ਨੁਪੁਰ ਸ਼ਰਮਾ ਟਿੱਪਣੀ ਵਿਵਾਦ : ''''ਪਤੀ ਤੇ ਪੁੱਤ ਜੇਲ੍ਹ ਵਿਚ ਹਨ, ਮੈਨੂੰ ਡਰ ਹੈ ਕਿ ਮੇਰੇ ਘਰ ਉੱਤੇ ਬੁਲਡੋਜ਼ਰ ਚਲਾ ਦਿੱਤਾ ਜਾਵੇਗਾ''''
Saturday, Jun 18, 2022 - 07:31 AM (IST)


ਭਾਰਤ ਅਤੇ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਦੇ ਇੱਕ ਆਗੂ ਵੱਲੋਂ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਮੁਸਲਮਾਨਾਂ ਦੇ ਇੱਕ ਸਮੂਹ ਨੂੰ ਕੁੱਟੇ ਜਾਣ ਦੀ ਵੀਡੀਆ ਸਾਂਝੀ ਕੀਤੀ ਗਈ।
ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਭਾਜਪਾ ਆਗੂ ਨੇ ਇਸ ਕੁੱਟਮਾਰ ਨੂੰ ਸਮੂਹ ਪ੍ਰਤੀ '''''''' ਮੋੜਵਾਂ ਤੋਹਫ਼ਾ'''''''' ਕਹਿ ਕੇ ਪੁਲਿਸ ਦੇ ਕਾਰੇ ਦੀ ਤਾਰੀਫ਼ ਕੀਤੀ ਹੈ।
ਇਸ ਵਿੱਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਿਨ੍ਹਾਂ ਲੋਕਾਂ ਨੂੰ ਕੁੱਟਿਆ ਗਿਆ ਉਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਜ਼ੀਜ਼ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
"ਇਹ ਮੇਰਾ ਭਰਾ ਹੈ, ਉਹ ਉਸ ਨੂੰ ਬਹੁਤ ਕੁੱਟ ਰਹੇ ਹਨ, ਉਹ ਬਹੁਤ ਚੀਕਾਂ ਮਾਰ ਰਿਹਾ ਹੈ।"
ਜ਼ੇਬਾ ਨੇ ਜਦੋਂ ਆਪਣੇ ਛੋਟੇ ਭਰਾ ਸੈਫ਼ ਦੀ ਇੱਕ ਦੁਖਦਾਈ ਵੀਡੀਓ ਦੇਖਣ ਲਈ ਆਪਣਾ ਮੋਬਾਈਲ ਫੋਨ ਫੜਿਆ ਤਾਂ ਉਸ ਦੇ ਹੱਥ ਕੰਬ ਰਹੇ ਸਨ ਅਤੇ ਰੋ ਰਹੀ ਸੀ।
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ੇਬਾ ਨੂੰ ਉਨ੍ਹਾਂ ਦੇ ਘਰ ਵਿੱਚ ਰਿਸ਼ਤੇਦਾਰ ਦਿਲਾਸਾ ਦੇ ਰਹੇ ਹਨ। ਜ਼ੇਬਾ ਦੱਸਦੇ ਹਨ, ''''''''ਮੈਂ ਇਸ ਵੱਲ ਦੇਖ ਵੀ ਨਹੀਂ ਸਕਦੀ, ਉਸ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਜਾ ਰਿਹਾ ਹੈ।''''''''
ਦਿਲ ਦੁਖਾਉਣ ਵਾਲੀ ਫੁਟੇਜ ਵਿੱਚ ਉੱਤਰ ਪ੍ਰਦੇਸ਼ ਦੇ ਮੁਲਾਜ਼ਮ ਨੂੰ ਹਿਰਾਸਤ ਵਿੱਚ ਲਏ ਮੁਸਲਿਮ ਵਿਅਕਤੀਆਂ ਦੇ ਇੱਕ ਸਮੂਹ ਨੂੰ ਕੁੱਟ ਰਹੇ ਹਨ, ਜਿਨ੍ਹਾਂ ਵਿੱਚ ਜ਼ੇਬਾ ਦਾ ਭਰਾ ਵੀ ਸ਼ਾਮਲ ਹੈ।
ਅਫ਼ਸਰਾਂ ਨੂੰ ਵਿਅਕਤੀਆਂ ਨੂੰ ਡੰਡੇ ਨਾਲ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ ਜੋ ਉਸ ਨੂੰ ਬੇਸਬਾਲ ਦੇ ਬੱਲੇ ਦੀ ਤਰ੍ਹਾਂ ਘੁੰਮਾਉਂਦੇ ਹਨ। ਡੰਡੇ ਦੇ ਹਰ ਵਾਰ ''''ਤੇ ਚੀਕਣ ਦੀ ਆਵਾਜ਼ ਆਉਂਦੀ ਹੈ।
ਡਰ ਦੇ ਮਾਰੇ ਸਮੂਹ ਵਿੱਚੋਂ ਕੁਝ ਲੋਕ ਕੰਧ ਨਾਲ ਲੱਗ ਜਾਂਦੇ ਹਨ ਅਤੇ "ਦੁੱਖ ਲੱਗਦਾ ਹੈ, ਦੁੱਖ ਲੱਗਦਾ ਹੈ...ਨਹੀਂ!" ਚੀਕਦੇ ਹਨ।
