ਤੈਰਾਕੀ ਮੁਕਾਬਲਿਆਂ ਵਿਚ ਟਰਾਂਸਜੈਂਡਰ ਅਥਲੀਟਾਂ ਉੱਤੇ ਔਰਤਾਂ ਦੇ ਵਰਗ ਵਿਚ ਹਿੱਸਾ ਲੈਣ ਉੱਤੇ ਰੋਕ

Tuesday, Jun 21, 2022 - 12:01 PM (IST)

ਤੈਰਾਕੀ ਮੁਕਾਬਲਿਆਂ ਵਿਚ ਟਰਾਂਸਜੈਂਡਰ ਅਥਲੀਟਾਂ ਉੱਤੇ ਔਰਤਾਂ ਦੇ ਵਰਗ ਵਿਚ ਹਿੱਸਾ ਲੈਣ ਉੱਤੇ ਰੋਕ
ਤੈਰਾਕੀ
Getty Images
ਫਿਨਾ ਦੇ ਮੈਂਬਰਾਂ ਨੇ ਮੈਡੀਕਲ, ਕਾਨੂੰਨ ਅਤੇ ਖੇਡਾਂ ਦੀ ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਦੀ ਬਣੀ ਟਰਾਂਸਜੈਂਡਰ ਟਾਸਕ ਫੋਰਸ ਦੀ ਰਿਪੋਰਟ ਸੁਣੀ

ਤੈਰਾਕੀ ਦੀ ਵਿਸ਼ਵ ਪੱਧਰੀ ਸੰਸਥਾ ਫਿਨਾ ਨੇ ਉਨ੍ਹਾਂ ਟਰਾਂਸਜੈਂਡਰ ਐਥਲੀਟਾਂ ''''ਤੇ ਔਰਤਾਂ ਦੇ ਇਲੀਟ ਵਰਗ ਵਿੱਚ ਮੁਕਾਬਲਾ ਲੈਣ ਤੋਂ ਰੋਕਣ ਲਈ ਵੋਟਿੰਗ ਕੀਤੀ, ਜੋ ਜਵਾਨੀ ਵੇਲੇ ਮਰਦਾਂ ਦੀ ਪ੍ਰਕਿਰਿਆ ਦੇ ਕਿਸੇ ਵੀ ਹਿੱਸੇ ਵਿੱਚੋਂ ਗੁਜ਼ਰਦੇ ਹਨ।

ਫਿਨਾ ਦਾ ਮਕਸਦ ਤੈਰਾਕੀ ਦੇ ਮੁਕਾਬਲਿਆਂ ਵਿੱਚ ਇੱਕ ''''ਓਪਨ'''' ਸ਼੍ਰੇਣੀ ਸਥਾਪਤ ਕਰਨਾ ਵੀ ਹੈ, ਜਿਨ੍ਹਾਂ ਦੀ ਲਿੰਗ ਪਛਾਣ ਉਨ੍ਹਾਂ ਦੇ ਜਨਮ ਦੇ ਲਿੰਗ ਤੋਂ ਵੱਖਰੀ ਹੈ।

ਨਵੀਂ ਨੀਤੀ ਨੂੰ 152 ਫਿਨਾ ਮੈਂਬਰਾਂ ਦੇ 71% ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਨੂੰ ਟਰਾਂਸਜੈਂਡਰ ਐਥਲੀਟਾਂ ਲਈ "ਪੂਰੀ ਸ਼ਮੂਲੀਅਤ ਦੀ ਦਿਸ਼ਾ ਵੱਲ ਪਹਿਲਾ ਕਦਮ" ਵਜੋਂ ਦਰਸਾਇਆ ਗਿਆ ਸੀ।

34 ਸਫਿਆਂ ਦੇ ਨੀਤੀ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮਰਦ-ਤੋਂ-ਔਰਤ ਟਰਾਂਸਜੈਂਡਰ ਐਥਲੀਟ ਔਰਤਾਂ ਦੀ ਸ਼੍ਰੇਣੀ ਵਿੱਚ ਮੁਕਾਬਲਾ ਕਰ ਸਕਦੇ ਹਨ।

ਪਰ "ਬਸ਼ਰਤੇ ਉਨ੍ਹਾਂ ਨੇ ਟੈਨਰ ਸਟੇਜ 2 []]ਜੋ ਸਰੀਰਕ ਵਿਕਾਸ ਦੀ ਸ਼ੁਰੂਆਤ ਦੀ ਪ੍ਰਤੀਕ ਹੈ] ਜਾਂ 12 ਸਾਲ ਦੀ ਉਮਰ ਤੋਂ ਪਹਿਲਾਂ, ਜੋ ਵੀ ਬਾਅਦ ਵਿੱਚ ਹੋਵੇ, ਉਸ ਤੋਂ ਬਾਅਦ ਮਰਦ ਜਵਾਨੀ ਦੇ ਕਿਸੇ ਵੀ ਹਿੱਸੇ ਦਾ ਅਨੁਭਵ ਨਾ ਕੀਤਾ ਹੋਵੇ।"

