ਚੀਨ-ਤਾਇਵਾਨ ਵਿਚਾਲੇ ਵਿਵਾਦ ਕੀ ਹੈ ਤੇ ਜੇ ਤਣਾਅ ਵਧਿਆ ਤਾਂ ਤੁਹਾਡੇ ਉੱਤੇ ਕੀ ਅਸਰ ਪੈ ਸਕਦਾ ਹੈ

Saturday, Jul 30, 2022 - 08:01 AM (IST)

ਚੀਨ-ਤਾਇਵਾਨ ਵਿਚਾਲੇ ਵਿਵਾਦ ਕੀ ਹੈ ਤੇ ਜੇ ਤਣਾਅ ਵਧਿਆ ਤਾਂ ਤੁਹਾਡੇ ਉੱਤੇ ਕੀ ਅਸਰ ਪੈ ਸਕਦਾ ਹੈ
ਜੋਅ ਬਾਇਡਨ ਅਤੇ ਸ਼ੀ ਜ਼ਿਨ ਪਿੰਗ
Reuters
ਜੋਅ ਬਾਇਡਨ ਅਤੇ ਸ਼ੀ ਜ਼ਿਨ ਪਿੰਗ ਦੀਆਂ ਟੈਲੀ-ਕਾਨਫ਼ਰੰਸਿੰਗ ਰਾਹੀਂ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਹਨ

ਅਮਰੀਕੀ ਅਤੇ ਚੀਨੀ ਰਾਸ਼ਟਰਪਤੀਆਂ ਨੇ ਵੀਰਵਾਰ ਨੂੰ ਫ਼ੋਨ ਉੱਪਰ ਦੋ ਘੰਟਿਆਂ ਤੋਂ ਜ਼ਿਆਦਾ ਲੰਮੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਤਾਇਵਾਨ ਦੇ ਮੁੱਦੇ ਉੱਪਰ ਚੇਤਾਵਨੀਆਂ ਦਿੱਤੀਆਂ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜ਼ਿਨਪਿੰਗ ਨੂੰ ਚੇਤਾਇਆ ਕਿ ਅਮਰੀਕਾ ਤਾਇਵਾਨ ਦੀ ਮੌਜੂਦਾ ਸਥਿਤੀ ਵਿੱਚ ਬਦਲਾਅ ਲਈ ਕੀਤੀ ਗਈ ਕਿਸੇ ਵੀ ਇੱਕਤਰਫ਼ਾ ਕਾਰਵਾਈ ਦਾ ਵਿਰੋਧੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਤਾਇਵਾਨ ਬਾਰੇ ਅਮਰੀਕਾ ਦੀ ਨੀਤੀ ਵਿੱਚ ਕਿਸੇ ਵੀ ਕਿਸਮ ਦਾ ਬਦਲਾਅ ਨਹੀਂ ਆਇਆ ਹੈ।

ਬੀਜਿੰਗ ਮੁਤਾਬਕ ਸ਼ੀ ਨੇ ਬਾਇਡਨ ਨੂੰ ਕਿਹਾ ਕਿ ਉਹ ਇੱਕ-ਚੀਨ ਸਿਧਾਂਤ ਦੇ ਪਾਬੰਦ ਰਹਿਣ ਅਤੇ ''''''''ਜੋ ਅੱਗ ਨਾਲ਼ ਖੇਡਦੇ ਹਨ ਉਨ੍ਹਾਂ ਦੇ (ਹੱਥ) ਸੜਨਗੇ।''''''''

ਦੋਵਾਂ ਦੇਸਾਂ ਦਰਮਿਆਨ ਅਮਰੀਕਾ ਦਾ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਦੇ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੇ ਦੌਰੇ ਦੀ ਕਥਿਤ ਅਫ਼ਵਾਹ ਉੱਡਣ ਤੋਂ ਬਾਅਦ ਸ਼ੁਰੂ ਹੋਇਆ ਹੈ।

ਤਾਇਵਾਨ
BBC

ਅਮਰੀਕੀ ਵਿਦੇਸ਼ ਮੰਤਰਾਲਾ ਨੇ ਹਾਲਾਂਕਿ ਕਿਹਾ ਕਿ ਪੇਲੋਸੀ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਜਦਕਿ ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਅਜਿਹਾ ਕਰਨਗੇ ਤਾਂ ਇਸ ਦੇ ''''''''ਗੰਭੀਰ ਸਿੱਟੇ'''''''' ਨਿਕਲਣਗੇ।

ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ, ''''''''ਫ਼ੌਜ ਨੂੰ ਲਗਦਾ ਹੈ ਕਿ ਇਹ ਚੰਗਾ ਵਿਚਾਰ ਨਹੀਂ ਹੈ''''''''। ਜਦਕਿ ਵ੍ਹਾਈਟ ਹਾਊਸ ਨੇ ਚੀਨ ਵੱਲੋਂ ਦੌਰੇ ਬਾਰੇ ਖੜ੍ਹੇ ਕੀਤੇ ਜਾ ਰਹੇ ਵਿਵਾਦ ਨੂੰ ''''''''ਸਪਸ਼ਟ ਤੌਰ ''''ਤੇ ਬੇਕਾਰ ਅਤੇ ਬੇਲੋੜਾ ਦੱਸਿਆ ਹੈ''''''''।

ਦੋਵਾਂ ਆਗੂਆਂ ਦੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਦੇ ਆਹਮੋ-ਸਾਹਮਣੇ ਮਿਲਣ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ ਕੀਤਾ ਗਿਆ। ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਆਗੂਆਂ ਦੀ ਗੱਲਬਾਤ ਨੂੰ ''''''''ਸਿੱਧੀ'''''''' ਅਤੇ ''''''''ਇਮਾਨਦਾਰ'''''''' ਦੱਸਿਆ।

ਨੈਨਸੀ ਪੇਲੋਸੀ
Getty Images
ਅਮਰੀਕਾ ਦੇ ਹਾਊਸ ਆਫ਼ ਰਿਪਰਿਜ਼ੈਂਟੇਟਿਵ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦੇ ਅਫ਼ਵਾਹ ਤੋਂ ਬਾਅਦ ਚੀਨ ਅਮਰੀਕਾ ਤੋਂ ਖਫ਼ਾ ਹੈ

ਵ੍ਹਾਈਟ ਹਾਊਸ ਨੇ ਕਿਹਾ ਕਿ ਤਾਇਵਾਨ ਤੋਂ ਇਲਾਵਾ ਦੋਵਾਂ ਆਗੂਆਂ ਨੇ ਸਿਹਤ, ਵਾਤਾਵਰਣ ਤਬਦੀਲੀ ਸਮੇਤ ਕਈ ਮੁੱਦਿਆਂ ਉੱਪਰ ਵਿਚਾਰ-ਵਟਾਂਦਰਾ ਕੀਤਾ।

Banner
BBC
  • ਅਮਰੀਕੀ ਹਾਊਸ ਆਫ਼ ਰਿਪਰਿਜ਼ੈਂਟਿਟਵਸ ਦੀ ਸਪੀਕ ਪੋਲੇਂਸਕੀ ਦੇ ਤਾਇਵਾਨ ਜਾਣ ਦੀ ਅਫ਼ਵਾਹ ਤੋਂ ਵਧਿਆ ਅਮਰੀਕਾ ਤੇ ਚੀਨ ਵਿੱਚ ਤਾਜ਼ਾ ਵਿਵਾਦ।
  • ਤਾਇਵਾਨ ਦੱਖਣ-ਪੂਰਬੀ ਚੀਨ ਸਾਗਰ ਵਿੱਚ ਸਥਿਕ ਇੱਕ ਟਾਪੂ ਦੇਸ ਹੈ।
  • ਚੀਨ ਦਾ ਕਹਿਣਾ ਹੈ ਕਿ ਤਾਇਵਾਨ ਇਤਿਹਾਸਤ ਪੱਖ ਤੋਂ ਉਸ ਦਾ ਹਿੱਸਾ ਰਿਹਾ ਹੈ ਜੋ ਉਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
  • ਤਾਇਵਾਨ ਹੁਣ ਇੱਕ ਲੋਕਤੰਤਰਿਕ ਦੇਸ ਹੈ ਜਿੱਥੇ ਪ੍ਰੈੱਸ ਨੂੰ ਅਜ਼ਾਦੀ ਹੈ ਅਤੇ 13 ਦੇਸ ਉਸ ਨੂੰ ਅਜ਼ਾਦ ਮੁਲਕ ਵਜੋਂ ਮਾਨਤਾ ਦਿੰਦੇ ਹਨ।
  • ਜੇ ਚੀਨ ਤਾਇਵਾਨ ਉੱਪਰ ਅਧਿਕਾਰ ਕਰ ਲੈਂਦਾ ਹੈ ਤਾਂ ਇਹ ਪੈਸਿਫਿਕ ਖੇਤਰ ਵਿੱਚ ਅਮਰੀਕੀ ਦਬਦਬੇ ਲਈ ਚੁਣੌਤੀ ਸਾਬਤ ਹੋ ਸਕਦਾ ਹੈ
  • ਲੜਾਈ ਦੀ ਸੂਰਤ ਵਿੱਚ ਚੀਨ ਦਾ ਪੱਲੜਾ ਭਾਰੀ ਰਹੇਗਾ।
  • ਤਾਇਵਾਨ ਕੰਪਿਊਟਰ ਚਿਪਾਂ ਦੇ ਨਿਰਮਾਣ ਵਿੱਚ ਦੁਨੀਆਂ ਦਾ ਮੋਹਰੀ ਦੇਸ ਹੈ। ਦੁਨੀਆਂ ਦੇ 67% ਸੈਮੀ ਕੰਡਕਟਰ ਇੱਥੇ ਹੀ ਬਣਦੇ ਹਨ।
  • ਹਾਲਾਂਕਿ ਤਾਇਵਾਨ ਦੇ ਲੋਕਾਂ ਵਿੱਚ ਚੀਨ ਨਾਲ ਲੜਾਈ ਦੀ ਸੰਭਾਵਨਾ ਵਿੱਚ ਯਕੀਨ ਨਹੀਂ ਕਰਦੇ ਹਨ। ਇਸ ਦੇ ਨਾਲ ਹੀ ਦੇਸ ਵਿੱਚ ਆਪਣੇ ਆਪ ਨੂੰ ਚੀਨੀ ਕਹਿਣ ਵਾਲਿਆਂ ਨਾਲੋਂ ਤਾਇਵਾਨੀ ਕਹਿਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ।
Banner
BBC
ਤਾਇਵਾਨ
BBC