ਨੁਪੁਰ ਸ਼ਰਮਾ ਦਾ ਮਾਮਲਾ
ਕੁਟਾਪਾ ਜਾਰੀ ਰਹਿੰਦਾ ਹੈ ਤੇ ਇੱਕ ਹਰੇ ਰੰਗ ਦੀ ਟੀ-ਸ਼ਰਟ ਵਾਲਾ ਵਿਅਕਤੀ ਬੇਨਤੀ ਵਿੱਚ ਆਪਣੇ ਹੱਥ ਜੋੜਦਾ ਹੈ।
ਚਿੱਟੇ ਕੁੜਤੇ ਵਾਲੇ ਸੈਫ਼ ਆਤਮ ਸਮਰਪਣ ਵਾਲੀ ਮੁੱਦਰਾ ਵਿੱਚ ਆਪਣੀਆਂ ਬਾਹਾਂ ਉੱਪਰ ਚੁੱਕਦੇ ਹਨ।
24 ਸਾਲਾ ਸੈਫ ਉਨ੍ਹਾਂ ਦਰਜਨਾਂ ਮੁਸਲਿਮ ਵਿਅਕਤੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਪੁਲਿਸ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ।
ਵੀਡੀਓ: ਨੁਪੁਰ ਸ਼ਰਮਾ ਕੌਣ ਹੈ, ਜਿਸਦੀ ਟਿਪਣੀ ਨੇ ਖਾੜੀ ਮੁਲਕ ਭਾਰਤ ''''ਤੇ ਭੜਕੇ
ਸੱਤਾਧਾਰੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਕੌਮੀ ਬੁਲਾਰਾ ਨੁਪੁਰ ਸ਼ਰਮਾ ਦੁਆਰਾ ਪੈਗੰਬਰ ਮੁਹੰਮਦ ਬਾਰੇ ਭੜਕਾਊ ਟਿੱਪਣੀਆਂ ਤੋਂ ਭਖੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸਹਾਰਨਪੁਰ ਦੀ ਮਸਜਿਦ ਵਿੱਚ ਪ੍ਰਦਰਸ਼ਨ ਕੀਤਾ।
ਪਾਰਟੀ ਨੇ ਬਾਅਦ ਵਿੱਚ ਖਾੜੀ ਦੇਸ਼ਾਂ ਦੇ ਵਿਰੋਧ ਅਤੇ ਦਬਾਅ ਦੇ ਕਾਰਨ ਨੁਪੁਰ ਨੂੰ ਮੁਅੱਤਲ ਕਰ ਦਿੱਤਾ, ਅਤੇ ਕਿਹਾ ਕਿ ਪਾਰਟੀ ਕਿਸੇ ਵੀ ਧਰਮ ਦਾ ਅਪਮਾਨ ਕਰਨ ਦਾ ਵਿਰੋਧ ਕਰਦੀ ਹੈ।
ਸਹਾਰਨਪੁਰ ਵਿੱਚ ਵਿਰੋਧ ਪ੍ਰਦਰਸ਼ਨ ਕਾਫ਼ੀ ਹੱਦ ਤੱਕ ਸ਼ਾਂਤਮਈ ਰਿਹਾ, ਭੀੜ ਸ਼ਹਿਰ ਦੀਆਂ ਦੁਕਾਨਾਂ ਦੇ ਅੱਗੋਂ ਲੰਘਦੀ ਹੋਈ ਮਸਜਿਦ ਤੋਂ ਮਾਰਚ ਕਰ ਰਹੀ ਸੀ।
ਜਿਵੇਂ ਹੀ ਤਣਾਅ ਵਧਿਆ, ਹਿੰਦੂਆਂ ਦੀ ਮਲਕੀਅਤ ਵਾਲੀਆਂ ਕੁਝ ਦੁਕਾਨਾਂ ''''ਤੇ ਹਮਲੇ ਕੀਤੇ ਗਏ, ਅਤੇ ਦੋ ਕਾਰੋਬਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ।

ਪੁਲਿਸ ਨੇ ਦਸਤਾਵੇਜ਼ਾਂ ਵਿੱਚ ਸੈਫ਼ ਅਤੇ 30 ਹੋਰਾਂ ''''ਤੇ ''''''''ਦੰਗੇ ਕਰਨ, ਹਿੰਸਾ ਭੜਕਾਉਣ'''''''', ''''''''ਸਵੈ-ਇੱਛਾ ਨਾਲ ਇੱਕ ਸਰਕਾਰੀ ਕਰਮਚਾਰੀ'''''''' ਨੂੰ ਸੱਟ ਪਹੁੰਚਾਉਣ ਅਤੇ ਜੀਵਨ ਨੂੰ ਖ਼ਤਰੇ ਵਿੱਚ ਪਾਉਣ ਸਮੇਤ ਹੋਰ ਇਲਜ਼ਾਮ ਲਗਾਏ ਹਨ।
''''ਟਿੱਕ ਬੁੱਕ ਕਰਵਾਉਣ ਗਿਆ ਸੀ ਪੁਲਿਸ ਨੇ ਫੜ ਲਿਆ''''
ਗੱਤੇ ਵੇਚ ਕੇ ਮਾਮੂਲੀ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਸੈਫ਼ ਵਿਰੋਧ ਪ੍ਰਦਰਸ਼ਨ ਵਿੱਚ ਵੀ ਨਹੀਂ ਸੀ ਅਤੇ ਉਹ ਬੇਕਸੂਰ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਆਪਣੇ ਦੋਸਤ ਲਈ ਬੱਸ ਦੀ ਟਿਕਟ ਬੁੱਕ ਕਰਨ ਲਈ ਘਰੋਂ ਨਿਕਲਿਆ ਸੀ, ਜਦੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸਹਾਰਨਪੁਰ ਦੇ ਕੋਤਵਾਲੀ ਥਾਣੇ ਲਿਜਾਇਆ ਗਿਆ।
