋਏ ਲੜਕੀ ਨਾਲ ਕਾਲਜ ਵਿੱਚ ਹੋ ਹੱਲਾ
  • ਮਾਰਚ ਵਿੱਚ ਉੱਤਰ ਪ੍ਰਦੇਸ਼ ਵਿੱਚ ਬੁਲਡੋਜ਼ਰ ''''ਤੇ ਯੋਗੀ ਆਦਿੱਤਿਆਨਾਥ ਦੀ ਇਤਿਹਾਸਕ ਜਿੱਤ ਦਾ ਜਸ਼ਨ

ਅਪ੍ਰੈਲ ਵਿੱਚ ਦਿੱਲੀ ਵਿੱਚ ਮੀਟ ਬੈਨ ਦੀ ਗੱਲ

ਮਈ ਵਿੱਚ ਲਾਊਡਸਪੀਕਰ ਵਿਵਾਦ ਤੇ ਰਾਮਨੌਮੀ, ਹਨੂੰਮਾਨ ਜਯੰਤੀ, ਈਦ ਵਿੱਚ ਸ਼ੋਭਾ ਯਾਤਰਾਵਾਂ ਵਿੱਚ ਹੰਗਾਮਾ, ਨੁਪੂਰ ਸ਼ਰਮਾ ਦਾ ਬਿਆਨ

ਜੂਨ ਵਿੱਚ ਗਿਆਨਵਾਪੀ ਦਾ ਸਰਵੇ ਅਤੇ ਫੁਹਾਰਾ-ਸ਼ਿਵਲਿੰਗ ਵਿਵਾਦ, ਫਿਰ ਜੁੰਮੇ ਦੀ ਹਿੰਸਾ ਅਤੇ ਮੁਜ਼ਾਹਰਾਕਾਰੀਆਂ ''''ਤੇ ਬੁਲਡੋਜ਼ਰ ਦੀ ਕਾਰਵਾਈ

ਜੁਲਾਈ ਵਿੱਚ ਉਦੇਪੁਰ ਵਿੱਚ ਇੱਕ ਹਿੰਦੂ ਦਰਜੀ ਦਾ ਗਲ਼ ਵੱਢਣ ਦੀ ਘਟਨਾ ਅਤੇ ਉਸ ਦੇ ਬਾਅਦ ਮਾਂ ਕਾਲੀ ਦੇ ਪੋਸਟਰ ਨੂੰ ਲੈ ਕੇ ਵਿਵਾਦ

ਪਿਛਲੇ ਤਕਰੀਬਨ ਇੱਕ ਸਾਲ ਤੋਂ ਹਰ ਮਹੀਨੇ ਭਾਰਤ ਦੇ ਇੱਕ ਨਾ ਇੱਕ ਸ਼ਹਿਰ ਵਿੱਚ ਅਜਿਹੀਆਂ ਖ਼ਬਰਾਂ ਰਹੀਆਂ ਹਨ, ਇਨ੍ਹਾਂ ਸਾਰੀਆਂ ਘਟਨਾਵਾਂ ਦਾ ਨਤੀਜਾ ਇੱਕ ਹੀ ਹੈ, ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵਖਰੇਵੇਂ ਦਾ ਵਧਣਾ।

ਰਾਸ਼ਟਰੀ ਸਵੈਮਸੇਵਕ ਸੰਘ ਵਿਸ਼ਵ ਦਾ ਸਭ ਤੋਂ ਵੱਡਾ ਸਵੈਸੇਵੀ ਸੰਗਠਨ ਹੈ। ਵੀਐੱਚਪੀ ਉਸ ਦਾ ਸਹਾਇਕ ਸੰਗਠਨ ਹੈ।

ਭਾਰਤ ਦੀ ਮੌਜੂਦਾ ਕੇਂਦਰ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਸਮੇਤ ਕਈ ਮੰਤਰੀ ਆਰਐੱਸਐੱਸ ਨਾਲ ਜੁੜੇ ਰਹੇ ਹਨ।

ਇਸ ਵਜ੍ਹਾ ਨਾਲ ਇਨ੍ਹਾਂ ਦੋਵਾਂ ਸੰਗਠਨਾਂ ਦੀਆਂ ਸੱਭਿਆਚਾਰਕ ਇੱਛਾਵਾਂ ਨੂੰ ਸਿਆਸੀ ਰੂਪ ਵਿੱਚ ਅੱਗੇ ਵਧਾਉਣ ਦਾ ਇਲਜ਼ਾਮ ਮੌਜੂਦਾ ਭਾਜਪਾ ਸਰਕਾਰ ''''ਤੇ ਲੱਗਦਾ ਰਿਹਾ ਹੈ।

ਇਸ ਗੱਲ ਨੂੰ ਵੀਐੱਚਪੀ ਅਤੇ ਆਰਐੱਸਐੱਸ ਦੋਵੇਂ ਸਵੀਕਾਰ ਵੀ ਕਰਦੇ ਹਨ।

ਮੰਨਿਆ ਜਾਂਦਾ ਹੈ ਕਿ ''''ਹਿੰਦੂ ਰਾਸ਼ਟਰ'''' ਅਤੇ ''''ਹਿੰਦੂ ਮਾਣ'''' ਨਾਲ ਜੋੜ ਕੇ ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਸਰਕਾਰ ਅਤੇ ਸੰਘ ਦੋਵਾਂ ਦੀ ਸ਼ਹਿ ਹਾਸਲ ਹੈ।

ਆਲੋਕ ਕੁਮਾਰ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ, "ਭਾਰਤ ਦੀ ਮੌਜੂਦਾ ਸਰਕਾਰ ਦੇ ਮਨ ਵਿੱਚ ਹਿੰਦੂਤਵ ਪ੍ਰਤੀ ਪ੍ਰੇਮ ਹੈ।"

ਉੱਥੇ ਹੀ ਹਿੰਦੂਤਵ ਜਿਸ ਨੂੰ ਓਵੈਸੀ ਅਤੇ ਰਾਹੁਲ ਗਾਂਧੀ ਵਰਗੇ ਨੇਤਾ ''''ਮੁਸਲਮਾਨਾਂ ''''ਤੇ ਵਧ ਰਹੇ ਅੱਤਿਆਚਾਰ'''' ਦੇ ਪਿੱਛੇ ਦਾ ਮੂਲ ਕਾਰਨ ਦੱਸਦੇ ਹਨ।

ਇਸ ਲਈ ਸਵਾਲ ਉੱਠਦਾ ਹੈ ਕਿ ਵੀਐੱਚਪੀ ਅਤੇ ਆਰਐੱਸਐੱਸ ਦੇ ''''ਹਿੰਦੂ ਰਾਸ਼ਟਰ'''' ਦੀ ਧਾਰਨਾ ਵਿੱਚ ਮੁਸਲਮਾਨ ਦੀ ਜਗ੍ਹਾ ਕੀ ਹੈ?

ਇਸ ''''ਤੇ ਆਲੋਕ ਕੁਮਾਰ ਕਹਿੰਦੇ ਹਨ, "ਮੁਸਲਮਾਨ ਅਤੇ ਈਸਾਈ ਜਿੱਥੇ-ਜਿੱਥੇ ਗਏ ਹਨ, ਉਹ ਉੱਥੇ-ਉੱਥੇ ਦੀ ਜ਼ਮੀਨ ਦੇ ਸੁਭਾਅ ਦੇ ਹਿਸਾਬ ਨਾਲ ਕੁਝ-ਨਾ-ਕੁਝ ਪਰਿਵਰਤਨ ਅਤੇ ਸੁਧਾਰ ਕਰਦੇ ਹਨ।"

"ਜਿਵੇਂ ਹਰ ਜਗ੍ਹਾ ਦੀ ਈਸਾਈਅਤ ਇੱਕੋ ਜਿਹੀ ਨਹੀਂ ਹੁੰਦੀ, ਇਸ ਲਈ ਅਸੀਂ ਮੰਨਦੇ ਹਾਂ ਕਿ ਭਾਰਤ ਵਿੱਚ ਵੀ ਦੋਵੇਂ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਅਜਿਹਾ ਕਰਨਾ ਹੋਵੇਗਾ।"

ਮਸਜਿਦ
Getty Images

ਉਹ ਕਹਿੰਦੇ ਹਨ, "ਸਭ ਵਿਚਾਰਾਂ ਦੀ ਸਵੀਕਾਰਤਾ ਅਤੇ ਕਿਸੇ ''''ਤੇ ਕੋਈ ਵਿਚਾਰ ਥੋਪਣਾ ਨਹੀਂ, ਇਸ ''''ਸੋਧ'''' ਦੇ ਨਾਲ ਮੁਸਲਮਾਨਾਂ ਅਤੇ ਈਸਾਈਆਂ ਦਾ ਭਾਰਤ ਵਿੱਚ ਨਾਗਰਿਕ ਦੇ ਤੌਰ ''''ਤੇ ਬਰਾਬਰੀ ਦਾ ਹੱਕ ਹੈ।"

"ਅਜਿਹਾ ਭਾਰਤ ਦੇ ਸੰਵਿਧਾਨ ਵਿੱਚ ਵੀ ਹੈ, ਸਾਡੇ ਮਨ ਵਿੱਚ ਵੀ ਹੈ ਅਤੇ ਸਾਡੀ ਸਹਿਮਤੀ ਨਾਲ ਹੈ।"

ਇਨ੍ਹਾਂ ''''ਸੋਧਾਂ'''' ਨੂੰ ਹਾਸਲ ਕਰਨ ਦਾ ਤਰੀਕਾ ਕੀ ਧਰਮ-ਸੰਸਦ ਅਤੇ ਭੜਕਾਊ ਭਾਸ਼ਣ ਹੈ?

ਕੀ ''''ਸੋਧ'''' ਮੁਸਲਮਾਨਾਂ ਦੇ ਘਰ ''''ਬੁਲਡੋਜ਼ਰ'''' ਚਲਾ ਕੇ ਕੀਤੀ ਜਾ ਸਕਦੀ ਹੈ?

ਕੀ ਮੁਸਲਮਾਨਾਂ ਦੇ ''''ਖਾਣ ਅਤੇ ਪਹਿਨਣ ''''ਤੇ ਪਹਿਰੇ'''' ਲਾ ਕੇ ''''ਮੰਦਿਰ ਮਸਜਿਦ ਵਿਵਾਦ'''' ਪੈਦਾ ਕਰਕੇ ਉਹ ਸੋਧਾਂ ਕੀਤੀਆਂ ਜਾ ਸਕਦੀਆਂ ਹਨ?

