ਨੇਪਾਲ ''''ਚ ਪਾਕਿਸਤਾਨੀ ਕਰਨਲ ਦੇ ਲਾਪਤਾ ਹੋਣ ਦੀ ਗੁੱਥੀ ਜੋ ਸੁਲਝਾਈ ਨਹੀਂ ਜਾ ਸਕੀ

Tuesday, May 24, 2022 - 05:38 PM (IST)

ਪਾਕਿਸਤਾਨੀ ਫ਼ੌਜ ਦੇ ਸਾਬਕਾ ਲੈਫਟੀਨੈਂਟ ਕਰਨਲ ਮੁਹੰਮਦ ਹਬੀਬ ਜ਼ਾਹਿਰ ਤਕਰੀਬਨ ਪੰਜ ਸਾਲ ਪਹਿਲਾਂ ਨੇਪਾਲ ਤੋਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ ਸਨ। ਅੱਜ ਤੱਕ ਉਨ੍ਹਾਂ ਦਾ ਕੋਈ ਖ਼ਬਰ ਹਾਸਲ ਨਹੀਂ ਹੋਈ ਹੈ। ਉਹ ਨੌਕਰੀ ਲਈ ਇੰਟਰਵਿਊ ਦੇਣ ਲਈ ਨੇਪਾਲ ਆਏ ਸਨ।

ਉਨ੍ਹਾਂ ਦੇ ਲਾਪਤਾ ਹੋਣ ਦੇ ਭੇਤ ਨੂੰ ਸਮਝਣ ਲਈ ਅਸੀਂ ਪੰਜ ਸਾਲਾਂ ਬਾਅਦ ਨੇਪਾਲ ਦੇ ਖੋਜੀ ਪੱਤਰਕਾਰਾਂ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਇਹ ਲੋਕ ਉਸ ਸਮੇਂ ਜਾਂ ਤਾਂ ਉੱਚ ਅਹੁਦਿਆਂ ''ਤੇ ਬਿਰਾਜਮਾਨ ਸਨ ਜਾਂ ਫਿਰ ਇਸ ਮਾਮਲੇ ਦੀ ਰਿਪੋਰਟਿੰਗ ਕਰ ਰਹੇ ਸਨ। ਅਸੀਂ ਉਨ੍ਹਾਂ ਰਸਤਿਆਂ ਰਾਹੀਂ ਹੀ ਨੇਪਾਲ ਦਾ ਦੌਰਾ ਕੀਤਾ, ਜਿੰਨ੍ਹਾਂ ਰਾਹੀਂ ਕਰਨਲ ਹਬੀਬ ਗੁਜਰੇ ਸਨ।

ਸਾਬਕਾ ਲੈਫਟੀਨੈਂਟ ਕਰਨਲ ਮੁਹੰਮਦ ਹਬੀਬ ਜ਼ਾਹਿਰ ਅਪ੍ਰੈਲ 2017 ਵਿੱਚ ਓਮਾਨ ਦੇ ਰਸਤੇ ਲਾਹੌਰ ਅਤੇ ਫਿਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚੇ ਸਨ।

ਉਹ ਉੱਥੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਉਤਰੇ ਸਨ। ਉੱਥੋਂ ਉਨ੍ਹਾਂ ਨੇ ਭਾਰਤੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਲੁੰਬੀਨੀ ਜਾਣਾ ਸੀ। ਇਸ ਲਈ ਉਹ ਸਥਾਨਕ ਹਵਾਈ ਅੱਡੇ ''ਤੇ ਗਏ, ਜੋ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਝ ਦੂਰੀ ''ਤੇ ਹੀ ਸਥਿਤ ਹੈ।

