ਕੀ ਪੈਂਚਰ ਪਰੂਫ਼ ਟਾਇਰ ਤੁਹਾਡੇ ਸਫ਼ਰ ਨੂੰ ਸੁਖਾਲਾ ਕਰਨ ਸਕਣਗੇ ਤੇ ਕਿਵੇਂ ਕੰਮ ਕਰਨਗੇ

Sunday, Jun 19, 2022 - 06:46 PM (IST)

ਕੀ ਪੈਂਚਰ ਪਰੂਫ਼ ਟਾਇਰ ਤੁਹਾਡੇ ਸਫ਼ਰ ਨੂੰ ਸੁਖਾਲਾ ਕਰਨ ਸਕਣਗੇ ਤੇ ਕਿਵੇਂ ਕੰਮ ਕਰਨਗੇ
ਪੈਂਚਰ ਹੋਇਆ ਟਾਇਰ
Getty Images
ਸਫ਼ਰ ਦੌਰਾਨ ਟਾਇਰ ਪੈਂਚਰ ਹੋਣਾ ਇੱਕ ਆਮ ਗੱਲ ਹੈ

ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਵਾਹਨ ਦਾ ਕਦੇ ਨਾ ਕਦੇ ਤਾਂ ਟਾਇਰ ਪੈਂਚਰ ਹੋਇਆ ਹੈ। ਸੜਕ ਵਿੱਚ ਅੱਧ ਰਸਤੇ ਜਦੋਂ ਤੁਸੀਂ ਕਿਤੇ ਜਾ ਰਹੇ ਹੋ ਤਾਂ ਟਾਇਰ ਪੈਂਚਰ ਹੋਣਾ ਸਾਰੇ ਸਫ਼ਰ ਦਾ ਸੁਆਦ ਫਿੱਕਾ ਕਰ ਸਕਦਾ ਹੈ।

ਹਾਲਾਂਕਿ ਹੁਣ ਸ਼ਾਇਦ ਟਾਇਰ ਪੈਂਚਰ ਹੋਣ ਦੇ ਦਿਨ ਜਲਦੀ ਹੀ ਪੁਰਾਣੀ ਗੱਲ ਹੋ ਜਾਣਗੇ।

ਅਮਰੀਕੀ ਟਾਈਰ ਨਿਰਮਾਤਾ ਕੰਪਨੀ ਗੁਡੀਅਰ ਨੇ ਬਿਨਾਂ ਹਵਾ ਤੋਂ ਚੱਲਣ ਵਾਲੇ ਟਾਇਰ ਵਿਕਸਿਤ ਕੀਤੇ ਹਨ। ਇਨ੍ਹਾਂ ਟਾਇਰਾਂ ਦੀ ਪਰਖ ਲਗਜ਼ਮਬਰਗ ਵਿੱਚ ਟੈਸਲਾ ਮੌਡਲ 3 ਦੀਆਂ ਕਾਰਾਂ ਉੱਪਰ ਕੀਤੀ ਜਾ ਰਹੀ ਹੈ। ਇੱਥੇ ਹਰ ਤਰ੍ਹਾਂ ਦੀਆਂ ਡਰਾਇਵਿੰਗ ਅਤੇ ਸੜਕੀ ਹਾਲਾਤ ਵਿੱਚ ਇਨ੍ਹਾਂ ਟਾਇਰਾਂ ਨੂੰ ਪਰਖਿਆ ਜਾ ਰਿਹਾ ਹੈ।

