''''ਦਰਿਆ ਦੀਆਂ ਡਰਾਉਣੀਆਂ ਆਵਾਜ਼ਾਂ ਤੋਂ ਬਾਅਦ ਕੁਝ ਭਾਂਡੇ ਅਤੇ ਕੱਪੜੇ ਨਾਲ ਘਰ ਛੱਡਣਾ ਪਿਆ'''' -ਗਰਾਊਂਡ ਰਿਪੋਰਟ

Tuesday, May 24, 2022 - 12:08 PM (IST)

''''ਉਸ ਰਾਤ ਜੇਕਰ ਮੈਂ ਆਪਣੇ ਬੱਚਿਆਂ ਨਾਲ ਘਰ ਨਾ ਛੱਡਦੀ ਤਾਂ ਸ਼ਾਇਦ ਅੱਜ ਅਸੀਂ ਜਿਉਂਦੇ ਨਾ ਹੁੰਦੇ। ਘਰ ਵਿੱਚ ਤੇਜ਼ੀ ਨਾਲ ਪਾਣੀ ਭਰ ਰਿਹਾ ਸੀ।ਆਸ ਪਾਸ ਦੇ ਲੋਕਾਂ ਨੇ ਸਾਨੂੰ ਬਾਹਰ ਕੱਢਿਆ।

ਅਸੀਂ ਆਪਣੇ ਨਾਲ ਕੋਈ ਸਾਮਾਨ ਨਹੀਂ ਲੈ ਕੇ ਆ ਸਕੇ। ਸਾਨੂੰ ਇੱਥੇ ਵੱਸਦੇ ਹੋਏ ਕਈ ਸਾਲ ਹੋਵੇ ਪਰ ਬੁਕਲੂੰਗ ਦਰਿਆ ਦੀ ਜੋ ਭਿਆਨਕ ਆਵਾਜ਼ ਅਸੀਂ ਉਸ ਰਾਤ ਸੁਣੀ ਸੀ, ਉਹ ਪਹਿਲਾਂ ਕਦੇ ਨਹੀਂ ਸੁਣੀ ਸੀ। ਮੈਂ ਹੁਣ ਵੀ ਉਸ ਰਾਤ ਬਾਰੇ ਸੋਚਦੀ ਹਾਂ ਤਾਂ ਦਰਿਆ ਦੀ ਆਵਾਜ਼ ਗੂੰਜਦੀ ਹੈ।''''

ਅਸਮ ਦੇ ਬੁਕਲੂੰਗ ਪਿੰਡ ਦੀ ਰਹਿਣ ਵਾਲੀ 35 ਸਾਲਾ ਅਲੇਹਾ ਬੇਗਮ ਬੜੀ ਬੇਵਸੀ ਨਾਲ ਇਹ ਗੱਲਾਂ ਦੱਸਦੇ ਹਨ।

ਬੀਬੀਸੀ ਨਾਲ ਗੱਲ ਕਰਦੇ ਹੋਏ ਵੀ ਉਹ ਲਗਾਤਾਰ ਪਾਣੀ ਵਿੱਚ ਡੁੱਬੇ ਆਪਣੇ ਘਰ ਵੱਲ ਹੀ ਇਸ਼ਾਰਾ ਕਰਦੇ ਰਹੇ।

ਪੰਜ ਦਿਨ ਬਾਅਦ ਅਲੇਹਾ ਆਪਣੇ ਪਤੀ ਨਾਲ ਕੇਲੇ ਦੇ ਦਰੱਖਤ ਅਤੇ ਬਾਂਸ ਨਾਲ ਬਣੀ ਕਿਸ਼ਤੀ ਉੱਤੇ ਚੜ੍ਹ ਕੇ ਘਰ ਦੇਖਣ ਆਏ ਸੀ। ਸਥਾਨਕ ਭਾਸ਼ਾ ਵਿੱਚ ਇਸ ਨੂੰ ਭੂਰ ਆਖਦੇ ਹਨ।

ਉਹ ਦੱਸਦੇ ਹਨ,"ਬੜੀ ਮੁਸ਼ਕਿਲ ਨਾਲ ਘਰ ਵਿੱਚ ਇੱਕ-ਇੱਕ ਸਮਾਨ ਜੋੜਿਆ ਸੀ। ਹੜ੍ਹਾਂ ਨੇ ਸਭ ਕੁਝ ਤਬਾਹ ਕਰ ਦਿੱਤਾ। ਹੁਣ ਅਸੀਂ ਸੜਕ ''ਤੇ ਰਹਿ ਰਹੇ ਹਾਂ। ਕੰਮਕਾਜ ਬੰਦ ਹੋ ਗਿਆ ਹੈ ਅਤੇ ਪੈਸਾ ਵੀ ਨਹੀਂ।"

