ਗੈਸ ਸਿਲੰਡਰ ਦੀਆਂ ਕੀਮਤਾਂ ''''ਚ ਵਾਧਾ: ''''ਮੈਂ ਗੈਸ ਬਚਾਉਣ ਲਈ ਇੱਕ ਵੇਲੇ ਖਾਣਾ ਬਣਾਉਂਦੀ ਹਾਂ, ਦੋ ਮਹੀਨੇ ਸਿਲੰਡਰ ਚਲਾਉਣਾ ਪੈਂਦਾ ਹੈ''''

Monday, May 09, 2022 - 12:23 PM (IST)

ਗੈਸ ਸਿਲੰਡਰ ਦੀਆਂ ਕੀਮਤਾਂ ''''ਚ ਵਾਧਾ: ''''ਮੈਂ ਗੈਸ ਬਚਾਉਣ ਲਈ ਇੱਕ ਵੇਲੇ ਖਾਣਾ ਬਣਾਉਂਦੀ ਹਾਂ, ਦੋ ਮਹੀਨੇ ਸਿਲੰਡਰ ਚਲਾਉਣਾ ਪੈਂਦਾ ਹੈ''''
ਪੱਪੀ ਦੇਵੀ
BBC
ਪੱਪੀ ਦੇਵੀ ਕਿਰਾਏ ਦੇ ਕਮਰੇ ਵਿੱਚ ਇਕੱਲੇ ਰਹਿੰਦੇ ਹਨ ਅਤੇ ਚਾਹ ਦੀ ਦੁਕਾਨ ਚਲਾਉਂਦੇ ਹਨ

ਦਿੱਲੀ ਦੇ ਕਲਿਆਣਪੁਰੀ ਵਿੱਚ ਚਾਹ ਦੀ ਦੁਕਾਨ ਚਲਾਉਣ ਵਾਲੀ ਪੱਪੀ ਦੇਵੀ ਨੂੰ ਜਿਵੇਂ ਹੀ ਐਲਪੀਜੀ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਲੰਬਾ ਸਾਹ ਲਿਆ।

ਕਿਰਾਏ ਦੇ ਕਮਰੇ ਵਿੱਚ ਇਕੱਲੀ ਰਹਿਣ ਵਾਲੀ ਪੱਪੀ ਕਹਿੰਦੇ ਹਨ, ''''ਮੈਂ ਖੁੱਲ੍ਹੀ ਗੈਸ ਖ਼ਰੀਦਦੀ ਹਾਂ, ਇੱਕ ਕਿੱਲੋ ਗੈਸ ਲਈ 100 ਰੁਪਏ ਦੇਣੇ ਪੈਂਦੇ ਹਨ, ਹੁਣ ਤਾਂ ਹੋਰ ਜ਼ਿਆਦਾ ਪੈਸੇ ਦੇਣੇ ਪੈਣਗੇ। ਪਰ ਚਾਹ ਦੀ ਕੀਮਤ ਨਹੀਂ ਵਧਾ ਸਕਦੀ।''''

ਪੱਪੀ ਦੇ ਨੇੜੇ ਹੀ ਰਹਿਣ ਵਾਲੀ ਸ਼ਾਂਤੀ ਦੇਵੀ ਦੇ ਬੇਟੇ 12 ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਕਰਦੇ ਹਨ।

ਸ਼ਾਂਤੀ ਦੇਵੀ ਕਹਿੰਦੇ ਹਨ, ''''ਘਰ ਦੀ ਕਮਾਈ ਵੱਧ ਨਹੀਂ ਰਹੀ ਪਰ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ। ਬਾਕੀ ਚੀਜ਼ਾਂ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ ਪਰ ਗੈਸ ਸਿਲੰਡਰ ਬਿਨਾਂ ਕੰਮ ਕਿਵੇਂ ਚੱਲੇਗਾ?''''

