ਆਰਐੱਸਐੱਸ ਦੇ ਹੇਡਗੇਵਾਰ ਦੇ ਭਾਸ਼ਣ ਅਤੇ ਭਗਤ ਸਿੰਘ ਬਾਰੇ ਲੇਖ ਨਾਲ ਜੁੜੇ ਵਿਵਾਦ ਨੂੰ ਸਮਝੋ

05/20/2022 11:38:24 AM

ਕਰਨਾਟਕ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੋਢੀ ਕੇਸ਼ਵ ਬਲੀਰਾਮ ਹੇਡਗੇਵਾਰ ਦੇ ਭਾਸ਼ਣ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕਰਨ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਹੇਡੇਗੇਵਾਰ ਦੇ ਭਾਸ਼ਣ ਨੂੰ ਸਕੂਲੀ ਬੱਚਿਆਂ ਲਈ ਕੰਨੜ ਭਾਸ਼ਾ ਦੀ ਕਿਤਾਬ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਖ਼ਬਰਾਂ ਇਹ ਵੀ ਸਨ ਕਿ ਕਿਤਾਬ ਵਿੱਚੋਂ ਭਗਤ ਸਿੰਘ ਦੇ ਪਾਠ ਨੂੰ ਹਟਾਇਆ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਲੇਬਸ ਵਿੱਚੋਂ ਭਗਤ ਸਿੰਘ ਦੇ ਪਾਠ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਸੀ।

ਵਿਰੋਧ ਅਤੇ ਹੰਗਾਮੇ ਤੋਂ ਬਾਅਦ ਸਰਕਾਰ ਨੇ ਭਗਤ ਸਿੰਘ ''ਤੇ ਲਿਖੇ ਚੈਪਟਰ ਨੂੰ ਹਟਾਉਣ ਦਾ ਫੈਸਲਾ ਟਾਲ ਦਿੱਤਾ।

ਕੁਝ ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਰਨਾਟਕ ਸਰਕਾਰ ਨੇ ਭਗਤ ਸਿੰਘ ਬਾਰੇ ਇੱਕ ਲਿਖਤ ਨੂੰ ਹਟਾਉਣ ਦੇ ਫੈਸਲੇ ਨੂੰ ਰੱਦ ਕਰਕੇ ਇੱਕ ਵੱਡੇ ਵਿਵਾਦ ਨੂੰ ਟਾਲ ਦਿੱਤਾ ਹੈ।

ਹਾਲਾਂਕਿ ਖ਼ਾਸ ਗੱਲ ਇਹ ਹੈ ਕਿ ਕਰਨਾਟਕ ਦੇਸ਼ ਵਿੱਚ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਹੇਡਗੇਵਾਰ ਉੱਪਰ ਲਿਖੇ ਪਾਠ ਨੂੰ ਸਗੋਂ ਉਨ੍ਹਾਂ ਦੇ ਭਾਸ਼ਣ ਨੂੰ ਸਕੂਲ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਹੈ। ਇਸ ਅਕਾਦਮਿਕ ਸੈਸ਼ਨ ਵਿੱਚ ਦਸਵੀਂ ਕਲਾਸ ਦੇ ਵਿਦਿਆਰਥੀ ਇਸ ਭਾਸ਼ਣ ਨੂੰ ਪੜ੍ਹਨਗੇ।

ਇਹ ਵੀ ਪੜ੍ਹੋ:

ਦੇਸ ਵਿੱਚ ਕਈ ਅਜਿਹੇ ਸੂਬੇ ਹਨ ਜਿਨ੍ਹਾਂ ਵਿੱਚ ਬੀਜੇਪੀ ਦੀ ਕਈ ਦਹਾਕਿਆਂ ਤੋਂ ਸਰਕਾਰ ਰਹੀ ਹੈ। ਹਾਲਾਂਕਿ ਹੁਣ ਤੱਕ ਕਿਸੇ ਸੂਬੇ ਨੇ ਹੇਡਗੇਵਾਰ ਦੇ ਭਾਸ਼ਣ ਨੂੰ ਸਕੂਲ ਦੀ ਕਿਤਾਬ ਵਿੱਚ ਸ਼ਾਮਲ ਨਹੀਂ ਕੀਤਾ ਸੀ। ਹੇਡਗੇਵਾਰ ਦੇ ਜਿਸ ਭਾਸ਼ਣ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਉਸ ਦਾ ਨਾਮ ਹੈ- ''ਆਦਰਸ਼ ਵਿਅਕਤੀ ਕੌਣ ਹੈ''।

ਕੀ ਕਰ ਰਹੀ ਹੈ ਕਰਨਾਟਕ ਸਰਕਾਰ?

