ਆਇਮਨ ਅਲ- ਜ਼ਵਾਹਿਰੀ: ਲਾਦੇਨ ਤੇ ਜ਼ਵਾਹਿਰੀ ਵਰਗੇ ''''ਜੇਹਾਦੀਆਂ ਦਾ ਗੁਰੂ'''' ਅਬਦੁੱਲਾ ਕੌਣ ਸੀ
Tuesday, Aug 02, 2022 - 06:45 PM (IST)


ਅਮਰੀਕਾ ਵੱਲੋਂ ਦਾਅਵਾ ਕੀਤਾ ਗਿਆ ਕਿ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਉਨ੍ਹਾਂ ਨੇ ਆਇਮਨ ਅਲ-ਜ਼ਵਾਹਿਰੀ ਨੂੰ ਡਰੋਨ ਹਮਲੇ ਵਿੱਚ ਮਾਰ ਦਿੱਤਾ ਹੈ।
ਆਇਮਨ ਅਲ-ਜ਼ਵਾਹਿਰੀ ਨੂੰ ਅਕਸਰ ਅਲ-ਕਾਇਦਾ ਦੀ ਵਿਚਾਰਧਾਰਾ ਦਾ ਮੁੱਖ ਵਿਚਾਰਕ ਮੰਨਿਆ ਜਾਂਦਾ ਹੈ।
ਕਿੱਤੇ ਵਜੋਂ ਅੱਖਾਂ ਦੇ ਸਰਜਨ ਰਹੇ ਅਲ-ਜ਼ਵਾਹਿਰੀ ਨੇ ''''ਮਿਸਰ ਇਸਲਾਮੀ ਜਿਹਾਦ'''' ਸਮੂਹ ਵਿੱਚ ਵੀ ਸ਼ਮੂਲੀਅਤ ਕੀਤੀ ਸੀ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪੁਸ਼ਟੀ ਕੀਤਾ ਹੈ ਕਿ ਅਮਰੀਕਾ ਨੇ ਅਲ-ਕਾਇਦਾ ਦੇ ਮੁਖੀ ਆਇਮਨ ਅਲ- ਜ਼ਵਾਹਿਰੀ ਨੂੰ ਮਾਰ ਦਿੱਤਾ ਹੈ।
ਐਤਵਾਰ ਨੂੰ ਅੱਤਵਾਦ ਖ਼ਿਲਾਫ਼ ਅਪਰੇਸ਼ਨ ਦੌਰਾਨ ਸੀਆਈਏ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਲ-ਜ਼ਵਾਹਰੀ ਨੂੰ ਮਾਰਿਆ।
ਭਾਵੇਂ ਕਿ ਅਲ ਜਵਾਹਿਰੀ ਓਸਾਮਾ ਬਿਨ ਲਾਦੇਨ ਤੋਂ ਬਾਅਦ ਅਲ-ਕਾਇਦਾ ਦੇ ਮੁਖੀ ਬਣੇ ਪਰ ਇੱਕ ਸਮੇਂ ਉਨ੍ਹਾਂ ਓਸਾਮਾ ਦੇ ਗੁਰੂ ਸਮਝੇ ਜਾਂਦੇ ਅਬਦੁੱਲਾ ਅੱਜ਼ਾਮ ਦੇ ਵਿਚਾਰਾਂ ਦਾ ਵਿਰੋਧ ਕੀਤਾ।
ਅਬਦੁੱਲਾ ਆਜ਼ਮ ਦੇ ਕਤਲਾਂ ਬਾਰੇ ਭਾਵੇਂ ਪਤਾ ਨਹੀਂ ਲੱਗ ਸਕਿਆ ਪਰ ਇਸ ਕਤਲ ਨੂੰ ਜੇਹਾਦੀਆਂ ਦਾ ਹੀ ਕਾਰਾ ਸਮਝਿਆ ਗਿਆ ਸੀ।
''''''''ਜੇਹਾਦੀਆਂ ਦਾ ਗੌਡਫਾਰਦ''''''''
ਮਰਹੂਮ ਸਾਊਦੀ ਪੱਤਰਕਾਰ ਜਮਾਲ ਖ਼ਾਸ਼ੋਜੀ ਨੇ ਕਿਸੇ ਵੇਲੇ ''''ਗਲੋਬਲ ਜੇਹਾਦ ਦੇ ਗੌਡਫਾਦਰ'''' ਕਹੇ ਜਾਣ ਵਾਲੇ ਅਬਦੁੱਲਾ ਅੱਜ਼ਾਮ ਦਾ ਬਚਾਅ ਕੀਤਾ ਸੀ।