ਉਹ ਅੱਗੇ ਕਹਿੰਦੇ ਹਨ, ''''ਮਹਿੰਗਾਈ ਦਾ ਇਹ ਝਟਕਾ ਅਜਿਹਾ ਹੈ ਕਿ ਇਸ ਦੇ ਅੱਗੇ ਤਾਂ ਕਰੰਟ ਵੀ ਹਲਕਾ ਹੈ। ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਸਾਨੂੰ ਕਰੰਟ ਲਗਾ ਰਹੀ ਹੈ ਅਤੇ ਅਸੀਂ ਬਿਲਬਿਲਾ ਰਹੇ ਹਨ।''''

ਇਹ ਵੀ ਪੜ੍ਹੋ:

ਪੱਪੀ ਦੇਵੀ ਅਤੇ ਸ਼ਾਂਤੀ ਦੇਵੀ ਵਰਗੀਆਂ ਔਰਤਾਂ ਨੂੰ ਨਹੀਂ ਪਤਾ ਕਿ ਇਸ ਵੱਧਦੀ ਮਹਿੰਗਾਈ ਤੋਂ ਕਿਵੇਂ ਨਜਿੱਠਿਆ ਜਾਵੇਗਾ।

ਸ਼ਨੀਵਾਰ ਨੂੰ ਗੈਸ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਪੰਜਾਹ ਰੁਪਏ ਦਾ ਵਾਧਾ ਕੀਤਾ ਹੈ।

ਦਿੱਲੀ ਵਿੱਚ ਹੁਣ ਘਰੇਲੂ ਐਲਪੀਜੀ ਗੈਸ ਸਿਲੰਡਰ 999.50 ਰੁਪਏ ਦਾ ਹੈ।

ਘਰੇਲੂ ਐਲਪੀਜੀ ਸਿਲੰਡਰ

ਇਸ ਤੋਂ ਪਹਿਲਾਂ 1 ਮਈ ਨੂੰ ਗੈਸ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਉੱਤੇ 100 ਰੁਪਏ ਵਧਾਏ ਸਨ। 19 ਕਿੱਲੋ ਦਾ ਇਹ ਸਿਲੰਡਰ ਹੁਣ ਦਿੱਲੀ ਵਿੱਚ 2,355 ਰੁਪਏ ਦਾ ਹੈ।

ਐਲਪੀਜੀ ਗੈਸ
BBC
ਦਿੱਲੀ ਵਿੱਚ ਹੁਣ ਘਰੇਲੂ ਐਲਪੀਜੀ ਗੈਸ ਸਿਲੰਡਰ 999.50 ਰੁਪਏ ਦਾ ਹੈ

ਲੰਘੇ 45 ਦਿਨਾਂ ਵਿੱਚ ਹੀ 14 ਕਿੱਲੋ ਦੇ ਘਰੇਲੂ ਐਲਪੀਜੀ ਸਿਲੰਡਰ ਉੱਤੇ 100 ਰੁਪਏ ਵੱਧ ਚੁੱਕੇ ਹਨ।

ਜਨਵਰੀ 2021 ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 694 ਰੁਪਏ ਸੀ। ਫ਼ਰਵਰੀ 2021 ਵਿੱਚ ਕੀਮਤਾਂ ਵਧੀਆਂ ਅਤੇ ਕੀਮਤ 769 ਰੁਪਏ ਹੋ ਗਈ।

ਇਸ ਤੋਂ ਬਾਅਦ ਅਗਲੇ ਹੀ ਮਹੀਨੇ ਮਾਰਚ ਵਿੱਚ ਕੀਮਤਾਂ ਵਧੀਆਂ ਅਤੇ ਸਿਲੰਡਰ 819 ਰੁਪਏ ਦਾ ਹੋ ਗਿਆ। ਅਗਲੇ ਮਹੀਨੇ ਅਪ੍ਰੈਲ ਵਿੱਚ ਸਿਲੰਡਰ ਦੀਆਂ ਕੀਮਤਾਂ ਵਿੱਚ 10 ਰੁਪਏ ਘੱਟ ਹੋਏ ਅਤੇ ਕੀਮਤ 809 ਰੁਪਏ ਹੋ ਗਈ।

ਭਾਰਤ ਵਿੱਚ ਗੈਸ ਕੰਪਨੀਆਂ ਹਰ ਮਹੀਨੇ ਸਿਲੰਡਰ ਦੀ ਕੀਮਤ ਦੀ ਸਮੀਖਿਆ ਕਰਦੀ ਹੈ ਅਤੇ ਲੋੜ ਪੈਣ ਉੱਤੇ ਕੀਮਤਾਂ ਵਧਾਈਆਂ ਜਾਂਦੀਆਂ ਹਨ।

