ਅਫ਼ਗਾਨੀ ਸਿੱਖਾਂ ''''ਤੇ ਹਮਲੇ ਕਰਨ ਪਿੱਛੇ ਆਈਐੱਸ ਦਾ ਕੀ ਮਕਸਦ ਹੋ ਸਕਦਾ ਹੈ
Tuesday, Jun 21, 2022 - 07:01 AM (IST)


ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ''''ਚ 18 ਜੂਨ ਨੂੰ ਇਸਲਾਮਿਕ ਸਟੇਟ (ਆਈਐਸ) ਨੇ ਗੁਰਦੁਆਰਾ ਕਰਤਾ-ਏ-ਪਰਵਾਨ ਸਾਹਿਬ ਵਿਖੇ ਹਮਲਾ ਕੀਤਾ ਸੀ।
ਇਸ ਹਮਲੇ ਵਿਚ ਇੱਕ ਆਮ ਸਿੱਖ, ਇੱਕ ਤਾਲਿਬਾਨ ਸਰੁੱਖਿਆ ਕਰਮੀ ਦੀ ਮੌਤ ਹੋਈ ਅਤੇ ਹਮਲਾਵਰ ਨੂੰ ਵੀ ਮਾਰ ਦਿੱਤਾ ਗਿਆ।
ਆਈਐੱਸ ਨੇ ਬਕਾਇਦਾ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਨੂੰ ਭਾਰਤ ਦੀ ਸੱਤਾਧਾਰੀ ਪਾਰਟੀ ਜਨਤਾ ਪਾਰਟੀ ਦੇ ਆਗੂਆਂ ਦੀਆਂ ਪੈਗੰਬਰ ਮੁਹੰਮਦ ਵਿਰੋਧੀ ਟਿੱਪਣੀਆਂ ਦਾ ਬਦਲਾ ਦੱਸਿਆ ਹੈ।
ਭਾਰਤ ''''ਚ ਪੈਗੰਬਰ ਮੁਹੰਮਦ ''''ਤੇ ਇਤਰਾਜ਼ਯੋਗ ਅਤੇ ਭੜਕਾਊ ਟਿਪਣੀ ਤੋਂ ਬਾਅਦ ਫੈਲੇ ਤਣਾਅ ਵਿਚਾਲੇ ਕੀਤੇ ਗਏ ਇਸ ਹਮਲੇ ਦੇ ਤਿੰਨ ਮਕਸਦ ਹੋ ਸਕਦੇ ਹਨ।
ਪਹਿਲਾ- ਇਹ ਹਮਲਾ ਭਾਰਤ ਦੀ ਸੱਤਾਧਿਰ ਪਾਰਟੀ ਭਾਜਪਾ ਦੇ ਦੋ ਅਹੁਦੇਦਾਰਾਂ ਵੱਲੋਂ ਪੈਗੰਬਰ ਮੁਹੰਮਦ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਦੇ ਕਰਕੇ ਭੜਕੇ ਗੁੱਸੇ ਨੂੰ ਹੋਰ ਵਧਾਉਣ ਦਾ ਯਤਨ ਹੋ ਸਕਦਾ ਹੈ।
ਦੂਜਾ -ਇਸ ਦੇ ਨਾਲ ਹੀ ਇਸਲਾਮਿਕ ਸਟੇਟ ਆਪਣੇ ਕੱਟੜ ਵਿਰੋਧੀ ਤਾਲਿਬਾਨ ਦੀ ਸੱਤਾ ਨੂੰ ਵੀ ਚੁਣੌਤੀ ਦੇਣਾ ਚਾਹੁੰਦਾ ਸੀ।