ਖ਼ਾਸ਼ੋਗੀ ਦੇ ਕਤਲ ਤੋਂ ਬਾਅਦ ਅਜਿਹੀਆਂ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਕਿ ਜਮਾਲ, ਓਸਾਮਾ ਬਿਨ ਲਾਦੇਨ ਅਤੇ ਅਬਦੁੱਲਾ ਅੱਜ਼ਾਮ ਦੇ ਮਿੱਤਰ ਸਨ।
ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਕਈ ਸਾਲ ਪਹਿਲਾਂ ਜਮਾਲ ਖ਼ਾਸ਼ੋਜੀ ਵੱਲੋਂ ਲਿਖੇ ਇੱਕ ਲੇਖ ਨੂੰ ਵੀ ਸ਼ੇਅਰ ਕੀਤਾ ਸੀ ।
ਪਰ ਇਸ ਦੌਰਾਨ ਸਵਾਲ ਇਹ ਉੱਠਦਾ ਹੈ ਕਿ ਇਹ ਅਬਦੁੱਲਾ ਅੱਜ਼ਾਮ ਕੌਣ ਸੀ, ਜਿਸ ਦਾ ਜ਼ਿਕਰ ਖ਼ਾਸ਼ੋਜੀ ਦੀ ਵਿਚਾਰਧਾਰਾ ਤੋਂ ਲੈ ਕੇ ਲਿਬਨਾਨ ਵਿਚ ਅਬਦੁੱਲਾ ਅੱਜ਼ਾਮ ਬ੍ਰਿਗੇਡ ਦੇ ਆਗੂ ਮੁਫ਼ਤੀ ਅਲ ਸ਼ਰਿਆ ਬਹਾ ਅਲ-ਦੀਨ ਹੱਜਰ ਤੱਕ ਨੇ ਕੀਤੀ ਸੀ।
ਅਫ਼ਗਾਨਿਸਤਾਨ ਉੱਤੇ ਸੋਵੀਅਤ ਸੰਘ ਦੇ ਕਬਜ਼ੇ ਖ਼ਿਲਾਫ਼ ਜੇਹਾਦ ਦੇ ਥੰਮਾਂ ਵਿਚੋਂ ਇਕ ਫ਼ਲਸਤੀਨੀ ਗੁਰੂ ਅਬਦੁੱਲਾ ਅੱਜ਼ਾਮ ਦਾ ਨਵੰਬਰ 1989 ਵਿਚ ਕਤਲ ਕਰ ਦਿੱਤਾ ਗਿਆ ਸੀ।
ਅਬਦੁੱਲਾ ਅੱਜ਼ਾਮ ਦਾ ਜਨਮ ਫ਼ਲਸਤੀਨ ਵਿਚ ਜਿਨੀਨ ਦੇ ਨੇੜੇ ਇਕ ਪਿੰਡ ਵਿਚ ਹੋਇਆ ਸੀ, ਜਿੱਥੇ ਉਨ੍ਹਾਂ ਮੁੱਢਲੀ ਤੇ ਮਿਡਲ ਸਿੱਖਿਆ ਹਾਸਲ ਕੀਤੀ ਸੀ।
ਫਿਰ ਉਨ੍ਹਾਂ ਦਮਿਕਸ਼ ਯੂਨੀਵਰਸਿਟੀ ਤੋਂ ਸ਼ਰੀਆ ਦੀ ਪੜ੍ਹਾਈ ਕੀਤੀ, ਜਿੱਥੋਂ ਉਹ 1996 ਵਿਚ ਪੜ੍ਹ ਕੇ ਨਿਕਲੇ ਅਤੇ ਆਪਣੇ ਜੀਵਨ ਦੀ ਸ਼ੁਰੂਆਤ ਵਿਚ ਹੀ ਮੁਸਲਿਮ ਬ੍ਰਦਰਹੁੱਡ ਨਾਲ ਜੁੜ ਗਏ।
ਇਸਰਾਇਲ ਦੇ ਖ਼ਿਲਾਫ਼
ਅਬਦੁੱਲਾ ਅੱਜ਼ਾਮ ਨੇ ਵੈਸਟ ਬੈਂਕ ਅਤੇ ਗਾਜਾ ਪੱਟੀ ਉੱਤੇ ਇਸਰਾਇਲੀ ਕਬਜ਼ੇ ਤੋਂ ਬਾਅਦ ਕਾਬਿਜ਼ ਫੌ਼ਜਾਂ ਦੇ ਖ਼ਿਲਾਫ਼ ਕਈ ਮੁਹਿੰਮਾਂ ਵਿਚ ਹਿੱਸਾ ਲਿਆ।

