ਰਾਸ਼ਟਰਮੰਡਲ ਖੇਡਾਂ 2022: ਹਰਮਨਪ੍ਰੀਤ ਨੇ ਜੜਿਆ ਪਹਿਲਾ ਅਰਧ ਸੈਂਕੜਾ, ਆਸਟਰੇਲੀਆ ਨੂੰ ਦਿੱਤਾ 155 ਦੌੜਾਂ ਦਾ ਟੀਚਾ

Friday, Jul 29, 2022 - 05:31 PM (IST)

ਰਾਸ਼ਟਰਮੰਡਲ ਖੇਡਾਂ 2022: ਹਰਮਨਪ੍ਰੀਤ ਨੇ ਜੜਿਆ ਪਹਿਲਾ ਅਰਧ ਸੈਂਕੜਾ, ਆਸਟਰੇਲੀਆ ਨੂੰ ਦਿੱਤਾ 155 ਦੌੜਾਂ ਦਾ ਟੀਚਾ
ਰਾਸ਼ਟਰਮੰਡਲ ਖੇਡਾਂ 2022
Getty Images
ਭਾਰਤ ਲਈ ਸ਼ੇਫਾਲੀ ਵਰਮਾ 36 ਦੌੜਾਂ ਬਣਾ ਕੇ ਖੇਡ ਰਹੀ ਹੈ, ਜਦਕਿ ਹਰਮਨਪ੍ਰੀਤ ਕੌਰ 6 ਦੌੜਾਂ ਬਣਾ ਕੇ ਖੇਡ ਰਹੀ ਹੈ।

ਰਾਸ਼ਟਰਮੰਡਲ ਖੇਡਾਂ 2022 ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ। ਇਹ ਖੇਡਾਂ ਇੰਗਲੈਂਡ ਦੇ ਬਰਮਿੰਘਮ ਵਿੱਚ ਹੋ ਰਹੀਆਂ ਹਨ।

ਪਹਿਲਾਂ ਮੁਕਾਬਲਾ ਕ੍ਰਿਕਚ ਮੈਚ ਦਾ ਚੱਲ ਰਿਹਾ ਹੈ। ਭਾਰਤ ਅਤੇ ਆਸਟੇਰਲੀਆ ਦੀ ਮਹਿਲਾ ਟੀਮ ਦੇ ਵਿੱਚ ਇਹ ਮੈਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੀ ਪਾਰੀ ਖ਼ਤਮ ਹੋ ਚੁੱਕੀ ਹੈ।

ਟੀਮ ਇੰਡੀਆ ਨੇ ਆਸਟੇਰਲੀਆ ਨੂੰ ਜਿੱਤ ਦੇ ਲਈ 155 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਰਧ ਸੈਂਕੜਾ ਜੜਿਆ।

ਇਹ ਰਾਸ਼ਟਰਮੰਡਲ ਖੇਡਾਂ 2022 ਦੀ ਪਹਿਲੀ ਹਾਫ ਸੈਂਚੁਰੀ ਹੈ। ਹਰਮਨਪ੍ਰੀਤ ਨੇ 34 ਗੇਂਦਾਂ ਦਾ ਸਾਹਮਣਾ ਕਰਦੇ ਹੋਏ 52 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਪਾਰੀ ਵਿੱਚ 8 ਚੌਕੇ ਅਤੇ ਇੱਕ ਛੱਕਾ ਸ਼ਾਮਲ ਰਿਹਾ।

ਭਾਰਤ ਨੇ 20 ਓਵਰਾਂ ਵਿੱਚ 8 ਵਿਕੇਟ ਦੇ ਨੁਕਸਾਨ ''''ਤੇ 154 ਦੌੜਾਂ ਬਣਾਈਆਂ। ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਵਿੱਚ ਇਹ ਮੈਚ ਖੇਡਿਆ ਗਿਆ।

ਭਾਰਤੀ ਟੀਮ ਦਾ ਪਹਿਲਾ ਵਿਕੇਟ ਸਮ੍ਰਿਤੀ ਮੰਧਾਨਾ ਦੇ ਵੱਲੋਂ ਡਿੱਗਿਆ। ਉਹ 17 ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਆਊਟ ਹੋਈ। ਉਨ੍ਹਾਂ ਨੇ ਆਪਣੀ ਪਾਰੀ ਵਿੱਚ 5 ਚੌਕੇ ਲਗਾਏ।

ਟੀਮ ਇੰਡੀਆ ਦਾ ਦੂਜਾ ਵਿਕੇਟ ਯਾਸਟਿਕਾ ਭਾਟੀਆ ਦੇ ਰੂਪ ਵਿੱਚ ਡਿੱਗਿਆ। ਉਹ 12 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਦੌੜਾਂ ਬਣਾ ਕੇ ਆਊਟ ਹੋਈ।

ਟੀਮ ਇੰਡੀਆ ਨੇ 10 ਓਵਰਾਂ ਤੋਂ ਬਾਅਦ ਦੋ ਵਿਕਟਾਂ ਦੇ ਨੁਕਸਾਨ ''''ਤੇ 75 ਦੌੜਾਂ ਬਣਾ ਲਈਆਂ ਹਨ। ਭਾਰਤ ਲਈ ਸ਼ੇਫਾਲੀ ਵਰਮਾ 36 ਦੌੜਾਂ ਬਣਾ ਕੇ ਖੇਡ ਰਹੀ ਹੈ। ਜਦਕਿ ਹਰਮਨਪ੍ਰੀਤ ਕੌਰ 6 ਦੌੜਾਂ ਬਣਾ ਕੇ ਖੇਡ ਰਹੀ ਹੈ।

ਟੀਮ ਇੰਡੀਆ ਦਾ ਤੀਜਾ ਵਿਕੇਟ ਸ਼ੇਫਾਲੀ ਵਰਮਾ ਨੇ ਲਿਆ। ਉਹ ਅਰਧ ਸੈਂਕੜਾ ਬਣਾਉਣ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਈ। ਉਨ੍ਹਾਂ ਨੇ 33 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News