ਕੀ ਹੈ ਚੀਨ ਤਾਇਵਾਨ ਵਿਵਾਦ ਤੇ ਅਮਰੀਕੀ ਨੀਤੀ

ਤਾਇਵਾਨ ਚੀਨ ਦੀ ਮੁੱਖ ਭੂਮੀ ਤੋਂ ਪਰ੍ਹਾਂ ਇੱਕ ਟਾਪੂ ਦੇਸ ਹੈ।

ਚੀਨ ਤਾਇਵਾਨ ਨੂੰ ਆਪਣੇ ਤੋਂ ਵੱਖ ਹੋਏ ਇੱਕ ਸੂਬੇ ਵਜੋਂ ਦੇਖਦਾ ਹੈ, ਜੋ ਉਸ ਦਾ ਹਿੱਸਾ ਬਣਨਾ ਹੀ ਚਾਹੀਦਾ ਹੈ। ਚੀਨ ਨੇ ਆਪਣੇ ਮੰਤਵ ਦੀ ਪੂਰਤੀ ਲਈ ਤਾਕਤ ਦੀ ਵਰਤੋਂ ਦੀ ਸੰਭਾਵਨਾ ਤੋਂ ਵੀ ਕਦੇ ਇਨਕਾਰ ਨਹੀਂ ਕੀਤਾ ਹੈ।

ਇੱਕ-ਚੀਨ ਨੀਤੀ ਤਹਿਤ ਅਮਰੀਕਾ ਤਾਇਵਾਨ ਨੂੰ ਕੂਟਨਿਤਿਕ ਮਾਨਤਾ ਨਹੀਂ ਦਿੰਦਾ ਹੈ।

ਤਾਇਵਾਨ ਦੀ ਲੋਕਤੰਤਰਿਕ ਸਰਕਾਰ ਆਪਣੀ ਰੱਖਿਆ ਕਰ ਸਕੇ, ਅਮਰੀਕਾ ਇਸ ਲਈ ਉਸ ਨੂੰ ਹਥਿਆਰ ਵੀ ਵੇਚਦਾ ਹੈ।

ਤਾਇਵਾਨ
Getty Images
ਚੀਨ ਦੇ ਜਹਾਜ਼ ਪਿਛਲੇ ਸਮੇਂ ਦੌਰਾਨ ਤਾਇਵਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੁੰਦੇ ਰਹੇ ਹਨ ਜਿਸ ਦਾ ਤਾਇਵਾਨ ਵਿਰੋਧ ਕਰਦਾ ਹੈ

ਤਾਇਵਾਨ ਕਿੱਥੇ ਹੈ?