ਇਹ ਟਾਇਰ ਗਜਾਂ (ਸਪੌਕਸ) ਵਾਲੇ ਟਾਇਰਾਂ ਦੇ ਤਰੀਕੇ ਨਾਲ ਹੀ ਕੰਮ ਕਰਦੇ ਹਨ। ਬੱਸ ਇਨ੍ਹਾਂ ਵਿੱਚ ਇਹ ਗਜ ਨੁਮਾਂ ਬਣਤਰਾਂ ਪਲਾਸਟਿਕ ਦੀਆਂ ਹੀ ਹਨ। ਜੋ ਸਪਰਿੰਗਾਂ ਵਾਂਗ ਸੜਕ, ਕਾਰ ਦੀ ਗਤੀ ਆਦਿ ਦੇ ਹਿਸਾਬ ਨਾਲ ਫੈਲਦੀਆਂ ਸੁੰਗੜਦੀਆਂ ਹਨ।

Banner
BBC
  • ਬਿਨਾਂ ਹਵਾ ਵਾਲੇ ਟਾਇਰਾਂ ਉੱਪਰ ਕੰਪਨੀਆਂ ਕਾਫ਼ੀ ਦੇਰ ਤੋਂ ਕੰਮ ਕਰ ਰਹੀਆਂ ਹਨ
  • ਬਿਜਲੀ ਵਾਲੇ ਅਤੇ ਆਪਣੇ-ਆਪ ਚੱਲਣ ਵਾਲੇ ਵਾਹਨਾਂ ਦੇ ਵਿਕਾਸ ਨਾਲ ਟਾਇਰਾਂ ਦੀ ਭੂਮਿਕਾ ਵਿੱਚ ਬਦਲਾਅ ਆਇਆ ਹੈ।
  • ਹੁਣ ਅਜਿਹੇ ਟਾਇਰਾਂ ਦੀ ਮੰਗ ਵਧ ਰਹੀ ਹੈ ਜੋ ਝੰਜਟ ਮੁਕਤ ਹੋਣ ਅਤੇ ਹਮੇਸ਼ਾ ਚੱਲਣ ਲਈ ਤਿਆਰ ਮਿਲਣ।
  • ਕਈ ਖੇਤਰਾਂ ਵਿੱਚ ਟਾਇਰ ਦੇ ਪੈਂਚਰ ਹੋਣ ਨਾਲ ਉਤਪਾਦਕਤਾ ਪ੍ਰਭਾਵਿਤ ਹੁੰਦੀ ਹੈ
  • ਹਾਲਾਂਕਿ ਇਹ ਟਾਇਰ ਸੜਕ ਨਾਲ ਜ਼ਿਆਦਾ ਚਿਪਕ ਕੇ ਚੱਲਦੇ ਹਨ, ਜ਼ਿਆਦਾ ਘਿਸਦੇ ਹਨ ਅਤੇ ਸੜਕਾਂ ਤੋਂ ਲੱਗਣ ਵਾਲੇ ਝਟਕੇ ਵੀ ਸਵਾਰੀਆਂ ਤੱਕ ਜ਼ਿਆਦਾ ਪਹੁੰਚਦੇ ਹਨ।
Banner
BBC

ਇਨ੍ਹਾਂ ਟਾਇਰਾਂ ਨੂੰ ਨੌਨ-ਨਿਊਮੈਟਿਸਕ ਟਾਇਰ ਜਾਂ ਐੱਨਪੀਟੀ ਕਿਹਾ ਜਾ ਰਿਹਾ ਹੈ।

ਮਾਈਕਲ ਰਚਿਤਾ, ਗੂਡੀਅਰ ਕੰਪਨੀ ਦੇ ਸੀਨੀਅਰ ਪ੍ਰੋਗਰਾਮ ਮੈਨੇਜਰ ਹਨ। ਉਹ ਕਹਿੰਦੇ ਹਨ, ''''''''ਕੋਈ ਅਵਾਜ਼ ਨਹੀਂ ਹੋਵੇਗੀ, ਕੁਝ ਕੰਪਨ ਹੋਵੇਗੀ। ਅਸੀਂ ਅਜੇ ਸਿੱਖ ਰਹੇ ਹਾਂ ਕਿ ਸਫ਼ਰ ਨੂੰ ਮੁਲਾਇਮ ਕਿਵੇਂ ਬਣਾਇਆ ਜਾਵੇ ਪਰ ਸਾਨੂੰ ਲਗਦਾ ਹੈ ਕਿ ਕਾਰਗੁਜ਼ਾਰੀ ਤੋਂ ਤੁਸੀਂ ਹੈਰਾਨ ਰਹਿ ਜਾਓਗੇ।''''