ਜਦੋਂ ਜ਼ੇਬਾ ਉਸ ਨੂੰ ਮਿਲਣ ਉੱਥੇ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਦੇ ਸਰੀਰ ''''ਤੇ ਸੱਟਾਂ ਦੇ ਨਿਸ਼ਾਨ ਦੇਖੇ: "ਉਹ ਸਾਰੀ ਕੁੱਟਮਾਰ ਨਾਲ ਨੀਲਾ ਹੋ ਗਿਆ ਸੀ, ਉਹ ਬੈਠ ਵੀ ਨਹੀਂ ਸਕਦਾ ਸੀ।"

ਵੀਡੀਓ, ਜੋ ਸਪੱਸ਼ਟ ਤੌਰ ''''ਤੇ ਪੁਲਿਸੀਆ ਬੇਰਹਿਮੀ ਨੂੰ ਦਿਖਾਉਂਦੀ ਹੈ, ਨੂੰ ਭਾਜਪਾ ਦੇ ਇੱਕ ਚੁਣੇ ਹੋਏ ਨੁਮਾਇੰਦੇ ਸ਼ਲਭ ਤ੍ਰਿਪਾਠੀ ਵੱਲੋਂ ਸਾਂਝਾ ਕੀਤਾ ਗਿਆ ਤੇ ਇਹ ਵਾਇਰਲ ਹੋ ਗਈ, ਜਿਸ ਨੇ ਵੀਡੀਓ "ਮੁਜ਼ਾਹਰਾਕਾਰੀਆਂ ਲਈ ਮੋੜਵਾਂ ਤੋਹਫ਼ਾ" ਕੈਪਸ਼ਨ ਨਾਲ ਪੋਸਟ ਕੀਤਾ।
ਤ੍ਰਿਪਾਠੀ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸਤਦਾਨਾਂ ਵਿੱਚੋਂ ਇੱਕ ਹਨ, ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਾਬਕਾ ਮੀਡੀਆ ਸਲਾਹਕਾਰ ਹਨ।
ਇਸ ਫੁਟੇਜ ਦੀ ਪਾਰਟੀ ਅਹੁਦੇਦਾਰਾਂ ਜਾਂ ਭਾਜਪਾ ਸਰਕਾਰ ਵਿੱਚੋਂ ਕਿਸੇ ਨੇ ਵੀ ਨਿੰਦਾ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ:
- ਪੈਗੰਬਰ ਮੁਹੰਮਦ ਬਾਰੇ ਟਿੱਪਣੀਆਂ ਕਿਵੇਂ ਭਾਰਤ ਦੇ ਖਾੜੀ ਦੇਸਾਂ ਨਾਲ ਰਿਸ਼ਤੇ ਪ੍ਰਭਾਵਿਤ ਕਰ ਸਕਦੀਆਂ ਹਨ
- ਨੁਪੁਰ ਸ਼ਰਮਾ : ਭਾਰਤ ਵਿਚ ਮੁਲਸਮਾਨਾਂ ਦੇ ਮੁੱਦਿਆਂ ਉੱਤੇ ਚੁੱਪ ਰਹੇ ਅਰਬ ਦੇਸ ਭਾਜਪਾ ਆਗੂ ਦੀ ਟਿੱਪਣੀ ਉੱਤੇ ਇੰਨੇ ਔਖੇ ਕਿਉਂ ਹੋਏ
- ਨੁਪੁਰ ਸ਼ਰਮਾ : ਮੁਸਲਿਮ ਵਿਰੋਧੀ ਸਟੈਂਡ ਦੇ ਮੌਕੇ, ਜੋ ਮੋਦੀ ਰਾਜ ਦੌਰਾਨ ਭਾਰਤ ਲਈ ਨਮੋਸ਼ੀ ਦਾ ਕਾਰਨ ਬਣੇ
ਕੋਤਵਾਲੀ ਦਾ ਨਾਮ ਪੜ੍ਹਿਆ ਜਾ ਸਕਦਾ ਹੈ
ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ 2014 ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਅਸਹਿਣਸ਼ੀਲਤਾ ਦਾ ਮਾਹੌਲ ਵਧ ਰਿਹਾ ਹੈ, ਦੇਸ਼ ਦੀ ਮੁਸਲਿਮ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਭਾਸ਼ਣ ਅਤੇ ਹਮਲਿਆਂ ਵਿੱਚ ਵਾਧਾ ਹੋਇਆ ਹੈ।
ਬੀਬੀਸੀ ਨੇ ਅੱਧੀ ਦਰਜਨ ਮੁਸਲਿਮ ਪਰਿਵਾਰਾਂ ਤੋਂ ਗਵਾਹੀ ਲਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਹਾਰਨਪੁਰ ਦੇ ਕੋਤਵਾਲੀ ਥਾਣੇ ਵਿੱਚ ਪੁਲਿਸ ਹਿਰਾਸਤ ਵਿੱਚ ਕੁੱਟਿਆ ਗਿਆ ਸੀ।
ਰਿਸ਼ਤੇਦਾਰਾਂ ਨੇ ਵੀਡਿਓ ਵਿੱਚ ਉਨ੍ਹਾਂ ਦੀ ਪਛਾਣ ਕੀਤੀ ਹੈ, ਜਿਸ ਵਿੱਚ ਪੁਲਿਸ ਹਿੰਸਾ ਕਰਦੀ ਦਿਖਾਈ ਦਿੰਦੀ ਹੈ।
