ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਰਾਸ਼ਟਰਪਤੀ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚਕਾਰ ਹਿੰਸਕ ਝੜਪਾਂ - ਤਸਵੀਰਾਂ
Monday, May 09, 2022 - 03:23 PM (IST)


ਸ਼੍ਰੀ ਲੰਕਾ ਦੇ ਕੋਲੰਬੋ ਵਿੱਚ ਸਰਕਾਰ ਵਿਰੋਧੀ ਅਤੇ ਪ੍ਰਧਾਨ ਮੰਤਰੀ ਮਹਿੰਦਰ ਰਾਜਪਕਸ਼ੇ ਦੇ ਸਮਰੱਥਕਾਂ ਦੌਰਾਨ ਝੜਪਾਂ ਹੋਈਆਂ ਹਨ। ਇਸ ਘਟਨਾਂ ਵਿੱਚ ਕਾਫ਼ੀ ਲੋਕ ਜ਼ਖਮੀ ਹੋਏ ਹਨ।
ਦਰਅਸਲ ਸ਼੍ਰੀ ਲੰਕਾ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਹੈ ਅਤੇ ਇਸੇ ਕਾਰਨ ਉੱਥੇ ਇਹੋ ਜਿਹੇ ਹਾਲਾਤ ਪੈਦਾ ਹੋਏ ਹਨ।
ਪਿਛਲੇ ਲਗਭਗ ਇੱਕ ਮਹੀਨੇ ਤੋਂ ਸ੍ਰੀ ਲੰਕਾ ਵਿੱਚ ਮਹਿੰਗਾਈ ਦੇ ਰਿਕਾਰਡ ਤੋੜ ਵਾਧੇ ਕਾਰਨ ਲੋਕਾਂ ਲਈ ਗੁਜ਼ਾਰਾ ਕਰਨਾ ਦੁੱਭਰ ਹੋ ਗਿਆ ਹੈ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਹਾਲਾਤ ਲਈ ਰਾਸ਼ਟਰਪਤੀ ਮਹਿੰਦਰ ਰਾਜਪਾਕਸ਼ੇ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਸੋਮਵਾਰ ਨੂੰ ਰਾਜਪਕਸ਼ੇ ਵਿਰੋਧੀ ਲੋਕ ਗਾਲੇ ਫੇਸ ਵਿੱਚ ਆਪਣੇ ਵਿਰੋਧ ਪ੍ਰਦਰਸ਼ਨ ਦਾ ਇੱਕ ਮਹੀਨਾ ਮਨ੍ਹਾਂ ਰਹੇ ਸਨ। ਇਹ ਇਲਾਕਾ ਹੁਣ ਤੱਕ ਸ਼ਾਂਤ ਸੀ।

ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦੇ ਸਮਰੱਥਕ ਪਹਿਲਾਂ ਉਹਨਾਂ ਦੀ ਸਰਕਾਰੀ ਰਹਾਇਸ਼ ਬਾਹਰ ਇਕੱਠੇ ਹੋਏ ਅਤੇ ਫਿਰ ਪ੍ਰਦਰਸ਼ਨ ਵਾਲੀ ਥਾਂ ''ਤੇ ਪਹੁੰਚ ਗਏ।
ਇਹ ਵੀ ਪੜ੍ਹੋ:
- ਸ਼੍ਰੀਲੰਕਾ ਦੇ ਆਰਥਿਕ ਹਾਲਾਤ ਕਿੰਨੇ ਮਾੜੇ ਹਨ, ਇਨ੍ਹਾਂ ਅੰਕੜਿਆਂ ਨਾਲ ਸਮਝੋ
- ਸ਼੍ਰੀਲੰਕਾ ''ਚ ਆਏ ਆਰਥਿਕ ਸੰਕਟ ਦੇ ਕੀ ਹਨ ਕਾਰਨ, ਆਮ ਲੋਕਾਂ ਦਾ ਕੀ ਹੋ ਰਿਹਾ ਹਾਲ
- ਸ਼੍ਰੀ ਲੰਕਾ ਤੋਂ ਹਿਜਰਤ ਕਰ ਭਾਰਤ ਆ ਰਹੇ ਲੋਕਾਂ ਦੇ ਹਵਾਲੇ ਨਾਲ ਸਮਝੋ ਉੱਥੇ ਹੋ ਕੀ ਰਿਹਾ ਹੈ

ਸਰਕਾਰ ਵਿਰੋਧੀ ਲੋਕ ਪ੍ਰਧਾਨ ਮੰਤਰੀ ਮਹਿੰਦਰ ਰਾਜਪਕਸ਼ੇ ਦਾ ਅਸਤੀਫਾ ਮੰਗ ਰਹੇ ਸਨ ਪਰ ਉਹਨਾਂ ਦੇ ਸਮਰੱਥਕ ਉਹਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰ ਰਹੇ ਸਨ।

ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉਪਰ ਜਲ-ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਪੁਲਿਸ ਵੱਲੋਂ ਘਟਨਾ ਦੀ ਕਵਰੇਜ ਕਰਦੇ ਪੱਤਰਕਾਰਾਂ ''ਤੇ ਵੀ ਬਲ ਦਾ ਪ੍ਰਯੋਗ ਕੀਤਾ ਗਿਆ।

ਹਾਲਾਤ ਨੂੰ ਕਾਬੂ ਕਰਨ ਲਈ ਫ਼ੌਜ ਲਗਾਈ ਗਈ ਹੈ ਪਰ ਇਲਾਕੇ ਵਿੱਚ ਹਾਲੇ ਵੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8a2125c2-dfbc-48aa-b869-12b0a82d9460'',''assetType'': ''STY'',''pageCounter'': ''punjabi.international.story.61379085.page'',''title'': ''ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਰਾਸ਼ਟਰਪਤੀ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚਕਾਰ ਹਿੰਸਕ ਝੜਪਾਂ - ਤਸਵੀਰਾਂ'',''published'': ''2022-05-09T09:50:09Z'',''updated'': ''2022-05-09T09:50:09Z''});s_bbcws(''track'',''pageView'');