ਟਾਇਰ
Getty Images
ਬਿਨਾਂ ਹਵਾ ਦੇ ਟਾਇਰਾਂ ਵਿੱਚ ਪਲਾਸਟਿਕ ਦੇ ਗਜ਼ਾਂ ਵਰਗੀਆਂ ਸੰਰਚਨਾਵਾਂ ਟਾਇਰ ਨੂੰ ਸਹਾਰਾ ਦਿੰਦੀਆਂ ਹਨ

ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਨੇ ਟਾਇਰਾਂ ਪ੍ਰਤੀ ਸਾਡੀ ਲੋੜ ਨੂੰ ਬਦਲ ਦਿੱਤਾ ਹੈ। ਡਿਲਿਵਰੀ ਅਤੇ ਸ਼ਟਲ ਕੰਪਨੀਆਂ ਅਜਿਹੇ ਟਾਇਰਾਂ ਦੀ ਮੰਗ ਕਰ ਰਹੀਆਂ ਹਨ ਜਿਨ੍ਹਾਂ ਦੀ ਘੱਟ ਤੋਂ ਘੱਟ ਦੇਖਰੇਖ ਕਰਨੀ ਪਵੇ, ਪੈਂਚਰ ਨਾ ਹੋਵੇ, ਰੀਸਾਈਕਲ ਕੀਤੇ ਜਾ ਸਕਣ।

ਆਪਣੇ ਆਪ ਚੱਲਣ ਵਾਲੇ ਵਾਹਨਾਂ ਦੇ ਸਦਕਾ ਇਹ ਮੰਗ ਵੀ ਉੱਠ ਰਹੀ ਹੈ ਕਿ ਟਾਇਰਾਂ ਵਿੱਚ ਅਜਿਹੇ ਸੈਂਸਰ ਲੱਗੇ ਹੋਣ ਕਿ ਉਹ ਚੱਲਣ ਤੋਂ ਪਹਿਲਾਂ ਸੜਕ ਦਾ ਜਾਇਜ਼ਾ ਲੈ ਸਕਣ।

ਇਸ ਤੋਂ ਇਲਾਵਾ ਸ਼ਹਿਰੀ ਇਲਾਕਿਆਂ ਵਿੱਚ ਲੋਕ ਕਾਰ ਖਰੀਦਣ ਦੀ ਥਾਂ ’ਤੇ ਕਾਰ ਸਾਂਝੀ ਕਰਨ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਇਸ ਸੂਰਤ ਵਿੱਚ ਇੱਕ ਪੈਂਚਰ ਟਾਇਰ ਵਾਲੀ ਕਾਰ ਕੋਈ ਕਮਾਈ ਨਹੀਂ ਕਰ ਸਕਦੀ।

ਇਨ੍ਹਾਂ ਟਾਇਰਾਂ ਦੀ ਪਰਖ ਦੌਰਾਨ ਕਿਵੇਂ ਦੀ ਕਾਰਗੁਜ਼ਾਰੀ ਹੈ

ਰਚਿਤਾ ਕਹਿੰਦੇ ਹਨ ਕਿ ਹਾਲਾਂਕਿ ਹਵਾ ਵਾਲੇ ਟਾਇਰ ਤਾਂ ਰਹਿਣਗੇ ਪਰ ਮਿਲੇਜੁਲੇ ਹੱਲ ਦੀ ਵੀ ਲੋੜ ਹੈ। ਖਾਸ ਕਰਕੇ ਜਦੋਂ ਦੁਨੀਆਂ ਸਵੈਚਾਲਿਤ ਗੱਡੀਆਂ ਦੇ ਦੌਰ ਵਿੱਚ ਦਾਖਲ ਹੋ ਰਹੀ ਹੈ ਤਾਂ ਅਜਿਹੇ ਟਾਇਰ ਜਿੰਨ੍ਹਾਂ ਦੀ ਦੇਖਰੇਖ ਨਾ ਕਰਨੀ ਪਵੇ ਉਨ੍ਹਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ।''''''''