ਇਹ ਫੈਸਲਾ ਬੁਡਾਪੈਸਟ ਵਿੱਚ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਅਸਾਧਾਰਨ ਜਨਰਲ ਕਾਂਗਰਸ ਦੌਰਾਨ ਲਿਆ ਗਿਆ।

ਇਸ ਦਾ ਮਤਲਬ ਹੈ ਕਿ ਟਰਾਂਸਜੈਂਡਰ ਅਮਰੀਕੀ ਕਾਲਜ ਦੀ ਤੈਰਾਕ ਲਿਆ ਥਾਮਸ, ਜਿਸ ਨੇ ਓਲੰਪਿਕ ਵਿੱਚ ਮੁਕਾਬਲੇ ਲਈ ਜਗ੍ਹਾਂ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ, ਉਸ ਨੂੰ ਮਹਿਲਾ ਵਰਗ ''''ਚ ਹਿੱਸਾ ਲੈਣ ਤੋਂ ਰੋਕ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਫਿਨਾ ਦੇ ਮੈਂਬਰਾਂ ਨੇ ਮੈਡੀਕਲ, ਕਾਨੂੰਨ ਅਤੇ ਖੇਡਾਂ ਦੀ ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਦੀ ਬਣੀ ਟਰਾਂਸਜੈਂਡਰ ਟਾਸਕ ਫੋਰਸ ਦੀ ਰਿਪੋਰਟ ਸੁਣੀ।

ਇਹ ਵੀ ਪੜ੍ਹੋ:

ਗਵਰਨਿੰਗ ਬਾਡੀ ਦੇ ਕਾਰਜਕਾਰੀ ਨਿਰਦੇਸ਼ਕ ਬ੍ਰੈਂਟ ਨੌਵਿਕੀ ਨੇ ਕਿਹਾ, "ਇਸ ਨੀਤੀ ਦਾ ਖਰੜਾ ਤਿਆਰ ਕਰਨ ਵਿੱਚ ਫਿਨਾ ਦੀ ਪਹੁੰਚ ਵਿਆਪਕ, ਵਿਗਿਆਨ-ਆਧਾਰਿਤ ਅਤੇ ਸਮਾਵੇਸ਼ੀ ਸੀ। ਮਹੱਤਵਪੂਰਨ ਤੌਰ ''''ਤੇ, ਫਿਨਾ ਦੀ ਪਹੁੰਚ ਮੁਕਾਬਲੇਬਾਜ਼ੀ ਨਿਰਪੱਖਤਾ ''''ਤੇ ਜ਼ੋਰ ਦਿੰਦੀ ਹੈ।"

ਫਿਨਾ ਦੇ ਪ੍ਰਧਾਨ ਹੁਸੈਨ ਅਲ-ਮੁਸੱਲਮ ਨੇ ਕਿਹਾ ਕਿ ਸੰਗਠਨ "ਸਾਡੇ ਐਥਲੀਟਾਂ ਦੇ ਮੁਕਾਬਲੇ ਦੇ ਅਧਿਕਾਰਾਂ ਦੀ ਰੱਖਿਆ" ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਨਾਲ ਹੀ "ਮੁਕਾਬਲੇ ਦੀ ਨਿਰਪੱਖਤਾ ਦੀ ਰੱਖਿਆ" ਵੀ ਕਰ ਰਿਹਾ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਫਿਨਾ ਹਮੇਸ਼ਾ ਹਰ ਐਥਲੀਟ ਦਾ ਸੁਆਗਤ ਕਰੇਗੀ। ਇੱਕ ਓਪਨ ਕੈਟਾਗਰੀ ਬਣਾਉਣ ਦਾ ਮਤਲਬ ਹੋਵੇਗਾ ਕਿ ਹਰ ਇੱਕ ਨੂੰ ਇਲੀਟ ਪੱਧਰ ''''ਤੇ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ। ਅਜਿਹਾ ਪਹਿਲਾਂ ਨਹੀਂ ਕੀਤਾ ਗਿਆ ਹੈ, ਇਸ ਲਈ ਫਿਨਾ ਨੂੰ ਅਗਵਾਈ ਕਰਨ ਦੀ ਲੋੜ ਹੈ। ਮੈਂ ਚਾਹੁੰਦਾ ਹਾਂ ਕਿ ਸਾਰੇ ਐਥਲੀਟ ਇਸ ਪ੍ਰਕਿਰਿਆ ਦੌਰਾਨ ਵਿਚਾਰਾਂ ਨੂੰ ਵਿਕਸਤ ਕਰਨ ਦੇ ਸਮਰੱਥ ਮਹਿਸੂਸ ਕਰਨ।"

ਫ਼ੈਸਲੇ ਵਿਰੁੱਧ ਦਲੀਲ

ਗ੍ਰੇਟ ਬ੍ਰਿਟੇਨ ਦੀ ਸਾਬਕਾ ਤੈਰਾਕ ਸ਼ੈਰੋਨ ਡੇਵਿਸ ਨੇ ਔਰਤਾਂ ਦੀ ਇਲੀਟ ਤੈਰਾਕੀ ਵਿੱਚ ਟਰਾਂਸਜੈਂਡਰਾਂ ਦੀ ਸ਼ਮੂਲੀਅਤ ਦੇ ਵਿਰੁੱਧ ਦਲੀਲ ਦਿੱਤੀ ਸੀ। ਉਨ੍ਹਾਂ ਨੇ ਬੀਬੀਸੀ ਸਪੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ "ਫਿਨਾ ''''ਤੇ ਸੱਚਮੁੱਚ ਮਾਣ ਹੈ"।

