ਗਾਇਕ ਅਦਨਾਨ ਸਾਮੀ ਨੇ ਭਗਵੰਤ ਮਾਨ ਦੇ ਲਹਿਜ਼ੇ ''''ਤੇ ਕੀਤਾ ਕਮੈਂਟ, ਭਿੜ ਗਏ ‘ਆਪ’ ਵਿਧਾਇਕ - ਪ੍ਰੈੱਸ ਰਿਵਿਊ

Friday, May 13, 2022 - 08:38 AM (IST)

ਗਾਇਕ ਅਦਨਾਨ ਸਾਮੀ ਨੇ ਭਗਵੰਤ ਮਾਨ ਦੇ ਲਹਿਜ਼ੇ ''''ਤੇ ਕੀਤਾ ਕਮੈਂਟ, ਭਿੜ ਗਏ ‘ਆਪ’ ਵਿਧਾਇਕ - ਪ੍ਰੈੱਸ ਰਿਵਿਊ

ਮਸ਼ਹੂਰ ਗਾਇਕ ਅਦਨਾਨ ਸਾਮੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਨ ਲੰਘੇ ਵੀਰਵਾਰ ਟਵਿੱਟਰ ''ਤੇ ਭਿੜ ਗਏ। ਉਨ੍ਹਾਂ ਦੇ ਇਸ ਟਕਰਾਅ ਦਾ ਕਾਰਨ ਸੀ ਅਦਨਾਨ ਸਾਮੀ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਵੀਡੀਓ ਸ਼ੇਅਰ ਕਰਨਾ ਅਤੇ ਉਸ ਨਾਲ ਸਬੰਧਿਤ ਟਿੱਪਣੀ ਕਰਨਾ।

ਦਰਅਸਲ, ਸੀਐੱਮ ਭਗਵੰਤ ਮਾਨ ਨੇ ਇੱਕ ਸਮਾਗਮ ਵਿੱਚ ਪੰਜਾਬ ਦੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਟ੍ਰੇਨਿੰਗ ਲਈ ਸਵਿਟਰਜ਼ਰਲੈਂਡ, ਆਕਸਫ਼ੋਰਡ ਅਤੇ ਹਾਰਵਰਡ ਯੂਨੀਵਰਸਿਟੀ ਭੇਜਣ ਦੀ ਗੱਲ ਕੀਤੀ ਸੀ।

ਜ਼ੀ ਨਿਊਜ਼ ਦੀ ਖ਼ਬਰ ਮੁਤਾਬਕ, ਇਸ ਦੌਰਾਨ ਭਗਵੰਤ ਮਾਨ ਨੇ ਹਾਰਵਰਡ ਨੂੰ ''ਹੇਵਰਡ'' ਕਹਿ ਦਿੱਤਾ ਸੀ। ਜਿਸ ਦਾ ਵੀਡੀਓ ਅਦਨਾਨ ਸਾਮੀ ਨੇ ਸ਼ੇਅਰ ਕੀਤਾ ਅਤੇ ਉਨ੍ਹਾਂ ''ਤੇ ਚੁਟਕੀ ਲਈ। ਉਨ੍ਹਾਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''''ਪੰਜਾਬ ਦੇ ਅਧਿਆਪਕ ''ਹੇਵਰਡ'' ਤੋਂ ਘੱਟ ਇੰਸਟੀਚਿਊਟ ਤੋਂ ਟ੍ਰੇਨਿੰਗ ਨਹੀਂ ਲੈਣਗੇ। ਕੂਲ''''

ਅਦਨਾਨ ਦੁਆਰਾ ਭਗਵੰਤ ਮਾਨ ਦੀ ਚੁਟਕੀ ਲੈਣ ''ਤੇ ਦਿੱਲੀ ਤੋਂ ''ਆਪ'' ਵਿਧਾਇਕ ਨਰੇਸ਼ ਬਾਲਿਆਨ ਨੇ ਅਦਨਾਨ ਨੂੰ ਘੇਰਿਆ ਅਤੇ ਉਨ੍ਹਾਂ ਦੇ ਗਾਉਣ ਦੇ ਤਰੀਕੇ ਅਤੇ ਪਾਕਿਸਤਾਨੀ ਮੂਲ ਦੇ ਹੋਣ ''ਤੇ ਟਿੱਪਣੀ ਕੀਤੀ।

ਅਦਨਾਨ ਨੇ ਇਸ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਕਿਸੇ ਕੋਈ ਜਵਾਬ ਨਹੀਂ ਹੁੰਦਾ ਤਾਂ ਉਹ ਵਿਅਕਤੀ ਬਦਤਮੀਜ਼ੀ ''ਤੇ ਉਤਰ ਆਉਂਦਾ ਹੈ।

