ਆਸਟਰੇਲੀਆ ਚੋਣਾਂ: ਕੀ ਹਨ ਮੁੱਖ ਮੁੱਦੇ ਤੇ ਕੌਣ ਹਨ ਚੋਣ ਮੈਦਾਨ ਵਿੱਚ

05/20/2022 6:38:25 PM

ਆਸਟਰੇਲੀਆ
Getty Images

ਸਾਲ 2019 ਦੇ ਬਾਅਦ ਹੋਣ ਵਾਲੀ ਪਹਿਲੀ ਚੋਣ ਵਿੱਚ ਆਸਟਰੇਲੀਆ ਦੇ ਲੋਕ 21 ਮਈ ਨੂੰ ਵੋਟਾਂ ਪਾਉਣਗੇ।

ਇਹ ਤੈਅ ਕਰੇਗਾ ਕਿ ਆਸਟਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਕੌਣ ਕੰਮ ਕਰਦਾ ਹੈ ਅਤੇ ਕਿਹੜਾ ਸਿਆਸੀ ਸਮੂਹ ਸੱਤਾ ਵਿੱਚ ਆਉਂਦਾ ਹੈ।

ਕੌਣ ਚੁਣਿਆ ਜਾ ਰਿਹਾ ਹੈ?

ਆਸਟਰੇਲੀਆਈ ਲੋਕ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ ਸੀਟਾਂ ਅਤੇ ਸੈਨੇਟ ਦੀਆਂ ਅੱਧੀਆਂ ਤੋਂ ਵੱਧ ਸੀਟਾਂ ਲਈ ਵੋਟਾਂ ਪਾਉਣਗੇ।

ਪ੍ਰਤੀਨਿਧੀ ਸਭਾ ਦੇ ਨਤੀਜੇ - ਜਿੱਥੇ ਪ੍ਰਧਾਨ ਮੰਤਰੀ ਬੈਠਦੇ ਹਨ - ਇਹ ਤੈਅ ਕਰਨਗੇ ਕਿ ਕਿਹੜੀ ਪਾਰਟੀ ਅਗਲੀ ਸਰਕਾਰ ਬਣਾਉਂਦੀ ਹੈ।

ਬਹੁਮਤ ਦੀ ਸਰਕਾਰ ਬਣਾਉਣ ਲਈ ਇੱਕ ਪਾਰਟੀ ਨੂੰ ਉੱਥੇ ਦੀਆਂ 151 ਸੀਟਾਂ ਵਿੱਚੋਂ ਘੱਟੋ-ਘੱਟ 76 ਸੀਟਾਂ ਜਿੱਤਣੀਆਂ ਹੋਣਗੀਆਂ।

ਆਸਟਰੇਲੀਆਈ ਲੋਕ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ ਸੀਟਾਂ ਅਤੇ ਸੈਨੇਟ ਦੀਆਂ ਅੱਧੀਆਂ ਤੋਂ ਵੱਧ ਸੀਟਾਂ ਲਈ ਵੋਟਾਂ ਪਾਉਣਗੇ।
Getty Images

ਜੇ ਅਜਿਹਾ ਨਹੀਂ ਹੁੰਦਾ, ਤਾਂ ਇਸ ਨੂੰ ਆਜ਼ਾਦ ਸੰਸਦ ਮੈਂਬਰਾਂ, ਜਾਂ ਛੋਟੀਆਂ ਪਾਰਟੀਆਂ ਤੋਂ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ।

18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਵੋਟਿੰਗ ਲਾਜ਼ਮੀ ਹੈ। 2022 ਦੀ ਚੋਣ ਲਈ 17.2 ਮਿਲੀਅਨ ਤੋਂ ਵੱਧ ਲੋਕ ਯਾਨੀ 96% ਯੋਗ ਵੋਟਰ ਰਜਿਸਟਰਡ ਹਨ।

ਆਸਟਰੇਲੀਆ ਵਿੱਚ ਰਾਸ਼ਟਰੀ ਚੋਣਾਂ ਲਈ ਕੋਈ ਨਿਰਧਾਰਤ ਮਿਤੀ ਤੈਅ ਨਹੀਂ ਹੈ, ਪਰ ਪ੍ਰਤੀਨਿਧੀ ਸਭਾ ਲਈ ਵੱਧ ਤੋਂ ਵੱਧ ਕਾਰਜਕਾਲ ਤਿੰਨ ਸਾਲ ਹੈ।

ਇਸ ਵੇਲੇ ਸੱਤਾ ਵਿੱਚ ਕੌਣ ਹੈ?

