ਸ਼ਾਹਰੁੱਖ ਖ਼ਾਨ, ਅਮਿਤਾਭ ਬੱਚਨ ਤੇ ਅਜੇ ਦੇਵਗਨ ’ਤੇ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਲਈ ਪਾਈ ਗਈ ਪਟੀਸ਼ਨ - ਪ੍ਰੈੱਸ ਰਿਵਿਊ

05/20/2022 8:53:24 AM

ਸ਼ਾਹਰੁਖ, ਅਮਿਤਾਭ ਤੇ ਅਜੇ ਦੇਵਗਨ
Getty Images

ਉੱਤਰ ਪ੍ਰਦੇਸ਼ ਦੇ ਮੁਜ਼ੱਫਰਪੁਰ ਵਿੱਚ ਅਮਿਤਾਭ ਬੱਚਨ ਸ਼ਾਹਰੁਖ ਖ਼ਾਨ ਅਤੇ ਅਜੈ ਦੇਵਗਨ ਖ਼ਿਲਾਫ਼ ਇੱਕ ਪਟੀਸ਼ਨ ਦਰਜ ਕੀਤੀ ਗਈ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਨ੍ਹਾਂ ਫਿਲਮੀ ਸਿਤਾਰਿਆਂ ਉੱਪਰ ਗੁਟਖੇ ਅਤੇ ਤੰਬਾਕੂ ਦੇ ਪ੍ਰਚਾਰ ਦੇ ਇਲਜ਼ਾਮ ਲਗਾਏ ਗਏ ਹਨ।

ਸਮਾਜਿਕ ਕਾਰਕੁਨ ਤਮੰਨਾ ਹਾਸ਼ਮੀ ਵੱਲੋਂ ਦਰਜ ਕਰਵਾਈ ਗਈ ਇਸ ਪਟੀਸ਼ਨ ਵਿੱਚ ਆਖਿਆ ਗਿਆ ਹੈ ਕਿ ਇਹ ਫ਼ਿਲਮੀ ਸਿਤਾਰੇ ਮਸ਼ਹੂਰੀਆਂ ਵਿੱਚ ਸਿਹਤ ਲਈ ਹਾਨੀਕਾਰਕ ਚੀਜ਼ਾਂ ਦੀ ਵਰਤੋਂ ਨੂੰ ਹੱਲਾਸ਼ੇਰੀ ਦੇ ਰਹੇ ਹਨ।

ਵੀਰਵਾਰ ਨੂੰ ਦਰਜ ਕਰਵਾਈ ਗਈ ਇਸ ਪਟੀਸ਼ਨ ''ਚ ਆਖਿਆ ਗਿਆ ਹੈ ਕਿ ਪੁਲਿਸ ਇਨ੍ਹਾਂ ਬਾਲੀਵੁੱਡ ਕਲਾਕਾਰਾਂ ਦੇ ਵਿਰੁੱਧ ਕੇਸ ਦਰਜ ਕਰੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਅਕਸ਼ੇ ਕੁਮਾਰ ਦੀ ਵੀ ਪਾਨ ਮਸਾਲੇ ਦੀ ਮਸ਼ਹੂਰੀ ਕਰਨ ਦੀ ਨਿਖੇਧੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਬਿਆਨ ਜਾਰੀ ਕਰਕੇ ਪਟੀਸ਼ਨ ਪਾਈ ਸੀ।

ਆਪ ਵਿਧਾਇਕਾ ਦੀ ਸ਼ਿਕਾਇਤ ''ਤੇ ਸਰਪੰਚ ਗ੍ਰਿਫ਼ਤਾਰ

ਮੋਗਾ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਦੀ ਸ਼ਿਕਾਇਤ ''ਤੇ ਪਿੰਡ ਮੋਠਾਂਵਾਲੀ ਦੇ ਸਰਪੰਚ ਅਤੇ ਉਨ੍ਹਾਂ ਨੇ ਬੇਟੇ ਨੂੰ ਗ੍ਰਿਫਤਾਰ ਕੀਤਾ ਹੈ।

ਅੰਗਰੇਜ਼ੀ ਅਖ਼ਬਾਰ ''ਦਿ ਇੰਡੀਅਨ ਐਕਸਪ੍ਰੈਸ'' ਵਿੱਚ ਖ਼ਬਰ ਮੁਤਾਬਕ ਵਿਧਾਇਕਾ ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਕਿ ਦੋਹੇਂ ਪਿਉ ਪੁੱਤ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ।

