ਕਿਰਨ ਬੇਦੀ ਸਿੱਖਾਂ ''''ਤੇ ਵਿਵਾਦਿਤ ਬਿਆਨ ਕਾਰਨ ਘਿਰੇ, ਮੁਆਫ਼ੀ ਵੀ ਮੰਗੀ ਪਰ ਨਹੀਂ ਰੁਕ ਰਿਹਾ ਵਿਵਾਦ
Wednesday, Jun 15, 2022 - 01:46 PM (IST)

ਸਾਬਕਾ ਆਈਪੀਐੱਸ ਅਧਿਕਾਰੀ ਅਤੇ ਪੁਡੂਚੇਰੀ ਦੀ ਸਾਬਕਾ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਦੁਆਰਾ ਸਿੱਖਾਂ ਉੱਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।
ਲੰਘੀ 13 ਜੂਨ ਨੂੰ ਕਿਰਨ ਬੇਦੀ ਨੇ ਚੇੱਨਈ ਵਿੱਚ ਇੱਕ ਸਮਾਗਮ ਦੌਰਾਨ ਸਿੱਖਾਂ ਅਤੇ 12 ਵਜੇ ਦੇ ਸਮੇਂ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ''''ਤੇ ਬਹੁਤ ਵਾਇਰਲ ਹੋ ਗਿਆ।
ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਇਸ ਨੂੰ ਲੈ ਕੇ ਆਪਣਾ ਸਖ਼ਤ ਵਿਰੋਧ ਦਰਜ ਕੀਤਾ।
ਹਾਲਾਂਕਿ, ਬਾਅਦ ਵਿੱਚ ਕਿਰਨ ਬੇਦੀ ਨੇ ਆਪਣੀ ਟਿੱਪਣੀ ਲਈ ਮੁਆਫ਼ੀ ਵੀ ਮੰਗ ਲਈ ਹੈ ਪਰ ਅਜੇ ਵੀ ਉਨ੍ਹਾਂ ਦਾ ਵਿਰੋਧ ਜਾਰੀ ਹੈ।
ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਆਗੂ ਵੀ ਅਜਿਹੀ ਟਿੱਪਣੀ ਲਈ ਕਿਰਨ ਬੇਦੀ ਦੀ ਨਿੰਦਾ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ
ਇਹ ਸਾਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਾਬਕਾ ਆਈਪੀਐੱਸ ਅਧਿਕਾਰੀ ਤੇ ਭਾਜਪਾ ਆਗੂ ਕਿਰਨ ਬੇਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ''''ਤੇ ਵਾਇਰਲ ਹੋਇਆ।
ਇਸ ਵਿੱਚ ਉਹ ਸਿੱਖਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਦੇ ਸੁਣਾਈ ਦਿੱਤੇ।
ਇਹ ਵੀਡੀਓ ਲੰਘੀ 13 ਜੂਨ ਦਾ ਹੈ, ਜਦੋਂ ਕਿਰਨ ਬੇਦੀ ਚੇੱਨਈ ਵਿੱਚ ਆਪਣੀ ਕਿਤਾਬ ''''ਫ਼ਿਅਰਲੈਸ ਗਵਰਨੈਂਸ'''' ਦਾ ਤਮਿਲ ਅੰਕ ਲਾਂਚ ਕਰਨ ਲਈ ਪਹੁੰਚੇ ਸਨ।
ਇਸੇ ਸਮਾਰੋਹ ਦੌਰਾਨ ਉਹ ਆਪਣੀ ਕਿਤਾਬ ਬਾਰੇ ਦੱਸ ਰਹੇ ਸਨ ਅਤੇ ਇਸੇ ਵੇਲੇ ਉਨ੍ਹਾਂ ਨੇ ''''ਸਰਦਾਰਾਂ'''' ਅਤੇ ''''12 ਵਜੇ'''' ਸਬੰਧੀ ਇੱਕ ਕਥਿਤ ਵਿਵਾਦਿਤ ਟਿੱਪਣੀ ਕਰ ਦਿੱਤੀ।
