ਥਾਇਰਾਇਡ ਕੀ ਹੁੰਦਾ ਹੈ, ਕੀ ਹਨ ਇਸ ਦੇ ਲੱਛਣ ਅਤੇ ਇਹ ਕਿੰਨਾ ਖ਼ਤਰਨਾਕ ਹੈ

Wednesday, May 25, 2022 - 07:38 AM (IST)

ਥਾਇਰਾਇਡ ਗਰਦਨ ਦੇ ਵਿੱਚ ਤਿੱਤਲੀ ਵਰਗਾ ਇੱਕ ਗਲੈਂਡ ਹੁੰਦਾ ਹੈ।
Getty Images
ਥਾਇਰਾਇਡ ਗਰਦਨ ਦੇ ਵਿੱਚ ਤਿੱਤਲੀ ਵਰਗਾ ਇੱਕ ਗਲੈਂਡ ਹੁੰਦਾ ਹੈ।

ਭਾਰਤ ਵਿੱਚ ਹਰ 10 ਵਿੱਚੋਂ ਇੱਕ ਨਾਗਰਿਕ ਥਾਇਰਾਇਡ ਦੀ ਸਮੱਸਿਆ ਤੋਂ ਪੀੜਤ ਹੈ। 2021 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਤਕਰੀਬਨ 4.2 ਕਰੋੜ ਥਾਇਰਾਇਡ ਦੇ ਮਰੀਜ਼ ਹਨ।

ਇਸ ਬਿਮਾਰੀ ''ਚ ਸਮੱਸਿਆ ਇਹ ਹੈ ਕਿ ਪ੍ਰਭਾਵਿਤ ਲੋਕਾਂ ਵਿੱਚ ਇੱਕ ਤਿਹਾਈ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ। ਇਹ ਜ਼ਿਆਦਾਤਰ ਔਰਤਾਂ ਵਿੱਚ ਪਾਈ ਜਾਂਦੀ ਹੈ।

ਗਰਭਵਤੀ ਔਰਤਾਂ ਵਿੱਚ ਇਸ ਦੀ ਸਮੱਸਿਆ ਵਧ ਰਹੀ ਹੈ। ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਬਾਅਦ ਵੀ ਇਸ ਬਿਮਾਰੀ ਵਿੱਚ 44.3 ਫ਼ੀਸਦ ਵਾਧਾ ਦੇਖਣ ਨੂੰ ਮਿਲਿਆ ਹੈ।

ਥਾਇਰਾਇਡ ਗਰਦਨ ਦੇ ਵਿੱਚ ਤਿੱਤਲੀ ਵਰਗਾ ਇੱਕ ਗਲੈਂਡ ਹੁੰਦਾ ਹੈ।

ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿਖੇ ਥਾਇਰਾਇਡ ਦੇ ਮਾਹਿਰ ਡਾ ਬੈਲਨ ਬਰਾਨੀ ਆਖਦੇ ਹਨ,"ਥਾਇਰਾਇਡ ਤੋਂ ਅਜਿਹੇ ਹਾਰਮੋਨ ਪੈਦਾ ਹੁੰਦੇ ਹਨ ਜੋ ਦਿਲ, ਦਿਮਾਗ਼ ਮਾਸਪੇਸ਼ੀਆਂ ਅਤੇ ਹੋਰ ਅੰਗਾਂ ਦੀ ਚੰਗੀ ਤਰ੍ਹਾਂ ਕੰਮ ਕਰਨ ਲਈ ਸਹਾਇਤਾ ਕਰਦੇ ਹਨ।

ਇਹ ਸਰੀਰ ਨੂੰ ਨਿੱਘਾ ਰੱਖਣ ''ਚ ਸਹਾਇਤਾ ਕਰਦਾ ਹੈ ਅਤੇ ਊਰਜਾ ਵੀ ਪੈਦਾ ਕਰਦਾ ਹੈ। ਇਹ ਸਰੀਰ ਦੀ ਬੈਟਰੀ ਵਰਗਾ ਹੈ। ਜੇਕਰ ਇਸ ਗਲੈਂਡ ਤੋਂ ਘੱਟ, ਜ਼ਿਆਦਾ ਹਾਰਮੋਨ ਨਿਕਲੇ ਤਾਂ ਥਾਇਰਾਇਡ ਦੇ ਲੱਛਣ ਹੋ ਸਕਦੇ ਹਨ।"

ਇਹ ਵੀ ਪੜ੍ਹੋ:

