ਕੈਨੇਡਾ : 7 ਲੱਖ ਭਾਰਤੀਆਂ ਸਣੇ 24 ਲੱਖ ਲੋਕ ਵੀਜ਼ੇ ਦੀ ਲਾਇਨ ਵਿਚ, ਕੀ ਕਰਨ ਜਾ ਰਹੀ ਜਸਟਿਨ ਟਰੂਡੋ ਸਰਕਾਰ
Monday, Jun 20, 2022 - 08:01 AM (IST)


ਕੋਵਿਡ ਮਹਾਮਾਰੀ ਤੋਂ ਬਾਅਦ ਕੈਨੇਡਾ ਦੇ ਵੀਜ਼ਾ ਲਈ 24 ਲੱਖ ਲੋਕ ਇੰਤਜ਼ਾਰ ਕਰ ਰਹੇ ਹਨ ਅਤੇ ਇਨ੍ਹਾਂ ਵਿੱਚੋਂ 7 ਲੱਖ ਭਾਰਤੀ ਹਨ। ਇਨ੍ਹਾਂ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਵੀਜ਼ਾ ਸ਼ਾਮਲ ਹਨ।
ਅੰਗਰੇਜ਼ੀ ਅਖ਼ਬਾਰ ''''ਹਿੰਦੁਸਤਾਨ ਟਾਈਮਜ਼'''' ਵਿੱਚ ਛਪੀ ਖ਼ਬਰ ਮੁਤਾਬਕ ਇਹ ਅੰਕੜੇ ਕੈਨੇਡਾ ਦੇ ਸੀਆਈਸੀ ਨਿਊਜ਼ ਵੱਲੋਂ ਜਨਤਕ ਕੀਤੇ ਗਏ ਹਨ।
ਖ਼ਬਰ ਮੁਤਾਬਕ ਦੁਨੀਆ ਭਰ ਵਿੱਚ ਫੈਲੀ ਮਹਾਮਾਰੀ ਤੋਂ ਬਾਅਦ ਲਗਾਤਾਰ ਵੀਜ਼ਾ ਲਈ ਇੰਤਜ਼ਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ।
ਇਨ੍ਹਾਂ ਵਿੱਚ ਕਰਨ ਚੰਡੋਕ ਜੋ ਕਿ ਫਾਰਮੂਲਾ ਵੰਨ ਦੇ ਸਾਬਕਾ ਖਿਡਾਰੀ ਅਤੇ ਅੱਜਕੱਲ੍ਹ ਟੀਵੀ ਉਪਰ ਖੇਡ ਲਈ ਸਮੀਖਿਆ ਕਰਦੇ ਹਨ, ਵੀ ਸ਼ਾਮਿਲ ਹਨ।
ਮਾਂਟਰੀਅਲ ਗਰੈਂਡਪਿਕਸ ਲਈ ਉਨ੍ਹਾਂ ਨੇ ਕੈਨੇਡਾ ਜਾਣਾ ਸੀ ਪਰ ਉਨ੍ਹਾਂ ਦਾ ਵੀਜ਼ਾ ਨਹੀਂ ਆਇਆ।
ਉਹ ਆਖਦੇ ਹਨ,"ਪਹਿਲਾਂ ਅਜਿਹਾ ਕਦੇ ਨਹੀਂ ਹੋਇਆ।ਤਿੰਨ ਹਫ਼ਤੇ ਵਿੱਚ ਵੀਜ਼ਾ ਮਿਲ ਜਾਂਦਾ ਸੀ।"
ਖ਼ਬਰ ਮੁਤਾਬਕ ਕੈਨੇਡਾ ਸਰਕਾਰ ਇਨ੍ਹਾਂ ਹਾਲਤਾਂ ਨਾਲ ਨਜਿੱਠਣ ਲਈ 8.5 ਕਰੋੜ ਡਾਲਰ ਖਰਚਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਇਸ ਕੰਮ ਨੂੰ ਛੇਤੀ ਕਰਨ ਲਈ ਹੋਰ ਸਟਾਫ਼ ਨੂੰ ਕੰਮ ''''ਤੇ ਰੱਖਿਆ ਜਾ ਸਕੇ।
ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੀ ਇੱਕ ਟੀਮ ਵੀ ਛੇਤੀ ਹੀ ਭਾਰਤ ਆ ਸਕਦੀ ਹੈ।
ਵੀਜ਼ਾ ਮਿਲ ਜਾਂਦਾ ਤਾਂ ਹਮਲੇ ਵਿਚ ਨਾ ਮਰਦਾ ਅਫ਼ਗਾਨ ਸਿੱਖ
ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਗੁਰਦੁਆਰਾ ਕਰਤਾ-ਏ- ਪਰਵਾਨ ਉੱਪਰ ਹਮਲੇ ਤੋਂ ਬਾਅਦ ਐਤਵਾਰ ਨੂੰ ਕੇਂਦਰ ਸਰਕਾਰ ਵੱਲੋਂ ਸੌ ਤੋਂ ਵੱਧ ਹਿੰਦੂ ਅਤੇ ਸਿੱਖਾਂ ਨੂੰ ਈ-ਵੀਜ਼ਾ ਜਾਰੀ ਕੀਤਾ ਗਿਆ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਕੋਲ ਵੀਜ਼ਾ ਨੂੰ ਲੈ ਕੇ ਕੁਝ ਅਰਜ਼ੀਆਂ ਪਹਿਲਾਂ ਤੋਂ ਹੀ ਮੌਜੂਦ ਸਨ।