ਹੋਰ ਫੁਟੇਜ ਵਿੱਚ ਪੁਰਸ਼ਾਂ ਨੂੰ ਕਿਸੇ ਹੋਰ ਸਥਾਨ ''''ਤੇ ਲਿਜਾਏ ਜਾਣ ਤੋਂ ਪਹਿਲਾਂ ਇੱਕ ਵੈਨ ਵਿੱਚ ਲਿਜਾਂਦੇ ਦੇਖਿਆ ਜਾ ਸਕਦਾ ਹੈ - ਇਨ੍ਹਾਂ ਤਸਵੀਰਾਂ ਵਿੱਚ ਕੋਤਵਾਲੀ ਥਾਣੇ ਦਾ ਨਾਮ ਸਪੱਸ਼ਟ ਤੌਰ ''''ਤੇ ਪੜ੍ਹਿਆ ਜਾ ਸਕਦਾ ਹੈ।

ਪੁਲਿਸ ਰਿਪੋਰਟ ਵਿੱਚ ਵੀ ਥਾਣੇ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੇ ਬਾਵਜੂਦ, ਹਫ਼ਤੇ ਦੇ ਸ਼ੁਰੂ ਵਿੱਚ, ਸਥਾਨਕ ਪੁਲਿਸ ਨੇ ਉੱਥੇ ਘਟਨਾ ਹੋਣ ਤੋਂ ਇਨਕਾਰ ਕੀਤਾ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਆਕਾਸ਼ ਤੋਮਰ ਨੇ ਬੀਬੀਸੀ ਨੂੰ ਦੱਸਿਆ, "ਸਹਾਰਨਪੁਰ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ, ਸੋਸ਼ਲ ਮੀਡੀਆ ''''ਤੇ ਦੋ ਤੋਂ ਤਿੰਨ ਵੀਡੀਓ ਏਧਰ ਓਧਰ ਭੇਜੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਇੱਕ ਵੀਡੀਓ ਨੂੰ ਸਲੋਅ ਮੋਸ਼ਨ ਵਿੱ ਦੇਖਦੇ ਹੋ - ਤਾਂ ਤੁਸੀਂ ਵੀਡੀਓ ਵਿੱਚ ਕਿਸੇ ਹੋਰ ਜ਼ਿਲ੍ਹੇ ਦਾ ਨਾਮ ਦੇਖੋਗੇ।"
ਸ੍ਰੀ ਤੋਮਰ ਉਦੋਂ ਤੋਂ ਕਹਿ ਰਹੇ ਹਨ ਕਿ ਉਹ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਹੇ ਹਨ, ਅਤੇ ਲੋੜ ਪੈਣ ''''ਤੇ ਕਾਰਵਾਈ ਕਰਨਗੇ।
ਵੀਡੀਓ ਵਿੱਚ ਦਿਖ ਰਹੇ ਵਿਅਕਤੀਆਂ ਦੇ ਹੋਰ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਕਿਉਂਕਿ ਉਹ ਵਧੇਰੇ ਜਾਣਕਾਰੀ ਲਈ ਥਾਣੇ ਗੱਲ ਗੱਲ ਕਰਨ ਗਏ ਸਨ।
ਫਹਮੀਦਾ ਦਾ ਬੇਟਾ ਸੁਭਾਨ, ਜੋ ਕਿ 19 ਸਾਲ ਦਾ ਹੈ, ਇਹ ਪਤਾ ਕਰਨ ਲਈ ਗਿਆ ਸੀ ਕਿ ਉਸ ਦੇ ਦੋਸਤ ਆਸਿਫ਼ ਨਾਲ ਕੀ ਹੋਇਆ ਸੀ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਗਰੋਂ ਉਸ ਨੂੰ ਵੀ ਅੰਦਰ ਲਿਜਾਇਆ ਗਿਆ ਅਤੇ ਕੁੱਟਿਆ ਗਿਆ।
ਫਿੱਕੇ ਪੀਲੇ ਰੰਗ ਦੇ ਕੱਪੜੇ ਪਾਈ, ਸੁਭਾਨ ਨੂੰ ਜ਼ਮੀਨ ''''ਤੇ ਡਿੱਗਦੇ ਦੇਖਿਆ ਜਾ ਸਕਦਾ ਹੈ ਕਿਉਂਕਿ ਇੱਕ ਪੁਲਿਸ ਕਰਮਚਾਰੀ ਉਸ ਵੱਲ ਡੰਡਾ ਮਾਰਦਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਸੁਭਾਨ ਸ਼ੁੱਕਰਵਾਰ ਨੂੰ ਮੁੱਖ ਮਸਜਿਦ ਵਿੱਚ ਵੀ ਨਹੀਂ ਗਿਆ ਸੀ, ਉੱਥੇ ਵਿਰੋਧ ਪ੍ਰਦਰਸ਼ਨ ''''ਚ ਹਿੱਸਾ ਲੈਣਾ ਤਾਂ ਦੂਰ ਦੀ ਗੱਲ ਹੈ।
ਘਰ ਢਾਹੇ ਜਾਣ ਨੂੰ ਮਿਲੀ ਵੱਡੇ ਪੱਧਰ ''''ਤੇ ਹਮਾਇਤ
