ਕਸਰਤ ਤੁਹਾਡੇ ਦਿਮਾਗ ਨੂੰ ਸੁੰਗੜਨ ਤੋਂ ਕਿਵੇਂ ਰੋਕਦੀ ਹੈ
Saturday, May 21, 2022 - 03:38 PM (IST)


"ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਦਿਮਾਗ ਵਸਦਾ ਹੈ"- ਅਸੀਂ ਅਕਸਰ ਇਹ ਕਹਾਵਤ ਸੁਣਦੇ ਰਹਿੰਦੇ ਹਾਂ।
ਪਰ ਕੀ ਇਹ ਸੱਚ ਹੈ ਕਿ ਸਰੀਰ ਨੂੰ ਸਿਹਤਮੰਦ, ਸੰਤੁਲਿਤ ਅਤੇ ਕਸਰਤ ਨਾਲ ਬਣਾਈ ਰੱਖਣਾ ਸਾਡੇ ਦਿਮਾਗ ਦੀ ਮਾਨਸਿਕ ਸਮਰੱਥਾ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ?
ਹਾਂ, ਇਸ ਨੂੰ ਸਾਬਤ ਕਰਨ ਲਈ ਬਹੁਤ ਸਾਰੇ ਵਿਗਿਆਨਕ ਸਬੂਤ ਹਨ, ਖਾਸ ਤੌਰ ''ਤੇ ਜਦੋਂ ਬੁਢਾਪੇ ਦੀ ਗੱਲ ਆਉਂਦੀ ਹੈ।
ਬੁਢਾਪੇ ਵਿੱਚ ਦਿਮਾਗ ਸਮਰੱਥਾ ਗੁਆ ਦਿੰਦਾ ਹੈ
ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਟਿਸ਼ੂ ਅਤੇ ਅੰਗ ਪਤਿਤ ਹੋ ਜਾਂਦੇ ਹਨ।
ਸੈੱਲਾਂ ਦੀ ਕਾਰਜਕੁਸ਼ਲਤਾ ਨੂੰ ਬਣਾਈ ਰੱਖਣ ਦੀ ਯੋਗਤਾ ਘੱਟ ਜਾਂਦੀ ਹੈ। ਇਸਦੇ ਨਾਲ ਟਿਸ਼ੂ ਦਾ ਨੁਕਸਾਨ ਹੁੰਦਾ ਹੈ। ਇਹ ਦਿਮਾਗ ਵਿੱਚ ਵੀ ਵਾਪਰਦਾ ਹੈ।
ਭਾਵੇਂ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਵਿੱਚ ਹੋਵੇ ਜਾਂ ਬੁਢਾਪੇ ਕਾਰਨ ਕਾਰਜਕੁਸ਼ਲਤਾ ਦੇ ਨੁਕਸਾਨ ਵਿੱਚ, ਦਿਮਾਗ ਵਿੱਚ ਵੱਖ-ਵੱਖ ਤਬਦੀਲੀਆਂ ਵਾਪਰਦੀਆਂ ਹਨ।
ਇਨ੍ਹਾਂ ਵਿੱਚੋਂ ਕੋਰਟੀਕਲ ਖੇਤਰ ਦਾ ਪਤਲਾ ਹੋਣਾ, ਸਲੇਟੀ (ਨਿਊਰੋਨਲ ਬਾਡੀਜ਼) ਅਤੇ ਸਫੈਦ (ਨਾੜਾਂ ਦਾ ਸੰਚਾਲਨ) ਟਿਸ਼ੂ ਦਾ ਨੁਕਸਾਨ, ਵੈਂਟਰੀਕਲਾਂ ਦੀ ਮਾਤਰਾ ਵਿੱਚ ਵਾਧਾ ਅਤੇ ਵੱਖ-ਵੱਖ ਖੇਤਰਾਂ ਵਿੱਚ ਨਿਊਰਾਨਜ਼ ਵਿੱਚ ਕਮੀ, ਖਾਸ ਕਰਕੇ ਹਿੱਪੋਕੈਂਪਸ ਵਿੱਚ ਹੁੰਦੀ ਹੈ।