ਚੋਣਾਂ ਦੇ ਮਾਹੌਲ ''ਚ…

7 ਮਈ ਨੂੰ 50 ਰੁਪਏ ਦੇ ਵਾਧੇ ਤੋਂ ਪਹਿਲਾਂ ਦੋ ਮਾਰਚ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਾਈਆਂ ਗਈਆਂ ਸਨ। ਉਦੋਂ ਸਿਲੰਡਰ ਦੀ ਕੀਮਤ ਵੱਧ ਕੇ 949.50 ਰੁਪਏ (ਦਿੱਲੀ) ਹੋ ਗਈ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਚੋਣਾਂ ਦਾ ਮਾਹੌਲ ਸੀ ਅਤੇ ਪੰਜ ਸੂਬਿਆਂ ਵਿੱਚ ਚੋਣਾਂ ਸਨ।

ਐਲਪੀਜੀ ਗੈਸ ਸਿਲੰਡਰ
BBC

ਮਾਰਚ 2020 ਤੋਂ ਪਹਿਲਾਂ ਗੈਸ ਦੀਆਂ ਕੀਮਤਾਂ ਵਿੱਚ ਆਖ਼ਰੀ ਵਾਰ ਵਾਧਾ 6 ਅਕਤੂਬਰ 2021 ਨੂੰ ਹੋਇਆ ਸੀ ਜਦੋਂ ਸਿਲੰਡਰ ''ਤੇ 50 ਰੁਪਏ ਵਧਾਏ ਗਏ ਸਨ।

ਚੋਣਾਂ ਦੇ ਮਾਹੌਲ ਵਿੱਚ ਜ਼ਰੂਰ ਕੰਪਨੀਆਂ ਨੇ ਗੈਸ ਦੀ ਕੀਮਤ ਵਧਾਉਣ ਤੋਂ ਗੁਰੇਜ਼ ਕੀਤਾ ਸੀ।

ਹਾਲ ਹੀ ਦੇ ਦਿਨਾਂ ਵਿੱਚ ਸਿਰਫ਼ ਐਲਪੀਜੀ ਦੇ ਹੀ ਰੇਟ ਨਹੀਂ ਵਧੇ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈਟਰੋਲ ਵੀ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿੱਕ ਰਿਹਾ ਹੈ।

ਐਲਪੀਜੀ ਗੈਸ ਸਿਲੰਡਰ
BBC

ਦਿੱਲੀ ਵਿੱਚ ਇਸ ਸਮੇਂ ਪੈਟਰੋਲ ਦੀ ਕੀਮਤ 105 ਰੁਪਏ ਪ੍ਰਤੀ ਲੀਟਰ ਹੈ।

ਮਨਭਰੀ ਦੀ ਤਕਲੀਫ਼

ਬਾਲਣ ਅਤੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਖਾਣ-ਪੀਣ ਦੀਆਂ ਚੀਜ਼ਾਂ ਉੱਤੇ ਵੀ ਹੋ ਰਿਹਾ ਹੈ। ਆਟਾ, ਚੌਲ, ਦਾਲ ਤੋਂ ਲੈ ਕੇ ਰਸੋਈ ਵਿੱਚ ਵਰਤੀ ਜਾਣ ਵਾਲੀ ਲਗਭਗ ਹਰ ਚੀਜ਼ ਦੀ ਕੀਮਤ ਵੱਧ ਚੁੱਕੀ ਹੈ।

ਇਸ ਮਹਿੰਗਾਈ ਨੇ ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਆਰਥਿਕ ਵਿਵਸਥਾ ਦੇ ਆਖ਼ਰੀ ਪਾਇਦਾਨ ਉੱਤੇ ਹਨ।

ਮਨਭਰੀ ਦੇਵੀ
BBC
ਮਨਭਰੀ ਦੇਵੀ

50 ਸਾਲ ਦੀ ਮਨਭਰੀ ਕਲਿਆਣਪੁਰੀ ਵਿੱਚ ਚਿਕਨ ਦੀ ਦੁਕਾਨ ਚਲਾਉਂਦੇ ਹਨ।

ਮਨਭਰੀ ਕਹਿੰਦੇ ਹਨ, ''''ਸਿਲੰਡਰ ਇੰਨਾ ਮਹਿੰਗਾ ਹੋ ਗਿਆ ਹੈ ਕਿ ਇਸ ਨੂੰ ਖਰੀਦਣਾ ਸਾਡੇ ਬਜਟ ਤੋਂ ਬਾਹਰ ਹੋ ਰਿਹਾ ਹੈ। ਪਰ ਗੈਸ ਬਗੈਰ ਖਾਣਾ ਨਹੀਂ ਬਣ ਸਕਦਾ। ਖਾਣਾ ਨਹੀਂ ਬਣੇਗਾ ਤਾਂ ਬੱਚੇ ਭੁੱਖੇ ਸੋਣਗੇ, ਅਜਿਹੇ ਵਿੱਚ ਅਸੀਂ ਹੋਰ ਜ਼ਰੂਰੀ ਖ਼ਰਚ ਵਿੱਚ ਕਟੌਤੀ ਕਰਕੇ ਗੈਸ ਖਰੀਦਦੇ ਹਾਂ।''''