ਤੀਜਾ - ਇਹ ਹਮਲਾ ਜਿੱਥੇ ਅਫ਼ਗਾਨਿਸਤਾਨ ''''ਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਤਾਲਿਬਾਨ ਦੀ ਵਚਨਬੱਧਤਾ ਨੂੰ ਵੱਡੀ ਚੁਣੌਤੀ ਦਿੰਦਾ ਹੈ, ਉੱਥੇ ਹੀ ਇਸ ਦੇ ਜ਼ਰੀਏ ਆਈਐਸ ਨੇ ਆਪਣੇ ਇੱਕ ਹੋਰ ਕੱਟੜ ਵਿਰੋਧੀ ਅਲ-ਕਾਇਦਾ ਨੂੰ ਵੀ ਚੁਣੌਤੀ ਦਿੱਤੀ ਹੈ, ਜੋ ਕਿ ਪੈਗੰਬਰ ਮੁਹੰਮਦ ''''ਤੇ ਕੀਤੀਆਂ ਟਿੱਪਣੀਆਂ ਦਾ ਬਦਲਾ ਲੈਣ ਦੇ ਮਾਮਲੇ ''''ਚ ਆਈਐਸ ਨਾਲੋਂ ਵੀ ਵਧੇਰੇ ਤੇਜ਼ ਰਿਹਾ ਹੈ।
ਅਲ-ਕਾਇਦਾ ਨੇ ਪੈਗੰਬਰ ਵਿਵਾਦ ''''ਤੇ ਬਹੁਤ ਹੀ ਜਲਦੀ ਪ੍ਰਤੀਕਿਰਿਆ ਦਿੱਤੀ ਸੀ ਅਤੇ ਭਾਰਤ ''''ਚ ਹਿੰਸਕ ਕਾਰਵਾਈਆਂ ਦਾ ਸਮਰਥਨ ਕਰਨ ਦੇ ਮਾਮਲੇ ''''ਚ ਵੀ ਮੋਹਰੀ ਰਿਹਾ ਹੈ।
ਜਦਕਿ ਗੁਰਦੁਆਰੇ ''''ਤੇ ਹਮਲੇ ਤੋਂ ਪਹਿਲਾਂ ਆਈਐਸ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਸੀ।
ਪਰ ਜੂਨ 18 ਦੇ ਹਮਲੇ ਤੋਂ ਬਾਅਦ ਕੁਝ ਆਈਐੱਸ ਸਮਰਥਕਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਜੇਹਾਦੀਆਂ ਨੇ ਪੈਗੰਬਰ ਮੁਹੰਮਦ ''''ਤੇ ਦਿੱਤੀਆਂ ਗਈਆਂ ਟਿੱਪਣੀਆਂ ''''ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਇਸ ਦਾ ਹਿੰਸਕ ਜਵਾਬ ਦਿੱਤਾ ਜਾਵੇਗਾ।
ਪਰ ਆਈਐੱਸ ਨੇ ਸਭ ਤੋਂ ਪਹਿਲਾਂ ਹਿੰਸਕ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ:
- ਸਿੱਧੂ ਮੂਸੇਵਾਲਾ: ਦਿੱਲੀ ਪੁਲਿਸ ਦਾ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ, ਪੁਲਿਸ ਨੇ ਦੱਸਿਆ, ‘ਕਿਸ ਨੇ ਚਲਾਈ ਏਕੇ - 47’
- ਅਗਨੀਪੱਥ: ਭਾਰਤੀ ਫੌਜ ਦੀ ਨਵੀਂ ਭਰਤੀ ਯੋਜਨਾ ’ਤੇ ਉੱਠੇ 7 ਸਵਾਲਾਂ ਦੇ ਫੌਜ ਨੇ ਇਹ ਜਵਾਬ ਦਿੱਤੇ
- ਭਾਰਤ ਬੰਦ : ''''ਅਗਨੀਪੱਥ'''' ਦੇ ''''ਅਗਨੀਵੀਰਾਂ'''' ਬਾਰੇ ਭਾਜਪਾ ਆਗੂ ਦੇ ਵਿਵਾਦਤ ਬਿਆਨ ਦਾ ਅੱਗੋਂ ਇਹ ਮਿਲਿਆ ਜਵਾਬ
ਇਸਲਾਮਿਕ ਸਟੇਟ ਨੇ ਕੀ ਕਿਹਾ?