ਜੇਕਰ ਲੋੜ ਤੋਂ ਜ਼ਿਆਦਾ ਹਾਰਮੋਨ ਪੈਦਾ ਹੁੰਦੇ ਹਨ ਤਾਂ ਇਸ ਨੂੰ ਹਾਇਪਰ-ਥਾਇਰਾਇਡਿਜ਼ਮ ਆਖਦੇ ਹਨ। ਇਸ ਵਿੱਚ ਮਰੀਜ਼ ਜ਼ਿਆਦਾ ਐਕਟਿਵ ਰਹਿੰਦਾ ਹੈ।

ਜੇਕਰ ਲੋੜ ਤੋਂ ਘੱਟ ਹਾਰਮੋਨ ਪੈਦਾ ਹੋਵੇ ਤਾਂ ਇਸ ਨੂੰ ਹਾਇਪੋ-ਥਾਇਰਾਇਡਿਜ਼ਮ ਆਖਦੇ ਹਨ। ਇਸ ਵਿੱਚ ਮਰੀਜ਼ ਬਹੁਤ ਛੇਤੀ ਥੱਕ ਜਾਂਦਾ ਹੈ ਅਤੇ ਸਰੀਰ ਲੋੜੀਂਦਾ ਕੰਮ ਨਹੀਂ ਕਰ ਪਾਉਂਦਾ।

ਥਾਇਰਾਇਡ ਗਲੈਂਡ ਵਿੱਚ ਸੋਜ ਆ ਜਾਵੇ ਤਾਂ ਇਸ ਨੂੰ ਗੁਆਇਟਰ ਰਹਿੰਦੇ ਹਨ। ਜੇਕਰ ਦਵਾਈਆਂ ਨਾਲ ਇਹ ਠੀਕ ਨਾ ਹੋਵੇ ਤਾਂ ਸਰਜਰੀ ਦੀ ਲੋੜ ਵੀ ਪੈ ਸਕਦੀ ਹੈ।

ਥਕਾਵਟ ਵਰਗੇ ਕਈ ਅਹਿਮ ਲੱਛਣ

ਡਾ ਬਰਾਨੀ ਦੱਸਦੇ ਹਨ," ਹਾਇਪੋ- ਥਾਇਰਾਇਡਿਜ਼ਮ ਵਿੱਚ ਮਰੀਜ਼ ਦਾ ਭਾਰ ਵਧ ਜਾਂਦਾ ਹੈ। ਇਸ ਦੇ ਨਾਲ ਹੀ ਮੂੰਹ ਸੁੱਜ ਜਾਂਦਾ ਹੈ।ਨੀਂਦ ਜ਼ਿਆਦਾ ਆਉਂਦੀ ਹੈ, ਹਮੇਸ਼ਾ ਆਲਸ ਆਉਂਦਾ ਹੈ, ਠੰਡ ਜ਼ਿਆਦਾ ਲੱਗਦੀ ਹੈ, ਵਾਲ ਝੜਦੇ ਹਨ, ਭੁੱਖ ਨਹੀਂ ਲੱਗਦੀ ਅਤੇ ਔਰਤਾਂ ਵਿੱਚ ਮਹਾਵਾਰੀ ਅਨਿਯਮਿਤ ਹੋ ਸਕਦੀ ਹੈ।"

"ਹਾਈਪਰਥਾਇਰਾਇਡ ਵਿੱਚ ਭਾਰ ਘਟਦਾ ਹੈ, ਪਾਣੀ ਦੀ ਕਮੀ ਹੋ ਜਾਂਦੀ ਹੈ, ਗਰਮੀ ਜ਼ਿਆਦਾ ਲੱਗਦੀ ਹੈ, ਨੀਂਦ ਨਹੀਂ ਆਉਂਦੀ ਹੈ ਅਤੇ ਕਈ ਵਾਰ ਨਿਗ੍ਹਾ ਵੀ ਕਮਜ਼ੋਰ ਹੋ ਜਾਂਦੀ ਹੈ।"

ਥਾਇਰਾਇਡ ਪਹਿਚਾਣਨ ਲਈ ਕੋਈ ਖ਼ਾਸ ਲੱਛਣ ਨਹੀਂ ਹਨ। ਸਪੈਨਿਸ਼ ਸੋਸਾਇਟੀ ਆਫ ਐਂਡਰੋਕ੍ਰਿਨੋਲੋਜੀ ਦੇ ਡਾਕਟਰ ਫ੍ਰੈਂਸਿਸਕੋ ਜੇਵੀਅਰ ਨੇ ਬੀਬੀਸੀ ਨੂੰ ਦੱਸਿਆ ਕਿ ਕਈ ਵਾਰ ਹਾਈਪੋ-ਥਾਈਰਾਈਡਿਜ਼ਮ ਨੂੰ ਡਿਪਰੈਸ਼ਨ ਸਮਝ ਲਿਆ ਜਾਂਦਾ ਹੈ।