ਲਿਬਰਲ-ਨੈਸ਼ਨਲ ਗੱਠਜੋੜ ਕੋਲ ਪ੍ਰਤੀਨਿਧੀ ਸਭਾ ਵਿੱਚ 76 ਸੀਟਾਂ ਹਨ, ਜੋ ਇਸ ਨੂੰ ਸੱਤਾਧਾਰੀ ਸਿਆਸੀ ਸਮੂਹ ਬਣਾਉਂਦੀਆਂ ਹਨ।

ਲੇਬਰ ਪਾਰਟੀ ਕੋਲ 68 ਸੀਟਾਂ ਹਨ ਅਤੇ ਸੱਤ ਹੋਰ ਸੀਟਾਂ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਕੋਲ ਹਨ।

ਸੰਸਦ ਦੇ ਉਪਰਲੇ ਸਦਨ ਸੈਨੇਟ ਵਿੱਚ ਗੱਠਜੋੜ ਕੋਲ 35 ਸੀਟਾਂ ਹਨ ਅਤੇ ਲੇਬਰ ਪਾਰਟੀ ਕੋਲ 26 ਹਨ। ਸੈਨੇਟ ਦੀਆਂ ਚਾਲੀ ਸੀਟਾਂ ਲਈ ਚੋਣ ਹੋਣੀ ਹੈ।

ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਕੌਣ ਹੈ?

ਮੈਲਕਮ ਟਰਨਬੁੱਲ ਤੋਂ ਬਾਅਦ ਸਕਾਟ ਮੌਰੀਸਨ 2018 ਤੋਂ ਪ੍ਰਧਾਨ ਮੰਤਰੀ ਹਨ।

ਉਹ ਕੋਵਿਡ ਲਈ ਸਖ਼ਤੀ ਨਾਲ ਸਰਹੱਦ ਬੰਦ ਕਰਨ ਦੀ ਪਹੁੰਚ ਅਪਣਾਉਣ ਦਾ ਸਿਹਰਾ ਲੈ ਰਹੇ ਹਨ, ਜਿਸ ਨੇ ਆਸਟਰੇਲੀਆ ਨੂੰ ਵਿਸ਼ਵ ਪੱਧਰ ''ਤੇ ਸਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੋਣ ਵਿੱਚ ਮਦਦ ਕੀਤੀ।

ਪਰ ਆਪਣੀ ਹੀ ਪਾਰਟੀ ਦੇ ਸੀਨੀਅਰ ਮੈਂਬਰਾਂ ਅਤੇ ਹੋਰਾਂ ਵੱਲੋਂ ਆਪਣੇ ਚਰਿੱਤਰ ਦੀ ਆਲੋਚਨਾ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰੀ ਸੈਨੇਟਰ ਕੋਨਸੇਟਾ ਫਿਏਰਾਵੰਤੀ-ਵੇਲਜ਼ ਨੇ ਅੰਦਰੂਨੀ ਪਾਰਟੀ ਪ੍ਰਕਿਰਿਆਵਾਂ ਨੂੰ ਲੈ ਕੇ ਵਿਵਾਦ ਦੌਰਾਨ ਉਨ੍ਹਾਂ ''ਤੇ "ਤਾਨਾਸ਼ਾਹ" ਅਤੇ "ਨੈਤਿਕ ਆਧਾਰ ਤੋਂ ਬਿਨਾਂ ਧਮਕਾਉਣ" ਦਾ ਦੋਸ਼ ਲਗਾਇਆ।

ਲੋਕ ਈਂਧਣ, ਬਿਜਲੀ ਅਤੇ ਹੋਰ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਤ ਹਨ।
Getty Images

ਉਪ ਪ੍ਰਧਾਨ ਮੰਤਰੀ ਬਰਨਬੀ ਜੋਇਸ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਇੱਕ ਟੈਕਸਟ ਸੰਦੇਸ਼ ਵਿੱਚ ਲਿਖਿਆ ਕਿ ਮੌਰੀਸਨ "ਪਖੰਡੀ ਅਤੇ ਝੂਠਾ'''' ਇਨਸਾਨ ਹੈ।

