ਹਰਿਆਣਵੀ ਗਾਇਕਾ ਦੀ ਮੌਤ: ''''ਸਾਡੀ ਕੁੜੀ ਨੂੰ ਮਾਰ ਕੇ ਦੱਬ ਦਿੱਤਾ, ਪੁਲਿਸ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ''''

Wednesday, May 25, 2022 - 05:08 PM (IST)

ਹਰਿਆਣਾ ਦੀ ਇੱਕ ਦਲਿਤ ਭਾਈਚਾਰੇ ਦੀ ਲੋਕ ਗਾਇਕਾ ਦੀ ਲਾਸ਼ ਰੋਹਤਕ ਰਾਸ਼ਟਰੀ ਰਾਜਮਾਰਗ ''ਤੇ ਪੈਂਦੇ ਮੇਹਮ ਇਲਾਕੇ ਦੇ ਨੇੜੇ ਜ਼ਮੀਨ ''ਚ ਦਫਨਾਈ ਹੋਈ ਮਿਲੀ ਹੈ। 26 ਸਾਲਾ ਇਸ ਗਾਇਕਾ ਦੀ ਲਾਸ਼ ਅਰਧ-ਨਗਨ ਅਵਸਥਾ ਵਿੱਚ ਪਾਈ ਗਈ ਹੈ।

ਮ੍ਰਿਤਕ ਮਹਿਲਾ ਦੀ ਪਛਾਣ ਸੰਗੀਤਾ ਉਰਫ਼ ਦਿੱਵਿਆ ਇੰਦੌਰਾ ਵਜੋਂ ਹੋਈ ਹੈ ਜੋ ਕਿ ਦਿੱਲੀ ਦੇ ਜੱਫ਼ਾਰਪੁਰ ਇਲਾਕੇ ਦੇ ਰਹਿਣ ਵਾਲੇ ਸਨ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਦਿੱਲੀ ਵਾਲੇ ਘਰ ਤੋਂ 11 ਮਈ ਤੋਂ ਹੀ ਲਾਪਤਾ ਸਨ ਅਤੇ ਪੁਲਿਸ ਨੇ ਉਨ੍ਹਾਂ ਦੇ ਕਤਲ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮ੍ਰਿਤਕ ਗਾਇਕਾ ਦੇ ਮਾਤਾ-ਪਿਤਾ, ਸੱਤਿਆਵੀਰ ਅਤੇ ਸੰਤਰਾ ਨੇ ਦਿੱਲੀ ਪੁਲਿਸ ਉੱਪਰ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪੁਲਿਸ ਨੇ ਸਮਾਂ ਰਹਿੰਦਿਆਂ ਆਪਣਾ ਕੰਮ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਦੀ ਧੀ ਜਿਉਂਦੀ ਹੁੰਦੀ।

ਮਾਪਿਆਂ ਨੇ ਪੁਲਿਸ ''ਤੇ ਲਗਾਇਆ ਲਾਪਰਵਾਹੀ ਦਾ ਇਲਜ਼ਾਮ

ਗਾਇਕਾ ਦੇ ਪਿਤਾ ਸੱਤਿਆਵੀਰ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਦੋਵੇਂ ਮੁਲਜ਼ਿਮਾਂ ਵਿੱਚੋਂ ਇੱਕ, ਮੋਹਿਤ ਸੰਗੀਤਾ ਨੂੰ ਉਨ੍ਹਾਂ ਦੇ ਘਰੋਂ ਲੈ ਕੇ ਗਿਆ ਸੀ। ਉਹ ਹਰਿਆਣਾ ਦੇ ਭਿਵਾਨੀ ਵਿੱਚ ਕੋਈ ਸੰਗੀਤ ਐਲਬਮ ਰਿਕਾਰਡ ਕਰਨ ਦਾ ਕਹਿ ਰਿਹਾ ਸੀ।

ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਮੋਹਿਤ ਨੇ ਉਨ੍ਹਾਂ ਦੀ ਬੇਟੀ ਨੂੰ ਨਸ਼ੀਲਾ ਪਦਾਰਥ ਖਵਾਇਆ ਅਤੇ ਮਾਰ ਦਿੱਤਾ।

ਸੰਗੀਤਾ ਦੇ ਮਾਤਾ, ਸੰਤਰਾ ਦੇਵੀ ਕਹਿੰਦੇ ਹਨ, ''''ਅਸੀਂ ਦਿੱਲੀ ਪੁਲਿਸ ਕੋਲ ਗਏ ਅਤੇ ਦੱਸਿਆ ਕਿ ਸਾਡੀ ਧੀ ਦੀ ਜਾਨ ਖ਼ਤਰੇ ਵਿੱਚ ਹੈ ਅਤੇ ਉਹ ਉਸ ਨੂੰ ਛੇਤੀ ਤੋਂ ਛੇਤੀ ਭਾਲਣ, ਪਰ ਉਨ੍ਹਾਂ ਨੇ ਸਾਡੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।''''

