ਨਾਬਾਲਿਗ ਉਮਰ ''''ਚ ਵਿਆਹ ਦੇ ਮਾਮਲੇ ਦੇਸ਼ ''''ਚ ਘਟੇ ਪਰ ਪੰਜਾਬ ''''ਚ ਵਧੇ - ਪ੍ਰੈੱਸ ਰਿਵੀਊ
Saturday, May 07, 2022 - 08:38 AM (IST)


ਦੇਸ਼ ''ਚ ਨਾਬਾਲਿਗ ਵਿਆਹ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਪੰਜਾਬ ''ਚ ਅਜਿਹੇ ਮਾਮਲਿਆਂ ਦੀ ਗਿਣਤੀ ਵਧੀ ਹੈ ਅਤੇ ਇਸਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਘਟੀ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਸਾਲ 2019 ਤੋਂ 2021 ਵਿਚਕਾਰ ਕੀਤੇ ਗਏ 5ਵੇਂ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਨੈਸ਼ਨਲ ਫੈਮਲੀ ਹੈਲਥ ਸਰਵੇ) ਵਿੱਚ ਪਾਇਆ ਗਿਆ ਹੈ ਕਿ ਪੰਜਾਬ ਸਣੇ ਪੱਛਮੀ ਬੰਗਾਲ, ਮਨੀਪੁਰ, ਤ੍ਰਿਪੁਰਾ ਅਤੇ ਅਸਮ ਵਿੱਚ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਜਿੱਥੇ ਛੋਟੀ ਉਮਰ ''ਚ ਵਿਆਹ ਕੀਤੇ ਗਏ ਹਨ।
ਲੰਘੇ ਵੀਰਵਾਰ ਨੂੰ, ਗੁਜਰਾਤ ਦੇ ਵਡੋਦਰਾ ਵਿਖੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਤਾਜ਼ਾ ਡੇਟਾ ਜਾਰੀ ਕੀਤਾ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ ਤ੍ਰਿਪੁਰਾ ਵਿੱਚ 18 ਸਾਲ ਤੋਂ ਪਹਿਲਾਂ ਹੋਣ ਵਾਲੇ ਕੁੜੀਆਂ ਦੇ ਵਿਆਹਾਂ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਇਹ ਮਾਮਲੇ 40.1 ਫੀਸਦੀ ਤੱਕ ਪਹੁੰਚ ਗਏ ਹਨ। ਇਸੇ ਤਰ੍ਹਾਂ ਮੁੰਡਿਆਂ ਵਿੱਚ ਵੀ ਉਮਰ ਤੋਂ ਪਹਿਲਾਂ ਵਿਆਹ ਦੇ ਮਾਮਲੇ 20.4% ਹੋ ਗਏ ਹਨ।
ਇਸਦੇ ਨਾਲ ਹੀ ਡੇਟਾ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨਾਬਾਲਿਗ ਕੁੜੀਆਂ ਦੇ ਗਰਭਵਤੀ ਹੋਣ ਦੇ ਮਾਮਲਿਆਂ ''ਚ ਗਿਰਾਵਟ ਆਈ ਹੈ ਅਤੇ ਐੱਨਐੱਫਐੱਚਐੱਸ 4 ਦੇ ਮੁਕਾਬਲੇ ਇਹ ਮਾਮਲੇ 7.9 ਫੀਸਦੀ ਤੋਂ ਘਟ ਕੇ 6.8 ਫੀਸਦੀ ਹੋ ਗਏ ਹਨ।
ਸਰਵੇਖਣ ਵਿੱਚ ਪਾਇਆ ਗਿਆ ਕਿ 66.3 ਫੀਸਦੀ ਕੰਮਕਾਜੀ ਔਰਤਾਂ, 53.4 ਫੀਸਦੀ ਗੈਰ-ਕੰਮਕਾਜੀ ਔਰਤਾਂ ਦੇ ਮੁਕਾਬਲੇ ਆਧੁਨਿਕ ਗਰਭਨਿਰੋਧਕ ਦਾ ਇਸਤੇਮਾਲ ਵਧੇਰੇ ਕਰਦੀਆਂ ਹਨ।
ਘਰੇਲੂ ਹਿੰਸਾ ਬਾਰੇ ਡੇਟਾ ਵਿੱਚ ਪਾਇਆ ਗਿਆ ਹੈ ਕਿ ਜਿੱਥੇ 2015-16 ਵਿੱਚ ਅਜਿਹੇ ਮਾਮਲੇ 31.2 ਫੀਸਦੀ ਸਨ, 2019-21 ਵਿਚਕਾਰ ਇਨ੍ਹਾਂ ਵਿੱਚ ਕਮੀ ਆਈ ਹੈ ਅਤੇ ਇਹ 29.3 ਫੀਸਦੀ ਰਹਿ ਗਏ ਹਨ।
