ਜੌਨੀ ਡੇਪ ਅਤੇ ਏਂਬਰ ਹਰਡ ਮਾਮਲਾ: ''''ਜੌਨੀ ਨੇ ਮੈਨੂੰ ਹਨੀਮੂਨ ''''ਤੇ ਕੁੱਟਿਆ ਸੀ''''

05/18/2022 8:38:22 PM

ਏਂਬਰ ਹਰਡ ਅਤੇ ਜੌਨੀ ਡੇਪ
Getty Images
ਏਂਬਰ ਹਰਡ ਅਤੇ ਜੌਨੀ ਡੇਪ ਨੇ ਆਪਣੇ ਵਿਆਹ ਤੋਂ 15 ਮਹੀਨਿਆਂ ਬਾਅਦ ਹੀ ਆਪਣਾ ਰਿਸ਼ਤਾ ਖਤਮ ਹੋਣ ਦਾ ਐਲਾਨ ਕਰ ਦਿੱਤਾ ਸੀ।

ਹਾਲੀਵੁੱਡ ਅਦਾਕਾਰ ਜੌਨੀ ਡੇਪ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਏਂਬਰ ਹਰਡ ਦਾ ਕੇਸ ਇਨ੍ਹੀਂ ਦਿਨੀਂ ਚਰਚਾ ਵਿੱਚ ਬਣਿਆ ਹੋਇਆ ਹੈ।

ਮਸ਼ਹੂਰ ਫਿਲਮ ''ਪਾਇਰੇਟਸ ਆਫ਼ ਦਿ ਕੈਰੇਬੀਅਨ'' ਲਈ ਜਾਣੇ ਜਾਂਦੇ 58 ਸਾਲਾ ਜੌਨੀ ਨੇ ਆਪਣੀ ਪਹਿਲੀ ਪਤਨੀ ਏਂਬਰ ਹਰਡ (36 ਸਾਲਾ) ''ਤੇ ਮੁਕੱਦਮਾ ਦਰਜ ਕਰਵਾਇਆ ਹੈ। ਮਾਮਲਾ ਘਰੇਲੂ ਹਿੰਸਾ ਅਤੇ ਇੱਕ ਲੇਖ ਨਾਲ ਜੁੜਿਆ ਹੋਇਆ ਹੈ ਤੇ ਕੇਸ ਦੀ ਸੁਣਵਾਈ ਚੱਲ ਰਹੀ ਹੈ।

ਇਸੇ ਸਿਲਸਿਲੇ ''ਚ ਏਂਬਰ ਹਰਡ ਨੇ ਜੌਨੀ ਡੇਪ ''ਤੇ ਇਲਜ਼ਾਮ ਲਗਾਇਆ ਹੈ ਕਿ ਹਨੀਮੂਨ ''ਤੇ ਜੌਨੀ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ, ਜਿਸ ਦੇ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਸੀ। ਏਂਬਰ ਨੇ ਯੂਐੱਸ ਦੀ ਇੱਕ ਅਦਾਲਤ ''ਚ ਸੁਣਵਾਈ ਦੌਰਾਨ ਇਹ ਗੱਲ ਕਹੀ ਹੈ।

ਸੋਮਵਾਰ ਨੂੰ, ਅਦਾਲਤ ਵਿੱਚ ਏਂਬਰ ਨੇ ਰੌਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜੇ ਉਨ੍ਹਾਂ ਨੇ ਜੌਨੀ ਨਾਲ ਆਪਣੇ ਵਿਆਹ ਨੂੰ ਕਾਇਮ ਰੱਖਿਆ ਤਾਂ ਉਹ ਸ਼ਾਇਦ ''''ਜ਼ਿੰਦਾ ਨਾ ਬਚਣ''''।

ਆਪਣੇ ਬਿਆਨ ''ਚ ਉਨ੍ਹਾਂ ਕਿਹਾ, ''''ਮੈਂ ਬਹੁਤ ਡਰ ਗਈ ਸੀ ਕਿ ਇਹ ਸਭ ਬਹੁਤ ਬੁਰੀ ਤਰ੍ਹਾਂ ਖਤਮ ਹੋਵੇਗਾ। ਮੈਂ ਉਸ ਨੂੰ ਵਾਕਈ ਨਹੀਂ ਛੱਡਣਾ ਚਾਹੁੰਦੀ ਸੀ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ।''''