ਇਸ ਦੌਰਾਨ ਕਿਤਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 12 ਵੱਜਣ ''''ਚ 20 ਮਿੰਟ ਬਚੇ ਹਨ ਅਤੇ ਉਹ ਇਸ ਨੂੰ ''''''''ਪੂਰੇ 12 ਵਜੇ'''''''' ਖਤਮ ਕਰ ਦੇਣਗੇ, ''''''''ਕੋਈ ਸਰਦਾਰ ਜੀ ਨਹੀਂ ਹਨ, ਇੱਕ ਹਨ ਬੜੇ ਦਰਿਆ-ਦਿਲ ਸਰਦਾਰ ਜੀ।''''''''
ਫਿਰ ਆਪਣੀ ਗੱਲ ਖਤਮ ਕਰਨ ਦੌਰਾਨ ਉਨ੍ਹਾਂ ਦੁਬਾਰਾ ਕਿਹਾ, ''''''''ਅਜੇ 4 ਮਿੰਟ ਸਰਦਾਰ ਜੀ ਬਚੇ ਹਨ।''''''''
ਜਿਵੇਂ ਹੀ ਕਿਰਨ ਬੇਦੀ ਦਾ ਇਹ ਵੀਡੀਓ ਸੋਸ਼ਲ ਮੀਡੀਆ ''''ਤੇ ਵਾਇਰਲ ਹੋਇਆ, ਲੋਕਾਂ ਅਤੇ ਸਿਆਸੀ ਆਗੂਆਂ ਨੇ ਉਨ੍ਹਾਂ ਦੀ ਸਖ਼ਤ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ:
- ਨੁਪੁਰ ਸ਼ਰਮਾ : ਮੁਸਲਿਮ ਵਿਰੋਧੀ ਸਟੈਂਡ ਦੇ ਮੌਕੇ, ਜੋ ਮੋਦੀ ਰਾਜ ਦੌਰਾਨ ਭਾਰਤ ਲਈ ਨਮੋਸ਼ੀ ਦਾ ਕਾਰਨ ਬਣੇ
- ਅਕਾਲ ਤਖ਼ਤ ''''ਤੇ ਟੈਂਕ ਭੇਜਣ ਦਾ ਫ਼ੈਸਲਾ ਕਿਸਦਾ ਸੀ
- ਨੁਪੁਰ ਸ਼ਰਮਾ : ਭਾਰਤ ਵਿਚ ਮੁਲਸਮਾਨਾਂ ਦੇ ਮੁੱਦਿਆਂ ਉੱਤੇ ਚੁੱਪ ਰਹੇ ਅਰਬ ਦੇਸ ਭਾਜਪਾ ਆਗੂ ਦੀ ਟਿੱਪਣੀ ਉੱਤੇ ਇੰਨੇ ਔਖੇ ਕਿਉਂ ਹੋਏ
ਮੇਰੀ ਟਿੱਪਣੀ ਨੂੰ ਗਲਤ ਨਾ ਸਮਝਿਆ ਜਾਵੇ - ਕਿਰਨ ਬੇਦੀ
ਆਪਣੀ ਇਸ ਟਿੱਪਣੀ ਨੂੰ ਲੈ ਕੇ ਵਧ ਰਹੇ ਵਿਵਾਦ ਨੂੰ ਦੇਖਦੇ ਹੋਏ ਕਿਰਨ ਬੇਦੀ ਨੇ ਇਸ ਦੇ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਇਸੇ ਧਰਮ ਤੋਂ ਹਨ ਅਤੇ ਇਸ ਦਾ ਬਹੁਤ ਸਤਿਕਾਰ ਕਰਦੇ ਹਨ।
ਆਪਣੇ ਟਵੀਟ ''''ਚ ਉਨ੍ਹਾਂ ਲਿਖਿਆ, ''''''''ਮੈਂ ਆਪਣੇ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੀ ਹਾਂ। ਮੈਂ ਬਾਬਾ ਨਾਨਕ ਦੇਵ ਜੀ ਦੀ ਉਪਾਸਕ ਹਾਂ।''''''''
https://twitter.com/thekiranbedi/status/1536700455325118470
ਉਨ੍ਹਾਂ ਅੱਗੇ ਲਿਖਿਆ ਕਿ ਉਹ ਆਪ ਵੀ ਇਸੇ ਭਾਈਚਾਰੇ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਦੀ ਟਿੱਪਣੀ ਨੂੰ ਗਲਤ ਨਾ ਸਮਝਿਆ ਜਾਵੇ।
ਬੇਦੀ ਨੇ ਲਿਖਿਆ, ''''''''ਮੈਂ ਸੇਵਾ ''''ਚ ਵਿਸ਼ਵਾਸ ਰੱਖਦੀ ਹਾਂ ਅਤੇ ਦਿਆਲਤਾ ਨਾਲ ਪ੍ਰੇਮ ਕਰਦੀ ਹਾਂ।''''''''
ਆਪਣੇ ਅਗਲੇ ਟਵੀਟ ਵਿੱਚ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹੋਏ ਆਪਣੀਆਂ ਤਸਵਾਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ ਕਿ ਉਨ੍ਹਾਂ ਦੇ ਇਰਾਦਿਆਂ ''''ਤੇ ਸ਼ੱਕ ਨਾ ਕੀਤਾ ਜਾਵੇ।

