ਪੰਜਾਬ ਸਣੇ ਭਾਰਤ ਵਿਚ ਮੋਟਾਪੇ ਦੇ ਨਵੇਂ ਅੰਕੜਿਆਂ ਨੇ ਸਿਹਤ ਮਾਹਰ ਚਿੰਤਾ ਵਿਚ ਪਾਏ

Thursday, May 26, 2022 - 10:23 AM (IST)

ਭਾਰਤ ਦੇ ਲੋਕ ਮੋਟੇ ਹੋ ਰਹੇ ਹਨ ਅਤੇ ਇਸ ਦੀ ਪੁਸ਼ਟੀ ਭਾਰਤ ਸਰਕਾਰ ਦੇ ਨਵੇਂ ਸਰਵੇ ਨੇ ਕੀਤੀ ਹੈ। ਮਾਹਿਰਾਂ ਮੁਤਾਬਕ ਜੇ ਵਧ ਰਹੇ ਮੋਟਾਪੇ ਉੱਤੇ ਛੇਤੀ ਕਾਬੂ ਨਾ ਕੀਤਾ ਗਿਆ ਤਾਂ ਇਹ ਆਉਣ ਵਾਲੇ ਦਿਨਾਂ ਵਿੱਚ ਸਿਹਤ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਸਕਦਾ ਹੈ।

ਇੱਕ ਸਮੇਂ ਮੋਟਾਪੇ ਨੂੰ ਕੇਵਲ ਪੱਛਮੀ ਦੇਸ਼ਾਂ ਦੀ ਸਮੱਸਿਆ ਸਮਝਿਆ ਜਾਂਦਾ ਸੀ ।

ਪਿਛਲੇ ਕੁਝ ਸਾਲਾਂ ਤੋਂ ਇਹ ਭਾਰਤ ਵਰਗੇ ਦੇਸ਼ਾਂ ਵਿੱਚ ਵੀ ਤੇਜ਼ੀ ਨਾਲ ਫੈਲ ਰਹੀ ਹੈ।

ਭਾਰਤ ਇੱਕ ਸਮੇਂ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਸੀ ਜਿੱਥੇ ਜ਼ਿਆਦਾਤਰ ਲੋਕ ਕੁਪੋਸ਼ਣ ਦਾ ਸ਼ਿਕਾਰ ਸਨ। ਹੁਣ ਭਾਰਤ ਉਨ੍ਹਾਂ 5 ਦੇਸ਼ਾਂ ਵਿੱਚ ਆ ਗਿਆ ਹੈ ਜਿੱਥੇ ਪਿਛਲੇ ਕਈ ਸਾਲਾਂ ਵਿੱਚ ਮੋਟਾਪੇ ਦਾ ਸ਼ਿਕਾਰ ਲੋਕਾਂ ਵਿੱਚ ਵਾਧਾ ਹੋਇਆ ਹੈ।

ਇੱਕ ਅੰਦਾਜ਼ੇ ਮੁਤਾਬਕ 2016 ਦੌਰਾਨ 13.5 ਕਰੋੜ ਲੋਕ ਮੋਟਾਪੇ ਦਾ ਸ਼ਿਕਾਰ ਹੋਏ ਹਨ। ਸਿਹਤ ਮਾਹਰਾਂ ਮੁਤਾਬਿਕ ਦੇਸ਼ ਵਿੱਚ ਤੇਜ਼ੀ ਨਾਲ ਮੋਟੇ ਲੋਕਾਂ ਦੀ ਗਿਣਤੀ ਵਧ ਰਹੀ ਹੈ।