ਇਸਲਾਮਿਕ ਸਟੇਟ (ਆਈਐਸਕੇਪੀ) ਦੇ ਖੁਰਾਸਾਨ ਸੂਬੇ ਦੇ ਕੇਂਦਰੀ ਬਿਆਨ ''''ਚ ਕਿਹਾ ਗਿਆ ਹੈ ਕਿ 18 ਜੂਨ ਦਾ ਹਮਲਾ ਪੈਗੰਬਰ ਮੁਹੰਮਦ ਦੇ ਬਚਾਅ ''''ਚ ਕੀਤਾ ਗਿਆ ਸੀ ਅਤੇ ਅਜਿਹਾ ਹਮਲਾ ਹੋਣਾ ਵੀ ਚਾਹੀਦਾ ਹੈ।
ਇਸ ਦਾ ਮਤਲਬ ਇਹ ਹੈ ਕਿ ਜਵਾਬ ਦੇਣ ਦਾ ਇਹੀ ਸਹੀ ਤਰੀਕਾ ਹੈ। ਅਸਲ ''''ਚ ਇਹ ਸੰਕੇਤਕ ਤੌਰ ''''ਤੇ ਉਨ੍ਹਾਂ ਮੁਸਲਮਾਨਾਂ ਅਤੇ ਜਿਹਾਦੀਆਂ ਦੀ ਆਲੋਚਨਾ ਹੈ ਜਿੰਨ੍ਹਾਂ ਨੇ ਪੈਗੰਬਰ ਮੁਹੰਮਦ ''''ਤੇ ਹੋਈ ਟਿੱਪਣੀ ਦੇ ਵਿਰੁੱਧ ਪ੍ਰਤੀਕਿਰਿਆ ਤਾਂ ਬਹੁਤ ਜਲਦੀ ਦਿੱਤੀ ਸੀ ਅਤੇ ਬਾਈਕਾਟ ਦਾ ਵੀ ਰੌਲਾ ਪਾਇਆ ਸੀ ਪਰ ਕੋਈ ਵੀ ਸਿੱਧੀ ਕਾਰਵਾਈ ਨਾ ਕੀਤੀ।
ਇਸਲਾਮਿਕ ਸਟੇਟ ਦੀ ਨਿਊਜ਼ ਏਜੰਸੀ ਅਮਕ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦੀ ਖ਼ਬਰ ਨੂੰ ਪੇਸ਼ ਕੀਤਾ ਸੀ।
ਇਸ ਰਾਹੀਂ ਪਤਾ ਲੱਗਿਆ ਕਿ ਅਫ਼ਗਾਨਿਸਤਾਨ ''''ਚ ਗੁਰਦੁਆਰੇ ''''ਤੇ ਇਸਲਾਮਿਕ ਸਟੇਟ ਨੇ ਹਮਲਾ ਕੀਤਾ ਹੈ। ਇਸ ਹਮਲੇ ਬਾਰੇ ਅਮਕ ਦਾ ਨਜ਼ਰੀਆ ਸਾਫ਼ ਸੀ।
ਅਮਕ ਨੇ ਕਿਹਾ, "ਇਹ ਹਮਲਾ ਪੈਗੰਬਰ ਮੁਹੰਮਦ ''''ਤੇ ਹੋਏ ਹਮਲੇ ਦੇ ਜਵਾਬ ''''ਚ ਕੀਤਾ ਗਿਆ ਹੈ। ਆਪਣੇ ਬਿਆਨ ''''ਚ ਉਸ ਨੇ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਦੇ ਅਫ਼ਗਾਨਿਸਤਾਨ ਦੌਰੇ ਵੱਲ ਵੀ ਇਸ਼ਾਰਾ ਕੀਤਾ ਹੈ। ਦਰਅਸਲ ਜੂਨ ਮਹੀਨੇ ਦੇ ਸ਼ੁਰੂ ''''ਚ ਇੱਕ ਭਾਰਤੀ ਵਫ਼ਦ ਤਾਲਿਬਾਨ ਨਾਲ ਦੁਵੱਲੇ ਸੰਬੰਧਾਂ ''''ਤੇ ਚਰਚਾ ਕਰਨ ਲਈ ਕਾਬੁਲ ਪਹੁੰਚਿਆ ਸੀ।
ਇਸਲਾਮਿਕ ਸਟੇਟ ਨੇ ਸਿੱਖਾਂ ਦੇ ਗੁਰਦੁਆਰੇ ''''ਤੇ ਹੋਏ ਹਮਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ਉਸ ਨੇ ਇੱਥੇ ਰਹਿੰਦੇ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਾਬੁਲ ''''ਚ ਹੋਏ ਇਸ ਹਮਲੇ ''''ਚ ਕੁੱਲ 30 ਸਿੱਖਾਂ ਅਤੇ ਹਿੰਦੂਆਂ ਨੂੰ ਜਾਂ ਤਾਂ ਮਾਰਿਆ ਜਾਂ ਫਿਰ ਜ਼ਖਮੀ ਕੀਤਾ ਹੈ। ਇਸ ਤੋਂ ਇਲਾਵਾ ਤਾਲਿਬਾਨ ਦੇ 20 ਮੈਂਬਰ ਵੀ ਮਾਰੇ ਗਏ ਜਾਂ ਫਿਰ ਜ਼ਖਮੀ ਹੋਏ ਹਨ।
