ਭਾਰਤ ’ਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋ ਰਹਿੰਦੀ ਇਸ ਔਰਤ ਨੂੰ ਭਾਰਤ, ਬ੍ਰਿਟੇਨ ਅਤੇ ਯੂਗਾਂਡਾ ਨੇ ‘ਬੇਵਤਨੀ’ ਕਰਾਰ ਦਿੱਤਾ

Monday, Aug 01, 2022 - 07:45 AM (IST)

ਭਾਰਤ ’ਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋ ਰਹਿੰਦੀ ਇਸ ਔਰਤ ਨੂੰ ਭਾਰਤ, ਬ੍ਰਿਟੇਨ ਅਤੇ ਯੂਗਾਂਡਾ ਨੇ ‘ਬੇਵਤਨੀ’ ਕਰਾਰ ਦਿੱਤਾ
ਈਲਾ ਪੋਪਟ
Getty Images
ਈਲਾ ਪੋਪਟ ਦਾ ਜਨਮ 1955 ਵਿੱਚ ਯੂਗਾਂਡਾ ਵਿੱਚ ਹੋਇਆ ਤੇ 10 ਸਾਲ ਦੀ ਉਮਰ ਵਿੱਚ ਉਹ ਆਪਣੀ ਮਾਂ ਦੇ ਪਾਸਪੋਰਟ ਉੱਪਰ ਭਾਰਤ ਆ ਗਏ

ਈਲਾ ਪੋਪਟ ਪੰਜ ਦਹਾਕਿਆਂ ਤੋਂ ਭਾਰਤ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਇੱਥੇ ਵਿਆਹ ਕਰਵਾਇਆ ਅਤੇ ਬੱਚਿਆਂ ਨੂੰ ਵੀ ਜਨਮ ਦਿੱਤਾ। ਉਨ੍ਹਾਂ ਕੋਲ ਭਾਰਤ ਦਾ ਡਰਾਈਵਿੰਗ ਲਾਇਸੈਂਸ ਅਤੇ ਵੋਟਰ ਆਈਡੀ ਕਾਰਡ ਵੀ ਹੈ।

ਹਾਲਾਂਕਿ, ਉਹ ਅਜੇ ਵੀ ਇੱਕ ਭਾਰਤੀ ਵਜੋਂ ਵਿਦੇਸ਼ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਕੋਲ ਭਾਰਤੀ ਪਾਸਪੋਰਟ ਨਹੀਂ ਹੈ।

ਉਨ੍ਹਾਂ ਕੋਲ ਭਾਰਤ ਦਾ ਹੀ ਨਹੀਂ ਸਗੋਂ ਕਿਸੇ ਵੀ ਦੇਸ ਦਾ ਪਾਸਪੋਰਟ ਨਹੀਂ ਹੈ ਅਤੇ ਇੱਕ ਤਰ੍ਹਾਂ ਨਾਲ ਉਹ ਬੇਵਤਨੇ (''''ਸਟੇਟਲੇਸ'''') ਹਨ ਭਾਵ ਉਨ੍ਹਾਂ ਦਾ ਕੋਈ ਦੇਸ਼ ਨਹੀਂ ਹੈ। ਉਨ੍ਹਾਂ ਕੋਲ ਕਿਸੇ ਵੀ ਦੇਸ ਦੀ ਨਾਗਰਿਕਤਾ ਨਹੀਂ ਹੈ।

ਹੁਣ ਈਲਾ ਪੋਪਟ ਨੇ ਬੰਬੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਅਧਿਕਾਰੀਆਂ ਨੂੰ ਉਨ੍ਹਾਂ ਦਾ ਪਾਸਪੋਰਟ ਜਾਰੀ ਕਰਨ ਦੇ ਹੁਕਮ ਦੇਣ।

ਈਲਾ ਪੋਪਟ (66) ਦਾ ਜਨਮ 1955 ਵਿੱਚ ਯੂਗਾਂਡਾ ਵਿੱਚ ਹੋਇਆ ਸੀ ਅਤੇ ਉਹ 10 ਸਾਲ ਦੀ ਉਮਰ ਵਿੱਚ ਆਪਣੀ ਮਾਂ ਦੇ ਪਾਸਪੋਰਟ ਉੱਤੇ ਭਾਰਤ ਆ ਗਏ ਸੀ।