ਲੁੰਬੀਨੀ ਦਾ ਹਵਾਈ ਅੱਡਾ ਭਾਰਤੀ ਸਰਹੱਦ ਤੋਂ ਨੇਪਾਲ ਵਾਲੇ ਪਾਸੇ ਮਹਿਜ 5 ਕਿਲੋਮੀਟਰ ਦੀ ਦੂਰੀ ''ਤੇ ਸਥਿਤ ਹੈ। ਕਰਨਲ ਹਬੀਬ ਨੇ ਇਸੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਇੱਕ ਟੈਕਸਟ ਰਾਹੀਂ ਸੰਪਰਕ ਕੀਤਾ ਸੀ।

ਇਹ ਵੀ ਪੜ੍ਹੋ:

ਮੁਹੰਮਦ ਹਬੀਬ ਜ਼ਹੀਰ
BBC
ਲੁੰਬਿਨੀ ਹਵਾਈ ਅੱਡਾ ਭਰਤੀ ਸਰਹੱਦ ਤੋਂ 5 ਕਿਲੋਮੀਟਰ ਦੂਰ ਹੈ

ਭਾਰਤ-ਪਾਕਿ ਲੜਾਈ ਤੋਂ ਪਰ੍ਹਾਂ ਰਹਿਣਾ ਚਾਹੁੰਦਾ ਹੈ ਨੇਪਾਲ

ਨੇਪਾਲ ਨੇ ਲੈਫਟੀਨੈਂਟ ਕਰਨਲ ਹਬੀਬ ਦੇ ਲਾਪਤਾ ਹੋਣ ਦੀ ਪੜਤਾਲ ਇੱਕ ਵਿਸ਼ੇਸ਼ ਜਾਂਚ ਪੈਨਲ ਰਾਹੀਂ ਕਰਵਾਈ ਸੀ। ਹਾਲਾਂਕਿ ਇਸ ਪੈਨਲ ਦੀ ਰਿਪੋਰਟ ਕਦੇ ਵੀ ਜਨਤਕ ਨਹੀਂ ਕੀਤੀ ਗਈ।

ਨਵਰਾਜ ਸੇਲਵਾਲ ਉਸ ਸਮੇਂ ਨੇਪਾਲ ਪੁਲਿਸ ਦੇ ਉਪ ਮੁਖੀ ਸਨ। ਇਸ ਸਮੇਂ ਉਹ ਸਾਂਸਦ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਮਾਮਲਾ ਅਜੇ ਤੱਕ ਹੱਲ ਨਹੀਂ ਹੋਇਆ ਹੈ ਤਾਂ ਨਵੇਂ ਪੈਨਲ ਜ਼ਰੀਏ ਇਸ ਦੀ ਵਧੇਰੇ ਜਾਂਚ ਹੋਣੀ ਚਾਹੀਦੀ ਹੈ।

ਹਾਲਾਂਕਿ ਉਨ੍ਹਾਂ ਨੇ ਇਸ ਕੇਸ ਦੇ ਸਬੰਧ ਵਿੱਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ, " ਜਦੋਂ ਮੈਂ ਪੁਲਿਸ ਵਿੱਚ ਸੀ ਤਾਂ ਮੈਂ ਆਪਣੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਦੇ ਤਹਿਤ ਕੰਮ ਕੀਤਾ। ਹੁਣ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਮੈਂ ਉਸ ਸਮੇਂ ਦੀ ਘਟਨਾ ਬਾਰੇ ਗੱਲ ਨਹੀਂ ਕਰ ਸਕਦਾ ਹਾਂ।"

ਰਾਜਨ ਭੱਟਾਰਾਈ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਦੇ ਸਲਾਹਕਾਰ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਪਤਾ ਲੱਗਿਆ ਸੀ ਕਿ ਕਰਨਲ ਹਬੀਬ ਨੇਪਾਲ ''ਚ ਨਹੀਂ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਰਕਾਰ ਨੇ ਉਸ ਸਮੇਂ ਜਾਂਚ ਲਈ ਇੱਕ ਪੈਨਲ ਦਾ ਬਣਾਇਆ ਸੀ। ਉਸ ਪੈਨਲ ਨੇ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਕੀਤੀ ਸੀ। ਸਰਕਾਰ ਦਾ ਮੰਨਣਾ ਸੀ ਕਿ ਕਰਨਲ ਹਬੀਬ ਭਾਵੇਂ ਕਿ ਨੇਪਾਲ ਤੋਂ ਲਾਪਤਾ ਹੋਏ ਸਨ ਪਰ ਉਹ ਹੁਣ ਨੇਪਾਲ ਵਿੱਚ ਨਹੀਂ ਹਨ।"