''ਉਹ ''''ਮੈਨੂੰ ਮਾਰ'''' ਸਕਦਾ ਸੀ'' - ਏਂਬਰ ਹਰਡ

ਜੌਨੀ ਅਤੇ ਏਂਬਰ ਦੋਵੇਂ ਹੀ ਹਾਲੀਵੁੱਡ ਫ਼ਿਲਮਾਂ ਦੇ ਜਾਣੇ-ਮਾਣੇ ਅਦਾਕਾਰ ਹਨ। ਏਂਬਰ ਹਰਡ ਦਾ ਇਲਜ਼ਾਮ ਹੈ ਕਿ ਰਿਸ਼ਤੇ ਵਿੱਚ ਰਹਿੰਦਿਆਂ, ਜੌਨੀ ਨੇ ਵਾਰ-ਵਾਰ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਇਸ ਮਾਮਲੇ ਵਿੱਚ, ਸੋਮਵਾਰ ਦੀ ਸੁਣਵਾਈ ਦੌਰਾਨ ਉਨ੍ਹਾਂ ਦੱਸਿਆ ਕਿ ਫਰਵਰੀ 2015 ਵਿੱਚ ਉਨ੍ਹਾਂ ਦੇ ਵਿਆਹ ਤੋਂ ਬਾਅਦ ਜਦੋਂ ਉਹ ਏਸ਼ੀਆ ਵਿੱਚ ਓਰੀਏਂਟ ਐਕਸਪ੍ਰੈਸ ਟ੍ਰੇਨ ''ਤੇ ਸਫ਼ਰ ਕਰ ਰਹੇ ਸਨ ਤਾਂ ਜੌਨੀ ਨੇ ਉਨ੍ਹਾਂ ''ਤੇ ਹਮਲਾ ਕੀਤਾ, ਉਨ੍ਹਾਂ ਨੂੰ ਮਾਰਿਆ ਅਤੇ ਗਲ਼ ਤੋਂ ਫੜ੍ਹ ਲਿਆ।

ਉਨ੍ਹਾਂ ਦੱਸਿਆ, ''''ਉਹ ਮੈਨੂੰ ਟ੍ਰੇਨ ਦੀ ਦੀਵਾਰ ਨਾਲ ਲਗਾ ਕੇ ਮੇਰਾ ਗਲ਼ਾ ਬਹੁਤ ਦੇਰ ਤੱਕ ਦੱਬ ਰਿਹਾ ਸੀ।''''

ਏਂਬਰ ਹਰਡ
Getty Images
ਏਂਬਰ ਦਾ ਕਹਿਣਾ ਹੈ ਕਿ ਬਹਿਸ ਦੇ ਦੌਰਾਨ ਜੌਨੀ ਆਪਣੇ-ਆਪ ਨੂੰ ਵੀ ਸੱਟ ਮਾਰ ਲੈਂਦੇ ਸਨ।

ਏਂਬਰ ਨੇ ਕਿਹਾ ਕਿ ਯਾਦ ਕਰਕੇ ਲੱਗਦਾ ਹੈ ਕਿ ਉਹ ''''ਮੈਨੂੰ ਮਾਰ'''' ਸਕਦਾ ਸੀ।

ਇੱਕ ਹੋਰ ਕਿੱਸਾ ਦੱਸਦਿਆਂ ਏਂਬਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਜੇਮਜ਼ ਫਰੈਂਕੋ ਦੇ ਨਾਲ ਇੱਕ ਰੋਲ ਕਰਨ ਦੀ ਪੇਸ਼ਕਸ਼ ਮਿਲੀ ਸੀ ਤਾਂ ਜੌਨੀ ਨੂੰ ਬਹੁਤ ਜਲਨ ਮਹਿਸੂਸ ਹੋਈ ਸੀ ਅਤੇ ਫਿਰ ਕਿਵੇਂ ਉਨ੍ਹਾਂ ਦਾ ਉਹ ਹਫ਼ਤਾ ''''ਨਰਕ ਦਾ ਹਫ਼ਤਾ'''' ਬਣ ਗਿਆ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ ਉਸ ਵੇਲੇ ਜੌਨੀ ਨੇ ਉਨ੍ਹਾਂ ਨੂੰ ਮੁੱਕਾ ਮਾਰ ਕੇ ਸੁੱਟ ਦਿੱਤਾ ਸੀ।