ਬਾਲਿਆਨ ਨੇ ਫਿਰ ਉਨ੍ਹਾਂ ''ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਅਦਨਾਨ ਵਰਗੇ ਲੋਕਾਂ ਨੂੰ ਮੋਦੀ ਸਰਕਾਰ ਨੇ ਦੇਸ਼ ''ਚ ਰਹਿਣ ਦੀ ਇਜਾਜ਼ਤ ਦਿੱਤੀ ਹੈ ਤਾਂ ਉਨ੍ਹਾਂ ਨੂੰ ਵਫ਼ਾਦਾਰੀ ਵੀ ਦਿਖਾਉਣੀ ਪਏਗੀ।

ਇਸ ''ਤੇ ਅਦਨਾਨ ਨੇ ਉਨ੍ਹਾਂ ਨੂੰ ਕਿਹਾ ਕਿ ਕਦੇ ਤੁਸੀਂ ਵੀ ਵਫ਼ਾਦਾਰੀ ਨਿਭਾਉਣ ਦੀ ਕੋਸ਼ਿਸ਼ ਕਰੋ, ਬਹੁਤ ਪਿਆਰ ਮਿਲੇਗਾ।

ਇਹ ਵੀ ਪੜ੍ਹੋ:

ਗਿਆਨਵਾਪੀ ਸਰਵੇਖਣ ਮਾਮਲਾ: ਜੱਜ ਬੋਲੇ, ''ਡਰ ਦਾ ਮਾਹੌਲ ਪੈਦਾ ਕੀਤਾ ਗਿਆ''

ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਗਿਆਨਵਾਪੀ ਮਸਜਿਦ ਦੇ ਵਿਵਾਦ ''ਚ, ਲੰਘੇ ਵੀਰਵਾਰ ਅਦਾਲਤ ਨੇ ਮਸਜਿਦ ਦੇ ਸਰਵੇਖਣ ਨੂੰ ਜਾਰੀ ਰੱਖਣ ਦਾ ਆਦੇਸ਼ ਦਿੱਤਾ ਹੈ, ਪਰ ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ''''ਡਰ ਦੇ ਪੈਦਾ ਕੀਤੇ ਜਾ ਰਹੇ ਮਾਹੌਲ'''' ਨੂੰ ਲੈ ਕੇ ਵੀ ਚਿੰਤਾ ਜਤਾਈ ਹੈ।

ਲਾਈਵਲਾਅ ਡਾਟ ਇਨ ਦੀ ਖ਼ਬਰ ਮੁਤਾਬਕ, ਵਾਰਾਣਸੀ ਅਦਾਲਤ ਦੇ ਸਿਵਲ ਜੱਜ ਰਵੀ ਕੁਮਾਰ ਦਿਵਾਕਰ ਨੇ ਕਿਹਾ ਕਿ ''''ਮੰਦਿਰ ਦੇ ਇਸ ਸਾਧਾਰਨ ਕੇਸ ਨੂੰ ਵੱਡਾ ਕੇਸ ਬਣਾ ਕੇ ਡਰ ਦਾ ਮਾਹੌਲ ਪੈਦਾ ਕੀਤਾ ਗਿਆ। ਇਹ ਡਰ ਇੰਨਾ ਜ਼ਿਆਦਾ ਹੈ ਕਿ ਮੇਰਾ ਪਰਿਵਾਰ ਹਮੇਸ਼ਾ ਮੇਰੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਰਹਿੰਦਾ ਹੈ ਅਤੇ ਮੈਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ। ਮੈਂ ਜਦੋਂ ਵੀ ਘਰੋਂ ਬਾਹਰ ਜਾਂਦਾ ਹਾਂ, ਮੇਰੀ ਪਤਨੀ ਮੇਰੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਚਿੰਤਾ ਪ੍ਰਗਟਾਉਂਦੀ ਰਹਿੰਦੀ ਹੈ।''''

ਜੱਜ ਰਵੀ ਕੁਮਾਰ ਨੇ ਇਹ ਟਿੱਪਣੀ ਕਰਦੇ ਹੋਏ, ਗਿਆਨਵਾਪੀ ਮਸਜਿਦ ਦੇ ਸਰਵੇਖਣ ਮਾਮਲੇ ''ਚ ਅੰਜੁਮਨ ਇਸਲਾਮੀਆ ਕਮੇਟੀ ਦੀ ਉਸ ਅਪੀਲ ਨੂੰ ਖਾਰਿਜ ਕੀਤਾ ਜਿਸ ਵਿੱਚ ਕਮੇਟੀ ਨੇ ਸਰਵੇਖਣ ਕੇਸ ਲਈ ਨਿਯੁਕਤ ਐਡਵੋਕੇਟ ਕਮਿਸ਼ਨਰ ਨੂੰ ਬਦਲਣ ਲਈ ਕਿਹਾ ਸੀ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪਹਿਲਾਂ ਸਰਵੇਖਣ ਦੀ ਰਿਪੋਰਟ 10 ਮਈ ਤੱਕ ਸੌਂਪਣ ਦਾ ਆਦੇਸ਼ ਦਿੱਤਾ ਗਿਆ ਸੀ ਪਰ ਮਸਜਿਦ ਦੀ ਕਮੇਟੀ ਦੇ ਵਿਰੋਧ ਕਾਰਨ ਸਰਵੇਖਣ ਨਹੀਂ ਹੋ ਸਕਿਆ।