ਉਨ੍ਹਾਂ ਨੇ ਕਿਹਾ, "ਚਾਰ ਸਾਲ ਪਹਿਲਾਂ, 60 ਹੋਰ ਓਲੰਪਿਕ ਤਮਗਾ ਜੇਤੂਆਂ ਦੇ ਨਾਲ, ਮੈਂ ਆਈਓਸੀ ਨੂੰ ਲਿਖਿਆ ਸੀ ਅਤੇ ਕਿਹਾ ਸੀ ਕਿ ''''ਕਿਰਪਾ ਕਰਕੇ ਪਹਿਲਾਂ ਵਿਗਿਆਨ ਨੂੰ ਦੇਖੋ'''' ਅਤੇ ਹੁਣ ਤੱਕ ਕਿਸੇ ਵੀ ਪ੍ਰਬੰਧਕ ਸੰਸਥਾ ਨੇ ਵਿਗਿਆਨ ਮੁਤਾਬਕ ਨਹੀਂ ਕੀਤਾ ਹੈ।"

ਉਨ੍ਹਾਂ ਨੇ ਕਿਹਾ, "ਫਿਨਾ ਨੇ ਇਹੀ ਕੀਤਾ ਹੈ। ਉਨ੍ਹਾਂ ਨੇ ਵਿਗਿਆਨ ਮੁਤਾਬਕ ਕੰਮ ਕੀਤਾ ਹੈ, ਉਨ੍ਹਾਂ ਨੂੰ ਬੋਰਡ ''''ਤੇ ਸਹੀ ਲੋਕ ਮਿਲ ਗਏ ਹਨ, ਉਨ੍ਹਾਂ ਨੇ ਐਥਲੀਟਾਂ ਅਤੇ ਕੋਚਾਂ ਨਾਲ ਗੱਲ ਕੀਤੀ ਹੈ।''''''''

"ਤੈਰਾਕੀ ਇੱਕ ਬਹੁਤ ਹੀ ਸਮਾਵੇਸ਼ੀ ਖੇਡ ਹੈ, ਅਸੀਂ ਹਰ ਕਿਸੇ ਦੇ ਆਉਣ ਅਤੇ ਤੈਰਾਕੀ ਕਰਨ ਨੂੰ ਪਸੰਦ ਕਰਦੇ ਹਾਂ। ਪਰ ਖੇਡ ਦਾ ਆਧਾਰ ਇਹ ਹੈ ਕਿ ਇਹ ਨਿਰਪੱਖ ਹੋਣੀ ਚਾਹੀਦੀ ਹੈ ਅਤੇ ਇਹ ਦੋਵੇਂ ਲਿੰਗਾਂ ਲਈ ਨਿਰਪੱਖ ਹੋਣੀ ਚਾਹੀਦੀ ਹੈ।''''''''

ਇਹ ਪੁੱਛੇ ਜਾਣ ''''ਤੇ ਕਿ ਕੀ ਫਿਨਾ ਦੀ ਨੀਤੀ ਨੇ ਟਰਾਂਸ ਐਥਲੀਟਾਂ ਨੂੰ "ਅੱਧ ਵਿਚਾਲੇ" ਛੱਡ ਦਿੱਤਾ ਕਿਉਂਕਿ ਉਹ ਓਪਨ ਸ਼੍ਰੇਣੀ ਬਣਨ ਦੀ ਉਡੀਕ ਕਰ ਰਹੇ ਹਨ।

ਡੇਵਿਸ ਨੇ ਫਿਨਾ ਦੀ ਟਰਾਂਸਜੈਂਡਰਾਂ ਨੂੰ ਇਸ ਵਿੱਚ ਸ਼ਾਮਲ ਕਰਨ ਬਾਰੇ ਗੱਲਬਾਤ ਕਰਨ ਲਈ ਸ਼ਲਾਘਾ ਕੀਤੀ ਜੋ "ਪੰਜ ਸਾਲ ਪਹਿਲਾਂ" ਹੋਣੀ ਚਾਹੀਦੀ ਸੀ।

ਤੈਰਾਕੀ
Getty Images
"ਖੇਡਾਂ ਵਿੱਚ ਵਰਗੀਕਰਨ ਹੋਣ ਦਾ ਇੱਕ ਪੂਰਾ ਮੁੱਦਾ ਹੈ"