ਸੋਸ਼ਲ ਮੀਡੀਆ ''''ਤੇ ਅਪਸ਼ਬਦ ਕਹਿ ਰਹੇ ਲੋਕ - ਕਿਰਨ ਬੇਦੀ
ਕਿਰਨ ਬੇਦੀ ਨੇ ਇੱਕ ਹੋਰ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੁਆਰਾ ਮੁਆਫੀ ਮੰਗੇ ਜਾਣ ਦੇ ਬਾਵਜੂਦ ਵੀ ਲੋਕ ਸੋਸ਼ਲ ਮੀਡੀਆ ਅਤੇ ਈਮੇਲਾਂ ਰਾਹੀਂ ਉਨ੍ਹਾਂ ਨੂੰ ਅਪਸ਼ਬਦ ਕਹਿ ਰਹੇ ਹਨ।
ਉਨ੍ਹਾਂ ਨੇ ਇਸ ਸਬੰਧੀ, ਨਾਮ ਨਾ ਦੱਸਦੇ ਹੋਏ ਕਈ ਟਵੀਟ ਅਤੇ ਮੇਲ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
https://twitter.com/thekiranbedi/status/1536746530136150016
ਉਨ੍ਹਾਂ ਅਜਿਹੇ ਅਪਸ਼ਬਦ ਕਹਿਣ ਵਾਲਿਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਜੇ ਉਹ ਨਾ ਰੁਕੇ ਤਾਂ ਉਨ੍ਹਾਂ ਨੂੰ ਅਜਿਹੇ ਲੋਕਾਂ ਦੇ ਨਾਮ ਜਨਤਕ ਕਰਨ ਲਈ ਮਜਬੂਰ ਹੋਣਾ ਪਵੇਗਾ।
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਜਤਾਈ ਨਾਰਾਜ਼ਗੀ
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਕਿਰਨ ਬੇਦੀ ਦੀ ਸਖ਼ਤ ਨਿੰਦਾ ਕੀਤੀ।
ਉਨ੍ਹਾਂ ਕਿਹਾ, ''''''''ਭਾਰਤੀ ਜਨਤਾ ਪਾਰਟੀ ਦੀ ਬੜੀ ਨਾਮਵਰ ਲੀਡਰ ਕਿਰਨ ਬੇਦੀ ਨੇ ਆਪਣੇ ਨਿੱਜੀ ਪ੍ਰੋਗਰਾਮ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਹੈ ਕੀਤਾ ਹੈ। ਬੜਾ ਅਫਸੋਸ ਹੈ, ਭਾਵੇਂ ਕਿ ਮੈਂ ਇਹ ਸਮਝਦਾ ਹਾਂ ਕਿ ਉਸ ਦਾ ਮੂਲ ਪੰਜਾਬ ਨਾਲ ਜੁੜਿਆ ਹੈ। ਜੇ ਕਹਿ ਲਿਆ ਜਾਵੇ, ਪਰਿਵਾਰਿਕ ਤੌਰ ''''ਤੇ ਸ਼ਾਇਦ ਸਿੱਖੀ ਨਾਲ ਵੀ ਕੋਈ ਸਬੰਧ ਹੋਵੇ।''''''''
''''''''ਜੇ ਕਿਰਨ ਬੇਦੀ ਸਿੱਖਾਂ ਦੇ ਇੰਨਾ ਪੜ੍ਹ-ਲਿਖ ਕੇ ਆਈਪੀਐੱਸ ਬਣਨ ਅਤੇ ਸੰਸਦ ਮੈਂਬਰ ਬਣਨ ਦਾ ਕੀ ਫਾਇਦਾ ਜੇ ਉਹ ਇਸ ਇਤਿਹਾਸ ਨੂੰ ਨਹੀਂ ਜਾਣਦੀ।''''''''
ਉਨ੍ਹਾਂ ਅੱਗੇ ਦੱਸਿਆ ਕਿ 12 ਵਜੇ ਦਾ ਸਬੰਧ ਉਸ ਇਤਿਹਾਸ ਨਾਲ ਹੈ, ਜਦੋਂ ਸਿੱਖ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰਾਂ ਨੂੰ ਰੋਕਦੇ ਸਨ, ਉਨ੍ਹਾਂ ''''ਤੇ ਹਮਲੇ ਕਰਦੇ ਸਨ।
ਉਨ੍ਹਾਂ ਕਿਹਾ ਕਿ ਚੰਗੀ ਗੱਲ ਹੋਵੇਗੀ ਜੇ ਕਿਰਨ ਬੇਦੀ ਇਸ ਇਤਿਹਾਸ ਨੂੰ ਸਮਝਣ।