ਮੁੱਖ ਧਾਰਾ ਦੇ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਹਮਲੇ ''''ਚ ਇੱਕ ਸਿੱਖ ਸ਼ਰਧਾਲੂ ਅਤੇ ਤਾਲਿਬਾਨ ਦੇ ਇੱਕ ਮੈਂਬਰ ਦੀ ਮੌਤ ਹੋਈ ਹੈ। ਹਾਲਾਂਕਿ ਕੁਝ ਹੋਰ ਰਿਪੋਰਟਾਂ ''''ਚ ਕਿਹਾ ਗਿਆ ਹੈ ਕਿ ਤਾਲਿਬਾਨ ਦੇ ਕਾਰਨ ਇਸਲਾਮਿਕ ਸਟੇਟ ਦੇ ਹਮਲਾਵਰ ਘਟਨਾ ਵਾਲੀ ਥਾਂ ''''ਤੇ ਦਾਖਲ ਨਹੀਂ ਹੋ ਸਕੇ ਸਨ।
ਅਫ਼ਗਾਨਿਸਤਾਨ ''''ਚ ਹਿੰਦੂਆਂ ਅਤੇ ਸਿੱਖਾਂ ਦਾ ਇੱਕ ਬਹੁਤ ਹੀ ਛੋਟਾ ਭਾਈਚਾਰਾ ਰਹਿੰਦਾ ਹੈ। ਇਸਲਾਮਿਕ ਸਟੇਟ ਲਗਾਤਾਰ ਉਨ੍ਹਾਂ ਨੂੰ ਆਪਣੇ ਨਿਸ਼ਾਨੇ ''''ਤੇ ਲੈਂਦਾ ਆ ਰਿਹਾ ਹੈ। ਸਾਲ 2018 ਅਤੇ 2020 ''''ਚ ਸਿੱਖਾਂ ''''ਤੇ ਆਤਮਘਾਤੀ ਦਸਤਿਆਂ ਰਾਹੀਂ ਵੱਡੇ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਸੀ।
ਹਾਲ ਹੀ ਦੇ ਹਮਲੇ ਤੋਂ ਪਹਿਲਾਂ ਆਈਐਸ ਦੀ ਕੇਂਦਰੀ ਕਮਾਂਡ ਅਤੇ ਮੀਡੀਆ ਸੰਗਠਨ ਨੇ ਪੈਗੰਬਰ ਮੁਹੰਮਦ ''''ਤੇ ਟਿੱਪਣੀ ਦੇ ਮਾਮਲੇ ''''ਚ ਕੋਈ ਟਿੱਪਣੀ ਨਹੀਂ ਕੀਤੀ ਸੀ। ਜਦਕਿ ਉਸ ਦੇ ਵਿਰੋਧੀ ਅਲ-ਕਾਇਦਾ ਅਤੇ ਉਸ ਦੇ ਸਮਰਥਕਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ।
ਹਾਲਾਂਕਿ ਖੁਰਾਸਾਨ ਸੂਬੇ ਦੀ ਮੈਸਜਿੰਗ ''''ਤੇ ਧਿਆਨ ਕੇਂਦਰਿਤ ਕਰਨ ਵਾਲੇ ਇੱਕ ਅਰਧ ਅਧਿਕਾਰਤ ਮੀਡੀਆ ਸੰਗਠਨ ਅਲ-ਅਜ਼ੀਮ ਨੇ ਕੁਝ ਦਿਨ ਪਹਿਲਾਂ ਹੀ ਅਫ਼ਗਾਨਿਸਤਾਨ ''''ਚ ਮੌਜੂਦ ਹਿੰਦੂ ਭਾਈਚਾਰੇ ''''ਤੇ ਹਮਲੇ ਦੀ ਚਿਤਾਵਨੀ ਦਿੱਤੀ ਸੀ।
ਉਸ ਨੇ ਇਸ ਤੋਂ ਪਹਿਲਾਂ ਉੱਥੋਂ ਦੇ ਸਿੱਖਾਂ ''''ਤੇ ਆਈਐੱਸ ਦੇ ਹਮਲੇ ਦੀ ਯਾਦ ਵੀ ਦੁਆਈ ਸੀ।