ਸੂਬਾ ਸਰਕਾਰ ਦੇ ਮੁੱਢਲੀ ਅਤੇ ਮਿਡਲ ਸਿੱਖਿਆ ਮੰਤਰੀ ਨਾਗੇਸ਼ ਬੀਸੀ ਨੇ ਬੀਬੀਸੀ ਨੂੰ ਦੱਸਿਆ, ''''ਅਜੇ ਤੱਕ ਹੇਡਗੇਵਾਰ ਦੇ ਕਿਸੇ ਭਾਸ਼ਣ ਨੂੰ ਇੱਕ ਪਾਠ ਵਜੋਂ ਸ਼ਾਮਲ ਨਹੀਂ ਕੀਤਾ ਗਿਆ ਸੀ। ਜੇ ਇਸ ਸਮੱਗਰੀ ਦੀ ਆਲੋਚਨਾ ਹੁੰਦੀ ਹੈ ਤਾਂ ਮੈਂ ਇਸ ਨੂੰ ਸੁਣਨ ਲਈ ਤਿਆਰ ਹਾਂ। ਜਿੱਥੇ ਤੱਕ ਭਗਤ ਸਿੰਘ ਦੇ ਪਾਠ ਨੂੰ ਹਟਾਉਣ ਦੀ ਗੱਲ ਹੈ ਤਾਂ ਅਜਿਹਾ ਕਦੇ ਸੋਚਿਆ ਵੀ ਨਹੀਂ ਗਿਆ ਸੀ। ਕਿਸੇ ਵੀ ਸੂਰਤ ਵਿੱਚ ਇਸ ਨੇ ਦੋਬਾਰਾ ਛਪਣਾ ਹੀ ਹੈ।''''

https://twitter.com/BhagwantMann/status/1526464937328922626

ਭਗਤ ਸਿੰਘ ਦੇ ਪਾਠ ਨੂੰ ਹਟਾਉਣ ਦੇ ਫ਼ੈਸਲੇ ਤੋਂ ਲਗਦਾ ਹੈ ਕਿ ਸਰਕਾਰ ਦਾ ਮਨੋਬਲ ਵਧ ਗਿਆ ਹੈ। ਇਹੀ ਵਜ੍ਹਾ ਹੈ ਕਿ ਸ਼ਾਂਤ ਸੁਭਾਅ ਵਾਲੇ ਮੰਤਰੀ ਟੇਲੀਵਿਜ਼ਨ ਚੈਨਲਾਂ ਉੱਪਰ ਜ਼ੋਰ-ਸ਼ੋਰ ਨਾਲ ਬੋਲਦੇ ਦੇਖੇ ਗਏ।

ਉਨ੍ਹਾਂ ਨੇ ਕਿਹਾ ਸੀ, ''''ਹੋਣ ਦਿਓ ਵਿਰੋਧ। ਪਰ ਸਰਕਾਰ ਸਕੂਲੀ ਸਿਲੇਬਸ ਤੋਂ ਹੇਡਗੇਵਾਰ ਦਾ ਭਾਸ਼ਣ ਨਹੀਂ ਹਟਾਏਗੀ।''''

ਇਸ ਪਾਠ ਵਿੱਚ ਕਈ ਅਜਿਹੇ ਦੂਜੇ ਮੁੱਦੇ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਵਾਮ ਅਤੇ ਉਦਾਰ ਰੁਝਾਨ ਨਾ ਹੋਣ ਕਾਰਨ ਦਰਕਿਨਾਰ ਕੀਤਾ ਗਿਆ ਸੀ।

ਸੰਘ
Getty Images

ਟੈਕਸਟ ਬੁੱਕ ਰਿਵੀਊ ਕਮੇਟੀ ਦੇ ਚੇਅਰਮੈਨ ਰੋਹਿਤ ਚੱਕਰਤੀਰਥ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਸਿਲੇਬਸ ਵਿੱਚ ਭਗਤ ਸਿੰਘ ਦੀ ਜਵਾਨੀ ਦੇ ਦਿਨਾਂ ਅਤੇ ਉਨ੍ਹਾਂ ਦੀਆਂ ਕ੍ਰਾਂਤੀਕਾਰੀ ਸਰਗਰਮੀਆਂ ਬਾਰੇ ਹੋਰ ਚੀਜ਼ਾਂ ਜੋੜੀਆਂ ਹਨ। ਜਦਕਿ ਪੁਰਾਣੇ ਪਾਠ ਵਿੱਚ ਉਨ੍ਹਾਂ ਦਿਨਾਂ ਦਾ ਜ਼ਿਕਰ ਸੀ, ਜਦੋਂ ਉਹ ਛੋਟੇ ਸਨ।''''

ਹਾਲਾਂਕਿ ਕਰਨਾਟਕ ਸਰਕਾਰ ਹੈਡਗੇਵਾਰ ਦੇ ਜਿਸ ਭਾਸ਼ਣ ਨੂੰ ਸਿਲੇਬਸ ਵਿੱਚ ਸ਼ਾਮਲ ਕਰਨ ਲਈ ਅੜੀ ਹੋਈ ਹੈ, ਆਖਰ ਉਸ ਵਿੱਚ ਹੈ ਕੀ?