ਹੁਣ ਅਦਾਲਤ ਨੇ ਇਹ ਰਿਪੋਰਟ 17 ਮਈ ਤੱਕ ਸੌਂਪਣ ਦਾ ਆਦੇਸ਼ ਦਿੱਤਾ ਹੈ।

ਚੰਡੀਗੜ੍ਹ ''ਚ ਫਰਜ਼ੀ ਰੇਡ ਕਰਨ ਦੇ ਮਾਮਲੇ ''ਚ ਸੀਬੀਆਈ ਨੇ 4 ਸਬ-ਇੰਸਪੈਕਟਰਾਂ ਨੂੰ ਕੀਤਾ ਬਰਖਾਸਤ

ਕੇਂਦਰੀ ਜਾਂਚ ਬਿਊਰੋ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿਖੇ ਫਰਜ਼ੀ ਰੇਡ ਕਰਨ ''ਚ ਦੇ ਮਾਮਲੇ ''ਚ ਸ਼ਾਮਲ ਚਾਰ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਹੁਦਿਆਂ ਤੋਂ ਵੀ ਹਟਾ ਦਿੱਤਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੀਬੀਆਈ ਨੇ ਆਪਣੇ ਅਧਿਕਾਰਿਤ ਬਿਆਨ ਵਿੱਚ ਕਿਹਾ, ''''ਦਿੱਲੀ ਵਿਖੇ ਪੋਸਟਿਡ ਚਾਰ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਲਜ਼ਾਮਾਂ ਕਾਰਨ ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਸਰਾਂ ''ਤੇ ਤਲਾਸ਼ੀ ਲਈ ਗਈ ਹੈ।''''

ਸੀਬੀਆਈ
Getty Images
ਅਧਿਕਾਰੀਆਂ ਮੁਤਾਬਕ, ਇਸ ਮਾਮਲੇ ਵਿੱਚ ਸੁਮਿਤ ਗੁਪਤਾ, ਪ੍ਰਦੀਪ ਰਾਣਾ, ਅੰਕੁਰ ਕੁਮਾਰ ਅਤੇ ਆਕਾਸ਼ ਅਹਿਲਾਵਟ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

ਬਿਆਨ ਵਿੱਚ ਅੱਗੇ ਦੱਸਿਆ ਗਿਆ ਕਿ ਇਸ ਤਲਾਸ਼ੀ ਦੇ ਦੌਰਾਨ ਕੁਝ ਸਬੰਧਿਤ ਦਸਤਾਵੇਜ਼ ਵੀ ਮਿਲੇ ਹਨ ਅਤੇ ਫਿਲਹਾਲ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸੀਬੀਆਈ ਦੇ ਬੁਲਾਰੇ ਨੇ ਦੱਸਿਆ, ਕਿ ਸ਼ਿਕਾਇਤ ਕਰਨ ਵਾਲੇ ਚੰਡੀਗੜ੍ਹ ''ਚ ਇੱਕ ਪਾਰਟਨਰਸ਼ਿਪ ਵਾਲੀ ਫਾਰਮ ਚੌਂਦੇ ਹਨ ਅਤੇ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ 10 ਮਈ ਨੂੰ ਮੁਲਜ਼ਮਾਂ ਸਮੇਤ 6 ਲੋਕਾਂ ਨੇ ਉਨ੍ਹਾਂ ਦੇ ਦਫ਼ਤਰ ਆ ਕੇ ਕਿਹਾ ਕਿ ਉਨ੍ਹਾਂ ਨੂੰ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ''ਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਬੁਲਾਰੇ ਮੁਤਾਬਕ, ਸ਼ਿਕਾਇਤਕਰਤਾ ਨੇ ''''ਅੱਗੇ ਦੋਸ਼ ਲਾਇਆ ਗਿਆ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਅਤੇ ਉਸ ਤੋਂ 25 ਲੱਖ ਰੁਪਏ ਦੀ ਮੰਗ ਵੀ ਕੀਤੀ।''''

ਇਹ ਵੀ ਪੜ੍ਹੋ:

https://www.youtube.com/watch?v=ksCH9P6z8_g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7381000c-b8f3-483f-890f-d858d240ba1d'',''assetType'': ''STY'',''pageCounter'': ''punjabi.india.story.61432963.page'',''title'': ''ਗਾਇਕ ਅਦਨਾਨ ਸਾਮੀ ਨੇ ਭਗਵੰਤ ਮਾਨ ਦੇ ਲਹਿਜ਼ੇ \''ਤੇ ਕੀਤਾ ਕਮੈਂਟ, ਭਿੜ ਗਏ ‘ਆਪ’ ਵਿਧਾਇਕ - ਪ੍ਰੈੱਸ ਰਿਵਿਊ'',''published'': ''2022-05-13T02:58:36Z'',''updated'': ''2022-05-13T02:58:36Z''});s_bbcws(''track'',''pageView'');

Related News