ਵੱਖਵਾਦੀ ਨੇਤਾ ਯਾਸੀਨ ਮਲਿਕ ਕੌਣ ਹਨ ਜਿਨ੍ਹਾਂ ਨੂੰ ਦਿੱਤੀ ਗਈ ਹੈ ਉਮਰ ਕੈਦ ਦੀ ਸਜ਼ਾ

Wednesday, May 25, 2022 - 09:38 PM (IST)

ਯਾਸੀਨ ਮਲਿਕ
AFP
ਯਾਸੀਨ ਮਲਿਕ ਉੱਪਰ ਦੱਸ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

ਕਸ਼ਮੀਰ ਦੇ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਐੱਨਆਈਏ ਦੀ ਇੱਕ ਅਦਾਲਤ ਨੇ ਟੈਰਰ ਫੰਡਿੰਗ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਤੋਂ ਪਹਿਲਾਂ 19 ਮਈ ਨੂੰ ਅਦਾਲਤ ਨੇ ਯਾਸੀਨ ਮਲਿਕ ਨੂੰ ਟੈਰਰ ਫੰਡਿੰਗ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਪਰ ਸਜ਼ਾ ਲਈ 25 ਮਈ ਦਾ ਦਿਨ ਤੈਅ ਕੀਤਾ ਗਿਆ ਸੀ।

ਯਾਸੀਨ ਮਲਿਕ ਦੇ ਵਕੀਲ ਉਮੇਸ਼ ਸ਼ਰਮਾ ਨੇ ਦੱਸਿਆ ਕਿ ਦੋ ਵੱਖ ਵੱਖ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਹੈ। ਇਸ ਤੋਂ ਇਲਾਵਾ 10 ਮਾਮਲਿਆਂ ਵਿੱਚ 10-10 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ। ਇਹ ਸਾਰੀਆਂ ਸਜ਼ਾਵਾਂ ਨਾਲ- ਨਾਲ ਚੱਲਣਗੀਆਂ।

ਇਸ ਦੇ ਨਾਲ ਹੀ ਯਾਸੀਨ ਮਲਿਕ ਉੱਪਰ ਦੱਸ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਯਾਸੀਨ ਮਲਿਕ ਅਪੀਲ ਕਰ ਸਕਦੇ ਹਨ ਪਰ ਸਿਰਫ਼ ਆਪਣੀ ਸਜ਼ਾ ਨੂੰ ਲੈ ਕੇ ਦੋਸ਼ੀ ਸਿੱਧ ਹੋਣ ਨੂੰ ਲੈ ਕੇ ਅਪੀਲ ਨਹੀਂ ਕੀਤੀ ਜਾ ਸਕਦੀ।

ਪਾਕਿਸਤਾਨ ਵਿੱਚ ਸਜ਼ਾ ਦਾ ਵਿਰੋਧ

ਭਾਰਤ ਦੀ ਅਦਾਲਤ ਵੱਲੋਂ ਯਾਸੀਨ ਮਲਿਕ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਤਿੱਖਾ ਵਿਰੋਧ ਕੀਤਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਖਿਆ ਹੈ ਕਿ ਇਹ ਭਾਰਤ ਦੇ ਲੋਕਤੰਤਰ ਅਤੇ ਨਿਆਂਪ੍ਰਣਾਲੀ ਲਈ ਇੱਕ ਕਾਲਾ ਦਿਨ ਹੈ।

https://twitter.com/CMShehbaz/status/1529456071685066757?s=20&t=GNH4M6PMf75mxMzAw1CVpg

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਆਖਿਆ ਹੈ ਕਿ ਪਾਕਿਸਤਾਨ ਇਸ ਵਿਰੋਧ ਕਰਦਾ ਹੈ ਅਤੇ ਭਾਰਤ ਕਸ਼ਮੀਰੀਆਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ।

https://twitter.com/BBhuttoZardari/status/1529458941213790208?s=20&t=GNH4M6PMf75mxMzAw1CVpg

ਇਸ ਤੋਂ ਇਲਾਵਾ ਪਾਕਿਸਤਾਨ ਫੌਜ ਦੇ ਡਾਇਰੈਕਟਰ ਜਨਰਲ ਵੱਲੋਂ ਗਈ ਟਵੀਟ ਕਰਦੇ ਹੋਏ ਆਖਿਆ ਗਿਆ ਹੈ ਕਿ ਪਾਕਿਸਤਾਨ ਕਸ਼ਮੀਰ ਦੇ ਲੋਕਾਂ ਨਾਲ ਖੜ੍ਹਾ ਹੈ।

https://twitter.com/OfficialDGISPR/status/1529471806360412161?s=20&t=GNH4M6PMf75mxMzAw1CVpg

''ਮੈਂ ਮਲਿਕ ਲਈ ਮੌਤ ਦੀ ਸਜ਼ਾ ਚਾਹੁੰਦੀ ਹਾਂ''