ਤਾਇਵਾਨ ਮੁੱਖ ਭੂਮੀ ਚੀਨ ਤੋਂ ਲਗਭਗ ਸੌ ਮੀਲ ਦੂਰ ਦੱਖਣ-ਪੂਰਬੀ ਚੀਨ ਸਾਗਰ ਵਿੱਚ ਸਥਿਤ ਇੱਕ ਟਾਪੂ ਹੈ।

ਇਹ ਅਮਰੀਕੀ ਕੂਟਨੀਤੀ ਤੇ ਵਿਦੇਸ਼ ਨੀਤੀ ਦੇ ਪੱਖ ਤੋਂ ਅਹਿਮ ਮੰਨੀ ਜਾਂਦੀ ''''''''ਫਰਸਟ ਇਜ਼ਲੈਂਡ ਚੇਨ'''''''' ਵਿੱਚ ਵੀ ਸਥਿਤ ਹੈ।

ਤਾਇਵਾਨ
BBC

ਕੁਝ ਮਾਹਰਾਂ ਦੀ ਰਾਇ ਹੈ ਕਿ ਜੇ ਚੀਨ ਤਾਇਵਾਨ ਉੱਪਰ ਅਧਿਕਾਰ ਕਰ ਲੈਂਦਾ ਹੈ ਤਾਂ ਉਹ ਪੱਛਮੀ ਪੈਸਿਫਿਕ ਖੇਤਰ ਵਿੱਚ ਆਪਣੀ ਸ਼ਕਤੀ ਵਧਾਅ ਸਕਦਾ ਹੈ। ਇੱਥੋਂ ਤੱਕ ਕਿ ਇਸ ਨਾਲ ਖੇਤਰ ਵਿੱਚ ਅਮਰੀਕੀ ਦਬਦਬੇ ਨੂੰ ਵੀ ਚੁਣੌਤੀ ਮਿਲ ਸਕਦੀ ਹੈ।

ਹਾਲਾਂਕਿ ਚੀਨ ਮੁੱਢ ਤੋਂ ਹੀ ਕਹਿੰਦਾ ਆ ਰਿਹਾ ਹੈ ਕਿ ਉਸ ਦੇ ਇਰਾਦੇ ਸ਼ਾਂਤੀਪੂਰਬਕ ਹਨ।

ਕੀ ਤਾਇਵਾਨ ਹਮੇਸ਼ਾ ਤੋਂ ਅਜ਼ਾਦ ਦੇਸ ਰਿਹਾ ਹੈ?

ਇਤਿਹਾਸਕ ਸੋਮਿਆਂ ਮੁਤਾਬਕ ਤਾਇਵਾਨ ਨੂੰ ਸਭ ਤੋਂ ਪਹਿਲਾਂ 17ਵੀਂ ਸਦੀ ਵਿੱਚ ਚੀਨ ਦੇ ਕਿੰਗ ਰਾਜਵੰਸ਼ ਨੇ ਚੀਨ ਵਿੱਚ ਸ਼ਾਮਲ ਕੀਤਾ ਅਤੇ ਇਸ ਉੱਪਰ ਸ਼ਾਸਨ ਕਰਨਾ ਸ਼ੁਰੂ ਕੀਤਾ।

ਪਹਿਲੇ ਚੀਨ-ਜਪਾਨ ਯੁੱਧ ਤੋਂ ਬਾਅਦ ਉਨ੍ਹਾਂ ਨੇ ਇਹ ਟਾਪੂ ਜਪਾਨ ਦੇ ਹਵਾਲੇ ਕਰ ਦਿੱਤਾ।

ਸਾਲ 1949 ਵਿੱਚ ਚੀਨ ਦੀ ਕਮਿਊਨਿਸਟ ਸਰਕਾਰ ਨੇ ਇਸ ਨੂੰ ਮੁੜ ਆਪਣੇ ਕਬਜ਼ੇ ਵਿੱਚ ਲੈ ਲਿਆ।

Banner
BBC

ਇਹ ਵੀ ਪੜ੍ਹੋ:

Banner
BBC

ਚੀਨ ਇਸੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਦਾਅਵਾ ਕਰਦਾ ਹੈ ਕਿ ਤਾਇਵਾਨ ਹਮੇਸ਼ਾ ਤੋਂ ਉਸ ਦਾ ਹਿੱਸਾ ਰਿਹਾ ਹੈ। ਹਾਲਾਂਕਿ ਤਾਇਵਾਨ ਜੋ ਕਿ ਹੁਣ ਇੱਕ ਲੋਕਤੰਤਰੀ ਦੇਸ ਹੈ, ਇਸੇ ਇਤਿਹਾਸ ਦਾ ਹਵਾਲਾ ਦੇਕੇ ਕਹਿੰਦਾ ਹੈ ਕਿ ਉਹ ਕਦੇ ਵੀ ਆਧੁਨਿਕ ਚੀਨ ਦਾ ਹਿੱਸਾ ਨਹੀਂ ਰਿਹਾ।

