ਵਧੇਰੇ ਦੁੱਧ ਪੀਣ ਨਾਲ ਕਿਹੜੀ ਭਿਆਨਕ ਬਿਮਾਰੀ ਲੱਗ ਸਕਦੀ ਹੈ, ਸਟਡੀ ਵਿੱਚ ਕੀ ਕੁਝ ਦੱਸਿਆ ਗਿਆ - ਪ੍ਰੈੱਸ ਰੀਵਿਊ

05/19/2022 9:08:24 AM

ਦੁੱਧ
Getty Images
ਇਸ ਸਰਵੇਖਣ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਦੇ ਪੱਧਰ ''ਤੇ ਜਨਤਾ ਦੀ ਸਿਹਤ ਅਤੇ ਪੋਸ਼ਣ ਸਬੰਧੀ ਡੇਟਾ ਇਕੱਠਾ ਕੀਤਾ ਜਾਂਦਾ ਹੈ

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 5 ਦੇ ਅਨੁਸਾਰ, ਲੰਘੇ ਸਾਲ ਤੋਂ 6 ਤੋਂ 59 ਮਹੀਨਿਆਂ ਦੇ ਬੱਚਿਆਂ ਵਿੱਚ ਅਨੀਮੀਆ ਦੇ ਮਾਮਲਿਆਂ ਵਿੱਚ 20 ਫੀਸਦੀ ਦੀ ਗਿਰਵਟ ਦਰਜ ਹੋਈ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਚੰਡੀਗੜ੍ਹ ਦੀ ਫ਼ੈਕਟ ਸ਼ੀਟ ਵਿੱਚ ਪਾਇਆ ਗਿਆ ਹੈ ਕਿ 6 ਤੋਂ 59 ਮਹੀਨਿਆਂ ਦੇ 54.6 ਫੀਸਦੀ ਬੱਚੇ ਅਨੀਮੀਆ ਨਾਲ ਪੀੜਿਤ ਹਨ, ਜਦਕਿ ਸਰਵੇਖਣ 4 ਵਿੱਚ ਇਹ ਅੰਕੜਾ ਜ਼ਿਆਦਾ (73.1) ਫੀਸਦੀ ਸੀ।

ਇਸ ਤੋਂ ਇਲਾਵਾ, 60.3 ਫੀਸਦੀ ਔਰਤਾਂ (15 ਤੋਂ 49 ਸਾਲ) ਅਜਿਹੀਆਂ ਹਨ ਜੋ ਅਨੀਮੀਆ ਨਾਲ ਪੀੜਿਤ ਹਨ ਅਤੇ ਇਸੇ ਉਮਰ ਸਮੂਹ ਦੇ ਪੁਰਸ਼ਾਂ ਵਿੱਚ ਇਹ ਅੰਕੜਾ 8.1 ਫੀਸਦੀ ਹੈ।

ਅਨੀਮੀਆ ਇੱਕ ਅਜਿਹੀ ਸਥਿਤੀ ਹੈ ਜਦੋਂ ਕਿਸੇ ਵਿਅਕਤੀ ਦੇ ਸ਼ਰੀਰ ਵਿੱਚ ਖੂਨ ਦੇ ਲਾਲ ਸੈੱਲ ਘੱਟ ਬਣਦੇ ਹਨ ਅਤੇ ਉਸ ਨਾਲ ਖੂਨ ਦੀ ਕਮੀ ਹੋ ਜਾਂਦੀ ਹੈ।

ਪੀਜੀਆਈ ਦੇ ਡਾਕਟਰ ਦੀਪਕ ਬੰਸਲ ਦਾ ਕਹਿਣਾ ਹੈ ਕਿ ''''ਜ਼ਿਆਦਾ ਦੁੱਧ ਪੀਣਾ ਇਸਦਾ ਇੱਕ ਮੁੱਖ ਕਾਰਨ ਹੈ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ। ਇੱਕ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਇੱਕ ਦਿਨ ਵਿੱਚ 500-600 ਮਿਲੀ ਲੀਟਰ ਤੋਂ ਵੱਧ ਦੁੱਧ ਨਹੀਂ ਪੀਣਾ ਚਾਹੀਦਾ।''''