ਮੁਹੰਮਦ ਹਬੀਬ ਜ਼ਹੀਰ
BBC

ਪਾਕਿਸਤਾਨ ਹਕੂਮਤ ਨੇ ਕਰਨਲ ਹਬੀਬ ਦੀ ਗੁੰਮਸ਼ੁਦਗੀ ਨੂੰ ਲੈ ਕੇ ਭਾਰਤ ਵੱਲ ਇਸ਼ਾਰਾ ਕਰਦਿਆਂ ਇਲਜ਼ਾਮ ਲਗਾਇਆ ਸੀ ਕਿ ਇਸ ''ਚ ''ਦੁਸ਼ਮਣ ਖੁਫੀਆਂ ਏਜੰਸੀਆਂ ਦਾ ਹੱਥ'' ਹੈ।

ਦੂਜੇ ਪਾਸੇ ਇਸ ਮੁੱਦੇ ''ਤੇ ਭਾਰਤ ਦਾ ਪੱਖ ਇਹ ਰਿਹਾ ਹੈ ਕਿ ਉਸ ਨੇ ਨੇਪਾਲ ''ਚ ਪਾਕਿਸਤਾਨ ਦੇ ਸਾਬਕਾ ਕਰਨਲ ਦੇ ਲਾਪਤਾ ਹੋਣ ਦੀ ਖ਼ਬਰ ਸੁਣੀ ਸੀ, ਪਰ ੳਸੁ ਨੂੰ ਇਸ ਤੋਂ ਵੱਧ ਹੋਰ ਕੁਝ ਪਤਾ ਨਹੀਂ ਹੈ।

ਨੇਪਾਲ ''ਚ ਭਾਰਤ ਸਮੇਤ ਹੋਰ ਕਈ ਦੇਸ਼ਾਂ ਦੀਆਂ ਖੁਫ਼ੀਆਂ ਏਜੰਸੀਆਂ ਬਹੁਤ ਸਰਗਰਮ ਹਨ। ਮੈਂ ਨੇਪਾਲ ਦੇ ਗ੍ਰਹਿ ਮੰਤਰਾਲੇ ਨਾਲ ਸੰਪਰਕ ਕੀਤਾ ਅਤੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।

ਹਾਲਾਂਕਿ ਇਸ ਮਾਮਲੇ ''ਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੋਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਬਹੁਤ ਪੁਰਾਣਾ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ।

ਜ਼ਿਕਰਯੋਗ ਹੈ ਕਿ ਨੇਪਾਲ ਦੱਖਣੀ ਏਸ਼ੀਆਈ ਸਹਿਯੋਗ ਸੰਗਠਨ ''ਸਾਰਕ'' ਦਾ ਮੈਂਬਰ ਹੈ। ਉਸ ਦੇ ਭਾਰਤ ਅਤੇ ਪਾਕਿਸਤਾਨ ਦੋਵਾਂ ਹੀ ਮੁਲਕਾਂ ਨਾਲ ਚੰਗੇ ਸੰਬੰਧ ਹਨ।

ਨੇਪਾਲ ਦੇ ਸਰਕਾਰੇ-ਦਰਬਾਰੇ ਕਰਨਲ ਹਬੀਬ ਦੀ ਨੇਪਾਲ ਤੋਂ ਗੁੰਮਸ਼ੁਦਗੀ ''ਤੇ ਅਫ਼ਸੋਸ ਦੀ ਲਹਿਰ ਜ਼ਰੂਰ ਰਹੀ ਹੈ, ਪਰ ਨੇਪਾਲ ਇਸ ਮਾਮਲੇ ''ਚ ਭਾਰਤ ਅਤੇ ਪਾਕਿਸਤਾਨ ਦੇ ਵਿਵਾਦ ''ਚ ਨਹੀਂ ਫ਼ਸਣਾ ਚਾਹੁੰਦਾ ਹੈ।

