ਮਹਾਰਾਸ਼ਟਰ ਸਿਆਸੀ ਸੰਕਟ: ਗੁਹਾਟੀ ਦੀ ''''ਕੈਦ'''' ''''ਚੋਂ ਭੱਜ ਕੇ ਆਏ ਠਾਕਰੇ ਦੇ ਵਿਧਾਇਕ ਦੀ ਹੱਡਬੀਤੀ

Thursday, Jun 23, 2022 - 02:16 PM (IST)

ਮਹਾਰਾਸ਼ਟਰ ਸਿਆਸੀ ਸੰਕਟ: ਗੁਹਾਟੀ ਦੀ ''''ਕੈਦ'''' ''''ਚੋਂ ਭੱਜ ਕੇ ਆਏ ਠਾਕਰੇ ਦੇ ਵਿਧਾਇਕ ਦੀ ਹੱਡਬੀਤੀ

ਸ਼ਿਵ ਸੈਨਾ ਦੇ ਇੱਕ ਵਿਧਾਇਕ ਨਿਤਿਨ ਦੇਸ਼ਮੁਖ ਨੇ ਵਾਪਸ ਆ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਧੱਕੇ ਨਾਲ ਪਹਿਲਾਂ ਸੂਰਤ ਅਤੇ ਫਿਰ ਗੁਹਾਟੀ ਲਿਜਾਇਆ ਗਿਆ ਸੀ, ਜਿੱਥੋਂ ਉਹ ਜਿਵੇਂ-ਤਿਵੇਂ ਬਚ ਨਿਕਲਣ ਵਿੱਚ ਕਾਮਯਾਬ ਹੋ ਸਕੇ ਹਨ।

ਮਹਾਰਾਸ਼ਟਰ ਵਿੱਚ ਜਾਰੀ ਸਿਆਸੀ ਸੰਕਟ ਵਿੱਚ ਇਹ ਨਵਾਂ ਮੋੜ ਹੈ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਵਾਲੀ ਸਰਕਾਰ ਖ਼ਤਰੇ ਵਿੱਚ ਹੈ।

ਸ਼ਿਵ ਸੈਨਾ ਦੇ ਇੱਕ ਵਿਧਾਇਕ ਏਕਨਾਥ ਸ਼ਿੰਦੇ ਬਾਗੀ ਹੋ ਗਏ ਹਨ ਅਤੇ 30 ਤੋਂ ਵੱਧ ਵਿਧਾਇਕਾਂ ਨਾਲ ਅਸਾਮ ਦੇ ਗੁਹਾਟੀ ਵਿੱਚ ਮੌਜੂਦ ਹਨ।

ਹੁਣ ਸੀਐੱਮ ਉੱਧਵ ਠਾਕਰੇ ਸਾਹਮਣੇ ਸਰਕਾਰ ਬਚਾਉਣ ਦਾ ਸੰਕਟ ਖੜ੍ਹਾ ਹੋ ਗਿਆ ਹੈ।

ਨਿਤਿਨ ਦੇਸ਼ਮੁਖ ਮਹਾਰਾਸ਼ਟਰ ਓਕਲਾ ਦੇ ਬਾਲਾਪੁਰ ਤੋਂ ਵਿਧਾਇਕ ਹਨ। ਉਨ੍ਹਾਂ ਨੇ ਸਮੁੱਚੇ ਘਟਨਾਕ੍ਰਮ ਨੂੰ ਭਾਜਪਾ ਦੀ ਸਾਜਿਸ਼ ਦੱਸਿਆ ਹੈ।

ਨਿਤਿਨ ਦੇਸ਼ਮੁਖ ਦੀ ਪਤਨੀ ਨੇ ਵੀ ਓਕਲਾ ਪੁਲਿਸ ਸਟੇਸ਼ਨ ਵਿੱਚ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਵਾਈ ਹੋਈ ਸੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦੇਸ਼ਮੁਖ ਪਹਿਲਾਂ ਸ਼ਿੰਦੇ ਦੇ ਨਾਲ ਹੋਰ ਵਿਧਾਇਕਾਂ ਦੇ ਨਾਲ ਪਹਿਲਾਂ ਸੂਪਤ ਅਤੇ ਫਿਰ ਗੁਹਾਟੀ ਗਏ ਸਨ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਧੱਕੇ ਨਾਲ ਲਿਜਾਇਆ ਗਿਆ।

