ਰਾਸ਼ਟਰਮੰਡਲ ਖੇਡਾਂ 2022 : ਭਾਰਤ ਨੂੰ ਮਿਲਿਆ ਦੂਜਾ ਸੋਨ ਤਮਗਾ ਤੇ ਭਾਰਤ-ਪਾਕ ਮਹਿਲਾ ਕ੍ਰਿਕਟ ਮੈਚ ਵਿਚ ਕੀ ਹੋ ਰਿਹਾ
Sunday, Jul 31, 2022 - 04:30 PM (IST)


ਪਾਕਿਸਤਾਨ ਦੀ ਪਹਿਲੀ ਵਿਕਟ ਮੈਚ ਦੇ ਦੂਜੇ ਹੀ ਓਵਰ ਵਿੱਚ ਇਰਮ ਜਾਵੇਦ ਦੇ ਰੂਪ ਵਿੱਚ ਡਿੱਗੀ। ਪਾਕਿਸਤਾਨ ਨੇ ਇਸ ਸਮੇਂ ਤੱਕ ਕੋਈ ਸਕੋਰ ਨਹੀਂ ਬਣਾਇਆ ਸੀ।
ਰਾਸ਼ਟਰਮੰਡਲ ਖੇਡਾਂ 2022 ਇੰਗਲੈਂਡ ਦੇ ਬਰਮਿੰਘਮ ਵਿੱਚ ਹੋ ਰਹੀਆਂ ਹਨ। ਬੀਬੀਸੀ ਪੰਜਾਬੀ ਦੇ ਇਸ ਪੰਨੇ ਰਾਹੀਂ ਤੁਹਾਨੂੰ ਰਾਸ਼ਟਰਮੰਡਲ ਖੇਡਾਂ ਨਾਲ ਜੁੜੀ ਅੱਜ ਦੀ ਸਾਰੀ ਜਾਣਕਾਰੀ ਮਿਲਦੀ ਰਹੇਗੀ।
ਟੌਸ ਪਾਕਿਸਤਾਨ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ।
ਭਾਰਤ ਵੱਲੋਂ ਰੇਣੁਕਾ ਠਾਕੁਰ ਨੇ ਪਹਿਲੀ ਗੇਂਦ ਪਾਈ ਜਿਸ ਨੂੰ ਪਾਕਿਸਤਾਨ ਵੱਲੋਂ ਮੁਨੀਬਾ ਨੇ ਖੇਡਿਆ। ਪਾਕਿਸਤਾਨ ਵੱਲੋਂ ਸਲਾਮੀ ਜੋੜੀ ਮੁਨੀਬਾ ਅਲੀ ਅਤੇ ਇਰਮ ਜਾਵੇਦ ਦੀ ਹੈ। ਜ਼ਿਕਰਯੋਗ ਹੈ ਕਿ ਮੁਨੀਬਾ ਖੱਬੇ ਹੱਥ ਦੇ ਅਤੇ ਇਰਮ ਸੱਜੇ ਹੱਥ ਨਾਲ ਬੱਲਾ ਘੁਮਾਉਂਦੇ ਹਨ।
ਖੇਡ ਦੇ ਬਦਲੇ ਨਿਯਮਾਂ ਮੁਤਾਬਕ ਪਹਿਲੇ ਪੰਜ ਓਵਰ ਪਾਵਰ ਪਲੇ ਹੈ।
ਰਾਸ਼ਟਰਮੰਡਲ ਖੇਡਾਂ ਵਿੱਚ 20-20 ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ। ਮੀਂਹ ਕਾਰਨ ਮੈਚ ਨੂੰ 18-18 ਓਵਰਾਂ ਤੱਕ ਸੀਮਤ ਰੱਖਣ ਦਾ ਫ਼ੈਸਲਾ ਲਿਆ ਗਿਆ।
ਇਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦਾ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ।
ਇਸ ਮੈਚ ਵਿੱਚ ਭਾਰਤੀ ਟੀਮ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾ ਵਿੱਚ ਮੈਦਾਨ ਵਿੱਚ ਕਰ ਰਹੀ ਹੈ।
ਜਦਕਿ ਪਾਕਿਸਤਾਨੀ ਟੀਮ ਦੀ ਅਗਵਾ ਬਿਸਮਾਹ ਮਾਰੂਫ਼ ਕਰ ਰਹੇ ਹਨ। ਦੋਵੇਂ ਹਰਫਨਮੌਲਾ ਖਿਡਾਰਨਾਂ ਹਨ।
ਭਾਰਤ ਨੇ ਓਪਨਿੰਗ ਬੱਲੇਬਾਜ਼ਾਂ ਵਜੋਂ ਤਿੰਨ ਨਾਮ ਦਿੱਤੇ ਹਨ ਸਮ੍ਰਿਤੀ ਮੰਧਾਨਾ (ਉਪ-ਕਪਤਾਨ) ਉਨ੍ਹਾਂ ਦੇ ਨਾਲ ਸਬੀਨੈਨੀ ਮੇਘਨਾ ਅਤੇ ਸ਼ੇਫਾਲੀ ਵਰਮਾ।
ਪਾਕਿਸਤਾਨ ਦੀ ਟੀਮ ਵਿੱਚ ਆਇਸ਼ਾ ਨਸੀਮ ਅਤੇ ਓਮੀਅਮਾ ਸੋਹੇਲ ਨੂੰ ਟੌਪ ਆਰਡਰ ਬੱਲੇਬਾਜ਼ਾਂ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਿਹਲਾਂ ਪਹਿਲੇ ਮੁਕਾਬਲੇ ਵਿੱਚ ਆਸਟਰੇਲੀਆ ਨੇ ਭਾਰਤੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਸੀ।
ਭਾਰਤੀ ਵੇਟ ਲਿਫਟਰ ਜੈਰਿਮੀ ਲਾਲਰਿਨੂੰਗਾ ਨੇ ਪੁਰਸ਼ਾਂ ਦੇ 67 ਕਿੱਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਇਹ ਭਾਰਤ ਦਾ ਦੂਜਾ ਗੋਲਡ ਮੈਡਲ ਹੈ।