"ਮੇਰੇ ਬੇਟੇ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।" ਸੁਭਾਨ ਦੀ ਮਾਂ ਫ਼ਹਮੀਦਾ ਇਹ ਕਹਿੰਦੇ ਹੋਏ ਰੋ ਪਏ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੁੱਕਰਵਾਰ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੰਸਾ ਦੇ ਇਲਜ਼ਾਮ ਵਿੱਚ 84 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੁਪਰਡੈਂਟ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਸਿਰਫ਼ ਅਪਰਾਧੀਆਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ,"ਜਦੋਂ ਅਸੀਂ ਕਿਸੇ ਨੂੰ ਗ੍ਰਿਫ਼ਤਾਰ ਕਰਦੇ ਹਾਂ ਤਾਂ ਅਸੀਂ ਪਹਿਲਾਂ ਹਿੰਸਕ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੀ ਉਨ੍ਹਾਂ ਦੀ ਫੁਟੇਜ ਦਿਖਾਉਂਦੇ ਹਾਂ ਅਤੇ ਫਿਰ ਹੀ ਅਸੀਂ ਗ੍ਰਿਫ਼ਤਾਰੀਆਂ ਕਰਦੇ ਹਾਂ।"
ਇਹ ਬਿਆਨ ਉਨ੍ਹਾਂ ਪਰਿਵਾਰਾਂ ਤੋਂ ਵੱਖਰਾ ਹੈ ਜੋ ਅਸੀਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਪਰਿਵਾਰਾਂ ਤੋਂ ਸੁਣਿਆ ਹੈ।
ਪੁਲਿਸ ਸਟੇਸ਼ਨ ਤੋਂ ਲੈ ਕੇ ਪੂਰੇ ਸ਼ਹਿਰ ਵਿੱਚ, ਕਾਨੂੰਨ ਦੀ ਤਾਕਤ ਨੂੰ ਹੋਰ ਤਰੀਕਿਆਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ - ਬੁਲਡੋਜ਼ਰਾਂ ਨੇ ਦੇ ਮੁਸਲਮਾਨਾਂ ਦੇ ਘਰਾਂ ਨੂੰ ਅੰਸ਼ਕਿ ਰੂਪ ਵਿੱਚ ਢਾਹ ਦਿੱਤਾ ਹੈ। ਇਨ੍ਹਾਂ ਲੋਕਾਂ ਬਾਰੇ ਪੁਲਿਸ ਦਾ ਇਲਜ਼ਾਮ ਹੈ ਕਿ ਇਹ ਲੋਕ ਹਿੰਸਾ ਭੜਕਾਉਣ ਵਿੱਚ ਸ਼ਾਮਲ ਸਨ।
ਲੱਖਾਂ ਭਾਰਤੀ ਸਹੀ ਯੋਜਨਾਬੰਦੀ ਦੀ ਇਜਾਜ਼ਤ ਤੋਂ ਬਿਨਾਂ ਅਸਥਾਈ ਘਰਾਂ ਵਿੱਚ ਰਹਿੰਦੇ ਹਨ, ਪਰ ਇਨ੍ਹਾਂ ਘਰਾਂ ਨੂੰ ਢਾਹੁਣ ਨੂੰ ਸਜ਼ਾ ਦੇ ਸਾਧਨ ਵਜੋਂ ਵਰਤਣਾ ਭਾਜਪਾ ਵੱਲਂ ਅਪਣਾਈ ਇੱਕ ਆਮ ਰਣਨੀਤੀ ਬਣ ਗਈ ਹੈ।
ਹਾਲ ਹੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਮੁਲਜ਼ਮਾਂ ਦੀਆਂ ਨਾਜਾਇਜ਼ ਉਸਾਰੀਆਂ ਜਾਇਦਾਦਾਂ ਨੂੰ ਢਾਹੁਣ ਦੇ ਹੁਕਮਾਂ ਦਾ ਵੱਡੇ ਪੱਧਰ ''''ਤੇ ਸਮਰਥਨ ਕੀਤਾ ਗਿਆ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕੀਤਾ ਕਿ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਬੁਲਡੋਜ਼ਰ ਦੀ ਕਾਰਵਾਈ ਜਾਰੀ ਰਹੇਗੀ।
ਸ਼ੁੱਕਰਵਾਰ ਨੂੰ ਨਮਾਜ਼ ਕਰਨ ਵਾਲੇ ਮੁਸਲਮਾਨਾਂ ਦੇ ਇੱਕ ਸਪੱਸ਼ਟ ਹਵਾਲੇ ਨਾਲ, ਮੀਡੀਆ ਸਲਾਹਕਾਰ ਮ੍ਰਿਤੁੰਜੇ ਕੁਮਾਰ ਨੇ ਬੁਲਡੋਜ਼ਰ ਦੀ ਇੱਕ ਫੋਟੋ ਟਵੀਟ ਕੀਤੀ ਜਿਸ ਦਾ ਕੈਪਸ਼ਨ ਸੀ, "ਸ਼ੁੱਕਰਵਾਰ ਤੋਂ ਬਾਅਦ, ਸ਼ਨਿਚਰਵਾਰ ਆਉਂਦਾ ਹੈ।"
https://twitter.com/MrityunjayUP/status/1535507915414548481?
