ਆਪ ਵਿਧਾਇਕ ਡਾ. ਬਲਬੀਰ ਸਿੰਘ ਨੂੰ 3 ਸਾਲ ਦੀ ਹੋਈ ਸਜ਼ਾ, ਕੀ ਹੈ ਮਾਮਲਾ

Monday, May 23, 2022 - 06:23 PM (IST)

ਆਮ ਆਦਮੀ ਪਾਰਟੀ ਦੇ ਪਟਿਆਲਾ (ਦਿਹਾਤੀ) ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਜ਼ਮੀਨ ਨਾਲ ਜੁੜੇ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਉਨ੍ਹਾਂ ਨੂੰ ਮੌਕੇ ''ਤੇ ਹੀ ਜ਼ਮਾਨਤ ਵੀ ਮਿਲ ਗਈ ਹੈ।

ਇਹ ਮਾਮਲਾ 2011 ਦਾ ਹੈ।

ਖੇਤਾਂ ਨੂੰ ਪਾਣੀ ਲਗਾਉਣ ਦਾ ਮਾਮਲਾ

ਰੋਪੜ ਅਦਾਲਤ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਵੀਇੰਦਰ ਸਿੰਘ ਵੱਲੋਂ ਡਾ. ਬਲਬੀਰ ਸਿੰਘ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਵੀ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ।

ਮਿਲੀ ਜਾਣਕਾਰੀ ਮੁਤਾਬਕ ਡਾ. ਬਲਬੀਰ ਸਿੰਘ ਖ਼ਿਲਾਫ਼ 13 ਜੂਨ, 2011 ਨੂੰ ਉਨ੍ਹਾਂ ਦੀ ਪਤਨੀ ਦੀ ਭੈਣ ਰੁਪਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਮੇਵਾ ਸਿੰਘ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ।

ਡਾ ਬਲਬੀਰ ਸਿੰਘ ਉਪਰ ਇਲਜ਼ਾਮ ਹਨ ਕਿ ਉਨ੍ਹਾਂ ਨੇ ਦੂਜੇ ਮੁਲਜ਼ਮ ਰਾਹੁਲ ਅਤੇ ਪਰਮਿੰਦਰ ਸਿੰਘ ਨਾਲ ਮਿਲ ਕੇ ਰੁਪਿੰਦਰਜੀਤ ਅਤੇ ਮੇਵਾ ਸਿੰਘ ਉੱਪਰ ਹਮਲਾ ਕੀਤਾ ਸੀ।

ਡਾ ਬਲਬੀਰ ਸਿੰਘ ਨੇ ਆਖਿਆ,"ਇਹ ਪਰਿਵਾਰਕ ਮਾਮਲਾ ਹੈ। ਹਾਈ ਕੋਰਟ ਵੱਲੋਂ ਸਾਡੇ ਪਰਿਵਾਰ ਨੂੰ ਰਾਹਤ ਦਿੱਤੀ ਗਈ ਹੈ। ਅਸੀਂ ਹੁਣ ਸੈਸ਼ਨ ਕੋਰਟ ਜਾਵਾਂਗੇ ਅਤੇ ਸਾਨੂੰ ਯਕੀਨ ਹੈ ਕਿ ਸਾਨੂੰ ਇਨਸਾਫ ਮਿਲੇਗਾ। ਸਾਡੇ ਉਪਰ ਹਮਲਾ ਹੋਇਆ ਸੀ ਅਤੇ ਸਾਡੇ ਉਪਰ ਕੇਸ ਕੀਤਾ ਗਿਆ।"

ਉਨ੍ਹਾਂ ਨੇ ਇਸ ਮਾਮਲੇ ਦੇ ਕਾਰਨਾਂ ਨੂੰ ਸਿਆਸੀ ਦੱਸਿਆ।

ਇਹ ਵੀ ਪੜ੍ਹੋ:

https://www.youtube.com/watch?v=_Ck3fuV4h3A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''50524464-d1d3-4860-8628-97479ee76bb6'',''assetType'': ''STY'',''pageCounter'': ''punjabi.india.story.61552907.page'',''title'': ''ਆਪ ਵਿਧਾਇਕ ਡਾ. ਬਲਬੀਰ ਸਿੰਘ ਨੂੰ 3 ਸਾਲ ਦੀ ਹੋਈ ਸਜ਼ਾ, ਕੀ ਹੈ ਮਾਮਲਾ'',''published'': ''2022-05-23T12:39:27Z'',''updated'': ''2022-05-23T12:42:57Z''});s_bbcws(''track'',''pageView'');

Related News