ਖ਼ਬਰ ਏਜੰਸੀ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਕਿ ਗੁਜਰਾਤ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਧੱਕੇ ਨਾਲ ਹਸਪਤਾਲ ਵਿੱਚ ਭਰਤੀ ਕਰਕੇ ਕੁਝ ਟੀਕੇ ਲਗਾਉਣ ਦੀ ਕੋਸ਼ਿਸ਼ ਕੀਤੀ ਜਦਕਿ ਉਨ੍ਹਾਂ ਨੂੰ ਕੋਈ ਦਿਲ ਦਾ ਦੌਰਾ ਨਹੀਂ ਪਿਆ ਸੀ।

ਜਦੋਂ ਦੇਸ਼ਮੁੱਖ ਸੂਰਤ ਦੇ ਸਿਵਲ ਹਸਪਤਾਲ ਵਿੱਚ ਭਰਤੀ ਸਨ ਤਾਂ ਬਾਗੀ ਆਗੂ ਏਕਨਾਥ ਸ਼ਿੰਦੇ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।

ਨਾਗਪੁਰ ਹਵਾਈ ਅੱਡੇ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿਤਿਨ ਨੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਪ੍ਰਤੀ ਆਪਣੀ ਵਫ਼ਾਦਾਰੀ ਦੁਹਰਾਈ।

ਇਹ ਵੀ ਪੜ੍ਹੋ:

ਖ਼ਬਰ ਏਜੰਸੀ ਏਐਨਆਈ ਵੱਲੋ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਨਿਤਿਨ ਦੇਸ਼ਮੁਖ ਹਵਾਈ ਅੱਡੇ ਉੱਪਰ ਬੋਲਦੇ ਸੁਣੇ ਜਾ ਸਕਦੇ ਹਨ।

ਉਨ੍ਹਾਂ ਨੇ ਕਿਹਾ, ''''''''ਉਸ ਦਿਨ ਦਾ ਸਾਰਾ ਵਾਕਿਆ ਮੈਂ ਦੱਸਿਆ ਹੈ, ਕਿ ਰਾਤ ਨੂੰ ਬਾਰਾਂ ਵਜੇ ਮੈਂ ਹੋਟਲ ਵਿੱਚੋਂ ਨਿਕਲਿਆ ਹਾਂ। ਰਸਤੇ ਵਿੱਚ 100-200 ਪੁਲਿਸ ਵਾਲੇ ਮੇਰੇ ਪਿੱਛੇ ਸਨ। ਕੋਈ ਗੱਡੀ ਆਉਂਦੀ ਸੀ ਤਾਂ ਮੈਂ ਉਸ ਵਿੱਚ ਬੈਠਣਾ ਚਾਹੁੰਦਾ ਸੀ ਪਰ ਮੈਨੂੰ ਬੈਠਣ ਨਹੀਂ ਦਿੰਦੇ ਸਨ।''''''''

''''''''ਫਿਰ 100-150 ਪੁਲਿਸ ਵਾਲੇ ਮੈਨੂੰ ਚੁੱਕ ਕੇ ਹਸਪਤਾਲ ਲੈਕੇ ਗਏ ਅਤੇ ਇੰਝ ਦਿਖਾਇਆ ਜਿਵੇਂ ਮੈਨੂੰ ਦਿਲ ਦਾ ਦੌਰਾ ਪਿਆ ਹੋਵੇ। ਉਹ ਉਸ ਪ੍ਰਸੰਗ ਵਿੱਚ ਮੇਰੇ ਉੱਪਰ ਕੋਈ ਪ੍ਰਕਿਰਿਆ ਕਰਨਾ ਚਾਹੁੰਦੇ ਸਨ ਭਾਵ ਮੈਨੂੰ ਮਾਰਨਾ ਚਾਹੁੰਦੇ ਸਨ। ਪਰ, ਰੱਬ ਦੀ ਕਿਰਪਾ ਨਾਲ ਮੈਂ ਸਹੀ-ਸਲਾਮਤ ਹਾਂ।''''''''