ਸਿਆਸੀ ਆਗੂਆਂ ਨੇ ਕੀਤੀ ਸਖ਼ਤ ਨਿੰਦਾ
ਆਮ ਆਦਮੀ ਪਾਰਟੀ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਇਸ ਨੂੰ ਸਿੱਖਾਂ ਦਾ ਮਜ਼ਾਕ ਕਰਾਰ ਦਿੱਤਾ।
ਆਪਣੇ ਟਵੀਟ ''''ਚ ਉਨ੍ਹਾਂ ਨੇ ਲਿਖਿਆ, ''''''''ਜਦੋਂ ਮੁਗ਼ਲ ਭਾਰਤ ਨੂੰ ਲੁੱਟ ਕੇ ਭੈਣਾਂ-ਧੀਆਂ ਨੂੰ ਅਗਵਾ ਕਰ ਕੇ ਲੈ ਜਾ ਰਹੇ ਹੁੰਦੇ ਸਨ, ਉਦੋਂ ਸਿੱਖ ਹੀ ਉਨ੍ਹਾਂ ਨਾਲ ਡਟ ਕੇ ਲੜਦੇ ਅਤੇ ਅਤੇ ਭੈਣਾਂ-ਧੀਆਂ ਦੀ ਰੱਖਿਆ ਕਰਦੇ ਸਨ। 12 ਵਜੇ ਸੀ ਮੁਗ਼ਲਾਂ ''''ਤੇ ਹਮਲਾ ਕਰਨ ਦਾ ਸਮਾਂ। ਇਹ ਹੈ 12 ਵਜੇ ਦਾ ਇਤਿਹਾਸ।''''''''
ਉਨ੍ਹਾਂ ਅੱਗੇ ਲਿਖਿਆ ਕਿ ਭਾਜਪਾ ਦੇ ਛੋਟੀ ਸੋਚ ਵਾਲੇ ਆਗੂਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜਿਹੜੇ ਉਸ ਅਹਿਸਾਨ ਦੇ ਬਦਲੇ ਸਿੱਖਾਂ ਦਾ ਮਜ਼ਾਕ ਬਣਾਉਂਦੇ ਹਨ।
''''ਆਪ'''' ਆਗੂ ਤੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੇਦੀ ਦੀ ਟਿੱਪਣੀ ਨੂੰ ਲੈ ਕੇ ਉਨ੍ਹਾਂ ਉੱਪਰ ਐੱਫਆਈਆਰ ਕਰਨ ਦੀ ਮੰਗ ਕੀਤੀ ਹੈ।
ਕਾਂਗਰਸ ਪਾਰਟੀ, ਪੰਜਾਬ ਨੇ ਕਿਰਨ ਬੇਦੀ ਦੁਆਰਾ ਕੀਤੀ ਗਈ ਟਿੱਪਣੀ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਹੈ।
ਪਾਰਟੀ ਵੱਲੋਂ ਸੋਸ਼ਲ ਮੀਡੀਆ ''''ਤੇ ਲਿਖਿਆ ਗਿਆ ਹੈ ਕਿ ''''''''ਕਿਰਨ ਬੇਦੀ ਜੀ ਵੱਲੋਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਹੁਤ ਸ਼ਰਮਨਾਕ ਹੈ।''''''''
https://twitter.com/RajaBrar_INC/status/1536637228180336642
ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ''''''''ਜਦੋਂ ਤੁਸੀਂ ਖ਼ੁਦ ਪੰਜਾਬੀ ਹੋ ਤਾਂ ਕਿਸੇ ਭਾਈਚਾਰੇ ਦਾ ਮਜ਼ਾਕ ਉਡਾਉਣਾ ਸ਼ਰਮਨਾਕ ਹੈ।''''''''
ਇਹ ਵੀ ਪੜ੍ਹੋ:
- ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
- ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
- ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ
https://www.youtube.com/watch?v=OSdYiykvoVk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)