ਭਾਰਤ ਸਰਕਾਰ ਵੱਲੋਂ ਨੈਸ਼ਨਲ ਫੈਮਿਲੀ ਹੈਲਥ ਸਰਵੇ-5 ਦੇ ਤਾਜ਼ਾ ਅੰਕੜਿਆਂ ਮੁਤਾਬਕ ਤਕਰੀਬਨ 23 ਫ਼ੀਸਦ ਆਦਮੀ ਅਤੇ 24 ਫ਼ੀਸਦ ਔਰਤਾਂ ਮੋਟਾਪੇ ਦਾ ਸ਼ਿਕਾਰ ਹਨ। ਇਨ੍ਹਾਂ ਦਾ ਬਾਡੀ ਮਾਸ ਇੰਡੈਕਸ 25 ਤੋਂ ਜ਼ਿਆਦਾ ਹੈ। 2015-16 ਦੇ ਮੁਕਾਬਲੇ ਇਸ ਵਿੱਚ 4 ਫ਼ੀਸਦ ਵਾਧਾ ਹੋਇਆ ਹੈ।

ਰਾਸ਼ਟਰੀ ਔਸਤ ਤੋਂ ਵੱਧ ਮੋਟੇ ਹਨ ਪੰਜਾਬ ਦੇ ਲੋਕ

ਜੇਕਰ ਪੰਜਾਬ ਦੇ ਅੰਕੜੇ ਦੇਖੇ ਜਾਣ ਤਾਂ ਸ਼ਹਿਰੀ ਇਲਾਕਿਆਂ ਦੇ 35.2 ਫ਼ੀਸਦ ਆਦਮੀ ਅਤੇ ਪੇਂਡੂ ਇਲਾਕਿਆਂ ਦੇ 30.2 ਫ਼ੀਸਦ ਆਦਮੀ ਮੋਟਾਪੇ ਦਾ ਸ਼ਿਕਾਰ ਹਨ।

ਇਸੇ ਤਰ੍ਹਾਂ ਸ਼ਹਿਰੀ ਇਲਾਕਿਆਂ ਦੀਆਂ 44.3 ਫ਼ੀਸਦ ਔਰਤਾਂ ਮੋਟਾਪੇ ਦਾ ਸ਼ਿਕਾਰ ਹਨ ਅਤੇ ਪੇਂਡੂ ਇਲਾਕਿਆਂ ਦੀਆਂ 38.8 ਫ਼ੀਸਦ ਔਰਤਾਂ ਦਾ ਬੀਐਮਆਈ 25 ਤੋਂ ਜ਼ਿਆਦਾ ਹੈ।

ਅੰਕੜਿਆਂ ਮੁਤਾਬਕ ਪੰਜ ਸਾਲ ਤੋਂ ਛੋਟੀ ਉਮਰ ਦੇ 3.4 ਫ਼ੀਸਦ ਬੱਚੇ ਵੀ ਪਹਿਲਾਂ ਨਾਲੋਂ ਮੋਟੇ ਪਾਏ ਗਏ ਹਨ। 2015-16 ਇਸ ਵਿੱਚ ਬੱਚਿਆਂ ਦਾ ਅੰਕੜਾ 2.1 ਫ਼ੀਸਦ ਸੀ।

ਭਾਰਤ ਦੇ ਲੋਕ ਮੋਟੇ ਹੋ ਰਹੇ ਹਨ
Getty Images
ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ 35.2 ਫ਼ੀਸਦ ਆਦਮੀ ਅਤੇ ਪੇਂਡੂ ਇਲਾਕਿਆਂ ਦੇ 30.2 ਫ਼ੀਸਦ ਆਦਮੀ ਮੋਟਾਪੇ ਦਾ ਸ਼ਿਕਾਰ ਹਨ।

ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ 4.4 ਫ਼ੀਸਦ ਅਤੇ ਪੇਂਡੂ ਇਲਾਕਿਆਂ ਦੇ 4.0 ਫ਼ੀਸਦ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਇਹ ਉਹ ਬੱਚੇ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ।

ਓਬੈਸਿਟੀ ਫਾਊਂਡੇਸ਼ਨ ਆਫ ਇੰਡੀਆ ਦੇ ਮੁਖੀ ਅਤੇ ਚੇਨੱਈ ਵਿਖੇ ਸਰਜਨ ਡਾ ਰਵਿੰਦਰਨ ਕੁਮਾਰਨ ਆਖਦੇ ਹਨ,"ਭਾਰਤ ਵਿੱਚ ਮੋਟਾਪਾ ਮਹਾਂਮਾਰੀ ਵੱਲ ਵਧ ਰਿਹਾ ਹੈ ਅਤੇ ਮੈਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਹਾਂਮਾਰੀ ਬਣ ਜਾਵੇਗਾ ਜੇਕਰ ਅਸੀਂ ਇਸ ਦੇ ਇਲਾਜ ਬਾਰੇ ਨਾ ਸੋਚਿਆ।"

