ਆਪਣੇ ਦੇਸ਼ ਛੱਡ ਕੇ ਪਰਦੇਸੀ ਹੋਣ ਵਾਲੇ ਲੋਕਾਂ ਲਈ ਆਖਰ ਕਿਹੜਾ ਸ਼ਬਦ ਸਹੀ ਹੈ
Thursday, Jun 16, 2022 - 11:16 AM (IST)


ਪਿਛਲੇ ਦੋ ਦਹਾਕਿਆਂ ਦੌਰਾਨ ਮਨੁੱਖ ਦਾ ਇੱਕ ਤੋਂ ਦੂਜੇ ਦੇਸ਼ ਵਿੱਚ ਜਾ ਕੇ ਰਹਿਣ ਦਾ ਰੁਝਾਨ ਬਹੁਤ ਜ਼ਿਆਦਾ ਵਧ ਗਿਆ ਹੈ। ਸੰਯੁਕਤ ਰਾਸ਼ਟਰ ਮੁਤਾਬਕ ਸਾਲ 2020 ਵਿੱਚ ਲਗਭਗ 281 ਮਿਲੀਅਨ ਲੋਕ ਆਪਣੇ ਮੂਲ ਦੇਸ਼ ਨੂੰ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਰਹਿ ਰਹੇ ਸਨ। ਸਾਲ 2010 ਵਿੱਚ ਇਹ ਗਿਣਤੀ 173 ਮਿਲੀਅਨ ਸੀ।
ਇਹ ਗਿਣਤੀ ਦੁਨੀਆਂ ਦੀ ਅਬਾਦੀ ਦਾ 3.6% ਫ਼ੀਸਦੀ ਹੈ।
ਹਾਲਾਂਕਿ ਜਿਸ ਤਰੀਕੇ ਨਾਲ ਅਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣ ਵਾਲੇ ਅਤੇ ਰਹਿਣ ਵਾਲੇ ਲੋਕਾਂ ਬਾਰੇ ਜ਼ਿਕਰ ਕਰਦੇ ਹਾਂ ਉਹ ਬਹੁਤ ਉਲਝਣ ਭਰਿਆ ਹੋ ਸਕਦਾ ਹੈ।
ਅਜਿਹੇ ਲੋਕਾਂ ਬਾਰੇ ਤੁਸੀਂ ਕਈ ਸ਼ਬਦ ਸੁਣੇ ਹੋਣਗੇ- ਪਰਵਾਸੀ, ਰਫਿਊਜੀ, ਪਨਾਹ ਮੰਗਣ ਵਾਲੇ ਅਤੇ ਆਪਣਾ ਦੇ ਛੱਡ ਕੇ ਦੂਜੇ ਦੇਸ ਵਿੱਚ ਜਾ ਕੇ ਵਸਣ ਵਾਲੇ।
ਡਾ. ਸ਼ਾਰਲੇਟ ਟੇਲਰ ਯੂਨੀਵਰਿਸਟੀ ਆਫ਼ ਸਸੈਕਸ ਵਿੱਚ ਸੈਂਟਰ ਫਾਰ ਮਾਈਗਰੇਸ਼ਨ ਵਿੱਚ ਸੀਨੀਅਰ ਲੈਕਚਰਾਰ ਹਨ।
ਉਹ ਦੱਸਦੇ ਹਨ ਕਿ ਮੀਡੀਆ ਸਰਹੱਦਾਂ ਪਾਰ ਕਰਨ ਵਾਲੇ ਲੋਕਾਂ ਬਾਰੇ ਕਿਸ ਤਰ੍ਹਾਂ ਸੰਵਾਦ ਰਚਾਉਂਦਾ ਹੈ।
ਉਨ੍ਹਾਂ ਦਾ ਜ਼ਿਕਰ ਕਰਨ ਦਾ ਕੋਈ ਠੀਕ ਤਰੀਕਾ ਕੀ ਹੈ? ਇਹ ਜਾਨਣ ਲਈ ਅਸੀਂ ਡਾ. ਟੇਲਰ ਦੀ ਮਦਦ ਲਈ।

ਪਰਵਾਸੀ (ਮਾਈਗਰੈਂਟ)