ਉਹ ਉਦੋਂ ਤੋਂ ਭਾਰਤ ਵਿੱਚ ਰਹਿ ਰਹੇ ਹਨ ਹੈ ਅਤੇ ਇਸੇ ਨੂੰ ਆਪਣਾ ਘਰ ਬਣਾ ਲਿਆ ਹੈ। ਉਨ੍ਹਾਂ ਕੋਲ ਆਪਣੀ ''''ਭਾਰਤੀਅਤਾ'''' ਜਿਵੇਂ ਕਿ ਉਹ ਕਹਿੰਦੇ ਹਨ, ਸਾਬਤ ਕਰਨ ਲਈ ਬਹੁਤ ਸਾਰੇ ਦਸਤਾਵੇਜ਼ ਹਨ।

ਈਲਾ ਪੋਪਟ ਦੀ ਮੁਸ਼ਕਲ ਦਾ ਕਾਰਨ ਇਹ ਹੈ ਕਿ ਪਾਸਪੋਰਟ ਹਾਸਲ ਕਰਨ ਲਈ ਉਸ ਦੀ ਦਹਾਕਿਆਂ ਦੀ ਕੋਸ਼ਿਸ਼ ਨੇ ਉਸ ਨੂੰ ਤਿੰਨ ਵੱਖ-ਵੱਖ ਦੇਸ਼ਾਂ ਵਿੱਚ ''''ਰਾਜ ਰਹਿਤ'''' ਕਰ ਦਿੱਤਾ ਸੀ।

ਉਹ ਕਹਿੰਦੇ ਹਨ,"ਹਰ ਵਾਰ ਇਹ ਮੇਰੀ ਨਾਗਰਿਕਤਾ ਦੇ ਸਵਾਲ ''''ਤੇ ਫਸ ਜਾਂਦਾ ਹੈ।"


  • ਈਲਾ ਕੋਲ ਭਾਰਤ ਦਾ ਹੀ ਨਹੀਂ ਸਗੋਂ ਕਿਸੇ ਵੀ ਦੇਸ ਦਾ ਪਾਸਪੋਰਟ ਨਹੀਂ ਹੈ ਅਤੇ ਇੱਕ ਤਰ੍ਹਾਂ ਨਾਲ ਉਹ ਬੇਵਤਨੇ (''''ਸਟੇਟਲੈਸ'''') ਹਨ।
  • 1952 ਵਿੱਚ ਈਲਾ ਤੇ ਦੇ ਪਿਤਾ ਰੁਜ਼ਗਾਰ ਲਈ ਯੂਗਾਂਡਾ ਚਲੇ ਗਏ ਜਿੱਥੇ ਈਲਾ ਦਾ 1955 ਵਿੱਚ ਜਨਮ ਹੋਇਆ।
  • 1966 ਵਿੱਚ ਯੂਗਾਂਡਾ ਸਿਆਸੀ ਅਸਥਿਰਤਾ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਅਤੇ ਦੇਸ਼ ਵਿੱਚ ਐਮਰਜੈਂਸੀ ਦੀ ਸਥਿਤੀ ਸੀ।
  • ਈਲਾ ਆਪਣੀ ਮਾਂ ਅਤੇ ਛੋਟ ਭਰਾ ਨਾਲ ਯੂਗਾਂਡਾ ਤੋਂ ਭਾਰਤ ਆ ਗਏ। ਈਲਾ ਦੇ ਭਰਾ ਕੋਲ ਆਪਣੇ ਮਾਪਿਆਂ ਵਾਂਗ ਬ੍ਰਿਟਿਸ਼ ਪਾਸਪੋਰਟ ਹੈ।
  • ਈਲਾ ਨੇ ਭਾਰਤੀ ਨਾਗਰਿਕਤਾ ਲਈ ਅਰਜੀ ਦਿੱਤੀ, ਜਿਸ ਦੇ ਜਵਾਬ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਕਾਨੂੰਨ, 1955 ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ।
  • ਈਲਾ ਪੋਪਟ ਦੇ ਮਾਮਲੇ ਦੀ ਸੁਣਵਾਈ ਬਾਂਬੇ ਹਾਈ ਕੋਰਟ ''''ਚ ਅਗਸਤ ਵਿੱਚ ਹੋਣੀ ਹੈ।