ਹਾਲਾਂਕਿ ਏਂਬਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ ''''ਕਈ ਵਾਰ, ਬਹੁਤ ਪਿਆਰ ਭਰਿਆ'''' ਹੁੰਦਾ ਸੀ, ਪਰ ਇੱਕ ਸਮੇਂ ''ਤੇ ਆ ਕੇ ਇਹ ਇੰਨਾਂ ਬਰਬਾਦ ਹੋ ਚੁੱਕਾ ਸੀ ਕਿ ਤਣਾਅ ਅਤੇ ਹਿੰਸਾ ''''ਬਿਲਕੁਲ ਆਮ'''' ਹੋ ਚੁੱਕੇ ਸਨ। ਸਾਲ 2017 ਵਿੱਚ ਇਸ ਜੋੜੇ ਨੇ ਤਲਾਕ ਲੈ ਲਿਆ ਸੀ।

ਏਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਬਹਿਸ ਹੁੰਦੀ ਹੀ ਰਹਿੰਦੀ ਸੀ ਅਤੇ ਇਸ ਦੌਰਾਨ ਜੌਨੀ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾ ਲੈਂਦੇ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਦੱਸਿਆ, ''''ਲੜਾਈ ਦੌਰਾਨ ਉਹ ਅਕਸਰ ਹੀ ਆਪਣੀ ਬਾਹਾਂ ''ਤੇ ਕੱਟ ਮਾਰ ਲੈਂਦੇ ਜਾਂ ਫਿਰ ਚਾਕੂ ਲੈ ਕੇ ਆਪਣੀ ਛਾਤੀ ਵੱਲ ਤਾਣ ਦਿੰਦੇ ਜਾਂ ਸਿਰਫ਼ ਦਿਖਾਉਣ ਲਈ ਖੂਨ ਕੱਢ ਲੈਂਦੇ। ਉਹ ਆਪਣੇ ਆਪ ਨੂੰ ਸਿਗਰੇਟ ਨਾਲ ਵੀ ਸਾੜ ਲੈਂਦੇ ਸਨ।''''

ਏਂਬਰ ਦੇ ਇਨ੍ਹਾਂ ਦਾਅਵਿਆਂ ''ਤੇ ਸਵਾਲ ਚੁੱਕਦੇ ਹੋਏ ਜੌਨੀ ਦੇ ਵਕੀਲ ਨੇ ਉਨ੍ਹਾਂ ਨੂੰ ਕਈ ਸਵਾਲ ਪੁੱਛੇ ਕਿ ਏਂਬਰ ਦੇ ਕੁੱਟਮਾਰ ਵਾਲੇ ਦਾਅਵਿਆਂ ਨੂੰ ਸਾਬਿਤ ਕਰਨ ਲਈ ਤਸਵੀਰਾਂ ਅਤੇ ਮੈਡੀਕਲ ਰਿਕਾਰਡ ਇੰਨੇ ਘੱਟ ਕਿਉਂ ਹਨ।

ਇਸ ਦੇ ਜਵਾਬ ਵਿੱਚ ਏਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੋਸ਼ਣ/ਦੁਰਵਿਵਹਾਰ ਦੀ ਪੀੜਤਾ ਹੋਣ ਦੇ ਨਾਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਅਤੇ ਇਸੇ ਲਈ ਉਨ੍ਹਾਂ ਨੇ ਆਪਣੀ ਥੈਰੇਪਿਸਟ ਤੋਂ ਇਲਾਵਾਂ ਹੋਰ ਕੋਈ ਡਾਕਟਰੀ ਸਹਾਇਤਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਬਲਕਿ ਉਹ ਆਪਣੇ ਨਿਸ਼ਾਨ ਅਤੇ ਸੋਜ ਲੁਕਾਉਣ ਲਈ ਮੇਕਅਪ ਤੇ ਬਰਫ਼ ਦਾ ਸਹਾਰਾ ਲੈਂਦੇ ਸਨ।

ਜੌਨੀ ਦੀ ਵਕੀਲ ਵਾਸਕਵੇਜ਼ ਨੇ ਏਂਬਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਜੌਨੀ ਤੋਂ ਤਲਾਕ ਸਮੇਂ ਮਿਲੇ 7 ਕਰੋੜ ਡਾਲਰ ਨੂੰ ਦਾਨ ਕਰਨ ਦੀ ਵੀ ਸਹੁੰ ਖਾਧੀ ਸੀ ਪਰ ਉਨ੍ਹਾਂ ਨੇ ਅਜੇ ਤੱਕ ਅਜਿਹਾ ਕੋਈ ਦਾਨ ਕੀਤਾ ਨਹੀਂ ਹੈ।