ਇਸ ਤੋਂ ਬਾਅਦ ਅਬਦੁੱਲਾ ਅੱਜ਼ਾਮ ਆਪਣੀ ਸਿੱਖਿਆ ਅੱਗੇ ਜਾਰੀ ਰੱਖਣ ਲਈ ਵਾਪਸ ਆ ਗਏ ਅਤੇ ਸਾਲ 1969 ਵਿਚ ਐਮਏ ਦੀ ਡਿਗਰੀ ਕੀਤੀ ।
ਡਾਕਟਰੇਟ ਦੀ ਡਿਗਰੀ ਲੈਣ ਲਈ ਉਹ ਮਿਸਰ ਆ ਗਏ ਅਤੇ ਸਾਲ 1975 ਵਿਚ ਇਹ ਪੜਾਅ ਵੀ ਪਾਰ ਕਰ ਲਿਆ ।
ਡਾਕਟਰੇਟ ਦੀ ਡਿਗਰੀ ਲੈਣ ਤੋਂ ਬਾਅਦ ਉਹ ਵਾਪਸ ਜਾਰਡਨ ਆ ਗਏ ਅਤੇ ਜਾਰਡਨ ਯੂਨੀਵਰਸਿਟੀ ਦੇ ਸ਼ਰੀਆ ਕਾਲਜ ਵਿਚ ਸਾਲ 1980 ਤੱਕ ਪੜ੍ਹਾਉਂਦੇ ਰਹੇ।
ਜਾਰਡਨ ਤੋਂ ਬਾਅਦ ਉਨ੍ਹਾਂ ਦਾ ਅਗਲਾ ਪੜਾਅ ਜੱਦਾ ਦੀ ਕਿੰਗ ਅਬਦੁਲ ਯੂਨੀਵਰਸਿਟੀ ਬਣੀ ।
ਅਗਲਾ ਠਿਕਾਣਾ ਪਾਕਿਸਤਾਨ
ਅਫ਼ਗਾਨੀ ਜਿਹਾਦ ਨਾਲ ਜੁੜਨ ਲਈ ਅਬਦੁੱਲਾ ਪਾਕਿਸਤਾਨ ਦੀ ਅੰਤਰਰਾਸ਼ਟਰੀ ਯੂਨੀਵਰਸਿਟੀ ਨਾਲ ਜੁੜਨਾ ਚਾਹੁੰਦੇ ਸਨ।
ਸਾਲ 1982 ਵਿਚ ਅਬਦੁੱਲਾ ਨੇ ਪੇਸ਼ਾਵਰ ਦਾ ਰੁਖ਼ ਕੀਤਾ, ਜਿੱਥੇ ਉਨ੍ਹਾਂ ਮਕਤਬ ਅਲ ਖ਼ਿਦਮਤ ਦੀ ਸਥਾਪਨਾ ਕੀਤੀ, ਤਾਂ ਕਿ ਉਹ ਅਰਬ ਸਵੈ-ਸੇਵੀਆਂ ਦੇ ਇਕਜੁਟ ਹੋਣ ਦੇ ਕੇਂਦਰ ਬਣ ਸਕਣ।

ਪੇਸ਼ਾਵਰ ਵਿੱਚ ਹੀ ਉਨ੍ਹਾਂ ਨੇ ''''ਜੇਹਾਦ'''' ਨਾਮ ਦੀ ਪਤ੍ਰਿਕਾ ਵੀ ਕੱਢੀ, ਜੋ ਜੰਗ ਲੜਨ ਦੀ ਅਪੀਲ ਕਰਦੀ ਸੀ ਅਤੇ ਇਸ ਲਈ ਦਾਅਵਤ ਵੀ ਦਿੰਦੀ ਸੀ।
ਇਸ ਵਿਚਾਲੇ ਮੁਜਹਿਦਾਂ ਵਿਚ ਅੱਜ਼ਾਮ ਦਾ ਰੁਤਬਾ ਵੱਧ ਗਿਆ ਸੀ। ਉਹ ਮੁਜਾਹੀਦੀਨਾਂ ਲਈ ਅਧਿਆਤਮਕ ਗੁਰੂ ਵਾਂਗ ਹੋ ਗਏ ਸਨ।
ਮੁਜਾਹੀਦੀਨਾਂ ਦੀ ਇਸੇ ਫੌਜ ''''ਚ ਓਸਾਮਾ ਬਿਨ ਲਾਦੇਨ ਵੀ ਸਨ, ਜਿਨ੍ਹਾਂ ਨੂੰ ਦੁਨੀਆਂ ਅਲ-ਕਾਇਦਾ ਅਤੇ ਸਤੰਬਰ 11 ਦੇ ਹਮਲੇ ਕਾਰਨ ਜਾਣਦੀ ਹੈ।
ਬਰਤਾਨਵੀ ਅਖ਼ਬਾਰ '''''''' ਦੇ ਨਾਲ ਆਪਣੀ ਗੱਲਬਾਤ ਵਿੱਚ ਅਲਿਆ ਅਲਗਾਨਿਮ (ਓਸਾਮਾ ਬਿਨ ਲਾਦੇਨ ਦੀ ਮਾਂ) ਨੇ ਕਿਹਾ ਸੀ ਕਿ ਇਕੋਨਾਮਿਕਸ ਦੀ ਪੜ੍ਹਾਈ ਲਈ ਓਸਾਮਾ ਨੇ ਕਿੰਗ ਅਬਦੁੱਲ ਅਜ਼ੀਜ਼ ਯੂਨੀਵਰਸਿਟੀ ''''ਚ ਦਾਖ਼ਲਾ ਲਿਆ ਸੀ। ਇੱਥੇ ਦਾਖ਼ਲਾ ਲੈਣ ਤੋਂ ਬਾਅਦ ਉਹ ਬੇਹੱਦ ਬਦਲ ਗਏ ਸਨ।