ਇਹੀ ਸ਼ਬਦ ਸ਼ਾਇਦ ਤੁਸੀਂ ਸਭ ਤੋਂ ਜ਼ਿਆਦਾ ਵਾਰ ਸੁਣਿਆ ਹੋਵੇਗਾ।
ਪਰਵਾਸੀ ਉਹ ਵਿਅਕਤੀ ਹੁੰਦਾ ਹੈ ਜੋ ਬਿਹਤਰ ਜ਼ਿੰਦਗੀ ਅਤੇ ਸੰਭਾਵਨਾਵਾਂ ਦੀ ਤਲਾਸ਼ ਵਿੱਚ ਆਪਣਾ ਦੇਸ਼ ਛੱਡ ਕੇ ਕਿਸੇ ਦੂਜੇ ਦੇਸ਼ ਵਿੱਚ ਚਲਿਆ ਜਾਂਦਾ ਹੈ।
ਮਿਸਾਲ ਵਜੋਂ ਤੁਸੀਂ ਭਾਰਤ ਵਿੱਚ ਰਹਿੰਦੇ ਹੋ ਅਤੇ ਫ਼ੈਸਲਾ ਕਰਦੇ ਹੋ ਕਿ ਤੁਸੀਂ ਕੰਮ ਕਰਨ ਲਈ ਕੁਝ ਮਹੀਨਿਆਂ ਲਈ ਸਪੇਨ ਜਾਓਗੇ, ਤਾਂ ਤੁਹਾਨੂੰ ਪਰਵਾਸੀ ਕਿਹਾ ਜਾਵੇਗਾ।
ਟੇਲਰ ਕਹਿੰਦੇ ਹਨ ਕਿ ਇਹ ਸ਼ਬਦ ਦੂਜੇ ਸ਼ਬਦਾਂ ਦੇ ਮੁਕਾਬਲੇ ਘੱਟ ਵਿਵਾਦਿਤ ਹੈ। ਹਾਲਾਂਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ ਵਿੱਚ ਸਮੇਂ ਦੇ ਨਾਲ ਬਦਲਾਅ ਆ ਸਕਦਾ ਹੈ।
ਬਹੁਤ ਸਾਰੇ ਲੋਕ ਆਪਣੇ ਜੱਦੀ ਦੇਸ਼ਾਂ ਦੀਆਂ ਤਕਲੀਫ਼ਾਂ ਤੋਂ ਤੰਗ ਆ ਕੇ ਜਾਂ ਨਵੇਂ ਮੌਕਿਆਂ ਦੀ ਭਾਲ ਵਿੱਚ ਦੂਜੇ ਦੇਸ਼ ਜਾ ਕੇ ਵਸਣ ਦਾ ਫ਼ੈਸਲਾ ਕਰਦੇ ਹਨ। ਬਹੁਤ ਸਾਰੇ ਲੋਕ ਇਸ ਕੰਮ ਲਈ ਗੈਰ-ਕਾਨੂੰਨੀ ਤਰੀਕੇ ਵੀ ਵਰਤਦੇ ਹਨ ਅਤੇ ਏਜੰਟਾਂ ਦੁਆਰਾ ਸੋਸ਼ਣ ਦੇ ਸ਼ਿਕਾਰ ਹੁੰਦੇ ਹਨ।
ਇਹ ਵੀ ਪੜ੍ਹੋ:
- ਪੰਜਾਬ ਦੇ ਸਰਦਾਰ ਵਿਦੇਸ਼ੀਂ ਜਾਣ ਲਈ ''''ਗ਼ੁਲਾਮ'''' ਬਣਨ ਲਈ ਵੀ ਕਿਉਂ ਤਿਆਰ ਹੋ ਜਾਂਦੇ ਹਨ
- ਅਫ਼ਗਾਨਿਸਤਾਨ ਤੋਂ ਯੂਕੇ ਪਹੁੰਚੀ ਕੁੜੀ ਦੀ ਹੱਡਬੀਤੀ: ''''ਸਭ ਕਹਿ ਰਹੇ ਸਨ ਹੋਰ ਤੇਜ਼ ਦੌੜੋ ਨਹੀਂ ਤਾਂ ਉਹ ਮਾਰ ਦੇਣਗੇ''''
- ਵਿਦੇਸ਼ ਵੱਸਣ ਲਈ ਲੋਕ ਕਿਹੋ ਜਿਹੇ ਰਾਹ ਤੇ ਦੁਸ਼ਵਾਰੀਆਂ ਪਾਰ ਕਰਦੇ ਹਨ