ਉਨ੍ਹਾਂ ਨੇ ਕਿਹਾ "ਖੇਡ ਦੀ ਪਰਿਭਾਸ਼ਾ ਅਨੁਸਾਰ ਇਹ ਬੇਦਖਲੀ ਹੈ - ਸਾਡੇ ਕੋਲ ਅੰਡਰ-12 ਵਿੱਚ 15 ਸਾਲ ਦੇ ਮੁੰਡੇ ਰੇਸ ਨਹੀਂ ਲਗਾਉਂਦੇ, ਸਾਡੇ ਕੋਲ ਬੈਂਟਮਵੇਟ ਦੇ ਨਾਲ ਹੈਵੀਵੇਟ ਮੁੱਕੇਬਾਜ਼ ਨਹੀਂ ਹਨ, ਇਨ੍ਹਾਂ ਕਾਰਨ ਸਾਡੇ ਕੋਲ ਪੈਰਾਲੰਪਿਕ ਵਿੱਚ ਬਹੁਤ ਸਾਰੇ ਵੱਖ-ਵੱਖ ਵਰਗ ਹਨ ਤਾਂ ਜੋ ਅਸੀਂ ਹਰੇਕ ਲਈ ਨਿਰਪੱਖ ਮੌਕੇ ਪੈਦਾ ਕਰ ਸਕੀਏ।"

"ਇਸ ਲਈ ਖੇਡਾਂ ਵਿੱਚ ਵਰਗੀਕਰਨ ਹੋਣ ਦਾ ਇੱਕ ਪੂਰਾ ਮੁੱਦਾ ਹੈ ਅਤੇ ਜੋ ਲੋਕ ਹਾਰਨ ਜਾ ਰਹੇ ਸਨ ਉਹ ਔਰਤਾਂ ਸਨ - ਉਹ ਨਿਰਪੱਖ ਖੇਡ ਦੇ ਆਪਣੇ ਅਧਿਕਾਰ ਨੂੰ ਗੁਆ ਰਹੀਆਂ ਸਨ।"

ਹਾਲਾਂਕਿ ''''ਐਥਲੀਟ ਏਲੀ'''' ਜੋ ਇੱਕ ਐੱਲਜੀਬੀਟੀ ਸਮਰਥਕ ਸਮੂਹ ਹੈ, ਉਸ ਨੇ ਫਰਵਰੀ ਵਿੱਚ ਥੌਮਸ ਲਈ ਸਮਰਥਨ ਪੱਤਰ ਤਿਆਰ ਕੀਤਾ ਅਤੇ ਨਵੀਂ ਨੀਤੀ ਨੂੰ "ਪੱਖਪਾਤੀ, ਹਾਨੀਕਾਰਕ, ਗੈਰ-ਵਿਗਿਆਨਕ ਅਤੇ 2021 ਆਈਓਸੀ ਸਿਧਾਂਤਾਂ ਦੇ ਅਨੁਸਾਰ ਨਹੀਂ" ਕਿਹਾ ਹੈ।

ਗਰੁੱਪ ਦੇ ਨੀਤੀ ਅਤੇ ਪ੍ਰੋਗਰਾਮ ਨਿਰਦੇਸ਼ਕ ਐਨੀ ਲੀਬਰਮੈਨ ਨੇ ਕਿਹਾ, "ਮਹਿਲਾ ਵਰਗ ਲਈ ਯੋਗਤਾ ਦੇ ਮਾਪਦੰਡ ਜਿਵੇਂ ਕਿ ਨੀਤੀ ਵਿੱਚ ਨਿਰਧਾਰਤ ਕੀਤਾ ਗਿਆ ਹੈ। ਔਰਤਾਂ ਦੇ ਵਰਗ ਵਿੱਚ ਮੁਕਾਬਲਾ ਕਰਨ ਦੇ ਇਛੁੱਕ ਕਿਸੇ ਵੀ ਐਥਲੀਟ ਦੀ ਗੋਪਨੀਯਤਾ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੇ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ।"

ਤੈਰਾਕੀ ਦੀ ਨਿਯਮ ਤਬਦੀਲੀ ਵਿੱਚ ਸਾਈਕਲਿੰਗ ਨਿਯਮਾਂ ਦੀ ਪਾਲਣਾ

ਫਿਨਾ ਦਾ ਇਹ ਫੈਸਲਾ ਸਾਈਕਲਿੰਗ ਦੀ ਗਵਰਨਿੰਗ ਬਾਡੀ ਯੂਸੀਆਈ ਵੱਲੋਂ ਚੁੱਕੇ ਗਏ ਇੱਕ ਕਦਮ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਇੱਕ ਰਾਈਡਰ, ਮਰਦ ਤੋਂ ਔਰਤ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਸਮੇਂ ਦੀ ਮਿਆਦ ਨੂੰ ਦੁੱਗਣਾ ਕਰਨ ਲਈ ਔਰਤਾਂ ਦੀਆਂ ਦੌੜਾਂ ਵਿੱਚ ਮੁਕਾਬਲਾ ਕਰ ਸਕਦਾ ਹੈ।

ਤੈਰਾਕੀ ਵਿੱਚ ਇਹ ਮੁੱਦਾ ਅਮਰੀਕੀ ਤੈਰਾਕ ਥੌਮਸ ਦੇ ਅਨੁਭਵਾਂ ਨਾਲ ਸੁਰਖੀਆਂ ਵਿੱਚ ਆ ਗਿਆ ਹੈ।

ਮਾਰਚ ਵਿੱਚ ਥੌਮਸ ਔਰਤਾਂ ਦੀ 500-ਯਾਰਡ ਫ੍ਰੀ ਸਟਾਈਲ ਵਿੱਚ ਜਿੱਤ ਦੇ ਨਾਲ ਸਰਵਉੱਚ ਯੂਐੱਸ ਨੈਸ਼ਨਲ ਕਾਲਜ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਟਰਾਂਸਜੈਂਡਰ ਤੈਰਾਕ ਬਣ ਗਈ।