ਇਸ ਦੇ ਨਾਲ ਹੀ ਵਕੀਲ ਨੇ ਇਹ ਨੋਟਿਸ ਕੀਤਾ ਕਿ ਉਨ੍ਹਾਂ ਦੇ ਮੁਵੱਕਲ ਨੇ ਇੱਕ ਵਾਰ ਵੀ ਏਂਬੇਰ ਵੱਲ ਨਹੀਂ ਦੇਖਿਆ, ਜਿਸ ''ਤੇ ਏਂਬਰ ਦਾ ਕਹਿਣਾ ਸੀ ਕਿ ''''ਉਹ ਦੇਖ ਵੀ ਨਹੀਂ ਸਕਦਾ''''।

ਜੌਨੀ ਡੇਪ
Getty Images
ਜੌਨੀ ਡੇਪ ਕੁੱਟਮਾਰ ਦੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ।

ਏਂਬਰ ਤੋਂ ਪਹਿਲਾਂ ਜੌਨੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਏਂਬਰ ਨੂੰ ਕਦੇ ਨਹੀਂ ਮਾਰਿਆ ਅਤੇ ਉਨ੍ਹਾਂ (ਏਂਬਰ) ਨੂੰ ਹਿੰਸਾ ਅਤੇ ਵਿਵਾਦ ''''ਚਾਹੀਦਾ'''' ਸੀ।

ਸੋਮਵਾਰ ਨੂੰ ਹੋਈ ਇਸ ਸੁਣਵਾਈ ਦੇ ਦੌਰਾਨ ਅਦਾਲਤ ਨੇ ਦੋਵਾਂ ਦੀਆਂ ਪੁਰਾਣੀਆਂ ਟੇਪਾਂ ਵੀ ਸੁਣੀਆਂ ਜਿਨ੍ਹਾਂ ਵਿੱਚ ਦੋਵੇਂ ਲੜਦੇ ਹੋਏ ਸੁਣਾਈ ਦੇ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਆਡੀਓ ਕਲਿੱਪ ਵਾਇਰਲ ਵੀ ਹੋ ਗਿਆ, ਜਿਸ ਵਿੱਚ ਏਂਬਰ ਨੂੰ ਕਹਿੰਦੇ ਹੋਏ ਸੁਣਿਆ ਗਿਆ ਕਿ ਉਨ੍ਹਾਂ ਨੇ ਜੌਨੀ ਦੇ ਮਾਰਿਆ ਸੀ।

ਟੇਪ ਵਿੱਚ ਏਂਬਰ ਕਹਿ ਰਹੇ ਸਨ, ''''ਮੈਂ ਤੁਹਾਨੂੰ ਮਾਰ ਰਹੀ ਸੀ, ਮੈਂ ਤੁਹਾਨੂੰ ਮੁੱਕੇ ਨਹੀਂ ਮਾਰ ਰਹੀ ਸੀ। ਤੁਹਾਨੂੰ ਮੁੱਕੇ ਨਹੀਂ ਮਾਰੇ ਗਏ।'''' ਏਂਬਰ ਨੇ ਜੌਨੀ ਦੀ ਤਾਕਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਈ ਵਾਰ ਉਨ੍ਹਾਂ ਵੀ ਨੇ ਜੌਨੀ ਨੂੰ ਮਾਰਿਆ ਸੀ।

ਕੀ ਹੈ ਮਾਮਲਾ

58 ਸਾਲਾ ਜੌਨੀ ਨੇ ਆਪਣੀ 36 ਸਾਲਾ ਪਤਨੀ ਏਂਬਰ ਹਰਡ ''ਤੇ ਮੁਕੱਦਮਾ ਦਰਜ ਕੀਤਾ ਹੈ ਅਤੇ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ।

ਦਰਅਸਲ, ਏਂਬਰ ਨੇ ਸਾਲ 2018 ਵਿੱਚ ਵਾਸ਼ਿੰਗਟਨ ਪੋਸਟ ਅਖ਼ਬਾਰ ''ਚ ਇੱਕ ਲੰਮਾ ਲੇਖ ਲਿਖ ਕੇ ਬਿਨਾਂ ਕਿਸੇ ਦਾ ਨਾਂਅ ਜ਼ਾਹਿਰ ਕੀਤੀਆਂ, ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦੀ ਗੱਲ ਕਹੀ ਸੀ।

ਜੌਨੀ ਦਾ ਕਹਿਣਾ ਹੈ ਕਿ ਇਹ ਲੇਖ ਉਨ੍ਹਾਂ ਦੀ ਮਾਣਹਾਨੀ ਕਰਦਾ ਹੈ ਅਤੇ ਇਸ ਨਾਲ ਉਨ੍ਹਾਂ ਦੇ ਕਰੀਅਰ ''ਤੇ ਵੀ ਅਸਰ ਪਿਆ ਹੈ।