ਡਾ ਕੁਮਾਰਨ ਮੁਤਾਬਕ ਸਸਤੇ ਅਤੇ ਤੇਲ ਨਾਲ ਭਰੇ ਖਾਣੇ ਅਸਾਨੀ ਨਾਲ ਮਿਲ ਰਹੇ ਹਨ ਜਿਸ ਕਰਕੇ ਜ਼ਿਆਦਾਤਰ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਮੋਟਾਪੇ ਦਾ ਸ਼ਿਕਾਰ ਹਨ।

ਇਹ ਵੀ ਪੜ੍ਹੋ:

ਬੀਐਮਆਈ ਵਿਅਕਤੀ ਦੇ ਕੱਦ ਅਤੇ ਭਾਰ ਰਾ ਪੈ ਜਾਂਦਾ ਹੈ ਅਤੇ ਉਸ ਤੋਂ ਬਾਅਦ ਲੋਕਾਂ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਰੱਖਿਆ ਜਾਂਦਾ ਹੈ। ਇਸ ਵਿਚ ਸਾਧਾਰਨ, ਮੋਟੇ,ਬਹੁਤ ਮੋਟੇ ਲੋਕਾਂ ਦੀਆਂ ਸ਼੍ਰੇਣੀਆਂ ਹੁੰਦੀਆਂ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਜੇਕਰ ਬੀਐਮਆਈ 25 ਜਾਂ ਇਸ ਤੋਂ ਜ਼ਿਆਦਾ ਹੈ, ਵਿਅਕਤੀ ਮੋਟਾ ਹੈ।

ਕਈ ਤਰ੍ਹਾਂ ਦੇ ਕੈਂਸਰ ਅਤੇ ਦਿਲ ਦੀ ਬਿਮਾਰੀਆਂ ਦਾ ਕਾਰਨ ਹੈ ਮੋਟਾਪਾ

ਡਾ ਕੁਮਾਰਨ ਅਤੇ ਹੋਰ ਸਿਹਤ ਮਾਹਿਰਾਂ ਮੁਤਾਬਕ ਦੱਖਣੀ ਏਸ਼ਿਆਈ ਲੋਕਾਂ ਵਿੱਚ ਇਸ ਨੂੰ ਥੋੜ੍ਹਾ ਵੱਖਰਾ ਰੱਖਣਾ ਚਾਹੀਦਾ ਹੈ।

ਭਾਰਤ ਵਿੱਚ ਜ਼ਿਆਦਾਤਰ ਲੋਕਾਂ ਦੇ ਢਿੱਡ ਉੱਤੇ ਚਰਬੀ ਚੜ੍ਹਦੀ ਹੈ ਅਤੇ ਇਹ ਬਾਕੀ ਹਿੱਸਿਆਂ ਉੱਪਰ ਚਰਬੀ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ।

ਉਨ੍ਹਾਂ ਮੁਤਾਬਕ ਭਾਰਤ ਦੇ ਮੱਦੇਨਜ਼ਰ 23 ਬੀਐਮਆਈ ਵਾਲਾ ਵਿਅਕਤੀ ਮੋਟਾ ਹੋ ਸਕਦਾ ਹੈ।

ਡਾ ਕੁਮਾਰਨ ਆਖਦੇ ਹਨ," ਜੇਕਰ ਤੁਸੀਂ ਭਾਰਤ ਦੇ ਅੰਕੜਿਆਂ ਮੁਤਾਬਕ 23 ਨੂੰ ਪੈਮਾਨਾ ਮੰਨ ਲਵੋ ਤਾਂ ਸ਼ਹਿਰੀ ਖੇਤਰਾਂ ਵਿਚ 50 ਫ਼ੀਸਦ ਲੋਕ ਮੋਟਾਪੇ ਦਾ ਸ਼ਿਕਾਰ ਪਾਏ ਜਾਣਗੇ।"