ਇਸੇ ਹੀ ਪਿੰਡ ਵਿੱਚ ਰਹਿਣ ਵਾਲੀ ਬਿਨੀਤਾ ਲਸਕਰ ਆਪਣੇ 13 ਸਾਲ ਦੇ ਪੁੱਤਰ ਨਾਲ ਸੜਕ ਕਿਨਾਰੇ ਤੰਬੂ ਵਿੱਚ ਦਿਨ ਗੁਜ਼ਾਰ ਰਹੇ ਹਨ।

ਉਹ ਆਖਦੇ ਹਨ,"ਹੜ੍ਹਾਂ ਨੇ ਸਾਡਾ ਘਰ ਬਰਬਾਦ ਕਰ ਦਿੱਤਾ ਹੈ ਪਿਛਲੇ ਛੇ ਦਿਨਾਂ ਤੋਂ ਸੜਕ ''ਤੇ ਹਾਂ। ਹਾਲੇ ਤੱਕ ਕਿਸੇ ਨੇ ਕੋਈ ਸਹਾਇਤਾ ਨਹੀਂ ਕੀਤੀ।"

ਇਹ ਵੀ ਪੜ੍ਹੋ:

ਹੜ੍ਹ ਤੋਂ ਪਹਿਲਾਂ ਛੇ ਬੱਚਿਆਂ ਦੀ ਮਾਂ ਮੁਫ਼ਿਜ਼ਾਂ ਖ਼ਾਤੂਨ ਵੀ ਇਸੇ ਪਿੰਡ ਦੇ ਹੀ ਵਸਨੀਕ ਸਨ ਪਰ ਹੁਣ ਉਸ ਜਗ੍ਹਾ ''ਤੇ ਪਾਣੀ ਦਾ ਦਰਿਆ ਹੈ।

ਮੁਫ਼ਿਜ਼ਾਂ ਆਖਦੇ ਹਨ,"ਪਹਿਲਾਂ ਪਤੀ ਦੀ ਮੌਤ ਹੋ ਗਈ ਅਤੇ ਹੁਣ ਸਾਡਾ ਘਰ ਵੀ ਹੜ੍ਹ ਵਿੱਚ ਵਹਿ ਗਿਆ।ਅਸੀਂ ਕੀ ਕਰਾਂਗੇ ਅਤੇ ਕਿਥੇ ਰਹਾਂਗੇ।"

ਇੱਕ ਹਫ਼ਤੇ ਤੋਂ ਜਾਰੀ ਹੈ ਹੜ੍ਹਾਂ ਦਾ ਕਹਿਰ

ਜਿਸ ਬੁਕਲੂੰਗ ਪਿੰਡ ਵਿੱਚ ਹੜ੍ਹ ਆਏ ਹਨ ਉਸ ਦੇ ਕੋਲ ਹੀ ਬੁਕਲੂੰਗ ਦਰਿਆ ਗੁਜ਼ਰਦਾ ਹੈ। ਇਸ ਪਿੰਡ ਵਿੱਚ ਰਹਿਣ ਵਾਲੇ ਸੂਰਜ ਅਲੀ ਸਰਕਾਰੀ ਰਾਹਤ ਨਾ ਮਿਲਣ ਕਾਰਨ ਨਾਰਾਜ਼ ਹਨ।

ਉਹ ਆਖਦੇ ਹਨ,"ਹੜ੍ਹਾਂ ਨੇ ਸਾਡੇ ਪਿੰਡ ਨੂੰ ਤਬਾਹ ਕਰ ਦਿੱਤਾ ਹੈ। ਮੇਰਾ ਇੱਕ ਮਕਾਨ ਹੜ੍ਹ ਵਿੱਚ ਵਹਿ ਗਿਆ। ਖਾਣ ਪੀਣ ਦਾ ਸਾਰਾ ਸਾਮਾਨ ਖ਼ਤਮ ਹੋ ਗਿਆ ਹੈ ਅਤੇ ਅਸੀਂ ਸੜਕ ਕਿਨਾਰੇ ਦਿਨ ਗੁਜ਼ਾਰ ਰਹੇ ਹਾਂ। ਸਾਨੂੰ ਹੁਣ ਤੱਕ ਸਰਕਾਰ ਤੋਂ ਕੁਝ ਨਹੀਂ ਮਿਲਿਆ। 40 ਸਾਲ ਤੋਂ ਅਸੀਂ ਇਸ ਪਿੰਡ ਵਿੱਚ ਰਹਿ ਰਹੇ ਹਾਂ ਪਰ ਕਦੇ ਇੰਨੇ ਭਿਆਨਕ ਹਾਲਾਤ ਨਹੀਂ ਵੇਖੇ।"