ਇੱਕ-ਇੱਕ ਕਰਕੇ ਬੀਤੇ ਇੱਕ ਸਾਲ ਦੀਆਂ ਕੁਝ ਘਟਨਾਵਾਂ ''''ਤੇ ਨਜ਼ਰ ਪਾਉਂਦੇ ਹਾਂ।


:


ਧਰਮ-ਸੰਸਦ

ਪਿਛਲੇ ਸਾਲ ਦਸੰਬਰ ਵਿੱਚ ਹਰਿਦੁਆਰ ਵਿੱਚ ਇੱਕ ਧਰਮ ਸੰਸਦ ਕੀਤੀ ਗਈ ਜਿਸ ਵਿੱਚ ਮੁਸਲਮਾਨਾਂ ਬਾਰੇ ਕਾਫ਼ੀ ਭੜਕਾਊ ਭਾਸ਼ਣ ਦਿੱਤੇ ਗਏ।

ਹਰਿਦੁਆਰ ਦੇ ਬਾਅਦ ਇਸ ਸਾਲ ਦਿੱਲੀ, ਰਾਏਪੁਰ ਅਤੇ ਰੁੜਕੀ ਵਿੱਚ ਹੋਈਆਂ ਅਜਿਹੀਆਂ ਹੀ ਧਰਮ ਸੰਸਦਾਂ ਵਿੱਚ ਦੂਜੇ ਧਰਮਾਂ ਦੇ ਖਿਲਾਫ਼ ਜ਼ਹਿਰਲੀਆਂ ਗੱਲਾਂ ਕਹੀਆਂ ਗਈਆਂ।

ਹਰਿਦੁਆਰ ਧਰਮ ਸੰਸਦ ਦੇ ਵੀਡਿਓ ਵਿੱਚ ਆਗੂ ਧਰਮ ਦੀ ਰਾਖੀ ਲਈ ਸ਼ਾਸਤਰ ਉਠਾਉਣ, ਕਿਸੇ ਮੁਸਲਮਾਨ ਨੂੰ ਪ੍ਰਧਾਨ ਮੰਤਰੀ ਨਾ ਬਣਨ ਦੇਣ, ਮੁਸਲਿਮ ਆਬਾਦੀ ਨਾ ਵਧਣ ਦੇਣ ਸਮੇਤ ਧਰਮ ਦੀ ਰਾਖੀ ਦੇ ਨਾਂ ''''ਤੇ ਵਿਵਾਦਿਤ ਭਾਸ਼ਣ ਦਿੰਦੇ ਨਜ਼ਰ ਆਏ।

ਉੱਥੋਂ ਦੇ ਧਰਮ ਸੰਸਦ ਦੇ ਸਥਾਨਕ ਪ੍ਰਬੰਧਕ ਅਤੇ ਪਰਸ਼ੂਰਾਮ ਅਖਾੜੇ ਦੇ ਪ੍ਰਧਾਨ ਪੰਡਿਤ ਅਧੀਰ ਕੌਸ਼ਿਕ ਨੇ ਕਿਹਾ ਸੀ, "ਪਿਛਲੇ ਸੱਤ ਸਾਲਾਂ ਤੋਂ ਇਸ ਤਰ੍ਹਾਂ ਦੀ ਧਰਮ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ।

"ਇਸ ਤੋਂ ਪਹਿਲਾਂ ਦਿੱਲੀ, ਗਾਜ਼ੀਆਬਾਦ ਵਿੱਚ ਵੀ ਅਜਿਹੀ ਧਰਮ ਸੰਸਦ ਕੀਤੀ ਜਾ ਚੁੱਕੀ ਹੈ।"

"ਜਿਸ ਦਾ ਉਦੇਸ਼ ''''ਹਿੰਦੂ ਰਾਸ਼ਟਰ'''' ਬਣਾਉਣ ਦੀ ਤਿਆਰੀ ਕਰਨਾ ਹੈ। ਇਸ ਲਈ ਸ਼ਸਤਰ ਉਠਾਉਣ ਦੀ ਜ਼ਰੂਰਤ ਪਈ ਤਾਂ ਉਹ ਵੀ ਉਠਾਵਾਂਗੇ।"

ਬੇਸ਼ੱਕ ਇਨ੍ਹਾਂ ਵਿਵਾਦਿਤ ਧਰਮ ਸੰਸਦਾਂ ਦਾ ਆਯੋਜਨ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਨੇ ਨਾ ਕੀਤਾ ਹੋਵੇ, ਪਰ ਭਾਰਤ ਵਿੱਚ ਧਰਮ-ਸੰਸਦ ਸ਼ੁਰੂ ਕਰਨ ਦਾ ਸਿਹਰਾ ਵੀਐੱਚਪੀ ਨੂੰ ਹੀ ਜਾਂਦਾ ਹੈ।

ਵੀਐੱਚਪੀ ਦਾ ਕਹਿਣਾ ਹੈ ਕਿ ਉਸ ਦਾ ਉਦੇਸ਼ ਹਿੰਦੂ ਸਮਾਜ ਨੂੰ ਸੰਗਠਿਤ ਕਰਨਾ, ਹਿੰਦੂ ਧਰਮ ਦੀ ਰਾਖੀ ਕਰਨਾ ਅਤੇ ਸਮਾਜ ਦੀ ਸੇਵਾ ਕਰਨਾ ਹੈ।

ਪਹਿਲੀ ਧਰਮ ਸੰਸਦ ਬਾਰੇ ਨਿਲਾਂਜਨ ਮੁਖੋਪਾਧਿਆਏ ਦੀ ਕਿਤਾਬ, "ਡਿਮੋਲਿਸ਼ਨ ਐਂਡ ਦਿ ਵਰਡਿਕਟ'''' ਵਿੱਚ ਲਿਖਿਆ ਹੈ- "ਧਰਮ ਸੰਸਦ ਦੇ ਇਤਿਹਾਸ ਨੂੰ ਖੰਗਾਲੋ ਤਾਂ ਸਾਲ 1981 ਵਿੱਚ ਇਸ ਤਰ੍ਹਾਂ ਦਾ ਪਹਿਲਾ ਜ਼ਿਕਰ ਮਿਲਦਾ ਹੈ।"

1981 ਵਿੱਚ ਤਮਿਲਨਾਡੂ ਦੇ ਮੀਨਾਕਸ਼ੀਪੁਰਮ ਵਿੱਚ 200 ਦਲਿਤ ਪਰਿਵਾਰਾਂ ਨੇ ਫਰਵਰੀ ਦੇ ਮਹੀਨੇ ਵਿੱਚ ਸਮੂਹਿਕ ਰੂਪ ਨਾਲ ਇਸਲਾਮ ਧਰਮ ਨੂੰ ਕਬੂਲ ਕਰ ਲਿਆ ਸੀ।

ਇਸ ਸਾਲ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾਵਾਂ ਨੇ ਇੱਕ ਕੇਂਦਰੀ ਮਾਰਗਦਰਸ਼ਕ ਮੰਡਲ ਦੀ ਸਥਾਪਨਾ ਕੀਤੀ, ਜਿਸ ਵਿੱਚ ਹਿੰਦੂ ਧਰਮ ਦੇ 39 ਧਰਮ ਗੁਰੂ ਸ਼ਾਮਿਲ ਸਨ।

ਅੱਗੇ ਜਾ ਕੇ ਵੀਐੱਚਪੀ ਨੇ ਇਸ ਮੰਡਲ ਦਾ ਵਿਸਥਾਰ ਕੀਤਾ, ਜਿਸ ਦੀ ਪਹਿਲੀ ਸਭਾ ਦੋ ਸਾਲ ਬਾਅਦ ਹੋਈ ਅਤੇ ਉਸ ਨੂੰ ''''ਧਰਮ-ਸੰਸਦ'''' ਦਾ ਨਾਂ ਦਿੱਤਾ ਗਿਆ।

ਨਿਲਾਂਜਨ ਮੁਖੋਪਾਧਿਆਏ ਲਿਖਦੇ ਹਨ ਕਿ ਨਾਂ ਵਿੱਚ ਸੰਸਦ ਸ਼ਬਦ ਦੀ ਵਰਤੋਂ ਬਹੁਤ ਸੋਚ ਸਮਝ ਕੇ ਭਾਰਤੀ ਸੰਸਦ ਦੀ ਤਰਜ ''''ਤੇ ਕੀਤੀ ਗਈ ਸੀ। ਇਸ ਤਰ੍ਹਾਂ ਦੀ ਸੰਸਦ ਦਾ ਮਕਸਦਅਗਵਾਈ ਦੇਣਾ ਸੀ।

ਸਾਲ 1983 ਵਿੱਚ ਵੀਐੱਚਪੀ ਨੇ ਅਯੁੱਧਿਆ ਅੰਦੋਲਨ ਦੀ ਬਾਗਡੋਰ ਇੱਕ ਤਰ੍ਹਾਂ ਨਾਲ ਆਪਣੇ ਹੱਥ ਵਿੱਚ ਲੈ ਲਈ ਸੀ।

1984 ਆਉਂਦੇ-ਆਉਂਦੇ ਕੇਂਦਰੀ ਮਾਰਗਦਰਸ਼ਕ ਮੰਡਲ ਦੇ ਮੈਂਬਰਾਂ ਦੀ ਸੰਖਿਆ 200 ਦੇ ਕਰੀਬ ਪਹੁੰਚ ਗਈ ਸੀ।

ਅਪ੍ਰੈਲ ਦੇ ਮਹੀਨੇ ਵਿੱਚ ਦਿੱਲੀ ਦੇ ਵਿਗਿਆਨ ਭਵਨ ਵਿੱਚ ਉਨ੍ਹਾਂ ਦੀ ਪਹਿਲੀ ਬੈਠਕ ਕੀਤੀ ਗਈ।

ਇਹ ਧਰਮ-ਸੰਸਦ ਇਤਿਹਾਸਕ ਸੀ। ਇਸੇ ਧਰਮ ਸੰਸਦ ਵਿੱਚ ਰਾਮ ਜਨਮਭੂਮੀ ਅੰਦੋਲਨ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਇਸ ਦੇ ਬਾਅਦ ਦੂਜੀ ਧਰਮ ਸੰਸਦ ਦਾ ਆਯੋਜਨ 31 ਅਕਤੂਬਰ ਤੋਂ 1 ਨਵੰਬਰ 1985 ਨੂੰ ਉਡੁਪੀ ਵਿੱਚ ਕੀਤਾ ਗਿਆ ਸੀ।

ਇਸ ਵਾਰ ਪ੍ਰਸਤਾਵਾਂ ਵਿੱਚ ਇੱਕ ਮੰਗ ਇਹ ਵੀ ਸੀ ਕਿ ਰਾਮ ਜਨਮਭੂਮੀ, ਕ੍ਰਿਸ਼ਨ ਜਨਮ ਸਥਾਨ ਅਤੇ ਕਾਸ਼ੀ ਵਿਸ਼ਵਨਾਥ ਕੰਪਲੈਕਸ ਨੂੰ ਤੁਰੰਤ ਹਿੰਦੂ ਸਮਾਜ ਨੂੰ ਸੌਂਪ ਦਿੱਤਾ ਜਾਵੇ। ਵੀਐੱਚਪੀ ਨੇ 2007 ਤੱਕ 11 ਧਰਮ ਸੰਸਦਾਂ ਕੀਤੀਆਂ ਹਨ।

ਉਸ ਦੇ ਬਾਅਦ ਤੋਂ ਇਨ੍ਹਾਂ ਧਰਮ ਸੰਸਦਾਂ ਵਿੱਚ ਭੜਕਾਊ ਭਾਸ਼ਣਾਂ ਦਾ ਸਿਲਸਿਲਾ ਥੋੜ੍ਹਾ ਰੁਕ ਗਿਆ।

ਫਿਰ ਧਰਮ ਸੰਸਦ ਦਾ ਸ਼ੋਰ ਫਰਵਰੀ 2019 ਵਿੱਚ ਹੀ ਸੁਣਾਈ ਦਿੱਤਾ, ਜਦੋਂ ਵੀਐੱਚਪੀ ਨੇ ਆਖ਼ਰੀ ਵਾਰ ਧਰਮ ਸੰਸਦ ਕੀਤੀ ਸੀ।

ਇਸ ਵਿੱਚ ਸੀ।

2019 ਵਿੱਚ ਹੀ ਅਯੁੱਧਿਆ ''''ਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਸੀ। ਮੰਦਿਰ ਨਿਰਮਾਣ ਦਾ ਰਸਤਾ ਖੁੱਲ੍ਹ ਗਿਆ।

ਇਸ ਦੌਰਾਨ ਧਰਮ ਸੰਸਦਾਂ ਦਾ ਸ਼ੋਰ ਘੱਟ ਹੋਣ ਅਤੇ ਦੁਬਾਰਾ ਤੋਂ ਤੇਜ਼ ਹੋਣ ''''ਤੇ ਆਲੋਕ ਕੁਮਾਰ ਕਹਿੰਦੇ ਹਨ, "ਜਦੋਂ ਕੋਈ ਮਹੱਤਵਪੂਰਨ ਵਿਸ਼ਾ ਸਮਾਜ ਦੇ ਸਾਹਮਣੇ ਹੁੰਦਾ ਹੈ ਤਾਂ ਅਸੀਂ ਧਰਮ ਸੰਸਦ ਬੁਲਾਉਂਦੇ ਹਾਂ। ਨਹੀਂ ਤਾਂ ਮਾਰਗਦਰਸ਼ਕ ਮੰਡਲ ਸਾਲ ਵਿੱਚ ਦੋ ਵਾਰ ਮਿਲਦਾ ਹੈ ਅਤੇ ਫੈਸਲੇ ਕਰਦਾ ਹੈ।"