ਯੂਗਾਂਡਾ ਤੋਂ ਭਾਰਤ ਕਿਵੇਂ ਆਏ

ਭਾਰਤੀ ਪਾਸਪੋਰਟ
Getty Images
ਉਨ੍ਹਾਂ ਦੀ ਅਰਜੀ ਦੇ ਜਵਾਬ ਵਿੱਚ ਕਿਹਾ ਕਿ ਉਹ ਬਿਨਾਂ ਵੀਜ਼ੇ ਦੇ ਭਾਰਤ ਵਿੱਚ ਰਹਿ ਰਹੇ ਹਨ ਅਤੇ ਨਾਗਰਿਕਤਾ ਕਾਨੂੰਨ, 1955 ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ।

ਈਲਾ ਦੇ ਪਿਤਾ ਦਾ ਜਨਮ ਪੋਰਬੰਦਰ, ਗੁਜਰਾਤ ਵਿੱਚ ਹੋਇਆ ਸੀ ਅਤੇ ਉੱਥੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ ਸੀ। 1952 ਵਿੱਚ ਉਹ ਰੁਜ਼ਗਾਰ ਲਈ ਯੂਗਾਂਡਾ ਚਲੇ ਗਏ ਅਤੇ ਕੁਝ ਸਾਲਾਂ ਬਾਅਦ ਯੂ.ਕੇ. ਦਾ ਪਾਸਪੋਰਟ ਲੈ ਲਿਆ।

ਈਲਾ ਪੋਪਟ ਦਾ ਜਨਮ ਬ੍ਰਿਟਿਸ਼ ਸ਼ਾਸਨ ਤੋਂ ਯੂਗਾਂਡਾ ਦੀ ਆਜ਼ਾਦੀ ਤੋਂ ਸੱਤ ਸਾਲ ਪਹਿਲਾਂ, 1955 ਵਿੱਚ ਕਾਮੁਲੀ ਸ਼ਹਿਰ ਵਿੱਚ ਹੋਇਆ ਸੀ।1966 ਵਿੱਚ, ਉਹ ਆਪਣੀ ਮਾਂ ਅਤੇ ਛੋਟੇ ਭਰਾ ਨਾਲ ਯੂਗਾਂਡਾ ਤੋਂ ਭਾਰਤ ਆ ਗਏ। ਉਸ ਸਮੇਂ ਯੂਗਾਂਡਾ ਸਿਆਸੀ ਅਸਥਿਰਤਾ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਅਤੇ ਦੇਸ਼ ਵਿੱਚ ਐਮਰਜੈਂਸੀ ਦੀ ਸਥਿਤੀ ਸੀ।

ਈਲਾ ਪੋਪਟ ਕਹਿੰਦੇ ਹਨ, "ਮੈਂ ਨਾਬਾਲਗ ਵਜੋਂ ਭਾਰਤ ਆਈ ਸੀ। ਮੇਰੀ ਮਾਂ ਦੇ ਪਾਸਪੋਰਟ ਵਿੱਚ ਮੇਰਾ ਨਾਮ ਦਰਜ ਸੀ। ਉਸ ਦੇ ਪਾਸਪੋਰਟ ਵਿੱਚ ਕਿਹਾ ਗਿਆ ਸੀ ਕਿ ਉਹ ਯੂ.ਕੇ. ਤੋਂ ਸੁਰੱਖਿਅਤ ਪ੍ਰਾਪਤ ਵਿਅਕਤੀ ਹੈ।"


:


ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਨੇ ਇਸ ਸ਼੍ਰੇਣੀ ਦੀ ਨਾਗਰਿਕਤਾ ਦਿੱਤੀ ਸੀ।