ਉਹ ਅੱਗੇ ਕਹਿੰਦੇ ਹਨ, ''''ਆਟਾ ਦਾਲ ਦੇ ਖ਼ਰਚ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਪਰ ਗੈਸ ਦੇ ਖ਼ਰਚ ਵਿੱਚ ਕਟੌਤੀ ਨਹੀਂ ਹੁੰਦੀ। ਬਿਨਾਂ ਗੈਸ ਦੇ ਘਰ ਚੱਲ ਹੀ ਨਹੀਂ ਸਕਦਾ। ਇਹ ਖ਼ਰਚ ਪੂਰਾ ਕਰਨ ਲਈ ਅਸੀਂ ਆਪਣੇ ਬੱਚਿਆਂ ਉੱਤੇ ਖ਼ਰਚ ਘੱਟ ਕਰ ਰਹੇ ਹਾਂ।''''

ਇੱਥੇ ਹੀ ਰਹਿਣ ਵਾਲੀ ਇੱਕ ਔਰਤ ਆਪਣਾ ਨਾਮ ਜ਼ਾਹਿਰ ਨਾ ਕਰਦੇ ਹੋਏ ਕਹਿੰਦੇ ਹਨ ਕਿ ਅੱਜ-ਕੱਲ੍ਹ ਉਹ ਸਿਰਫ਼ ਦਿਨ ਵਿੱਚ ਇੱਕ ਸਮੇਂ ਹੀ ਖਾਣਾ ਬਣਾਉਂਦੇ ਹਨ ਅਤੇ ਪਰਿਵਾਰ ਦੇ ਲੋਕਾਂ ਨੇ ਮਹਿੰਗਾਈ ਕਾਰਨ ਖਾਣਾ ਘੱਟ ਕਰ ਦਿੱਤਾ।

ਜ਼ਿੰਦਗੀ ਦਾ ਪੱਧਰ ਹੇਠਾਂ ਲੈ ਕੇ ਜਾਣ ਦੀ ਮਜਬੂਰੀ

ਉਹ ਅੱਗੇ ਕਹਿੰਦੇ ਹਨ, ''''ਇੱਕ ਸਮੇਂ ਖਾਣਾ ਬਣਾਉਂਦੇ ਹਾਂ ਅਤੇ ਉਸੇ ਨੂੰ ਦੋ ਵੇਲੇ ਖਾਂਦੇ ਹਾਂ। ਪਹਿਲੇ ਦਿਨ ਵਿੱਚ ਕਈ ਵਾਰ ਚਾਹ ਬਣਾਉਂਦੇ ਸੀ, ਹੁਣ ਜ਼ਿਆਦਾ ਤੋਂ ਜ਼ਿਆਦਾ ਦੋ ਵਾਰ ਬਣਾਉਂਦੇ ਹਾਂ। ਕਈ ਵਾਰ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਬਣਾਉਂਦੇ ਹਾਂ।''''

''''ਹਰ ਵਾਰ ਗੈਸ ਦਾ ਬਰਨਰ ਜਲਾਉਂਦੇ ਹੋਏ ਇਹ ਖ਼ਿਆਲ ਰਹਿੰਦਾ ਹੈ ਕਿ ਗੈਸ ਘੱਟੋ-ਘੱਟ ਖ਼ਰਚ ਹੋਵੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਤਰ੍ਹਾਂ ਸਿਲੰਡਰ ਦੋ ਮਹੀਨੇ ਤੱਕ ਚੱਲ ਜਾਵੇ। ਜੇ ਅਸੀਂ ਸਿਲੰਡਰ ਦੋ ਮਹੀਨੇ ਨਹੀਂ ਚਲਾਵਾਂਗੇ ਤਾਂ ਸਿਲੰਡਰ ਖ਼ਰੀਦ ਹੀ ਨਹੀਂ ਸਕਾਂਗੇ।''''