ਸੰਗੀਤਾ ਦੇ ਭੈਣ ਕਹਿੰਦੇ ਹਨ, ''''14 ਮਈ ਨੂੰ ਸਾਡੇ ਜ਼ੋਰ ਦੇਣ ''ਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕੀਤੀ ਪਰ ਇਸ ਬਾਰੇ ਕੀਤਾ ਕੁਝ ਨਹੀਂ। ਅਸੀਂ ਉਨ੍ਹਾਂ ਨੂੰ ਸੁਰਾਗ ਵੀ ਦਿੱਤੇ ਕਿ ਉਹ ਮੁਲਜ਼ਮ ਦੇ ਨਾਲ ਮੇਹਮ ਦੇ ਇਲਾਕੇ ''ਚ ਹੋ ਸਕਦੀ ਹੈ, ਪਰ ਕੁਝ ਨਹੀਂ ਕੀਤਾ।''''

ਉਨ੍ਹਾਂ ਦੇ ਭੈਣ ਮੁਤਾਬਕ, ''''11 ਤਾਰੀਖ਼ ਨੂੰ ਮੇਰੀ ਦੀਦੀ ਦਾ ਨੰਬਰ ਬੰਦ ਹੋ ਗਿਆ ਸੀ। 12 ਤਾਰੀਖ ਨੂੰ ਅਸੀਂ ਉਸ ਮੁੰਡੇ ਨੂੰ ਫ਼ੋਨ ਕੀਤਾ ਜਿਸ ਨਾਲ ਉਹ ਗਈ ਸੀ। ਉਸ ਨੇ ਵੱਟਸਐਪ ''ਤੇ ਇਹ ਕਬੂਲਿਆ ਵੀ ਹੈ ਕਿ ਉਹ (ਸੰਗੀਤਾ) ਮੇਰੇ ਨਾਲ ਹੀ ਹੈ, ਮੈਂ ਇੱਕ ਘੰਟੇ ''ਚ ਗੱਲ ਕਰਵਾਉਂਦਾ ਹਾਂ। ਉਸ ਤੋਂ ਬਾਅਦ ਮੁੰਡੇ ਦਾ ਫ਼ੋਨ ਬੰਦ ਆ ਰਿਹਾ ਹੈ।''''

''''ਫੁਟੇਜ ''ਚ ਜੋ ਅਸੀਂ ਦੇਖਿਆ ਹੈ, ਉਸ ''ਚ ਇਨ੍ਹਾਂ ਨੇ ਮੇਰੀ ਦੀਦੀ ਨੂੰ ਕੁਝ ਖੁਆ-ਪਿਆ ਰੱਖਿਆ ਹੈ। ਮੇਰੀ ਦੀਦੀ ਨਸ਼ੇ, ਆਦਿ ਨਹੀਂ ਕਰਦੀ ਸੀ।''''

ਪਰਿਵਾਰ ਮੁਤਾਬਕ ਉਨ੍ਹਾਂ ਨੇ ਹੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਦਿੱਤੀ।

ਸੰਗੀਤਾ ਦੇ ਮਾਪਿਆਂ ਦੀ ਮੰਗ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕਰਨ ਵਾਲਿਆਂ ਨੂੰ ਤਾਂ ਸਜ਼ਾ ਮਿਲੇ ਹੀ ਪਰ ਨਾਲ ਹੀ ਦਿੱਲੀ ਦੇ ਜੱਫਾਰਪੁਰ ਪੁਲਿਸ ਥਾਣੇ ਦੇ ਕਰਮਚਾਰੀਆਂ ਖ਼ਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਉਨ੍ਹਾਂ ਦੀ ਧੀ ਦੀ ਜਾਨ ਬਚਾਉਣ ਲਈ ਸਮੇਂ ਸਿਰ ਕੋਈ ਕਦਮ ਨਹੀਂ ਚੁੱਕਿਆ।

ਗਾਇਕਾ ਦੀ ਲਾਸ਼ ਲੰਘੀ 22 ਮਈ ਨੂੰ ਮੇਹਮ ਇਲਾਕੇ ਦੇ ਪਿੰਡ ਭੈਣੀ ਭੈਰੋਂ ''ਚ ਮਿਲੀ ਸੀ। ਸਥਾਨਕ ਪੁਲਿਸ ਨੇ ਲਾਸ਼ ਨੂੰ ਪੀਜੀਆਈਐੱਮਐੱਸ ਰੋਹਤਕ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ:

