ਲਿਪੋਸਕਸ਼ਨ : ਭਾਰ ਘਟਾਉਣ ਵਾਲੀ ਸਰਜਰੀ ਕੀ ਹੁੰਦੀ ਹੈ ਅਤੇ ਕਿੰਨੀ ਕਾਰਗਰ ਅਤੇ ਕਿੰਨੀ ਖ਼ਤਰਨਾਕ ਹੈ

Saturday, May 21, 2022 - 12:38 PM (IST)

ਲਿਪੋਸਕਸ਼ਨ : ਭਾਰ ਘਟਾਉਣ ਵਾਲੀ ਸਰਜਰੀ ਕੀ ਹੁੰਦੀ ਹੈ ਅਤੇ ਕਿੰਨੀ ਕਾਰਗਰ ਅਤੇ ਕਿੰਨੀ ਖ਼ਤਰਨਾਕ ਹੈ

ਮੋਟਾਪਾ ਘਟਾਉਣ ਵਾਲਾ ਆਪਰੇਸ਼ਨ ਕਰਵਾਉਣ ਤੋਂ ਬਾਅਦ, ਕੰਨੜ ਟੀਵੀ ਅਦਾਕਾਰਾ 21 ਸਾਲਾ ਚੇਤਨਾ ਰਾਜ ਦੀ ਮੌਤ ਹੋ ਗਈ ਹੈ।

ਜਾਣਕਾਰੀ ਮੁਤਾਬਕ, ਚੇਤਨਾ ਆਪਣੇ ਦੋਸਤਾਂ ਨਾਲ ਕਲੀਨਿਕ ਪਹੁੰਚੇ ਸਨ ਅਤੇ ਆਪ੍ਰੇਸ਼ਨ ਲਈ ਫਾਰਮ ''ਤੇ ਵੀ ਉਨ੍ਹਾਂ ਦੇ ਦੋਸਤ ਨੇ ਹੀ ਦਸਤਖ਼ਤ ਕੀਤੇ ਸਨ।

ਪਰਿਵਾਰ ਨੇ ਹਸਪਤਾਲ ਖਿਲਾਫ਼ ਲਾਪਰਵਾਹੀ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਆਓ ਸਮਝਦੇ ਹਾਂ ਕਿ ਮੋਟਾਪਾ ਘਟਾਉਣ ਲਈ ਜਾਣੀ ਜਾਂਦੀ ਇਹ ਸਰਜਰੀ ਲਿਪੋਸਕਸ਼ਨ ਕੀ ਹੈ। ਇਹ ਕਿਵੇਂ ਕੰਮ ਕਰਦੀ ਹੈ ਅਤੇ ਇਸ ਦੇ ਕੀ ਸੰਭਾਵੀ ਬੁਰੇ ਅਸਰ ਹੋ ਸਕਦੇ ਹਨ?

ਲਿਪੋਸਕਸ਼ਨ ਕੀ ਹੈ?

ਬ੍ਰਿਟੇਨ ਸਰਕਾਰ ਦੀ ਸਿਹਤ ਪ੍ਰਣਾਲੀ ਬਾਰੇ ਸਿਰਮੌਰ ਬੌਡੀ ਐਨਐਚਐਸ ਮੁਤਾਬਕ ਲਿਪੋਸਕਸ਼ਨ ਇੱਕ ਕਾਸਮੈਟਿਕ ਸਰਜਰੀ ਹੈ ਜੋ ਸਰੀਰ ਵਿੱਚੋਂ ਗੈਰ-ਜ਼ਰੂਰੀ ਚਰਬੀ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ।