ਗੂਡੀਅਰ ਕੰਪਨੀ ਦੀ ਪ੍ਰਯੋਗਸ਼ਾਲਾ ਵਿੱਚ ਇਨ੍ਹਾਂ ਟਾਇਰਾਂ ਨੂੰ 24 ਘੰਟੇ ਲਗਾਤਾਰ ਵੱਖ-ਵੱਖ ਸੜਕੀ ਹਾਲਤਾਂ ਅਤੇ ਗਤੀ ਹੇਠ ਪਰਖਿਆ ਜਾਂਦਾ ਹੈ।

ਇਸ ਦਾ ਮਤਲਬ ਹੈ ਟਾਇਰ ਕਈ ਹਜ਼ਾਰ ਮੀਲ ਲਗਾਤਾਰ ਦੀ ਚਲਾਈ ਬਰਦਾਸ਼ਤ ਕਰਦੇ ਹਨ। ਇਸ ਦੌਰਾਨ ਕਈ ਸਪੋਕਸ (ਗਜ਼ ਵਰਗੀਆਂ ਬਣਤਰਾਂ) ਦਾ ਰੂਪ ਖਰਾਬ ਹੋ ਜਾਂਦਾ ਹੈ, ਕੁਝ ਟੁੱਟ ਜਾਂਦੇ ਹਨ ਪਰ ਢਾਂਚਾ ਕੰਮ ਕਰਨਾ ਜਾਰੀ ਰੱਖਦਾ ਹੈ।

ਰਚਿਤਾ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਟੈਸਟ ਕਰਨਾ ’ਤੇ ਸਿੱਖਣਾ ਅਤੇ ਫਿਰ ਟੈਸਟ ਕਰਨਾ ਅਤੇ ਸਿੱਖਣ ਵਾਲੀ ਹੈ। ਹਾਲਾਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਅਜਿਹੇ ਪੜਾਅ ’ਤੇ ਪਹੁੰਚ ਚੁੱਕੇ ਹਨ ਜੋ ਉਨ੍ਹਾਂ ਵਿੱਚ ਵਿਸ਼ਵਾਸ ਜਗਾਉਂਦੀ ਹੈ।

ਗੁਡੀਅਰ ਦੀ ਸ਼ਰੀਕ ਕੰਪਨੀ ਮਿਸ਼ਲਿਨ ਅਜਿਹੇ ਹੀ ਟਾਇਰਾਂ ਉੱਪਰ ਜਨਰਲ ਮੋਟਰ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਕੰਪਨੀ ਇਹ ਕੰਮ 2019 ਤੋਂ ਕਰ ਰਹੀ ਹੈ। ਫਰਵਰੀ ਵਿੱਚ ਖ਼ਬਰਾਂ ਸਨ ਕਿ ਮਿਸ਼ਲਿਨ ਦੇ ਪੈਂਚਰ ਪਰੂਫ਼ ਟਾਇਰ ਸ਼ਾਇਦ ਸ਼ੈਵਰੌਲਿਟ ਦੀ ਇਲਕੈਟਰਿਕ ਬੋਲਟ ਤੋਂ ਬਜ਼ਾਰ ਵਿੱਚ ਆ ਸਕਦੇ ਹਨ। ਜਨਰਲ ਮੋਟਰ ਇਸ ਕਾਰ ਦੀ ਯੋਜਨਾ 2024 ਲਈ ਬਣਾ ਰਹੀ ਹੈ।