ਪੁਲਿਸ ਦਾ ਕੀ ਕਹਿਣਾ ਹੈ

ਮੇਹਮ ਪੁਲਿਸ ਥਾਣੇ ਦੇ ਸਬ-ਇੰਸਪੈਕਟਰ ਵਿਕਾਸ ਨੇ ਕਿਹਾ ਕਿ ਸ਼ੁਰੂਆਤੀ ਤੌਰ ''ਤੇ ਇਹ ਲੱਗ ਰਿਹਾ ਹੈ ਕਿ ਪੀੜਤਾ ਦਾ ਕਤਲ ਗਲ਼ਾ ਦੱਬ ਕੇ ਕੀਤਾ ਗਿਆ ਹੈ, ਬਾਕੀ ਸਹੀ ਕਾਰਨ ਤਾਂ ਅਟੌਪਸੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਸਬ-ਇੰਸਪੈਕਟਰ ਵਿਕਾਸ ਨੇ ਦੱਸਿਆ ਕਿ ਦਿੱਲੀ ਪੁਲਿਸ ਆਈ ਸੀ ਅਤੇ ਉਨ੍ਹਾਂ ਨੇ ਦੋ ਵਿੱਚੋਂ ਇੱਕ ਮੁਲਜ਼ਿਮ ਮੋਹਿਤ ਉਰਫ਼ ਅਨਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੋਹਿਤ ਝੱਜਰ ਨਿਵਾਸੀ ਹਨ ਅਤੇ ਇੱਕ ਹੋਰ ਮਾਮਲੇ ਵਿੱਚ ਉਨ੍ਹਾਂ ਲਈ ਲੁਕ-ਆਉਟ ਦਾ ਨੋਟਿਸ ਜਾਰੀ ਸੀ।

ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਦੇਖੀ ਹੈ ਜਿਸ ਵਿੱਚ ਪੀੜਤਾ ਨੂੰ ਘਟਨਾ ਵਾਪਰਨ ਤੋਂ ਪਹਿਲਾਂ ਕੁਝ ਖਾਂਦੇ ਹੋਏ ਦੇਖਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਮੁਲਜ਼ਿਮ ਪਹਿਲਾਂ ਤੋਂ ਹੀ ਪੀੜਤ ਮਹਿਲਾ ਦੇ ਜਾਣਕਾਰ ਸਨ।

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਦਿੱਲੀ ਪੁਲਿਸ ਦੁਆਰਾ ਪਹਿਲਾਂ ਹੀ ਧਾਰਾ 365 ਦੇ ਤਹਿਤ ਕੇਸ ਦਰਜ ਕੀਤਾ ਜਾ ਚੁੱਕਿਆ ਹੈ, ਇਸ ਲਈ ਪੋਸਟਮਾਰਟਮ ਤੋਂ ਬਾਅਦ ਕੇਸ ਉਨ੍ਹਾਂ ਨੂੰ ਹੀ ਸੌਂਪ ਦਿੱਤਾ ਜਾਵੇਗਾ।

ਇਹ ਪਹਿਲਾ ਮਾਮਲਾ ਨਹੀਂ

ਹਰਿਆਣਵੀ ਗਾਇਕਾ ਸੰਗੀਤਾ ਉਰਫ਼ ਦਿੱਵਿਆ ਇੰਦੌਰਾ ਦੇ ਕਤਲ ਦਾ ਕੇਸ ਕੋਈ ਪਹਿਲਾ ਅਜਿਹਾ ਕੇਸ ਨਹੀਂ ਹੈ। ਅਕਤੂਬਰ 2017 ਵਿੱਚ, ਦਿੱਲੀ ਦੀ ਤਿਹਾੜ ਜੇਲ੍ਹ ''ਚ ਬੰਦ ਗੈਂਗਸਟਰ ਨੇ ਹਰਿਆਣਵੀ ਗਾਇਕਾ ਹਰਸ਼ਿਤਾ ਨੂੰ 7 ਵਾਰ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਜਨਵਰੀ 2018 ਵਿੱਚ ਇੱਕ ਹੋਰ ਹਰਿਆਣਵੀ ਗਾਇਕਾ ਮਮਤਾ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਈ ਸੀ।

ਹਰਿਆਣਵੀ ਗਾਇਕਾ ਬੀਨਾ ਚੌਧਰੀ ਦੀ ਸਾਲ 2012 ਵਿੱਚ ਹਰਿਦੁਆਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

https://www.youtube.com/watch?v=kcW2eO_p0e0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bab488e8-be33-4216-9753-8487d081f9d3'',''assetType'': ''STY'',''pageCounter'': ''punjabi.india.story.61574790.page'',''title'': ''ਹਰਿਆਣਵੀ ਗਾਇਕਾ ਦੀ ਮੌਤ: \''ਸਾਡੀ ਕੁੜੀ ਨੂੰ ਮਾਰ ਕੇ ਦੱਬ ਦਿੱਤਾ, ਪੁਲਿਸ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ\'''',''author'': '' ਸਤ ਸਿੰਘ '',''published'': ''2022-05-25T11:38:11Z'',''updated'': ''2022-05-25T11:38:11Z''});s_bbcws(''track'',''pageView'');

Related News