ਓਸਾਮਾ ਦੀ ਮਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਵਿੱਚ ਇੱਕ ਅਬਦੁੱਲਾ ਅੱਜ਼ਾਮ ਵੀ ਸਨ।
ਜੋ ''''ਮੁਸਲਿਮ ਬ੍ਰਦਰਹੁੱਡ'''' ਦੇ ਉਨ੍ਹਾਂ ਮੈਂਬਰਾਂ ਵਿਚੋਂ ਸਨ, ਜਿਨ੍ਹਾਂ ਨੂੰ ਦੇਸ ''''ਚੋਂ ਕੱਢ ਦਿੱਤਾ ਗਿਆ ਸੀ।
ਓਸਾਮਾ ਨਾਲ ਨਜ਼ਦੀਕੀ
ਬਾਅਦ ਵਿੱਚ ਅੱਜ਼ਾਮ ਓਸਾਮਾ ਦੇ ਅਧਿਆਤਮਕ ਗੁਰੂ ਅਤੇ ਸਭ ਤੋਂ ਨਜ਼ਦੀਕੀ ਸਲਾਹਕਾਰ ਬਣ ਗਏ।
ਇਸ ਵਿਚਾਲੇ ਅੱਜ਼ਾਮ ਨੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ, ਜੋ ਜਿਹਾਦੀ ਵਿਚਾਰਧਾਰਾ ''''ਤੇ ਆਧਾਰਿਤ ਸਨ।
ਇਨ੍ਹਾਂ ਵਿਚੋਂ ਅਹਿਮ ਕਿਤਾਬਾਂ ਹਨ, ''''ਅਲ ਦਿਫਾਅ ਅਨ ਅਜ਼ਿਲਮੁਲਸਲਿਮੀਨ ਅਹਮਮੁ ਫਰੂਜ਼ਿਲ ਆਯਾਨ'''' (ਮੁਸਲਿਮ ਭੂਮੀ ਦਾ ਬਚਾਅ ਸਵਾਭਿਮਾਨੀ ਵਿਆਕਤੀਆਂ ਦਾ ਸਭ ਤੋਂ ਮਹੱਤਵਪੂਰਨ ਫਰਜ਼) ਅਤੇ ''''ਆਯਤੁਰਰਹਿਮਾਨ ਫਿ ਜਿਹਾਦ ਅਫ਼ਗਾਨ'''' (ਅਫ਼ਗਾਨੀ ਜਿਹਾਦ ਨਾਲ ਸੰਬੰਧਿਤ ਰਹਿਮਾਨ ਦੀਆਂ ਆਇਤਾਂ)।

ਸਾਲ 1989 ਵਿੱਚ ਅਫ਼ਗਾਨਿਸਤਾਨ ਤੋਂ ਸੋਵੀਅਤ ਦੀ ਸੈਨਾ ਦੀ ਵਾਪਸੀ ਤੋਂ ਬਾਅਦ ''''ਜਿਹਾਦੀਆਂ'''' ਨੂੰ ਇੱਕ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਸ ਮੁੱਖ ਉਦੇਸ਼ ਲਈ ਉਹ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਆਏ ਸਨ, ਉਹ ਖ਼ਤਮ ਹੋ ਚੁੱਕਿਆ ਸੀ।
ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਅੱਜ਼ਾਮ ਨੇ ਜਿਹਾਦ ਦਾ ਰੁਖ਼ ਅਫ਼ਗਾਨਿਸਤਾਨ ਤੋਂ ਫਲਸਤੀਨ ਵੱਲ ਕਰਨ ਲਈ ਕਿਹਾ।
