ਬੀਬੀਸੀ ਪੰਜਾਬੀ ਦੀ ਵੈਬਸਾਈਟ ''''ਤੇ ਇਹ ਖ਼ਬਰਾਂ ਜ਼ਰੂਰ ਪੜ੍ਹੋ
Friday, Jul 29, 2022 - 12:31 PM (IST)


ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਇਮਾਨ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖ ਅਜਾਇਬ ਘਰ, ਅੰਮ੍ਰਿਤਸਰ ਵਿੱਚੋਂ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਕਰਕੇ ਵਿਵਾਦ ਖੜਾ ਕਰ ਦਿੱਤਾ ਹੈ।
ਇਮਾਨ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਹਨ।
ਇਮਾਨ ਸਿੰਘ ਮਾਨ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਦਾ ਕਾਰਨ ਉਹਨਾਂ ਦਾ ਨਾਸਤਿਕ ਹੋਣਾ ਦੱਸਦੇ ਹਨ। ਮਾਨ ਦਾ ਕਹਿਣਾ ਹੈ ਕਿ ਇੱਕ ਨਾਸਤਿਕ ਦੀ ਤਸਵੀਰ ਰੱਬ ਦੇ ਘਰ ਵਿੱਚ ਨਹੀਂ ਲੱਗਣੀ ਚਾਹੀਦੀ ਹੈ।
ਹਾਲਾਂਕਿ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਭਗਤ ਸਿੰਘ ਜਮਹੂਰੀਅਤ ਪਸੰਦ ਇਨਸਾਨ ਸਨ। ਦੋਵੇਂ ਨਜ਼ਰੀਏ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ
ਰਣਵੀਰ ਸਿੰਘ ’ਤੇ ਕਿਸ ਕਾਨੂੰਨ ਤਹਿਤ ਕੇਸ ਹੋਇਆ ਹੈ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਰਸਾਲੇ ਲਈ ਨਗਨ ਤਸਵੀਰਾਂ ਖਿੱਚਵਾਈਆਂ ਤਾਂ ਵਿਵਾਦ ਸ਼ੁਰੂ ਹੋ ਗਿਆ।
ਇਹ ਤਸਵੀਰਾਂ ਜਿਵੇਂ ਹੀ ਨਸ਼ਰ ਹੋਈਆਂ ਇੰਟਰਨੈਟ ਉੱਪਰ ਉਨ੍ਹਾਂ ਦੇ ਪੱਖ਼ ਅਤੇ ਵਿਰੋਧ ਵਿੱਚ ਦਲੀਲਬਾਜ਼ੀ ਹੋਣ ਲੱਗੀ।
ਭਾਵੇਂ ਕਿ ਸ਼ੁਰੂ ਵਿੱਚ ਬਹੁਤੇ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਸਨ ਪਰ ਬਾਅਦ ਵਿੱਚ ਵਿਰੋਧੀ ਸੁਰਾਂ ਤੇਜ਼ ਹੋ ਗਈਆਂ।
