ਰਾਸ਼ਟਰਮੰਡਲ ਖੇਡਾਂ ਵਿੱਚ ਭਾਰ ਚੁੱਕਣ ਵਿੱਚ ਚਾਂਦੀ ਦੇ ਮੈਡਲ ਨਾਲ ਭਾਰਤ ਦਾ ਖਾਤਾ ਖੁੱਲ੍ਹਿਆ
Saturday, Jul 30, 2022 - 05:00 PM (IST)


ਇੰਗਲੈਂਡ ਦੇ ਬਰਮਿੰਘਮ ਵਿੱਚ ਜਾਰੀ 22ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਨਿੱਚਰਵਾਰ ਨੂੰ ਭਾਰਤ ਨੂੰ ਪਹਿਲਾ ਤਗ਼ਮਾ ਮਿਲਿਆ ਹੈ।
ਵੇਟਲਿਫਟਰ ਸੰਕੇਤ ਸਰਗਰ ਨੇ 55 ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਸੰਕੇਤ ਸਰਗਰ ਨੇ ਕੁੱਲ 208 ਕਿਲੋ ਭਾਰ ਚੁੱਕ ਕੇ ਤਗਮਾ ਜਿੱਤਿਆ ਹੈ।
ਫਾਈਨਲ ਮੁਕਾਬਲਾ ਮਲੇਸ਼ੀਆ ਦੇ ਬੀਬ ਅਨੀਕ ਅਤੇ ਭਾਰਤ ਦੇ ਸੰਕੇਤ ਸਰਗਰ ਵਿਚਕਾਰ ਹੋਇਆ।
ਇਸ ਮੈਚ ਵਿੱਚ ਬੀਬੀ ਅਨੀਕ ਨੇ ਜਿੱਥੇ ਸੋਨ ਤਗ਼ਮਾ ਜਿੱਤਿਆ, ਉਥੇ ਹੀ ਸੰਕੇਤ ਨੂੰ ਸਿਰਫ਼ ਇੱਕ ਕਿਲੋਗ੍ਰਾਮ ਦੇ ਫ਼ਰਕ ਕਾਰਨ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ।
ਦੂਜੇ ਦੌਰ ਦੇ ਅੰਤ ਵਿੱਚ ਸੰਕੇਤ ਜ਼ਖਮੀ ਹੋ ਗਏ ਸਨ। ਸ਼੍ਰੀਲੰਕਾ ਦੀ ਦਿਲੰਕਾ ਯੋਦਾਗੇ ਨੇ ਕਾਂਸੀ ਦਾ ਤਗਮਾ ਜਿੱਤਿਆ।
ਮੀਰਾਬਾਈ ਚਾਨੂ ਤੋਂ ਵੀ ਮੈਡਲ ਦੀ ਉਮੀਦ
ਇਹ ਵੀ ਪੜ੍ਹੋ:
ਭਾਰਤ ਦੀਆਂ ਨਜ਼ਰਾਂ ਸ਼ਨਿੱਚਰਵਾਰ ਨੂੰ ਭਾਰਤ ਦੀ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ''''ਤੇ ਹੋਣਗੀਆਂ।
ਉਨ੍ਹਾਂ ਦਾ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਸ਼ਨਿੱਚਰਵਾਰ ਸ਼ਾਮ ਅੱਠ ਵਜੇ ਹੈ।
ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਤਮਗਾ ਦਿਵਾਉਣ ਵਾਲੀ ਮੀਰਾਬਾਈ ਚਾਨੂ ਤੋਂ ਇਨ੍ਹਾਂ ਖੇਡਾਂ ਵਿੱਚ ਵੀ ਤਗਮਾ ਜਿੱਤਣ ਦੀ ਉਮੀਦ ਹੈ।
ਚਾਨੂ ਨੇ 2018 ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।
ਜਦੋਂ ਮੀਰਾਬਾਈ ਚਾਨੂ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਵਿੱਚ ਤਮਗਾ ਜਿੱਤਿਆ ਸੀ ਤਾਂ ਬੀਬੀਸੀ ਨੇ ਉਸ ਦੇ ਮੈਡਲ ਤੱਕ ਪਹੁੰਚਣ ਦੇ ਸਫ਼ਰ ਦਾ ਲੇਖਾ-ਜੋਖਾ ਕੀਤਾ ਸੀ।
ਵੀਡੀਓ: ਕਿਹੜੀ ਫ਼ਿਲਮ ਨੇ ਮੀਰਾਬਾਈ ਚਾਨੂ ਨੂੰ ਓਲੰਪਿਕ ਲਈ ਪ੍ਰੇਰਿਆ ਸੀ
ਮੀਰਾਬਾਈ ਚਾਨੂੰ ਬਾਰੇ ਕੁਝ ਦਿਲਚਸਪ ਤੱਥ
- 4 ਫੁੱਟ 11 ਇੰਚ ਦੀ ਮੀਰਾਬਾਈ ਚਾਨੂ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ ਕਿ ਉਹ ਵੱਡੇ-ਵੱਡਿਆਂ ਦੇ ਛੱਕੇ ਛੁਡਾ ਸਕਦੀ ਹੈ।
- ਆਪਣੇ ਤੋਂ ਕਰੀਬ 4 ਗੁਣਾ ਵੱਧ ਭਾਰ ਯਾਨਿ 194 ਕਿੱਲੋਗ੍ਰਾਮ ਭਾਰ ਚੁੱਕ ਕੇ ਮੀਰਾ ਨੇ 2017 ਵਿੱਚ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।
- 2016 ਉਲੰਪਿਕ ਵਿੱਚ ਮੈਡਲ ਹੱਥੋਂ ਡਿੱਗ ਜਾਣ ਕਾਰਨ ਉਹ ਤਣਾਅ ਵਿੱਚ ਚਲੇ ਗਏ ਸਨ ਤੇ ਸੰਨਿਆਸ ਲੈਣ ਦਾ ਮਨ ਵੀ ਬਣਾ ਲਿਆ ਸੀ।
- 2007 ਵਿੱਚ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਉਨ੍ਹਾਂ ਕੋਲ ਲੋਹੇ ਦਾ ਬਾਰ ਨਹੀਂ ਸੀ ਤਾਂ ਉਹ ਬਾਂਸ ਨਾਲ ਹੀ ਪ੍ਰੈਕਟਿਸ ਕਰਦੇ ਸੀ।
- ਰੀਓ ਉਲੰਪਿਕ ਤੱਕ ਤੰਗੀਆਂ ਇੰਨੀਆਂ ਵਧ ਗਈਆਂ ਸਨ ਕਿ ਜੇਕਰ ਉਹ ਕੁਆਲੀਫਾਈ ਨਹੀਂ ਕਰ ਸਕੇ ਤਾਂ ਉਹ ਖੇਡ ਛੱਡ ਦੇਣਗੇ।
- ਉਂਝ ਵੇਟਲਿਫਟਿੰਗ ਤੋਂ ਇਲਾਵਾ ਮੀਰਾ ਨੂੰ ਡਾਂਸ ਕਰਨ ਦਾ ਵੀ ਸ਼ੌਕ ਹੈ।
:
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)