ਤਜਿੰਦਿਰ ਬੱਗਾ ਮਾਮਲਾ: ਹਾਈ ਕੋਰਟ ਦੀ ਸੁਣਵਾਈ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਕੀਲਾਂ ਨੇ ਕੀ ਦਾਅਵੇ ਕੀਤੇ

Friday, May 06, 2022 - 07:53 PM (IST)

ਤਜਿੰਦਿਰ ਬੱਗਾ ਮਾਮਲਾ: ਹਾਈ ਕੋਰਟ ਦੀ ਸੁਣਵਾਈ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਕੀਲਾਂ ਨੇ ਕੀ ਦਾਅਵੇ ਕੀਤੇ

ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਦਿੱਲੀ ਵਿੱਚ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਜਦੋਂ ਪੰਜਾਬ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਪੰਜਾਬ ਲਿਆ ਰਹੀ ਸੀ ਤਾਂ ਰਸਤੇ ਵਿੱਚ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ।

ਉਸ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਕੁਰੂਕਸ਼ੇਤਰ ਦੇ ਪਿਪਲੀ ਵਿੱਚ ਪਹੁੰਚੀ, ਜਿੱਥੇ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੀ ਪਾਰਟੀ ਨੂੰ ਰੋਕਿਆ ਹੋਇਆ ਸੀ। ਉੱਥੋਂ ਦਿੱਲੀ ਪੁਲਿਸ ਤਜਿੰਦਰ ਬੱਗਾ ਨੂੰ ਆਪਣੇ ਨਾਲ ਵਾਪਸ ਲੈ ਗਈ।

ਤਜਿੰਦਰ ਪਾਲ ਸਿੰਘ ਬੱਗਾ ਦੇ ਪਿਤਾ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਦੌਰਾਨ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ। ਪੰਜਾਬ ਪੁਲਿਸ ਦੇ ਵਕੀਲ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰੀ ਦੌਰਾਨ ਸਾਰੀ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਹੈ।

ਪੰਜਾਬ ਪੁਲਿਸ ਇਸ ਮਾਮਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਲੈ ਕੇ ਗਈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਾਮਲੇ ਦੀ ਅਗਲੀ ਸੁਣਵਾਈ ਹੁਣ ਮੰਗਲਵਾਰ ਨੂੰ ਹੋਣੀ ਹੈ। ਬਹਿਸ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ਪੁਲਿਸ ਦੇ ਵਕੀਲਾਂ ਨੇ ਪੱਤਰਕਾਰਾਂ ਨੂੰ ਆਪੋ-ਆਪਣੇ ਪੱਖ ਰੱਖੇ।

ਇਹ ਵੀ ਪੜ੍ਹੋ:

ਪੰਜਾਬ ਪੁਲਿਸ ਨੇ ਕਿਸੇ ਨਾਲ ਧੱਕਾ ਨਹੀਂ ਕੀਤਾ’

ਪੰਜਾਬ ਦੇ ਏਜੀ ਅਨਮੋਲ ਰਤਨ ਸਿੰਘ ਸਿੱਧੂ ਨੇ ਹਾਈ ਕੋਰਟ ਵਿੱਚੋਂ ਬਾਹਰ ਆਕੇ ਪੱਤਰਕਾਰਾਂ ਨੂੰ ਦੱਸਿਆ, ''''ਮੁਲਜ਼ਮ ਦੇ ਖ਼ਿਲਾਫ਼ ਬਕਾਇਦਾ ਰਿਪੋਰਟ ਦਰਜ ਹੋਈ ਹੈ। ਉਸ ਨੂੰ ਰੱਦ ਕਰਵਾਉਣ ਲਈ ਮੁਲਜ਼ਮ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਪਰ ਪਟੀਸ਼ਨ ਉੱਪਰ ਕੋਈ ਸਟੇਅ ਨਹੀਂ ਹੋਇਆ ਹੈ। ਇਸ ਨੇ ਅਗਾਊਂ ਜ਼ਮਾਨਤ ਦੀ ਵੀ ਅਰਜ਼ੀ ਨਹੀਂ ਦਿੱਤੀ ਹੋਈ ਹੈ।''''

''''ਮੁਲਜ਼ਮ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬਕਾਇਦਾ ਪੰਜ ਵਾਰ ਨੋਟਿਸ ਭੇਜੇ ਗਏ ਸਨ। ਉਨ੍ਹਾਂ ਨੇ ਦੇਸ਼ ਦੇ ਕਾਨੂੰਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਜਿਸ ਕਾਰਨ ਅਖੀਰ ਵਿੱਚ ਸਾਨੂੰ ਪ੍ਰਕਿਰਿਆ ਦੀ ਪਾਲਣਾ ਕਰਨੀ ਪਈ ਅਤੇ ਆਪਣੀ ਟੀਮ ਭੇਜੀ।''''