ਸ਼ੋਭਾ ਯਾਤਰਾ

ਕਈ ਵਾਰ ਧਰਮ ਸੰਸਦ ਦੇ ਇਲਾਵਾ ਦੂਜੇ ਧਾਰਮਿਕ ਆਯੋਜਨਾਂ ਵਿੱਚ ਮਾਮਲੇ ਉਲਝ ਵੀ ਜਾਂਦੇ ਹਨ।

ਜਿਵੇਂ ਕਿ ਇਸ ਸਾਲ ਅਪ੍ਰੈਲ ਵਿੱਚ ਭਾਰਤ ਦੇ ਕਈ ਇਲਾਕਿਆਂ ਵਿੱਚ ਰਾਮਨੌਮੀ, ਹਨੂੰਮਾਨ ਜਯੰਤੀ ''''ਤੇ ਸ਼ੋਭਾ ਯਾਤਰਾਵਾਂ ਵਿੱਚ ਦੇਖਿਆ ਗਿਆ ਅਤੇ ਰਾਜਸਥਾਨ ਵਿੱਚ ਈਦ ਦੇ ਮੌਕੇ ''''ਤੇ।

ਭਾਰਤ ਵਿੱਚ ਕੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਰਾਮਨੌਮੀ ਅਤੇ ਹਨੂਮਾਨ ਜਯੰਤੀ ਦੇ ਮੌਕੇ ''''ਤੇ ਸ਼ੋਭਾ ਯਾਤਰਾਵਾਂ ਦੇ ਦੌਰਾਨ ਹੋਈ ਹਿੰਸਾ ਵਿੱਚ ਮੁਸਲਮਾਨਾਂ ਦੇ ਖਿਲਾਫ਼ ਇੱਕ ਸਾਜ਼ਿਸ਼ ਦਿਖਦੀ ਹੈ।

ਉੱਥੇ ਹੀ ਵੀਐੱਚਪੀ ਨੂੰ ਇਸ ਵਿੱਚ ਮੁਸਲਮਾਨਾਂ ਦੀ ਸਾਜ਼ਿਸ਼ ਨਜ਼ਰ ਆਉਂਦੀ ਹੈ।

ਵੀਐੱਚਪੀ ਦੇ ਆਲੋਕ ਕੁਮਾਰ ਕਹਿੰਦੇ ਹਨ, "ਰਾਮਨੌਮੀ ਦੇ ਦੌਰਾਨ ਸ਼ੋਭਾ ਯਾਤਰਾਵਾਂ ''''ਤੇ ਦੇਸ਼ ਦੇ ਅਨੇਕ ਸ਼ਹਿਰਾਂ ਵਿੱਚ ਇੱਕ ਹੀ ਤਰ੍ਹਾਂ ਨਾਲ ਹਮਲੇ ਕੀਤੇ ਗਏ।"

ਇਸ ਨੂੰ ਮੈਂ ਇੱਕ ਪੈਟਰਨ ਮੰਨਦਾ ਹਾਂ ਕਿਉਂਕਿ ਉਨ੍ਹਾਂ ਦੀ ਵਿਧੀ ਅਤੇ ਕਿਸਮ ਇੱਕ ਸੀ।"

ਮਸਜਿਦਾਂ ਵਿੱਚ ਇੱਟਾਂ ਦੇ ਟੁਕੜੇ, ਪੱਥਰ, ਬੋਤਲਾਂ, ਹਥਿਆਰ ਇਕੱਠੇ ਕੀਤੇ ਗਏ ਸਨ ਅਤੇ ਉੱਥੋਂ ਨਿਕਲਣ ਵਾਲੇ ਜਲੂਸ ''''ਤੇ ਉਹ ਮਾਰੇ ਗਏ। ਇਹ ਅਫ਼ਸੋਸਨਾਕ ਸੀ।"

ਭਾਵੇਂ ਜਹਾਂਗੀਰਪੁਰੀ ਵਿੱਚ ਰਹਿਣ ਵਾਲੇ ਮੁਸਲਮਾਨ ਇਨ੍ਹਾਂ ਦਾਅਵਿਆਂ ਨੂੰ ਗਲਤ ਦੱਸਦੇ ਹਨ।

ਉਹ ਕਹਿੰਦੇ ਹਨ ਕਿ ਸ਼ੋਭਾ ਯਾਤਰਾ ਵਾਰ-ਵਾਰ ਘੁੰਮ ਕੇ ਮਸਜਿਦ ਦੇ ਸਾਹਮਣੇ ਆ ਰਹੀ ਸੀ ਅਤੇ ਭੜਕਾਊ ਨਾਅਰੇ ਲਗਾਏ ਜਾ ਰਹੇ ਸਨ।

ਸ਼ੋਭਾ ਯਾਤਰਾਵਾਂ
Getty Images

ਦਿੱਲੀ ਦੇ ਜਹਾਂਗੀਰਪੁਰੀ ਵਿੱਚ ਹਨੂੰਮਾਨ ਜਯੰਤੀ ਦੀ ਸ਼ੋਭਾ ਯਾਤਰਾ ਦਾ ਆਯੋਜਨ ਵੀਐੱਚਪੀ ਨੇ ਹੀ ਕੀਤਾ ਸੀ।

ਸ਼ੋਭਾ ਯਾਤਰਾ ਦੇ ਇਤਿਹਾਸ ਦੀ ਗੱਲ ਕਰੀਏ ਤਾਂ 1920 ਦੇ ਦਹਾਕੇ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ।

ਜਦੋਂ ਨਾਗਪੁਰ ਵਿੱਚ ਮਸਜਿਦਾਂ ਦੇ ਸਾਹਮਣੇ ਤੋਂ ਗਾਜੇ-ਬਾਜੇ ਨਾਲ ਅਜਿਹੀਆਂ ਯਾਤਰਾਵਾਂ ਨਿਕਲਦੀਆਂ ਸਨ।

ਉਸ ਦੌਰਾਨ ਵੀ ਸ਼ੋਭਾ ਯਾਤਰਾ ਵਿੱਚ ਲਾਠੀ-ਡੰਡਾ ਨਾਲ ਲੈ ਕੇ ਚੱਲਣ ਦਾ ਰੁਝਾਨ ਸੀ। ਅੱਜ ਇਨ੍ਹਾਂ ਵਿੱਚ ਤਲਵਾਰਾਂ ਵੀ ਸ਼ਾਮਿਲ ਹੋ ਗਈਆਂ ਹਨ।

ਸ਼ੋਭਾ ਯਾਤਰਾਵਾਂ ਵਿੱਚ ਹਿੰਸਾ ਦੇ ਰੁਝਾਨ ਨੂੰ ਧਰਮ ਨਾਲ ਜੁੜੇ ਕਈ ਜਾਣਕਾਰ ਨਵਾਂ ਟਰੈਂਡ ਮੰਨਦੇ ਹਨ।

ਅਜ਼ਾਨ, ਲਾਊਡਸਪੀਕਰ ਅਤੇ ਹਨੂੰਮਾਨ ਚਾਲੀਸਾ

ਬਨਾਰਸ ਸਥਿਤ ਸੰਕਟ ਮੋਚਨ ਮੰਦਿਰ ਦੇ ਕਹਿੰਦੇ ਹਨ, "ਸ਼ੋਭਾ ਯਾਤਰਾ ਦਾ ਜੋ ਮੌਜੂਦਾ ਰੂਪ ਹੈ ਉਹ ਬਿਲਕੁਲ ਨਵਾਂ ਹੈ।"

"ਇਸ ਤਰ੍ਹਾਂ ਦੀਆਂ ਸ਼ੋਭਾ ਯਾਤਰਾਵਾਂ ਦਾ ਰੁਝਾਨ ਇਸ ਲਈ ਵਧ ਰਿਹਾ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਹਰ ਵਿਅਕਤੀ ਖੁਦ ਨੂੰ ਧਾਰਮਿਕ ਦਿਖਾਉਣ ਦੀ ਦੌੜ ਵਿੱਚ ਹੈ।"

"ਜੇਕਰ ਆਪ ਤੁਸੀਂ ਅਸਲ ਵਿੱਚ ਧਾਰਮਿਕ ਹੋ ਅਤੇ ਉਪਾਸਕ ਹੋ ਤਾਂ ਤੁਹਾਨੂੰ ਸ਼ੋਰ ਮਚਾ ਕੇ ਈਸ਼ਵਰ ਦੀ ਉਪਾਸਨਾ ਕਰਨ ਦੀ ਜ਼ਰੂਰਤ ਨਹੀਂ ਹੈ।"

"ਭਗਵਾਨ ਅਤੇ ਭਗਤ ਦਾ ਸੰਵਾਦ ਬੇਹੱਦ ਨਿੱਜੀ ਚੀਜ਼ ਹੈ। ਇਹ ਦਿਖਾਉਣ ਦੀ ਚੀਜ਼ ਨਹੀਂ ਹੈ।"

ਅਜਿਹਾ ਨਹੀਂ ਕਿ ਇਹ ''''ਦਿਖਾਵਾ'''' ਕੇਵਲ ਹਿੰਦੂਆਂ ਵਿੱਚ ਹੀ ਹੋ ਰਿਹਾ ਹੈ। ਈਦ ਦੇ ਮੌਕੇ ''''ਤੇ ਵੀ ਅਜਿਹਾ ਰੁਝਾਨ ਵਧ ਰਿਹਾ ਹੈ।

ਈਦ ਦੇ ਮੌਕੇ ''''ਤੇ ਗੈਰ ਭਾਜਪਾ ਸ਼ਾਸਿਤ ਰਾਜ ਰਾਜਸਥਾਨ ਦੇ ਕਰੌਲੀ ਵਿੱਚ ਵੀ ਹਿੰਸਾ ਹੋਈ।

ਰਾਜਸਥਾਨ ਦਾ ਜੋਧਪੁਰ ਸ਼ਹਿਰ ਹਮੇਸ਼ਾ ਤੋਂ ਸ਼ਾਂਤੀਪੂਰਨ ਮੰਨਿਆ ਜਾਂਦਾ ਰਿਹਾ ਹੈ।

1992 ਵਿੱਚ ਜਦੋਂ ਦੇਸ਼ ਦੇ ਤਮਾਮ ਖੇਤਰਾਂ ਵਿੱਚ ਫਿਰਕੂ ਹਿੰਸਾ ਫੈਲ ਗਈ ਸੀ, ਉਦੋਂ ਵੀ ਜੋਧਪੁਰ ਵਿੱਚ ਕੋਈ ਅਣਹੋਣੀ ਘਟਨਾ ਨਹੀਂ ਹੋਈ।

ਪਰ ਇਸ ਵਾਰ ਈਦ ਦੇ ਮੌਕੇ ''''ਤੇ ਮੂਰਤੀ ਅਤੇ ਝੰਡਿਆਂ ਦੀ ਸਜਾਵਟ ਤੋਂ ਸ਼ੁਰੂ ਹੋਇਆ ਵਿਵਾਦ ਫਿਰਕੂ ਹਿੰਸਾ ਵਿੱਚ ਬਦਲ ਗਿਆ, ਗੱਲ ਕਰਫਿਊ ਤੱਕ ਪਹੁੰਚ ਗਈ।

ਬਨਾਰਸ ਵਿੱਚ ਹੀ ਸ਼੍ਰੀਕਾਸ਼ੀ ਗਿਆਨਵਾਪੀ ਮੁਕਤੀ ਅੰਦੋਲਨ ਨੇ ਐਲਾਨ ਕੀਤਾ, ਕਿ ਉਹ ਹਰ ਵਾਰ ਠੀਕ ਅਜ਼ਾਨ ਦੇ ਵਕਤ ਲਾਊਡਸਪੀਕਰ ''''ਤੇ ਦਿਨ ਵਿੱਚ ਦਾ ਪਾਠ ਕਰਨਗੇ।

ਮਸਜਿਦ
BBC

ਈਦ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਵੀ ਵਿਵਾਦ ਚੱਲ ਰਿਹਾ ਸੀ।

ਇੱਥੇ ਲਾਊਡਸਪੀਕਰ ਤੋਂ ਆਉਣ ਵਾਲੀ ਅਜ਼ਾਨ ਦੀ ਆਵਾਜ਼ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ।

ਉਸੇ ਸਮੇਂ ਉੱਤਰ ਪ੍ਰਦੇਸ਼ ਵਿੱਚ ਲਾਊਡਸਪੀਕਰ ''''ਤੇ ਹੋ ਰਹੀ ਕਾਰਵਾਈ ਤੋਂ ਉਤਸ਼ਾਹਿਤ ਹੋ ਕੇ ਮਹਾਰਾਸ਼ਟਰ ਵਿੱਚ ਵੀ ਮਸਜਿਦਾਂ ਤੋਂ ਲਾਊਡ ਸਪੀਕਰ ਉਤਾਰਨ ਦੀ ਜ਼ਿੱਦ ਕੀਤੀ ਗਈ।