ਤਸਵੀਰਾਂ ਦਾ ਮਜ਼ਾਕ ਬਣਾਉਣ ਵਾਲੇ ਮੀਮਜ਼ ਅਤੇ ਚੁਟਕਲਿਆਂ ਦਾ ਇੰਟਰਨੈਟ ਉੱਪਰ ਹੜ੍ਹ ਆ ਗਿਆ। ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਮਰਦਾਂ ਦੀ ਬੇਇੱਜ਼ਤੀ ਕਰਵਾਈ ਹੈ। ਇਸ ਮਾਮਲੇ ਵਿੱਚ ਰਣਵੀਰ ਸਿੰਘ ਉੱਤੇ ਕੇਸ ਵੀ ਦਰਜ ਹੋਇਆ ਹੈ।
ਭਾਰਤ ਵਿੱਚ ਨਗਨਤਾ ਬਾਰੇ ਕੀ ਕਾਨੂੰਨ ਹੈ, ਇਸ ਲਿੰਕ ਰਾਹੀਂ ਸਮਝੋ
ਇਹ ਵੀ ਪੜ੍ਹੋ:
- ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਦੇ ਨਿਯਮਾਂ ਵਿਚ ਬਦਲਾਅ, ਕਿੰਨੇ ਪੈਸੇ, ਕਿੰਨੇ ਸਮੇਂ ਵਿਚ ਮੰਗਵਾ ਸਕੋਗੇ
- ਕਾਲਾ ਪਾਣੀ: ਜਿੱਥੇ ਕੈਦੀ ਖੁਦ ਮੌਤ ਮੰਗਦੇ ਸੀ, ਉੱਥੇ ਭਗਤ ਸਿੰਘ ਦੇ ਸਾਥੀ ਸਣੇ ਕੈਦੀਆਂ ਨੇ ਜਦੋਂ ਬਗ਼ਾਵਤ ਕੀਤੀ ਸੀ
ਕਾਮਨਵੈਲਥ ਖੇਡਾਂ ਵਿੱਚ ਕਿਹੜੇ ਭਾਰਤੀ ਖਿਡਾਰੀਆਂ ਉੱਤੇ ਰਹਿਣਗੀਆਂ ਨਜ਼ਰਾਂ

ਇਗਲੈਂਡ ਦੇ ਬਰਮਿੰਘਮ ਵਿਖੇ ਇਸ ਸਾਲ 28 ਜੁਲਾਈ ਤੋਂ 8 ਅਗਸਤ ਤੱਕ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ।
ਭਾਰਤ ਦੇ 215 ਖਿਡਾਰੀਆਂ ਦਾ ਦਲ ਇਨ੍ਹਾਂ ਖੇਡਾਂ ਵਿਚ ਸ਼ਾਮਲ ਹੋ ਰਿਹਾ ਹੈ ਅਤੇ ਨੀਰਜ ਚੋਪੜਾ ਦੇ ਸੱਟ ਲੱਗਣ ਤੋਂ ਬਾਅਦ ਉਹ ਖੇਡਾਂ ਤੋਂ ਬਾਹਰ ਹੋ ਚੁੱਕੇ ਹਨ।
ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਤੀਜੇ ਸਥਾਨ ''''ਤੇ ਰਹਿਣ ਵਾਲੇ ਭਾਰਤ ਨੂੰ ਇਸ ਵਾਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਕਿਹੜੇ ਖਿਡਾਰੀਆਂ ਉੱਤੇ ਇਸ ਵਾਰ ਨਜ਼ਰਾਂ ਰਹਿਣਗੀਆਂ, ਇਸ ਲਿੰਕ ਰਾਹੀਂ ਜਾਣੋ
ਕੀ ਹੈ ਨੌਮੈਡ ਵੀਜ਼ਾ ਜੋ 25 ਦੇਸਾਂ ਨੇ ਸ਼ੁਰੂ ਕੀਤਾ ਹੈ
ਦੁਬਈ ਸਣੇ ਕਰੀਬ 25 ਦੇਸਾਂ ਨੇ ਡਿਜੀਟਲ ਨੋਮੈਡ ਵੀਜ਼ਾ ਸ਼ੁਰੂ ਕੀਤਾ ਹੈ। ਇਸ ਵੀਜ਼ਾ ਰਾਹੀਂ ਵਿਦੇਸ਼ਾਂ ਦੀਆਂ ਕੰਪਨੀਆਂ ਲਈ ਕੰਮ ਕਰਦੇ ਲੋਕ ਦੁਬਈ ਵਿੱਚ ਰਹਿ ਸਕਦੇ ਹਨ।
ਇਹ ਸਹੂਲਤ ਉਨ੍ਹਾਂ ਲਈ ਬਹੁਤ ਵਧੀਆ ਹੈ ਕਿ ਜੋ ਹਾਈਬ੍ਰਿਡ ਮੋਡ (ਵਰਕ ਫਾਰ ਹੋਮ ) ਵਿੱਚ ਕੰਮ ਕਰਦੇ ਹਨ।