ਮੌਰੀਸਨ ਨੂੰ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਨੀਜ਼ ਦੁਆਰਾ ਵੀ ਚੁਣੌਤੀ ਦਿੱਤੀ ਜਾ ਰਹੀ ਹੈ।

ਅਲਬਨੀਜ਼ ਆਸਟਰੇਲੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸਿਆਸਤਦਾਨਾਂ ਵਿੱਚੋਂ ਇੱਕ ਹਨ ਅਤੇ 2013 ਵਿੱਚ ਕੇਵਿਨ ਰੁੱਡ ਦੇ ਅਧੀਨ ਉਹ ਥੋੜ੍ਹੇ ਸਮੇਂ ਲਈ ਉਪ ਪ੍ਰਧਾਨ ਮੰਤਰੀ ਰਹੇ ਸਨ।

ਅਲਬਨੀਜ਼ ਨੇ ਹਾਲ ਹੀ ਵਿੱਚ ਰਾਜਨੀਤਿਕ ਖੱਬੇ ਪੱਖੀਆਂ ਤੋਂ ਕੇਂਦਰ ਵੱਲ ਪਹੁੰਚ ਕੀਤੀ ਹੈ, ਅਤੇ ਆਪਣੀ ਮੁਹਿੰਮ ਨੂੰ "ਛੋਟੇ ਟੀਚਿਆਂ" - ਮਾਮੂਲੀ ਨੀਤੀ ਪ੍ਰਸਤਾਵਾਂ ''ਤੇ ਆਧਾਰਿਤ ਕਰ ਰਹੇ ਹਨ।

ਮੁੱਖ ਮੁੱਦੇ ਕੀ ਹਨ?

ਮਹਾਂਮਾਰੀ ਦੇ ਦੌਰਾਨ ਆਸਟਰੇਲੀਆ ਦੀ ਆਰਥਿਕਤਾ ਵਿੱਚ ਮਜ਼ਬੂਤੀ ਨਾਲ ਵਾਧਾ ਹੋਇਆ ਹੈ, ਅਤੇ ਇਸ ਸਾਲ ਹੋਰ 4.25% ਵਧਣ ਦਾ ਅਨੁਮਾਨ ਹੈ।

ਬੇਰੁਜ਼ਗਾਰੀ ਦੀ ਦਰ 4% ਤੱਕ ਡਿੱਗ ਗਈ ਹੈ - 2008 ਤੋਂ ਬਾਅਦ ਇਹ ਇਸ ਦਾ ਸਭ ਤੋਂ ਨੀਵਾਂ ਪੱਧਰ ਹੈ।

ਹਾਲਾਂਕਿ, ਬਹੁਤ ਸਾਰੇ ਲੋਕ ਈਂਧਣ, ਬਿਜਲੀ ਅਤੇ ਹੋਰ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਤ ਹਨ।

ਇਸ ਤੋਂ ਇਲਾਵਾ, ਆਸਟਰੇਲੀਆ ਨੇ ਹੁਣੇ ਹੀ ਇੱਕ ਦਹਾਕੇ ਵਿੱਚ ਪਹਿਲੀ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ - ਇਸ ਨਾਲ ਕਰਜ਼ ਲੈਣ ਵਾਲਿਆਂ ਅਤੇ ਗਿਰਵੀ ਰੱਖਣ ਵਾਲਿਆਂ ''ਤੇ ਦਬਾਅ ਪਿਆ ਹੈ।

ਜਲਵਾਯੂ ਪਰਿਵਰਤਨ ਇੱਕ ਵਧਦੀ ਚਿੰਤਾ ਹੈ ਕਿਉਂਕਿ ਆਸਟਰੇਲੀਆ ਨੇ ਹਾਲ ਹੀ ਵਿੱਚ ਜੰਗਲਾਂ ਦੀ ਅੱਗ ਅਤੇ ਹੜ੍ਹ ਦਾ ਸਾਹਮਣਾ ਕੀਤਾ ਹੈ।
Getty Images

ਜਲਵਾਯੂ ਪਰਿਵਰਤਨ ਇੱਕ ਵਧਦੀ ਚਿੰਤਾ ਹੈ ਕਿਉਂਕਿ ਆਸਟਰੇਲੀਆ ਨੇ ਹਾਲ ਹੀ ਵਿੱਚ ਜੰਗਲਾਂ ਦੀ ਅੱਗ ਅਤੇ ਹੜ੍ਹ ਦਾ ਸਾਹਮਣਾ ਕੀਤਾ ਹੈ।