ਖਬਰ ਮੁਤਾਬਕ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਤੇ ਵਰਕਰਾਂ ਸਮੇਤ ਵਿਧਾਇਕ ਅਮਨਦੀਪ ਕੌਰ ਅਰੋੜਾ ਮੋਠਾਂਵਾਲੀ ਪਿੰਡ ਦੇ ਸਰਕਾਰੀ ਵੈਟਰਨਰੀ ਡਿਸਪੈਂਸਰੀ ਵਿਖੇ ਪਹੁੰਚੇ।

ਵਿਧਾਇਕਾ ਮੁਤਾਬਕ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਜਾਣਕਾਰੀ ਦਿੱਤੀ ਸੀ ਕਿ ਸਰਪੰਚ ਨੇ ਡਿਸਪੈਂਸਰੀ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

ਅਮਨਦੀਪ ਕੌਰ ਅਰੋੜਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਸਰਪੰਚ ਨੇ ਅਰੋੜਾ ਨੂੰ ਧਮਕਾਇਆ ਤੇ ਬਦਸਲੂਕੀ ਕੀਤੀ। ਸ਼ਿਕਾਇਤ ਮਗਰੋਂ ਦੋਹਾਂ ਦੀ ਗ੍ਰਿਫਤਾਰੀ ਵੀ ਹੋਈ।

ਉੱਧਰ ਮੋਗਾ ਦੇ ਸਾਬਕਾ ਵਿਧਾਇਕ ਡਾ ਹਰਜੋਤ ਕਮਲ ਨੇ ਆਖਿਆ ਕਿ ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਇਹ ਐੱਫਆਈਆਰ ਕਰਵਾਈ ਗਈ ਹੈ। ਉਨ੍ਹਾਂ ਨੇ ਆਖਿਆ ਕਿ ਨਾਜਾਇਜ਼ ਕਬਜ਼ੇ ਹਟਵਾਉਣਾ ਪ੍ਰਸ਼ਾਸਨ ਦਾ ਕੰਮ ਹੈ ਨਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾ ਦਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ 31 ਮਈ ਤੱਕ ਨਾਜਾਇਜ਼ ਕਬਜ਼ੇ ਹਟਾਉਣ ਲਈ ਸਮਾਂ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਵਿਧਾਇਕਾ ਦਾ ਉੱਥੇ ਜਾਣਾ ਅਤੇ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਨੂੰ ਧਮਕਾਉਣਾ ਗ਼ਲਤ ਹੈ।

ਹਰੀਕੇ ਫੀਡਰ ਦੇ ਗੰਦੇ ਪਾਣੀ ਦੀਆਂ ਤਸਵੀਰਾਂ ਵਾਇਰਲ, ਵਿਭਾਗ ਕੀ ਕਿਹਾ

ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਆਖਿਆ ਕਿ ਹਰੀਕੇ ਹੈੱਡ ਵਰਕਸ ਦਾ ਪਾਣੀ ਟ੍ਰੀਟਮੈਂਟ ਤੋਂ ਬਾਅਦ ਪੀਣ ਲਈ ਵਰਤਿਆ ਜਾ ਸਕਦਾ ਹੈ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਹਰੀਕੇ ਹੈੱਡਵਰਕਸ ਤੋਂ ਆਉਣ ਵਾਲੇ ਗੰਦੇ ਪਾਣੀ ਦੀਆਂ ਤਸਵੀਰਾਂ ਵਾਇਰਲ ਹਨ। 16 ਮਈ ਨੂੰ ਜਲ ਸਰੋਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਮੁਤਾਬਕ ਲੋਕਾਂ ਨੂੰ ਇਸ ਨਹਿਰ ਦੇ ਪਾਣੀ ਨੂੰ ਪੀਣ ਤੋਂ ਵੀ ਮਨ੍ਹਾ ਕੀਤਾ ਗਿਆ ਸੀ।

ਸੰਕੇਤਕ ਤਸਵੀਰ
Getty Images
ਸੰਕੇਤਕ ਤਸਵੀਰ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਕਰੁਨੇਸ਼ ਗਰਗ ਨੇ ਆਖਿਆ ਕਿ ਪਾਣੀ ਨਹਿਰ ਤੋਂ ਸਿੱਧਾ ਪੀਣ ਲਈ ਮਨ੍ਹਾ ਕੀਤਾ ਗਿਆ ਹੈ ਪਰ ਟ੍ਰੀਟਮੈਂਟ ਤੋਂ ਬਾਅਦ ਇਸ ਨੂੰ ਵਰਤਿਆ ਜਾ ਸਕਦਾ ਹੈ।