ਸ਼ਨੀਵਾਰ ਨੂੰ ਕਾਬੁਲ ਸਥਿਤ ਗੁਰਦੁਆਰੇ ਉੱਪਰ ਹੋਏ ਹਮਲੇ ਤੋਂ ਬਾਅਦ ਇੱਕ ਮੌਤ ਵੀ ਹੋਈ ਸੀ।
ਮਾਰੇ ਗਏ ਸਿੱਖ ਬਜ਼ੁਰਗ ਸਵਿੰਦਰ ਸਿੰਘ ਨੇ ਵੀ ਪਹਿਲਾਂ ਤੋਂ ਵੀਜ਼ਾ ਲਈ ਅਰਜ਼ੀ ਦਿੱਤੀ ਹੋਈ ਸੀ, ਜੋ ਕਿ ਐਤਵਾਰ ਨੂੰ ਮਨਜ਼ੂਰ ਹੋਈ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਦਿੱਲੀ ਵਿਖੇ ਰਹਿ ਰਿਹਾ ਹੈ।
ਉਨ੍ਹਾਂ ਦੀ ਪਤਨੀ ਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਕਾਬੁਲ ਵਿਖੇ ਇੱਕ ਛੋਟੀ ਜਿਹੀ ਪਾਨ ਦੀ ਦੁਕਾਨ ਚਲਾਉਂਦੇ ਸਨ ਅਤੇ ਗੁਰਦੁਆਰੇ ਵਿੱਚ ਹੀ ਰਹਿੰਦੇ ਸਨ।
ਇਹ ਵੀ ਪੜ੍ਹੋ:
- ਅਫ਼ਗਾਨਿਸਤਾਨ: ਆਈਐੱਸ ਗਰੁੱਪ ਨੇ ਗੁਰਦੁਆਰਾ ''''ਕਰਤਾ-ਏ-ਪਰਵਾਨ'''' ''''ਤੇ ਹਮਲੇ ਦੀ ਜ਼ਿੰਮੇਵਾਰੀ ਲਈ
- ਅਫ਼ਗਾਨਿਸਤਾਨ ਦੀਆਂ ਫੁੱਟਬਾਲ ਖਿਡਾਰਨਾਂ ਦੀ ਤਾਲਿਬਾਨ ਤੋਂ ਬਚਣ ਦੀ ਯੋਜਨਾ ਫੇਲ੍ਹ ਹੁੰਦੇ-ਹੁੰਦੇ ਕਿਵੇਂ ਸਫ਼ਲ ਹੋਈ
- ਭਾਰਤੀ ਫੌਜ ਵਿੱਚ ਭਰਤੀ ਲਈ ਐਲਾਨੀ ਗਈ ‘ਅਗਨੀਪੱਥ’ ਸਕੀਮ ਕੀ ਹੈ, ਕੌਣ ਕਰ ਸਕਦਾ ਹੈ ਅਪਲਾਈ
ਪਿਛਲੇ ਸਾਲ ਦੇਸ਼ ਦੀ ਹਕੂਮਤ ਉੱਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤਕਰੀਬਨ 150 ਸਿੱਖਾਂ ਨੇ ਇਸ ਗੁਰਦੁਆਰੇ ਵਿਚ ਸ਼ਰਨ ਲਈ ਸੀ।
ਪਾਲ ਕੌਰ ਨੇ ਆਖਿਆ,"ਜੇਕਰ ਉਨ੍ਹਾਂ ਨੂੰ ਇਹ ਵੀਜ਼ਾ ਪਹਿਲਾਂ ਮਿਲ ਜਾਂਦਾ ਤਾਂ ਉਹ ਦਰਦਨਾਕ ਮੌਤ ਨਾ ਮਰਦੇ। ਸਾਨੂੰ ਜਿਸ ਗੱਲ ਦਾ ਡਰ ਸੀ ਉਹੀ ਹੋਇਆ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਇਸਲਾਮਿਕ ਸਟੇਟ ਖੋਰਾਸਨ ਪ੍ਰੋਵਿੰਸ (ਆਈਐਸਕੇਪੀ) ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਗਰੁੱਪ ਨੇ ਕਿਹਾ ਹੈ ਕਿ ਇਹ ਹਮਲਾ ਭਾਰਤੀ ਸਿਆਸਤਦਾਨਾਂ ਵਲੋਂ ਪੈਗੰਬਰ ਮੁਹੰਮਦ ਦੀ ਸ਼ਾਨ ਖਿਲਾਫ਼ ਕੀਤੀਆਂ ਵਿਵਾਦਤ ਟਿੱਪਣੀਆਂ ਦਾ ਬਦਲਾ ਸੀ।
