ਅਮਰੀਕਾ ਨੇ ਅਲ-ਕਾਇਦਾ ਦੇ ਆਗੂ ਆਇਮਨ ਅਲ- ਜ਼ਵਾਹਿਰੀ ਨੂੰ ਮਾਰਿਆ, ਰਾਸ਼ਟਰਪਤੀ ਬਾਇਡਨ ਨੇ ਕੀਤੀ ਪੁਸ਼ਟੀ

Tuesday, Aug 02, 2022 - 07:30 AM (IST)

ਅਮਰੀਕਾ ਨੇ ਅਲ-ਕਾਇਦਾ ਦੇ ਆਗੂ ਆਇਮਨ ਅਲ- ਜ਼ਵਾਹਿਰੀ ਨੂੰ ਮਾਰਿਆ, ਰਾਸ਼ਟਰਪਤੀ ਬਾਇਡਨ ਨੇ ਕੀਤੀ ਪੁਸ਼ਟੀ
ਐਤਵਾਰ ਨੂੰ ਅੱਤਵਾਦ ਖ਼ਿਲਾਫ਼ ਅਪਰੇਸ਼ਨ ਦੌਰਾਨ ਸੀਆਈਏ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਲ-ਜ਼ਵਾਹਰੀ ਨੂੰ ਮਾਰਿਆ
AFP
ਐਤਵਾਰ ਨੂੰ ਅੱਤਵਾਦ ਖ਼ਿਲਾਫ਼ ਅਪਰੇਸ਼ਨ ਦੌਰਾਨ ਸੀਆਈਏ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਲ-ਜ਼ਵਾਹਿਰੀ ਨੂੰ ਮਾਰਿਆ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਨੇ ਅਲ-ਕਾਇਦਾ ਦੇ ਆਗੂ ਆਇਮਨ ਅਲ- ਜ਼ਵਾਹਿਰੀ ਨੂੰ ਮਾਰ ਦਿੱਤਾ ਹੈ।

ਐਤਵਾਰ ਨੂੰ ਅੱਤਵਾਦ ਖ਼ਿਲਾਫ਼ ਅਪਰੇਸ਼ਨ ਦੌਰਾਨ ਸੀਆਈਏ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਲ-ਜ਼ਵਾਹਰੀ ਨੂੰ ਮਾਰਿਆ।

ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਅਲ-ਜ਼ਵਾਹਰੀ ਅਮਰੀਕੀ ਨਾਗਰਿਕਾਂ ਦੇ ਖ਼ਿਲਾਫ਼ ਹੱਤਿਆ ਅਤੇ ਹਿੰਸਾ ਦਾ ਦੋਸ਼ੀ ਸੀ।

ਉਨ੍ਹਾਂ ਨੇ ਆਖਿਆ,"ਹੁਣ ਇਨਸਾਫ ਹੋ ਗਿਆ ਹੈ ਅਤੇ ਇਹ ਦਹਿਸ਼ਤਗਰਦ ਆਗੂ ਨਹੀਂ ਰਿਹਾ।"

ਬਾਇਡੇਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਵੱਲੋਂ ਇਸ ਹਮਲੇ ਦੀ ਇਜਾਜ਼ਤ ਦਿੱਤੀ ਗਈ ਸੀ।

ਅਧਿਕਾਰੀਆਂ ਵੱਲੋਂ ਆਖਿਆ ਗਿਆ ਹੈ ਕਿ ਅਲ-ਜ਼ਵਾਹਿਰੀ ਇੱਕ ਸੁਰੱਖਿਅਤ ਘਰ ਦੀ ਬਾਲਕੋਨੀ ਵਿੱਚ ਮੌਜੂਦ ਸੀ ਜਦੋਂ ਡਰੋਨ ਹਮਲੇ ਰਾਹੀਂ ਉਸ ’ਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ।