ਹਾਲਾਂਕਿ ਜੇ ਕੋਈ ਸਿਆਸੀ ਪਰਵਾਸੀ ਹੋਵੇ ਤਾਂ ਮਸਲਾ ਕੁਝ ਉਲਝਾਊ ਹੋ ਜਾਂਦਾ ਹੈ।
ਅਜਿਹਾ ਉਦੋਂ ਹੁੰਦਾ ਹੈ ਜਦੋਂ ਕੋਈ ਕਿਸੇ ਸ਼ਾਸਨ ਪ੍ਰਣਾਲੀ ਤੋਂ ਭੱਜ ਕੇ ਕਿਸੇ ਦੂਜੀ ਸ਼ਾਸ਼ਨ ਪ੍ਰਣਾਲੀ ਵਾਲੇ ਕਿਸੇ ਹੋਰ ਦੇਸ਼ ਵਿੱਚ ਜਾਂਦਾ ਹੈ।
ਜਿਵੇਂ ਜਦੋਂ ਅਫ਼ਗਾਨਿਸਤਾਨ ਵਿੱਚ ਰਾਜਪਲਟਾ ਹੋਇਆ ਅਤੇ ਤਾਲਿਬਾਨ ਦੀ ਸਰਕਾਰ ਨੇ ਸੱਤਾ ਸੰਭਾਲੀ ਤਾਂ ਬਹੁਤ ਸਾਰੇ ਅਫ਼ਗਾਨ ਨਾਗਰਿਕ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਚਲੇ ਗਏ।
ਪ੍ਰੋਫ਼ੈਸਰ ਟੇਲਰ ਨੂੰ ਇਸ ਪ੍ਰਕਿਰਿਆ/ਵਰਤਾਰੇ ਦੇ ਨਾਲ ਵਰਤੇ ਜਾਣ ਵਾਲੇ ਸ਼ਬਦਾਂ ਤੋਂ ਇਤਰਾਜ਼ ਹੈ। ਜਿਵੇਂ- ਲਹਿਰ, ਵਹਾਅ, ਹੜ੍ਹ ਆ ਗਿਆ ਹੈ, ਵਗੈਰਾ।
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਭਾਸ਼ਾ ਦਾ ਮਤਲਬ ਹੈ ਕਿ ਮੇਜ਼ਬਾਨ ਦੇਸ਼ ਵਿੱਚ ਇਨ੍ਹਾਂ ''''''''ਆ ਰਹੇ'''''''' ਲੋਕਾਂ ਨੂੰ ''''''''ਮਨੁੱਖਾਂ ਵਾਂਗ ਨਹੀਂ ਸਗੋਂ ਕਿਸੇ ਉਤਪਾਦ ਵਜੋਂ'''''''' ਦੇਖਿਆ ਜਾ ਸਕਦਾ ਹੈ।
ਦੂਜੇ ਦੇਸ਼ ਜਾਣ ਵਾਲਾ (ਇਮੀਗਰੈਂਟ)

ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਪੱਕੇ ਤੌਰ ''''ਤੇ ਵਿਦੇਸ਼ ਵਿੱਚ ਵਸ ਜਾਂਦਾ ਹੈ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਧੱਕੇ ਨਾਲ ਭਜਾਇਆ ਗਿਆ ਹੈ ਜਾਂ ਉਹ ਆਪਣੀ ਮਰਜ਼ੀ ਨਾਲ ਆਏ ਹਨ।
ਹਾਲਾਂਕਿ ਕਾਨੂੰਨੀ ਇਮੀਗਰੈਂਟ ਅਤੇ ਗੈਰ-ਕਾਨੂੰਨੀ ਇਮੀਗਰੈਂਟ ਵਿੱਚ ਫਰਕ ਹੁੰਦਾ ਹੈ। ਭਾਵੇਂ ਕਿ ਉਨ੍ਹਾਂ ਦੇ ਇੱਕ ਤੋਂ ਦੂਜੇ ਦੇਸ਼ ਵਿੱਚ ਜਾਣ ਦੀ ਵਜ੍ਹਾ ਕੁਝ ਵੀ ਹੋਵੇ।