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨੀਵਾਰ ਨੂੰ ਗੁਰਦੁਆਰਾ ''''ਕਰਤਾ-ਏ-ਪਰਵਾਨ'''' ''''ਤੇ ਇੱਕ ਅੱਤਵਾਦੀ ਹਮਲਾ ਹੋਇਆ ਸੀ।
ਇਸ ਹਮਲੇ ਵਿਚ ਇੱਕ ਨਾਗਰਿਕ ਅਤੇ ਇੱਕ ਤਾਲਿਬਾਨ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਸੀ। ਅਤੇ ਸੱਤ ਹੋਰ ਜਣੇ ਜਖ਼ਮੀ ਹੋਣ ਸਨ।
ਫਰਾਂਸ ਦੇ ਰਾਸ਼ਟਰਪਤੀ ਨੂੰ ਸੰਸਦ ਵਿੱਚ ਨਹੀਂ ਮਿਲੀ ਬਹੁਮਤ
ਫਰਾਂਸ ਵਿੱਚ ਐਤਵਾਰ ਨੂੰ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਤੋਂ ਬਾਅਦ ਰਾਸ਼ਟਰਪਤੀ ਇਮੈਨੁਅਲ ਮੈਕਰਾਨ ਦੀ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ।
ਇਹ ਚੋਣਾਂ ਪਾਰਟੀ ਲਈ ਅਹਿਮ ਸਨ ਕਿਉਂਕਿ ਇਸ ਤੋਂ ਮਿਲਣ ਵਾਲੇ ਬਹੁਮਤ ਨਾਲ ਉਨ੍ਹਾਂ ਦੀ ਪਾਰਟੀ ਘਰੇਲੂ ਏਜੰਡੇ ਲਾਗੂ ਕਰ ਸਕਦੀ ਸੀ।
ਇਨ੍ਹਾਂ ਹਾਲਾਤਾਂ ਤੋਂ ਬਾਅਦ ਪ੍ਰਧਾਨ ਮੰਤਰੀ ਐਲਿਜ਼ਾਬੈਥ ਬਾਰਨ ਨੇ ਆਖਿਆ ਕਿ ਫਰਾਂਸ ਨੇ ਨੈਸ਼ਨਲ ਅਸੈਂਬਲੀ ਨੂੰ ਲੈ ਕੇ ਅਜਿਹੇ ਹਾਲਾਤ ਨਹੀਂ ਦੇਖੇ।

ਖੱਬੇ ਪੱਖੀ ਪਾਰਟੀਆਂ ਨੂੰ ਇਕੱਠਾ ਕਰਕੇ ਗਠਬੰਧਨ ਬਣਾਉਣ ਵਾਲੇ ਮੈਲਨਚਾਨ ਵੱਲੋਂ ਮਜ਼ਬੂਤ ਪ੍ਰਦਰਸ਼ਨ ਕੀਤਾ ਗਿਆ।
ਕੁੱਲ 577 ਸੀਟਾਂ ਵਿਚੋਂ ਬਹੁਮਤ ਲਈ 289 ਸੀਟਾਂ ਜਿੱਤਣਾ ਜ਼ਰੂਰੀ ਸੀ।
ਸੰਵਿਧਾਨਕ ਕਾਨੂੰਨ ਦੇ ਪ੍ਰੋਫ਼ੈਸਰ ਡਾਮਿਨਿਕ ਰੌਸੀ ਨੇ ਖ਼ਬਰ ਏਜੰਸੀ ਏਐਫਪੀ ਨੂੰ ਆਖਿਆ,"ਬਹੁਮਤ ਨਾ ਹੋਣ ਕਾਰਨ ਫਰਾਂਸ ਦੇ ਰਾਸ਼ਟਰਪਤੀ ਨੂੰ ਕਈ ਅਹਿਮ ਫੈਸਲਿਆਂ ਨੂੰ ਲੈ ਕੇ ਸਮਝੌਤਾ ਕਰਨਾ ਪੈ ਸਕਦਾ ਹੈ।"
ਇਹ ਵੀ ਪੜ੍ਹੋ:
- ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
- ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
- ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ
https://www.youtube.com/watch?v=h0VKmESGoBc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)