ਮਿਸ਼ਲਿਨ ਦੇ ਟਾਇਰਾਂ ਵਿੱਚ ਉੱਚ-ਸ਼ਕਤੀ ਰੈਜ਼ਿਨ ਦੇ ਬਣੇ ਹਨ ਜਿਨ੍ਹਾਂ ਵਿੱਚ ਫਾਈਬਰਗਲਾਸ ਅਤੇ ਕੰਪੋਜ਼ਿਟ ਰਬਰ ਵੀ ਹੈ। (ਇਸ ਲਈ ਮਿਸ਼ਲਿਨ ਕੰਪਨੀ ਨੇ 50 ਪੇਟੈਂਟ ਅਪਲਾਈ ਕੀਤੇ ਹਨ।) ਇਹ ਮਟੀਰੀਅਨ ਦੀ ਬਣਤਰ ਨੂੰ ਅਲੂਮੀਨੀਅਮ ਦੇ ਪਹੀਏ ਦੁਆਲੇ ਲਗਾਇਆ ਜਾਵੇਗਾ।

ਮਿਸ਼ਲਿਨ ਲੰਬੀ ਖੋਜ ਕਰਨ ਦੇ ਰਾਹ ਉੱਪਰ

ਮਿਸ਼ਲਿਨ ਹਵਾ-ਰਹਿਤ ਟਾਇਰਾਂ ਵਿੱਚ ਮੋਹਰੀ ਰਹੀ ਹੈ। ਕੰਪਨੀ ਦੇ ਅਜਿਹੇ ਟਾਇਰ ਸਾਲ 2005 ਤੋਂ ਧੀਮੀ ਗਤੀ ਵਾਲੇ ਵਾਹਨਾਂ ਵਿੱਚ ਵਰਤੇ ਜਾ ਰਹੇ ਹਨ।

ਹਾਲਾਂਕਿ ਇਸ ਤਕਨੀਕ ਨੂੰ ਸੜਕੀ ਹਾਲਾਤ ਮੁਤਾਬਕ ਢਾਲਣਾ ਇੱਕ ਵੱਡੀ ਚੁਣੌਤੀ ਸੀ। ਕੰਪਨੀ ਦੇ ਅਧਿਕਾਰੀ ਰੌਜਿਟ ਕਹਿੰਦੇ ਹਨ ਕਿ ਹਾਲਾਂਕਿ ਟਾਇਰ ਬਣਾਉਣ ਦਾ 130 ਸਾਲ ਦਾ ਅਨੁਭਵ ਹੈ ਪਰ ਫਿਰ ਵੀ ਹਵਾ ਰਹਿਤ ਤਕਨੌਲੋਜੀ ਅਜੇ ਬਹੁਤ ਨਵੀਨ ਹੈ।

ਮਿਸ਼ਲਿਨ ਨੇ ਆਪਣੇ ਟਾਇਰਾਂ ਨੂੰ ਯੂਨੀਕ ਪੰਕਚਰ ਪਰੂਫ਼ ਟਾਇਰ ਸਿਸਟਮ (ਯੂਪਿਟਸ) ਨਾਮ ਦਿੱਤਾ ਹੈ।

ਟਾਇਰ
Getty Images
ਮਿਸ਼ਲਿਨ ਨੇ ਹਵਾ ਰਹਿਤ ਟਾਇਰ ਟਵੀਲ ਨਾਮ ਹੇਠ 2005 ਵਿੱਚ ਬਜ਼ਾਰ ਵਿੱਚ ਉਤਾਰੇ ਸਨ ਪਰ ਇਹ ਜ਼ਿਆਦਾ ਤਰ ਧੀਮੀ ਰਫ਼ਤਾਰ ਵਾਲੇ ਵਾਹਨਾਂ ਵਿੱਚ ਵਰਤੇ ਜਾਂਦੇ ਹਨ