ਜੇ ਕਿਸੇ ਵਿਅਕਤੀ ਕੋਲ ਸਾਰੇ ਲੋੜੀਂਦੇ ਦਸਤਾਵੇਜ਼ ਹੋਣ ਤਾਂ ਉਹ ਦੂਜੇ ਦੇਸ਼ ਵਿੱਚ ਜਾ ਸਕਦਾ ਹੈ ਪਰ ਜੇ ਉਸ ਕੋਲ ਦਸਤਾਵੇਜ਼ ਨਹੀਂ ਹਨ ਤਾਂ ਉਹ ਦੂਜੇ ਦੇਸ਼ ਵਿੱਚ ਨਹੀਂ ਰਹਿ ਸਕਦਾ।
ਟੇਲਰ ਕਹਿੰਦੇ ਹਨ ਕਿ ਮੀਡੀਆ ਅਕਸਰ ਦੂਜੇ ਦੇਸ਼ ਵਿੱਚ ਆਉਣ ਵਾਲਿਆਂ ਦੀ ਚਰਚਾ ਕਰਦਾ ਹੈ ਨਾ ਕਿ ਉਨ੍ਹਾਂ ਦੀ ਜੋ ਆਪਣਾ ਦੇਸ਼ ਛੱਡ ਕੇ ਜਾਂਦੇ ਹਨ।
ਹੁਣ ਇਨ੍ਹਾਂ ਦੋਵਾਂ ਪ੍ਰਕਿਰਿਆਵਾਂ ਦੇ ਇੱਕੋ ਅਰਥ ਲਏ ਜਾ ਰਹੇ ਹਨ ਤੇ ਲੋਕਾਂ ਨੂੰ ਸਮਾਨਤਾਵਾਂ ਦਾ ਪਤਾ ਨਹੀਂ ਲੱਗਦਾ ਹੈ।

ਰਫਿਊਜੀ
ਰਫਿਊਜੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਧੱਕੇ ਨਾਲ ਆਪਣਾ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਹੈ। ਹੋ ਸਕਦਾ ਹੈ ਕੋਈ ਆਪਣੇ ਦੇਸ਼ ਵਿੱਚ ਜਾਰੀ ਜੰਗ ਤੋਂ ਬਚ ਕੇ ਜਾਣਾ ਚਾਹੁੰਦਾ ਹੋਵੇ, ਜਾਂ ਉਹ ਅੱਤਿਆਚਾਰਾਂ ਤੋਂ ਬਚਣ ਲਈ ਜਾਂ ਕਿਸੇ ਕੁਦਰਤੀ ਆਫ਼ਤ ਕਾਰਨ ਅਜਿਹਾ ਕਰਨਾ ਚਾਹੁੰਦਾ ਹੋਵੇ।
ਪ੍ਰੋਫ਼ੈਸਰ ਟੇਲਰ ਦੀ ਰਾਇ ਵਿੱਚ ''''''''ਇਹ ਬਹੁਤ ਵੱਖਰੀ ਤਰ੍ਹਾਂ ਦਾ ਦਰਜਾ ਹੈ।''''''''
''''''''ਜਦੋਂ ਤੁਸੀਂ ਕਿਸੇ ਨੂੰ ਰਫਿਊਜੀ ਵਜੋਂ ਮਾਨਤਾ ਦਿੰਦੇ ਹੋ ਤਾਂ ਤੁਸੀਂ ਉਨ੍ਹਾਂ ਦੇ ਕੁਝ ਹੱਕਾਂ ਨੂੰ ਵੀ ਮਾਨਤਾ ਦਿੰਦੇ ਹੋ।''''''''
''''''''ਅਕਸਰ ਇਹ ਲੋਕ ਆਪਣੇ ਵੱਸ ਤੋਂ ਬਾਹਰ ਦੇ ਹਾਲਤਾਂ ਕਾਰਨ ਆਪਣਾ ਦੇਸ਼ ਛੱਡਦੇ ਹਨ।''''''''

ਪਨਾਹ ਮੰਗਣ ਵਾਲੇ