ਸ਼ਾਂਤੀ ਦੇਵੀ
BBC
ਸ਼ਾਂਤੀ ਦੇਵੀ

ਮਹਿੰਗਾਈ ਨੇ ਲੋਕਾਂ ਨੂੰ ਆਪਣੇ ਜ਼ਿੰਦਗੀ ਦਾ ਪੱਧਰ ਹੇਠਾਂ ਲੈ ਕੇ ਆਉਣ ਨੂੰ ਮਜਬੂਰ ਕਰ ਦਿੱਤਾ ਹੈ। ਕਦੇ ਗੁਰੂਗ੍ਰਾਮ ਵਿੱਚ ਫਲੈਟ ਵਿੱਚ ਰਹਿਣ ਵਾਲੇ ਵਿਜੇ (ਬਦਲਿਆ ਹੋਇਆ ਨਾਮ) ਹੁਣ ਕਲਿਆਣਪੁਰੀ ਵਿੱਚ ਸਸਤਾ ਕਮਰਾ ਲੈ ਕੇ ਰਹਿੰਦੇ ਹਨ।

ਵਿਜੇ ਕਹਿੰਦੇ ਹਨ, ''''ਮਹਿੰਗਾਈ ਸਿਰਫ਼ ਗੈਸ ਸਿਲੰਡਰ ਉੱਤੇ ਹੀ ਨਹੀਂ ਵਧੀ ਸਗੋਂ ਹਰ ਚੀਜ਼ ਉੱਤੇ ਵਧੀ ਹੈ। ਜਨਵਰੀ 2021 ਤੋਂ ਬਾਅਦ ਸਿਰਫ਼ ਗੈਸ ਸਿਲੰਡਰ ਦੀਆਂ ਕੀਮਤਾਂ ਲਗਭਗ 40 ਫੀਸਦ ਵੱਧ ਚੁੱਕੀਆਂ ਹਨ। ਪਰ ਕਿਸੇ ਦੀ ਵੀ ਤਨਖ਼ਾਹ ਇਸ ਅਨੁਪਾਤ ਵਿੱਚ ਨਹੀਂ ਵਧੀ ਸਗੋਂ ਘੱਟ ਹੀ ਹੋਈ ਹੈ। ਮੈਂ ਕੋਵਿਡ ਤੋਂ ਪਹਿਲਾਂ ਜਿਸ ਤਨਖ਼ਾਹ ਉੱਤੇ ਕੰਮ ਕਰਦਾ ਸੀ ਹੁਣ ਉਸ ਤੋਂ ਅੱਧੇ ਉੱਤੇ ਕੰਮ ਕਰ ਰਿਹਾ ਹਾਂ।''''

ਵਿਜੇ ਅੱਗੇ ਕਹਿੰਦੇ ਹਨ, ''''ਕੋਵਿਡ ਤੋਂ ਬਾਅਦ ਮੈਂ 25 ਫੀਸਦ ਤਨਖ਼ਾਹ ਉੱਤੇ ਨੌਕਰੀ ਸ਼ੁਰੂ ਕੀਤੀ ਹੈ। ਜ਼ਰੂਰਤ ਦੇ ਖ਼ਰਚੇ ਵੀ ਪੂਰੇ ਨਹੀਂ ਕਰ ਪਾ ਰਿਹਾ ਹਾਂ। ਪਹਿਲਾਂ, ਗੁਰੂਗ੍ਰਾਮ ਵਿੱਚ ਫਲੈਟ ਲੈ ਕੇ ਰਹਿੰਦਾ ਸੀ ਤੇ ਹੁਣ ਛੋਟਾ ਕਮਰਾ ਲੈ ਕੇ ਰਹਿ ਰਿਹਾ ਹਾਂ। ਪਹਿਲਾਂ ਬਚਤ ਨਹੀਂ ਹੁੰਦੀ ਸੀ ਪਰ ਲਾਈਫ਼ ਸਟਾਈਲ ਚੰਗਾ ਸੀ, ਹੁਣ ਤਾਂ ਇਸ ਹਾਲਤ ਵਿੱਚ ਵੀ ਕਈ ਵਾਰ ਉਧਾਰ ਲੈਣਾ ਪੈਂਦਾ ਹੈ।''''