ਸਰੀਰ ਉੱਪਰ ਜ਼ਿਆਦਾ ਚਰਬੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।
Getty Images
ਸਰੀਰ ਉੱਪਰ ਜ਼ਿਆਦਾ ਚਰਬੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਸਰੀਰ ਉੱਪਰ ਜ਼ਿਆਦਾ ਚਰਬੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਨ੍ਹਾਂ ਵਿੱਚ 13 ਤਰ੍ਹਾਂ ਦਾ ਕੈਂਸਰ,ਡਾਈਬਿਟੀਜ਼ ਟਾਈਪ 2,ਫੇਫੜਿਆਂ ਅਤੇ ਦਿਲ ਨਾਲ ਸੰਬੰਧਤ ਬੀਮਾਰੀਆਂ ਸ਼ਾਮਿਲ ਹਨ।

ਪਿਛਲੇ ਸਾਲ ਪੂਰੀ ਦੁਨੀਆਂ ਵਿੱਚ ਤਕਰੀਬਨ 28 ਇੱਕ ਲੱਖ ਲੋਕਾਂ ਦੀ ਮੋਟਾਪੇ ਕਾਰਨ ਮੌਤ ਹੋਈ ਹੈ।

ਡਾ ਪ੍ਰਦੀਪ ਚੌਬੇ,ਜੋ ਕਿ ਇੰਟਰਨੈਸ਼ਨਲ ਫੈਡਰੇਸ਼ਨ ਫਾਰ ਸਰਜਰੀ ਆਫ ਓਬੈਸਿਟੀ ਐਂਡ ਮੈਟਾਬਾਲਿਕ ਡਿਸਆਰਡਰ ਦੇ ਪ੍ਰਧਾਨ ਹਨ ਮੁਤਾਬਕ," ਤੁਹਾਡੇ ਸਰੀਰ ਉੱਤੇ ਦਸ ਕਿਲੋ ਵਾਧੂ ਭਾਰ ਤੁਹਾਡੇ ਜ਼ਿੰਦਗੀ ਨੂੰ ਤਿੰਨ ਸਾਲ ਤੱਕ ਘਟਾ ਸਕਦਾ ਹੈ। ਜੇਕਰ ਕਿਸੇ ਦਾ ਭਾਰ ਪੰਜਾਹ ਕਿਲੋ ਵਾਧੂ ਹੈ ਤਾਂ ਉਸਦੀ ਜ਼ਿੰਦਗੀ ਦੇ 15 ਸਾਲ ਘਟ ਸਕਦੇ ਹਨ। ਅਸੀਂ ਦੇਖਿਆ ਹੈ ਕਿ ਮਹਾਮਾਰੀ ਦੌਰਾਨ ਮੋਟਾਪੇ ਦਾ ਸ਼ਿਕਾਰ ਲੋਕਾਂ ਦੀਆਂ ਮੌਤਾਂ ਦੂਸਰੇ ਲੋਕਾਂ ਨਾਲੋਂ ਤਿੰਨ ਗੁਣਾ ਵੱਧ ਸਨ।"

''ਭਾਰਤ ਨੂੰ ਕੋਈ ਤਰੀਕਾ ਲੱਭਣਾ ਪਵੇਗਾ''

ਡਾਕਟਰ ਚੌਬੇ ਆਖਦੇ ਹਨ ਕਿ ਮੋਟਾਪੇ ਦਾ ਸਰੀਰ ਉੱਪਰ ਅਸਰ ਦਿਖਦਾ ਹੈ ਪਰ ਇਸ ਦਾ ਇਨਸਾਨ ਦੀ ਮਾਨਸਿਕਤਾ ਅਤੇ ਉਸ ਦੇ ਸੋਸ਼ਲ ਜੀਵਨ ਉੱਤੇ ਵੀ ਅਸਰ ਪੈਂਦਾ ਹੈ ਜਿਸ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ।