ਥੌਮਸ ਨੇ ਸਪਰਿੰਗ 2019 ਵਿੱਚ ਹਾਰਮੋਨ ਰਿਪਲੇਸਮੈਂਟ ਥੈਰੇਪੀ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਸੀਜ਼ਨਾਂ ਲਈ ਪੈਨਸਿਲਵੇਨੀਅਨ ਪੁਰਸ਼ ਟੀਮ ਲਈ ਤੈਰਾਕੀ ਕੀਤੀ।

ਉਸ ਨੇ ਉਦੋਂ ਤੋਂ ਆਪਣੀ ਯੂਨੀਵਰਸਿਟੀ ਦੀ ਤੈਰਾਕੀ ਟੀਮ ਦੇ ਰਿਕਾਰਡ ਤੋੜੇ ਹਨ।

ਤੈਰਾਕੀ
Getty Images
ਯੂਐੱਸਏ ਸਵੀਮਿੰਗ ਨੇ ਫਰਵਰੀ ਵਿੱਚ ਇਲੀਟ ਤੈਰਾਕਾਂ ਲਈ ਆਪਣੀ ਨੀਤੀ ਨੂੰ ਅਪਡੇਟ ਕੀਤਾ

300 ਤੋਂ ਵੱਧ ਕਾਲਜ, ਟੀਮ ਯੂਐੱਸਏ ਅਤੇ ਓਲੰਪਿਕ ਤੈਰਾਕਾਂ ਨੇ ਥੌਮਸ ਅਤੇ ਸਾਰੇ ਟਰਾਂਸਜੈਂਡਰ ਅਤੇ ਗੈਰ-ਬਾਈਨਰੀ ਤੈਰਾਕਾਂ ਦੇ ਸਮਰਥਨ ਵਿੱਚ ਇੱਕ ਖੁੱਲ੍ਹੇ ਪੱਤਰ ''''ਤੇ ਹਸਤਾਖਰ ਕੀਤੇ, ਪਰ ਹੋਰ ਅਥਲੀਟਾਂ ਅਤੇ ਸੰਸਥਾਵਾਂ ਨੇ ਟਰਾਂਸ ਸਮਾਵੇਸ਼ਨ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

ਥੌਮਸ ਦੀ ਟੀਮ ਦੇ ਕੁਝ ਸਾਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਉਸ ਦੇ ਲਿੰਗ ਪਰਿਵਰਤਨ ਦੇ ਅਧਿਕਾਰ ਦਾ ਸਮਰਥਨ ਕਰਦੇ ਹੋਏ ਅਗਿਆਤ ਚਿੱਠੀਆਂ ਲਿਖੀਆਂ, ਪਰ ਉਨ੍ਹਾਂ ਨੇ ਇਹ ਕਿਹਾ ਕਿ ਇੱਕ ਔਰਤ ਵਜੋਂ ਮੁਕਾਬਲਾ ਕਰਨਾ ਉਸ ਲਈ ਅਨੁਚਿਤ ਹੈ।

ਯੂਐੱਸਏ ਸਵੀਮਿੰਗ ਨੇ ਫਰਵਰੀ ਵਿੱਚ ਇਲੀਟ ਤੈਰਾਕਾਂ ਲਈ ਆਪਣੀ ਨੀਤੀ ਨੂੰ ਅਪਡੇਟ ਕੀਤਾ ਤਾਂ ਜੋ ਟਰਾਂਸਜੈਂਡਰ ਐਥਲੀਟਾਂ ਨੂੰ ਇਲੀਟ ਇਵੈਂਟਸ ਵਿੱਚ ਤੈਰਾਕੀ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ, ਜਿਸ ਵਿੱਚ ਕਿਸੇ ਵੀ ਅਨੁਚਿਤ ਫਾਇਦੇ ਨੂੰ ਘਟਾਉਣ ਦਾ ਟੀਚਾ ਰੱਖਿਆ ਗਿਆ, ਜਿਸ ਵਿੱਚ ਮੁਕਾਬਲੇ ਤੋਂ ਪਹਿਲਾਂ 36 ਮਹੀਨਿਆਂ ਲਈ ਟੈਸਟੋਸਟੀਰੋਨ ਟੈਸਟ ਸ਼ਾਮਲ ਹਨ।

ਪਿਛਲੇ ਸਾਲ ਨਿਊਜ਼ੀਲੈਂਡ ਤੋਂ ਵੇਟਲਿਫਟਰ ਲੌਰੇਲ ਹਬਾਰਡ ਓਲੰਪਿਕ ਵਿੱਚ ਇੱਕ ਅਲੱਗ ਲਿੰਗ ਸ਼੍ਰੇਣੀ ਵਿੱਚ ਮੁਕਾਬਲਾ ਕਰਨ ਵਾਲੀ ਪਹਿਲੀ ਖੁੱਲ੍ਹੇ ਤੌਰ ''''ਤੇ ਟਰਾਂਸਜੈਂਡਰ ਅਥਲੀਟ ਬਣੀ।

ਮਾਹਿਰਾਂ ਦੇ ਪੈਨਲ ਨੇ ਕੀ ਕਿਹਾ?