ਲੰਘੇ ਸ਼ਨਿਚਰਵਾਰ ਦੀ ਦੁਪਹਿਰ ਨੂੰ ਮੁਸਕਾਨ ਦੇ ਘਰ ਇੱਕ ਬੁਲਡੋਜ਼ਰ ਆਇਆ ਅਤੇ ਸਾਹਮਣੇ ਵਾਲੇ ਗੇਟ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।
ਪੁਲਿਸ ਨੇ ਕਿਰਾਏ ਦੀ ਜਾਇਦਾਦ ''''ਤੇ ਉਸ ਦੇ ਭਰਾ ਦੀ ਫੋਟੋ ਦੇ ਨਾਲ ਦਿਖਾਇਆ ਕਿ ਕੀ ਉਹ ਉੱਥੇ ਰਹਿੰਦਾ ਹੈ। 17 ਸਾਲਾ ਨੌਜਵਾਨ ਨੂੰ ਇੱਕ ਦਿਨ ਪਹਿਲਾਂ ਹੀ ਹਿਰਾਸਤ ਵਿਚ ਲਿਆ ਗਿਆ ਸੀ।
ਮੁਸਕਾਨ ਨੇ ਕਿਹਾ, "ਮੇਰੇ ਪਿਤਾ ਨੇ ਪੁਸ਼ਟੀ ਕੀਤੀ ਕਿ ਇਹ ਉਸ ਦਾ ਪੁੱਤਰ ਹੈ, ਅਤੇ ਪੁੱਛਿਆ ਕਿ ਕੀ ਕੁਝ ਹੋਇਆ ਸੀ।" "ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ, ਉਨ੍ਹਾਂ ਨੇ ਅਚਾਨਕ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ।"
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਮੁੰਡੇ ''''ਤੇ ਹਿੰਸਾ ਭੜਕਾਉਣ ਦਾ ਇਲਜ਼ਾਮ ਲਗਾਇਆ। ਇੱਕ ਅਧਿਕਾਰੀ ਨੇ ਬੀਬੀਸੀ ਨੂੰ ਇੱਕ ਵੀਡੀਓ ਦਿਖਾਇਆ ਜਿਸ ਵਿੱਚ ਉਨ੍ਹਾਂ ਮੁਤਾਬਕ ਉਹ ਭੀੜ ਨੂੰ ਭੜਕਾ ਰਿਹਾ ਹੈ।
ਇਸ ਵਿੱਚ ਉਹ ਇਕੱਠੇ ਹੋਏ ਲੋਕਾਂ ਨੂੰ ਇੱਕ ਭਾਸ਼ਣ ਦਿੰਦੇ ਦੇਖਿਆ ਜਾ ਸਕਦਾ ਹੈ: "ਇਸ ਦੇਸ਼ ਦੇ ਮੁਸਲਮਾਨ ਸੁੱਤੇ ਪਏ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕੋਈ ਮੁਸਲਮਾਨ ਉੱਠਿਆ ਹੈ, ਉਹ ਗੁੱਸੇ ਨਾਲ ਉੱਠਿਆ ਹੈ।"
ਮੁਸਕਾਨ ਆਪਣੇ ਭਰਾ ''''ਤੇ ਖਿਲਾਫ਼ ਸਾਰੇ ਇਲਜ਼ਮਾਂ ਤੋਂ ਇਨਕਾਰ ਕਰਦੀ ਹੈ: "ਉਹ ਤਬਾਹੀ ਮਚਾਉਣ ਵਾਲਾ ਨਹੀਂ ਹੈ, ਉਹ ਚੀਜ਼ਾਂ ਨੂੰ ਤੋੜਨ ਵਾਲਾ ਇਸ ਤਰ੍ਹਾਂ ਦਾ ਲੜਕਾ ਨਹੀਂ ਹੈ... ਇਹ ਸਭ ਝੂਠ ਹੈ।"
ਵੀਡੀਓ: ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਕਈਆਂ ਦੇ ਘਰਾਂ ਉੱਤੇ ਬੁਲਡੋਜ਼ਰ ਫਿਰਿਆ
''''ਬੁਲਡੋਜ਼ਰ ਦੀ ਕਾਰਵਾਈ ਕਾਨੂੰਨ ਦੇ ਅਨੁਸਾਰ''''
ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਗ੍ਰਿਫ਼਼ਤਾਰ ਕੀਤੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਨੋਟਿਸ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਘਰਾਂ ਨੂੰ ਬਿਨਾਂ ਮਨਜ਼ੂਰੀ ਦੇ ਗੈਰ-ਕਾਨੂੰਨੀ ਤੌਰ ''''ਤੇ ਬਣਾਇਆ ਗਿਆ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਰਾਜੇਸ਼ ਕੁਮਾਰ ਨੇ ਬੀਬੀਸੀ ਨੂੰ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਦੱਸਿਆ, "ਜਦੋਂ ਅਸੀਂ ਜਾਂਚ ਕੀਤੀ ਤਾਂ ਅਸੀਂ ਦੇਖਿਆ ਕਿ ਉਸ ਦਾ ਪਰਿਵਾਰ ਇੱਕ ਰਿਸ਼ਤੇਦਾਰ ਦੇ ਅਣਅਧਿਕਾਰਤ ਘਰ ਵਿੱਚ ਰਹਿ ਰਿਹਾ ਹੈ।"
ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਮਿਉਂਸਪਲ ਟੀਮ ਨੇ ਸਖ਼ਤ ਪੁਲਿਸ ਸੁਰੱਖਿਆ ਹੇਠ ਘਰਾਂ ਦਾ ਦੌਰਾ ਕੀਤਾ ਅਤੇ ਕਾਰਵਾਈ ਕੀਤੀ ਗਈ।" ਕੁਮਾਰ ਨੇ ਬੀਬੀਸੀ ਨੂੰ ਦੱਸਿਆ, ਕਿਉਂਕਿ ਉਸ ਨੇ ਚੇਤਾਵਨੀ ਦਿੱਤੀ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਹੋਰ ਲੋਕਾਂ ਦੇ ਘਰਾਂ ''''ਤੇ ਬੁਲਡੋਜ਼ਰ ਚਲਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, ''''''''ਜੇਕਰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਜਾਣ ਵਾਲਿਆਂ ਖਿਲਾਫ਼ ਕੁਝ ਵੀ ਗੈਰ-ਕਾਨੂੰਨੀ ਸਾਹਮਣੇ ਆਇਆ ਤਾਂ ਬੁਲਡੋਜ਼ਰ ਚਲਾ ਦਿੱਤਾ ਜਾਵੇਗਾ।''''''''
ਆਦਿਤਿਆਨਾਥ ਦੇ ਸਲਾਹਕਾਰ ਨਵਨੀਤ ਸਹਿਗਲ ਨੇ ਬੀਬੀਸੀ ਨੂੰ ਦੱਸਿਆ ਕਿ ਬੁਲਡੋਜ਼ਰ ਦੀ ਕਾਰਵਾਈ ਕਾਨੂੰਨ ਦੇ ਅਨੁਸਾਰ ਕੀਤੀ ਗਈ ਸੀ ਅਤੇ "ਪ੍ਰਕਿਰਿਆ ਦੇ ਅਨੁਸਾਰ...ਕਾਨੂੰਨ ਦੇ ਵਿਰੁੱਧ ਕੁਝ ਨਹੀਂ ਕੀਤਾ ਗਿਆ"।

ਸਾਬਕਾ ਜੱਜਾਂ ਅਤੇ ਉੱਘੇ ਵਕੀਲਾਂ ਸਮੇਤ ਭਾਰਤ ਦੇ ਚੋਟੀ ਦੇ ਕਾਨੂੰਨੀ ਮਾਹਰਾਂ ਦੇ ਇੱਕ ਸਮੂਹ ਨੇ ਪੁਲਿਸ ਦੀ ਕੁੱਟਮਾਰ ਅਤੇ ਬੁਲਡੋਜ਼ਰਾਂ ਦੀ ਗੈਰ-ਵਾਜਬ ਵਰਤੋਂ ਦੀਆਂ ਇਨ੍ਹਾਂ ਤਾਜ਼ਾ ਘਟਨਾਵਾਂ ਨੂੰ ਲੈ ਕੇ ਦੇਸ਼ ਦੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ।
ਉਨ੍ਹਾਂ ਦੇ ਪੱਤਰ ਵਿੱਚ ਆਦਿਤਿਆਨਾਥ ''''ਤੇ ਪੁਲਿਸ ਨੂੰ "ਪ੍ਰਦਰਸ਼ਨਕਾਰੀਆਂ ''''ਤੇ ਬੇਰਹਿਮੀ ਨਾਲ ਅਤੇ ਗੈਰ-ਕਾਨੂੰਨੀ ਤੌਰ ''''ਤੇ ਤਸ਼ੱਦਦ ਕਰਨ" ਲਈ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ, ਅਤੇ ਕਿਹਾ ਗਿਆ ਹੈ ਕਿ ਇਹ ਤਾਜ਼ਾ ਕਾਰਵਾਈਆਂ "ਦੇਸ਼ ਦੀ ਜ਼ਮੀਰ ਨੂੰ ਝੰਜੋੜਨ ਵਾਲੀਆਂ ਹਨ"।
"ਸੱਤਾਧਾਰੀ ਪ੍ਰਸ਼ਾਸਨ ਦੁਆਰਾ ਇਸ ਤਰ੍ਹਾਂ ਬੇਰਹਿਮੀ ਨਾਲ ਕਾਨੂੰਨ ਦੇ ਸ਼ਾਸਨ ਦੀ ਅਸਵੀਕਾਰਨਯੋਗ ਉਲੰਘਣਾ ਹੈ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ, ਅਤੇ ਇਹ ਸੰਵਿਧਾਨ ਅਤੇ ਰਾਜ ਦੁਆਰਾ ਗਾਰੰਟੀਸ਼ੁਦਾ ਮੌਲਿਕ ਅਧਿਕਾਰਾਂ ਦਾ ਮਜ਼ਾਕ ਉਡਾਉਂਦੀ ਹੈ।"
''''ਮੈਨੂੰ ਡਰ ਹੈ ਉਹ ਸਾਡੇ ਘਰ ''''ਤੇ ਵੀ ਬੁਲਡੋਜ਼ਰ ਚਲਾ ਦੇਣਗੇ...''''