ਅਸਾਮ ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਦਾ ਕਹਿਰ ਪਿਛਲੇ ਇੱਕ ਹਫ਼ਤੇ ਤੋਂ ਜਾਰੀ ਹੈ। ਇਨ੍ਹਾਂ ਹੜ੍ਹਾਂ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਹੜ੍ਹਾਂ ਦਾ ਜ਼ਿਆਦਾ ਨੁਕਸਾਨ ਨੌਗਾਉਂ ਜ਼ਿਲ੍ਹੇ ਦੇ ਕਾਮਪੁਰ ਰੈਵੇਨਿਊ ਸਰਕਲ ਅਧੀਨ ਆਉਣ ਵਾਲੇ ਪਿੰਡਾਂ ਨੂੰ ਹੋਇਆ ਹੈ।

ਅਲੇਹਾ ਬੇਗਮ ਦਾ ਪਿੰਡ ਵੀ ਇਸੇ ਸਰਕਲ ਅਧੀਨ ਹੀ ਆਉਂਦਾ ਹੈ ।

ਅਸਾਮ ਸਰਕਾਰ ਦੇ ਆਪਦਾ ਪ੍ਰਬੰਧਨ ਵਿਭਾਗ ਵਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਕ ਸੂਬੇ ਦੇ ਕੁੱਲ 33 ਜ਼ਿਲ੍ਹਿਆਂ ਵਿੱਚੋਂ 31 ਜ਼ਿਲ੍ਹੇ ਹੜ੍ਹ ਦੀ ਲਪੇਟ ''ਚ ਹਨ।

ਇਨ੍ਹਾਂ ਜ਼ਿਲ੍ਹਿਆਂ ਦੇ 2248 ਪਿੰਡ ਹੜ੍ਹ ਦੀ ਲਪੇਟ ਵਿੱਚ ਆਏ ਹਨ, ਜਿਸ ਤੋਂ ਬਾਅਦ ਤਕਰੀਬਨ ਸੱਤ ਲੱਖ ਲੋਕ ਪ੍ਰਭਾਵਿਤ ਹੋਏ ਹਨ।

436 ਰਾਹਤ ਕੇਂਦਰ ਖੋਲ੍ਹੇ ਗਏ ਹਨ ਜਿਸ ਵਿੱਚ ਤਕਰੀਬਨ 75 ਹਜ਼ਾਰ ਲੋਕਾਂ ਨੇ ਸ਼ਰਨ ਲਈ ਹੈ।

ਕੌਮੀ ਸ਼ਾਹ ਮਾਰਗ 27 ਤੋਂ ਜਦੋਂ ਮੈਂ ਉਠਿਆਟੋਲੀ ਤੋਂ ਖੱਬੇ ਪਾਸੇ ਕਾਮਪੁਰ ਜਾਣ ਵਾਲੀ ਸੜਕ ਤੇ ਅੱਗੇ ਵਧਿਆ ਤਾਂ ਮਹਿਜ਼ ਕੁਝ ਕਿਲੋਮੀਟਰ ਬਾਅਦ ਹੀ ਪੂਰਾ ਇਲਾਕਾ ਪਾਣੀ ਵਿੱਚ ਡੁੱਬਿਆ ਨਜ਼ਰ ਆਇਆ।ਦੂਰ-ਦੂਰ ਤੱਕ ਕੇਵਲ ਪਾਣੀ ਹੀ ਪਾਣੀ ਸੀ।