ਚੱਕਰਤੀਰਥ ਮੁਤਾਬਕ,''''ਇਹ ਉਨ੍ਹਾਂ ਦੇ ਕਈ ਭਾਸ਼ਣਾਂ ਵਿੱਚੋਂ ਇੱਕ ਹੈ। ਹਾਲਾਂਕਿ ਇਸ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਹੈ। ਇਹ ਸੰਘ ਅੰਦੋਲਨ ਦੇ ਆਖਰੀ ਪੰਦਰਾਂ ਸਾਲ ਦੇ ਦੌਰਾਨ ਦਿੱਤਾ ਗਿਆ ਉਨ੍ਹਾਂ ਦਾ ਭਾਸ਼ਣ ਹੈ। (ਹੇਡਗੇਵਾਰ ਦੀ 1940 ਵਿੱਚ ਮੌਤ ਹੋ ਗਈ ਸੀ।) ਇਸ ਭਾਸ਼ਣ ਨੂੰ ਦੂਜੇ ਲੋਕਾਂ ਨੇ ਨੋਟ ਕਰਕੇ ਤਿਆਰ ਕੀਤਾ ਸੀ।''''

ਉਹ ਕਹਿੰਦੇ ਹਨ, ਇਹ ਛੋਟੇ ਬੱਚਿਆਂ ਲਈ ਕਾਫ਼ੀ ਅਹਿਮ ਹੈ। ਜੋ ਸਮਾਜ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਪਣੇ ਰੋਲ ਮਾਡਲ ਚੁਣਦੇ ਹਨ। ਉਹ ਕ੍ਰਿਕਟਰ ਜਾਂ ਫਿਲਮ ਅਦਾਕਾਰਾਂ ਨੂੰ ਰੋਲ ਮਾਡਲ ਵਜੋਂ ਦੇਖਦੇ ਹਨ। ਇਸ ਉਮਰ ਵਿੱਚ ਉਹ ਕਾਫ਼ੀ ਸ਼ਸ਼ੋਪੰਜ ਦੀ ਸਥਿਤੀ ਵਿੱਚ ਹੁੰਦੇ ਹਨ। ਇਸ ਭਾਸ਼ਣ ਨਾਲ ਉਨ੍ਹਾਂ ਦਾ ਨਜ਼ਰੀਆ ਸਾਫ਼ ਹੋਵੇਗਾ। ਉਨ੍ਹਾਂ ਦੇ ਲਈ ਅਜਿਹੇ ਰੋਲ ਮਾਡਲ ਅਹਿਮ ਹਨ, ਜਿਨ੍ਹਾਂ ਨੇ ਕਦਰਾਂ ਕੀਤਮਾਂ ਉੱਪਰ ਜੀਵਨ ਜੀਵਿਆ ਹੈ।''''

ਇਸ ਬਾਰੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸਿੱਧਾਰਮਈਆ ਨੇ ਬੀਬੀਸੀ ਨਾਲ ਗੱਲਬਾਤ ਕੀਤੀ, ''''ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਹੇਡਗੇਵਾਰ ਨੇ ਕਦੇ ਵੀ ਹਿੱਸਾ ਨਹੀਂ ਲਿਆ। ਇਸ ਲਈ ਇੱਕ ਫਿਰਕੂ ਵਿਅਕਤੀ ਦੇ ਭਾਸ਼ਣ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਕੀ ਤੁਕ ਬਣਦੀ ਹੈ? ਅਸੀਂ ਕਾਨੂੰਨੀ ਮਾਹਿਰਾਂ ਨਾਲ ਰਾਇ-ਮਸ਼ਵਰਾ ਕਰ ਰਹੇ ਹਾਂ ਤਾਂ ਜੋ ਸਰਕਾਰ ਦੇ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕੇ।''''