ਉਨ੍ਹਾਂ ਦੇ ਵਕੀਲ ਆਦਿਤਿਆ ਚਿਤਲੇ ਦੱਸਦੇ ਹਨ ਕਿ ਈਲਾ ਪੋਪਟ ਉਸ ਸਮੇਂ ਬਿਨਾਂ ਪਾਸਪੋਰਟ ਦੇ ਦੇਸ਼ ਕਿਵੇਂ ਆਈ ਸੀ। ਉਹ ਕਹਿੰਦੇ ਹਨ, "ਇਹ ਸੰਭਵ ਹੈ ਕਿ ਉਸ ਸਮੇਂ ਦੇ ਨਿਯਮ ਸਨ ਕਿ ਬੱਚਾ ਆਪਣੇ ਮਾਤਾ-ਪਿਤਾ ਦੇ ਪਾਸਪੋਰਟ ''''ਤੇ ਕਿਸੇ ਦੇਸ ਦੀ ਯਾਤਰਾ ਕਰ ਸਕਦਾ ਸੀ।"

ਭਾਰਤ ਵਿੱਚ, ਈਲਾ ਪੋਪਟ ਦਾ ਪਰਿਵਾਰ ਪਹਿਲਾਂ ਪੋਰਬੰਦਰ ਵਿੱਚ ਰਹਿੰਦਾ ਸੀ ਪਰ ਬਾਅਦ ਵਿੱਚ 1972 ਵਿੱਚ ਮੁੰਬਈ ਚਲਾ ਗਿਆ। ਇੱਥੇ 1977 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਪਰਿਵਾਰ ਅੱਗੇ ਵਧਿਆ।

1997 ਵਿੱਚ, ਈਲਾ ਪੋਪਟ ਨੇ ਭਾਰਤੀ ਨਾਗਰਿਕਤਾ ਐਕਟ, 1955 ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਏ, ਨਾਗਰਿਕਤਾ ਲਈ ਅਰਜ਼ੀ ਦਿੱਤੀ। ਇਸ ਕਾਨੂੰਨ ਤਹਿਤ ਭਾਰਤ ਦੇ ਨਾਗਰਿਕ ਨਾਲ ਵਿਆਹ ਕਰਵਾਉਣਾ ਅਤੇ ਸੱਤ ਸਾਲ ਤੱਕ ਦੇਸ਼ ਵਿੱਚ ਰਹਿਣਾ ਜ਼ਰੂਰੀ ਹੈ। ਹਾਲਾਂਕਿ, ਉਨ੍ਹਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ।

ਬ੍ਰਿਟਿਸ਼ ਪਾਸਪੋਰਟ
PA Media
ਈਲਾ ਦੇ ਛੋਟਾ ਭਰਾ (ਜੋ ਵਡੋਦਰਾ ਵਿੱਚ ਰਹਿੰਦੇ ਹਨ) ਕੋਲ ਆਪਣੇ ਮਾਪਿਆਂ ਵਾਂਗ ਬ੍ਰਿਟਿਸ਼ ਪਾਸਪੋਰਟ ਹੈ।

ਯੂਕੇ ਤੋਂ ਵੀ ਪਾਸਪੋਰਟ ਨਹੀਂ ਮਿਲਿਆ

ਫਿਰ ਉਨ੍ਹਾਂ ਨੇ ਮੁੰਬਈ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਪਹੁੰਚ ਕੀਤੀ ਕਿਉਂਕਿ ਉਸਦੇ ਮਾਤਾ-ਪਿਤਾ ਦੋਵਾਂ ਕੋਲ ਬ੍ਰਿਟਿਸ਼ ਪਾਸਪੋਰਟ ਧਾਰਕ ਸਨ। ਉਨ੍ਹਾਂ ਦੀ ਮਾਂ ਦਾ ਪਰਿਵਾਰ ਅਜੇ ਵੀ ਬ੍ਰਿਟੇਨ ਵਿੱਚ ਹੈ।

ਹਾਲਾਂਕਿ, ਹਾਈ ਕਮਿਸ਼ਨ ਨੇ ਕਿਹਾ ਕਿ ਉਹ ਯੂਕੇ ਦੇ ਪਾਸਪੋਰਟ ਲਈ ਯੋਗ ਨਹੀਂ ਹੈ ਕਿਉਂਕਿ ਨਾ ਤਾਂ ਉਨ੍ਹਾਂ ਦੇ ਪਿਤਾ ਅਤੇ ਨਾ ਹੀ ਉਨ੍ਹਾਂ ਦੇ ਦਾਦਾ 1962 ਤੋਂ ਬਾਅਦ ਬ੍ਰਿਟੇਨ ਜਾਂ ਇਸ ਦੀ ਬਸਤੀ ਵਿੱਚ ਪੈਦਾ ਹੋਏ ਅਤੇ ਨਾ ਹੀ ਰਜਿਸਟਰਡ ਹਨ।