ਉੱਧਰ ਚਰਮਪੰਥੀ ਹਮਲੇ ਵਿੱਚ ਮਾਰੇ ਗਏ ਹਵਾਈ ਸੈਨਾ ਅਧਿਕਾਰੀ ਰਵੀ ਖੰਨਾ ਦੀ ਪਤਨੀ ਨਿਰਮਲ ਖੰਨਾ ਨੇ ਵੀ ਸਜ਼ਾ ਉਪਰ ਟਿੱਪਣੀ ਕੀਤੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ ਪਰ ਇਸ ਤੋਂ ਸੰਤੁਸ਼ਟ ਨਹੀਂ ਹਨ।

https://twitter.com/ANI/status/1529454134709338112?s=20&t=JAW1i7_6C_O1XGGFrJ-MUA

ਸਾਲ 1990 ਵਿੱਚ ਰਵੀ ਖੰਨਾ ਉੱਪਰ ਹਮਲਾ ਹੋਇਆ ਸੀ ਅਤੇ ਇਸ ਦੇ ਇਲਜ਼ਾਮ ਵੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਉੱਪਰ ਸਨ।

ਉਨ੍ਹਾਂ ਨੇ ਖ਼ਬਰ ਏਜੰਸੀ ਏਐਨਆਈ ਨੂੰ ਆਖਿਆ, "ਇਹ ਯਾਸੀਨ ਮਲਿਕ ਦੇ ਕੀਤੇ ਅਤਿਵਾਦੀ ਹਮਲਿਆਂ ਦੇ ਪੀੜਤਾਂ ਲਈ ਇਨਸਾਫ਼ ਹੈ। ਹੋ ਸਕਦਾ ਹੈ ਕੁਝ ਲੋਕ ਸੰਤੁਸ਼ਟ ਹੋਣ ਪਰ ਮੈਂ ਸੰਤੁਸ਼ਟ ਨਹੀਂ ਹਾਂ ਕਿਉਂਕਿ ਮੈਂ ਉਸ ਲਈ ਮੌਤ ਦੀ ਸਜ਼ਾ ਚਾਹੁੰਦੀ ਹਾਂ।"

ਲਾਈਵ ਲਾਅ ਮੁਤਾਬਕ ਇਨ੍ਹਾਂ ਮਾਮਲਿਆਂ ''ਚ ਹੋਈ ਹੈ ਸਜ਼ਾ

  • ਆਈਪੀਸੀ ਦੀ ਧਾਰਾ 120 ਬੀ ਤਹਿਤ ਦਸ ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਰੁਪਏ ਜੁਰਮਾਨਾ
  • ਆਈਪੀਸੀ ਦੀ ਧਾਰਾ 121 ਤਹਿਤ ਉਮਰ ਕੈਦ
  • ਆਈਪੀਸੀ ਦੀ ਧਾਰਾ 121 ਏ ਤਹਿਤ ਦਸ ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਰੁਪਏ ਜੁਰਮਾਨਾ
  • ਯੂਏਪੀਏ ਦੀ ਧਾਰਾ 17 ਤਹਿਤ ਉਮਰ ਕੈਦ ਅਤੇ ਦੱਸ ਲੱਖ ਰੁਪਏ ਜੁਰਮਾਨਾ
  • ਯੂਏਪੀਏ ਦੀ ਧਾਰਾ 18 ਤਹਿਤ ਦਸ ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਰੁਪਏ ਜੁਰਮਾਨਾ
  • ਯੂਏਪੀਏ ਦੀ ਧਾਰਾ 20 ਤਹਿਤ ਦਸ ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਰੁਪਏ ਜੁਰਮਾਨਾ
  • ਯੂਏਪੀਏ ਦੀ ਧਾਰਾ 38,39 ਤਹਿਤ ਪੰਜ ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ
ਯਾਸਿਨ ਮਲਿਕ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਇਸ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
Getty Images
ਯਾਸੀਨ ਮਲਿਕ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਇਸ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।

ਯਾਸੀਨ ਮਲਿਕ ਉਪਰ ਦੇਸ਼ ਦੇ ਵਿਰੁੱਧ ਯੁੱਧ ਛੇੜਨ, ਅਪਰਾਧਿਕ ਸਾਜ਼ਿਸ਼ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਰਗੇ ਗੰਭੀਰ ਇਲਜ਼ਾਮ ਸਨ।

ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਕਬੂਲ ਵੀ ਕੀਤਾ ਹੈ।

ਇਸ ਤੋਂ ਬਾਅਦ ਪਿਛਲੇ ਵੀਰਵਾਰ ਐਨਆਈਏ ਅਦਾਲਤ ਦੇ ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਯਾਸੀਨ ਮਲਿਕ ਨੂੰ ਯੂਏਪੀਏ ਤਹਿਤ ਇਲਜ਼ਾਮਾਂ ਵਿੱਚ ਦੋਸ਼ੀ ਠਹਿਰਾਇਆ ਸੀ।