ਇੱਕ ਹੋਰ ਸਾਬਕਾ ਮੁੱਖ ਮੰਤਰੀ ਅਤੇ ਜੇਡੀਐਸ ਆਗੂ ਐੱਚਡੀ ਕੁਮਾਰਸਵਾਮੀ ਨੇ ਇੱਕ ਟਵੀਟ ਸੀਰੀਜ਼ ਰਾਹੀਂ ਸਰਕਾਰ ਦੇ ਇਸ ਫ਼ੈਸਲੇ ਉੱਪਰ ਸਖ਼ਤ ਹਮਲਾ ਕੀਤਾ।

ਉਨ੍ਹਾਂ ਨੇ ਲਿਖਿਆ, “ਹਿਜਾਬ, ਹਲਾਲ ਕਾਰੋਬਾਰ ਦੇ ਮੁੱਦਿਆਂ ਨੂੰ ਹਵਾ ਦੇਣ ਤੋਂ ਬਾਅਦ ਬੀਜੇਪੀ ਹੁਣ ਸਕੂਲੀ ਕਿਤਾਬਾਂ ਦੇ ਮਗਰ ਪੈ ਗਈ ਹੈ।'''' ਉਨ੍ਹਾਂ ਨੇ ਕਿਹਾ, ''''ਇਹ ਉਨ੍ਹਾਂ ਦੇ ਡਿੱਗਣ ਦੀ ਸਿਖ਼ਰ ਹੈ।''''

ਜਦਕਿ ਸਰਕਾਰ ਨੇ ਇਸ ਫ਼ੈਸਲੇ ਦੇ ਖਿਲਾਫ਼ ਮਾਕਪਾ ਨਾਲ ਜੁੜੇ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਅਤੇ ਕੁਝ ਹੋਰ ਸੰਗਠਨਾਂ ਨੂੰ ਛੱਡ ਕੇ ਕਿਸੇ ਦੂਜੇ ਵੱਡੇ ਸਿਆਸੀ ਦਲ ਦੇ ਵਿਦਿਆਰਥੀ ਜਾਂ ਨੌਜਵਾਨ ਸੰਗਠਨਾਂ ਨੇ ਇੱਕ ਮੁਜ਼ਾਹਰਾ ਤੱਕ ਨਹੀਂ ਕੀਤਾ ਹੈ।

ਹੇਡਗੇਵਾਰ ਪੇਸ਼ੇ ਤੋਂ ਡਾਕਟਰ ਸਨ। ਉਹ ਬੰਕਿਮ ਚੰਦਰ ਚੈਟਰਜੀ ਅਚੇ ਵੀਐੱਸ ਸਾਵਰਕਰ ਦੀ ਹਿੰਦੁਤਵ ਦੀ ਵਿਆਖਿਆ ਤੋਂ ਕਾਫ਼ੀ ਪ੍ਰਭਾਵਿਤ ਸਨ।

ਉਨ੍ਹਾਂ ਨੇ ਅਜ਼ਾਦੀ ਦੇ ਅੰਦੋਲਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਪਰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਬਣਾਏ ਜਾਣ ਤੋਂ ਬਾਅਦ ਉਹ ਇਸ ਤੋਂ ਦੂਰ ਹੀ ਰਹੇ। ਉਨ੍ਹਾਂ ਨੇ ਇਸ ਦੌਰਾਨ ਹਿੰਦੂ ਰਾਸ਼ਟਰ ਬਣਾਉਣ ਦੇ ਉਦੇਸ਼ ਨਾਲ ਹਿੰਦੂਆਂ ਨੂੰ ਸੰਗਠਿਤ ਕਰਨ ਤੱਕ ਹੀ ਖ਼ੁਦ ਨੂੰ ਮਹਿਦੂਦ ਕਰ ਲਿਆ ਸੀ।

ਹੇਡਗੇਵਾਰ ਦੇ ਭਾਸ਼ਣ ਵਿੱਚ ਹੀ ਹੈ?

ਹੇਡਗੇਵਾਰ ਦੇ ਭਾਸ਼ਣ ਦਾ ਸਿਰਲੇਖ ਹੈ, ''''ਆਦਰਸ਼ ਵਿਅਕਤੀ ਕਿਹੋ-ਜਿਹਾ ਹੋਵੇ।''''