ਹਾਈ ਕਮਿਸ਼ਨ ਨੇ ਇਹ ਵੀ ਕਿਹਾ ਕਿ ਈਲਾ ਪੋਪਟ ਯੁਗਾਂਡਾ ਦੀ ਨਾਗਰਿਕ ਜਾਪਦੇ ਹਨ, "ਪਰ ਜੇਕਰ ਯੂਗਾਂਡਾ ਦੀ ਸਰਕਾਰ ਪਾਸਪੋਰਟ ਦੀ ਸਹੂਲਤ ਪ੍ਰਦਾਨ ਨਹੀਂ ਕਰਦੀ, ਤਾਂ ਤੁਸੀਂ ਬੇਵਤਨੇ ਹੋ ਜਾਵੋਗੇ (ਜਿਸਦਾ ਕੋਈ ਦੇਸ ਨਹੀਂ ਹੈ)।"

ਕਈ ਮੌਕਿਆਂ ਵਿੱਚੋਂ ਇਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਬਵੇਤਨੀ ਦਾ ਟੈਗ ਮਿਲਿਆ।

ਉਨ੍ਹਾਂ ਨੇ ਆਉਣ ਵਾਲੇ ਦਹਾਕਿਆਂ ਵਿੱਚ ਦੋ ਵਾਰ ਪਾਸਪੋਰਟ ਲਈ ਅਰਜ਼ੀ ਦਿੱਤੀ ਪਰ ਹਰ ਵਾਰ ਰੱਦ ਕਰ ਦਿੱਤੀ ਗਈ।

ਈਲਾ ਦੱਸਦੇ ਹਨ,"ਮੈਂ ਪੁੱਛਿਆ ਕਿ ਕੀ ਮੈਂ ਯੂਕੇ ਵਿੱਚ ਆਪਣੇ ਦਾਦਾ ਜੀ ਨੂੰ ਮਿਲਣ ਲਈ ਘੱਟੋ-ਘੱਟ ਇੱਕ ਯਾਤਰਾ ਪਾਸਪੋਰਟ ਪ੍ਰਾਪਤ ਕਰ ਸਕਦੀ ਹਾਂ, ਪਰ ਮੈਨੂੰ ਉਹ ਵੀ ਨਹੀਂ ਦਿੱਤਾ ਗਿਆ।"

ਭਾਰਤੀ
Getty Images
ਸਾਲ 1972 ਵਿੱਚ ਏਸ਼ੀਆਈ ਮੂਲ ਦੇ ਕੋਈ ਲੋਕਾਂ ਨੇ ਯੂਗਾਂਡਾ ਤੋਂ ਪਲਾਇਨ ਕੀਤਾ

ਗਲਤੀ ਕਿੱਥੇ ਹੋਈ?

ਉਨ੍ਹਾਂ ਦੇ ਛੋਟਾ ਭਰਾ (ਜੋ ਵਡੋਦਰਾ ਵਿੱਚ ਰਹਿੰਦੇ ਹਨ) ਕੋਲ ਆਪਣੇ ਮਾਪਿਆਂ ਵਾਂਗ ਬ੍ਰਿਟਿਸ਼ ਪਾਸਪੋਰਟ ਹੈ।

ਜਦਕਿ, ਈਲਾ ਪੋਪਟ ਨੇ ਬ੍ਰਿਟਿਸ਼ ਪਾਸਪੋਰਟ ਲੈਣ ਵਿੱਚ ਕਿੱਥੇ ਗਲਤੀ ਕੀਤੀ ਹੈ?