ਏਂਬਰ ਹਰਡ ਅਤੇ ਜੌਨੀ ਡੇਪ
Getty Images
ਜੌਨੀ ਅਤੇ ਏਂਬਰ ਦੋਵੇਂ ਹੀ ਹਾਲੀਵੁੱਡ ਫ਼ਿਲਮਾਂ ਦੇ ਜਾਣੇ-ਮਾਣੇ ਅਦਾਕਾਰ ਹਨ।

ਜੌਨੀ ਨੇ ਏਂਬਰ ''ਤੇ ਇਸ ਦੇ ਲਈ 50 ਕਰੋੜ ਡਾਲਰ ਦਾ ਮੁਕੱਦਮਾ ਵੀ ਦਾਇਰ ਕੀਤਾ ਹੈ। ਇਸ ਦੇ ਬਦਲੇ ''ਚ ਏਂਬਰ ਨੇ ਵੀ ਉਨ੍ਹਾਂ ''ਤੇ 100 ਕਰੋੜ ਡਾਲਰ ਦਾ ਮੁਕੱਦਮਾ ਕਰ ਦਿੱਤਾ।

ਫਿਲਹਾਲ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਸਾਲ 2016 ਵਿੱਚ ਏਂਬਰ ਨੇ ਜੌਨੀ ''ਤੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਸੀ।

ਵਿਆਹ ਦੇ 15 ਮਹੀਨਿਆਂ ਬਾਅਦ ਤਲਾਕ

ਜੌਨੀ ਡੇਪ ਅਤੇ ਏਂਬਰ ਹਰਡ ਦੀ ਮੁਲਾਕਾਤ ਹਾਲੀਵੁੱਡ ਫ਼ਿਲਮ ''ਦਿ ਰਮ ਡਾਇਰੀ'' ਦੇ ਸੈੱਟ ''ਤੇ ਹੋਈ ਸੀ। ਕੁਝ ਸਾਲ ਬਾਅਦ ਦੋਵੇਂ ਦੁਬਾਰਾ ਮਿਲੇ, ਰਿਸ਼ਤਾ ਸ਼ੁਰੂ ਹੋਇਆ ਅਤੇ ਸਾਲ 2015 ''ਚ ਦੋਵਾਂ ਨੇ ਵਿਆਹ ਕਰਵਾ ਲਿਆ।

ਵਿਆਹ ਤੋਂ 15 ਮਹੀਨਿਆਂ ਬਾਅਦ ਦੋਵਾਂ ਨੇ ਕਿਹਾ ਕਿ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਚੁੱਕਿਆ ਹੈ ਅਤੇ ਏਂਬਰ ਨੇ ਤਲਾਕ ਲਈ ਅਰਜ਼ੀ ਦੇ ਦਿੱਤੀ। ਨਾਲ ਹੀ ਉਨ੍ਹਾਂ ਨੇ ਆਪਣੇ ਚਿਹਰੇ ''ਤੇ ਕੁੱਟਮਾਰ ਦੇ ਨਿਸ਼ਾਨ ਦਿਖਾਉਂਦੇ ਹੋਏ ਜੌਨੀ ਖ਼ਿਲਾਫ਼ ਰਿਸਟ੍ਰੇਨਿੰਗ ਆਰਡਰ ਦੀ ਅਪੀਲ ਵੀ ਕੀਤੀ।

ਇਸ ਤਲਾਕ ਦੇ ਲਈ ਜੌਨੀ ਨੇ ਏਂਬਰ ਨੂੰ 7 ਕਰੋੜ ਡਾਲਰ ਵੀ ਅਦਾ ਕੀਤੇ ਕੀਤੇ।

ਇਹ ਵੀ ਪੜ੍ਹੋ:-

https://www.youtube.com/watch?v=KBt-vyrJS4c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3a75de4a-9335-4b48-a293-613d5b1497e0'',''assetType'': ''STY'',''pageCounter'': ''punjabi.international.story.61490546.page'',''title'': ''ਜੌਨੀ ਡੇਪ ਅਤੇ ਏਂਬਰ ਹਰਡ ਮਾਮਲਾ: \''ਜੌਨੀ ਨੇ ਮੈਨੂੰ ਹਨੀਮੂਨ \''ਤੇ ਕੁੱਟਿਆ ਸੀ\'''',''author'': ''ਬੇਰਨਡ ਡੇਬੁਸਮਨ ਜੇਆਰ'',''published'': ''2022-05-18T15:05:40Z'',''updated'': ''2022-05-18T15:05:40Z''});s_bbcws(''track'',''pageView'');

Related News