ਕੰਪਨੀ ਕੋਲ ਇਸ ਲਈ ਆਉਣ ਵਾਲੇ ਕਈ ਸਾਲਾਂ ਦੀ ਵਿਉਂਤਬੰਦੀ ਹੈ। ਕੰਪਨੀ ਅਜਿਹਾ ਟਾਇਰ ਬਣਾਉਣਾ ਚਾਹੁੰਦੀ ਹੈ ਜੋ ਹਵਾ ਰਹਿਤ ਹੋਵੇ, ਕਨੈਕਟਡ ਹੋਵੇ, 3ਡੀ ਪ੍ਰਿੰਟਿੰਗ ਨਾਲ ਬਣਾਇਆ ਜਾ ਸਕੇ ਅਤੇ ਅਜਿਹੇ ਮਟੀਰੀਅਲ ਦਾ ਬਣਿਆ ਹੋਵੇ ਜੋ ਮੁੜ ਤੋਂ ਵਰਤਿਆ ਜਾ ਸਕੇ।

ਮਿਸ਼ਲਿਨ ਦਾ ਦਾਅਵਾ ਹੈ ਕਿ ਇਨ੍ਹਾਂ ਟਾਇਰਾਂ ਨੂੰ ਸਿਫ਼ਰ ਰੱਖਰਖਾਅ ਦੀ ਲੋੜ ਹੋਵੇਗੀ।

ਇਨ੍ਹਾਂ ਟਾਇਰਾਂ ਦੀ ਇਹ ਵੀ ਸਮੱਸਿਆ ਹੈ ਕਿ ਇਹ ਚਲਦੇ ਸਮੇਂ ਸੜਕ ਨਾ ਚਿਪਕ ਕੇ ਚੱਲਦੇ ਹਨ ਜਿਸ ਨਾਲ ਜ਼ਿਆਦਾ ਘਸਦੇ ਹਨ। ਇਸ ਨਾਲ ਊਰਜਾ ਦੀ ਖਪਤ ਵਧਦੀ ਹੈ ਅਤੇ ਇੰਜਣ ਉੱਤੇ ਦਬਾਅ ਪੈਂਦਾ ਹੈ।

ਇਸ ਦੇ ਨਾਲ ਹੀ ਤੁਹਾਨੂੰ ਸੜਕ ਉੱਪਰ ਚੱਲ ਰਹੇ ਟਾਇਰਾਂ ਦੀ ਅਵਾਜ਼ ਵੀ ਸੁਣਾਈ ਦਿੰਦੀ ਹੈ।

ਹਵਾ ਵਾਲੇ ਟਾਇਰਾਂ ਨਾਲੋਂ ਅਨੁਭਵ ਕਿੰਨਾ ਵੱਖਰਾ ਹੋਵੇਗਾ

ਟਾਇਰ ਟੈਕਨੌਲੋਜੀ ਇੰਟਰਨੈਸ਼ਨਲ ਦੇ ਮੈਟ ਰੌਸ ਮੁਤਾਬਕ ਜਦੋਂ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਵਿੱਚ ਇੰਜਣ ਦੀ ਅਵਾਜ਼ ਲਗਭਗ ਖ਼ਤਮ ਹੋ ਰਹੀ ਹੈ ਤਾਂ ਟਾਇਰਾਂ ਸ਼ੋਰ ਦਾ ਇੱਕ ਵੱਡਾ ਸਰੋਤ ਬਣ ਸਕਦੇ ਹਨ।

ਇਸ ਤੋਂ ਇਲਵਾ ਇਹ ਟਾਇਰ ਝਟਕਿਆਂ ਨੂੰ ਸੋਖਦੇ ਨਹੀਂ ਹਨ ਸਗੋਂ ਇਨ੍ਹਾਂ ਨੂੰ ਕਾਰ ਦੇ ਅੰਦਰ ਤੱਕ ਪਹੁੰਚਾ ਦਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਹਵਾ ਵਾਲੇ ਟਾਇਰਾਂ ਸਦਕਾ ਮੱਖਣ ਵਰਗੇ ਸਫ਼ਰ ਦੀ ਆਦਤ ਪਈ ਹੈ ਉਨ੍ਹਾਂ ਨੂੰ ਇਨ੍ਹਾਂ ਦੇ ਆਦੀ ਹੋਣ ਵਿੱਚ ਸਮਾਂ ਲੱਗ ਸਕਦਾ ਹੈ।