ਸ਼ਨੀਵਾਰ ਨੂੰ ਭਾਰਤ ਦਾ ਮੈਡਲ ਖਾਤਾ ਖੁੱਲ੍ਹਿਆ ਸੀ। ਵੇਟ ਲਿਫਟਰ ਸੰਕੇਤ ਮਹਾਦੇਵ ਨੇ ਸ਼ਨੀਵਾਰ ਨੂੰ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ''''ਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ।
ਭਾਰਤ ਦੇ ਹਿੱਸੇ ਹੁਣ ਤੱਕ 4 ਮੈਡਲ ਆ ਗਏ ਹਨ, ਜੋ ਕਿ ਸਾਰੇ ਹੀ ਭਾਰਤ ਤੋਲਣ ਵਿੱਚ ਹਨ।
ਮੀਰਾ ਬਾਈਚਾਨੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪਾਇਆ ਹੈ। ਉਨ੍ਹਾਂ ਨੇ 49 ਕਿਲੋ ਭਾਰ ਵਰਗ ਵਿੱਚ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਹੈ।
ਕੁੜੀਆਂ ਦੀ ਹਾਕੀ ਵਿੱਚ ਚੜ੍ਹਤ
ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ ਹਾਕੀ ਵਿੱਚ ਭਾਰਤੀ ਟੀਮ ਨੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ।
ਭਾਰਤ ਨੇ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਵੇਲਜ਼ ਨੂੰ 3-1 ਨਾਲ ਹਰਾ ਕੇ ਬਰਾਬਰੀ ਕੀਤੀ ਸੀ। ਭਾਰਤ ਨੇ ਪਹਿਲੇ ਮੈਚ ਵਿੱਚ ਘਾਨਾ ਨੂੰ ਹਰਾਇਆ ਸੀ।
ਭਾਰਤ ਨੇ ਇਸ ਮੈਚ ''''ਚ ਪਹਿਲੇ ਮੈਚ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ।
ਭਾਰਤੀ ਖਿਡਾਰੀਆਂ ਵਿਚਾਲੇ ਬਿਹਤਰ ਤਾਲਮੇਲ ਸੀ। ਟੀਮ ਪਹਿਲੇ ਮੈਚ ਅਤੇ ਇਸ ਤੋਂ ਪਹਿਲਾਂ ਵਿਸ਼ਵ ਕੱਪ ਦੇ ਮੈਚਾਂ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਕਲਾ ਵਿੱਚ ਕਮਜ਼ੋਰ ਨਜ਼ਰ ਆ ਰਹੀ ਸੀ।
ਮੁੱਕੇਬਾਜ਼ ਮਾਰ ਸਕਦੇ ਹਨ ਗੋਲਡ ਦੇ ਘਸੁੰਨ
ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮਹਿਲਾ ਅਤੇ ਪੁਰਸ਼ ਮੁੱਕੇਬਾਜ਼ ਵੀ ਆਪਣੀ ਤਾਕਤ ਦਿਖਾਉਣ ਲਈ ਤਿਆਰ ਹਨ।
ਚੈਂਪੀਅਨ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਰਾਊਂਡ- 16 ਵਿੱਚ ਆਪਣਾ ਦਮਖਮ ਦਿਖਾ ਕੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਹੈ। ਲਵਲੀਨਾ ਨੇ ਨਿਊਜ਼ੀਲੈਂਡ ਦੀ ਨਿਕੋਲਸਨ ਨੂੰ 5-0 ਨਾਲ ਹਰਾਇਆ। ਹੁਣ ਉਹ ਮੈਡਲ ਤੋਂ ਸਿਰਫ਼ ਇੱਕ ਕਦਮ ਦੂਰ ਹਨ।
ਹੋਰ ਮੁੱਕੇਬਾਜ਼ ਵੀ ਉਮੀਦ ਜਗਾ ਰਹੇ ਹਨ।
ਭਾਰਤ ਦੇ ਬਹੁਤ ਹੀ ਤਜਰਬੇਕਾਰ ਮੁੱਕੇਬਾਜ਼ ਸ਼ਿਵ ਥਾਪਾ ਨੇ ਸ਼ਨੀਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਸ਼ਿਵ ਥਾਪਾ ਨੇ 63.5 ਕਿਲੋਗ੍ਰਾਮ ਦੇ ਇੱਕਤਰਫਾ ਮੁਕਾਬਲੇ ਵਿੱਚ ਪਾਕਿਸਤਾਨ ਦੇ ਸੁਲੇਮਾਨ ਬਲੋਚ ਨੂੰ 5-0 ਨਾਲ ਹਰਾਇਆ। ਇਸ ਦੇ ਨਾਲ ਹੀ ਉਸ ਨੇ ਪ੍ਰੀ ਕੁਆਰਟਰ ਫਾਈਨਲ ਵਿੱਚ ਵੀ ਆਪਣੀ ਥਾਂ ਪੱਕੀ ਕਰ ਲਈ ਹੈ।
:
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)