ਦਿੱਲੀ ''''ਚ ਇੱਕ ਇਮਾਰਤ ਨੂੰ ਲੱਗੀ ਅੱਗ, ਘੱਟੋ-ਘੱਟ 20 ਮੌਤਾਂ ਤੇ ਕਈ ਜ਼ਖ਼ਮੀ

Friday, May 13, 2022 - 11:08 PM (IST)

ਦਿੱਲੀ ''''ਚ ਇੱਕ ਇਮਾਰਤ ਨੂੰ ਲੱਗੀ ਅੱਗ, ਘੱਟੋ-ਘੱਟ 20 ਮੌਤਾਂ ਤੇ ਕਈ ਜ਼ਖ਼ਮੀ

ਦਿੱਲੀ ਦੇ ਮੁੰਡਕਾ ਇਲਾਕੇ ਵਿੱਚ ਇੱਕ ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਉਸ ਵਿੱਚੋਂ ਘੱਟੋ-ਘੱਟ ਤੱਕ 20 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।

ਮੁੰਡਕਾ ਮੈਟਰੋ ਸਟੇਸ਼ਨ ਦੇ ਨੇੜੇ ਇਸ ਇਮਾਰਤ ਵਿੱਚ ਫਸੇ ਹੋਏ ਲੋਕਾਂ ਅਤੇ ਲਾਸ਼ਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ।

ਡੀਸੀਪੀ ਆਊਟਰ ਡਿਸਟਰਿਕਟ ਸਮੀਰ ਸ਼ਰਮਾ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ 50-60 ਜਣਿਆਂ ਨੂੰ ਬਚਾਇਆ ਜਾ ਚੁੱਕਿਆ ਹੈ।

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਘਟਨਾ ਉੱਪਰ ਦੁੱਖ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

https://twitter.com/rashtrapatibhvn/status/1525158253512241152?s=20&t=RbpQLHmf7Zlu74zn9yomxA

ਡੀਸੀਪੀ ਆਊਟਰ ਡਿਸਟਰਿਕਟ ਸਮੀਰ ਸ਼ਰਮਾ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਮਾਰਤ ਦੀ ਵਰਤੋਂ ਕੰਪਨੀਆਂ ਨੂੰ ਦਫ਼ਤਰੀ ਵਰਤੋਂ ਲਈ ਕਿਰਾਏ ਤੇ ਦੇਣ ਲਈ ਕੀਤੀ ਜਾਂਦੀ ਸੀ।

ਪੱਛਮੀ ਦਿੱਲੀ ਵਿੱਚ ਸਥਿਤ ਇਸ ਇਮਾਰਤ ਦੀਆਂ ਚਾਰ ਮੰਜ਼ਿਲਾਂ ਹਨ। ਦੇਖਦੇ ਹੀ ਦੇਖਦੇ ਇਮਾਰਤ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਗਈ।

ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਸੂਚਨਾ ਸ਼ਾਮ ਲਗਪਗ ਪੌਣੇ ਪੰਜ ਵਜੇ ਮਿਲੀ। ਉਸ ਸਮੇਂ ਹੀ 20 ਦਮਕਲ ਗੱਡੀਆਂ ਮੌਕੇ ਤੇ ਰਵਾਨਾ ਕਰ ਦਿੱਤੀਆਂ ਗਈਆਂ।

ਘਟਨਾ ਵਿੱਚ 40 ਲੋਕ ਝੁਲਸ ਗਏ ਹਨ ਅਤੇ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਹਨ।

ਇਹ ਵੀ ਪੜ੍ਹੋ:

https://www.youtube.com/watch?v=CAWm7irYaBE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7ef2f5b2-cd7b-441e-aebd-dc679c51b527'',''assetType'': ''STY'',''pageCounter'': ''punjabi.india.story.61445384.page'',''title'': ''ਦਿੱਲੀ \''ਚ ਇੱਕ ਇਮਾਰਤ ਨੂੰ ਲੱਗੀ ਅੱਗ, ਘੱਟੋ-ਘੱਟ 20 ਮੌਤਾਂ ਤੇ ਕਈ ਜ਼ਖ਼ਮੀ'',''published'': ''2022-05-13T17:32:51Z'',''updated'': ''2022-05-13T17:32:51Z''});s_bbcws(''track'',''pageView'');

Related News