ਬਾਲਟੀਮੋਰ ਦੀ ਖੋਜ ਵਿੱਚ ਜੋ ਸਾਲਾਂ ਤੋਂ ਸੈਂਕੜੇ ਵਲੰਟੀਅਰਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਲੰਮਾ ਅਧਿਐਨ ਸੀ, ਜੋ ਦਿਖਾਉਂਦਾ ਹੈ ਕਿ ਬੁਢਾਪੇ ਨਾਲ ਜੁੜੀ ਪਾਚਕ ਸਮਰੱਥਾ ਵਿੱਚ ਕਮੀ ਸੈਰੀਬਰਲ ਵੈਂਟਰੀਕਲ ਦੀ ਮਾਤਰਾ ਵਿੱਚ ਵਾਧੇ ਨਾਲ ਸਬੰਧਿਤ ਹੈ। ਇਹ ਦਿਮਾਗ ਦੀ "ਖੋਖਲੀ" ਜਗ੍ਹਾਂ ਬਣਦੀ ਹੈ ਅਤੇ ਇਸ ਨਾਲ ਸੋਚਣ ਵਾਲੇ ਅੰਗ ਦੇ ਨਿਊਰੋਡੀਜਨਰੇਸ਼ਨ ਅਤੇ ਐਟਰੋਫੀ ਵਿੱਚ ਵਾਧਾ ਹੁੰਦਾ ਹੈ।
ਜੇ ਪਾਚਕ ਸਮਰੱਥਾ ਨੂੰ ਘਟਾਉਣ ਦਾ ਮਤਲਬ ਹੈ ਦਿਮਾਗ ਦੀ ਮਾਤਰਾ ਵਿੱਚ ਕਮੀ ਤਾਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਕਸਰਤ ਰਾਹੀਂ ਊਰਜਾ ਦੀ ਬਿਹਤਰ ਵਰਤੋਂ ਦਿਮਾਗ ਵਿੱਚ ਟਿਸ਼ੂ ਦੇ ਨੁਕਸਾਨ ਨੂੰ ਹੌਲੀ ਕਰ ਸਕਦੀ ਹੈ।
ਇਹ ਵੀ ਪੜ੍ਹੋ-
- ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
- ਉਮਰ ਮੁਤਾਬਕ ਤੁਹਾਡੇ ਲਈ ਕਿਹੜੀ ਕਸਰਤ ਸਹੀ ਹੈ
- ਕਸਰਤ ਕਰਨ ਤੋਂ ਬਾਅਦ ਸਾਡੀ ਚਰਬੀ ਕਿੱਥੇ ਜਾਂਦੀ ਹੈ?
ਜ਼ਿਆਦਾ ਕਸਰਤ, ਤੇਜ਼ ਯਾਦਦਾਸ਼ਤ
ਕੀ ਇਹ ਇਸ ਤਰ੍ਹਾਂ ਹੈ? ਇਸ ਦਾ ਜਵਾਬ ਸੌਖਾ ਨਹੀਂ ਹੈ।
ਸਭ ਤੋਂ ਵੱਡੀ ਗੱਲ ਹੈ ਕਿ ਦਿਮਾਗ਼ ਉੱਤੇ ਕਿਸੇ ਵੀ ਦਖ਼ਲਅੰਦਾਜ਼ੀ ਦੇ ਪ੍ਰਭਾਵ ਦਾ ਨਿਰਣਾ ਕਰਦੇ ਸਮੇਂ ਸਾਨੂੰ ਜਿਹੜੀਆਂ ਮੁੱਖ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚੋਂ ਇੱਕ ਹੈ ਇਸ ਦੇ ਨਤੀਜਿਆਂ ਦੀ ਤੇਜ਼ੀ ਨਾਲ ਤਸਦੀਕ ਕਰਨ ਦੀ ਵਿਹਾਰਕ ਅਣਹੋਂਦ।