"ਅੱਜ ਤਿੰਨ ਸਾਲ ਪਹਿਲਾਂ 1000 ਲੋਕਾਂ ਉਪਰ ਸਰਵੇ ਕੀਤਾ। ਅਸੀਂ ਇਹ ਦੇਖਿਆ ਕਿ ਮੋਟਾਪੇ ਦਾ ਸੈਕਸ ਅਤੇ ਸਿਹਤ ਦੇ ਉੱਪਰ ਅਸਰ ਪੈਂਦਾ ਹੈ।ਇਸ ਦੇ ਨਾਲ ਹੀ ਲੋਕਾਂ ਦੇ ਆਤਮ ਵਿਸ਼ਵਾਸ ਉੱਤੇ ਵੀ ਇਸ ਦਾ ਅਸਰ ਪੈਂਦਾ ਹੈ। ਕਈ ਵਾਰ ਵਿਵਾਹਿਕ ਜੀਵਨ ਵੀ ਪ੍ਰਭਾਵਿਤ ਕਰਦਾ ਹੈ।"

56 ਸਾਲਾ ਅਦਾਕਾਰ ਸਿਧਾਰਥ ਮੁਖਰਜੀ 2015 ਵਿੱਚ ਬੈਰਿਐਟ੍ਰਿਕ ਸਰਜਰੀ ਕਰਵਾ ਚੁੱਕੇ ਹਨ। ਉਹ ਇੱਕ ਅਥਲੀਟ ਸਨ ਪਰ ਇੱਕ ਐਕਸੀਡੈਂਟ ਤੋਂ ਬਾਅਦ ਉਨ੍ਹਾਂ ਦਾ ਵਜ਼ਨ ਬਹੁਤ ਵਧ ਗਿਆ ਸੀ।

ਉਹ ਆਖਦੇ ਹਨ," ਮੈਂ 80 -85 ਕਿਲੋ ਦਾ ਸੀ। ਮੈਂ ਕਾਫ਼ੀ ਤੇਲ ਵਾਲਾ ਖਾਣਾ ਅਤੇ ਸ਼ਰਾਬ ਪੀਂਦਾ ਰਿਹਾ ਉਸ ਤੋਂ ਬਾਅਦ ਮੇਰਾ ਪਰ ਵਧ ਕੇ 188 ਕਿਲੋ ਤੱਕ ਹੋ ਗਿਆ।"

ਇਸ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਜਿਨ੍ਹਾਂ ਵਿੱਚ ਡਾਇਬੀਟੀਜ਼, ਕੋਲੇਸਟ੍ਰੋਲ, ਥਾਇਰਾਇਡ ਸ਼ਾਮਿਲ ਸਨ। 2014 ਦੌਰਾਨ ਛੁੱਟੀਆਂ ਮੌਕੇ ਉਨ੍ਹਾਂ ਨੂੰ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

56 ਸਾਲਾ ਅਦਾਕਾਰ ਸਿਧਾਰਥ ਮੁਖਰਜੀ 2015 ਵਿੱਚ ਬੈਰਿਐਟ੍ਰਿਕ ਸਰਜਰੀ ਕਰਵਾ ਚੁੱਕੇ ਹਨ।
BBC
56 ਸਾਲਾ ਅਦਾਕਾਰ ਸਿਧਾਰਥ ਮੁਖਰਜੀ 2015 ਵਿੱਚ ਬੈਰਿਐਟ੍ਰਿਕ ਸਰਜਰੀ ਕਰਵਾ ਚੁੱਕੇ ਹਨ।

"ਮੈਂ ਪੈ ਕੇ ਸਾਹ ਨਹੀਂ ਲੈ ਸਕਦਾ ਸਾਂ ਇਸ ਕਰਕੇ ਮੈਨੂੰ ਬੈਠ ਕੇ ਸੌਣਾ ਪੈਂਦਾ ਸੀ। ਡਾ ਚੌਬੇ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਮੇਰਾ ਭਾਰ ਹੁਣ 96 ਕਿਲੋ ਤੱਕ ਆ ਗਿਆ ਹੈ ਅਤੇ ਮੈਂ ਹੁਣ ਕੰਮ ਕਰ ਸਕਦਾ ਹਾਂ।"