ਐਮਨੈਸਟੀ ਇੰਟਰਨੈਸ਼ਨਲ ਨੇ ਵੀ ਭਾਰਤ ਦੀ ਸਰਕਾਰ ''''ਤੇ ਕਿਸੇ ਵੀ ਤਰ੍ਹਾਂ ਦੀ ਅਸਹਿਮਤੀ ਨੂੰ ਦਬਾਉਣ ਦਾ ਇਲਜ਼ਾਮ ਲਗਾਇਆ ਹੈ: "ਭਾਰਤ ਸਰਕਾਰ ਉਨ੍ਹਾਂ ਮੁਸਲਮਾਨਾਂ ''''ਤੇ ਚੋਣਵੇਂ ਅਤੇ ਬੇਰਹਿਮ ਤਰੀਕੇ ਨਾਲ ਸ਼ਿਕੰਜਾ ਕਸ ਰਹੀ ਹੈ ਜੋ ਬੋਲਣ ਦੀ ਹਿੰਮਤ ਕਰਦੇ ਹਨ ਅਤੇ ਸ਼ਾਂਤਮਈ ਢੰਗ ਨਾਲ ਉਨ੍ਹਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਆਪਣੀ ਅਸਹਿਮਤੀ ਪ੍ਰਗਟ ਕਰਦੇ ਹਨ।

ਐਮਨੇਸਟੀ ਇੰਟਰਨੈਸ਼ਨਲ ਇੰਡੀਆ ਬੋਰਡ ਦੇ ਚੇਅਰਮੈਨ ਆਕਰ ਪਟੇਲ ਨੇ ਇੱਕ ਬਿਆਨ ਵਿੱਚ ਲਿਖਿਆ, "ਭਾਰਤੀ ਅਧਿਕਾਰੀਆਂ ਵੱਲੋਂ ਤਾਕਤ ਦੀ ਬਹੁਤ ਜ਼ਿਆਦਾ ਵਰਤੋਂ, ਮਨਮੰਨੇ ਢੰਗ ਨਾਲ ਹਿਰਾਸਤ ਵਿੱਚ ਲੈਣ ਅਤੇ ਘਰਾਂ ਨੂੰ ਦੰਡਕਾਰੀ ਰੂਪ ਨਾਲ ਢਾਹੁਣ ਵਾਲੇ ਪ੍ਰਦਰਸ਼ਨਕਾਰੀਆਂ ''''ਤੇ ਕਾਰਵਾਈ ਕਰਨਾ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਅਤੇ ਮਾਪਦੰਡਾਂ ਤਹਿਤ ਭਾਰਤ ਦੀਆਂ ਵਚਨਬੱਧਤਾਵਾਂ ਦੀ ਘੋਰ ਉਲੰਘਣਾ ਹੈ।"
ਸਹਾਰਨਪੁਰ ਵਾਪਸ ਜਾਂਦੇ ਹਾਂ, ਮੁੰਨੀ ਬੇਗਮ ਵੀ ਦੁਖੀ ਹੈ, ਕਿਉਂਕਿ ਉਹ ਆਪਣੇ ਬੇਟੇ ਅਤੇ ਪਤੀ ਦੀ ਖ਼ਬਰ ਦਾ ਇੰਤਜ਼ਾਰ ਕਰ ਰਹੀ ਹੈ, ਜੋ ਕਹਿੰਦੀ ਹੈ ਕਿ ਉਸ ਨੂੰ ਵੀ ਪੁਲਿਸ ਦੁਆਰਾ ਕੁੱਟਿਆ ਗਿਆ ਸੀ।
ਉਹ ਪਤਾ ਨਹੀਂ ਹੈ ਕਿ ਉਹ ਕਦੋਂ ਵਾਪਸ ਆਉਣਗੇ, ਅਤੇ ਕੀ ਉਨ੍ਹਾਂ ਕੋਲ ਵਾਪਸ ਆਉਣ ਲਈ ਘਰ ਵੀ ਹੋਵੇਗਾ।
"ਮੇਰਾ ਬੇਕਸੂਰ ਪੁੱਤਰ ਅਤੇ ਪਤੀ ਜੇਲ੍ਹ ਵਿੱਚ ਹਨ, ਮੈਂ ਇਸ ਨਵੇਂ ਬਣੇ ਘਰ ਵਿੱਚ ਆਪਣੀਆਂ ਧੀਆਂ ਨਾਲ ਇਕੱਲੀ ਹਾਂ।''''''''
"ਮੈਨੂੰ ਡਰ ਹੈ ਕਿ ਜੇ ਉਹ ਸਾਡੇ ਘਰ ''''ਤੇ ਵੀ ਬੁਲਡੋਜ਼ਰ ਚਲਾ ਦੇਣਗੇ ਤਾਂ ਸਾਡਾ ਕੀ ਹੋਵੇਗਾ। ਮੈਂ ਰਾਤ ਨੂੰ ਸੌਂ ਨਹੀਂ ਸਕਦੀ।"
ਇਹ ਵੀ ਪੜ੍ਹੋ:
- ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
- ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
- ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ
https://www.youtube.com/watch?v=Z4Bum9Ln5Cw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)