ਹਾਇਪੋ-ਥਾਇਰਾਇਡਿਜ਼ਮ ਲੋਕਾਂ ਵਿੱਚ ਆਮ ਹੋ ਸਕਦਾ ਹੈ।ਕਈ ਵਾਰ ਇਸ ਦਾ ਇਲਾਜ ਦੇਰ ਨਾਲ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਲੋਕ ਇਸ ਬਿਮਾਰੀ ਤੋਂ ਪੀੜਿਤ ਹਨ ,ਇਸ ਬਾਰੇ ਜਾਣਦੇ ਵੀ ਨਹੀਂ ਹੁੰਦੇ।

ਸੰਕੇਤਕ ਤਸਵੀਰ
Getty Images
ਸੰਕੇਤਕ ਤਸਵੀਰ

ਹਾਲਾਂਕਿ ਔਰਤਾਂ ਅਤੇ ਆਦਮੀਆਂ ਵਿੱਚ ਇਸ ਦੇ ਲੱਛਣ ਲਗਪਗ ਇੱਕੋ ਜਿਹੇ ਹੀ ਹਨ ਪਰ ਔਰਤਾਂ ਵਿੱਚ ਇਸ ਨੂੰ ਛੇਤੀ ਪਹਿਚਾਣਿਆ ਜਾ ਸਕਦਾ ਹੈ। ਡਾ ਜੇਵੀਅਰ ਮੁਤਾਬਕ 80% ਔਰਤਾਂ ਵਿੱਚ ਇਸ ਦੇ ਲੱਛਣ ਹੋ ਸਕਦੇ ਹਨ।

ਉਹ ਅੱਗੇ ਆਖਦੇ ਹਨ," ਜ਼ਿਆਦਾਤਰ ਕੇਸਾਂ ਵਿੱਚ 80-90 %ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਜਾਂਦੇ ਹਨ। ਕਈ ਮਰੀਜ਼ ਅਜਿਹੇ ਹੁੰਦੇ ਹਨ ਜੋ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੇ। ਹਾਇਪੋ-ਥਾਇਰਾਇਡਿਜ਼ਮ ਵਿੱਚ ਇਲਾਜ ਦੇ ਬਾਵਜੂਦ ਇਸ ਦਾ ਅਸਰ ਅੰਗਾਂ ਉੱਪਰ ਪੈਂਦਾ ਰਹਿੰਦਾ ਹੈ।"

ਡਾ ਬੈਲਨ ਬਰਾਨੀ ਮੁਤਾਬਕ ਡਾਈਬੀਟੀਜ਼ ਲੈਵਲ ਮੁਤਾਬਕ ਥਾਇਰਾਇਡ ਦੇ ਪੱਧਰ ਨੂੰ ਠੀਕ ਕੀਤਾ ਨਹੀਂ ਜਾ ਸਕਦਾ। ਹਾਇਪੋ-ਥਾਇਰਾਇਡਿਜ਼ਮ ਵਿੱਚ ਕਈ ਹਾਰਮੋਨ ਜਿਨ੍ਹਾਂ ਵਿਚ ਟੀ -ਥ੍ਰੀ, ਟੀ- ਫੋਰ ਸ਼ਾਮਿਲ ਹਨ,ਦਾ ਪੱਧਰ ਘਟ ਜਾਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਟੀਐੱਸਐੱਚ ਦਾ ਸਟਾਰ ਹੈਲਥ ਇੰਸ਼ੋਰੈਂਸ ਕੰਪਨੀ ਮੁਤਾਬਕ ਖ਼ੂਨ ਵਿੱਚ ਪੱਧਰ 0.5-5 ਮਿਲੀਲਿਟਰ ਪ੍ਰਤੀ ਲੀਟਰ ਹੋ ਸਕਦਾ ਹੈ। ਟੀਐੱਸਐੱਚ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਥਾਇਰਾਇਡ ਗਲੈਂਡ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ। ਬੱਚਿਆਂ ਵਿੱਚ, ਗਰਭਵਤੀ ਔਰਤਾਂ ਵਿੱਚ ਇਸ ਦਾ ਪੱਧਰ ਕਾਫ਼ੀ ਜ਼ਿਆਦਾ ਹੁੰਦਾ ਹੈ।ਉਮਰ ਦੇ ਨਾਲ ਇਸੇ ਪੱਧਰ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ।