ਡਾ. ਮਾਈਕਲ ਜੋਏਨਰ, ਸਰੀਰ ਵਿਗਿਆਨੀ ਅਤੇ ਮਨੁੱਖੀ ਪ੍ਰਦਰਸ਼ਨ ਵਿੱਚ ਪ੍ਰਮੁੱਖ ਮਾਹਿਰ

"ਮਰਦ ਜਵਾਨੀ ਵਿੱਚ ਟੈਸਟੋਸਟੀਰੋਨ ਮਨੁੱਖੀ ਪ੍ਰਦਰਸ਼ਨ ਦੇ ਸਰੀਰਕ ਨਿਰਧਾਰਕਾਂ ਨੂੰ ਬਦਲ ਦਿੰਦਾ ਹੈ ਅਤੇ ਮਨੁੱਖੀ ਪ੍ਰਦਰਸ਼ਨ ਵਿੱਚ ਲਿੰਗ-ਆਧਾਰਿਤ ਅੰਤਰਾਂ ਦੀ ਵਿਆਖਿਆ ਕਰਦਾ ਹੈ, ਜਿਸ ਨੂੰ 12 ਸਾਲ ਦੀ ਉਮਰ ਤੱਕ ਸਪੱਸ਼ਟ ਮੰਨਿਆ ਜਾਂਦਾ ਹੈ।

"ਇੱਥੋਂ ਤੱਕ ਕਿ ਜੇ ਟੈਸਟੋਸਟੀਰੋਨ ਨੂੰ ਦਬਾ ਦਿੱਤਾ ਜਾਂਦਾ ਹੈ ਤਾਂ ਇਸ ਦੇ ਪ੍ਰਦਰਸ਼ਨ ਨੂੰ ਵਧਾਉਣ ਵਾਲੇ ਪ੍ਰਭਾਵ ਬਰਕਰਾਰ ਰਹਿਣਗੇ।"

ਡਾ. ਐਡਰੀਅਨ ਜੁਜੂਕੋ, ਕਾਰਕੁਨ, ਖੋਜਕਰਤਾ ਅਤੇ ਵਕੀਲ

"ਨੀਤੀ ਇਸ ਗੱਲ ''''ਤੇ ਜ਼ੋਰ ਦਿੰਦੀ ਹੈ ਕਿ ਕਿਸੇ ਵੀ ਐਥਲੀਟ ਨੂੰ ਉਨ੍ਹਾਂ ਦੇ ਕਾਨੂੰਨੀ ਲਿੰਗ, ਲਿੰਗ ਪਛਾਣ ਜਾਂ ਲਿੰਗ ਪ੍ਰਗਟਾਵੇ ਦੇ ਆਧਾਰ ''''ਤੇ ਫਿਨਾ ਮੁਕਾਬਲੇ ਜਾਂ ਰਿਕਾਰਡ ਸਥਾਪਤ ਕਰਨ ਤੋਂ ਬਾਹਰ ਨਹੀਂ ਰੱਖਿਆ ਗਿਆ ਹੈ।

ਤੈਰਾਕੀ
Getty Images

"ਅਜਿਹੀ ਸ਼੍ਰੇਣੀ ਨਹੀਂ ਬਣਨੀ ਚਾਹੀਦੀ ਜੋ ਇਨ੍ਹਾਂ ਸਮੂਹਾਂ ਦੇ ਵਿਰੁੱਧ ਪਹਿਲਾਂ ਤੋਂ ਮੌਜੂਦ ਵਿਤਕਰੇ ਅਤੇ ਹਾਸ਼ੀਏ ''''ਤੇ ਹੋਣ ਦੇ ਪੱਧਰਾਂ ਨੂੰ ਜੋੜਦੀ ਹੈ। ਮੈਂ ਇਸ ਨੀਤੀ ਨੂੰ ਜਲ-ਖੇਡਾਂ ਵਿੱਚ ਟਰਾਂਸਜੈਂਡਰ ਅਤੇ ਲਿੰਗ-ਵਿਭਿੰਨਤਾ ਵਾਲੇ ਐਥਲੀਟਾਂ ਦੀ ਭਾਗੀਦਾਰੀ ਲਈ ਪੂਰੀ ਸ਼ਮੂਲੀਅਤ ਅਤੇ ਸਮਰਥਨ ਦੀ ਦਿਸ਼ਾ ਵਿੱਚ ਸਿਰਫ਼ ਪਹਿਲੇ ਕਦਮ ਵਜੋਂ ਦੇਖਦਾ ਹਾਂ ਅਤੇ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ।"

ਡਾ. ਸੈਂਡਰਾ ਹੰਟਰ, ਕਸਰਤ ਫਿਜ਼ੀਓਲੋਜਿਸਟ ਜੋ ਐਥਲੈਟਿਕ ਪ੍ਰਦਰਸ਼ਨ ਵਿੱਚ ਲਿੰਗ ਅਤੇ ਉਮਰ ਦੇ ਅੰਤਰਾਂ ਵਿੱਚ ਮਾਹਰਤਾ ਰੱਖਦੇ ਹਨ