ਇਸ ਵੀਜ਼ੇ ਰਾਹੀਂ ਲੋਕਾਂ ਨੂੰ ਕਈ ਸਹੂਲਤਾਂ ਮਿਲ ਸਕਣਗੀਆਂ ਜੋ ਉਨ੍ਹਾਂ ਨੂੰ ਆਮ ਵੀਜ਼ਾ ਵਿੱਚ ਨਹੀਂ ਮਿਲਦੀਆਂ ਹਨ। ਇਸ ਬਾਰੇ ਵਿਸਥਾਰ ਨਾਲ ਜਾਣਨ ਲਈ ਇੱਥੇ ਕਲਿੱਕ ਕਰੋ
ਕੀ ਹੈ ਹਰ ਘਰ ਤਿਰੰਗਾ ਮੁਹਿੰਮ ਤੇ ਸਰਕਾਰ ਦਾ ਕਿੰਨਾ ਪੈਸਾ ਲਗ ਰਿਹਾ ਹੈ

ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਿਹਾ ਹੈ। ਇਸ ਜਸ਼ਨ ਨੂੰ ''''ਆਜ਼ਾਦੀ ਦਾ ਅੰਮ੍ਰਿਤ ਮਹੋਤਸਵ'''' ਨਾਮ ਦਿੱਤਾ ਗਿਆ ਹੈ।
ਇਸ ਮੌਕੇ ਭਾਰਤ ਸਰਕਾਰ ਨੇ ''''ਹਰ ਘਰ ਤਿਰੰਗਾ'''' ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ।
ਇਸ ਮੁਹਿੰਮ ਦੇ ਤਹਿਤ 13-15 ਅਗਸਤ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਘਰ ''''ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ।
ਸਰਕਾਰ ਮੁਤਾਬਕ ਇਸ ਮੁਹਿੰਮ ਦੇ ਨਾਲ ਨਾਗਰਿਕਾਂ ਦਾ ਤਿਰੰਗੇ ਦੇ ਨਾਲ ਰਿਸ਼ਤਾ ਹੋਰ ਡੂੰਘਾ ਹੋਵੇਗਾ ਅਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਇਸ ਨਾਲ ਹੋਰ ਮਜ਼ਬੂਤ ਹੋਵੇਗੀ ਪਰ ਇਸ ਮੁਹਿੰਮ ਨਾਲ ਜੁੜੇ ਵਿਵਾਦ ਵੀ ਹਨ। ਪੂਰੀ ਖ਼ਬਰ ਇੱਥੇ ਪੜ੍ਹੋ
ਇਹ ਵੀ ਪੜ੍ਹੋ:
- ਰਾਸ਼ਟਰਮੰਡਲ ਖੇਡਾਂ: ਪੀਵੀ ਸਿੰਧੂ 215 ਮੈਂਬਰੀ ਭਾਰਤੀ ਖੇਡ ਦਲ ਦੀ ਕਰ ਰਹੇ ਅਗਵਾਈ, ਕਿਸ-ਕਿਸ ਉੱਤੇ ਰਹੇਗੀ ਨਜ਼ਰ
- ਰਣਵੀਰ ਸਿੰਘ ਦੀਆਂ ਨਗਨ ਤਸਵੀਰਾਂ: ਕਾਮਸੂਤਰ ਦੇ ਮੁਲਕ ਵਿਚ ਨਗਨਤਾ ਬਾਰੇ ਦੁਬਿਧਾ, ਕਿਸ ਕਾਨੂੰਨ ਤਹਿਤ ਦਰਜ ਹੋਇਆ ਹੈ ਮਾਮਲਾ
- ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ: ਇਹ ਹਨ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ
https://www.youtube.com/watch?v=eXfiaE9C9Mo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)