ਮੈਂ ਲੋਕ ਨਿਰਮਾਣ ਵਿਭਾਗ ਦੀ ਜਿਸ ਪੱਕੀ ਸੜਕ ਤੋਂ ਜੋਤੀ ਨਗਰ ਨਵਰਤਨ ਸਕੂਲ ਪਾਰ ਕਰਕੇ ਪਹੁੰਚਿਆ ਸੀ, ਉਹ ਅੱਗੇ ਜਾ ਕੇ ਸੜਕ ਹੀ ਪਾਣੀ ''ਚ ਡੁੱਬੀ ਮਿਲੀ।ਰਾਹ ਪੂਰਾ ਬੰਦ ਸੀ ਅਤੇ ਕਾਮਪੁਰ ਦੇ ਕਈ ਪਿੰਡਾਂ ਦਾ ਸੰਪਰਕ ਪਿਛਲੇ ਕਈ ਦਿਨਾਂ ਤੋਂ ਬਾਕੀ ਜਗ੍ਹਾ ਤੋਂ ਟੁੱਟ ਚੁੱਕੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਪੀੜਤਾਂ ਲਈ ਜੋ ਖਾਣ-ਪੀਣ ਦਾ ਸਾਮਾਨ ਦਿੱਤਾ ਹੈ, ਉਹ ਪਿੰਡ ਦੇ ਲੋਕ ਹੀ ਕਿਸ਼ਤੀਆਂ ''ਤੇ ਲੱਦ ਕੇ ਲੈ ਗਏ ਜਾ ਰਹੇ ਹਨ।

ਸਰਕਾਰੀ ਰਾਹਤ ਕੈਂਪਾਂ ਵਿੱਚ ਕਈ ਲੋਕ ਬਿਮਾਰ

ਸਰਕਾਰ ਦੇ ਵੱਲੋਂ ਰਾਹਤ ਦੇ ਨਾਮ ''ਤੇ ਭੇਜੇ ਗਏ ਚੌਲਾਂ ਦੀਆਂ ਬੋਰੀਆਂ ਬੇੜੀ ਵਿਚ ਲੱਦ ਦਰਿਆ ਵਿਚ ਜਾ ਰਹੇ ਰਹੇ ਰਣਜੀਤ ਦਾਸ ਆਖਦੇ ਹਨ,"ਪਿੰਡ ਦੇ ਅੰਦਰ ਜਾਣ ਵਾਸਤੇ ਕੋਈ ਵੀ ਰਾਹ ਨਹੀਂ ਬਚਿਆ। ਤਕਰੀਬਨ 1500 ਲੋਕ ਉੱਚੀ ਜਗ੍ਹਾ ''ਤੇ ਪੱਕੇ ਪੁਲ ਦੇ ਉੱਪਰ ਆਪਣੇ ਬੱਚਿਆਂ ਦੇ ਨਾਲ ਸ਼ਰਨ ਲੈ ਕੇ ਬੈਠੇ ਹਨ।ਉਨ੍ਹਾਂ ਦੇ ਘਰ ਪਾਣੀ ਵਿਚ ਡੁੱਬ ਗਏ ਹਨ।"

ਉਹ ਆਖਦੇ ਹਨ,"ਕੁਝ ਲੋਕ ਆਪਣੇ ਸਾਮਾਨ ਅਤੇ ਜਾਨਵਰਾਂ ਨੂੰ ਛੱਡ ਕੇ ਨਹੀਂ ਆਉਣਾ ਚਾਹੁੰਦੇ। ਉਨ੍ਹਾਂ ਦਾ ਇਲਾਕਾ ਪੂਰੀ ਤਰ੍ਹਾਂ ਡੁੱਬ ਗਿਆ ਹੈ ਜਾਂ ਫਿਰ ਡੁੱਬਣ ਵਾਲਾ ਹੈ। ਉਨ੍ਹਾਂ ਨੂੰ ਪ੍ਰਸ਼ਾਸਨ ਦੇ ਲੋਕ ਰਾਹਤ ਕੈਂਪਾਂ ਵਿੱਚ ਲੈ ਕੇ ਆਏ ਹਨ। ਕੇਕੁਰੀਬਾਰੀ ਪਿੰਡ ਦੀ ਹਾਲਤ ਬਹੁਤ ਡਰਾਵਨੀ ਹੈ। ਤੇਤੀਲੀਖੋਆ, ਤੇਤੇਲੀਹਾਰਾ ਅਤੇ ਕਲਾਈਖੋਭਾ ਪਿੰਡ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਇਲਾਕੇ ਵਿੱਚ ਸੜਕ ਦੇ ਦੋਵੇਂ ਪਾਸੇ ਪਾਣੀ ਵਿੱਚ ਡੁੱਬੇ ਖੇਤ,ਕੱਚੇ ਪੱਕੇ ਮਕਾਨ ਅਤੇ ਬਿਜਲੀ ਦੇ ਖੰਭੇ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਹੜ੍ਹ ਨੇ ਕਿਸ ਕਦਰ ਤਬਾਹੀ ਮਚਾਈ ਹੈ।