ਜਦੋਂ ਕਿ ਮਿਸਰ ਦੇ ਆਇਮਨ ਅਲ ਜਵਾਹਿਰੀ ਦੀ ਅਗਵਾਈ ''''ਚ ਅਰਬ ਕੱਟੜਪੰਥੀਆਂ ਦੇ ਇੱਕ ਗੁੱਟ ਨੇ ਅਫ਼ਗਾਨਿਸਤਾਨ ''''ਚ ''''ਜੇਹਾਦ'''' ਜਾਰੀ ਰੱਖਣ ਅਤੇ ਉੱਥੋਂ ਅਰਬ ਸ਼ਾਸਕਾਂ ਨੂੰ ਪੁੱਟਣ ਨੂੰ ਪਹਿਲ ਦਿੱਤੀ।
ਅਬਦੁੱਲਾ ਅੱਜ਼ਾਮ ਦਾ ਕਤਲ
ਅਲ-ਜਵਾਹਿਰੀ ਦੀ ਪ੍ਰਧਾਨਗੀ ''''ਚ ਮਿਸਰ ਦੇ ਜਿਹਾਦੀਆਂ ਨੇ ਅੱਜ਼ਾਮ ਦੇ ਵਿਚਾਰਾਂ ਦੀ ਆਲੋਚਨਾ ਕੀਤੀ ਅਤੇ ਇਥੋਂ ਹੀ ਅਲ-ਕਾਇਦਾ ਦਾ ਜਨਮ ਹੋਇਆ।
ਇਸ ਵਿਚਾਲੇ ਅਫ਼ਗਾਨ ਜਿਹਾਦੀ ਗੁੱਟਾਂ ਦੇ ਵਿਚਕਾਰ ਜੰਗ ਸ਼ੁਰੂ ਹੋ ਗਈ ਅਤੇ ਅੱਜ਼ਾਮ ਨੂੰ ਮਾਰਨ ਲਈ ਧਮਾਕਾ ਕੀਤਾ।

ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਜ਼ਾਮ ਦੇ ਕਤਲ ਦਾ ਜ਼ਿੰਮੇਵਾਰ ਕੌਣ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਨ।
ਅਲ-ਕਾਇਦਾ, ਇਸਰਾਇਲੀ ਖੁਫ਼ੀਆਂ ਏਜੰਸੀਆਂ ਮੋਸਾਦ, ਸੋਵੀਅਤ, ਅਫ਼ਗਾਨਿਸਤਾਨ, ਅਮਰੀਕਾ ਅਤੇ ਪਾਕਿਸਤਾਨ ਦੀ ਖ਼ੁਫ਼ੀਆਂ ਏਜੰਸੀਆਂ, ਇੱਥੋਂ ਤਕ ਕਿ ਕੁਝ ਅਫ਼ਗਾਨ ਮੁਜਾਹੀਦੀਨ ਗੁੱਟਾਂ ਵਿਚ ਇੱਕ-ਦੂਜੇ ''''ਤੇ ਇਲਜ਼ਾਮ ਲਗਦੇ ਹਨ।
ਅੱਜ਼ਾਮ ਨੇ ਗੁਲਬੁਦੀਨ ਹਿਕਮਤਿਆਕ ਦੇ ਖ਼ਿਲਾਫ਼ ਅਹਿਮਦ ਸ਼ਾਹ ਮਸੂਦ ਦੇ ਨਾਲ ਸਹਿਯੋਗ ਕੀਤਾ ਸੀ ਅਤੇ ਸਾਊਦੀ ਅਰਬ ਵੀ ਉਨ੍ਹਾਂ ਦੀ ਵਧਦੀ ਤਾਕਤ ਕਾਰਨ ਚਿੰਤਾ ਵਿੱਚ ਸਨ।
ਬੇਸ਼ੱਕ ਹੀ ਅਬਦੁੱਲਾਹ ਅੱਜ਼ਾਮ ਦੇ ਕਾਤਿਲਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਦੁਨੀਆਂ ਇਹ ਜਾਣਦੀ ਹੈ ਕਿ ਇਹ ਓਸਾਮਾ ਬਿਨ ਲਾਦੇਨ ਅਤੇ ਅਰਬ ਜਿਹਾਦੀਆਂ ਦੇ ਅਧਿਆਤਮਕ ਗੁਰੂ ਸਨ।
-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)