ਅਜ਼ਾਨ ਲਾਊਡ ਸਪੀਕਰ ਦਾ ਵਿਵਾਦ ਹਨੂੰਮਾਨ ਚਾਲੀਸਾ ਤੱਕ ਪਹੁੰਚਿਆ, ਜਿੱਥੇ ਮਹਾਰਾਸ਼ਟਰ ਦੀ ਇੱਕ ਸੰਸਦ ਮੈਂਬਰ ਨੂੰ ਜੇਲ੍ਹ ਤੱਕ ਜਾਣਾ ਪਿਆ।

ਸੀਨੀਅਰ ਪੱਤਰਕਾਰ ਅਤੇ ਲੇਖਕ ਨਿਲਾਂਜਨ ਮੁਖੋਪਾਧਿਆਏ ਕਹਿੰਦੇ ਹਨ।

"ਜੇਕਰ ਇਨ੍ਹਾਂ ਸਾਰੇ ਤਰੀਕਿਆਂ ਅਤੇ ਪ੍ਰਤੀਕਾਂ ਦਾ ਸਹੀ ਤਰਕਸੰਗਤ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਦੋਖੋਗੇ ਕਿ ਇਨ੍ਹਾਂ ਸਾਰਿਆਂ ਦੀ ਸ਼ੁਰੂਆਤ ਰਾਮ ਜਨਮ ਭੂਮੀ ਅੰਦੋਲਨ ਤੋਂ ਹੁੰਦੀ ਹੈ।

"ਇਨ੍ਹਾਂ ਸਭ ਦੀ ਜੜ੍ਹ ਵਿੱਚ ਇੱਕ ਹੀ ਦਾਅਵਾ ਹੈ ਕਿ ਮੁਸਲਮਾਨ ਭਾਰਤ ਨੂੰ ਆਪਣਾ ਮੁਲਕ ਨਹੀਂ ਮੰਨਦੇ ਹਨ। ਇਹ ਉਨ੍ਹਾਂ ਦਾ ਮੁਲਕ ਨਹੀਂ ਹੈ। ਜੇਕਰ ਉਨ੍ਹਾਂ ਨੇ ਭਾਰਤ ਵਿੱਚ ਰਹਿਣਾ ਹੈ ਤਾਂ ਹਿੰਦੂਆਂ ਦੀ ਤਰ੍ਹਾਂ ਬਣ ਕੇ ਰਹਿਣਾ ਹੋਵੇਗਾ।"

ਜ਼ਿਕਰਯੋਗ ਹੈ ਕਿ ਰਾਮ ਜਨਮਭੂਮੀ ਅੰਦੋਲਨ ਦੀ ਸ਼ੁਰੂਆਤ ਤੋਂ ਅੰਤ ਤੱਕ ਆਰਐੱਸਐੱਸ ਅਤੇ ਵੀਐੱਚਪੀ ਦਾ ਹੱਥ ਰਿਹਾ ਹੈ ਅਤੇ ਇਸ ਗੱਲ ''''ਤੇ ਦੋਵੇਂ ਸੰਗਠਨ ਅੱਜ ਵੀ ਮਾਣ ਕਰਦੇ ਹਨ।

ਬੁਲਡੋਜ਼ਰ

ਬੀਬੀਸੀ ਨਾਲ ਗੱਲਬਾਤ ਵਿੱਚ ਨਿਲਾਂਜਨ ਇਨ੍ਹਾਂ ਪ੍ਰਤੀਕਾਂ ਅਤੇ ਉਨ੍ਹਾਂ ਜ਼ਰੀਏ ਦਿੱਤੇ ਜਾਣ ਵਾਲੇ ਸੰਦੇਸ਼ਾਂ ਬਾਰੇ ਵੀ ਗੱਲ ਕਰਦੇ ਹਾਂ।

ਉਹ ਕਹਿੰਦੇ ਹਨ, "ਨਵੇਂ-ਨਵੇਂ ਪ੍ਰਤੀਕ ਘੜੇ ਜਾ ਰਹੇ ਹਨ, ਜੋ ਹਿੰਦੂ ਤਬਕੇ ਨੂੰ ਪਸੰਦ ਆ ਰਹੇ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਮੁਸਲਮਾਨ ਲੋਕ ਉਨ੍ਹਾਂ ਦੇ ਖਿਲਾਫ਼ ਹਨ। ਇਨ੍ਹਾਂ ਪ੍ਰਤੀਕਾਂ ਵਿੱਚ ਗਾਂ ਹੈ, ਵੰਦੇ ਮਾਤਰਮ ਹੈ, ਮੰਦਿਰ ਹਨ। ਲਾਊਡੀਸਪੀਕਰ ''''ਤੇ ਹਨੂਮਾਨ ਚਾਲੀਸਾ ਹੈ।"

ਬੁਲਡੋਜ਼ਰ
BBC

"ਇਸੇ ਤਰ੍ਹਾਂ ਬੁਲਡੋਜ਼ਰ ਅੱਜ ਦੀ ਤਾਰੀਖ਼ ਵਿੱਚ ਸ਼ਕਤੀਸ਼ਾਲੀ ਸ਼ਾਸਨ ਵਿਵਸਥਾ ਦਾ ਸਮਾਨਅਰਥੀ ਬਣ ਗਿਆ ਹੈ।"

"ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਹੁਣ ਸਾਡੀ ਸੱਤਾ ਹੈ। ਸੱਤਾ ਦੀ ਤਾਕਤ ਦੀ ਵਰਤੋਂ ਲਈ ਕਿਸੇ ਕਾਨੂੰਨ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੈ।"

ਉਂਝ ਭਾਰਤ ਦੀ ਰਾਜਨੀਤੀ ਵਿੱਚ ਜਿਸ ਬੁਲਡੋਜ਼ਰ ਦੀ ਚਰਚਾ ਜ਼ੋਰ-ਸ਼ੋਰ ਨਾਲ ਹੋ ਰਹੀ ਹੈ, ਉਸ ਦਾ ਇਤਿਹਾਸ ਖੰਗਾਲੀਏ ਤਾਂ ਪਤਾ ਚੱਲਦਾ ਹੈ ਕਿ ਹਥਿਆਰ ਦੇ ਤੌਰ ''''ਤੇ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵੀ ਹੋਈ ਸੀ।

ਅਮਰੀਕੀ ਫੌਜ ਦੇ ਅਧਿਕਾਰੀ ਕਰਨਲ ਕੇਐੱਸ ਐਂਡਰਸਨ ਦੇ ''''ਬੁਲਡੋਜ਼ਰ-ਐਨ ਐਪਰੀਸਿਏਸ਼ਨ'''' ਸਿਰਲੇਖ ਨਾਲ ਇੱਕ ਲੇਖ ਵਿੱਚ ਲਿਖਿਆ ਹੈ।

ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇਸ ਦੀ ਵਰਤੋਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਯੁੱਧ ਲਈ ਵਰਤੇ ਜਾਣ ਵਾਲੇ ਤਮਾਮ ਹਥਿਆਰਾਂ ਵਿੱਚ ਇਸ ਨੂੰ ਸਭ ਤੋਂ ਅੱਗੇ ਖੜ੍ਹਾ ਦੇਖਦੇ ਹਾਂ।"

ਅੱਜ ਦੇ ਦੌਰ ਵਿੱਚ ਇੱਕ ਤਰ੍ਹਾਂ ਨਾਲ ਦੇਖੀਏ ਤਾਂ ਬੁਲਡੋਜ਼ਰ ਦੀ ਵਰਤੋਂ ਇੱਕ ਤਰ੍ਹਾਂ ਨਾਲ ''''ਯੁੱਧ'''' ਵਿੱਚ ਹੀ ਹੋ ਰਹੀ ਹੈ-ਬਸ ਇੱਥੇ ਦੁਸ਼ਮਣ ਬਦਲ ਗਏ ਹਨ।

'''''''' ਰਸਾਲੇ ਵਿੱਚ ਸੀਨੀਅਰ ਪੱਤਰਕਾਰ ਆਸ਼ੂਤੋਸ਼ ਭਾਰਦਵਾਜ ਨੇ ਹਾਲ ਵਿੱਚ ਭਾਰਤ ਵਿੱਚ ਬੁਲਡੋਜ਼ਰ ਦੀ ਵਰਤੋਂ ''''ਤੇ ਇੱਕ ਲੇਖ ਲਿਖਿਆ ਹੈ।

ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜਿਨ੍ਹਾਂ 58 ਰੈਲੀਆਂ ਵਿੱਚ ਬੁਲਡੋਜ਼ਰ ਸ਼ਬਦ ਦੀ ਵਰਤੋਂ ਕੀਤੀ, ਪਾਰਟੀ ਨੇ ਇਨ੍ਹਾਂ ਸਾਰੀਆਂ ਸੀਟਾਂ ''''ਤੇ ਜਿੱਤ ਦਰਜ ਕੀਤੀ।

ਚੋਣਵੇਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਬੁਲਡੋਜ਼ਰ ਨਾਲ ਢਹਾਉਣ ਦੇ ਸਰਕਾਰੀ ਆਦੇਸ਼ ਨੂੰ ਲੈ ਕੇ ਹਿੰਦੂਆਂ ਦੇ ਇੱਕ ਤਬਕੇ ਵਿੱਚ ਉਤਸ਼ਾਹ ਸਾਫ਼ ਦੇਖਿਆ ਜਾ ਸਕਦਾ ਹੈ।

ਚੋਣ ਵਿੱਚ ਜਿੱਤ ਤੋਂ ਬਾਅਦ ਕਈ ਲੋਕ ਵਿਜੇ ਜਲੂਸ ਵਿੱਚ ਖਿਡੌਣਾ ਬੁਲਡੋਜ਼ਰ ਲੈ ਕੇ ਨੱਚਦੇ ਦਿਖੇ ਅਤੇ ਯੋਗੀ ਆਦਿਤਿਆਨਾਥ ਨੂੰ ''''ਬੁਲਡੋਜ਼ਰ ਬਾਬਾ'''' ਕਹਿ ਕੇ ਪੁਕਾਰਿਆ ਗਿਆ।

ਨਿਲਾਂਜਨ ਮੁਖੋਪਾਧਿਆਏ ਕਹਿੰਦੇ ਹਨ ਕਿ ਬੁਲਡੋਜ਼ਰ ਅੱਜ ਸ਼ਕਤੀਸ਼ਾਲੀ ਸ਼ਾਸਨ ਵਿਵਸਥਾ ਦਾ ਪ੍ਰਤੀਕ ਬਣ ਗਿਆ ਹੈ, ਜਿੱਥੇ ਉਸ ਦੀ ਵਰਤੋਂ ਲਈ ਹੁਕਮ ਦੀ ਜ਼ਰੂਰਤ ਨਹੀਂ ਪੈਂਦੀ।

ਹਿਜਾਬ ਵਿਵਾਦ

ਹਾਲਾਂਕਿ ਪ੍ਰਤੀਕਾਂ ਦੇ ਸਹਾਰੇ ਮੁਸਲਮਾਨਾਂ ਵਿੱਚ ਡਰ ਅਤੇ ਹਿੰਦੂ ਹੋਣ ''''ਤੇ ਮਾਣ ਨੂੰ ਲੈ ਕੇ ਜਦੋਂ-ਜਦੋਂ ਵਿਵਾਦ ਹੋਇਆ, ਮਾਮਲਾ ਅਦਾਲਤ ਵਿੱਚ ਪਹੁੰਚਿਆ।

ਅਦਾਲਤ ਦੀ ਗੱਲ ''''ਤੇ ਆਲੋਕ ਕੁਮਾਰ ਕਹਿੰਦੇ ਹਨ, "ਹਿਜਾਬ ਮਾਮਲੇ ਵਿੱਚ ਕੋਰਟ ਵਿੱਚ ਕੌਣ ਗਿਆ? ਮੁਸਲਮਾਨ ਪੱਖ ਗਿਆ।"