ਕਾਮਪੁਰ ਵਿੱਚ ਹੜ੍ਹ ਦੀ ਸਥਿਤੀ ਉਵੇਂ ਹੀ ਬਣੀ ਹੋਈ ਹੈ ਕਿਉਂਕਿ ਇੱਥੇ ਕੋਪੀਲੀ ਦਰਿਆ ਸੈਂਕੜੇ ਪਿੰਡਾਂ ਦੇ ਉੱਪਰੋਂ ਹੋ ਕੇ ਵਗ ਰਹੀ ਹੈ।

ਤੇਤੇਲੀਹਾਰਾ ਪਿੰਡ ਦੀ ਪਲਵੀ ਕਰਥਾ ਦਾਸ ਆਪਣੀ ਸੱਸ ਅਤੇ ਡੇਢ ਸਾਲ ਦੇ ਬੱਚੇ ਨਾਲ ਪਿਛਲੇ ਦਿਨ ਤੋਂ ਜੋਤੀ ਨਗਰ ਸਕੂਲ ਵਿੱਚ ਖੋਲ੍ਹੇ ਗਏ ਰਾਹਤ ਕੈਂਪ ਵਿੱਚ ਰਹਿ ਰਹੇ ਹਨ। ਹੜ੍ਹ ਵਾਲੇ ਦਿਨ ਯਾਦ ਕਰਕੇ ਪੱਲਵੀ ਅੱਜ ਵੀ ਡਰ ਜਾਂਦੇ ਹਨ।

ਉਨ੍ਹਾਂ ਨੇ ਦੱਸਿਆ," ਉਸ ਦਿਨ ਬਾਰਿਸ਼ ਹੋ ਰਹੀ ਸੀ ਅਤੇ ਹੌਲੀ ਹੌਲੀ ਪਾਣੀ ਵਧ ਰਿਹਾ ਸੀ। ਪਿੰਡ ਦੇ ਲੋਕਾਂ ਦੀ ਦੇ ਪਾਣੀ ਉੱਪਰ ਨਜ਼ਰ ਰੱਖ ਰਹੇ ਸਨ। ਅਸੀਂ ਘਰ ਛੱਡਣ ਦੀ ਤਿਆਰੀ ਨਹੀਂ ਕੀਤੀ ਸੀ।

ਰਾਤ 11 ਵਜੇ ਦਰਿਆ ਤੋਂ ਡਰਾਵਣੀਆਂ ਆਵਾਜ਼ਾਂ ਆਉਣ ਲੱਗੀਆਂ।ਮੈਨੂੰ ਆਪਣੇ ਬੱਚੇ ਦੀ ਬਹੁਤ ਚਿੰਤਾ ਹੋ ਰਹੀ ਸੀ।

ਨੇੜੇ ਰਹਿਣ ਵਾਲੇ ਕੁਝ ਲੋਕ ਆਪਣਾ ਘਰ ਖਾਲੀ ਕਰਨ ਲੱਗੇ। ਥੋੜ੍ਹੇ ਸਮੇਂ ਬਾਅਦ ਪਾਣੀ ਪਿੰਡ ਵਿੱਚ ਦਾਖਲ ਹੋਣ ਲੱਗਾ ਅਤੇ ਕੁਝ ਕੱਪੜੇ ਲੈ ਕੇ ਘਰੋਂ ਨਿਕਲ ਗਏ।ਸਾਨੂੰ ਨਹੀਂ ਪਤਾ ਸੀ ਵਾਪਸ ਕਦੋਂ ਜਾਵਾਂਗੇ।"

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਰਕਾਰੀ ਰਾਹਤ ਤਹਿਤ ਲਗਪਗ ਦੋ ਕਿੱਲੋ ਚਾਵਲ,250 ਗ੍ਰਾਮ ਦਾਲ,200 ਗ੍ਰਾਮ ਸਰ੍ਹੋਂ ਦਾ ਤੇਲ ਦਿੱਤਾ ਜਾ ਰਿਹਾ ਹੈ।