ਇਸ ਦੀ ਭੂਮਿਕਾ ਵਿੱਚ ਕਿਹਾ ਗਿਆ ਹੈ, “ਇੱਕ ਆਦਰਸ਼ ਵਿਅਕਤੀ ਦੇ ਰੂਪ ਵਿੱਚ ਅਜਿਹਾ ਵਿਅਕਤੀ ਲੱਭਣਾ ਮੁਸ਼ਕਲ ਹੈ ਜਿਸ ਵਿੱਚ ਕੋਈ ਕਮੀ ਨਾ ਹੋਵੇ। ਇਸ ਲਈ ਕਿਸੇ ਵਿਅਕਤੀ ਨੂੰ ਆਦਰਸ਼ ਵਜੋਂ ਦੇਖਣ ਦੀ ਥਾਵੇਂ ਅਜਿਹੇ ਸਿਧਾਂਤ ਅਪਣਾਏ ਜਾਣ ਜਿਨ੍ਹਾਂ ਵਿੱਚ ਬਦਲਾਅ ਨਾ ਹੋਵੇ ਅਤੇ ਆਦਰਸ਼ ਦੇ ਵਜੋਂ ਤੁਹਾਡੀਆਂ ਅੰਦਰੂਨੀ ਕਦਰਾਂ-ਕੀਮਤਾਂ ਬਚੀਆਂ ਰਹਿਣ।”

ਪਰ ਇਸ ਦਰਸ਼ਨ ਨੂੰ ਅਮਲੀ ਰੂਪ ਵਿੱਚ ਲਿਆ ਸਕਣਾ ਵੀ ਉਨਾਂ ਹੀ ਮੁਸ਼ਕਲ ਹੈ।

''''ਇਹੀ ਕਾਰਨ ਹੈ ਕਿ ਸਮਾਜ ਵਿੱਚ ਮੂਰਤੀ ਪੂਜਾ ਦੀ ਹੋਂਦ ਸਾਹਮਣੇ ਆਈ।''''

''''ਮੂਰਤੀ ਪੂਜਾ ਵਿਸ਼ਵ ਸ਼ਕਤੀ ਦੀ ਅਮੂਰਤ ਪ੍ਰਕਿਰਿਤੀ ਦੇ ਬਾਰੇ ਚੇਤਨਾ ਫੈਲਾਉਣ ਦਾ ਇੱਕ ਜ਼ਰੀਆ ਹੈ।''''

ਇਸ ਭਾਸ਼ਣ ਵਿੱਚ ਕਿਹਾ ਗਿਆ ਹੈ, ''''ਅਸੀਂ ਝੰਡੇ ਨੂੰ ਇੱਕ ਗੁਰੂ ਵਜੋਂ ਮੰਨਦੇ ਹਾਂ ਅਤੇ ਗੁਰੂ ਪੂਰਣਿਮਾ ਦੇ ਦਿਨ ਇਸ ਦੀ ਪੂਜਾ ਕਰਦੇ ਹਾਂ। ਜਦੋਂ ਵੀ ਅਸੀਂ ਆਪਣੇ ਝੰਡੇ ਨੂੰ ਦੇਖਦੇ ਹਾਂ ਤਾਂ ਸਾਡੇ ਦੇਸ ਦਾ ਪੂਰਾ ਇਤਿਹਾਸ, ਸੰਸਕ੍ਰਿਤੀ ਅਤੇ ਰਵਾਇਤ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਜਿਸ ਸਮੇਂ ਅਸੀਂ ਆਪਣੇ ਝੰਡੇ ਨੂੰ ਦੇਖਦੇ ਹਾਂ, ਸਾਡੇ ਦਿਲ ਵਿੱਚ ਭਾਵਨਾਵਾਂ ਉਮੜ ਪੈਂਦੀਆਂ ਹਨ। ਇਸ ਲਈ ਆਪਣੇ ਝੰਡੇ ਨੂੰ ਗੁਰੂ ਮੰਨਦੇ ਹਾਂ।''''

''''ਕ੍ਰਿਸ਼ਣ ਵਰਗੇ ਸੰਪੂਰਨ ਵਿਅਕਤਿਤਵ ਜਾਂ ਦੇਵਤਿਆਂ ਦੇ ਸਮੂਹ ਨੂੰ ਧੱਕ ਦਿੱਤਾ ਗਿਆ ਹੈ। ਇਸ ਲਈ ਇਹ ਭਾਵਨਾ ਬਣ ਗਈ ਹੈ ਕਿ ਉਨ੍ਹਾਂ ਵਰਗਾ ਆਚਰਣ ਸਾਡੇ ਵੱਸ ਦੀ ਗੱਲ ਨਹੀਂ ਹੈ। ਸ਼੍ਰੀਰਾਮ ਅਤੇ ਸ਼੍ਰੀਕ੍ਰਿਸ਼ਣ ਦੀ ਪੂਜਾ ਹੁੰਦੀ ਹੈ।”