ਇਨ੍ਹਾਂ ਵਿੱਚ ਅਤੱਵਾਦੀ ਗਤੀਵਿਧੀਆਂ, ਅਤੱਵਾਦੀ ਗਤੀਵਿਧੀਆਂ ਵਾਸਤੇ ਪੈਸੇ ਇਕੱਠੇ ਕਰਨਾ, ਅਤੱਵਾਦੀ ਘਟਨਾ ਦੀ ਸਾਜ਼ਿਸ਼ ਅਤੇ ਅਤੱਵਾਦੀ ਸਮੂਹ ਜਾਂ ਸੰਗਠਨ ਦੇ ਮੈਂਬਰ ਹੋਣ ਦੇ ਅਪਰਾਧ ਸ਼ਾਮਿਲ ਹਨ।

ਯਾਸੀਨ ਮਲਿਕ ਦਾ ਸੰਗਠਨ

ਯਾਸੀਨ ਮਲਿਕ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਇਸ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।

ਇਸ ਸੰਗਠਨ ਨੇ 1989 ਅਤੇ ਉਸ ਤੋਂ ਬਾਅਦ ਕਈ ਸਾਲ ਤੱਕ ਕਸ਼ਮੀਰ ਘਾਟੀ ਵਿੱਚ ਹਥਿਆਰਬੰਦ ਦਹਿਸ਼ਤਗਰਦਾਂ ਦੀ ਅਗਵਾਈ ਕੀਤੀ ਸੀ।

ਯਾਸੀਨ ਮਲਿਕ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਤੇ ਪਾਕਿਸਤਾਨ ਦੋਹਾਂ ਤੋਂ ਆਜ਼ਾਦੀ ਦੀ ਵਕਾਲਤ ਕਰਦੇ ਰਹੇ ਹਨ।

ਬਾਅਦ ਵਿੱਚ ਉਨ੍ਹਾਂ ਨੇ ਹਿੰਸਾ ਦਾ ਰਾਹ ਛੱਡ ਦਿੱਤਾ ਅਤੇ ਗੱਲਬਾਤ ਦਾ ਰਾਹ ਅਪਣਾਇਆ ਪਰ ਉਹ ਫੇਰ ਵੀ ਕਸ਼ਮੀਰ ਦੀ ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦੀ ਦੀ ਵਕਾਲਤ ਕਰਦੇ ਰਹੇ।

1966 ਵਿੱਚ ਸ੍ਰੀਨਗਰ ਵਿਖੇ ਪੈਦਾ ਹੋਏ ਯਾਸੀਨ ਮਲਿਕ ਹੁਣ ਤਿਹਾੜ ਜੇਲ੍ਹ ਦੀ ਕੈਦ ਵਿੱਚ ਹਨ। ਉਹ ਕਈ ਵਾਰ ਜੇਲ੍ਹ ਜਾ ਚੁੱਕੇ ਸਨ ਅਤੇ ਜਦੋਂ ਉਹ ਪਹਿਲੀ ਵਾਰੀ ਜੇਲ੍ਹ ਗਏ ਸਨ ਤਾਂ ਉਨ੍ਹਾਂ ਦੀ ਉਮਰ ਕੇਵਲ 17 ਸਾਲ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ 1980 ਵਿੱਚ ਭਾਰਤ ਦੇ ਸੁਰੱਖਿਆ ਬਲਾਂ ਦੁਆਰਾ ਕੀਤੀ ਜਾਂਦੀ ਹਿੰਸਾ ਦੇਖਣ ਤੋਂ ਬਾਅਦ ਉਨ੍ਹਾਂ ਨੇ ਹਥਿਆਰ ਚੁੱਕੇ ਸਨ।

ਉਹ 1983 ਦੌਰਾਨ ਉਸ ਵੇਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਏ ਜਦੋਂ ਸ੍ਰੀਨਗਰ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਚਾਰ ਮਹੀਨੇ ਲਈ ਜੇਲ੍ਹ ਭੇਜਿਆ ਗਿਆ।

ਇਹ ਵੀ ਪੜ੍ਹੋ:

https://www.youtube.com/watch?v=45n4n2nWA9A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''009e4633-0f5f-4df5-aaf0-a9ea72907b76'',''assetType'': ''STY'',''pageCounter'': ''punjabi.india.story.61583964.page'',''title'': ''ਵੱਖਵਾਦੀ ਨੇਤਾ ਯਾਸੀਨ ਮਲਿਕ ਕੌਣ ਹਨ ਜਿਨ੍ਹਾਂ ਨੂੰ ਦਿੱਤੀ ਗਈ ਹੈ ਉਮਰ ਕੈਦ ਦੀ ਸਜ਼ਾ'',''published'': ''2022-05-25T16:06:03Z'',''updated'': ''2022-05-25T16:06:03Z''});s_bbcws(''track'',''pageView'');

Related News