ਇਨ੍ਹਾਂ ਮਾਪਿਆਂ ਨੇ ਪੁੱਤਰ ਤੇ ਨੂੰਹ ਉੱਪਰ ਕਿਉਂ ਕੀਤਾ ਮੁਕੱਦਮਾ ਤੇ ਮੰਗਿਆ 5 ਕਰੋੜ ਰੁਪਏ ਦਾ ਮੁਆਵਜ਼ਾ
Saturday, May 14, 2022 - 10:23 AM (IST)


ਉੱਤਰਾਖੰਡ ਵਿੱਚ ਇੱਕ ਬਜ਼ੁਰਗ ਜੋੜੇ ਨੇ ਆਪਣੇ ਇੱਕਲੌਤੇ ਪੁੱਤਰ ਅਤੇ ਨੂੰਹ ਉੱਪਰ ਇਸ ਗੱਲੋਂ ਕੇਸ ਦਰਜ ਕਰਵਾਇਆ ਹੈ ਕਿ ਉਹ ਸੰਤਾਨ ਕਿਉਂ ਪੈਦਾ ਨਹੀਂ ਕਰ ਰਹੇ ਹਨ।
67 ਸਾਲਾ ਸੰਜੀਵ ਅਤੇ 57 ਸਾਲਾ ਸਾਧਨਾ ਪ੍ਰਸਾਦ ਦਾ ਕਹਿਣਾ ਹੈ ਕਿ ਕਿ ਉਨ੍ਹਾਂ ਨੇ ਆਪਣੀ ਸਾਰੀ ਜੀਵਨ ਦੀ ਪੂੰਜੀ ਲਗਾ ਕੇ ਆਪਣੇ ਇੱਕਲੌਤੇ ਪੁੱਤਰ ਨੂੰ ਪਾਲਿਆ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੀ ਪਾਇਲਟ ਦੀ ਟਰੇਨਿੰਗ ਅਤੇ ਫਿਰ ਵਿਆਹ ਉੱਪਰ ਖੁੱਲ੍ਹਾ ਖਰਚਾ ਕੀਤਾ।
ਦੋਵਾਂ ਨੇ ਮੰਗ ਕੀਤੀ ਹੈ ਕਿ ਜੇ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਦੇ ਇੱਕ ਸਾਲ ਦੇ ਅੰਦਰ ਕਿਸੇ ਸੰਤਾਨ ਦਾ ਜਨਮ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਕਰੀਬ 5 ਕਰੋੜ ਰੁਪਏ ਦਾ ਮੁਆਵਜ਼ਾ ਦਵਾਇਆ ਜਾਵੇ।
ਸੰਜੀਵ ਅਤੇ ਧਾਧਨਾ ਦੇ ਪੁੱਤਰ ਜਾਂ ਨੂੰਹ ਵਿੱਚੋਂ ਕਿਸੇ ਨੇ ਇਸ ਬਾਰੇ ਆਪਣਾ ਪੱਖ ਸਾਂਝਾ ਨਹੀਂ ਕੀਤਾ ਹੈ।
ਇਹ ਅਜਬ-ਗਜਬ ਮੁਕੱਦਮਾ ''''ਮਾਨਸਿਕ ਪ੍ਰੇਸ਼ਾਨੀ ਨੂੰ ਅਧਾਰ ਬਣਾ ਕੇ ਦਰਜ ਕਰਵਾਇਆ ਗਿਆ ਹੈ।
ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਜਮਾਂ ਪੂੰਜੀ ਲਗਾ ਕੇ ਆਪਣੇ ਪੁੱਤਰ ਨੂੰ ਪਾਇਲਟ ਦੀ ਸਿਖਲਾਈ ਲਈ 50 ਲੱਖ 36 ਹਜ਼ਾਰ ਖਰਚ ਕਰਕੇ ਅਮਰੀਕਾ ਭੇਜਿਆ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਉਹ ਸਾਲ 2007 ਵਿੱਚ ਵਾਪਸ ਆਇਆ ਪਰ ਉਸ ਦੀ ਨੌਕਰੀ ਚਲੀ ਗਈ। ਦੋ ਸਾਲ ਦੇ ਇਸ ਬੇਰੋਜ਼ਗਾਰੀ ਦੇ ਅਰਸੇ ਦੌਰਾਨ ਉਨ੍ਹਾਂ ਨੇ ਉਸ ਦੀ ਵਿੱਤੀ ਮਦਦ ਵੀ ਕੀਤੀ।
ਇਹ ਵੀ ਪੜ੍ਹੋ:
- 25 ਸਾਲ ਦੀ ਔਰਤ ਨੇ ਇੱਕੋ ਸਮੇਂ 9 ਬੱਚਿਆਂ ਨੂੰ ਦਿੱਤਾ ਜਨਮ
- ਬੇਟੀ ਲਈ 64 ਸਾਲ ਦੀ ਉਮਰ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਲਾ ਪਿਤਾ
- ਭਾਰਤ ’ਚ ਮਾਨਸਿਕ ਸਿਹਤ ਨੂੰ ਸਰਕਾਰਾਂ ਤੇ ਲੋਕ ਤਰਜੀਹ ਕਿਉਂ ਨਹੀਂ ਦੇ ਪਾਉਂਦੇ
https://twitter.com/ANINewsUP/status/1524325445831127040?