ਮੁਹੰਮਦ ਹਬੀਬ ਜ਼ਹੀਰ
BBC
ਨੇਪਾਲ ਪੁਲਿਸ ਹੈਡਕੁਆਰਟਰ

''ਇੰਤਜ਼ਾਰ ਕਰੋ, ਸ਼ਾਇਦ ਅਕਸ਼ੈ ਕੁਮਾਰ ਦੀ ਕੋਈ ਨਵੀਂ ਫਿਲਮ ਆ ਜਾਵੇ''

ਸਾਬਕਾ ਪੁਲਿਸ ਅਧਿਕਾਰੀ ਹੇਮੰਤ ਮੱਲਾ ਕਰਨਲ ਹਬੀਬ ਦੇ ਲਾਪਤਾ ਹੋਣ ਮੌਕੇ ਨੇਪਾਲ ਦੇ ਕੇਂਦਰੀ ਜਾਂਚ ਬਿਊਰੋ, (ਸੀਆਈਬੀ) ਦੇ ਮੁਖੀ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਨੇਪਾਲ ਕਈ ਕਾਰਨਾਂ ਕਰਕੇ ਵਿਦੇਸ਼ੀ ਖੂਫੀਆ ਏਜੰਸੀਆਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਭਾਰਤੀ ਖੁਫੀਆ ਏਜੰਸੀ ਸਰਗਰਮ ਹੈ। ਇਸ ਤੋਂ ਇਲਾਵਾ ਪਾਕਿਸਤਾਨ ਅਤੇ ਚੀਨ ਵੀ ਇੱਥੇ ਬਹੁਤ ਸਰਗਰਮ ਹਨ। ਪੱਛਮੀ ਦੇਸ਼ਾਂ ਦੀਆਂ ਆਪੋ-ਆਪਣੀਆਂ ਤਰਜੀਹਾਂ ਹਨ।

ਉਹ ਅੱਗੇ ਕਹਿੰਦੇ ਹਨ, "ਨੇਪਾਲ ਕਈ ਵਾਰ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਤਾਂ ਨੇਪਾਲ ਦੋ ਦੇਸ਼ਾਂ ਦੇ ਮਾਮਲੇ ''ਚ ਇੰਨੀ ਬੁਰੀ ਤਰ੍ਹਾਂ ਫਸਿਆ ਹੈ ਕਿ ਉਸ ਨੂੰ ਸਮਝ ਹੀ ਨਹੀਂ ਆਈ ਕਿ ਉਹ ਕੀ ਕਰੇ, ਕਿੱਥੇ ਜਾਵੇ। ਨੇਪਾਲ ਦੀਆਂ ਏਜੰਸੀਆਂ ਪੇਸ਼ੇਵਰ ਤੌਰ ''ਤੇ ਇੰਨੀਆਂ ਤਜ਼ਰਬੇਕਾਰ, ਹੁਨਰਮੰਦ ਅਤੇ ਮਾਹਰ ਨਹੀਂ ਹਨ, ਜਿਸ ਕਾਰਨ ਬਾਹਰੀ ਏਜੰਸੀਆਂ ਦੇ ਕਾਰਨ ਇੱਥੇ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ।"

ਕਰਨਲ ਹਬੀਬ ਦੇ ਲਾਪਤਾ ਹੋਣ ਬਾਰੇ ਆਮ ਰਾਇ ਇਹ ਹੈ ਕਿ ਜਿਸ ਤਰ੍ਹਾਂ ਨਾਲ ਉਹ ਲਾਪਤਾ ਹੋਏ ਹਨ, ਇਸ ਪਿੱਛੇ ਕਿਸੇ ਖੂਫੀਆ ਏਜੰਸੀ ਦਾ ਹੀ ਹੱਥ ਲੱਗਦਾ ਹੈ। ਮੈਂ ਇਸ ਬਾਰੇ ਵਿੱਚ ਖੋਜੀ ਪੱਤਰਕਾਰ ਸਰੋਜ ਰਾਜ ਅਧਿਕਾਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨੇਪਾਲ ''ਚ ਵਿਦੇਸ਼ੀ ਖੁਫੀਆ ਏਜੰਸੀਆਂ ਦੀਆਂ ਗਤੀਵਿਧੀਆਂ ''ਤੇ ਦੋ ਕਿਤਾਬਾਂ ਲਿਖੀਆਂ ਹਨ।