"ਤੁਸੀਂ ਕੋਰਟ ਤੋਂ ਰਿਲੀਫ ਮੰਗੀ, ਕੋਰਟ ਰਿਲੀਫ ਦੇਵੇ ਤਾਂ ਆਨੰਦ ਮਨਾਓ ਅਤੇ ਕੋਰਟ ਰਿਲੀਫ ਨਾ ਦਿਓ ਤਾਂ ਤੁਸੀਂ ਕਹੋ ਕਿ ਅਸੀਂ ਨਹੀਂ ਮੰਨਾਂਗੇ। ਇਹ ਤਾਂ ਤਰਕ ਵਾਲੀ ਗੱਲ ਨਹੀਂ ਹੈ।"

ਹਿਜਾਬ
BBC

"ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਵਿਵਾਦ ਵਿੱਚ ਕੀ ਹੋਇਆ? ਸਰਵੇ ਦਾ ਆਰਡਰ ਹੋਇਆ। ਇੰਤਜਾਮੀਆ ਕਮੇਟੀ ਹਾਈਕੋਰਟ ਗਈ। ਉਨ੍ਹਾਂ ਦੀ ਪਟੀਸ਼ਨ ਡਿਸਮਿਸ ਹੋ ਗਈ।"

"ਭੜਕਾਊ ਭਾਸ਼ਣ ਮਾਮਲਾ ਵੀ ਕੋਰਟ ਪਹੁੰਚਿਆ। ਮੈਂ ਹੇਟ ਸਪੀਚ ਦੇ ਖਿਲਾਫ਼ ਹਾਂ। ਹੇਟ ਸਪੀਚ ਹਿੰਦੂ ਧਰਮ ਦੇ ਬਿਲਕੁਲ ਖਿਲਾਫ਼ ਹੈ ਅਤੇ ਹੇਟ ਸਪੀਚ ਦੇ ਮਾਮਲੇ ਵਿੱਚ ਮੈਂ ਸਮਝਦਾ ਹਾਂ ਕਿ ਐੱਫਆਈਆਰ ਹੋਈ ਹੈ।"

"ਆਲਟ ਨਿਊਜ਼ ਦੇ ਸਹਿ ਬਾਨੀ ਮੁਹੰਮਦ ਰਿਜ਼ਵੀ ਜੀ ਦੀ ਤਾਂ ਜ਼ਮਾਨਤ ਨੂੰ ਵੀ ਤਿੰਨ ਮਹੀਨੇ ਲੱਗ ਗਏ ਸਨ। ਲਾਅ ਦਾ ਇੱਕ ਪ੍ਰੋਸੈੱਸ ਹੈ।"

"ਜੇਕਰ ਇਹ ਮੰਨ ਲਈਏ ਕਿ ਨੂਪੁਰ ਸ਼ਰਮਾ ਨੇ ਅਪਰਾਧ ਕੀਤਾ ਤਾਂ ਉਸ ਅਪਰਾਧ ਦੇ ਦੰਡ ਦੀ ਪ੍ਰਕਿਰਿਆ ਕੀ ਹੈ।"

"ਐੱਫਆਈਆਰ ਹੋਵੇਗੀ, ਹੋ ਗਈ, ਚਾਰਜਸ਼ੀਟ ਫਾਈਲ ਹੋਵੇਗੀ, ਮੁਕੱਦਮਾ ਚੱਲੇਗਾ। ਕੋਰਟ ਸਜ਼ਾ ਦੇਵੇਗਾ।"

ਮੁਸਲਮਾਨ ਪੱਖ਼ ਦੀਆਂ ਦਲੀਲਾਂ

ਹਰ ਮੁੱਦੇ ''''ਤੇ ਮੁਸਲਮਾਨ ਪੱਖ ਦੀਆਂ ਵੀ ਆਪਣੀਆਂ ਦਲੀਲਾਂ ਹਨ।

ਗਿਆਨਵਾਪੀ ਮਸਜਿਦ ਵਿਵਾਦ ਵਿੱਚ ਕਥਿਤ ''''ਸ਼ਿਵਲਿੰਗ'''' ਮਿਲਣ ਦੇ ਦਾਅਵੇ ''''ਤੇ ਦਾ ਕਹਿਣ ਹੈ ਕਿ "ਜਿਸ ਨੂੰ ਉਹ ਸ਼ਿਵਲਿੰਗ ਕਹਿੰਦੇ ਹਨ, ਉਹ ਇੱਕ ਵਜੁਖਾਨੇ ਦੇ ਵਿਚਕਾਰ ਲੱਗਿਆ ਇੱਕ ਫੁਹਾਰਾ ਹੈ।"

"ਉਹ ਹੇਠ ਚੌੜਾ ਹੁੰਦਾ ਹੈ ਅਤੇ ਉੱਪਰ ਤੋਂ ਛੋਟਾ ਹੁੰਦਾ ਹੈ। ਉਸ ਦਾ ਆਕਾਰ ਸ਼ਿਵਲਿੰਗ ਵਰਗਾ ਹੁੰਦਾ ਹੈ। ਉਸ ਫੁਹਾਰੇ ਨੂੰ ਇਹ ਸ਼ਿਵਲਿੰਗ ਕਹਿੰਦੇ ਹਨ ਅਤੇ ਉਸ ਦੇ ਆਧਾਰ ''''ਤੇ ਇਨ੍ਹਾਂ ਨੇ ਸਾਰਾ ਮਸਲਾ ਖੜ੍ਹਾ ਕੀਤਾ ਹੈ।"

''''ਤੇ ਲੜਕੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਮੁਸਲਮਾਨ ਪੱਖ ਨੂੰ ਸੁਪਰੀਮ ਕੋਰਟ ਤੋਂ ਆਪਣੇ ਪੱਖ਼ ਵਿੱਚ ਫੈਸਲੇ ਦੀ ਉਮੀਦ ਹੈ।

ਹਰਿਦੁਆਰ ਧਰਮ ਸੰਸਦ ਵਿੱਚ ਮੁਸਲਮਾਨਾਂ ਦੇ ਖਿਲਾਫ਼ ਦਿੱਤੇ ਗਏ ਭਾਸ਼ਣ ''''ਤੇ ਕਹਿੰਦੇ ਹਨ, "ਕੋਈ ਵੀ ਮੁਸਲਮਾਨ ਨਾ ਤਾਂ ਭਗਵਾਨ ਰਾਮ ਨੂੰ ਕੁਝ ਕਹਿੰਦਾ ਹੈ ਅਤੇ ਨਾ ਹੀ ਸੀਤਾ ਨੂੰ, ਫਿਰ ਇਸਲਾਮ ਨੂੰ ਲੈ ਕੇ ਕਿਉਂ ਲੋਕ ਬਦਜ਼ੁਬਾਨੀ ''''ਤੇ ਉਤਾਰੂ ਹੋ ਰਹੇ ਹਨ।"

"ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਸਰਕਾਰ ਅਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਏ। ਅਸੀਂ ਸ਼ਾਂਤੀ ਚਾਹੁੰਦੇ ਹਾਂ।"

ਨਰਾਤਿਆਂ ਵਿੱਚ ਮੀਟ ਬੈਨ ''''ਤੇ ਇਸੇ ਨਾਲ ਮਿਲਦੀ ਜੁਲਦੀ ਗੱਲ ਨੈਸ਼ਨਲ ਕਾਂਗਰਸ ਦੇ ਨੇਤਾ ਵੀ ਕਹਿੰਦੇ ਹਨ।

ਮੀਟ ਉੱਤੇ ਪਾਬੰਦੀ

ਭਾਰਤ ਵਿੱਚ ਹੁਣ ਤੋਂ ਪਹਿਲਾਂ ਤੱਕ ਖਾਣ ਦੀ ਲੜਾਈ ਬੀਫ ਤੱਕ ਹੀ ਸੀਮਤ ਸੀ।

ਹਿੰਦੂ ਗਾਂ ਨੂੰ ਪੂਜਨੀਕ ਮੰਨਦੇ ਹਨ ਅਤੇ ਇਸ ਵਜ੍ਹਾ ਨਾਲ ਗਊ ਹੱਤਿਆ ਨੂੰ ਲੈ ਕੇ ਜ਼ਿਆਦਾਤਰ ਰਾਜਾਂ ਵਿੱਚ ਪਾਬੰਦੀ ਹੈ।

ਉਂਝ ਤਾਂ ਭਾਰਤ ਦੀ 80 ਫੀਸਦ ਤੋਂ ਜ਼ਿਆਦਾ ਆਬਾਦੀ ਹਿੰਦੂ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗਾਂ ਪ੍ਰਤੀ ਸ਼ਰਧਾ ਦਾ ਭਾਵ ਰੱਖਦੇ ਹਨ।

ਪਰ ਇਹ ਵੀ ਸੱਚ ਹੈ ਕਿ ਭਾਰਤ ਦੇ ਅਨੇਕ ਹਿੱਸਿਆਂ ਵਿੱਚ ਗਊਮਾਸ ਸਦੀਆਂ ਤੋਂ ਖਾਧਾ ਜਾਂਦਾ ਰਿਹਾ ਹੈ।

ਇੱਥੋਂ ਤੱਕ ਕਿ ਭਾਰਤ ਵਿੱਚ ਗਊ ਮਾਸ ''''ਤੇ ਲੱਗੀ ਪਾਬੰਦੀ ਪੂਰੇ ਦੇਸ਼ ਵਿੱਚ ਸਮਾਨ ਰੂਪ ਨਾਲ ਲਾਗੂ ਨਹੀਂ ਹੈ, ਕੇਰਲ ਤੋਂ ਲੈ ਕੇ ਪੂਰਬ ਉੱਤਰ ਦੇ ਕਈ ਰਾਜਾਂ ਵਿੱਚ ਗਊ ਮਾਸ ਦੀ ਵਿਕਰੀ ਹਮੇਸ਼ਾ ਦੀ ਤਰ੍ਹਾਂ ਜਾਰੀ ਹੈ।

ਆਰਐੱਸਐੱਸ ਦੇ ਆਗੂਆਂ ਨੇ ਸਥਾਨਕ ਖਾਣ-ਪੀਣ ਦੇ ਸੱਭਿਆਚਾਰ ਨੂੰ ਦੇਖਦੇ ਹੋਏ ਕਈ ਸੂਬਿਆਂ ਵਿੱਚ ਗਊ ਮਾਸ ਖਾਣ ਨੂੰ ਮੁੱਦਾ ਨਹੀਂ ਬਣਾਇਆ ਹੈ।

ਇੱਥੋਂ ਤੱਕ ਕਿ ਨੇ ਇਹੀ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਸਮੇਂ ਨਾਲ ਲੋਕ ਆਪਣੇ ਵਿਵੇਕ ਨਾਲ ਗਊ ਮਾਸ ਖਾਣਾ ਛੱਡ ਦੇਣਗੇ।

ਇਹ ਨਰਮੀ ਉੱਤਰ ਭਾਰਤੀ ਸੂਬਿਆਂ ਵਿੱਚ ਕਦੇ ਨਹੀਂ ਦਿਖੀ। ਪਰ ਹਿੰਦੀ ਪੱਟੀ ਵਿੱਚ ਗਊ ਮਾਸ ਨੂੰ ਲੈ ਕੇ ਭਾਵਨਾਵਾਂ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੋਈਆਂ ਹਨ।

ਕਈ ਸੂਬਿਆਂ ਵਿੱਚ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਚਮੜੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਹਿੰਦੂ ਸੱਜੇਪੱਖੀ ਸਮੂਹਾਂ ਦੇ ਉੱਪਰ ਕਈ ਸੂਬਿਆਂ ਵਿੱਚ ਗਊ ਤਸਕਰੀ ਦੇ ਸ਼ੱਕ ਵਿੱਚ ਪਸ਼ੂ ਪਾਲਕਾਂ ਦੀ ਕੁੱਟ ਕੇ ਹੱਤਿਆ ਦੇ ਕਈ ਇਲਜ਼ਾਮ ਸਾਹਮਣੇ ਆਏ ਹਨ।

ਇਸ ਵਿੱਚ ਇੱਕ ਸੱਚਾਈ ਇਹ ਵੀ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਆਉਣ ਤੋਂ ਕਾਫ਼ੀ ਪਹਿਲਾਂ ਸਾਲ 1955 ਵਿੱਚ ਕਾਂਗਰਸ ਦੇ ਵੀ