“ਰਾਮਾਇਣ, ਗੀਤਾ, ਮਹਾਂਭਾਰਤ ਵਰਗੇ ਮਹਾਨ ਗ੍ਰੰਥਾਂ ਦਾ ਪਾਠ ਉਨ੍ਹਾਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਲਈ ਨਹੀਂ ਹੁੰਦਾ ਹੈ। ਇਹ ਸਿਰਫ਼ ਪੁੰਨ ਕਮਾਉਣ ਲਈ ਹੁੰਦਾ ਹੈ। (ਚੰਗੇ ਕਰਮਾਂ ਦੇ ਫ਼ਲ ਵਜੋਂ)। ਕਿੰਨੀ ਸੌੜੀ ਸੋਚ ਹੈ ਇਹ।''''

ਉਹ ਕਹਿੰਦੇ ਹਨ, ''''ਸਾਡੇ ਪਤਨ ਦੇ ਕਾਰਨਾਂ ਵਿੱਚ ਇਸ ਤਰ੍ਹਾਂ ਦੀ ਸੌੜੀ ਸੋਚ ਵੀ ਸ਼ਾਮਲ ਹੈ। ਇੱਥੋਂ ਤੱਕ ਕਿ ਸ਼ਿਵਾਜੀ ਅਤੇ ਲੋਕਮਾਨਿਆ ਤਿਲਕ ਵੀ ਅਵਤਾਰਾਂ ਵਿੱਚ ਸ਼ਾਮਲ ਕਰ ਲਏ ਗਏ ਹਨ।''''

''''ਇਹ ਬੜੀ ਅਜੀਬ ਗੱਲ ਹੈ ਕਿ ਸਾਡੇ ਮਹਾਂਪੁਰਸ਼ ਦੇਵਤਿਆਂ ਦੇ ਵਰਗ ਵਿੱਚ ਸ਼ਾਮਲ ਕਰ ਲਏ ਗਏ ਹਨ। ਇਸ ਲਈ ਕੋਈ ਵੀ ਉਨ੍ਹਾਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਗੱਲ ਨਹੀਂ ਸੁਣਦਾ। ਕੁੱਲ ਮਿਲਾ ਕੇ ਅਸੀਂ ਸਾਰਿਆਂ ਨੇ ਇੱਸ ਨਿਪੁੰਨਤਾ ਨਾਲ ਆਪਣੀਆਂ ਜਿੰਮੇਵਾਰੀਆਂ ਨੂੰ ਟਾਲਣ ਦੀ ਕਲਾ ਵਿੱਚ ਮੁਹਾਰਤ ਹਾਸਲ ਹੋਣ ਦੀ ਕਲਾ ਸਿੱਖ ਲਈ ਹੈ।''''

ਇਨ੍ਹਾਂ ਲੇਖਕਾਂ ਨੂੰ ਸਿਲੇਬਸ ਵਿੱਚੋਂ ਹਟਾਇਆ ਗਿਆ

ਜਿਨ੍ਹਾਂ ਲੇਖਕ ਨੂੰ ਸਕੂਲ ਦੀਆਂ ਕਿਤਾਬਾਂ ਵਿੱਚੋਂ ਹਟਾਇਆ ਗਿਆ ਹੈ ਉਨ੍ਹਾਂ ਵਿੱਚ ਸਨਮਾਨਿਤ ਲੇਖਕ ਪੀ ਲੰਕੇਸ਼, ਸਾਰ੍ਹਾ ਅਬੂਬਕਰ ਅਤੇ ਏ ਐਨ ਮੂਰਤੀ ਰਾਓ ਸ਼ਾਮਲ ਹਨ। ਇਨ੍ਹਾਂ ਦੇ ਬਦਲੇ ਸ਼ਿਵਾਨੰਦ ਕਲਵੇ, ਐਮ ਗੋਵਿੰਦ ਰਾਓ, ਵੈਦਿਕ ਵਿਦਵਾਨ, ਸਵਰਗੀ ਗੋਵਿੰਦਾਚਾਰੀਆ ਅਤੇ ਸਤਵਦਨੀ ਆਰ ਗਣੇਸ਼ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਬਦਲਾਅ ਉੱਪਰ ਚੱਕਰਤੀਰਥ ਨੇ ਕਿਹਾ,''''ਵਿਦਿਆਰਥੀਆਂ ਨੂੰ ਲੰਕੇਸ਼ ਅਤੇ ਮੂਰਤੀ ਰਾਓ ਦੀਆਂ ਕਹਾਣੀਆਂ ਬੋਰਿੰਗ ਲੱਗ ਰਹੀਆਂ ਸਨ। ਇਸ ਲਈ ਅਸੀਂ ਨਵੇਂ ਨਾਮ ਅਤੇ ਤਾਜ਼ਗੀ ਭਰੇ ਕੰਟੈਂਟ ਲਿਆਉਣ ਬਾਰੇ ਸੋਚਿਆ। ਤੁਹਾਨੂੰ ਲੰਕੇਸ਼ ਦੀਆਂ ਕਿਤਾਬਾਂ ਵਿੱਚ ਕੋਈ ਕਦਰ-ਕੀਮਤ ਨਹੀਂ ਦਿਸੇਗੀ। ਟੈਕਸਟਬੁੱਕ ਵਿੱਚ ਇਹ ਕੰਟੈਂਟ ਸੰਖੇਪ ਹੈ। ਇਨ੍ਹਾਂ ਦਾ ਇਤਿਹਾਸਕ ਮਹੱਤਵ ਨਹੀਂ ਹੈ। ਇਸ ਲਈ ਅਸੀਂ ਇਸ ਨੂੰ ਹਟਾ ਦਿੱਤਾ।''''