ਉਨ੍ਹਾਂ ਮੁਤਾਬਕ, ''''ਕਿਸੇ ਹੋਰ ਖਾਣੇ ਦੀ ਦੇਰੀ ਨਾਲ ਸ਼ੁਰੂਆਤ ਇੱਕ ਹੋਰ ਕਾਰਨ ਹੈ। ਇੱਕ ਤੋਂ ਛੇ ਮਹੀਨਿਆਂ ਤੋਂ ਵੱਧ ਉਮਰ ਦੇ ਬੱਚਿਆਂ ਲਈ ਸਾਲਿਡ ਖਾਣੇ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਨਾਲ ਹੀ, ਖੁਰਾਕ ਮੁੱਖ ਤੌਰ ''ਤੇ ਕਾਰਬੋਹਾਈਡਰੇਟ- (ਕਣਕ, ਚੌਲ) ਅਧਾਰਤ ਹੈ, ਜਿਸ ''ਚ ਕੀੜੇ ਦੀ ਲਾਗ ਦੇ ਨਾਲ ਇੱਕ ਹੋਰ ਕਾਰਕ ਹੁੰਦਾ ਹੈ।''''

ਇਹ ਵੀ ਪੜ੍ਹੋ:

ਵੰਡ ਦੌਰਾਨ ਵਿਛਡੀ ਭੈਣ 75 ਸਾਲ ਬਾਅਦ ਭਰਾਵਾਂ ਨੂੰ ਮਿਲੀ

ਸਿੱਖ ਪਰਿਵਾਰ ''ਚ ਪੈਦਾ ਹੋਈ ਇੱਕ ਬੱਚੀ ਭਾਰਤ - ਪਾਕਿਸਤਾਨ ਵੰਡ ਦੇ ਦੌਰਾਨ ਆਪਣੇ ਪਰਿਵਾਰ ਤੋਂ ਵਿਛੜ ਗਈ ਸੀ ਅਤੇ ਹੁਣ 75 ਸਾਲ ਬਾਅਦ ਬੁਢਾਪੇ ''ਚ ਆ ਕੇ ਉਸ ਨੂੰ ਇੱਕ ਵਾਰ ਫਿਰ ਆਪਣੇ ਪਰਿਵਾਰ ਅਤੇ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ।

ਕਰਤਾਰਪੁਰ ਸਾਹਿਬ
BBC
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।

ਡਾਨ ਡਾਟ ਕਾਮ ਦੀ ਖ਼ਬਰ ਮੁਤਾਬਕ, ਵੰਡ ਦੇ ਸਮੇਂ ਮੁਮਤਾਜ਼ ਬੀਬੀ ਇੱਕ ਛੋਟੀ ਜਿਹੀ ਬੱਚੀ ਸੀ, ਦੰਗਾਈਆਂ ਦੀ ਭੀੜ ਨੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਸੀ। ਉਹ ਆਪਣੀ ਮਾਂ ਦੀ ਮ੍ਰਿਤਕ ਦੇਹ ਕੋਲ ਬੈਠੀ ਸੀ ਜਦੋਂ ਇੱਕ ਮੁਸਲਮਾਨ ਜੋੜੇ, ਇਕਬਾਲ ਅਤੇ ਅੱਲ੍ਹਾ ਰੱਖੀ ਨੇ ਉਨ੍ਹਾਂ ਨੂੰ ਦੇਖਿਆ ਅਤੇ ਗੋਦ ਲੈ ਲਿਆ। ਉਨ੍ਹਾਂ ਨੇ ਬੱਚੀ ਨੂੰ ਧੀ ਬਣਾ ਕੇ ਪਾਲ਼ਿਆ ਅਤੇ ਕਦੇ ਨਹੀਂ ਦੱਸਿਆ ਕਿ ਉਹ ਉਨ੍ਹਾਂ ਦੀ ਆਪਣੀ ਧੀ ਨਹੀਂ ਹੈ।