ਆਈਐੱਸ ਭਾਰਤ ਅੰਦਰ ਹਮਲੇ ਕਰਨ ''''ਚ ਤਾਂ ਨਾਕਾਮ ਰਿਹਾ ਹੈ, ਸਿਰਫ਼ ਕਸ਼ਮੀਰ ''''ਚ ਛੋਟੇ-ਮੋਟੇ ਹਮਲੇ ਜ਼ਰੂਰ ਕੀਤੇ ਹਨ।
ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਸ ਨੇ ਅਫ਼ਗਾਨਿਸਤਾਨ ''''ਚ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾ ਕੇ ਇੱਕ ਸਾਫਟ ਟਾਰਗੇਟ ਚੁਣਿਆ ਹੈ।
ਅਫ਼ਗਾਨਿਸਤਾਨ ''''ਚ ਆਈਐੱਸ ਦੀ ਆਈਐੱਸਕੇਪੀ ਸ਼ਾਖਾ ਅਜੇ ਵੀ ਸਰਗਰਮ ਹੈ।
ਆਲਮੀ ਜੇਹਾਦ ਦੀ ਅਗਵਾਈ ਨੂੰ ਲੈ ਕੇ ਅਲ-ਕਾਇਦਾ ਅਤੇ ਆਈਐੱਸ ਦਰਮਿਆਨ ਮੌਜੂਦਾ ਦੁਸ਼ਮਣੀ ''''ਚ ਕਾਬੁਲ ਦੇ ਗੁਰਦੁਆਰਾ ਸਾਹਿਬ ''''ਤੇ ਹਮਲੇ ਨੂੰ ਹੁਣ ਆਈਐੱਸ ਅਲ-ਕਾਇਦਾ ''''ਤੇ ਆਪਣੀ ਮਜ਼ਬੂਤੀ ਵੱਜੋਂ ਪੇਸ਼ ਕਰੇਗਾ।
ਉਹ ਹੁਣ ਦੱਸੇਗਾ ਕਿ ਅਸੀਂ ਦਸਤਾਵੇਜ਼ ਜਾਰੀ ਕਰਨ ਜਾਂ ਔਨਲਾਈਨ ਚੇਤਾਵਨੀਆਂ ਦੇਣ ਦੀ ਬਜਾਏ ਸਿੱਧੀ ਅਤੇ ਤੁਰੰਤ ਕਾਰਵਾਈ ''''ਚ ਵਿਸ਼ਵਾਸ ਰੱਖਦੇ ਹਾਂ।
ਆਪਣੇ ਆਪ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਵਾਲੇ ਸੰਗਠਨ ਵੱਜੋਂ ਪੇਸ਼ ਕਰਕੇ, ਉਹ ਜਿਹਾਦੀਆਂ ''''ਚ ਆਪਣੀ ਦਿੱਖ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਨਾਲ ਉਸ ਨੂੰ ਆਪਣੇ ਸੰਗਠਨ ''''ਚ ਜਿਹਾਦੀਆਂ ਦੀ ਭਰਤੀ ਕਰਨ ''''ਚ ਵੀ ਮਦਦ ਮਿਲੇਗੀ।
ਇੰਟਰਨੈੱਟ ''''ਤੇ ਆਈਐਸ ਦੇ ਕਈ ਸਮਰਥਕਾਂ ਨੇ ਉਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਨ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ। ਇਹ ਇੱਕ ਤਰ੍ਹਾਂ ਨਾਲ ਅਲ-ਕਾਇਦਾ ''''ਤੇ ਹਮਲਾ ਵੀ ਹੈ। ਇਸ ਹਮਲੇ ਦਾ ਇੱਕ ਮਕਸਦ ਇਹ ਵੀ ਹੋ ਸਕਦਾ ਹੈ।
ਤਾਲਿਬਾਨ ਨੂੰ ਜਲੀਲ ਕਰਨਾ ਚਾਹੁੰਦਾ ਹੈ ਇਸਲਾਮਿਕ ਸਟੇਟ