ਇਸ ਪ੍ਰਕਿਰਿਆ ਵਿੱਚ ਸਰੀਰ ਦੇ ਉਨ੍ਹਾਂ ਹਿੱਸਿਆਂ ਵਿੱਚੋਂ ਚਰਬੀ ਹਟਾਈ ਜਾਂਦੀ ਹੈ ਜਿੱਥੋਂ ਕਸਰਤ ਜਾਂ ਸਿਹਤਮੰਦ ਖੁਰਾਕ ਜ਼ਰੀਏ ਚਰਬੀ ਘਟਾਉਣਾ ਬਹੁਤ ਮੁਸ਼ਕਲ ਹੁੰਦਾ ਹੈ।

ਇਹ ਸਰੀਰ ਦੇ ਉਨ੍ਹਾਂ ਹਿੱਸਿਆਂ ''ਤੇ ਕੀਤੀ ਜਾਂਦੀ ਹੈ ਜਿੱਥੇ ਚਰਬੀ ਬਾਕੀ ਸਰੀਰ ਨਾਲੋਂ ਜ਼ਿਆਦਾ ਜਮ੍ਹਾਂ ਹੁੰਦੀ ਹੈ ਅਤੇ ਮੁਸ਼ਕਲ ਨਾਲ ਘਟਦੀ ਹੈ, ਜਿਵੇਂ, ਕੂਲ੍ਹੇ, ਪੱਟ, ਢਿੱਡ ਆਦਿ।

ਇਸ ਦਾ ਮਕਸਦ ਸਰੀਰ ਦੀ ਘਾੜਤ ਵਿੱਚ ਬਦਲਾਅ ਕਰਨਾ ਹੁੰਦਾ ਹੈ। ਆਮ ਕਰਕੇ ਸਿਹਤਮੰਦ ਜੀਵਨ ਸ਼ੈਲੀ ਰਾਹੀਂ ਲਿਪੋਸਕਸ਼ਨ ਦੇ ਨਤੀਜਿਆਂ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਲਿਪੋਸਕਸ਼ਨ
Science Photo Library

ਇਹ ਸਰਜਰੀ ਉਨ੍ਹਾਂ ਲੋਕਾਂ ਵਿੱਚ ਵਧੇਰੇ ਕਾਰਗਰ ਹੁੰਦੀ ਹੈ ਜਿਨ੍ਹਾਂ ਦਾ ਭਾਰ ਸਧਾਰਨ ਹੋਵੇ ਅਤੇ ਜਿਹੜੇ ਹਿੱਸਿਆਂ ਵਿੱਚ ਚਮੜੀ ਵਿੱਚ ਕਸਾਅ ਹੋਵੇ।

ਮਤਲਬ ਕਿ ਜਿੱਥੇ ਚਰਬੀ ਕਾਰਨ ਚਮੜੀ ਲਟਕ ਗਈ ਹੋਵੇ। ਉੱਥੇ ਇਸ ਦੇ ਨਾਲ ਜ਼ਿਆਦਾ ਅਸਰ ਨਹੀਂ ਪੈਂਦਾ ਹੈ।

ਜ਼ਿਕਰਯੋਗ ਹੈ ਕਿ ਲਿਪੋਸਕਸ਼ਨ ਇੱਕ ਕਾਸਮੈਟਿਕ ਸਰਜਰੀ ਹੈ ਨਾ ਕਿ ਜ਼ਿੰਦਗੀ ਬਚਾਉਣ ਲਈ ਜ਼ਰੂਰੀ ਸਰਜਰੀ।

ਇਹ ਅਜਿਹੀ ਸਰਜਰੀ ਨਹੀਂ ਹੈ ਜਿਸ ਦੇ ਕਰਨ ਜਾਂ ਨਾ ਕਰਨ ਉੱਪਰ ਕਿਸੇ ਦੀ ਜਿੰਦਗੀ ਤੇ ਮੌਤ ਨਿਰਭਰ ਹੋਵੇ।

ਸਿਹਤ ਮਾਹਰ ਸਾਵਧਾਨੀ ਨਾਲ ਇਸ ਬਾਰੇ ਫ਼ੈਸਲਾ ਲੈਣ ਦੀ ਸਲਾਹ ਦਿੰਦੇ ਹਨ। ਇਹ ਬਹੁਤ ਮਹਿੰਗੀ ਹੈ ਅਤੇ ਨਤੀਜੇ ਆਪਣੇ ਮੁਤਾਬਕ ਹੀ ਆਉਣਗੇ, ਇਸ ਦੀ ਕੋਈ ਗਰੰਟੀ ਨਹੀਂ ਹੈ।

ਲਿਪੋਸਕਸ਼ਨ ਕਿਵੇਂ ਕੀਤੀ ਜਾਂਦੀ ਹੈ?