ਕੁਝ ਲੋਕ ਅਜਿਹੇ ਵੀ ਹਨ, ਜੋ ਆਪਣੇ ਡੁੱਬਦੇ ਘਰ ਤੋਂ ਬਚਾਏ ਗਏ, ਰਾਸ਼ਨ ਦੇ ਸਹਾਰੇ ਜ਼ਿੰਦਾ ਹਨ। ਕਈ ਲੋਕ ਜੋ ਬਚ ਕੇ ਇਨ੍ਹਾਂ ਕੈਂਪਾਂ ਤੱਕ ਪਹੁੰਚੇ ਹਨ ਉਨ੍ਹਾਂ ਦੀ ਤਬੀਅਤ ਵੀ ਠੀਕ ਨਹੀਂ।

ਰਾਹਤ ਕੈਂਪਾਂ ਵਿੱਚ ਬਿਮਾਰ ਲੋਕਾਂ ਨੂੰ ਦੇਖਣ ਆਏ ਡਾ ਜੈਨੀਫਾ ਸ਼ਬਨਮ ਆਖਦੇ ਹਨ,"ਜਿਨ੍ਹਾਂ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਚੋਂ ਰਾਹਤ ਕੈਂਪਾਂ ਵਿੱਚ ਲਿਆਂਦਾ ਗਿਆ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਬੁਖਾਰ ਖੰਘ ਵਰਗੀਆਂ ਸ਼ਿਕਾਇਤਾਂ ਦੇਖਣ ਨੂੰ ਮਿਲ ਰਹੀਆਂ ਹਨ।

ਕਈ ਲੋਕਾਂ ਦੇ ਪੈਰਾਂ ਵਿੱਚ ਇਨਫੈਕਸ਼ਨ ਹੈ। ਇਨ੍ਹਾਂ ਕੈਂਪਾਂ ਵਿੱਚ ਛੋਟੇ ਬੱਚੇ ਵੀ ਹਨ। ਸਾਡੀ ਟੀਮ ਲੋਕਾਂ ਦੀ ਜਾਂਚ ਕਰ ਰਹੀ ਹੈ ਅਤੇ ਜਦੋਂ ਮਾਰ ਹੈ ਉਨ੍ਹਾਂ ਨੂੰ ਦਵਾਈ ਦੇ ਰਹੇ ਹਾਂ।"

ਭਾਜਪਾ ਵਿਧਾਇਕ ਦਾ ਦਾਅਵਾ, ਭਰਪੂਰ ਸਹਾਇਤਾ ਕਰ ਰਹੇ ਹਾਂ

ਇਲਾਕੇ ਵਿੱਚ ਹੜ੍ਹ ਤੋਂ ਪੈਦਾ ਹੋਏ ਸੰਕਟ ਬਾਰੇ ਸੱਤਾਧਾਰੀ ਪਾਰਟੀ ਭਾਜਪਾ ਦੇ ਵਿਧਾਇਕ ਜੇਤੂ ਗੋਸਵਾਮੀ ਆਖਦੇ ਹਨ,"ਇਸ ਵਾਰ ਬਹੁਤ ਜ਼ਿਆਦਾ ਮੀਂਹ ਪਿਆ ਹੈ। ਨਾਰਥ ਹਿਲਜ਼ ਅਤੇ ਕਾਰਪੀ ਵਿੱਚ ਜੋ ਮੀਂਹ ਪਿਆ ਹੈ ਉਸ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਹਨ। ਇਹੀ ਕਾਰਨ ਹੈ ਕਿ ਸਾਡੇ ਕਾਮਪੁਰ ਇਲਾਕੇ ਵਿੱਚ ਵੀ ਕਈ ਪਿੰਡ ਹੜ੍ਹ ਦਾ ਸ਼ਿਕਾਰ ਹੋ ਗਏ।"

ਉਹ ਅੱਗੇ ਆਖਦੇ ਹਨ,"ਦਰਿਆ ਦਾ ਬੰਨ੍ਹ ਟੁੱਟਣ ਤੋਂ ਬਾਅਦ ਪਿੰਡਾਂ ਵਿੱਚ ਪਾਣੀ ਆ ਗਿਆ ਅਤੇ ਇਸ ਨੂੰ ਰੋਕਣਾ ਸੰਭਵ ਨਹੀਂ ਸੀ।

ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ਅਤੇ ਆਉਣ ਵਾਲੇ ਤਿੰਨ ਚਾਰ ਦਿਨਾਂ ਵਿੱਚ ਹਾਲਾਤ ਸੁਧਰ ਸਕਦੇ ਹਨ। ਅਸੀਂ ਤਕਰੀਬਨ ਸੱਤ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ। ਸਰਕਾਰ ਵੱਲੋਂ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਰਾਸ਼ਨ ਵੀ ਭੇਜਿਆ ਜਾ ਰਿਹਾ ਹੈ ।"