ਪਿਛਲੇ ਸਾਲ ਗੁਜਰਾਤ ਦੇ ਕੁਝ ਨਗਰ ਨਿਗਮਾਂ ਨੇ ਜਨਤਕ ਰੂਪ ਨਾਲ ਮੀਟ ਸਟਾਲ ਸੜਕਾਂ ''''ਤੇ ਲਗਾਉਣ ਦੇ ਖਿਲਾਫ਼ ਮੁਹਿੰਮ ਛੇੜੀ ਸੀ।

ਮਿਡ ਡੇ ਮੀਲ ਵਿੱਚ ਬੱਚਿਆਂ ਨੂੰ ਆਂਡਾ ਦਿੱਤਾ ਜਾਵੇ ਜਾਂ ਨਹੀਂ, ਇਸ ''''ਤੇ ਵੀ ਕਈ ਸੂਬਿਆਂ ਵਿੱਚ ਵਿਵਾਦ ਹੈ।

ਮੱਧ ਪ੍ਰਦੇਸ਼ ਵਿੱਚ ਮਿਡ ਡੇ ਮੀਲ ਵਿੱਚ ਭਾਜਪਾ ਦੇ ਸ਼ਾਸਨਕਾਲ ਵਿੱਚ ਕਰ ਦਿੱਤਾ ਗਿਆ ਸੀ।

ਪਰ ਹਾਲ ਹੀ ਦੇ ਦਿਨਾਂ ਵਿੱਚ ਬੀਫ਼ ''''ਤੇ ਪਾਬੰਦੀ ਤੋਂ ਸ਼ੁਰੂ ਹੋਈ ਖਾਣੇ ਦੀ ਇਹ ਲੜਾਈ ਹੁਣ ਹੌਲੀ-ਹੌਲੀ ਮੀਟ ਬੈਨ ਦੀ ਸ਼ਕਲ ਅਖ਼ਤਿਆਰ ਕਰਨ ਲੱਗੀ ਹੈ।

ਨਵਰਾਤੇ ਤੇ ਰਮਜ਼ਾਨ ਇਕੱਠੇ

ਸਾਲ 2022 ਵਿੱਚ ਚੇਤ ਦੇ ਨਵਰਾਤਿਆਂ ਅਤੇ ਰਮਜ਼ਾਨ ਦਾ ਮਹੀਨਾ ਦੋਵੇਂ ਇਕੱਠੇ ਆਏ।

ਦਿੱਲੀ ਵਿੱਚ ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਨਰਾਤਿਆਂ ਦੇ ਨੌਂ ਦਿਨਾਂ ਦੇ ਦੌਰਾਨ ਭਾਰਤ ਭਰ ਵਿੱਚ ਮੀਟ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦਾ ਇੱਕ ਪ੍ਰਸਤਾਵ ਰੱਖਿਆ।

ਇਸ ਨੂੰ ਦਿੱਲੀ ਦੇ ਦੋ ਨਗਰ ਨਿਗਮਾਂ (ਪੂਰਬੀ ਅਤੇ ਦੱਖਣੀ ਦਿੱਲੀ) ਨੇ ਅਮਲ ਵਿੱਚ ਲਿਆਉਣ ਦਾ ਫੈਸਲਾ ਵੀ ਸੁਣਾ ਦਿੱਤਾ। ਇਸ ''''ਤੇ ਬਹੁਤ ਵਿਵਾਦ ਹੋਇਆ।

ਜੰਮੂ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸੰਸਦ ਮੈਂਬਰਾਂ, ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ।

ਦੁਕਾਨਦਾਰਾਂ ਨੂੰ ਜੋ ਨੁਕਸਾਨ ਹੋਇਆ ਉਹ ਅਲੱਗ। ਕਾਨੂੰਨੀ ਤੌਰ ''''ਤੇ ਜੇਕਰ ਦੁਕਾਨ ਬੰਦ ਨਹੀਂ ਵੀ ਹੋਈ ਤਾਂ ਕਈ ਜਗ੍ਹਾ ਹਮਲੇ ਅਤੇ ਤੋੜ-ਫੋੜ ਦੇ ਡਰ ਨੂੰ ਦੇਖਦੇ ਹੋਏ ਲੋਕਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ।

ਹਿੰਦੂ
Getty Images

ਅਜਿਹਾ ਹੀ ਵਿਵਾਦ ਹਲਾਲ ਅਤੇ ਝਟਕਾ ਮੀਟ ਨੂੰ ਲੈ ਕੇ ਵੀ ਚੱਲ ਰਿਹਾ ਹੈ। ਹਿੰਦੂਆਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਹਲਾਲ ਗੋਸ਼ਤ ਨਾ ਖਾਣ।

ਮਾਸਾਹਾਰ ਭਾਰਤ ਦੇ ਖਾਣ-ਪੀਣ ਦਾ ਅਭਿੰਨ ਅੰਗ ਰਿਹਾ ਹੈ। , ਇੱਕ ਕਲੀਨਿਕਲ ਨਿਊਟ੍ਰਰੀਸ਼ਨਿਸਟ ਹਨ, ਜੋ ਭਾਰਤੀ ਖਾਣ-ਪੀਣ ਪਰੰਪਰਾਵਾਂ ''''ਤੇ ਖੋਜ ਕਰ ਰਹੀ ਹੈ, ਉਨ੍ਹਾਂ ਦਾ ਅਜਿਹਾ ਮੰਨਣਾ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੀ ਹੈ, "ਮੁਗਲ ਸ਼ਾਸਕ ਭਾਰਤ ਵਿੱਚ ਮਾਸ ਖਾਣ ਦੀ ਪਰੰਪਰਾ ਲੈ ਕੇ ਆਏ, ਅਜਿਹਾ ਸੋਚਣਾ ਗਲਤ ਹੈ।"

"ਨਵੇਂ ਸਾਮਰਾਜਾਂ, ਵਪਾਰ ਅਤੇ ਖੇਤੀਬਾੜੀ ਦੇ ਜਵਾਬ ਵਿੱਚ ਲੋਕਾਂ ਦੇ ਖਾਣੇ ਦਾ ਪੈਟਰਨ ਜ਼ਰੂਰ ਬਦਲਿਆ। ਪਹਿਲਾਂ ਗਊ ਮਾਸ ਅਤੇ ਬਾਅਦ ਵਿੱਚ ਮਾਸ, ਬ੍ਰਾਹਮਣਾਂ ਦੇ ਭੋਜਨ ਤੋਂ ਗਾਇਬ ਹੋਏ, ਪਰ ਧਰਮ ਹੀ ਇਸ ਦੇ ਪਿੱਛੇ ਦੀ ਇਕਮਾਤਰ ਵਜ੍ਹਾ ਕਦੇ ਨਹੀਂ ਰਿਹਾ।"

ਡਾ. ਭੱਟਾਚਾਰੀਆ ਕਹਿੰਦੀ ਹੈ, "ਕਈ ਬ੍ਰਾਹਮਣ ਫਿਰਕਿਆਂ ਵਿੱਚ ਕਸ਼ਮੀਰ ਤੋਂ ਲੈ ਕੇ ਬੰਗਾਲ ਤੱਕ ਮਾਸ ਖਾਣ ਦੀ ਪਰੰਪਰਾ ਅੱਜ ਵੀ ਹੈ।"

"ਕਸ਼ਮੀਰੀ ਪੰਡਿਤਾਂ ਵਿੱਚ ਰੋਗਨ ਜੋਸ਼ ਖਾਣ ਦੀ ਪਰੰਪਰਾ ਹੈ। ਇਸ ਤਰ੍ਹਾਂ ਹੀ ਪੱਛਮੀ ਬੰਗਾਲ ਵਿੱਚ ਬ੍ਰਾਹਮਣ ਘਰਾਂ ਵਿੱਚ ਮਾਸ ਅੱਜ ਵੀ ਖਾਧਾ ਜਾਂਦਾ ਹੈ।"

ਤਾਜ਼ਾ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਮੁਤਾਬਿਕ 16 ਸੂਬਿਆਂ ਵਿੱਚ ਲਗਭਗ 90 ਪ੍ਰਤੀਸ਼ਤ ਲੋਕ ਮੀਟ, ਮੱਛੀ ਜਾਂ ਚਿਕਨ ਖਾਂਦੇ ਹਨ। ਉੱਥੇ ਹੀ ਚਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਵਿੱਚ ਇਹ ਅੰਕੜਾ 75-90 ਪ੍ਰਤੀਸ਼ਤ ਤੱਕ ਹੈ।

ਪਿਊ ਰਿਸਰਚ ਇੰਸਟੀਚਿਊਟ ਦੇ ਸਰਵੇਖਣ ਵਿੱਚ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਕਿਸ ਧਰਮ ਦੇ ਲੋਕ ਕਿੰਨਾ ਨਾਨਵੈੱਜ ਖਾਂਦੇ ਹਨ।

ਦੇ ਮੁਤਾਬਕ ਹਿੰਦੂ ਭਾਈਚਾਰੇ ਵਿੱਚ ਸ਼ਾਮਿਲ ਅਲੱਗ-ਅਲੱਗ ਜਾਤੀਆਂ ਦੇ ਲੋਕਾਂ ਵਿੱਚ 44 ਫੀਸਦੀ ਸ਼ਾਕਾਹਾਰੀ ਹਨ ਅਤੇ ਬਾਕੀ ਦੇ 56 ਫੀਸਦੀ ਮਾਸਾਹਾਰੀ ਹਨ।

ਉੱਥੇ ਹੀ ਅੱਠ ਫੀਸਦੀ ਮੁਸਲਮਾਨ ਵੀ ਅਜਿਹੇ ਹਨ, ਜੋ ਕਈ ਅਲੱਗ-ਅਲੱਗ ਕਾਰਨਾਂ ਨਾਲ ਮਾਸਾਹਾਰੀ ਭੋਜਨ ਨਹੀਂ ਖਾਂਦੇ।

ਪੂਰੀ ਲੜਾਈ 92 ਫੀਸਦੀ ਮਾਸਾਹਾਰੀ ਮੁਸਲਮਾਨਾਂ ਅਤੇ 44 ਫੀਸਦੀ ਸ਼ਾਕਾਹਾਰੀ ਹਿੰਦੂਆਂ ਦੀ ਹੈ। ਤਾਂ ਕੀ ਇਹੀ 44 ਫੀਸਦੀ ਹਿੰਦੂ ਮੀਟ ਪਾਬੰਦੀ ਦੀ ਵਕਾਲਤ ਕਰਨ ਵਾਲਿਆਂ ਵਿੱਚ ਸ਼ਾਮਿਲ ਹਨ।

ਮੀਟ
BBC

ਭਾਰਤ ਵਿੱਚ ਘੱਟਗਿਣਤੀਆਂ ਨਾਲ ਜੁੜੇ ਸਿਆਸੀ ਮੁੱਦਿਆਂ ''''ਤੇ ਨਾਜ਼ੀਮਾ ਪ੍ਰਵੀਣ ਨੇ ਕਾਫ਼ੀ ਖੋਜ ਕੀਤੀ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੀ ਹੈ, "ਮੀਟ ਪਾਬੰਦੀ ਦੇ ਫੈਸਲੇ ਦੇ ਕਈ ਪਹਿਲੂ ਹਨ। ਇੱਕ ਸਿਆਸੀ ਪਹਿਲੂ ਹੈ, ਜੋ ਇਸ ਨੂੰ ਸੱਭਿਆਚਾਰਕ ਰਾਸ਼ਟਰਵਾਦ ਨਾਲ ਜੋੜਦਾ ਹੈ ਅਤੇ ਦੂਜਾ ਆਰਥਿਕ ਪਹਿਲੂ ਹੈ।"

"ਰਾਜਨੀਤਿਕ ਪਹਿਲੂ ਸਾਫ਼ ਸਾਫ਼ ਨਜ਼ਰ ਆਉਂਦਾ ਹੈ ਜਿਸ ਤਹਿਤ ਸਰਕਾਰ ਵੱਲੋਂ ''''ਖਾਣੇ ''''ਤੇ ਵੀ ਪਾਬੰਦੀਆਂ'''' ਦਾ ਰੁਝਾਨ ਹੁਣ ਦੇਖਣ ਨੂੰ ਮਿਲ ਰਿਹਾ ਹੈ।"