ਇਸ ਦੌਰਾਨ ਉਸ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਪਰ ਇਸ ਹਮਲੇ ਵਿੱਚ ਕੇਵਲ ਅਲ-ਜ਼ਵਾਹਰੀ ਦੀ ਹੀ ਮੌਤ ਹੋਈ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਮੁਤਾਬਕ ਅਲ-ਜ਼ਵਾਹਿਰੀ ਹੋਰ ਵੀ ਕਈ ਹਿੰਸਕ ਹਮਲਿਆਂ ਦਾ ਮਾਸਟਰਮਾਈਂਡ ਸੀ ਜਿਨ੍ਹਾਂ ਵਿੱਚ 2000 ਵਿੱਚ ਅਮਰੀਕੀ ਨੇਵੀ ਉੱਪਰ ਹੋਏ ਹਮਲੇ ਸ਼ਾਮਿਲ ਹਨ। ਇਸ ਹਮਲੇ ਵਿਚ 17 ਅਮਰੀਕੀ ਨਾਵਿਕਾਂ ਦੀ ਮੌਤ ਹੋਈ ਸੀ।

ਉਨ੍ਹਾਂ ਨੇ ਆਖਿਆ,"ਭਾਵੇਂ ਤੁਸੀਂ ਜਿੱਥੇ ਮਰਜ਼ੀ ਲੁਕ ਜਾਵੋ ਅਤੇ ਜਿੰਨਾ ਮਰਜ਼ੀ ਲੰਬਾ ਸਮਾਂ ਲੱਗੇ,ਜੇ ਤੁਸੀਂ ਅਮਰੀਕਾ ਦੇ ਲੋਕਾਂ ਲਈ ਖਤਰਾ ਹੋ ਅਸੀਂ ਤੁਹਾਨੂੰ ਲੱਭਾਂਗੇ ਅਤੇ ਖ਼ਤਮ ਕਰਾਂਗੇ।"

ਤਾਲਿਬਾਨ ਨੇ ਹਮਲੇ ਨੂੰ ਦੱਸਿਆ ਗ਼ਲਤ

ਉਧਰ ਤਾਲਿਬਾਨ ਦੇ ਬੁਲਾਰੇ ਨੇ ਅਮਰੀਕਾ ਦੀ ਇਸ ਗਤੀਵਿਧੀ ਨੂੰ ਅੰਤਰਰਾਸ਼ਟਰੀ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਹੈ।

ਤਾਲਿਬਾਨੀ ਬੁਲਾਰੇ ਨੇ ਆਖਿਆ," ਅਜਿਹੀਆਂ ਗਤੀਵਿਧੀਆਂ ਪਿਛਲੇ 20 ਸਾਲਾਂ ਦੇ ਅਸਫ਼ਲ ਤਜਰਬਿਆਂ ਨੂੰ ਦਰਸਾਉਂਦੀਆਂ ਹਨ ਅਤੇ ਇਹ ਅਮਰੀਕਾ,ਅਫਗਾਨਿਸਤਾਨ ਅਤੇ ਇਸ ਇਲਾਕੇ ਦੇ ਲਈ ਠੀਕ ਨਹੀਂ ਹੈ।"

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਮੁਤਾਬਕ ਅਲ-ਜ਼ਵਾਹਰੀ ਹੋਰ ਵੀ ਕਈ ਹਿੰਸਕ ਹਮਲਿਆਂ ਦਾ ਮਾਸਟਰਮਾਈਂਡ ਸੀ
Getty Images
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਮੁਤਾਬਕ ਅਲ-ਜ਼ਵਾਹਿਰੀ ਹੋਰ ਵੀ ਕਈ ਹਿੰਸਕ ਹਮਲਿਆਂ ਦਾ ਮਾਸਟਰਮਾਈਂਡ ਸੀ

ਉੱਧਰ ਅਮਰੀਕੀ ਅਧਿਕਾਰੀਆਂ ਨੇ ਆਖਿਆ ਕਿ ਇਹ ਅਪਰੇਸ਼ਨ ਪੂਰੀ ਤਰ੍ਹਾਂ ਕਾਨੂੰਨੀ ਸੀ।

ਇਹ ਗਤੀਵਿਧੀ ਅਮਰੀਕੀ ਫੌਜਾਂ ਦੇ ਅਫਗਾਨਿਸਤਾਨ ਤੋਂ ਵਾਪਸੀ ਦੇ ਤਕਰੀਬਨ ਇੱਕ ਸਾਲ ਬਾਅਦ ਹੋਈ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News