ਦਿਮਾਗ ਖੂਨ ਜਾਂ ਮਾਸਪੇਸ਼ੀ ਵਰਗਾ ਨਹੀਂ ਹੁੰਦਾ, ਜੋ ਜਲਦੀ ਹੀ ਸਿੱਧੇ ਤੌਰ ''ਤੇ ਜਾਂ ਖੂਨ ਦੇ ਅੰਸ਼ਾਂ ਤੋਂ ਆਸਾਨੀ ਨਾਲ ਮਾਪਣਯੋਗ ਪ੍ਰਤੀਕਿਰਿਆ ਦਿਖਾਉਂਦਾ ਹੈ। ਚੰਗੀ ਖ਼ਬਰ ਇਹ ਹੈ ਕਿ ਤੇਜ਼ੀ ਨਾਲ ਭਰੋਸੇਯੋਗ ਕਲਪਨਾਂ ਦੀਆਂ ਵਿਧੀਆਂ ਦੀ ਆਮਦ ਦਿਮਾਗ ਦੇ ਕੁਝ ਖੇਤਰਾਂ ਵਿੱਚ ਕੁਝ ਢਾਂਚਾਗਤ ਤਬਦੀਲੀਆਂ ਦਾ ਪਤਾ ਲਗਾਉਣਾ ਸੰਭਵ ਬਣਾ ਰਹੀ ਹੈ।
ਸਾਡੇ ਕੋਲ ਲੰਬੇ ਸਮੇਂ ਤੋਂ ਇਸ ਗੱਲ ਦੇ ਸਬੂਤ ਹਨ ਕਿ ਸਰੀਰਕ ਕਸਰਤ ਦਾ ਅਭਿਆਸ ਬੌਧਿਕ ਸਮਰੱਥਾ ਵਿੱਚ ਸੁਧਾਰ ਕਰਦਾ ਹੈ ਅਤੇ ਦਿਮਾਗ ਦੇ ਕੁਝ ਖੇਤਰਾਂ ਦੇ ਆਕਾਰ ਨੂੰ ਵਧਾਉਂਦਾ ਹੈ। ਖਾਸ ਕਰਕੇ ਉਹ ਜੋ ਯਾਦਦਾਸ਼ਤ ਨਾਲ ਸਬੰਧਿਤ ਹਨ।
ਉਦਾਹਰਣ ਵਜੋਂ 2011 ਵਿੱਚ, ਪੀਐਨਏਐਸ ਵਿੱਚ ਇੱਕ ਲੇਖ ਪ੍ਰਕਾਸ਼ਿਤ ਕੀਤਾ ਗਿਆ ਸੀ ਜੋ ਇਹ ਦਰਸਾਉਂਦਾ ਹੈ ਕਿ ਸਰੀਰਕ ਕਸਰਤ ਹਿੱਪੋਕੈਂਪਸ ਦੀ ਮਾਤਰਾ ਨੂੰ ਵਧਾਉਂਦੀ ਹੈ। ਇਹ ਦਿਮਾਗ ਦਾ ਉਹ ਹਿੱਸਾ ਹੈ ਜਿੱਥੇ ਯਾਦਦਾਸ਼ਤ ਰਹਿੰਦੀ ਹੈ। ਬਜ਼ੁਰਗਾਂ ਵਿੱਚ ਹੋਰ ਅਧਿਐਨਾਂ ਨੇ ਦਿਖਾਇਆ ਕਿ ਸਰੀਰਕ ਕਸਰਤ ਨੇ ਦਿਮਾਗ ਦੇ ਇਸ ਖੇਤਰ ਵਿੱਚ ਮਾਤਰਾ ਦੇ ਨੁਕਸਾਨ ਨੂੰ ਵੀ ਰੋਕਿਆ।
ਦੂਜੇ ਪਾਸੇ, ਬਜ਼ੁਰਗ ਲੋਕਾਂ ਦੀ ਆਬਾਦੀ ਵਿੱਚ ਨਿਯੰਤਰਿਤ ਸਰੀਰਕ ਕਸਰਤ ਦੇ ਅਭਿਆਸ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਸਰੀਰਕ ਕਸਰਤ ਦੇ ਅਭਿਆਸ ਅਤੇ ਦਿਮਾਗ ਦੇ ਹੋਰ ਖੇਤਰਾਂ ਵਿੱਚ ਸਲੇਟੀ ਪਦਾਰਥ ਦੀ ਮਾਤਰਾ ਦੇ ਵਿਚਕਾਰ ਇੱਕ ਸਕਾਰਾਤਮਕ ਸੰਬੰਧ ਹੈ ਜੋ ਬੁਢਾਪੇ ਨਾਲ ਜੁੜੇ ਪਤਨ ਪ੍ਰਤੀ ਸੰਵੇਦਨਸ਼ੀਲ ਹਨ।
ਉਸਾਰੂ ਕਿਰਿਆ, ਸੰਕੇਤ ਅਤੇ ਹੌਰਮੇਸਿਸ: ਕਸਰਤ ਵਿੱਚ ਸਰਗਰਮੀ ਬਣਾਈ ਰੱਖਣ ਲਈ