ਦੋ ਸਾਲ ਪਹਿਲਾਂ ਜਦੋਂ ਇਕਬਾਲ ਦੀ ਮੌਤ ਹੋਈ ਤਾਂ ਉਨ੍ਹਾਂ ਨੇ ਮੁਮਤਾਜ਼ ਨੂੰ ਦੱਸਿਆ ਕਿ ਉਹ ਉਨ੍ਹਾਂ ਦੀ ਆਪਣੀ ਧੀ ਨਹੀਂ ਹੈ ਅਤੇ ਇੱਕ ਸਿੱਖ ਪਰਿਵਾਰ ਨਾਲ ਸਬੰਧਤ ਹੈ।

ਇਸ ਤੋਂ ਬਾਅਦ, ਮੁਮਤਾਜ਼ ਬੀਬੀ ਅਤੇ ਉਨ੍ਹਾਂ ਦੇ ਪੁੱਤਰ ਸ਼ਾਹਬਾਜ਼ ਨੇ ਉਨ੍ਹਾਂ ਦੇ ਭਾਰਤ ''ਚ ਵੱਸਦੇ ਪਰਿਵਾਰ ਨੂੰ ਸੋਸ਼ਲ ਮੀਡੀਆ ''ਤੇ ਭਾਲਣ ਦੀ ਕੋਸ਼ਿਸ਼ ਕੀਤੀ।

ਆਖਿਰ, ਸੋਸ਼ਲ ਮੀਡੀਆ ਰਾਹੀਂ ਦੋਵੇਂ ਪਰਿਵਾਰਾਂ ਦਾ ਮੇਲ ਹੋ ਗਿਆ। ਜਿਸ ਤੋਂ ਬਾਅਦ ਭਾਰਤੀ ਪੰਜਾਬ ਦੇ ਪਟਿਆਲਾ ਵਿੱਚ ਰਹਿੰਦੇ ਮੁਮਤਾਜ਼ ਦੇ ਭਰਾ ਗੁਰਮੀਤ ਸਿੰਘ, ਨਰੇਂਦਰ ਸਿੰਘ ਅਤੇ ਅਮਰਿੰਦਰ ਸਿੰਘ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕਰਤਾਰਪੁਰ ਸਾਹਿਬ ਪਹੁੰਚੇ।

ਮੁਮਤਾਜ਼ ਬੀਬੀ ਵੀ ਆਪਣੇ ਪਰਿਵਾਰ ਦੇ ਨਾਲ ਉੱਥੇ ਪਹੁੰਚੇ ਅਤੇ 75 ਸਾਲਾਂ ਬਾਅਦ ਵੰਡ ''ਚ ਵਿਛੜੇ ਇਹ ਭੈਣ - ਭਰਾ ਇੱਕ ਵਾਰ ਮਿਲ ਗਏ।

ਵਿਧਵਾ ਮਹਿਲਾ ਦੀ ਪੈਨਸ਼ਨ ਨਾ ਮਿਲਣ ਦੇ ਮਾਮਲੇ ''ਚ ਅਦਾਲਤ ਨੇ ਰੋਕੀ ਗ੍ਰਹਿ ਸਕੱਤਰ ਦੀ ਤਨਖ਼ਾਹ

ਦਰਜਾ ਚਾਰ ਕਰਮਚਾਰੀਆਂ ਦੀਆਂ ਪਤਨੀਆਂ ਨੂੰ ਪੈਨਸ਼ਨ ਨਾ ਮਿਲਣ ਦੇ ਮਾਮਲੇ ''ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਤਨਖ਼ਾਹ ਰੋਕਣ ਦੇ ਆਦੇਸ਼ ਦੇ ਦਿੱਤੇ।

ਮਾਮਲਾ ਅਦਾਲਤ ਦੇ ਸਾਹਮਣੇ ਉਦੋਂ ਪੇਸ਼ ਕੀਤਾ ਗਿਆ ਜਦੋਂ ਸੀਮਾ ਰਾਣੀ ਨਾਂਅ ਦੀ ਮਹਿਲਾ ਨੇ ਯਾਚਿਕਾ ਦਾਇਰ ਕੀਤੀ।

ਅਰਜ਼ੀ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਤੀ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਨਹੀਂ ਮਿਲੀ।