"ਇੱਕ ਸਮਾਂ ਸੀ ਜਦੋਂ ਮੈਂ ਪੌੜੀਆਂ ਵੀ ਨਹੀਂ ਚੜ੍ਹ ਸਕਦਾ ਸੀ। ਹੁਣ ਮੈਂ 17-18 ਕਿਲੋਮੀਟਰ ਤੱਕ ਤੁਰ ਸਕਦਾ ਹਾਂ, ਸੋਹਣੇ ਕੱਪੜੇ ਪਾ ਸਕਦੇ ਹਨ ਤੇ ਮਿੱਠਾ ਵੀ ਖਾ ਸਕਦਾ ਹਾਂ।"

ਉਹ ਆਖਦੇ ਹਨ ਕਿ ਮੋਟਾਪਾ ਇੱਕ ਸਰਾਪ ਵਰਗਾ ਹੋ ਗਿਆ ਸੀ।

ਉਹ ਅੱਗੇ ਕਹਿੰਦੇ ਹਨ,"ਇਹ ਦੁਨੀਆਂ ਬਹੁਤ ਸੋਹਣੀ ਜਗ੍ਹਾ ਹੈ ਅਤੇ ਸਾਡੇ ਆਪਣੇ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀਆਂ ਹਨ। ਇਸ ਲਈ ਮੈਂ ਲੋਕਾਂ ਨੂੰ ਅਕਸਰ ਕਹਿੰਦਾ ਹਾਂ ਕਿ ਆਪਣੀ ਸਿਹਤ ਦਾ ਧਿਆਨ ਰੱਖੋ।"

ਡਾ ਚੌਬੇ ਆਖਦੇ ਹਨ ਕਿ ਸਿਧਾਰਥ ਵਰਗੇ ਲੋਕਾਂ ਵਾਸਤੇ ਸਰਜਰੀ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾ ਸਕਦੀ ਹੈ ਪਰ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਮੋਟੇ ਹੋਣ ਦੇ ਕੀ ਨੁਕਸਾਨ ਹੋ ਸਕਦੇ ਹਨ।

"ਭਾਰਤ ਵਿੱਚ ਸਰਕਾਰ ਦਾ ਧਿਆਨ ਜ਼ਿਆਦਾਤਰ ਉਨ੍ਹਾਂ ਬਿਮਾਰੀਆਂ ਨੂੰ ਰੋਕਣ ''ਚ ਰਿਹਾ ਜੋ ਇਕ ਜਦੋਂ ਤੁਸੀਂ ਇਹਨੂੰ ਫੈਲਦੀ ਹੈ। ਮੋਟਾਪਾ ਦੇਸ਼ ਦੇ ਸਿਹਤ ਸਿਸਟਮ ਉੱਤੇ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ।"

ਕੁਝ ਸਾਲ ਪਹਿਲਾਂ ''ਸਿਨ ਟੈਕਸ''ਬਾਰੇ ਚਰਚਾ ਹੋਈ ਸੀ। ਸਿਹਤ ਮਾਹਿਰਾਂ ਮੁਤਾਬਕ ਇਹ ਆਖਿਆ ਗਿਆ ਸੀ ਕਿ ਅਜਿਹੀ ਖਾਣੇ ਅਤੇ ਚੀਜ਼ਾਂ ਦੇ ਭਾਅ ਵਧਾ ਦਿੱਤੇ ਜਾਣ ਜੋ ਸਿਹਤ ਵਾਸਤੇ ਹਾਨੀਕਾਰਕ ਹਨ।ਮਹਿੰਗੇ ਕਾਰਨ ਲੋਕ ਇਸ ਨੂੰ ਘੱਟ ਖਾਣਗੇ। ਸਿਹਤ ਮਾਹਿਰਾਂ ਮੁਤਾਬਕ ਇਹ ਕਦੇ ਨਹੀਂ ਹੋ ਸਕੇਗੀ ਅੱਗ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ।