ਗਾਹਕਾਂ ਤੋਂ ਵੀ ਪਹਿਲਾਂ ਕੰਪਨੀਆਂ ਲਈ ਫਿਕਰ ਦੀ ਗੱਲ ਰੈਗੂਲੇਟਰ ਹਨ।

ਸਰਕਾਰਾਂ ਮੰਗ ਕਰਨਗੀਆਂ ਕਿ ਇਹ ਟਾਇਰ ਸਖਤ ਸੁਰੱਖਿਆ ਕੌਸਟੀਆਂ ਉੱਪਰ ਖਰੇ ਉਤਰਨ। ਕੰਪਨੀਆਂ ਨੂੰ ਇਸ ਖੋਜ ਵਿੱਚ ਬਹੁਤ ਪੈਸਾ ਲਗਾਉਣਾ ਪਵੇਗਾ ਅਤੇ ਸਪਲਾਈ ਚੇਨ ਵਿਕਸਿਤ ਕਰਨ ਵਿੱਚ ਕਈ ਸਾਲ ਦਾ ਸਮਾਂ ਲੱਗੇਗਾ।

ਟਾਇਰ ਨਿਰਮਾਤਾ ਕੰਪਨੀਆਂ ਨੂੰ ਲਗਦਾ ਹੈ ਕਿ ਪੈਂਚਰ ਪਰੂਫ਼ ਟਾਇਰਾਂ ਦੀ ਮਿਲਟਰੀ, ਆਪਦਾ ਰਿਸਪਾਂਸ, ਸੁਰੱਖਿਆ ਵਾਹਨਾਂ ਵਰਗੇ ਖੇਤਰਾਂ ਦੀ ਵਿਸ਼ੇਸ਼ ਦਿਲਚਸਪੀ ਹੋ ਸਕਦੀ ਹੈ।

ਦੱਖਣੀ ਕੋਰੀਆ ਦੀ ਕੰਪਨੀ ਆਈ-ਫਲੈਕਸ ਨੇ ਪੈਂਚਰ ਪਰੂਫ਼ ਟਾਇਰਾਂ ਦਾ ਇੱਕ ਤਾਜ਼ਾ ਸੰਸਕਰਣ ਇਸੇ ਸਾਲ ਜਨਵਰੀ ਵਿੱਚ ਬਜ਼ਾਰ ਵਿੱਚ ਉਤਾਰਿਆ। ਇਹ ਰਵਾਇਤੀ ਟਾਇਰਾਂ ਨਾਲੋਂ ਛੋਟਾ ਅਤੇ ਬਣਤਰ ਵਿੱਚ ਮਧੂ ਮੱਖੀਆਂ ਦੇ ਛੱਤੇ ਵਰਗਾ ਸੀ।

ਦੁਨੀਆਂ ਦੀ ਮੋਹਰੀ ਟਾਇਰ ਨਿਰਮਾਤਾ ਕੰਪਨੀ ਬਰਿਜਸਟੋਨ ਦੀ ਦਿਲਚਸਪੀ ਇਨ੍ਹਾਂ ਟਾਇਰਾਂ ਦੀ ਸਨਅਤੀ ਮੰਗ ਵੱਲ ਹੈ ਜਿਵੇਂ ਖੇਤੀਬਾੜੀ, ਖਣਨ, ਅਚਤੇ ਉਸਾਰੀ ਜਿੱਥੇ ਟਾਇਰ ਦੇ ਪੈਂਚਰ ਹੋਣ ਕਾਰਨ ਉਤਾਪਾਦਕਤਾ ਵਿੱਚ ਭਾਰੀ ਰੁਕਾਵਟ ਪੈਂਦੀ ਹੈ।