  • ਲਿਪੋਸਕਸ਼ਨ ਨੂੰ ਵਿਅਕਤੀ ਨੂੰ ਲੋੜ ਮੁਤਾਬਕ ਸਥਾਨਕ ਜਾਂ ਜਨਰਲ ਐਨਸਥੀਸੀਆ ਕੀਤਾ ਜਾਂਦਾ ਹੈ।
  • ਟੀਕੇ ਰਾਹੀਂ ਇੱਕ ਤਰਲ ਟਾਰਗੇਟਿਡ ਹਿੱਸੇ ਵਿੱਚ ਭਰਿਆ ਜਾਂਦਾ ਹੈ। ਇਸ ਤਰਲ ਵਿੱਚ ਸੁੰਨ ਕਰਨ ਦੀ ਦਵਾਈ ਅਤੇ ਖੂਨ ਰੋਕਣ ਦੀ ਦਵਾਈ ਸ਼ਾਮਲ ਹੁੰਦੀ ਹੈ।
  • ਜਮ੍ਹਾਂ ਹੋਈ ਚਰਬੀ ਨੂੰ ਉੱਚ ਸ਼ਕਤੀ ਵਾਈਬਰੇਟਰਾਂ ਅਤੇ ਇੱਕ ਸੂਖਮ ਲੇਜ਼ਰ, ਪਾਣੀ ਦੀ ਤਿੱਖੀ ਧਾਰ ਦੀ ਮਦਦ ਨਾਲ ਤੋੜਿਆ ਜਾਂਦਾ ਹੈ।
  • ਇੱਕ ਸੁਰਾਖ ਰਾਹੀਂ ਇੱਕ ਚੂਸਕ ਨਲਕੀ ਸਰੀਰ ਵਿੱਚ ਦਾਖਲ ਕੀਤੀ ਜਾਂਦੀ ਹੈ। ਇਸ ਟਿਊਬ ਰਾਹੀਂ ਤੋੜੇ ਗਏ ਚਰਬੀ ਦੇ ਟੁਕੜਿਆਂ ਨੂੰ ਖਿੱਚ ਕੇ ਕੱਢ ਲਿਆ ਜਾਂਦਾ ਹੈ।
  • ਚਰਬੀ ਖਿੱਚਣ ਲਈ ਇੱਕ ਤੋਂ ਵਧੇਰੇ ਚੀਰੇ ਵੀ ਲਗਾਉਣੇ ਪੈ ਸਕਦੇ ਹਨ।
  • ਚੂਸਕ ਨਲੀ ਜਿਸ ਦੇ ਅੱਗੇ ਇੱਕ ਨਿੱਕਾ ਕੈਮਰਾ ਵੀ ਲੱਗਿਆ ਹੋ ਸਕਦਾ ਹੈ, ਚਰਬੀ ਵਾਲੀ ਥਾਂ ਵਿੱਚ ਅੰਦਰ ਬਾਹਰ ਹਿਲਾਇਆ ਜਾਂਦਾ ਹੈ।
  • ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਸ ਥਾਂ ਵਿੱਚੋਂ ਵਾਧੂ ਤਰਲ ਅਤੇ ਜਮ੍ਹਾਂ ਹੋਏ ਖੂਨ ਨੂੰ ਕੱਢ ਕੇ ਟਾਕਿਆਂ ਨਾਲ ਜ਼ਖਮ ਨੂੰ ਬੰਦ ਕਰ ਦਿੱਤਾ ਜਾਂਦਾ ਹੈ।