ਇਹ ਵੀ ਪੜ੍ਹੋ:
- ਵਿਸ਼ਵ ਸਿਹਤ ਸੰਗਠਨ ਨੇ ਕਿਹਾ ਭਾਰਤ ''ਚ ਕੋਰੋਨਾਵਾਇਰਸ ਨਾਲ 47 ਲੱਖ ਮੌਤਾਂ, ਭਾਰਤ ਨੇ ਇਹ ਸਵਾਲ ਚੁੱਕਿਆ
- ਅਮਰੀਕਾ ''ਚ ਗਰਭਪਾਤ ਦਾ ਮੁੱਦਾ ਭਖਿਆ, 50 ਸਾਲ ਪੁਰਾਣੇ ਫੈਸਲੇ ਨੂੰ ਹੁਣ ਕੀ ਹੈ ਖਤਰਾ
- ‘ਮੌਤ ਤੋਂ ਪਹਿਲਾਂ ਇਹੀ ਸੁਣਨਾ ਚਾਹੁੰਦੇ ਹਾਂ ਕਿ ਭਾਰਤ ''ਚ ਹੀ ਪੈਦਾ ਹੋਏ ਤੇ ਇੱਥੇ ਹੀ ਮਰੇ, ਨਾ ਕਿ ਮਿੰਨੀ ਪਾਕਿਸਤਾਨ ਵਿੱਚ’
ਪਾਕਿਸਤਾਨ: ਭੈਣ ਦੁਆਰਾ ਡਾਂਸ ਅਤੇ ਮਾਡਲਿੰਗ ਕਰਨ ''ਤੇ ਭਰਾ ਨੇ ਕੀਤਾ ਕਤਲ
ਪਕਿਸਤਾਨ ਦੇ ਪੰਜਾਬ ਸੂਬੇ ''ਚ ਇੱਕ ਭਰਾ ਨੇ ਆਪਣੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਕਿਉਂਕਿ ਉਸਨੇ ਡਾਂਸ ਅਤੇ ਮਾਡਲਿੰਗ ਨੂੰ ਆਪਣੇ ਕਰੀਅਰ ਵਜੋਂ ਚੁਣਿਆ ਸੀ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਪੁਲਿਸ ਨੇ ਦੱਸਿਆ ਕਿ 21 ਸਾਲਾ ਸਿਦਰਾ ਆਪਣੇ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਜਾ ਕੇ ਕੱਪੜਿਆਂ ਦੇ ਇੱਕ ਸਥਾਨਕ ਬ੍ਰੈਂਡ ਲਈ ਮਾਡਲਿੰਗ ਕਰ ਰਹੇ ਸਨ ਅਤੇ ਇਸਦੇ ਨਾਲ ਹੀ ਫੈਸਲਾਬਾਅਦ ਦੇ ਥਿਏਟਰ ਵਿੱਚ ਡਾਂਸ ਵੀ ਕਰ ਰਹੇ ਸਨ।
ਜਾਣਕਾਰੀ ਮੁਤਾਬਕ, ਸਿਦਰਾ ਦੇ ਘਰਦਿਆਂ ਨੇ ਇਸ ਕੰਮ ਨੂੰ ''''ਪਰਿਵਾਰ ਦੀ ਪਰੰਪਰਾ ਦੇ ਖ਼ਿਲਾਫ਼'''' ਕਹਿੰਦੇ ਹੋਏ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਇਨਕਾਰ ਕੀਤਾ ਸੀ ਪਰ ਸਿਦਰਾ ਨਹੀਂ ਮੰਨੇ।

ਪੁਲਿਸ ਦਾ ਕਹਿਣਾ ਹੈ ਕਿ ਸਿਦਰਾ ਈਦ ਦੇ ਮੌਕੇ ਆਪਣੇ ਪਰਿਵਾਰ ਨੂੰ ਮਿਲਣ ਆਏ ਸਨ ਜਿੱਥੇ ਵੀਰਵਾਰ ਨੂੰ ਕਰੀਅਰ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਦੇ ਮਾਪਿਆਂ ਅਤੇ ਭਰਾ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਇਸ ਦੌਰਾਨ ਉਨ੍ਹਾਂ ਨਾਲ ਕੁੱਟਮਾਰ ਵੀ ਹੋਈ।
ਉਸੇ ਦਿਨ ਬਾਅਦ ਵਿੱਚ ਉਨ੍ਹਾਂ ਦੇ ਭਰਾ ਹਮਜ਼ਾ ਨੇ ਸਿਦਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਦੁਆਰਾ ਕੁੜੀ ਦੇ ਭਰਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸੇ ਸਾਲ ਫਰਵਰੀ ਵਿੱਚ ਵੀ ਇੱਕ 19 ਸਾਲਾ ਡਾਂਸਰ ਨੂੰ ਉਸਦੇ ਪਹਿਲੇ ਪਤੀ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ।