ਉਹ ਦੱਸਦੇ ਹਨ, "ਅਸੀਂ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦੇ ਸੀ। ਸਾਨੂੰ ਬਹੁਤਾ ਕੁਝ ਨਹੀਂ ਪਤਾ ਸੀ ਅਤੇ ਆਪਣੇ ਬਜ਼ੁਰਗਾਂ ਦੇ ਕਹੇ ਮੁਤਾਬਕ ਚੱਲਦੇ ਸੀ। ਇਸ ਲਈ ਇਸ ਬਾਰੇ ਹੋਰ ਜਾਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ, ਇਸ ਲਈ ਸਾਨੂੰ ਪਤਾ ਨਹੀਂ ਸੀ ਕਿ ਕੀ ਕਰਨਾ ਹੈ। ਕੋਈ ਗਲਤੀ ਸੀ।"

2015 ਵਿੱਚ, ਉਨ੍ਹਾਂ ਦੀ ਤੀਜੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਭਾਰਤੀ ਪ੍ਰਸ਼ਾਸਨ ਨੇ ਪਹਿਲਾਂ ਉਨ੍ਹਾਂ ਨੂੰ ਦੇਸ ਦੀ ਨਾਗਰਿਕਤਾ ਲਈ ਰਜਿਸਟਰ ਕਰਨ ਲਈ ਕਿਹਾ।

ਆਦਿਤਿਆ ਚਿਤਲੇ ਇਸ ਗੱਲ ਨਾਲ ਸਹਿਮਤ ਹਨ, "ਉਨ੍ਹਾਂ ਨੂੰ ਨਾਗਰਿਕਤਾ ਲਈ ਅਰਜ਼ੀ ਦੇਣੀ ਚਾਹੀਦੀ ਸੀ ਜਿਸ ਤੋਂ ਬਿਨਾਂ ਉਸਨੂੰ ਪਾਸਪੋਰਟ ਨਹੀਂ ਮਿਲ ਸਕਦਾ ਸੀ"

ਈਲਾ ਪੋਪਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਮਿਲੀ।

ਉਹ ਕਹਿੰਦੇ ਹਨ, "ਸਾਨੂੰ ਬਹੁਤ ਕੁਝ ਨਹੀਂ ਪਤਾ ਸੀ ਅਤੇ ਕਿਸੇ ਨੇ ਸਾਨੂੰ ਨਹੀਂ ਦੱਸਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਕੋਈ ਰਸਤਾ ਲੱਭਣ ਲਈ ਕਈ ਸਰਕਾਰੀ ਦਫਤਰਾਂ ਵਿੱਚ ਗਏ। ਹਰ ਜਗ੍ਹਾ ਲੋਕਾਂ ਨੇ ਮੈਨੂੰ ਬੇਵਤਨੇ ਕਿਹਾ ਅਤੇ ਮੇਰੇ ਕੇਸ ਬਾਰੇ ਨਾਉਮੀਦੀ ਜਤਾਈ।"

2018 ਵਿੱਚ, ਉਨ੍ਹਾਂ ਦੀ ਧੀ ਨੇ ਦਿੱਲੀ ਵਿੱਚ ਯੂਗਾਂਡਾ ਹਾਈ ਕਮਿਸ਼ਨ ਨੂੰ ਪੱਤਰ ਲਿਖ ਕੇ ਨਾਗਰਿਕਤਾ ਜਾਂ ਪਾਸਪੋਰਟ ਦੇਣ ਦੀ ਮੰਗ ਕੀਤੀ ਜਿਸ ਦੇ ਅਧਾਰ ''''ਤੇ ਉਹ ਭਾਰਤ ਵਿੱਚ ਅਰਜ਼ੀ ਦੇ ਸਕਣਹੈ। ਹਾਈ ਕਮਿਸ਼ਨ ਨੇ ਯੂਗਾਂਡਾ ਵਿੱਚ ਉਨ੍ਹਾਂ ਦੇ ਜਨਮ ਦੀ ਪੁਸ਼ਟੀ ਕੀਤੀ ਪਰ ਕਿਹਾ ਕਿ ਉਹ ਕਦੇ ਵੀ ''''ਯੂਗਾਂਡਾਨੀਅਨ'''' ਨਹੀਂ ਸਨ।

ਉਨ੍ਹਾਂ ਨੂੰ ਇਕ ਵਾਰ ਫਿਰ ''''ਰਾਜ ਰਹਿਤ ਵਿਅਕਤੀ'''' ਵਜੋਂ ਭਾਰਤ ਵਿਚ ਨਾਗਰਿਕਤਾ ਲਈ ਅਰਜ਼ੀ ਦੇਣ ਲਈ ਕਿਹਾ ਗਿਆ ਸੀ।