ਹਾਲਾਂਕਿ ਸ਼ੁਰੂ ਵਿੱਚ ਇਹ ਹਵਾ ਰਹਿਤ ਟਾਇਰ ਮਹਿੰਗੇ ਹੋਣਗੇ ਪਰ ਇਸ ਖੇਤਰ ਵਿੱਚ 3ਡੀ ਪ੍ਰਿੰਟਿਗ ਵਰਗੀ ਤਕਨੀ ਦੀ ਵਰਤੋਂ ਕ੍ਰਾਂਤੀਕਾਰੀ ਸਾਬਤ ਹੋ ਸਕਦੀ ਹੈ।

ਇਸ ਸਭ ਦੇ ਮੁਕਾਬਲ ਕੌਂਟੀਨੈਂਟਲ ਟਾਇਰ ਕੰਪਨੀ ਅਜਿਹੇ ਟਾਇਰ ਬਣਾ ਰਹੀ ਹੈ ਜਿਨ੍ਹਾਂ ਵਿੱਚ ਆਪਣੇ-ਆਪ ਹਵਾ ਭਰੀ ਜਾਵੇ। ਕੰਪਨੀ ਟਾਇਰਾਂ ਵਿੱਚ ਅਜਿਹੇ ਸੈਂਸਰ ਲਗਾ ਰਹੀ ਹੈ ਜੋ ਟਾਇਰ ਵਿੱਚ ਹਵਾ ਦਾ ਬਿਹਤਰੀਨ ਦਬਾਅ ਬਣਾ ਕੇ ਰੱਖਣਗੇ।

ਕੌਂਟੀਨੈਂਟਲ ਟਾਇਰ ਕੰਪਨੀ ਵੀ ਹਾਲਾਂਕਿ ਹੋਰ ਕੰਪਨੀਆਂ ਵਾਂਗ ਅਜਿਹੇ ਟਾਇਰ ਬਣਾਉਣ ਵੱਲ ਵਧ ਰਹੀ ਹੈ ਜੋ ਵਾਤਾਵਰਣ ਪ੍ਰਤੀ ਮਿੱਤਰਤਾਪੂਰਨ ਹੋਣ। ਕੰਪਨੀ ਇਨ੍ਹਾਂ ਵਿੱਚ ਵਰਤੀਆਂ ਗਈਆਂ ਪਲਾਸਟਿਕ ਬੋਤਲਾਂ ਵਰਤਣ ਦੀ ਵਿਉਂਤ ਬਣਾ ਰਹੀ ਹੈ।

ਕੌਂਟੀਨੈਂਟਲ ਅਤੇ ਗੁਡੀਅਰ ਕੰਪਨੀਆਂ ਡੈਂਡਲੀਨ ਨਾਮ ਦੇ ਫੁੱਲ ਉੱਪਰ ਖੋਜ ਕਰ ਰਹੀਆਂ ਹਨ ਤਾਂ ਜੋਂ ਇਨ੍ਹਾਂ ਵਿੱਚੋਂ ਪਲਾਸਟਿਕ ਵਰਗਾ ਮਾਦਾ ਹਾਸਲ ਕੀਤਾ ਜਾ ਸਕੇ।

ਹਾਲਾਂਕਿ ਰਵਾਇਤੀ ਸਮੱਗਰੀ ਦੇ ਮੁਕਾਬਲੇ ਹੰਢਣਸਾਰ ਸਮੱਗਰੀ ਸੀਮਤ ਮਾਤਰਾ ਵਿੱਚ ਉੱਪਲਭਧ ਹੈ।

ਇਹ ਵੀ ਪੜ੍ਹੋ:

https://www.youtube.com/watch?v=Z4Bum9Ln5Cw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News