ਆਧੁਨਿਕ ਚੀਨ ਦੀ ਸਥਾਪਨਾ ਮਾਓ ਦੇ ਅਧੀਨ 1949 ਵਿੱਚ ਜਾਂ ਉਸ ਤੋਂ ਪਹਿਲਾਂ 1911 ਦੀ ਕ੍ਰਾਂਤੀ ਤੋਂ ਬਾਅਦ ਸਥਾਪਿਤ ਹੋਏ ਚੀਨੀ ਰਾਜ ਤੋਂ ਮੰਨੀ ਜਾਂਦੀ ਹੈ।

ਫਿਲਹਾਲ ਵੈਟੀਕਨ ਸਮੇਤ 13 ਦੇਸ ਤਾਇਵਾਨ ਨੂੰ ਅਜ਼ਾਦ ਮੁਲਕ ਵਜੋਂ ਮਾਨਤਾ ਦਿੰਦੇ ਹਨ।

ਚੀਨ ਦੂਜੇ ਮੁਲਕਾਂ ਉੱਪਰ ਕੂਟਨੀਤਿਕ ਦਬਾਅ ਬਣਾਅ ਕੇ ਕੋਸ਼ਿਸ਼ ਕਰਦਾ ਹੈ ਕਿ ਉਹ ਤਾਇਵਾਨ ਨੂੰ ਮਾਨਤਾ ਨਾ ਦੇਣ।

ਤਾਇਵਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਚੀਨ ਦੇ ਨਾਲ ਰਿਸ਼ਤੇ ਪਿਛਲੇ 40 ਸਾਲਾਂ ਦੌਰਾਨ ਸਭ ਤੋਂ ਬੁਰੇ ਦੌਰ ਵਿੱਚ ਹਨ।

ਕੀ ਤਾਇਵਾਨ ਆਪਣੀ ਰਾਖੀ ਕਰ ਸਕਦਾ ਹੈ?

ਚੀਨ ਤਾਇਵਾਨ ਨੂੰ ਮੁੜ ਆਪਣੇ ਵਿੱਚ ਮਿਲਾਉਣ ਲਈ ਤਾਕਤ ਦੀ ਵਰਤੋਂ ਕਰ ਸਕਦਾ ਹੈ।

ਉਸ ਸਥਿਤੀ ਵਿੱਚ ਚੀਨ ਦੀ ਫੌਜੀ ਸ਼ਕਤੀ ਤਾਇਵਾਨ ਉੱਪਰ ਭਾਰੂ ਪੈ ਸਕਦੀ ਹੈ।

ਚੀਨ ਦੁਨੀਆਂ ਵਿੱਚ ਅਮਰੀਕਾ ਤੋਂ ਬਾਅਦ ਦੂਜਾ ਮੁਲਕ ਹੈ ਜੋ ਆਪਣੇ ਰੱਖਿਆ ਉੱਪਰ ਸਭ ਤੋਂ ਜ਼ਿਆਦਾ ਖ਼ਰਚ ਕਰਦਾ ਹੈ।

ਉਹ ਤਾਇਵਾਨ ਨਾਲ ਫ਼ੌਜੀ ਤਣਾਅ ਦੀ ਸੂਰਤ ਵਿੱਚ ਵਰਤਣ ਲਈ ਜ਼ਮੀਨੀ ਫ਼ੌਜ, ਮਿਜ਼ਾਇਲ ਤਕਨੀਕ, ਹਵਾਈ ਜਹਾਜ਼ ਅਤੇ ਜਲ ਸੈਨਾ ਸਮੇਤ ਬਹੁਤ ਖੇਤਰਾਂ ਵਿੱਚ ਅੱਗੇ ਹੈ।

ਤਾਇਵਾਨ
BBC

ਨਫ਼ਰੀ ਦੇ ਹਿਸਾਬ ਨਾਲ ਵੀ ਚੀਨ ਅਤੇ ਤਾਇਵਾਨ ਦਰਮਿਆਨ ਵੱਡਾ ਫਰਕ ਹੈ।

ਕੀ ਹਾਲਾਤ ਵਿਗੜ ਰਹੇ ਹਨ?