ਦੋਵੇਂ ਪ੍ਰਮੁੱਖ ਪਾਰਟੀਆਂ ਨੇ 2050 ਤੱਕ ਸ਼ੁੱਧ ਜ਼ੀਰੋ ਨਿਕਾਸੀ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ। ਹਾਲਾਂਕਿ, ਦੋਵਾਂ ਨੇ ਆਸਟਰੇਲੀਆ ਦੇ ਕੋਲਾ ਮਾਈਨਿੰਗ ਉਦਯੋਗ ਨੂੰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਹੈ।

ਇਹ ਵਾਤਾਵਰਣ ਪ੍ਰਤੀ ਜਾਗਰੂਕ ਵੋਟਰਾਂ ਨੂੰ ''ਗਰੀਨ'' ਵਰਗੀਆਂ ਪਾਰਟੀਆਂ ਵੱਲ ਧੱਕ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਪਿਛਲੇ ਸਾਲ, ਲੱਖਾਂ ਆਸਟਰੇਲੀਅਨਾਂ ਨੇ ਔਰਤਾਂ ਨਾਲ ਵਿਵਹਾਰ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ।

ਇੱਕ ਹਾਲੀਆ ਸਮੀਖਿਆ ਅਨੁਸਾਰ ਸੰਸਦੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੀਆਂ ਤਿੰਨ ਔਰਤਾਂ ਵਿੱਚੋਂ ਇੱਕ ਨੇ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਹੈ।

ਜਲਵਾਯੂ ਪਰਿਵਰਤਨ ਇੱਕ ਵਧਦੀ ਚਿੰਤਾ ਹੈ ਕਿਉਂਕਿ ਆਸਟਰੇਲੀਆ ਨੇ ਹਾਲ ਹੀ ਵਿੱਚ ਜੰਗਲਾਂ ਦੀ ਅੱਗ ਅਤੇ ਹੜ੍ਹ ਦਾ ਸਾਹਮਣਾ ਕੀਤਾ ਹੈ।
Getty Images

ਮੌਰੀਸਨ ਨੇ ਸੰਸਦ ਦੀ ਤਰਫੋਂ ਇਸ ਲਈ ਰਸਮੀ ਮੁਆਫ਼ੀ ਮੰਗੀ, ਪਰ ਦੁਰਵਿਹਾਰ ਦੇ ਦੋਸ਼ਾਂ ਦੀ ਪ੍ਰਤੀਕਿਰਿਆ ਵਿੱਚ ਉਨ੍ਹਾਂ ਦੀ ਪਾਰਟੀ ਦੀ ਆਲੋਚਨਾ ਕੀਤੀ ਗਈ।

ਲੇਬਰ ਪਾਰਟੀ ਦਾ ਕਹਿਣਾ ਹੈ ਕਿ ਉਹ ਸੰਸਦ ਦੇ "ਬੌਇਜ਼ ਕਲੱਬ" ਕਲਚਰ ਨੂੰ ਘਟਾਉਣਾ ਚਾਹੁੰਦੀ ਹੈ, ਪਰ ਪਾਰਟੀ ਨੂੰ ਧੱਕੇਸ਼ਾਹੀ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ।

ਚੀਨ ਨੇ ਹਾਲ ਹੀ ਵਿੱਚ ਆਸਟਰੇਲੀਆ ਦੇ ਉੱਤਰ-ਪੂਰਬ ਵਿੱਚ 2,000 ਕਿਲੋਮੀਟਰ (1,400 ਮੀਲ) ਦੂਰ ਇੱਕ ਦੇਸ਼ ਸੋਲੋਮਨ ਟਾਪੂ ਸਮੂਹ ਨਾਲ ਇੱਕ ਸੁਰੱਖਿਆ ਸਮਝੌਤੇ ''ਤੇ ਹਸਤਾਖਰ ਕੀਤੇ ਹਨ।