ਜੇਕਰ ਜੇਹਾਦੀ ਦੁਸ਼ਮਣੀ ਦੇ ਸੰਦਰਭ ''''ਚ ਵੇਖਿਆ ਜਾਵੇ ਤਾਂ ਇਹ ਇੱਕ ਤਰ੍ਹਾਂ ਨਾਲ ਤਾਲਿਬਾਨ ਨੂੰ ਜਲੀਲ ਕਰਨਾ ਚਾਹੁੰਦਾ ਸੀ। ਪਿਛਲੇ ਸਾਲ ਅਫ਼ਗਾਨਿਸਤਾਨ ''''ਚ ਸੱਤਾ ''''ਚ ਆਉਣ ਤੋਂ ਬਾਅਦ ਉਹ ਲਗਾਤਾਰ ਤਾਲਿਬਾਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਇਸ ਤਰ੍ਹਾਂ ਦੇ ਹਮਲੇ ਕਰਕੇ ਉਹ ਇਹ ਦਿਖਾਉਣਾ ਚਾਹੁੰਦਾ ਹੈ ਕਿ ਤਾਲਿਬਾਨ ਅਫ਼ਗਾਨਿਸਤਾਨ ''''ਚ ਸੁਰੱਖਿਆ ਅਤੇ ਸਥਿਰਤਾ ਨਹੀਂ ਲਿਆ ਸਕਦਾ ਹੈ।
ਉਹ ਧਾਰਮਿਕ ਘੱਟ ਗਿਣਤੀ ਲੋਕਾਂ ਦੀ ਰੱਖਿਆ ਕਰਨ ''''ਚ ਵੀ ਨਾਕਾਮ ਰਹੇਗਾ ਅਤੇ ਅਫ਼ਗਾਨਿਸਤਾਨ ਨੂੰ ਜੇਹਾਦੀਆਂ ਦਾ ਕੇਂਦਰ ਬਣਨ ਤੋਂ ਵੀ ਨਹੀਂ ਰੋਕ ਸਕੇਗਾ।
18 ਜੂਨ ਦੇ ਹਮਲੇ ਬਾਰੇ ਆਈਐਸ ਨੇ ਤਾਲਿਬਾਨ ਦਾ ਇਹ ਕਹਿ ਕੇ ਮਖੌਲ ਉਡਾਇਆ ਕਿ ਇਸ ਨੂੰ ਖ਼ਤਮ ਕਰਨ ਅਤੇ ਸਾਰੀ ਸਥਿਤੀ ''''ਤੇ ਕਾਬੂ ਪਾਉਣ ''''ਚ ਉਨ੍ਹਾਂ ਨੂੰ ਤਿੰਨ ਘੰਟੇ ਲੱਗ ਗਏ।
ਆਈਐਸ ਦਾ ਤੀਜਾ ਅਤੇ ਸਭ ਤੋਂ ਅਹਿਮ ਮਕਸਦ ਇਹ ਹੈ ਕਿ ਉਹ ਪੈਗੰਬਰ ਮੁਹੰਮਦ ''''ਤੇ ਹੋਈ ਟਿੱਪਣੀ ਨਾਲ ਦੁਨੀਆ ਭਰ ਦੇ ਮੁਸਲਮਾਨਾਂ ''''ਚ ਫੈਲੇ ਗੁੱਸੇ ਨੂੰ ਹੋਰ ਵਧਾ ਕੇ ਉਸ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ ਅਤੇ ਆਪਣੇ ਆਪ ਨੂੰ ਇਸਲਾਮ ਦੇ ਰੱਖਿਅਕ ਵਜੋਂ ਪੇਸ਼ ਕਰਨਾ ਚਾਹੁੰਦਾ ਹੈ।
ਹਾਲ ''''ਚ ਹੀ ਇਸ ਨੇ ਹਿੰਦੂ ਅਤੇ ਸਿੱਖਾਂ ਦਾ ਹਵਾਲਾ ਦੇ ਕੇ ਤਾਲਿਬਾਨ ਨੂੰ ''''ਮੂਰਤੀ ਪੂਜਾਰੀਆਂ'''' ਦਾ ਰੱਖਿਅਕ ਕਿਹਾ ਸੀ। ਇੱਥੇ ਇਹ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਹਮਲਾ ਤਾਲਿਬਾਨ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਮੈਂਬਰਾਂ ਦੀ ਮੇਜ਼ਬਾਨੀ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੀ ਹੋਇਆ ਹੈ। ਇਸ ਤਰ੍ਹਾਂ ਇਹ ਤਾਲਿਬਾਨ ਦੀ ਇਸਲਾਮਿਕ ਭਰੋਸੇਯੋਗਤਾ ਨੂੰ ਠੇਸ ਪਹੁੰਚਾਉਣ ਦਾ ਯਤਨ ਵੀ ਹੈ।