ਇਹ ਵਿਅਕਤੀ ਉੱਪਰਲੇ ਦੋਵਾਂ ਵਰਗਾਂ ਵਿੱਚੋਂ ਕੋਈ ਇੱਕ ਹੋ ਸਕਦਾ ਹੈ ਜਾਂ ਦੋਵਾਂ ਵਿੱਚੋਂ ਵੀ ਹੋ ਸਕਦਾ ਹੈ।
ਇਹ ਲੋਕ ਕਦੇ ਪਾਣੀ ਰਾਹੀਂ ਅਤੇ ਕਦੇ ਜ਼ਮੀਨੀ ਰਸਤੇ ਰਾਹੀਂ ਆਪਣੇ ਮੇਜ਼ਬਾਨ ਦੇਸ਼ ਪਹੁੰਚਣ ਲਈ ਆਪਣੀ ਜ਼ਿੰਦਗੀ ਨੂੰ ਵੀ ਖ਼ਤਰੇ ਵਿੱਚ ਪਾਉਂਦੇ ਹਨ।
ਪ੍ਰੋਫ਼ੈਸਰ ਟੇਲਰ ਮੁਤਾਬਕ ਇਸ ਸਥਿਤੀ ਵਿੱਚ ''''''''ਪਨਾਹ ਮੰਗਣ ਵਾਲਾ'''''''' ਸ਼ਬਦ ਜਾਂ ''''''''ਅਸਾਈਲਮ ਸੀਕਰ'''''''' ਜ਼ਿਆਦਾ ਢੁਕਵਾਂ ਹੈ।
ਉਹ ਕਹਿੰਦੇ ਹਨ, ''''''''ਜੇ ਕੋਈ ਪਨਾਹ ਮੰਗ ਰਿਹਾ ਤਾਂ ਉਹ ਪਨਾਹ ਮੰਗ ਰਿਹਾ ਹੈ।''''''''
ਜਦੋਂ ਕਿ ਸਿਆਸਤਦਾਨ ਅਤੇ ਕਈ ਦੇਸ਼ਾਂ ਵਿੱਚ ਮੀਡੀਆ ਪਨਾਹ ਮੰਗਣ ਵਾਲਿਆਂ ਉੱਪਰ ਇਨ੍ਹਾਂ ਪਨਾਹ ਮੰਗਣ ਵਾਲਿਆਂ ਦੇ ਵੈਧਤਾ ਉੱਪਰ ਸਵਾਲ ਚੁੱਕਦੇ ਹਨ।
''''''''ਮੈਂ ਸਹੀ ਪਨਾਹ ਮੰਗਣ ਵਾਲੇ ਅਤੇ ਗੈਰ-ਸਹੀ ਮੰਗਣ ਵਾਲੇ ਵਿੱਚ ਫਰਕ ਦੇਖ ਕੇ ਬਹੁਤ ਹੈਰਾਨ ਹੋਈ ਸੀ। ਹਾਲਾਂਕਿ ਉਨ੍ਹਾਂ ਦੀ ਅਰਜ਼ੀ ਰੱਦ ਵੀ ਕੀਤੀ ਜਾ ਸਕਦੀ ਹੈ ਪਰ ਉਹ ਪਨਾਹ ਮੰਗ ਰਹੇ ਹਨ ਇਹ ਇੱਕ ਤੱਥ ਹੈ।''''''''
ਇਹ ਵੀ ਪੜ੍ਹੋ:
- ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
- ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
- ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ
https://www.youtube.com/watch?v=Z4Bum9Ln5Cw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)