ਲੇਬਰ ਪਾਰਟੀ ਨੇ ਮੌਰੀਸਨ ''ਤੇ ਚੀਨ ਨੂੰ ਸੰਭਾਵਤ ਤੌਰ ''ਤੇ ਇਸ ਖੇਤਰ ਵਿੱਚ ਆਪਣੀ ਫੌਜੀ ਮੌਜੂਦਗੀ ਦਾ ਵਿਸਥਾਰ ਕਰਨ ਦੇਣ ਦਾ ਦੋਸ਼ ਲਗਾਇਆ ਹੈ, ਅਤੇ ਕਿਹਾ ਹੈ ਕਿ ਇਹ 80 ਸਾਲਾਂ ਵਿੱਚ "ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿੱਚ ਆਸਟਰੇਲੀਆਈ ਵਿਦੇਸ਼ ਨੀਤੀ ਦੀ ਸਭ ਤੋਂ ਬੁਰੀ ਅਸਫਲਤਾ" ਹੈ।

ਪ੍ਰਧਾਨ ਮੰਤਰੀ ਨੇ ਆਪਣੇ "ਪ੍ਰਸ਼ਾਂਤ ਮਹਾਂਸਾਗਰ ਫੈਮਿਲੀ" ਨਾਲ ਆਸਟਰੇਲੀਆ ਦੇ ਸਬੰਧਾਂ ਦਾ ਬਚਾਅ ਕੀਤਾ ਹੈ।

ਨੇਤਾਵਾਂ ''ਤੇ ਭਰੋਸਾ, ਸਿਹਤ ਸੰਭਾਲ ਅਤੇ ਸਿੱਖਿਆ ਵੀ ਵੱਡੀਆਂ ਚਿੰਤਾਵਾਂ ਹਨ।

ਸਾਨੂੰ ਨਤੀਜੇ ਕਦੋਂ ਪਤਾ ਲੱਗਣਗੇ?

ਚੋਣਾਂ ਵਾਲੇ ਦਿਨ ਹੀ ਨਤੀਜੇ ਆਉਣ ਦੀ ਸੰਭਾਵਨਾ ਹੈ, ਪਰ ਜੇਕਰ ਮੁਕਾਬਲਾ ਫਸਵਾਂ ਹੋਇਆ ਤਾਂ ਇਸ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਜੇਕਰ ਕਿਸੇ ਵੱਡੀ ਪਾਰਟੀ ਨੂੰ ਛੋਟੇ ਦਲਾਂ ਜਾਂ ਆਜ਼ਾਦ ਸੰਸਦ ਮੈਂਬਰਾਂ ਨਾਲ ਸਮਝੌਤਾ ਕਰਨਾ ਪੈਂਦਾ ਹੈ, ਤਾਂ ਗੱਲਬਾਤ ਵਿੱਚ ਕਈ ਦਿਨ ਲੱਗ ਸਕਦੇ ਹਨ।

2010 ਵਿੱਚ, ਜੂਲੀਆ ਗਿਲਾਰਡ ਨੂੰ ਲੇਬਰ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਸਮਰਥਨ ਪ੍ਰਾਪਤ ਕਰਨ ਵਿੱਚ ਦੋ ਹਫ਼ਤੇ ਲੱਗ ਗਏ ਸਨ।

ਓਪੀਨੀਅਨ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਲੇਬਰ ਪਾਰਟੀ ਘੱਟ ਬਹੁਮਤ ਨਾਲ ਜਿੱਤੇਗੀ। ਹਾਲਾਂਕਿ, ਪਿਛਲੀਆਂ ਚੋਣਾਂ ਵਿੱਚ ਚੋਣ ਸਰਵੇਖਣ ਬਹੁਤ ਗਲਤ ਸਾਬਤ ਹੋਏ ਸਨ।

ਇਹ ਵੀ ਪੜ੍ਹੋ:

https://www.youtube.com/watch?v=KEmixrCdRMY&t=308s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e930a204-fcfc-4932-9333-521638abce92'',''assetType'': ''STY'',''pageCounter'': ''punjabi.international.story.61517996.page'',''title'': ''ਆਸਟਰੇਲੀਆ ਚੋਣਾਂ: ਕੀ ਹਨ ਮੁੱਖ ਮੁੱਦੇ ਤੇ ਕੌਣ ਹਨ ਚੋਣ ਮੈਦਾਨ ਵਿੱਚ'',''author'': ''ਜ਼ੁਬੈਦਾ ਅਬਦੁਲ ਜਲੀਲ ਅਤੇ ਜੇ ਸੈਵੇਜ '',''published'': ''2022-05-20T13:02:08Z'',''updated'': ''2022-05-20T13:02:08Z''});s_bbcws(''track'',''pageView'');

Related News