ਅਸੀਂ ਆਪਣੇ ਸਰੀਰ ਨੂੰ ਇੱਕ ਡੱਬਾ ਵਿਵਸਥਾ ਦੇ ਤੌਰ ''ਤੇ ਸੋਚਦੇ ਹਾਂ। ਜੇ ਸਾਨੂੰ ਜਿਗਰ ਦੀ ਸਮੱਸਿਆ ਹੈ ਤਾਂ ਅਸੀਂ ਜਿਗਰ ''ਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਜੇ ਇਹ ਗੁਰਦੇ ''ਤੇ ਹੈ, ਤਾਂ ਗੁਰਦੇ ''ਤੇ।
ਪਰ ਸਾਡਾ ਸਰੀਰ ਇਸ ਤਰ੍ਹਾਂ ਕੰਮ ਨਹੀਂ ਕਰਦਾ: ਹਰ ਚੀਜ਼ ਆਪਸ ਵਿੱਚ ਜੁੜੀ ਹੋਈ ਹੈ। ਇਸੇ ਕਰਕੇ ਗੁਰਦੇ ਦੀ ਸਮੱਸਿਆ ਦਿਲ ਦੀ ਬਿਮਾਰੀ ਨੂੰ ਵਧਾ ਸਕਦੀ ਹੈ ਜਾਂ ਜਿਗਰ ਦੀ ਸਮੱਸਿਆ ਸੈਰੀਬਰਲ ਇਸਕੀਮੀਆ ਦਾ ਕਾਰਨ ਬਣ ਸਕਦੀ ਹੈ।
ਖਾਸ ਕਰਕੇ ਬੁਢਾਪੇ ਵਿੱਚ, ਸਰੀਰ ਦੇ ਗੁੰਝਲਦਾਰ ਸੰਤੁਲਨ ਇੱਕ ਬਹੁਤ ਹੀ ਅਸਥਿਰ ਸਥਿਤੀ ਵਿੱਚ ਹੁੰਦੇ ਹਨ।

ਜਦੋਂ ਅਸੀਂ ਕਸਰਤ ਕਰਦੇ ਹਾਂ ਤਾਂ ਅਸੀਂ ਆਪਣੇ ਸਰੀਰ ਨੂੰ ਮੱਧਮ ਤਣਾਅ ਵਿੱਚ ਰੱਖਦੇ ਹਾਂ ਕਿਉਂਕਿ ਅਸੀਂ ਸੈੱਲਾਂ ਨੂੰ ਊਰਜਾ ਖਰਚ ਵਧਾਉਣ ਲਈ ਮਜਬੂਰ ਕਰਦੇ ਹਾਂ। ਇਸ ਦਾ ਮਤਲਬ ਹੈ ਪੋਸ਼ਕ ਤੱਤਾਂ ਨੂੰ ਜੁਟਾਉਣਾ, ਜੋ ਸਟੋਰਾਂ ਤੋਂ ਮਾਸਪੇਸ਼ੀਆਂ ਤੱਕ ਜਾਣਾ ਚਾਹੀਦਾ ਹੈ। ਇਸ ਦਰਮਿਆਨੇ ਤਣਾਅ ਨਾਲ ਸਿੱਝਣ ਲਈ ਲੋੜੀਂਦੀਆਂ ਸਾਰੀਆਂ ਸਰੀਰਕ ਤਬਦੀਲੀਆਂ ਨੂੰ ਹੋਰਮੇਸਿਸ ਵਜੋਂ ਜਾਣਿਆ ਜਾਂਦਾ ਹੈ।
ਹੋਰਮੇਸਿਸ ਦੀ ਪ੍ਰਕਿਰਿਆ ਵਿੱਚ, ਮਾਸਪੇਸ਼ੀਆਂ ਅਜਿਹੇ ਪਦਾਰਥਾਂ ਨੂੰ ਛੱਡਦੀਆਂ ਹਨ ਜੋ ਬਾਕੀ ਅੰਗਾਂ ਨੂੰ ਸੂਚਿਤ ਕਰਦੇ ਹਨ ਕਿ ਊਰਜਾ ਦੀ ਮੰਗ ਵੱਧ ਰਹੀ ਹੈ। ਇਨ੍ਹਾਂ ਪਦਾਰਥਾਂ ਨੂੰ ਮਾਯੋਕਿਨਸ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਖੂਨ ਵਿੱਚ ਛੱਡਿਆ ਜਾਂਦਾ ਹੈ ਜੋ ਇਨ੍ਹਾਂ ਨੂੰ ਬਾਕੀ ਅੰਗਾਂ ਵਿੱਚ ਵੰਡ ਦਿੰਦਾ ਹੈ।