"14 ਸਾਲ ਜਾਂ ਇਸ ਤੋਂ ਵੱਧ ਉਮਰ ਤੱਕ ਮੁੰਡਿਆਂ ਅਤੇ ਕੁੜੀਆਂ ਵਿਚਕਾਰ ਅੰਤਰ ਕਾਫ਼ੀ ਹੁੰਦਾ ਹੈ। ਇਹ ਟੈਸਟੋਸਟੀਰੋਨ ਵਿੱਚ ਸਰੀਰਕ ਰੂਪਾਂਤਰਣ ਅਤੇ ਵਾਈ ਗੁਣਸੂਤਰ (ਕ੍ਰੋਮੋਸੋਮ) ਦੇ ਕਬਜ਼ੇ ਕਾਰਨ ਅਨੁਭਵ ਕੀਤੇ ਫਾਇਦਿਆਂ ਦੇ ਕਾਰਨ ਹੈ।''''''''

"ਇਨ੍ਹਾਂ ਵਿੱਚੋਂ ਕੁਝ ਭੌਤਿਕ ਲਾਭ ਮੂਲ ਰੂਪ ਵਿੱਚ ਢਾਂਚਾਗਤ ਹਨ ਜਿਵੇਂ ਕਿ ਉਚਾਈ, ਅੰਗ ਦੀ ਲੰਬਾਈ, ਦਿਲ ਦਾ ਆਕਾਰ, ਫੇਫੜਿਆਂ ਦਾ ਆਕਾਰ ਅਤੇ ਨਰ ਤੋਂ ਮਾਦਾ ਵਿੱਚ ਲਾਗ ਨਾਲ ਹੋਣ ਵਾਲੇ ਟੈਸਟੋਸਟੀਰੋਨ ਦੇ ਦਮਨ ਜਾਂ ਕਮੀ ਦੇ ਨਾਲ ਵੀ ਉਨ੍ਹਾਂ ਨੂੰ ਬਰਕਰਾਰ ਰੱਖਿਆ ਜਾਵੇਗਾ।"

ਸਮਰ ਸੈਂਡਰਸ, ਸਾਬਕਾ ਓਲੰਪੀਅਨ ਅਤੇ ਤੈਰਾਕੀ ਵਿੱਚ ਵਿਸ਼ਵ ਚੈਂਪੀਅਨ

"ਇਹ ਆਸਾਨ ਨਹੀਂ ਹੈ। ਇੱਥੇ ਸ਼੍ਰੇਣੀਆਂ ਹੋਣੀਆਂ ਚਾਹੀਦੀਆਂ ਹਨ - ਔਰਤਾਂ, ਪੁਰਸ਼ਾਂ ਅਤੇ ਨਿਸ਼ਚਤ ਰੂਪ ਨਾਲ ਟਰਾਂਸ ਔਰਤਾਂ ਅਤੇ ਟਰਾਂਸ ਪੁਰਸ਼ਾਂ ਲਈ ਵੀ ਇੱਕ ਸ਼੍ਰੇਣੀ ਹੋਣੀ ਚਾਹੀਦੀ ਹੈ। ਨਿਰਪੱਖ ਮੁਕਾਬਲਾ ਸਾਡੇ ਭਾਈਚਾਰੇ ਦੀ ਮਜ਼ਬੂਤੀ ਅਤੇ ਮੁੱਖ ਹਿੱਸਾ ਹੈ - ਇਹ ਪਹੁੰਚ ਮੌਜੂਦਾ ਖੇਡ ਪ੍ਰਕਿਰਿਆ ਦੀ ਅਖੰਡਤਾ ਦੀ ਸੁਰੱਖਿਆ ਕਰਦੀ ਹੈ ਜਿਸ ਵਿੱਚ ਲੱਖਾਂ ਕੁੜੀਆਂ ਅਤੇ ਔਰਤਾਂ ਸਾਲਾਨਾ ਹਿੱਸਾ ਲੈਂਦੀਆਂ ਹਨ।"

ਖੇਡਾਂ ਦੀ ਸਭ ਤੋਂ ਵੱਡੀ ਬਹਿਸ ਵਿੱਚੋਂ ਇੱਕ

ਮਹਿਲਾ ਖੇਡਾਂ ਵਿੱਚ ਟਰਾਂਸਜੈਂਡਰ ਔਰਤਾਂ ਨੂੰ ਸ਼ਾਮਲ ਕਰਨ ਬਾਰੇ ਗੱਲਬਾਤ ਨੇ ਖੇਡ ਖੇਤਰ ਦੇ ਅੰਦਰ ਅਤੇ ਬਾਹਰ ਦੋਵਾਂ ਵਿੱਚ ਰਾਏ ਨੂੰ ਵੰਡ ਦਿੱਤਾ ਹੈ।