ਉਨ੍ਹਾਂ ਕਿਹਾ ਕਿ ਇਸ ਸਿਲਸਿਲੇ ''ਚ ਅਦਾਲਤ ਨੇ ਪਹਿਲਾਂ ਵੀ ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੂੰ ਹੁਕਮ ਦਿੱਤੇ ਸਨ ਪਰ ਉਨ੍ਹਾਂ ਨੇ ਮੰਨੇ ਨਹੀਂ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਅਨਿਲ ਸ਼ੇਤਰਪਾਲ ਨੇ ਕਿਹਾ, ''''ਅਰਜ਼ੀਕਰਤਾ ਦੇ ਪਤੀ ਇੱਕ ਦਰਜਾ ਚਾਰ ਕਰਮਚਾਰੀ ਸਨ ਅਤੇ ਮਹਿਲਾ ਪੈਨਸ਼ਨ ''ਤੇ ਨਿਰਭਰ ਸੀ। ਉਨ੍ਹਾਂ ਨੂੰ ਵਾਰ-ਵਾਰ ਅਦਾਲਤ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ, ਇਸ ਅਦਾਲਤ ਨੂੰ ਇੱਕ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ।''''

ਪੰਜਾਬ ਹਰਿਆਣਾ ਹਾਈਕੋਰਟ
Getty Images

ਉਨ੍ਹਾਂ ਅੱਗੇ ਕਿਹਾ, ''''ਹੁਕਮ ਦਿੱਤਾ ਜਾਂਦਾ ਹੈ ਕਿ ਜਦੋਂ ਤੱਕ ਯਾਚਿਕਾਕਰਤਾ ਦੀ ਪੈਨਸ਼ਨ ਦੀ ਸਾਰੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪੰਜਾਬ ਦੇ ਗ੍ਰਹਿ ਸਕੱਤਰ ਦੀ ਤਨਖ਼ਾਹ ਰੋਕ ਕੇ ਰੱਖੀ ਜਾਵੇ।''''

ਇਸ ਆਦੇਸ਼ ''ਤੇ ਹਸਤਾਖ਼ਰ ਕੀਤੇ ਜਾਣ ਤੋਂ ਪਹਿਲਾਂ ਹੀ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਕਿ ਮਹਿਲਾ ਨੂੰ ਰਕਮ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਉਹ ਸੰਤੁਸ਼ਟ ਵੀ ਹੈ।

ਜਿਸ ਤੋਂ ਬਾਅਦ ਜੱਜ ਸ਼ੇਤਰਪਾਲ ਨੇ ਇਹ ਕਹਿੰਦਿਆਂ ਮਾਮਲੇ ਦਾ ਨਿਪਟਾਰਾ ਕੀਤਾ ਕਿ ''''ਇਸ ਨੂੰ ਦੇਖਦੇ ਹੋਏ, ਯਾਚਿਕਾ ਦਾ ਨਿਪਟਾਰਾ ਕੀਤਾ ਜਾਂਦਾ ਹੈ। ਸੂਬੇ ਨੂੰ ਸੁਤੰਤਰਤਾ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਗ੍ਰਹਿ ਸਕੱਤਰ ਦੀ ਤਨਖ਼ਾਹ ਜਾਰੀ ਕਰ ਸਕਦੇ ਹਨ।''''

ਇਹ ਵੀ ਪੜ੍ਹੋ:

https://www.youtube.com/watch?v=KBt-vyrJS4c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bac397b1-b787-44af-b271-473a7e906884'',''assetType'': ''STY'',''pageCounter'': ''punjabi.india.story.61503729.page'',''title'': ''ਵਧੇਰੇ ਦੁੱਧ ਪੀਣ ਨਾਲ ਕਿਹੜੀ ਭਿਆਨਕ ਬਿਮਾਰੀ ਲੱਗ ਸਕਦੀ ਹੈ, ਸਟਡੀ ਵਿੱਚ ਕੀ ਕੁਝ ਦੱਸਿਆ ਗਿਆ - ਪ੍ਰੈੱਸ ਰੀਵਿਊ'',''published'': ''2022-05-19T03:23:30Z'',''updated'': ''2022-05-19T03:23:30Z''});s_bbcws(''track'',''pageView'');

Related News