ਉਨ੍ਹਾਂ ਦੇ ਅਨੁਸਾਰ ਨੇਪਾਲ ''ਚ ਭਾਰਤੀ ਏਜੰਸੀਆਂ ਦਾ ਪ੍ਰਭਾਵ ਬਹੁਤ ਹੀ ਵਿਆਪਕ ਹੈ। ਇੱਥੇ ਉਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ਹਨ। ਉਨ੍ਹਾਂ ਦਾ ਕਹਿਣਾ ਹੈ, " ਇੱਥੋਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਵੀ ਭਾਰਤ ਦੇ ਵਿਰੁੱਧ ਜਾਵੇਗਾ, ਉਹ ਇੱਥੇ ਨਾ ਤਾਂ ਰਾਜਨੀਤੀ ''ਚ ਤਰੱਕੀ ਹਾਸਲ ਕਰ ਸਕਦਾ ਹੈ, ਨਾ ਪੁਲਿਸ ਫੋਰਸ ਅਤੇ ਨੌਕਰਸ਼ਾਹੀ ''ਚ ਹੀ ਅਗਾਂਹ ਵੱਧ ਸਕਦਾ ਹੈ।

ਮੁਹੰਮਦ ਹਬੀਬ ਜ਼ਹੀਰ
BBC

ਪ੍ਰਸ਼ਾਸਨ ਦੇ ਉੱਚ ਅਹੁਦੇ ਦੇ ਸਬੰਧ ''ਚ ਇਹ ਸਮਝ ਹੈ ਕਿ ਜੇਕਰ ਤੁਸੀਂ ਭਾਰਤ ਨੂੰ ਖੁਸ਼ ਨਹੀਂ ਰੱਖੋਗੇ ਤਾਂ ਤੁਸੀਂ ਆਪਣੇ ਟੀਚੇ ਨੂੰ ਹਾਸਲ ਨਹੀਂ ਕਰ ਪਾਵੋਗੇ। ਇੱਥੇ ਹਰ ਖੇਤਰ ''ਚ ਭਾਰਤ ਦਾ ਡੂੰਗਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ।"

ਉਹ ਵਿਅਕਤੀ ਕੌਣ ਸੀ?

ਕਰਨਲ ਹਬੀਬ ਜ਼ਾਹਿਰ ਨੇ ਕਾਠਮੰਡੂ ਤੋਂ ਲੁੰਬੀਨੀ ਜਾਣ ਲਈ ਘਰੇਲੂ ਉਡਾਣ ਦਾ ਸਹਾਰਾ ਲਿਆ। ਇਸ ਲਈ ਟਿਕਟ ਉਨ੍ਹਾਂ ਨੂੰ ਕਾਠਮੰਡੂ ''ਚ ਮਿਲਣ ਵਾਲੇ ਵਿਅਕਤੀ ਨੇ ਦਿੱਤੀ ਸੀ।

ਲੁੰਬਿਨੀ ਦੇ ਉਸ ਜਹਾਜ਼ ''ਤੇ ਚੜ੍ਹਣ ਤੋਂ ਪਹਿਲਾਂ ਕਰਨਲ ਹਬੀਬ ਨੇ ਜਹਾਜ਼ ਦੇ ਨਜ਼ਦੀਕ ਆਪਣੀ ਇੱਕ ਤਸਵੀਰ ਵੀ ਲਈ ਸੀ।