ਸ਼੍ਰੀਲੰਕਾ: ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਕਾਰ ਦੇਸ਼ ''ਚ ਇੱਕ ਵਾਰ ਫਿਰ ਐਮਰਜੈਂਸੀ ਦਾ ਐਲਾਨ
ਸ਼੍ਰੀਲੰਕਾ ਇਸ ਵੇਲੇ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੇਸ਼ ਵਿੱਚ ਇਸ ਨੂੰ ਲੈ ਕੇ ਜਨਤਾ ਦੁਆਰਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਵਿਚਕਾਰ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਦੇਸ਼ ''ਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ।
ਸ਼ੁੱਕਰਵਾਰ ਨੂੰ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ਾ ਨੇ ਐਮਰਜੈਂਸੀ ਐਲਾਨ ਕਰਦੇ ਹੋਏ ਸੈਨਾ ਨੂੰ ਦੂਜੀ ਵਾਰ ਇਹ ਅਧਿਕਾਰ ਦਿੱਤਾ ਹੈ ਕਿ ਉਹ ਪ੍ਰਦਰਸ਼ਨਾਂ ਨੂੰ ਖਤਮ ਕਰਵਾਏ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਰਾਸ਼ਟਰਪਤੀ ਦੇ ਬੁਲਾਰੇ ਨੇ ਦੱਸਿਆ ਕਿ ਵਪਾਰ ਯੂਨੀਅਨਾਂ ਦੁਆਰਾ ਸ਼ੁਕਰਵਾਰ ਨੂੰ ਦੇਸ਼ਵਿਆਪੀ ਹੜਤਾਲ ਦਾ ਸੱਦਾ ਦੇਣ ਅਤੇ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ ਕਰਨ ਤੋਂ ਬਾਅਦ, ਰਾਸ਼ਟਰਪਤੀ ਨੇ ''''ਪਬਲਿਕ ਆਰਡਰ ਬਣਾਈ ਰੱਖਣ ਲਈ'''' ਇਹ ਸਖਤ ਕਾਨੂੰਨ ਲਾਗੂ ਕੀਤੇ ਹਨ।
ਸ਼ੁੱਕਰਵਾਰ ਨੂੰ ਹਜ਼ਾਰਾਂ ਵਿਦਿਆਰਥੀਆਂ ਨੇ ਦੇਸ਼ ਦੀ ਸੰਸਦ ਵੱਲ ਜਾਂਦੀ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਅਤੇ ਉਨ੍ਹਾਂ ਦਾ ਪ੍ਰਦਰਸ਼ਨ 24 ਘੰਟਿਆਂ ਤੱਕ ਜਾਰੀ ਰਿਹਾ ਜਿਨ੍ਹਾਂ ਨੂੰ ਹਟਾਉਣ ਲਈ ਪੁਲਿਸ ਨੇ ਅੱਥਰੂ ਗੈਸ ਗੋਲੇ ਅਤੇ ਪਾਣੀ ਦੀਆਂ ਬੌਛਾਰਾਂ ਮਾਰੀਆਂ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=HhQMDMO8whA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6ee87eb9-b93d-4174-aedb-df7a1ca3d275'',''assetType'': ''STY'',''pageCounter'': ''punjabi.india.story.61360394.page'',''title'': ''ਨਾਬਾਲਿਗ ਉਮਰ \''ਚ ਵਿਆਹ ਦੇ ਮਾਮਲੇ ਦੇਸ਼ \''ਚ ਘਟੇ ਪਰ ਪੰਜਾਬ \''ਚ ਵਧੇ - ਪ੍ਰੈੱਸ ਰਿਵੀਊ'',''published'': ''2022-05-07T02:56:26Z'',''updated'': ''2022-05-07T02:56:26Z''});s_bbcws(''track'',''pageView'');