ਵਿਕਾਸਵਾਦੀ ਸਿੱਖਿਆਸ਼ਾਸਤਰੀ ਅਤੇ ''''ਨੇਬਰਹੁੱਡ ਕਾਮਨ ਸਕੂਲ ਸਿਸਟਮ ਥਰੂ ਸਟੇਟ ਫੰਡਡ ਪਬਲਿਕ ਐਜੂਕੇਸ਼ਨ'''' ਦੇ ਮੁੱਖ ਐਡਵੋਕੇਟ ਪ੍ਰੋਫ਼ੈਸਰ ਨਿਰੰਜਨਰਾਘਵ ਵੀ ਪੀ ਚੱਕਰਤੀਰਥ ਦੀ ਇਸ ਰਾਇ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''''ਇਤਿਹਾਸ ਪੜ੍ਹਾਉਣ ਦਾ ਮਕਸਦ ਇਹ ਹੈ ਕਿ ਛੋਟੇ ਬੱਚਿਆਂ ਨੂੰ ਅਜ਼ਾਦੀ ਲਹਿਰ ਦੀਆਂ ਕਦਰਾਂ-ਕੀਮਤਾਂ ਬਾਰੇ ਦੱਸਿਆ ਜਾਵੇ। ਇਸ ਦੀਆਂ ਕਦਰਾਂ-ਕੀਮਤਾਂ ਨੂੰ ਬੱਚਿਆਂ ਦੇ ਦਿਮਾਗ ਵਿੱਚ ਬਿਠਾਉਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਭਾਰਤ ਦੀ ਅਜ਼ਾਦੀ ਦੀ ਲੜਾਈ ਦੁਨੀਆਂ ਭਰ ਵਿੱਚ ਚੱਲੀਆਂ ਅਜ਼ਾਦੀ ਦੀਆਂ ਲਹਿਰਾਂ ਵਿੱਚੋਂ ਸਭ ਤੋਂ ਲੰਬੀ ਸੀ। ਜਦਕਿ ਹੇਗੇਡੇਵਾਰ ਅਜ਼ਾਦੀ ਲਹਿਰ ਵਿੱਚ ਸ਼ਾਮਲ ਨਹੀਂ ਸਨ।''''

''''ਇਹ ਬਹੁਤ ਬਦਕਿਸਮਤੀ ਵਾਲਾ ਹੈ ਕਿ ਉਹ ਤਰਕਵਾਦ ਉੱਪਰ ਮੂਰਤੀਰਾਓ ਦੇ ਪਾਠ ਨੂੰ ਹਟਾ ਰਹੇ ਹਨ। ਇਸ ਵਿੱਚ ਵਿਗਿਆਨਕ ਮਿਜਾਜ਼ ਦੀ ਗੱਲ ਕੀਤੀ ਗਈ ਹੈ। ਸੰਵਿਧਾਨ ਵਿੱਚ ਇਸ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਗਈ ਹੈ।''''

ਉਹ ਕਹਿੰਦੇ ਹਨ,''''ਸਾਫ਼ ਤੌਰ ਤੇ ਸਰਕਾਰ ਦੀ ਜ਼ਰੂਰੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਕਲਾਸਰੂਮ ਵਿੱਚ ਇੱਕ ਤਰ੍ਹਾਂ ਦੇ ਬੱਚੇ ਨਹੀਂ ਆਉਂਦੇ ਹਨ। ਇਸ ਵਿੱਚ ਵੱਖ-ਵੱਖ ਪਿਛੋਕੜਾਂ ਦੇ ਬੱਚੇ ਆਉਂਦੇ ਹਨ। ਸਾਰੇ ਵਰਗਾਂ ਦੇ ਬੱਚੇ ਇਸ ਵਿੱਚ ਪੜ੍ਹਦੇ ਹਨ। ਜੇ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹਨ ਨੂੰ ਦਿੱਤੀਆਂ ਜਾਣਗੀਆਂ ਤਾਂ ਉਹ ਭੁਲੇਖੇ ਵਿੱਚ ਪੈ ਜਾਣਗੇ ਅਤੇ ਉਨ੍ਹਾਂ ਵਿੱਚ ਪਾੜਾ ਪੈਦਾ ਹੋ ਜਾਵੇਗਾ।''''