ਕੁਝ ਜਿਹਾਦੀਆਂ ਨੇ ਹਾਲ ''''ਚ ਹੀ ਅਫ਼ਗਾਨਿਸਤਾਨ ''''ਚ ਧਾਰਮਿਕ ਆਜ਼ਾਦੀ ਦੀ ਮੰਗ ਕਰਨ ਵਾਲੇ ਤਾਲਿਬਾਨ ਦੇ ਬਿਆਨ ਦੀ ਨਿੰਦਾ ਕੀਤੀ ਸੀ।
ਆਈਐੱਸ ਇਸਲਾਮ ਦੇ ਰੱਖਿਅਕ ਵਜੋਂ ਆਪਣੀ ਦਿੱਖ ਪੇਸ਼ ਕਰਨਾ ਚਾਹੁੰਦਾ ਹੈ
ਹਾਲ ''''ਚ ਹੀ ਆਈਐੱਸਕੇਪੀ ਪੱਖੀ ਮੀਡੀਆ ਸਮੂਹ ਅਲ-ਅਜ਼ੀਮ ਨੇ ਇੱਕ ਬਿਆਨ ਜਾਰੀ ਕਰਕੇ ਤਾਲਿਬਾਨ ਦੇ ਇਸ ਬਿਆਨ ਦੀ ਨਿੰਦਾ ਕੀਤੀ ਸੀ ਕਿ ਉਸ ਨੇ ਪੈਗੰਬਰ ਮੁਹੰਮਦ ਮਾਮਲੇ ''''ਚ ਭਾਰਤ ਨੂੰ ਕਮਜ਼ੋਰ ਜਵਾਬ ਦਿੱਤਾ ਹੈ।

ਦਰਅਸਲ, ਕੁਝ ਦਿਨ ਪਹਿਲਾਂ ਹੀ ਤਾਲਿਬਾਨ ਨੇ ਪੈਗੰਬਰ ਮੁਹੰਮਦ ''''ਤੇ ਹੋਈ ਟਿੱਪਣੀ ਦੀ ਨਿੰਦਾ ਕੀਤੀ ਸੀ ਅਤੇ ਭਾਰਤ ਨੂੰ ਅਜਿਹੀ ਕੱਟੜਤਾ ਨੂੰ ਰੋਕਣ ਲਈ ਹਿਦਾਇਤ ਵੀ ਕੀਤੀ ਸੀ, ਜੋ ਕਿ ਇਸਲਾਮ ਦਾ ''''ਅਪਮਾਨ'''' ਕਰਦੀ ਹੈ।
ਇਸ ਹਮਲੇ ਦੇ ਜ਼ਰੀਏ ਇਸਲਾਮਿਕ ਸਟੇਟ ਇਹ ਦਰਸਾਉਣ ਦਾ ਯਤਨ ਕਰ ਰਿਹਾ ਹੈ ਕਿ ਉਹ ਹੀ ਇਸਲਾਮ ਦਾ ਅਸਲ ਰਖਵਾਲਾ ਹੈ।
ਆਈਐੱਸ ਨੇ ਸਾਲ 2020 ''''ਚ ਸਿੱਖ ਸ਼ਰਧਾਲੂਆਂ ''''ਤੇ ਹਮਲਾ ਕਰਨ ਮੌਕੇ ਵੀ ਅਜਿਹਾ ਹੀ ਦਾਅਵਾ ਠੋਕਿਆ ਸੀ।
ਉਸ ਨੇ ਕਿਹਾ ਸੀ ਕਿ ਕਸ਼ਮੀਰ ''''ਚ ਮੁਸਲਮਾਨਾਂ ਨਾਲ ਜੋ ਕੁਝ ਵੀ ਹੋ ਰਿਹਾ ਹੈ, ਉਹ ਉਸ ਦਾ ਹੀ ਬਦਲਾ ਲੈ ਰਿਹਾ ਹੈ।
ਇਹ ਵੀ ਪੜ੍ਹੋ:
- ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
- ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
- ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ
https://www.youtube.com/watch?v=VO7-FNrVXxc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)