''''ਟੀਮ ਉਸ ਦੇ ਘਰ ਗਈ ਅਤੇ ਟੀਮ ਜਨਕਪੁਰੀ ਪੁਲਿਸ ਸੇਟਸ਼ਨ ਵੀ ਗਈ। ਡੀਐਸਪੀ ਕੁਲਜਿੰਦਰ ਸਿੰਘ ਅਜੇ ਵੀ ਉੱਥੇ ਆਪਣੀ ਟੀਮ ਨਾਲ ਬੈਠੇ ਹੋਏ ਹਨ। ਸਾਡੇ ਵਕੀਲ ਵੀ ਸੂਚਨਾ ਦੇਣ ਲਈ ਸਵੇਰ ਤੋਂ ਥਾਣੇ ਵਿੱਚ ਬੈਠੇ ਹੋਏ ਹਨ।''''

''''ਉਨ੍ਹਾਂ ਨੇ ਸੂਚਨਾ ਰਿਕਾਰਡ ਨਹੀਂ ਕੀਤੀ ਜੋ ਕਿ ਦਿੱਲੀ ਪੁਲਿਸ ਦਾ ਧੱਕਾ ਹੈ।''''

''''ਦੂਜੀ ਟੀਮ ਨੇ ਬੜੇ ਚੰਗੇ ਢੰਗ ਨਾਲ ਗ੍ਰਿਫ਼ਤਾਰੀ ਕੀਤੀ ਹੈ। ਸਾਡੇ ਕੋਲ ਹਰੇਕ ਚੀਜ਼ ਦੀ ਵੀਡੀਓ ਰਿਕਾਰਡਿੰਗ ਹੈ। ਪੁਲਸ ਸਟੇਸ਼ਨ ਅਤੇ ਤਜੇਂਦਰ ਪਾਲ ਬੱਗਾ ਦੇ ਘਰ ਦਾ ਵੀ ਵੀਡੀਓ ਰਿਕਾਰਡ ਹੈ।''''

''''ਸਾਡੇ ਕਿਸੇ ਵਰਦੀਧਾਰੀ ਨੇ ਧੱਕਾ ਨਹੀਂ ਕੀਤਾ ਜਿਵੇਂ ਕਿ ਉਨ੍ਹਾਂ ਦੇ ਪਿਤਾ ਕਹਿ ਰਹੇ ਹਨ ਕਿ ਮੇਰੇ ਤੇ ਕੋਈ ਜ਼ਿਆਦਤੀ ਹੋਈ ਹੈ।''''

ਵੀਡੀਓ: ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਬਾਰੇ ਕੌਣ ਕੀ ਕਹਿ ਰਿਹਾ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰੀ ਦੀ ਜਾਣਕਾਰੀ ਨਹੀਂ ਦਿੱਤੀ - ਦਿੱਲੀ ਪੁਲਿਸ

ਭਾਰਤ ਸਰਕਾਰ ਦੇ ਅਡੀਸ਼ਨਲ ਸੌਲੀਸਿਟਰ ਜਨਰਲ ਸੱਤਿਆਪਾਲ ਜੈਨ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਿੱਲੀ ਪੁਲਿਸ ਦਾ ਪੱਖ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ, ''''ਅੱਜ ਸੇਵੇਰ ਸਾਢੇ ਅੱਠ ਵਜੇ ਜਨਕਪੁਰੀ ਪੁਲਿਸ ਸਟੇਸ਼ਨ ਵਿੱਚ ਐਫ਼ਆਈਆਰ ਤਜਿੰਦਰਪਾਲ ਸਿੰਘ ਬੱਗਾ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਹੈ।''''

''''ਰਿਪੋਰਟ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਤਜਿੰਦਰ ਪਾਲ ਸਿੰਘ ਬੱਗਾ ਨੂੰ ਧੱਕੇ ਨਾਲ ਆਪਣੇ ਨਾਲ ਲੈ ਗਈ।''''

''''ਸ਼ਿਕਾਇਤ ''ਤੇ ਦਿੱਲੀ ਪੁਲਿਸ ਨੇ ਅਗਵਾ ਹੋਣ ਦੀ ਰਿਪੋਰਟ ਦਰਜ ਕੀਤੀ ਅਤੇ ਦਵਾਰਕਾ ਜ਼ਿਲ੍ਹਾ ਅਦਾਲਤ ਤੋਂ ਤਲਾਸ਼ੀ ਵਰੰਟ ਹਾਸਲ ਕੀਤੇ ਕਿ ਤਜਿੰਦਰ ਪਾਲ ਸਿੰਘ ਬੱਗਾ ਨੂੰ ਅਗਵਾ ਕੀਤਾ ਗਿਆ ਹੈ ਅਤੇ ਉਹ ਜਿੱਥੇ ਵੀ ਹੈ, ਉਨ੍ਹਾਂ ਨੂੰ ਬਰਾਮਦ ਕੀਤਾ ਜਾਵੇ।''''