ਉਹ ਕਹਿੰਦੇ ਹਨ,ਪਿਛਲੇ ਦੋ ਜਾਂ ਇਸ ਤੋਂ ਕੁਝ ਜ਼ਿਆਦਾ ਸਮੇਂ ਤੋਂ ਸਰਕਾਰ ਨੇ ਆਪਣੀ ਰਣਨੀਤੀ ਬਦਲ ਦਿੱਤੀ ਹੈ। ਪਹਿਲਾਂ ਟੀਪੂ ਸੁਲਤਾਨ ਨਾਲ ਜੁੜਿਆ ਪਾਠ ਬਿਲਕੁਲ ਹਟਾ ਦਿੱਤਾ ਗਿਆ। ਜਦੋਂ ਹੁਣ ਟੀਪੂ ਨੂੰ ਮੈਸੂਰ ਦਾ ਟਾਈਗਰ ਕਹੇ ਜਾਣ ਤੋਂ ਕੋਈ ਗੁਰੇਜ਼ ਨਹੀਂ ਹੈ। ਤੱਥਾਂ ਨੂੰ ਤੋੜਨ-ਮਰੋੜਨ ਦੇ ਖਿਲਾਫ਼ ਹੋਏ ਕਾਫ਼ੀ ਵਿਰੋਧ ਤੋਂ ਬਾਅਦ ਇਹ ਰੁਖ ਬਦਲਿਆ ਹੈ। ਪਹਿਲਾਂ ਉਹ ਭਗਵੇਂਕਰਨ ਬਾਰੇ ਅਸਹਿਜ ਸਨ। ਜਦਕਿ ਹੁਣ ਉਹ ਖੁੱਲ੍ਹੇਆਮ ਭਗਵੇਂਕਰਨ ਦੀ ਗੱਲ ਕਰਦੇ ਹਨ।''''

''''ਸਭ ਤੋਂ ਵੱਡਾ ਡਰ ਤਾਂ ਇਹ ਹੈ ਕਿ ਉਹ ਪਾਠ-ਪੁਸਤਕਾਂ ਨੂੰ ਮੈਨੀਫੈਸਟੋ ਵਿੱਚ ਬਦਲ ਰਹੇ ਹਨ। ਉਨ੍ਹਾਂ ਨੇ ਚੋਣਾਂ ਵਾਲੇ ਸਾਲ ਵਿੱਚ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹ ਅਸਲੀ ਮੁੱਦਿਆਂ ਨੂੰ ਨਜ਼ਰਅੰਦਾਜ ਕਰ ਰਹੇ ਹਨ। ਸੂਬੇ ਵਿੱਚ ਇੱਕ ਅਧਿਆਪਕ ਵਾਲੇ ਛੇ ਹਜ਼ਾਰ ਸਕੂਲ ਹਨ। ਟੈਕਸਬੁੱਕ ਦੀ ਸਪਲਾਈ ਨਹੀਂ ਹੈ। ਅਜਿਹੇ ਹਾਲਾਤ ਵਿੱਚ ਇਸ ਤਰ੍ਹਾਂ ਦੇ ਮੁੱਦੇ ਧਿਆਨ ਭਟਕਾਉਣ ਲਈ ਚੁੱਕੇ ਜਾ ਰਹੇ ਹਨ।''''

ਇਹ ਵੀ ਪੜ੍ਹੋ:

https://www.youtube.com/watch?v=VFXSTVJ7JhI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e084f431-dcfe-4b76-a13b-fce4e0f897ea'',''assetType'': ''STY'',''pageCounter'': ''punjabi.india.story.61510091.page'',''title'': ''ਆਰਐੱਸਐੱਸ ਦੇ ਹੇਡਗੇਵਾਰ ਦੇ ਭਾਸ਼ਣ ਅਤੇ ਭਗਤ ਸਿੰਘ ਬਾਰੇ ਲੇਖ ਨਾਲ ਜੁੜੇ ਵਿਵਾਦ ਨੂੰ ਸਮਝੋ'',''author'': ''ਇਮਰਾਨ ਕੁਰੈਸ਼ੀ'',''published'': ''2022-05-20T05:58:22Z'',''updated'': ''2022-05-20T05:58:22Z''});s_bbcws(''track'',''pageView'');

Related News