Banner
BBC

ਮਹਾਰਾਸ਼ਟਰ ਦਾ ਸਿਆਸੀ ਸੰਕਟ ਤੇ ਅੰਕੜਾ

  • ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਦਾ ਭਵਿੱਖ ਹੁਣ ਖ਼ਤਰੇ ਵਿੱਚ ਹੈ
  • ਏਕਨਾਥ ਸ਼ਿੰਦੇ ਆਪਣੇ 30 ਤੋਂ ਵੱਧ ਸਾਥੀ ਵਿਧਾਇਕਾਂ ਨਾਲ ਗੁਹਾਟੀ ਵਿੱਚ ਹਨ।
  • ਇਸ ਤੋਂ ਪਹਿਲਾਂ ਉਹ ਗੁਜਰਾਤ ਦੇ ਸੂਰਤ ਸ਼ਹਿਰ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਵੀ ਰੁਕੇ ਸਨ।
  • ਏਕਨਾਥ ਸ਼ਿੰਦੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਬੇਹੱਦ ਕਰੀਬੀਆਂ ਵਿੱਚੋਂ ਇੱਕ ਸਨ।
  • ਮਹਾਰਾਸ਼ਟਰ ਵਿਧਾਨ ਸਭਾ ਵਿੱਚ ਕੁੱਲ 288 ਸੀਟਾਂ ਹਨ, ਇੱਕ ਸੀਟ ਖਾਲੀ ਹੋਣ ਤੋਂ ਬਾਅਦ ਹੁਣ 187 ਵਿਧਾਇਕ ਹਨ।
  • ਬਹੁਮਤ ਦਾ ਅੰਕੜਾ 144 ਹੈ, ਇਸ ਸਮੇਂ ਸ਼ਿਵ ਸੇਨਾ ਕੋਲ 55, ਐਨਸੀਪੀ 53 ਅਤੇ ਕਾਂਗਰਸ ਕੋਲ 44 ਵਿਧਾਇਕ ਹਨ।
  • ਸਦਨ ਵਿੱਚ 13 ਆਜ਼ਾਦ ਵਿਧਾਇਕ ਹਨ। ਇਨ੍ਹਾਂ ਵਿੱਚੋਂ 6 ਭਾਜਪਾ, 5 ਸ਼ਿਵ ਸੈਨਾ ਅਤੇ 1-1 ਕਾਂਗਰਸ ਅਤੇ ਐੱਨਸੀਪੀ ਦੇ ਨਾਲ ਹਨ।
Banner
BBC

ਕੀ ਹੈ ਮਾਮਲਾ

ਸ਼ਿਵ ਸੈਨਾ ਦੇ ਵਿਧਾਇਕ ਅਤੇ ਊਧਵ ਠਾਕਰੇ ਸਰਕਾਰ ਦੇ ਮੰਤਰੀ ਏਕਨਾਥ ਸ਼ਿੰਦੇ ਦੇ ਲਗਭਗ 30 ਤੋਂ ਵੱਧ ਪਾਰਟੀ ਵਿਧਾਇਕਾਂ ਦੇ ਨਾਲ ਮਹਾਰਾਸ਼ਟਰ ਛੱਡਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ।

ਮੰਗਲਵਾਰ ਸਵੇਰੇ ਸ਼ਿੰਦੇ ਦੇ ਗੁਜਰਾਤ ਦੇ ਸੂਰਤ ''''ਚ ਹੋਣ ਦੀ ਖਬਰ ਸੀ ਪਰ ਬੁੱਧਵਾਰ ਤੜਕੇ ਉਹ ਵਿਧਾਇਕਾਂ ਨਾਲ ਭਾਜਪਾ ਸ਼ਾਸਤ ਰਾਜ ਅਸਾਮ ਦੀ ਰਾਜਧਾਨੀ ਗੁਹਾਟੀ ਪਹੁੰਚ ਗਏ।

ਗੁਹਾਟੀ ਵਿੱਚ ਚੋਣਵੇਂ ਭਾਜਪਾ ਆਗੂਆਂ ਵੱਲੋ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ।

ਭਾਜਪਾ ਕਹਿ ਰਹੀ ਹੈ ਕਿ ਅਸੀਂ ਵੇਟ ਐਂਡ ਵਾਚ ਦੀ ਪਾਲਿਸੀ ਅਪਣਾ ਰਹੇ ਹਾਂ, ਮਤਲਬ ਭਾਜਪਾ ਪੱਤੇ ਨਹੀਂ ਖੋਲ੍ਹ ਰਹੀ।