ਬਹੁਤ ਸਾਰੇ ਲੋਕ ਦਲੀਲ ਦਿੰਦੇ ਹਨ ਕਿ ਟਰਾਂਸਜੈਂਡਰ ਔਰਤਾਂ ਦੀ ਖੇਡ ਵਿੱਚ ਮੁਕਾਬਲਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕਿਸੇ ਵੀ ਫਾਇਦੇ ਨੂੰ ਬਰਕਰਾਰ ਰੱਖ ਸਕਦੀਆਂ ਹਨ, ਪਰ ਦੂਜਿਆਂ ਦਾ ਤਰਕ ਹੈ ਕਿ ਖੇਡਾਂ ਨੂੰ ਵਧੇਰੇ ਸਮਾਵੇਸ਼ੀ ਹੋਣਾ ਚਾਹੀਦਾ ਹੈ।

ਵਿਸ਼ਵ ਅਥਲੈਟਿਕਸ ਦੇ ਪ੍ਰਧਾਨ ਲਾਰਡ ਕੋਏ ਨੇ ਕਿਹਾ ਕਿ ਜੇ ਖੇਡ ਸੰਸਥਾਵਾਂ ਟਰਾਂਸਜੈਂਡਰ ਐਥਲੀਟਾਂ ਲਈ ਨਿਯਮ ਗਲਤ ਬਣਾਉਂਦੀਆਂ ਹਨ ਤਾਂ ਔਰਤਾਂ ਦੀਆਂ ਖੇਡਾਂ ਦੀ "ਅਖੰਡਤਾ" ਅਤੇ "ਭਵਿੱਖ" "ਬਹੁਤ ਨਾਜ਼ੁਕ" ਹੋਵੇਗਾ।

ਤੈਰਾਕੀ
Getty Images

ਟਰਾਂਸਜੈਂਡਰ ਮਹਿਲਾ ਐਥਲੀਟਾਂ ਨੂੰ ਔਰਤਾਂ ਦੀ ਖੇਡ ਵਿੱਚ ਮੁਕਾਬਲਾ ਕਰਨਾ ਚਾਹੀਦਾ ਹੈ ਜਾਂ ਨਹੀਂ, ਇਸ ਗੱਲ ''''ਤੇ ਬਹਿਸ ਦੇ ਕੇਂਦਰ ਵਿੱਚ ਸ਼ਮੂਲੀਅਤ, ਖੇਡ ਨਿਰਪੱਖਤਾ ਅਤੇ ਸੁਰੱਖਿਆ ਦਾ ਗੁੰਝਲਦਾਰ ਸੰਤੁਲਨ ਸ਼ਾਮਲ ਹੈ - ਜ਼ਰੂਰੀ ਤੌਰ ''''ਤੇ ਕੀ ਟਰਾਂਸਜੈਂਡਰ ਔਰਤਾਂ, ਔਰਤ ਵਰਗ ਵਿੱਚ ਉਨ੍ਹਾਂ ਨੂੰ ਅਨੁਚਿਤ ਲਾਭ ਦਿੱਤੇ ਬਿਨਾਂ ਮੁਕਾਬਲਾ ਕਰ ਸਕਦੀਆਂ ਹਨ ਜਾਂ ਪ੍ਰਤੀਯੋਗੀ ਲਈ ਸੱਟ ਦਾ ਖਤਰਾ ਪੈਦਾ ਕਰ ਸਕਦੀਆਂ ਹਨ।

ਟਰਾਂਸ ਔਰਤਾਂ ਨੂੰ ਖਾਸ ਖੇਡਾਂ ਵਿੱਚ ਮੁਕਾਬਲਾ ਕਰਨ ਲਈ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਜਿਸ ਵਿੱਚ ਕਈ ਮਾਮਲਿਆਂ ਵਿੱਚ ਮੁਕਾਬਲਾ ਕਰਨ ਤੋਂ ਪਹਿਲਾਂ, ਇੱਕ ਨਿਸ਼ਚਿਤ ਸਮੇਂ ਲਈ ਉਨ੍ਹਾਂ ਦੇ ਟੈਸਟੋਸਟੀਰੋਨ ਦੇ ਪੱਧਰ ਨੂੰ ਇੱਕ ਨਿਸ਼ਚਿਤ ਮਾਤਰਾ ਤੱਕ ਘਟਾਉਣਾ ਸ਼ਾਮਲ ਹੈ।

ਹਾਲਾਂਕਿ ਇਸ ਸਬੰਧੀ ਚਿੰਤਾਵਾਂ ਹਨ, ਜਿਵੇਂ ਕਿ ਫਿਨਾ ਦੇ ਫੈਸਲੇ ਵਿੱਚ ਰੌਸ਼ਨੀ ਪਾਈ ਗਈ ਹੈ ਕਿ ਮਰਦ ਐਥਲੀਟ ਜਵਾਨੀ ਵਿੱਚੋਂ ਲੰਘਣ ਦਾ ਇੱਕ ਫਾਇਦਾ ਬਰਕਰਾਰ ਰੱਖਦੇ ਹਨ ਜਿਸ ਨੂੰ ਟੈਸਟੋਸਟੀਰੋਨ ਨੂੰ ਘੱਟ ਕਰਕੇ ਹੱਲ ਨਹੀਂ ਕੀਤਾ ਜਾਂਦਾ।

ਇਹ ਵੀ ਪੜ੍ਹੋ:

https://www.youtube.com/watch?v=rdmMu5Ire10&t=555s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News