ਉਹ ਅੱਗੇ ਆਖਦੇ ਹਨ ਕਿ ਉਨ੍ਹਾਂ ਦੀ ਟੀਮ ਪੂਰੇ ਇਲਾਕੇ ਵਿੱਚ ਘੁੰਮ-ਘੁੰਮ ਕੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਅਤੇ ਰਾਹਤ ਲਈ ਚੌਵੀ ਘੰਟੇ ਕੰਮ ਕਰ ਰਹੀ ਹੈ।

ਉਨ੍ਹਾਂ ਮੁਤਾਬਕ ਸਰਕਾਰ ਕੋਲ ਲੋੜੀਂਦਾ ਖਾਣ ਪੀਣ ਦੀ ਸਮੱਗਰੀ ਮੌਜੂਦ ਹੈ। ਹੜ੍ਹ ਨਾਲ ਨਜਿੱਠਣ ਲਈ ਹਵਾਈ ਫੌਜ ਅਤੇ ਸੁਰੱਖਿਆ ਬਲਾਂ ਦੇ ਨਾਲ ਐੱਨਡੀਆਰਐੱਫ ਦੀ ਟੀਮ ਵੀ ਸੂਬਾ ਸਰਕਾਰ ਦੀ ਸਹਾਇਤਾ ਕਰ ਰਹੀ ਹੈ।

ਕੀ ਹੈ ਹੜ੍ਹ ਦਾ ਅਸਲੀ ਕਾਰਨ

ਅਸਾਮ ਵਿੱਚ ਭਾਰੀ ਮੀਂਹ ਅਤੇ ਪਹਿਲੇ ਪੜ੍ਹਾਅ ਦੇ ਭਿਆਨਕ ਹੜ੍ਹਾਂ ਦੀ ਸਥਿਤੀ ਬਾਰੇ ਵਾਤਾਵਰਨ ਦੇ ਜਾਣਕਾਰ ਜਲਵਾਯੂ ਪਰਿਵਰਤਨ ਦੇ ਅਸਰ ਨੂੰ ਜੋੜ ਕੇ ਵੇਖ ਰਹੇ ਹਨ।

ਹਾਲਾਂਕਿ ਕੁਝ ਵਾਤਾਵਰਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਬਿਨਾਂ ਅੰਕੜਿਆਂ ਦੀ ਮੌਜੂਦਗੀ ਦੇ ਹਾਲਾਤਾ ਲਈ ਜਲਵਾਯੂ ਸਥਿਤੀ ਨੂੰ ਜ਼ਿੰਮੇਵਾਰ ਕਹਿਣਾ ਸਹੀ ਨਹੀਂ ਹੋਵੇਗਾ।

ਸਿਲਚਰ ਸਥਿਤ ਅਸਾਮ ਯੂਨੀਵਰਸਿਟੀ ਵਿੱਚ ਵਾਤਾਵਰਨ ਵਿਗਿਆਨ ਵਿਭਾਗ ਦੇ ਪ੍ਰੋ ਜੈਸ੍ਰੀ ਰਾਓਤ ਨੇ ਅਸਾਮ ਵਿੱਚ ਆਏ ਹੜ੍ਹਾਂ ਬਾਰੇ ਆਖਿਆ,"ਇਸ ਵਾਰ ਹੜ੍ਹਾਂ ਦੀ ਸਥਿਤੀ ਕਾਫੀ ਗੰਭੀਰ ਹੈ।ਪਰ ਇਸ ਨੂੰ ਸਿੱਧੇ ਤੌਰ ''ਤੇ ਜਲਵਾਯੂ ਪਰਿਵਰਤਨ ਨਾਲ ਜੁੜਨ ਤੋਂ ਪਹਿਲਾਂ ਇੱਥੋਂ ਦੇ ਮੁੱਖ ਦਰਿਆਵਾਂ ਦੇ ਪ੍ਰਬੰਧਨ ਨੂੰ ਲੈ ਕੇ ਜੁੜੀਆਂ ਗੱਲਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ।"