2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 105 ਸੀਟਾਂ ਜਿੱਤੀਆਂ ਸਨ ਪਰ ਪੰਢਰਪੁਰ ਵਿਧਾਨ ਸਭਾ ਉਪ ਚੋਣ ਵਿੱਚ ਭਾਜਪਾ ਨੇ ਇਹ ਸੀਟ ਜਿੱਤੀ ਸੀ, ਜਿਸ ਤੋਂ ਬਾਅਦ ਭਾਜਪਾ ਦੇ 106 ਵਿਧਾਇਕ ਹਨ।

ਸਦਨ ਵਿੱਚ 13 ਆਜ਼ਾਦ ਵਿਧਾਇਕ ਹਨ। ਇਨ੍ਹਾਂ ਵਿੱਚੋਂ ਤਿੰਨ ਵਿਧਾਇਕ ਸ਼ਿਵ ਸੈਨਾ ਕੋਟੇ ਤੋਂ ਗੱਠਜੋੜ ਸਰਕਾਰ ਵਿੱਚ ਮੰਤਰੀ ਹਨ।

ਮਹਾਰਾਸ਼ਟਰ
Getty Images

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਦਾ ਭਵਿੱਖ ਹੁਣ ਖ਼ਤਰੇ ਵਿੱਚ ਹੈ।

ਲੋਕਾਂ ਵਿੱਚ ਇਹ ਬਹਿਸ ਤੇਜ਼ ਹੋ ਗਈ ਹੈ ਕਿ ਕੀ ਹੁਣ ਮਹਾਰਾਸ਼ਟਰ ਵਿੱਚ ਉੱਧਵ ਠਾਕਰੇ ਦੀ ਸਰਕਾਰ ਦੇ ਦਿਨ ਗਿਣੇ ਗਏ ਹਨ।

ਇਸ ਦੌਰਾਨ ਸ਼ਿਵ ਸੈਨਾ ਦੇ ਸੰਜੇ ਰਾਉਤ ਦੇ ਟਵੀਟ ਨੇ ਇਸ ਮਾਮਲੇ ਨੂੰ ਲੈ ਕੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ।

ਕੌਣ ਹਨ ਏਕਨਾਥ ਸ਼ਿੰਦੇ

ਇੱਕ ਜ਼ਮਾਨੇ ਵਿੱਚ ਮੁੰਬਈ ਦੇ ਨਾਲ ਲੱਗਦੇ ਥਾਣੇ ਵਿੱਚ ਆਟੋ ਰਿਕਸ਼ਾ ਡਰਾਈਵਰ ਰਹੇ ਏਕਨਾਥ ਸ਼ਿੰਦੇ ਇਲਾਕੇ ਵਿੱਚ ਸ਼ਿਵ ਸੈਨਾ ਦੇ ਵੱਡੇ ਆਗੂ ਵਜੋਂ ਉਭਰੇ।

ਉਹ ਮੌਜੂਦਾ ਸ਼ਿਵ ਸੈਨਾ ਐੱਨਸੀਪੀ ਅਤੇ ਕਾਂਗਰਸ ਸਰਕਾਰ ਵਿੱਚ ਉਹ ਪੀਡਬਲਿਊਡੀ ਅਤੇ ਅਰਬਨ ਡਿਵੈਲਪਮੈਂਟ ਮਹਿਕਮਾ ਦੇਖਦੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਚਾਰ ਵਾਰ ਵਿਧਾਇਕ ਰਹੇ ਸ਼ਿੰਦੇ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਸ਼ਿਵ ਸੈਨਾ ਨਾਲ ਜੁੜ ਗਏ ਸਨ।

1964 ਵਿੱਚ ਪੈਦਾ ਹੋਏ ਸ਼ਿੰਦੇ ਨੇ ਉਸ ਸਮੇਂ ਸ਼ਿਵ ਸੈਨਾ ਦਾ ਹੱਥ ਫੜਿਆ ਜਦੋਂ ਪਾਰਟੀ ਸੂਬੇ ਵਿੱਚ ਹਰਮਨ ਪਿਆਰੀ ਹੋ ਰਹੀ ਸੀ।