ਸਰਜਰੀ ਤੋਂ ਬਾਅਦ

ਲਿਪੋਸਕਸ਼ਨ
Getty Images

ਪ੍ਰਕਿਰਿਆ ਤੋਂ ਬਾਅਦ ਕਸਵੀਂ ਪੱਟੀ ਕਰ ਦਿੱਤੀ ਜਾਂਦੀ ਹੈ। ਸੋਜ ਅਤੇ ਨੀਲ ਤੋਂ ਸਾਵਧਾਨੀ ਰੱਖੀ ਜਾਂਦੀ ਹੈ।

ਕਿਸੇ ਕਿਸਮ ਦੀ ਲਾਗ ਦੇ ਖਤਰੇ ਨੂੰ ਘਟਾਉਣ ਲਈ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਕੁਝ ਲੋਕਾਂ ਨੂੰ ਦਰਦ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।

ਇੱਕ ਹਫ਼ਤੇ ਬਾਅਦ ਟਾਂਕੇ ਕੱਟ ਦਿੱਤੇ ਜਾਂਦੇ ਹਨ। ਆਮ ਤੌਰ ''ਤੇ 4 ਤੋਂ 6 ਹਫ਼ਤਿਆਂ ਵਿੱਚ ਮਰੀਜ਼ ਆਪਣਾ ਰੋਜ਼ਾਨਾ ਦਾ ਕੰਮਕਾਜ ਕਰਨ ਦੇ ਯੋਗ ਹੋ ਜਾਂਦਾ ਹੈ।

ਹਾਲਾਂਕਿ ਕੰਮ ''ਤੇ ਵਾਪਸ ਆਉਣਾ ਕਈ ਕਾਰਕਾਂ ਉੱਪਰ ਨਿਰਭਰ ਕਰਦਾ ਹੈ। ਇਸ ਦੌਰਾਨ ਡਾਕਟਰੀ ਨਿਗਰਾਨੀ ਵਿੱਚ ਰਹਿਣਾ ਅਹਿਮ ਹੈ।

ਜਦੋਂ ਤੱਕ ਸਰਜਰੀ ਤੋਂ ਬਾਅਦ ਆਈ ਸੋਜਿਸ਼ ਮੁਕੰਮਲ ਖਤਮ ਨਹੀਂ ਹੋ ਜਾਂਦੀ, ਪੂਰੇ ਨਤੀਜੇ ਨਜ਼ਰ ਨਹੀਂ ਆਉਂਦੇ ਹਨ। ਇਸ ਵਿੱਚ ਅਕਸਰ ਛੇ ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਹੈ।

ਲਿਪੋਸਕਸ਼ਨ ਦੇ ਸੰਭਾਵੀ ਬੁਰੇ ਅਸਰ

  • ਛੇ ਮਹੀਨਿਆਂ ਤੱਕ ਨੀਲ ਅਤੇ ਸੋਜਿਸ਼ ਰਹਿ ਸਕਦੀ ਹੈ।
  • ਛੇ ਤੋਂ ਅੱਠ ਹਫ਼ਤਿਆਂ ਵਿੱਚ ਸਰਜਰੀ ਵਾਲੀ ਥਾਂ ਵਿੱਚ ਸੁੰਨਤਾ ਰਹਿ ਸਕਦੀ ਹੈ।
  • ਸਰਜਰੀ ਦੇ ਦਾਗ ਪੈ ਜਾਣਾ
  • ਜ਼ਖਮਾਂ ਦਾ ਰਿਸਣਾ
  • ਜੇ ਗਿੱਟਿਆਂ ਅਤੇ ਲੱਤਾਂ ਉੱਪਰ ਸਰਜਰੀ ਕੀਤੀ ਜਾਂਦੀ ਹੈ ਤਾਂ ਗਿੱਟਿਆਂ ''ਤੇ ਸੋਜ ਆ ਸਕਦੀ ਹੈ।
ਲਿਪੋਸਕਸ਼ਨ
Getty Images
ਬ੍ਰਿਟੇਨ ਵਿੱਚ ਹੋਏ ਇੱਕ ਅਧਿਐਨ ਮੁਤਾਬਕ ਲੋਕਾਂ ਵਿੱਚ ਜਿਮ ਵਾਲੇ ਕੱਪੜਿਆਂ ਵਿੱਚ ਸੁਹਣਾ ਲੱਗਣ ਵਾਲਾ ਸਰੀਰਕ ਅਕਾਰ ਹਾਸਲ ਕਰਨ ਲਈ ਲਿਪੋਸਕਸ਼ਨ ਦਾ ਰੁਝਾਨ ਦੇਖਿਆ ਗਿਆ