ਮਹਿਬੂਬ ਅਲੀ ਇਸੇ ਇਲਾਕੇ ਵਿੱਚ ਸਬਜ਼ੀ ਵੇਚਦੇ ਹਨ।

ਮਹਿਬੂਬ
BBC

ਮਹਿਬੂਬ ਕਹਿੰਦੇ ਹਨ, ''''ਘਰੇਲੂ ਗੈਸ ਇੰਨੀ ਮਹਿੰਗੀ ਹੋ ਗਈ ਹੈ ਕਿ ਲੋਕਾਂ ਲਈ ਖਾਣਾ ਔਖਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕ ਸਬਜ਼ੀ ਨਹੀਂ ਖ਼ਰੀਦ ਪਾ ਰਹੇ। ਜੋ ਲੋਕ ਪਹਿਲਾਂ ਅੱਧਾ ਕਿੱਲੋ ਸਬਜ਼ੀ ਲੈਂਦੇ ਸਨ ਉਹ ਹੁਣ 250 ਗ੍ਰਾਮ ਹੀ ਖ਼ਰੀਦਦੇ ਹਨ। ਮਹਿੰਗਾਈ ਦਾ ਅਸਰ ਮੇਰੀ ਵਿਕਰੀ ਉੱਤੇ ਵੀ ਹੋਇਆ ਹੈ ਅਤੇ ਮੇਰੀ ਕਮਾਈ ਪਹਿਲਾਂ ਤੋਂ ਘੱਟ ਹੋ ਗਈ ਹੈ।''''

ਇੱਥੋਂ ਹੀ ਲੰਘ ਰਹੀ ਇੱਕ ਰਿਟਾਇਰਡ ਔਰਤ ਕਹਿੰਦੀ ਹੈ, ''''ਸਾਨੂੰ ਪੈਨਸ਼ਨ ਨਹੀਂ ਮਿਲਦੀ, ਕਮਾਈ ਦਾ ਕੋਈ ਦੂਜਾ ਜ਼ਰੀਆ ਨਹੀਂ ਹੈ। ਅਸੀਂ ਬੜੀ ਮੁਸ਼ਕਿਲ ਨਾਲ ਸਿਲੰਡਰ ਖ਼ਰੀਦ ਪਾ ਰਹੇ ਸੀ, ਹੁਣ ਸਰਕਾਰ ਨੇ ਹੋਰ ਕੀਮਤ ਵਧਾ ਦਿੱਤੀ ਹੈ। ਸਰਕਾਰ ਸਾਡੇ ਵਰਗੇ ਲੋਕਾਂ ਬਾਰੇ ਸੋਚ ਹੀ ਨਹੀਂ ਰਹੀ। ਇਸ ਮਹਿੰਗਾਈ ਵਿੱਚ ਤਾਂ ਅਸੀਂ ਇਹੀ ਸੋਚਦੇ ਹਾਂ ਕਿ ਰੱਬਾ ਸਾਨੂੰ ਚੁੱਕ ਲੈ ਤਾਂ ਚੰਗਾ ਹੋਵੇ।''''

''''ਜੇ ਸਰਕਾਰ ਸਾਡੇ ਹਾਲਾਤ ਨੂੰ ਸਮਝਦੀ ਤਾਂ ਗੈਸ ਦੀਆਂ ਕੀਮਤਾਂ ਘਟਾਉਂਦੀ ਨਾ ਕਿ ਵਧਾਉਂਦੀ। ਪਰ ਸਾਡੇ ਹਾਲਾਤ ਸਰਕਾਰ ਨੂੰ ਦਿਖ ਹੀ ਨਹੀਂ ਰਹੇ।''''

ਇਹ ਵੀ ਪੜ੍ਹੋ:

https://www.youtube.com/watch?v=Q7Nq6JGsbyI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c4ae7de7-0174-4d12-b613-84a3397bd773'',''assetType'': ''STY'',''pageCounter'': ''punjabi.india.story.61375665.page'',''title'': ''ਗੈਸ ਸਿਲੰਡਰ ਦੀਆਂ ਕੀਮਤਾਂ \''ਚ ਵਾਧਾ: \''ਮੈਂ ਗੈਸ ਬਚਾਉਣ ਲਈ ਇੱਕ ਵੇਲੇ ਖਾਣਾ ਬਣਾਉਂਦੀ ਹਾਂ, ਦੋ ਮਹੀਨੇ ਸਿਲੰਡਰ ਚਲਾਉਣਾ ਪੈਂਦਾ ਹੈ\'''',''author'': ''ਦਿਲਨਵਾਜ਼ ਪਾਸ਼ਾ'',''published'': ''2022-05-09T06:45:25Z'',''updated'': ''2022-05-09T06:45:25Z''});s_bbcws(''track'',''pageView'');

Related News