ਹੁਣ ਅਦਾਲਤ ਪਹੁੰਚ ਕੀਤੀ ਹੈ

ਸਾਲ 2019 ਵਿੱਚ, ਈਲਾ ਪੋਪਟ ਨੇ ਆਖਰਕਾਰ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਪਰ ਇਸਨੂੰ ਰੱਦ ਕਰ ਦਿੱਤਾ ਗਿਆ। ਅਧਿਕਾਰਤ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਹ ਬਿਨਾਂ ਵੀਜ਼ੇ ਦੇ ਦੇਸ ਵਿੱਚ ਰਹਿ ਰਹੇ ਹਨ, ਇਸ ਲਈ ਉਹ ਨਾਗਰਿਕਤਾ ਕਾਨੂੰਨ, 1955 ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ।

ਇਸ ਤੋਂ ਬਾਅਦ ਈਲਾ ਪੋਪਟ ਨਿਰਾਸ਼ ਹੋ ਗਏ। ਉਨ੍ਹਾਂ ਨੇ ਬਾਂਬੇ ਹਾਈ ਕੋਰਟ ਵਿੱਚ ਆਪਣੀ ਪਟੀਸ਼ਨ ਵਿੱਚ ਕਿਹਾ, "ਮੇਰੇ ਪਤੀ ਭਾਰਤੀ ਹਨ, ਮੇਰੇ ਬੱਚੇ ਅਤੇ ਪੋਤੇ-ਪੋਤੀਆਂ ਭਾਰਤੀ ਹਨ। ਮੇਰੇ ਕੋਲ ਆਧਾਰ ਸਮੇਤ ਹੋਰ ਸਾਰੇ ਸਰਕਾਰੀ ਦਸਤਾਵੇਜ਼ ਹਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਕਾਫੀ ਸਾਬਤ ਨਹੀਂ ਹੋ ਰਿਹਾ ਹੈ।"

ਯੂਗਾਂਡਾ ਦੇ ਤਾਨਾਸ਼ਾਹ ਈਦੀ ਅਮੀਨ ਦੁਆਰਾ ਏਸ਼ੀਆਈ ਲੋਕਾਂ ਨੂੰ ਦੇਸ਼ ਛੱਡਣ ਦੇ ਫ਼ੈਸਲੇ ਤੋਂ ਬਾਅਦ ਬਹੁਤ ਸਾਰੇ ਭਾਰਤੀਆਂ ਨੇ 1972 ਵਿੱਚ ਯੂਗਾਂਡਾ ਛੱਡ ਦਿੱਤਾ। ਹਾਲਾਂਕਿ ਜ਼ਿਆਦਾਤਰ ਨੂੰ ਬ੍ਰਿਟੇਨ, ਕੈਨੇਡਾ ਜਾਂ ਭਾਰਤ ਦੀ ਨਾਗਰਿਕਤਾ ਮਿਲੀ ਹੈ।

ਈਲਾ ਪੋਪਟ ਦੇ ਮਾਮਲੇ ਦੀ ਸੁਣਵਾਈ ਬਾਂਬੇ ਹਾਈ ਕੋਰਟ ''''ਚ ਅਗਸਤ ''''ਚ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਬਰਤਾਨੀਆ ਵਿੱਚ ਆਪਣੀਆਂ ਦੋ ਭਤੀਜੀਆਂ ਦੇ ਵਿਆਹਾਂ ਵਿੱਚ ਸ਼ਾਮਲ ਨਹੀਂ ਹੋ ਸਕੇ।

"ਮੈਂ ਦੁਬਈ ਵਿੱਚ ਆਪਣੇ ਭਤੀਜੇ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਾਂਗੀ ਕਿਉਂਕਿ ਵਿਆਹ ਸੁਣਵਾਈ ਦੀ ਤਾਰੀਖ ਤੋਂ ਇੱਕ ਹਫ਼ਤਾ ਪਹਿਲਾਂ ਹੈ।"

ਈਲਾ ਪੋਪਟ ਹੁਣ ਸਿਰਫ਼ ਉਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹਨ ਜਿੱਥੇ ਉਨ੍ਹਾਂ ਦੀ ਵਿਰਾਸਤ ਹੈ ਅਤੇ ਜਿੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਬਿਤਾਇਆ ਹੈ।

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News