ਸਾਲ 2021 ਵਿੱਚ ਚੀਨ ਨੇ ਤਾਇਵਾਨ ਦੇ ਏਅਰ ਡਿਫ਼ੈਂਸ ਜ਼ੋਨ ਵਿੱਚ ਦਾਖਲ ਵਿੱਚ ਆਪਣੇ ਹਵਾਈ ਜਹਾਜ਼ ਦਾਖਲ ਕਰਕੇ ਆਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।

ਤਾਇਵਾਨ ਨੇ ਆਪਣੇ ਹਵਾਈ ਖੇਤਰ ਵਿੱਚ ਚੀਨੀ ਜਹਾਜ਼ਾਂ ਦੀ ਘੁਸਪੈਠ ਬਾਰੇ ਸਾਲ 2020 ਵਿੱਚ ਅੰਕੜੇ ਜਨਤਕ ਕੀਤੇ ਸਨ।

ਤਾਇਵਾਨ
BBC

ਸਾਲ 2021 ਦੇ ਅਕਤੂਬਰ ਮਹੀਨੇ ਦੌਰਾਨ ਇੱਕ ਦਿਨ ਵਿੱਚ 56 ਵਾਰ ਚੀਨੀ ਜਹਾਜ਼ ਤਾਇਵਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋਏ।

ਤਾਇਵਾਨ ਬਾਕੀ ਦੁਨੀਆਂ ਲਈ ਕਿਉਂ ਅਹਿਮ ਹੈ?

ਤਾਇਵਾਨ ਦੀ ਆਰਥਿਕਤਾ ਦੁਨੀਆਂ ਲਈ ਅਹਿਮ ਹੈ।

ਦੁਨੀਆਂ ਵਿੱਚ ਰੋਜ਼ਾਨਾ ਵਰਤੇ ਜਾਣ ਵਾਲੇ ਬਿਜਲੀ ਅਤੇ ਕੰਪਿਊਟਰਾਂ, ਲੈਪਟੌਪਸ, ਘੜੀਆਂ ਅਤੇ ਗੇਮਿੰਗ ਕਨਸੋਲਸ ਵਿੱਚ ਵਰਤੀਆਂ ਜਾਣ ਵਾਲੀਆਂ ਕੰਪਿਊਟਰ ਚਿਪਸ ਤਾਇਵਾਨ ਵਿੱਚ ਬਣਦੀਆਂ ਹਨ।

ਤਾਇਵਾਨ
BBC

ਤਾਇਵਾਨ ਦੀ ਸੈਮੀਕੰਡਕਟਰ ਨਿਰਮਾਤਾ ਕੰਪਨੀ ਕੋਲ ਦੁਨੀਆਂ ਦੇ ਬਜ਼ਾਰ ਦੀ ਹਿੱਸੇਦਾਰੀ ਹੈ।

ਕੀ ਤਾਇਵਾਨ ਦੇ ਲੋਕ ਡਰੇ ਹੋਏ ਹਨ?

ਹਾਲਾਂਕਿ ਚੀਨ ਅਤੇ ਤਾਇਵਾਨ ਵਿੱਚ ਤਣਾਅ ਵਧਿਆ ਹੋਇਆ ਹੈ ਪਰ ਖੋਜ ਮੁਤਾਬਕ ਤਾਇਵਾਨ ਦੇ ਲੋਕ ਇਸ ਤਣਾਅ ਤੋਂ ਜ਼ਿਆਦਾ ਪਸ਼ੇਮਾਨ ਨਹੀਂ ਹਨ।

ਪਿਛਲੇ ਸਾਲ ਅਕਤੂਬਰ ਵਿੱਚ ਤਾਇਵਾਨ ਪਬਲਿਕ ਓਪੀਨੀਅਨ ਫਾਊਂਡੇਸ਼ਨ ਨੇ ਲੋਕਾਂ ਨੂੰ ਪੁੱਛਿਆ ਕਿ ਉਹ ਚੀਨ ਨਾਲ ਸੰਭਾਵੀ ਬਾਰੇ ਕੀ ਸੋਚਦੇ ਹਨ।

ਲਗਭਗ ਦੋ ਤਿਹਾਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਲੜਾਈ ਹੋਵੇਗੀ।

ਇਹ ਵੀ ਪੜ੍ਹੋ:

https://www.youtube.com/watch?v=K8REI9FMyD8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News