''ਦਾਦਾ-ਦਾਦੀ ਬਣਨਾ ਹਰ ਮਾਂ-ਬਾਪ ਦਾ ਸੁਫ਼ਨਾ''
ਸ਼ੈਰੀ ਸਾਗਰ ਨੂੰ ਆਖ਼ਰ ਇੱਕ ਪਾਇਲਟ ਦੀ ਨੌਕਰੀ ਮਿਲ ਗਈ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਦਾ ਵਿਆਹ ਸਾਲ 2016 ਵਿੱਚ ਸ਼ੁਭਾਂਗੀ ਸਿਨ੍ਹਾ ਨਾਲ ਕੀਤਾ। ਸ਼ੁਭਾਂਗੀ ਹੁਣ 31 ਸਾਲਾਂ ਦੀ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਆਪਣੀ ਰਿਟਾਇਰਮੈਂਟ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਖੇਡਣ ਲਈ ਪੋਤਾ/ਪੋਤੀ ਮਿਲਣਗੇ।
ਮਾਪਿਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਫਾਈਵ ਸਟਾਰ ਹੋਟਲ ਵਿੱਚ ਵਿਆਹ ਦੀ ਦਾਅਵਤ ਦਿੱਤੀ ਅਤੇ ਫਿਰ ਹਨੀਮੂਨ ਲਈ ਵਿਦੇਸ਼ ਵੀ ਭੇਜਿਆ। ਇਸ ਉੱਪਰ ਉਨ੍ਹਾਂ ਦਾ ਕਰੀਬ 61 ਲੱਖ ਰੁਪਏ ਦਾ ਖ਼ਰਚ ਆਇਆ।
ਪ੍ਰਸਾਦ ਦਾ ਕਹਿਣਾ ਹੈ, ''''ਮੇਰੇ ਪੁੱਤਰ ਦੇ ਵਿਆਹ ਨੂੰ ਛੇ ਸਾਲ ਹੋ ਗਏ ਹਨ ਪਰ ਉਹ ਅਜੇ ਵੀ ਸੰਤਾਨ ਦੀ ਤਿਆਰੀ ਨਹੀਂ ਕਰ ਰਹੇ ਹਨ।''''
''''ਘੱਟੋ-ਘੱਟ ਜੇ ਸਾਨੂੰ ਸਮਾਂ ਬਿਤਾਉਣ ਲਈ ਪੋਤਾ/ਪੋਤੀ ਮਿਲ ਜਾਵੇ ਤਾਂ ਸਾਡਾ ਦਰਦ ਕੁਝ ਘੱਟ ਹੋ ਜਾਵੇਗਾ।''''
ਜੋੜੇ ਦੇ ਵਕੀਲ ਏਕੇ ਸ਼੍ਰੀਵਾਸਤਵਾ ਨੇ ਦਿ ਨੈਸ਼ਨਲ ਨੂੰ ਦੱਸਿਆ ਕਿ ਜੋੜੇ ਨੇ ਮੁਆਵਜ਼ੇ ਦੀ ਮੰਗ ਮਾਨਸਿਕ ਤਸ਼ੱਦਦ ਦੇ ਐਵਜ਼ ਵਿੱਚ ਕੀਤੀ ਹੈ।
''''ਦਾਦਾ-ਦਾਦੀ ਬਣਨਾ ਹਰ ਮਾਂ-ਬਾਪ ਦਾ ਸੁਫ਼ਨਾ ਹੁੰਦਾ ਹੈ। ਇਸ ਲਈ ਉਹ ਕਈ ਸਾਲਾਂ ਤੋਂ ਉਡੀਕ ਕਰ ਰਹੇ ਹਨ।''''
ਜੋੜੇ ਦੀ ਅਰਜੀ ਉੱਪਰ 17 ਮਈ ਨੂੰ ਸੁਣਵਾਈ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=CAWm7irYaBE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''eeb3efe5-a927-4be8-8de3-add2a45a1a4d'',''assetType'': ''STY'',''pageCounter'': ''punjabi.india.story.61437917.page'',''title'': ''ਇਨ੍ਹਾਂ ਮਾਪਿਆਂ ਨੇ ਪੁੱਤਰ ਤੇ ਨੂੰਹ ਉੱਪਰ ਕਿਉਂ ਕੀਤਾ ਮੁਕੱਦਮਾ ਤੇ ਮੰਗਿਆ 5 ਕਰੋੜ ਰੁਪਏ ਦਾ ਮੁਆਵਜ਼ਾ'',''author'': ''ਪੈਟਰਿਕ ਜੈਕਸਨ'',''published'': ''2022-05-14T04:41:01Z'',''updated'': ''2022-05-14T04:41:01Z''});s_bbcws(''track'',''pageView'');