"ਦੂਜਾ ਹੈ, ਇਸ ਮੀਟ ਵਪਾਰ ਦਾ ਅਰਥਚਾਰਾ। ਮੀਟ ਦਾ ਵਪਾਰ ਕਰਨ ਵਾਲੇ ਜ਼ਿਆਦਾਤਰ ਮੁਸਲਮਾਨ ਕੁਰੈਸ਼ੀ ਫਿਰਕੇ ਨਾਲ ਸਬੰਧ ਰੱਖਦੇ ਹਨ।"

"ਉੱਤਰ ਪ੍ਰਦੇਸ਼ ਦੇ ਸੰਦਰਭ ਵਿੱਚ ਦੇਖਾਂਗੇ ਤਾਂ 2017 ਦੇ ਬਾਅਦ ਜੋ ਨਾਜਾਇਜ਼ ਬੁੱਚੜਖਾਨੇ ਬੰਦ ਕੀਤੇ ਗਏ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸਰਕਾਰੀ (ਨਗਰ ਨਿਗਮ) ਬੁੱਚੜਖਾਨੇ ਸਨ।"

"ਇਨ੍ਹਾਂ ਬੁੱਚੜਖਾਨਿਆਂ ਵਿੱਚ ਕੁਰੈਸ਼ੀ ਫਿਰਕੇ ਦੇ ਵਪਾਰੀ ਆਪਣੇ ਜਾਨਵਰ ਲੈ ਕੇ ਜਾਂਦੇ ਸਨ।"

"ਇੱਕ ਫੀਸ (ਪ੍ਰਤੀ ਜਾਨਵਰ) ਅਦਾ ਕਰਦੇ ਸਨ ਅਤੇ ਉਨ੍ਹਾਂ ਨੂੰ ਕਟਵਾ ਕੇ ਦੁਕਾਨਾਂ ਵਿੱਚ ਰੋਜ਼ਾਨਾ ਵੇਚਦੇ ਸਨ ਅਤੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਸਨ।"

"ਜਦੋਂ ਨਾਜਾਇਜ਼ ਸਰਕਾਰੀ ਬੁੱਚੜਖਾਨੇ ਬੰਦ ਹੋਏ ਤਾਂ ਉਹ ਛੋਟੇ ਵਪਾਰੀ ''''ਕੁਰੈਸ਼ੀ ਫਿਰਕੇ'''' ਵਾਲੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ।"

"ਉਨ੍ਹਾਂ ਵਿੱਚੋਂ ਕਈਆਂ ਨੇ ਧੰਦਾ ਛੱਡ ਦਿੱਤਾ। ਕਈਆਂ ਦੇ ਦੁਕਾਨ ਦੇ ਲਾਇਸੈਂਸ ਰੀਨਿਊ ਨਹੀਂ ਹੋਏ। ਹੁਣ ਕੁਰੈਸ਼ੀਆਂ ਦੀ ਜਗ੍ਹਾ, ਵੱਡੇ ਪ੍ਰਾਈਵੇਟ ਬੁੱਚੜਖਾਨਿਆਂ ਤੋਂ ਮੀਟ ਵਪਾਰੀਆਂ ਨੇ ਮੀਟ ਲੈਣਾ ਸ਼ੁਰੂ ਕਰ ਦਿੱਤਾ।"

"ਇਹ ਬੁੱਚੜਖਾਨੇ ਕੇਵਲ ਮੁਸਲਮਾਨਾਂ ਦੇ ਨਹੀਂ, ਹਿੰਦੂਆਂ ਦੇ ਵੀ ਹਨ।"

ਉੱਤਰ ਪ੍ਰਦੇਸ਼ ਦੀ ਹੀ ਗੱਲ ਕਰੀਏ ਤਾਂ ਕੁਝ ਮੀਟ ਵਪਾਰੀਆਂ ਨੇ ਸੂਬਾ ਸਰਕਾਰ ਦੇ ਫੈਸਲੇ ਦੇ ਖਿਲਾਫ਼ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ, ਜਿਸ ''''ਤੇ ਸੁਣਵਾਈ ਹੋਣੀ ਹੈ।

ਇਸ ਸਾਲ ਵੀ ਸਾਵਣ ਦੇ ਮਹੀਨੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਕਾਵੜ ਯਾਤਰਾ ਦੇ ਰੂਟ ''''ਤੇ ਦਿੱਤੀ ਹੈ।

ਭਾਵੇਂ ਕਿ ਮੀਟ ਪਾਬੰਦੀ ਦੇ ਵਿਵਾਦ ''''ਤੇ ਆਲੋਕ ਕੁਮਾਰ ਕਹਿੰਦੇ ਹਨ ਕਿ ਮੀਟ ਪਾਬੰਦੀ ਬਾਰੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕੋਈ ਸਟੈਂਡ ਨਹੀਂ ਹੈ।

ਮੈਂ ਜਾਣਦਾ ਹਾਂ ਕਿ ਕਸ਼ਮੀਰ ਦੇ ਸਾਰੇ ਬ੍ਰਾਹਮਣ ਮਾਸ ਖਾਂਦੇ ਹਨ ਅਤੇ ਦੇਸ਼ ਦੀ ਆਬਾਦੀ ਦਾ ਬਹੁਮਤ ਮੀਟ ਖਾਣ ਵਾਲਿਆਂ ਦਾ ਹੈ।

ਜੁੰਮੇ ਦੀ ਨਮਾਜ਼

ਨਿਲਾਂਜਨ ਕਹਿੰਦੇ ਹਨ, "ਪਹਿਲਾਂ ਵੀ ਮੁਸਲਮਾਨਾਂ ਲਈ ਕੁਝ ਹਿੰਦੂਆਂ ਦੇ ਮਨ ਵਿੱਚ ਸਮਾਜਿਕ ਪੱਖਪਾਤ ਸਨ। ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਦੇ ਵਕਤ ਅਤੇ ਆਜ਼ਾਦੀ ਦੇ ਬਾਅਦ ਵੀ।

ਪਰ ਉਸ ਦੌਰ ਵਿੱਚ ਇਨ੍ਹਾਂ ਭਾਵਨਾਵਾਂ ਨੂੰ ਸਿਆਸੀ ਰੂਪ ਨਾਲ ਸਹੀ ਨਹੀਂ ਮੰਨਿਆ ਜਾਂਦਾ ਸੀ।

ਮੁਸਲਮਾਨ
Getty Images

ਇਸ ਵਿਚਕਾਰ ਫਰਕ ਇਹ ਆਇਆ ਕਿ ਹੁਣ ਸਿਆਸੀ ਰੂਪ ਨਾਲ ਇਹ ਸਭ ਸਹੀ ਮੰਨਿਆ ਜਾ ਰਿਹਾ ਹੈ।

ਇਨ੍ਹਾਂ ਭਾਵਨਾਵਾਂ ਨੂੰ ਮੰਚ ''''ਤੇ ਖੜ੍ਹੇ ਹੋ ਕੇ ਕਿਹਾ ਜਾ ਰਿਹਾ ਹੈ। ਇਸ ਲਈ ਕਿਉਂਕਿ ਹੁਣ ਇਹ ਸੱਤਾ ਵਿੱਚ ਹਨ ਅਤੇ ਇਨ੍ਹਾਂ ਦੇ ਆਗੂ ਮੁਸਲਮਾਨਾਂ ਲਈ ਇਸ ਭਾਸ਼ਾ ਦਾ ਪ੍ਰਯੋਗ ਕਰਦੇ ਆਏ ਹਨ।"

"ਨੁਪੂਰ ਸ਼ਰਮਾ ਤਾਂ 2008-09 ਵਿੱਚ ਸਿਆਸਤ ਵਿੱਚ ਆਈ ਸੀ। ਮੀਆਂ ਮੁਸ਼ੱਰਫ, ਸ਼ਮਸ਼ਾਨ-ਕਬਰਿਸਤਾਨ ਅਤੇ ਅੱਬਾਜਾਨ ਵਰਗੇ ਜੁਮਲਿਆਂ ਦੀ ਵਰਤੋਂ ਪੀਐੱਮ-ਸੀਐੱਮ ਵਰਗੇ ਲੋਕ ਕਰਦੇ ਰਹੇ ਹਨ। ਪੂਰੀ ਚਰਚਾ ਦਾ ਇਸਲਾਮੋਫੋਬਿਕ ਆਚਰਣ ਤਾਂ ਪਹਿਲਾਂ ਤੋਂ ਹੀ ਸਥਾਪਿਤ ਕੀਤਾ ਜਾ ਚੁੱਕਾ ਹੈ।"

ਇੱਥੇ ਨਿਲਾਂਜਨ ਦੀ ਯਾਦ ਦਿਵਾਉਂਦੇ ਹਨ।

30 ਅਕਤੂਬਰ 2021 ਨੂੰ ਉਤਰਾਖੰਡ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਇੱਕ ਕਿੱਸਾ ਸੁਣਾਇਆ।

ਉਨ੍ਹਾਂ ਨੇ ਕਿਹਾ, "ਮੈਂ ਕੱਲ੍ਹ ਆ ਰਿਹਾ ਸੀ ਤਾਂ ਮੇਰਾ ਕਾਫ਼ਲਾ ਰੁਕ ਗਿਆ। ਮੈਂ ਪੁੱਛਿਆ, ਕੀ ਹੋਇਆ? ਜਵਾਬ ਆਇਆ, ਸਾਹਬ ਤੁਹਾਨੂੰ ਪਤਾ ਨਹੀਂ ਹੈ ਅੱਜ ਸ਼ੁੱਕਰਵਾਰ ਹੈ। ਮੈਂ ਕਿਹਾ, ਸ਼ੁੱਕਰਵਾਰ ਹੈ ਤਾਂ ਕੀ ਹੋਇਆ? ਮੈਨੂੰ ਲੱਗਿਆ, ਕੀ ਮੇਰਾ ਜਨਰਲ ਨਾਲੇਜ ਵੀਕ (ਕਮਜ਼ੋਰ) ਹੋ ਗਿਆ? "

"ਸ਼ੁੱਕਰਵਾਰ ਨੂੰ ਕੀ ਹੁੰਦਾ ਹੈ? ਜਵਾਬ ਆਇਆ, ਸ਼ੁੱਕਰਵਾਰ ਨੂੰ ਨੈਸ਼ਨਲ ਹਾਈਵੇ ਬੰਦ ਕਰਕੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਛੁੱਟੀ ਦੇਣ ਦੀ ਸੋਚਣ ਵਾਲੇ, ਤੁਸ਼ਟੀਕਰਨ ਦੀ ਰਾਜਨੀਤੀ ਕਰਨ ਵਾਲੇ ਕਦੇ ਦੇਵਭੂਮੀ ਦਾ ਭਲਾ ਕਰਨ ਦੀ ਗੱਲ ਨਹੀਂ ਸੋਚ ਸਕਦੇ।"

ਹਿੰਦੂ ਹੋਣ ਦਾ ਮਾਣ ਕਹੀਏ ਜਾਂ ਮੁਸਲਮਾਨਾਂ ਨੂੰ ਡਰਾਉਣ ਦੇ ਪ੍ਰਤੀਕ, ਬਸ ਇਹੀ ਨਹੀਂ ਹਨ, ਜੋ ਇੱਥੇ ਗਿਣਾਏ ਗਏ ਹਨ।

''''ਬੌਰਨ ਅ ਮੁਸਲਿਮ'''' ਕਿਤਾਬ ਦੀ ਲੇਖਿਕਾ ਹੈ ਗਜ਼ਾਲਾ ਵਹਾਬ। ''''ਮੁਸਲਮਾਨਾਂ ਵਿੱਚ ਡਰ'''' ਅਤੇ ਉਨ੍ਹਾਂ ਦੇ ਪ੍ਰਤੀਕਾਂ ''''ਤੇ ਕਹਿੰਦੀ ਹੈ, "ਭਾਰਤ ਦਾ ਸੰਵਿਧਾਨ ਬਣਾਉਂਦੇ ਵਕਤ ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਕਿ ਭਾਰਤ ਦਾ ''''ਹਿੰਦੂਕਰਨ'''' ਨਾ ਹੋਵੇ।"

"ਬਾਵਜੂਦ ਇਸ ਦੇ ਅਣਜਾਣੇ ਵਿੱਚ ਸੰਵਿਧਾਨ ਵਿੱਚ ਕੁਝ ਕਮੀਆਂ ਰਹਿ ਗਈਆਂ ਹਨ, ਜਿਸ ਨੇ ਇਹ ਮੁਮਕਿਨ ਕੀਤਾ ਕਿ ਹੌਲੀ-ਹੌਲੀ ਹਿੰਦੂ ਧਰਮ ਮੰਨਣ ਵਾਲਿਆਂ ਨੂੰ ਬਾਕੀਆਂ ਦੇ ਉੱਪਰ ਤਰਜੀਹ ਦਿੱਤੀ ਜਾਵੇ।"