ਪਰ ਉਹ ਫੋਟੋ ਸੈਲਫੀ ਨਹੀਂ ਸੀ, ਸਗੋਂ ਕਿਸੇ ਹੋਰ ਵਿਅਕਤੀ ਨੇ ਉਹ ਤਸਵੀਰ ਖਿੱਚੀ ਸੀ। ਸੰਭਾਵਨਾ ਹੈ ਕਿ ਉਹ ਵਿਅਕਤੀ ਵੀ ਕਾਠਮੰਡੂ ਤੋਂ ਉਨ੍ਹਾਂ ਦੇ ਨਾਲ ਹੀ ਸਫ਼ਰ ਕਰ ਰਿਹਾ ਸੀ। ਉਹ ਵਿਅਕਤੀ ਇਸ ਮਾਮਲੇ ਦੀ ਮਹੱਤਵਪੂਰਨ ਕੜੀ ਹੈ।

ਕਰਨਲ ਹਬੀਬ ਨੂੰ ਸੰਯੁਕਤ ਰਾਸ਼ਟਰ ਦੀ ਕਿਸੇ ਨੌਕਰੀ ਦੀ ਇੰਟਰਵਿਊ ਦੇ ਲਈ ਲੁੰਬੀਨੀ ਬੁਲਾਇਆ ਗਿਆ ਸੀ। ਅਜਿਹਾ ਲੱਗਦਾ ਹੈ ਕਿ ਇਹ ਇੱਕ ਤਰ੍ਹਾਂ ਦਾ ਜਾਲ ਸੀ।

ਲੁੰਬਿਨੀ ਭਾਰਤ ਅਤੇ ਨੇਪਾਲ ਦਰਮਿਆਨ ਇੱਕ ਸਰਹੱਦੀ ਕਸਬਾ ਹੈ। ਬੁੱਧ ਧਰਮ ਦੇ ਮੋਢੀ ਗੌਤਮ ਬੁੱਧ ਦਾ ਜਨਮ ਇੱਥੇ ਹੀ ਹੋਇਆ ਸੀ। ਬੁੱਧ ਧਰਮ ਦੇ ਪੈਰੋਕਾਰਾਂ ਸਮੇਤ ਵੱਡੀ ਗਿਣਤੀ ''ਚ ਸੈਲਾਨੀ ਇੱਥੇ ਸਥਿਤ ਮੰਦਰਾਂ ਨੂੰ ਵੇਖਣ ਲਈ ਦੁਨੀਆ ਭਰ ਤੋਂ ਆਉਂਦੇ ਹਨ। ਇਹ ਇੱਕ ਵਿਸ਼ੇਸ਼ ਧਾਰਮਿਕ ਸਥਾਨ ਹੈ।

ਦੱਸਿਆ ਜਾਂਦਾ ਹੈ ਕਿ ਕਰਨਲ ਹਬੀਬ ਨੇ ਲੁੰਬਿਨੀ ਹਵਾਈ ਅੱਡੇ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਟੈਕਸਟ ਸੰਦੇਸ਼ ਰਾਹੀਂ ਆਪਣੇ ਪਰਿਵਾਰ ਨਾਲ ਆਖਰੀ ਵਾਰ ਸੰਪਰਕ ਕੀਤਾ ਸੀ।

ਸਰੋਜ ਰਾਜ ਅਧਿਕਾਰੀ ਦਾ ਮੰਨਣਾ ਹੈ ਕਿ ਕਰਨਲ ਹਬੀਬ ਨੂੰ ਭਾਰਤ ਵੱਲ ਹੀ ਲਿਜਾਇਆ ਗਿਆ ਸੀ। ਉਹ ਕਹਿੰਦੇ ਹਨ , "ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਰਹੱਦ ਦੇ ਦੱਖਣ (ਭਾਰਤ) ਵੱਲ ਹੀ ਲਿਜਾਇਆ ਗਿਆ ਹੋਵੇਗਾ। ਦੇਖੋ ਭਾਰਤ ਇੱਥੇ ਜੋ ਵੀ ਕਰਦਾ ਹੈ ਉਸ ਦਾ ਸੁਰਾਗ ਜ਼ਰੂਰ ਛੱਡਦਾ ਹੈ, ਤਾਂ ਕਿ ਉਹ ਇਹ ਸਿੱਧ ਕਰ ਸਕੇ ਕਿ ਉਸ ਦਾ ਇੱਥੇ ਕਿੰਨਾਂ ਦਬਦਬਾ ਹੈ।"