ਡਾ ਕੁਮਾਰਨ ਆਖਦੇ ਹਨ ਕਿ ਭਾਰਤ ਨੂੰ ਕੋਈ ਤਰੀਕਾ ਲੱਭਣਾ ਪਵੇਗਾ ਜਿਸ ਨਾਲ ਹਾਨੀਕਾਰਕ ਖਾਣ ਵਾਲੀਆਂ ਚੀਜ਼ਾਂ ਉੱਪਰ ਕਿਸ ਤਰੀਕੇ ਨਾਲ ਰੋਕ ਲੱਗੇ। ਉਹ ਇਸ ਦੀ ਸਿਗਰਟਨੋਸ਼ੀ ਨਾਲ ਤੁਲਨਾ ਕਰਦੇ ਹਨ।

ਕੁਝ ਸਾਲ ਪਹਿਲਾਂ ''ਸਿਨ ਟੈਕਸ''ਬਾਰੇ ਚਰਚਾ ਹੋਈ ਸੀ।
Getty Images
ਕੁਝ ਸਾਲ ਪਹਿਲਾਂ ''ਸਿਨ ਟੈਕਸ''ਬਾਰੇ ਚਰਚਾ ਹੋਈ ਸੀ।

ਉਹ ਆਖਦੇ ਹਨ ਕਿ ਇਕ ਸਮਾਂ ਸੀ ਜਦੋਂ ਜਨਤਕ ਥਾਵਾਂ ਅਤੇ ਉਡਾਣਾਂ ਵਿੱਚ ਸਿਗਰਟਨੋਸ਼ੀ ਹੋ ਸਕਦੀ ਸੀ ਪਰ ਅੱਜ ਇਸ ਦੀ ਮਨਾਹੀ ਹੈ। ਭਾਰਤ ਸਰਕਾਰ ਨੇ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਟੀਵੀ ਅਤੇ ਫ਼ਿਲਮਾਂ ਉੱਪਰ ਅਜਿਹੇ ਸਾਵਧਾਨੀ ਭਰੇ ਸੁਨੇਹੇ ਦਿਖਾਏ ਜਾਣ ਜੋ ਸਿਗਰਟਨੋਸ਼ੀ ਦਾ ਨੁਕਸਾਨ ਦੱਸਣ।

ਡਾ ਕੁਮਾਰਨ ਮੰਨਦੇ ਹਨ ਕਿ ਜੇਕਰ ਖਾਣ ਪੀਣ ਦੀਆਂ ਚੀਜ਼ਾਂ ਜੋ ਸਿਹਤ ਲਈ ਨੁਕਸਾਨਦਾਇਕ ਹਨ ਬਾਰੇ ਵੀ ਅਜਿਹੇ ਸੁਨੇਹੇ ਜਾਰੀ ਹੁੰਦੇ ਰਹਿਣ ਤਾਂ ਚ ਮੋਟਾਪੇ ਉਪਰ ਕਾਬੂ ਪਾਇਆ ਜਾ ਸਕੇ।

ਡੇਟਾ ਇੰਟਰਪ੍ਰੀਟੇਸ਼ਨ-ਸ਼ਾਦਾਬ ਨਜ਼ਰ ਅਤੇ ਅਰਸ਼ਦੀਪ ਕੌਰ (ਬੀਬੀਸੀ)

ਇਹ ਵੀ ਪੜ੍ਹੋ:

https://www.youtube.com/watch?v=_Ck3fuV4h3A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2ae5a4da-ee88-488c-81b6-9b69acbecfde'',''assetType'': ''STY'',''pageCounter'': ''punjabi.india.story.61580804.page'',''title'': ''ਪੰਜਾਬ ਸਣੇ ਭਾਰਤ ਵਿਚ ਮੋਟਾਪੇ ਦੇ ਨਵੇਂ ਅੰਕੜਿਆਂ ਨੇ ਸਿਹਤ ਮਾਹਰ ਚਿੰਤਾ ਵਿਚ ਪਾਏ'',''author'': '' ਗੀਤਾ ਪਾਂਡੇ'',''published'': ''2022-05-26T04:47:00Z'',''updated'': ''2022-05-26T04:47:00Z''});s_bbcws(''track'',''pageView'');

Related News