"ਇਸ ਦੀ ਸਭ ਤੋਂ ਵੱਡੀ ਮਿਸਾਲ ਹੈ, ਕੋਰਟ ਦਾ ਇਹ ਕਹਿ ਦੇਣਾ ਕਿ ਹਿੰਦੂ ਧਰਮ ਨਹੀਂ ਹੈ, ਬਲਕਿ ਜਿਉਣ ਦਾ ਇੱਕ ਤਰੀਕਾ ਹੈ।"

'''''''' ਦੀ ਰਿਪੋਰਟ ਦੇ ਮੁਤਾਬਿਕ ਕੋਰਟ ਦੇ ਫੈਸਲਿਆਂ ਵਿੱਚ ਹਿੰਦੂਤਵ ਨੂੰ ਜਿਉਣ ਦੇ ਤਰੀਕੇ ਨਾਲ ਜੋੜਨ ਵਾਲੀ ਗੱਲ ਦਾ ਜ਼ਿਕਰ ਸਭ ਤੋਂ ਪਹਿਲਾਂ 1994 ਵਿੱਚ ਜਸਟਿਸ ਐੱਸਪੀ ਭਰੁਚ ਨੇ ਕੀਤਾ ਸੀ।

ਜਿਸ ਨੂੰ 1996 ਵਿੱਚ ਨੇ ਵੀ ਦੁਹਰਾਇਆ। ਇਸ ਦਾ ਜ਼ਿਕਰ ਵੀ ਆਪਣੀ ਵਿਦੇਸ਼ ਯਾਤਰਾ ਵਿੱਚ ਕਰ ਚੁੱਕੇ ਹਨ।

ਉਹ ਅੱਗੇ ਕਹਿੰਦੀ ਹੈ, "ਭਾਰਤ ਦੇਸ਼ ਨੂੰ ਜਦੋਂ ''''ਮਾਤਾ'''', ''''ਦੇਵੀ'''' ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਤਾਂ ਇਹ ਇੱਕ ਤਰ੍ਹਾਂ ਨਾਲ ਭਾਰਤ ਨੂੰ ਹਿੰਦੂ ਧਰਮ ਨਾਲ ਜੋੜਨ ਦੀ ਗੱਲ ਹੈ। ਆਜ਼ਾਦੀ ਦੇ ਬਾਅਦ ਹਿੰਦੂ ਅਤੇ ਮੁਸਲਮਾਨਾਂ ਵਿੱਚ ਇੱਥੋਂ ਹੀ ਸਭ ਤੋਂ ਵੱਡਾ ਵਿਵਾਦ ਸ਼ੁਰੂ ਹੋਇਆ ਕਿ ਦੇਸ਼ ਦੀ ਪੂਜਾ ''''ਮਾਤਾ'''' ਅਤੇ ''''ਦੇਵੀ'''' ਦੀ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ।"

PM Modi
BBC

"ਜਦਕਿ ਇਸਲਾਮ ਵਿੱਚ ਕੇਵਲ ਇੱਕ ਹੀ ਖੁਦਾ ਦੀ ਇਬਾਦਤ ਦੀ ਗੱਲ ਕੀਤੀ ਗਈ ਹੈ। ਜੋ ਇਸ ਨੂੰ ਮੰਨਣ ਤੋਂ ਇਨਕਾਰ ਕਰਨਗੇ, ਉਹ ਦੇਸ਼ਧ੍ਰੋਹੀ ਕਰਾਰ ਦਿੱਤੇ ਜਾਣਗੇ। ਸ਼ੁਰੂਆਤ ਵਿੱਚ ਇਸ ਤਰ੍ਹਾਂ ਦੇ ਤਣਾਅ ਕੁਝ ''''ਫ੍ਰਿੰਜ ਐਲੀਮੈਂਟ'''' ਤੱਕ ਸੀਮਤ ਸਨ।"

"ਪਰ ਪਿਛਲੇ ਅੱਠ ਸਾਲਾਂ ਵਿੱਚ ਦੇਸ਼ ਭਗਤੀ ਦਾ ਪ੍ਰਗਟਾਵਾ ਕਰਵਾਉਣ ਦਾ ਰੁਝਾਨ ਵਧਿਆ ਹੈ। ਅੱਜ ''''ਫ੍ਰਿੰਜ'''', ''''ਮੇਨਸਟਰੀਮ'''' ਬਣਦਾ ਜਾ ਰਿਹਾ ਹੈ। ਸਰਕਾਰ ਉਨ੍ਹਾਂ ਦੇ ਖਿਲਾਫ਼ ਕਦਮ ਨਹੀਂ ਚੁੱਕ ਰਹੀ ਹੈ ਜਿਸ ਨਾਲ ਉਨ੍ਹਾਂ ਦਾ ਹੌਸਲਾ ਵਧਦਾ ਜਾ ਰਿਹਾ ਹੈ। ਜਿਵੇਂ ਧਰਮ ਸੰਸਦ ਵਿੱਚ ਹੋਇਆ।"

ਇਹ ਤਣਾਅ ਕਿਵੇਂ ਫੋਨ ਜ਼ਰੀਏ ਹਰ ਮੁਸਲਮਾਨ ਤੱਕ ਪਹੁੰਚ ਰਿਹਾ ਹੈ, ਇਸ ਦਾ ਕਿੱਸਾ ਸੁਣਾਉਂਦੀ ਹਾਂ।

"ਮੈਂ ਆਪਣੇ ਕਿਸੇ ਕੰਮ ਤੋਂ ਵਾਰਾਣਸੀ ਗਈ ਸੀ। ਮੇਰੇ ਟੈਕਸੀ ਡਰਾਈਵਰ ਨੂੰ ਨਹੀਂ ਪਤਾ ਸੀ ਕਿ ਮੈਂ ਮੁਸਲਮਾਨ ਹਾਂ। ਮੈਂ ਕਿਸੇ ਨੂੰ ਮਿਲ ਕੇ ਗੱਡੀ ਵਿੱਚ ਪਰਤੀ ਤਾਂ ਧਰਮ ਸੰਸਦ ਵਿੱਚ ਮੁਸਲਮਾਨਾਂ ਦੇ ਖਿਲਾਫ਼ ਦਿੱਤੇ ਗਏ ਭਾਸ਼ਣ ਦਾ ਵੀਡਿਓ ਮੋਬਾਇਲ ''''ਤੇ ਦੇਖ ਰਿਹਾ ਸੀ।

"ਜਦੋਂ ਮੈਂ ਗੱਡੀ ਵਿੱਚ ਉਸ ਨਾਲ ਸਫ਼ਰ ਕਰ ਰਹੀ ਸੀ, ਉਸ ਵਕਤ ਮੇਰੇ ਜ਼ਹਿਨ ਵਿੱਚ ਬਸ ਇੱਕ ਹੀ ਗੱਲ ਘੁੰਮ ਰਹੀ ਸੀ, ਇਸ ਵਕਤ ਡਰਾਈਵਰ ਦੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੋਵੇਗਾ।

"ਜੇਕਰ ਉਸ ਨੂੰ ਪਤਾ ਲੱਗ ਜਾਵੇ ਕਿ ਮੈਂ ਮੁਸਲਿਮ ਹਾਂ ਤਾਂ ਉਸ ਦਾ ਵਰਤਾਅ ਮੇਰੇ ਪ੍ਰਤੀ ਕੀ ਹੋਵੇਗਾ। ਮੈਂ ਇਹ ਨਹੀਂ ਕਹਿ ਰਹੀ ਹਾਂ ਕਿ ਮੈਂ ਡਰ ਗਈ, ਪਰ ਮੈਂ ਸੁਚੇਤ ਹੋ ਗਈ ਕਿ ਇਹ ਜੋ ਡਰਾਈਵਰ ਅਗਲੇ ਦੋ ਦਿਨ ਮੇਰੇ ਨਾਲ ਰਹੇਗਾ, ਉਸ ਦੇ ਮਨ ਵਿੱਚ ਮੁਸਲਮਾਨਾਂ ਪ੍ਰਤੀ ਕੀ ਭਾਵ ਹੈ।"

"ਸਾਫ਼ ਹੈ ਕਿ ਮੋਬਾਇਲ ਵਿੱਚ ਇਸ ਤਰ੍ਹਾਂ ਦੇ ਵੀਡਿਓ ਕਲਿੱਪ ਜ਼ਰੀਏ ਲੋਕਾਂ ਨੂੰ ਹਿੰਸਕ ਬਣਾਇਆ ਜਾ ਰਿਹਾ ਹੈ, ਜੋ ਪਹਿਲਾਂ ਨਹੀਂ ਸਨ।"

"ਹੁਣ ਹਰ ਦਿਨ ਜਾਣਬੁੱਝ ਕੇ ਮੁਸਲਮਾਨਾਂ ਦੇ ਖਿਲਾਫ਼ ਇੱਕ ਤਰ੍ਹਾਂ ਨਾਲ ਘੇਰਾਬੰਦੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਥਾਈ ਤੌਰ ''''ਤੇ ਤਣਾਅ ਬਣਿਆ ਰਹੇ।"

"ਭਾਰਤ ਜੇਕਰ ਸਹੀ ਮਾਅਨੇ ਵਿੱਚ ਸੱਭਿਆਚਾਰਕ ਤੌਰ ''''ਤੇ ''''ਹਿੰਦੂ ਰਾਸ਼ਟਰ'''' ਹੈ ਅਤੇ ਧਰਮ ਦੇ ਆਧਾਰ ''''ਤੇ ਨਹੀਂ, ਤਾਂ ਅਜਿਹੇ ਵਿੱਚ ਮੁਸਕਾਨ, ਹਸੀਨਾ ਫ਼ਖ਼ਰੂ ਅਤੇ ਜਾਵੇਦ ਨੂੰ ਇਸ ''''ਡਰ'''' ਅਤੇ ''''ਮਾਣ'''' ਦੇ ਪ੍ਰਤੀਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਲਈ ਦੇਸ਼ ਦੇ ਹਿੰਦੂ ਕੀ ਕਰਨ? "

ਇਸ ਦੇ ਜਵਾਬ ਵਿੱਚ ਆਲੋਕ ਕੁਮਾਰ ਕਹਿੰਦੇ ਹਨ, "ਪਹਿਲਾਂ ਤਾਂ ਮੈਂ ਇਹ ਮੰਨਦਾ ਹਾਂ ਕਿ ਹਿੰਦੋਸਤਾਨ ਦਾ ਮੁਸਲਮਾਨ ਸੁਰੱਖਿਅਤ ਹੈ ਅਤੇ ਜੇਕਰ ਨਹੀਂ ਵੀ ਹੈ ਤਾਂ ਉਨ੍ਹਾਂ ਦੀ ਵਜ੍ਹਾ ਨਾਲ ਹੈ ਜੋ ਮੁਸਲਮਾਨਾਂ ਨੂੰ ਵੋਟ ਬੈਂਕ ਮੰਨਦੇ ਹਨ।"

"ਜਿਸ ਦਿਨ ਧਰਮ ਨੂੰ ਚੋਣ ਨਾਲ ਜੋੜਨਾ ਬੰਦ ਹੋ ਜਾਵੇਗਾ, ਉਸ ਦਿਨ ਹਿੰਦੂਆਂ ਦਾ ਵੋਟ ਬੈਂਕ ਬਣਨਾ ਬੰਦ ਹੋ ਜਾਵੇਗਾ। ਮੁਸਲਮਾਨਾਂ ਨੂੰ ਵੋਟ ਬੈਂਕ ਬਣਾਉਣ ਦੇ ਚੱਕਰ ਵਿੱਚ ਹੀ ਹਿੰਦੂ ਵੋਟ ਬੈਂਕ ਬਣਿਆ ਹੈ।"

ਸਵਾਲ ਇਹੀ ਹੈ ਕਿ ਪਹਿਲਾਂ ਕੀ ਬੰਦ ਹੋਵੇਗਾ ਅਤੇ ਕੌਣ ਬੰਦ ਕਰੇਗਾ?


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)Related News