ਇਨ੍ਹਾਂ ਵਿੱਚੋਂ ਇੱਕ ਮਾਯੋਕਿਨਸ ਨੂੰ ਬੀਡੀਐੱਨਐੱਫ (ਦਿਮਾਗ ਤੋਂ ਪ੍ਰਾਪਤ ਨਿਊਰੋਟ੍ਰੋਫਿਕ ਫੈਕਟਰ) ਕਿਹਾ ਜਾਂਦਾ ਹੈ, ਜੋ ਨਿਊਰਾਨਜ਼ ਲਈ ਕਨੈਕਸ਼ਨ ਸਥਾਪਤ ਕਰਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਕਿਰਿਆਸ਼ੀਲ ਰੱਖਣ ਲਈ ਜ਼ਰੂਰੀ ਹੈ। ਇਸ ਸਰਲ ਤਰੀਕੇ ਨਾਲ ਅਸੀਂ ਸਮਝਾ ਸਕਦੇ ਹਾਂ ਕਿ ਸਰੀਰਕ ਕਸਰਤ ਬੁਢਾਪੇ ਦੌਰਾਨ ਦਿਮਾਗ ਦੀ ਮਾਤਰਾ ਨੂੰ ਕਿਉਂ ਬਣਾਈ ਰੱਖਦੀ ਹੈ।
ਦੂਜੇ ਪਾਸੇ, ਸਰੀਰਕ ਕਸਰਤ ਖੂਨ ਦੇ ਪ੍ਰਵਾਹ ਅਤੇ ਆਕਸੀਜਨਕਰਨ ਨੂੰ ਵੀ ਵਧਾਉਂਦੀ ਹੈ, ਜਿਸ ਦਾ ਬਜ਼ੁਰਗ ਲੋਕਾਂ ਵਿੱਚ ਵੀ ਦਿਮਾਗ ਦੀ ਸਰਗਰਮੀ ''ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ, ਹੋਰ ਅਧਿਐਨਾਂ ਨੇ ਦਿਖਾਇਆ ਹੈ ਕਿ ਔਸਤ ਸਰੀਰਕ ਕਸਰਤ ਐਂਟੀ-ਇਨਫਲੇਮੇਟਰੀ ਪ੍ਰਭਾਵਾਂ ਨੂੰ ਪੈਦਾ ਕਰਦੀ ਹੈ ਜਿੰਨ੍ਹਾਂ ਦਾ ਦਿਮਾਗ ''ਤੇ ਅਸਰ ਪੈ ਸਕਦਾ ਹੈ।
ਵਿਗਿਆਨਕ ਸਬੂਤ, ਸਿੱਧੇ ਅਤੇ ਅਸਿੱਧੇ ਦੋਵੇਂ, ਇਹ ਸਪੱਸ਼ਟ ਕਰਦੇ ਹਨ ਕਿ ਜਿਵੇਂ ਜਿਵੇਂ ਤੁਹਾਡੀ ਉਮਰ ਵਧਦੀ ਹੈ, ਸਰੀਰਕ ਕਿਰਿਆ ਦਾ ਅਭਿਆਸ ਕਰਨਾ ਦਿਮਾਗ ਦੇ ਪਤਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=XHAPwVjLDdY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5c60bdee-dcb5-4be5-be27-4ad5735b4f1a'',''assetType'': ''STY'',''pageCounter'': ''punjabi.international.story.61297901.page'',''title'': ''ਕਸਰਤ ਤੁਹਾਡੇ ਦਿਮਾਗ ਨੂੰ ਸੁੰਗੜਨ ਤੋਂ ਕਿਵੇਂ ਰੋਕਦੀ ਹੈ'',''author'': ''ਵਿਲੀਅਮ ਲੋਪੇਜ਼ ਲੂਚ '',''published'': ''2022-05-21T10:04:27Z'',''updated'': ''2022-05-21T10:04:27Z''});s_bbcws(''track'',''pageView'');