ਕੀ ਗੜਬੜ ਹੋ ਸਕਦੀ ਹੈ?

  • ਗੰਢਾਂ ਬਣ ਸਕਦੀਆਂ ਹਨ। ਹੋ ਸਕਦਾ ਹੈ ਸਰਜਰੀ ਤੋਂ ਬਾਅਦ ਚਮੜੀ ਸਮਤਲ ਨਾ ਹੋਵੇ।
  • ਚਮੜੀ ਦੇ ਅੰਦਰ ਖੂਨ ਦਾ ਵਗਣਾ।
  • ਸਰੀਰ ਦਾ ਹਿੱਸਾ ਲਗਾਤਾਰ ਸੁੰਨ ਬਣਿਆ ਰਹਿ ਸਕਦਾ ਹੈ।
  • ਚਮੜੀ ਦਾ ਰੰਗ ਬਦਲ ਸਕਦਾ ਹੈ।
  • ਸਰੀਰ ਵਿੱਚ ਭੇਜੇ ਤਰਲ ਕਾਰਨ ਫੇਫੜਿਆਂ ਵਿੱਚ ਪਾਣੀ ਭਰ ਸਕਦਾ ਹੈ।
  • ਫੇਫੜਿਆਂ ਵਿੱਚ ਲਹੂ ਦੇ ਥੱਥੇ ਬਣ ਸਕਦੇ ਹਨ।
  • ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
  • ਬਹੁਤ ਜ਼ਿਆਦਾ ਖੂਨ ਵਹਿ ਸਕਦਾ ਹੈ। ਅਜਿਹਾ ਕਿਸੇ ਵੀ ਪ੍ਰਕਿਰਿਆ ਵਿੱਚ ਹੋ ਸਕਦਾ ਹੈ।
  • ਕੁਝ ਲੋਕਾਂ ਨੂੰ ਲੱਗ ਸਕਦਾ ਹੈ ਕਿ ਨਤੀਜੇ ਉਨ੍ਹਾਂ ਦੀ ਉਮੀਦ ਮੁਤਾਬਕ ਨਹੀਂ ਆਏ ਹਨ।

ਇਹ ਵੀ ਪੜ੍ਹੋ:

https://www.youtube.com/watch?v=QsdgEkSzI0o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6f53cbfb-114c-4e44-8a6b-9b261bffc8e1'',''assetType'': ''STY'',''pageCounter'': ''punjabi.international.story.61498755.page'',''title'': ''ਲਿਪੋਸਕਸ਼ਨ : ਭਾਰ ਘਟਾਉਣ ਵਾਲੀ ਸਰਜਰੀ ਕੀ ਹੁੰਦੀ ਹੈ ਅਤੇ ਕਿੰਨੀ ਕਾਰਗਰ ਅਤੇ ਕਿੰਨੀ ਖ਼ਤਰਨਾਕ ਹੈ'',''published'': ''2022-05-21T07:01:41Z'',''updated'': ''2022-05-21T07:01:41Z''});s_bbcws(''track'',''pageView'');

Related News