ਉਹ ਅੱਗੇ ਆਖਦੇ ਹਨ,"ਪਿਛਲੇ ਕੁਝ ਦਿਨਾਂ ਵਿੱਚ ਉੱਤਰ ਭਾਰਤ ਦਾ ਤਾਪਮਾਨ ਕਾਫ਼ੀ ਵਧਿਆ ਹੈ। ਜੰਗਲਾਂ ਦੀ ਕਟਾਈ ਹੋ ਰਹੀ ਹੈ ਜਿਸ ਨਾਲ ਦਰਿਆਵਾਂ ਵਿਚ ਸਿਲਟ ਪਹੁੰਚ ਰਿਹਾ ਹੈ।

ਦਰਿਆਵਾਂ ਦੀ ਆਧਾਰਸ਼ਕਤੀ ਘਟ ਰਹੀ ਹੈ। ਦਰਿਆਵਾਂ ਦੇ ਕੋਲੇ ਵੱਡੇ ਦਰੱਖਤਾਂ ਦੀ ਕਟਾਈ ਉੱਤੇ ਰੋਕ ਲਗਾਉਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਦਰੱਖਤਾਂ ਦੀਆਂ ਜੜ੍ਹਾਂ ਨਦੀ ਦੇ ਪਾਣੀ ਨੂੰ ਰੋਕਣ ਵਿੱਚ ਸਹਾਇਤਾ ਕਰਦੀਆਂ ਹਨ।"

ਪ੍ਰੋਫ਼ੈਸਰ ਰਾਓਤ ਦਾ ਕਹਿਣਾ ਹੈ ਕਿ ਨਾ ਕੇਵਲ ਤਾਪਮਾਨ ਵਧ ਰਿਹਾ ਹੈ ਬਲਕਿ ਨਮੀ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਵਾਰ ਵਾਰ ਗਰਮੀ ਦੀ ਲਹਿਰ ਵਧਣਂ ਨਾਲ ਕੁਝ ਇਲਾਕਿਆਂ ਦਾ ਤਾਪਮਾਨ ਵਧ ਰਿਹਾ ਹੈ।ਉਥੇ ਜ਼ਿਆਦਾ ਵਾਸ਼ਪੀਕਰਨ ਹੁੰਦਾ ਹੈ।ਜ਼ਿਆਦਾ ਬੱਦਲ ਬਣਦੇ ਹਨ ਅਤੇ ਭਾਰੀ ਮੀਂਹ ਦੀ ਘਟਨਾਵਾਂ ਵੀ ਵਧ ਜਾਂਦੀਆਂ ਹਨ।

ਉਹ ਆਖਦੇ ਹਨ ਕਿ ਦਰੱਖਤਾਂ ਦੀ ਕਟਾਈ ਉੱਤੇ ਰੋਕ ਲਗਾਉਣੀ ਪਵੇਗੀ ਅਤੇ ਉੱਚ ਤਕਨੀਕਾਂ ਰਾਹੀਂ ਪ੍ਰਮੁੱਖ ਨਦੀਆਂ ਦੇ ਪ੍ਰਬੰਧਨ ਨਾਲ ਹੜ੍ਹ ਵਰਗੀ ਸਮੱਸਿਆ ਉੱਪਰ ਕੁਝ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ। ਹਾਲਾਂਕਿ ਉਹ ਜਲਵਾਯੂ ਪਰਿਵਰਤਨ ਦੇ ਅਸਰ ਨੂੰ ਜਾਣਨ ਲਈ ਹੋਰ ਖੋਜ ਕਰਨ ਦੀ ਗੱਲ ਉੱਤੇ ਵੀ ਜ਼ੋਰ ਦਿੰਦੇ ਹਨ।

ਇਹ ਵੀ ਪੜ੍ਹੋ:

https://www.youtube.com/watch?v=nc3IIbVBM-g&t=23s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4d09344c-dc3e-485c-b759-b55d3c8a8321'',''assetType'': ''STY'',''pageCounter'': ''punjabi.india.story.61556490.page'',''title'': ''\''ਦਰਿਆ ਦੀਆਂ ਡਰਾਉਣੀਆਂ ਆਵਾਜ਼ਾਂ ਤੋਂ ਬਾਅਦ ਕੁਝ ਭਾਂਡੇ ਅਤੇ ਕੱਪੜੇ ਨਾਲ ਘਰ ਛੱਡਣਾ ਪਿਆ\'' -ਗਰਾਊਂਡ ਰਿਪੋਰਟ'',''author'': '' ਦਿਲੀਪ ਕੁਮਾਰ ਸ਼ਰਮਾ '',''published'': ''2022-05-24T06:27:29Z'',''updated'': ''2022-05-24T06:27:29Z''});s_bbcws(''track'',''pageView'');

Related News