ਉਹ ਅੱਗੇ ਕਹਿੰਦੇ ਹਨ, " 6-7 ਸਾਲ ਇੰਤਜ਼ਾਰ ਕਰੋ। ਸੰਭਵ ਹੈ ਕਿ ਅਕਸ਼ੈ ਕੁਮਾਰ ਦੀ ਕੋਈ ਫ਼ਿਲਮ ਆਵੇਗੀ, ਜਿਸ ਵਿੱਚ ਇਹ ਵਿਖਾਇਆ ਜਾਵੇਗਾ ਕਿ ਕਿਵੇਂ ਕਰਨਲ ਹਬੀਬ ਨੂੰ ਅਗਵਾ ਕਰਨ ਦੀ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ ਸੀ।"

ਨੇਪਾਲ ਸਰਕਾਰ ਦੀ ਜਾਂਚ ਭਾਵੇਂ ਹੀ ਕਿਸੇ ਨਤੀਜੇ ''ਤੇ ਨਾ ਪਹੁੰਚੀ ਹੋਵੇ, ਪਰ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਲੈਫਟੀਨੈਂਟ ਕਰਨਲ ਹਬੀਬ ਜ਼ਾਹਿਰ ਲੁੰਬਿਨੀ ਹਵਾਈ ਅੱਡੇ, ਭਾਰਤ ਦੀ ਸਰੱਹਦ ਅਤੇ ਲੁੰਬੀਨੀ ਦੇ ਵਿਚਾਲੇ ਹੀ ਕਿਤੇ ਲਾਪਤਾ ਹੋਏ ਸਨ।

ਪਰ ਉਨ੍ਹਾਂ ਨਾਲ ਸਫ਼ਰ ਕਰਨ ਵਾਲਾ ਵਿਅਕਤੀ ਕੌਣ ਸੀ ਅਤੇ ਉਨ੍ਹਾਂ ਨੂੰ ਇੱਥੇ ਕੌਣ ਲੈਣ ਆਉਣ ਵਾਲਾ ਸੀ? ਇੰਨ੍ਹਾਂ ਕੁਝ ਸਵਾਲਾਂ ''ਤੇ ਨੇਪਾਲ ਦੀਆਂ ਸੁਰੱਖਿਆ ਏਜੰਸੀਆਂ ਨੇ ਅਜੇ ਤੱਕ ਮੂੰਹ ਬੰਦ ਰੱਖਿਆ ਹੈ। ਇਸ ਤਰ੍ਹਾਂ ਕਰਨਲ ਹਬੀਬ ਦਾ ਲਾਪਤਾ ਹੋਣਾ ਪੰਜ ਸਾਲਾਂ ਬਾਅਦ ਵੀ ਰਹੱਸ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ:

https://www.youtube.com/watch?v=VFXSTVJ7JhI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''800b9f75-a1bc-4265-ade4-f83defdb05af'',''assetType'': ''STY'',''pageCounter'': ''punjabi.international.story.61513125.page'',''title'': ''ਨੇਪਾਲ \''ਚ ਪਾਕਿਸਤਾਨੀ ਕਰਨਲ ਦੇ ਲਾਪਤਾ ਹੋਣ ਦੀ ਗੁੱਥੀ ਜੋ ਸੁਲਝਾਈ ਨਹੀਂ ਜਾ ਸਕੀ'',''author'': ''ਸ਼ਕੀਲ ਅਖ਼ਤਰ'',''published'': ''2022-05-24T11:56:06Z'',''updated'': ''2022-05-24T11:56:06Z''});s_bbcws(''track'',''pageView'');

Related News