ਡਾ ਬਰਾਨੀ ਆਖਦੇ ਹਨ ਕਿ ਜੇਕਰ ਪਰਿਵਾਰ ਵਿੱਚ ਕਿਸੇ ਮੈਂਬਰ ਨੂੰ ਇਹ ਸਮੱਸਿਆ ਹੈ ਤਾਂ ਬੱਚਿਆਂ ਵਿੱਚ ਵੀ ਇਹ ਸਮੱਸਿਆ ਆ ਸਕਦੀ ਹੈ। ਅਜਿਹਾ ਕੋਈ ਤਰੀਕਾ ਨਹੀਂ ਹੈ ਜਿਸ ਨਾਲ ਬੱਚਿਆਂ ਵਿੱਚ ਇਸ ਨੂੰ ਰੋਕਿਆ ਜਾ ਸਕੇ। ਕੇਵਲ ਇਲਾਜ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।

ਕੀ ਇਸ ਨਾਲ ਜਾਨ ਦਾ ਖਤਰਾ ਹੈ

ਹਾਇਪਰ-ਥਾਇਰਾਡਿਜ਼ਮ ਵਿੱਚ ਹਾਰਮੋਨ ਲੋੜ ਤੋਂ ਜ਼ਿਆਦਾ ਪੈਦਾ ਹੁੰਦਾ ਹੈ। ਇਸ ਦਾ ਅਸਰ ਦਿਲ ਉਪਰ ਵੀ ਪੈ ਸਕਦਾ ਹੈ। ਸਿੱਟੇ ਵਜੋਂ ਦਿਲ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ।

ਹਾਈਪੋ-ਥਾਇਰਾਇਡ ਦਾ ਜੇਕਰ ਸਮੇਂ ਸਿਰ ਪਤਾ ਨਾ ਲੱਗੇ ਤਾਂ ਇਸ ਦਾ ਅਸਰ ਦਿਮਾਗ ਉੱਪਰ ਵੀ ਹੋ ਸਕਦਾ ਹੈ। ਮਰੀਜ਼ ਦੇ ਸਰੀਰ ਵਿੱਚ ਸੋਡੀਅਮ ਦਾ ਪੱਧਰ ਘਟ ਸਕਦਾ ਹੈ ਅਤੇ ਉਹ ਕੋਮਾ ਵਿੱਚ ਚਲੀ ਜਾ ਸਕਦਾ ਹੈ।

ਜੇਕਰ ਜਨਮ ਤੋਂ ਬਾਅਦ ਬੱਚਿਆਂ ਵਿੱਚ ਇਸ ਬਿਮਾਰੀ ਦਾ ਪਤਾ ਨਾ ਲੱਗੇ ਤਾਂ ਉਨ੍ਹਾਂ ਦੇ ਦਿਮਾਗ ਨਾਲ ਸਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਗਰਭਵਤੀ ਔਰਤਾਂ ਵਿੱਚ ਥਾਇਰਾਇਡ ਦੀ ਸਮੱਸਿਆ ਵਧ ਰਹੀ ਹੈ।
Getty Images
ਗਰਭਵਤੀ ਔਰਤਾਂ ਵਿੱਚ ਥਾਇਰਾਇਡ ਦੀ ਸਮੱਸਿਆ ਵਧ ਰਹੀ ਹੈ।

ਇਹ ਸਮੱਸਿਆ ਇਲਾਜ ਨਾਲ ਠੀਕ ਹੋ ਸਕਦੀ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਜੇਕਰ ਸਮੇਂ ਸਿਰ ਇਨ੍ਹਾਂ ਦਾ ਪਤਾ ਨਾ ਲੱਗੇ ਤਾਂ ਇਹ ਜਾਨਲੇਵਾ ਵੀ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ:

https://www.youtube.com/watch?v=PHtHowUTJoU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c75028fe-32a1-4067-b777-84f0ff68ff0e'',''assetType'': ''STY'',''pageCounter'': ''punjabi.india.story.61570617.page'',''title'': ''ਥਾਇਰਾਇਡ ਕੀ ਹੁੰਦਾ ਹੈ, ਕੀ ਹਨ ਇਸ ਦੇ ਲੱਛਣ ਅਤੇ ਇਹ ਕਿੰਨਾ ਖ਼ਤਰਨਾਕ ਹੈ'',''author'': '' ਰਵੀ ਕੁਮਾਰ '',''published'': ''2022-05-25T02:07:28Z'',''updated'': ''2022-05-25T02:07:28Z''});s_bbcws(''track'',''pageView'');

Related News