1966 ਵਿੱਚ ਬਾਲ ਠਾਕਰੇ ਨੇ ਸ਼ਿਵ ਸੈਨਾ ਪਾਰਟੀ ਦੀ ਨੀਂਹ ਰੱਖੀ ਸੀ ਅਤੇ ਬਾਅਦ ਵਿੱਚ ਇਸ ਪਾਰਟੀ ਨੇ ਜ਼ੋਰਾਂ ਸ਼ੋਰਾਂ ਨਾਲ ਹਿੰਦੂਤਵ ਦਾ ਸਮਰਥਨ ਕੀਤਾ।

ਪੱਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਪੈਦਾ ਹੋਏ ਸ਼ਿੰਦੇ ਦਾ ਰਾਜਨੀਤਿਕ ਇਲਾਕਾ ਹੁਣ ਥਾਣੇ ਹੀ ਹੈ।

ਸ਼ਿੰਦੇ ਨੂੰ ਉਹ ਆਗੂ ਮੰਨਿਆ ਜਾਂਦਾ ਹੈ ਜੋ ਲੋਕਾਂ ਅਤੇ ਪਾਰਟੀ ਦੇ ਸਮਰਥਕਾਂ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ।

ਸਾਲ 1997 ਵਿੱਚ ਉਹ ਥਾਣੇ ਮਿਉਂਸਿਪਲ ਕਾਰਪੋਰੇਸ਼ਨ ਦੇ ਕਾਰਪੋਰੇਟਰ ਬਣੇ। ਸਾਲ 2004 ਵਿੱਚ ਉਹ ਪਹਿਲੀ ਵਾਰੀ ਵਿਧਾਇਕ ਚੁਣੇ ਗਏ।

ਹੁਣ ਉਨ੍ਹਾਂ ਨੂੰ ਸ਼ਿਵ ਸੈਨਾ ਦੇ ਮੋਢੀ ਆਗੂਆਂ ''''ਚ ਗਿਣਿਆ ਜਾਂਦਾ ਹੈ ਅਤੇ 2005 ਵਿੱਚ ਉਹ ਸ਼ਿਵ ਸੈਨਾ ਦੇ ਥਾਣੇ ਜ਼ਿਲ੍ਹੇ ਦੇ ਮੁਖੀ ਬਣੇ। ਉਨ੍ਹਾਂ ਦੇ ਬੇਟੇ ਡਾ਼ ਸ੍ਰੀਕਾਂਤ ਸ਼ਿੰਦੇ ਕਲਿਆਣ ਤੋਂ ਲੋਕ ਸਭਾ ਦੇ ਸਾਂਸਦ ਹਨ।

ਸਾਲ 2014 ਵਿੱਚ ਕੁਝ ਸਮੇਂ ਲਈ ਉਹ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਰਹੇ।

2014 ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਸ਼ਿਵ ਸੈਨਾ ਨੇ ਭਾਜਪਾ ਨਾਲ ਸਰਕਾਰ ਬਣਾਉਣ ਲਈ ਗਠਬੰਧਨ ਕੀਤਾ ਤਾਂ ਉਹ ਪਾਰਟੀ ਵਿੱਚ ਹੋਰ ਵੀ ਵੱਡਾ ਚਿਹਰਾ ਬਣ ਗਏ।

ਉਸ ਤੋਂ ਬਾਅਦ ਉਹ ਤਤਕਾਲੀਨ ਮੁੱਖ ਮੰਤਰੀ ਦੇਵੇਂਦਰ ਫਡਨਵੀਸ (2014-2019) ਦੇ ਵੀ ਕਾਫੀ ਨਜ਼ਦੀਕ ਰਹੇ।

ਇਹ ਨਜ਼ਦੀਕੀ ਉਸ ਵੇਲੇ ਚਰਚਾ ਦਾ ਵਿਸ਼ਾ ਬਣੀ ਜਦੋਂ 2016 ਵਿੱਚ ਭਾਜਪਾ ਨੇ ਸ਼ਿਵ ਸੈਨਾ ਦੇ ਖ਼ਿਲਾਫ਼ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਥਾਣੇ ਨੂੰ ਛੱਡ ਕੇ ਸਭ ਜਗ੍ਹਾ ਲੜੀਆਂ।

ਇਹ ਵੀ ਪੜ੍ਹੋ:

https://www.youtube.com/watch?v=iwhUa_AFPHg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News