ਅਧਿਕਾਰੀ ਮੁਤਾਬਕ ਪਾਣੀ ਗੰਦਾ ਹੋਣ ਦਾ ਕਾਰਨ ਘਰੇਲੂ ਸੀਵਰੇਜ ਅਤੇ ਡੇਅਰੀ ਇੰਡਸਟਰੀ ਤੋਂ ਆਉਣ ਵਾਲਾ ਕੂੜਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਜਨਤਾ ਪਾਰਟੀ ਦੀ ਰਾਜਸਥਾਨ ਯੂਨਿਟ ਵੱਲੋਂ ਲੋਕ ਸਭਾ ਸਪੀਕਰ, ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਆਖਿਆ ਗਿਆ ਸੀ ਕਿ ਇਲਾਕੇ ਦਾ ਪਾਣੀ ਖ਼ਰਾਬ ਹੈ ਅਤੇ ਇਸਦਾ ਕੋਈ ਪੱਕੇ ਤੌਰ ''ਤੇ ਹੱਲ ਕੱਢਿਆ ਜਾਣਾ ਚਾਹੀਦਾ ਹੈ।

ਭਾਰਤੀ ਬਾਕਸਰ ਨਿਖ਼ਤ ਜ਼ਰੀਨ ਨੇ ਜਿੱਤੀ ਵਰਲਡ ਚੈਂਪੀਅਨਸ਼ਿਪ

ਭਾਰਤ ਦੀ ਮਹਿਲਾ ਬਾਕਸਰ ਨਿਖ਼ਤ ਜ਼ਰੀਨ ਨੇ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਹੈ।

ਅੰਗਰੇਜ਼ੀ ਅਖ਼ਬਾਰ ''ਹਿੰਦੁਸਤਾਨ ਟਾਈਮਜ਼'' ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਵੀਰਵਾਰ ਨੂੰ ਤੁਰਕੀ ਵਿਖੇ ਫਾਈਨਲ ਵਿੱਚ ਥਾਈਲੈਂਡ ਦੀ ਜਿਟਪੌਂਗ ਜੁਟਾਮਸ ਨੂੰ 5-0 ਨਾਲ ਹਰਾਇਆ ਹੈ। ਉਨ੍ਹਾਂ ਨੇ ਇਹ ਮੁਕਾਬਲਾ 52 ਕਿੱਲੋ ਭਾਰ ਵਰਗ ਵਿੱਚ ਜਿੱਤਿਆ ਹੈ।

ਨਿਖ਼ਤ ਜ਼ਰੀਨ
Getty Images
ਨਿਖ਼ਤ ਜ਼ਰੀਨ

ਇਸ ਤੋਂ ਪਹਿਲਾਂ ਮੈਰੀਕੌਮ, ਸਰਿਤਾ ਦੇਵੀ, ਜੈਨੀ ਆਰਐਲ ਅਤੇ ਲੇਖਾਕੇਸੀ ਨੇ ਵੀ ਵਿਸ਼ਵ ਖ਼ਿਤਾਬ ਜਿੱਤੇ ਹਨ।

ਇਸ ਪ੍ਰਤੀਯੋਗਤਾ ਵਿੱਚ ਚਾਰ ਸਾਲਾਂ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਹੈ। 2018 ਵਿੱਚ ਮੈਰੀਕਾਮ ਨੇ ਜਿੱਤ ਹਾਸਲ ਕੀਤੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

https://twitter.com/narendramodi/status/1527338558184312832?s=20&t=M4SlSzPXVsQIIgdsRXUWaA

ਇਹ ਵੀ ਪੜ੍ਹੋ:

https://www.youtube.com/watch?v=AZyEKeWjr0M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''10f71fe2-0fec-4df7-aa49-eb229b023898'',''assetType'': ''STY'',''pageCounter'': ''punjabi.india.story.61517988.page'',''title'': ''ਸ਼ਾਹਰੁੱਖ ਖ਼ਾਨ, ਅਮਿਤਾਭ ਬੱਚਨ ਤੇ ਅਜੇ ਦੇਵਗਨ ’ਤੇ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਲਈ ਪਾਈ ਗਈ ਪਟੀਸ਼ਨ - ਪ੍ਰੈੱਸ ਰਿਵਿਊ'',''published'': ''2022-05-20T03:14:24Z'',''updated'': ''2022-05-20T03:14:24Z''});s_bbcws(''track'',''pageView'');

Related News