''''ਇਹ ਵਰੰਟ ਹਰਿਆਣਾ ਪੁਲਿਸ ਨੂੰ ਵੀ ਭੇਜੇ ਗਏ। ਹਰਿਆਣਾ ਪੁਲਿਸ ਨੇ ਉਨ੍ਹਾਂ ਵਰੰਟਾਂ ਉੱਪਰ ਕਾਰਵਾਈ ਕੀਤੀ। ਉਸਤੋਂ ਬਾਅਦ ਦਿੱਲੀ ਪੁਲਿਸ ਉਨ੍ਹਾਂ ਨੂੰ ਬਰਾਮਦ ਕਰਕੇ ਲੈ ਗਈ ਹੈ।''''

ਉਨ੍ਹਾਂ ਨੇ ਕਿਹਾ, ''''ਦਿੱਲੀ ਦੇ ਜਨਕਪੁਰੀ ਥਾਣੇ ਵਿੱਚ ਜੋ ਪੰਜਾਬ ਪੁਲਿਸ ਦੇ ਅਫ਼ਸਰ ਬੈਠੇ ਹਨ ਉਹ ਆਪਣੀ ਮਰਜ਼ੀ ਨਾਲ ਬੈਠੇ ਹਨ ਅਤੇ ਹਿਰਾਸਤ ਵਿੱਚ ਨਹੀਂ ਹਨ।''''

ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਗ੍ਰਿਫ਼ਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਵੀਡੀਓ: ਗ੍ਰਿਫ਼ਤਾਰੀ ਤੋਂ ਬਾਅਦ ਬੱਗਾ ਦੇ ਪਿਤਾ ਨੇ ਮੀਡੀਆ ਨੂੰ ਕੀ ਦੱਸਿਆ

ਹਰਿਆਣਾ ਦਾ ਪੱਖ

ਹਰਿਆਣਾ ਪੁਲਿਸ ਵੱਲੋਂ ਹਾਈ ਕੋਰਟ ਵਿੱਚ ਪੇਸ਼ ਹੋਏ ਸੀਨੀਅਰ ਵਕੀਲ ਚੇਤਨ ਮਿੱਤਲ ਨੇ ਕਿਹਾ ਕਿ ਬੱਗਾ ਨੂੰ ਇਸ ਤਰ੍ਹਾਂ ਲਿਜਾਇਆ ਗਿਆ ਜਿਵੇਂ ਕਿਸੇ ਦਹਿਸ਼ਤਗਰਦ ਨੂੰ ਲਿਜਾਇਆ ਜਾਂਦਾ ਹੈ।

“ਜਦੋਂ ਬੱਗਾ ਦੇ ਪਿਤਾ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਗਾ ਨੂੰ ਲੈ ਗਏ। ਇਸ ਬਾਰੇ ਤਜਿੰਦਰ ਪਾਲ ਸਿੰਘ ਬੱਗਾ ਦੇ ਪਿਤਾ ਨੇ ਥਾਣੇ ਵਿੱਚ ਰਿਪੋਰਟ ਲਿਖਵਾਈ ਹੈ।”

ਉਨ੍ਹਾਂ ਨੇ ਕਿਹਾ, ''''ਪੰਜਾਬ ਪੁਲਿਸ ਜੋ ਸਭ ਕੁਝ ਪ੍ਰਕਿਰਿਆ ਮੁਤਾਬਕ ਕਰਨ ਦਾ ਦਾਅਵਾ ਕਰ ਰਹੀ ਹੈ। ਇੱਕ ਐਂਟਰੀ ਉਹ ਥਾਣੇ ਵਿੱਚ ਦਿਖਾ ਦੇਣ।''''

ਉਨ੍ਹਾਂ ਨੇ ਕਿਹਾ, ''''ਪੰਜਾਬ ਪੁਲਿਸ ਦੇ ਬੰਦੇ ਜਾਣਬੁੱਝ ਕੇ ਥਾਣੇ ਵਿੱਚ ਬੈਠੇ ਹਨ ਅਤੇ ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਜੈਨ ਨੇ ਦੱਸਿਆ ਹੈ ਕਿ ਕਿਸੇ ਵੀ ਬੰਦੇ ਨੂੰ ਰੋਕਿਆ ਨਹੀਂ ਗਿਆ ਹੈ।''''

ਉਨ੍ਹਾਂ ਨੇ ਕਿਹਾ, ''''ਅਸੀਂ ਅਦਾਲਤ ਵਿੱਚ ਦੱਸਾਂਗੇ ਕਿ ਇਹ ਗੈਰ-ਕਾਨੂੰਨੀ ਹਿਰਾਸਤ ਸੀ। ਕੀ ਕੋਈ ਦਹਿਸ਼ਤਗਰਦੀ ਦੀਆਂ ਘਟਨਾਵਾਂ ਨਹੀਂ ਹੋ ਰਹੀਆਂ ਹਨ। ਪੰਜਾਬ ਪੁਲਿਸ ਕੋਲ ਇਹੀ ਕੰਮ ਰਹਿ ਗਿਆ ਹੈ।''''

ਉਨ੍ਹਾਂ ਨੇ ਕਿਹਾ,''''ਪੰਜਾਬ ਪੁਲਿਸ ਨੇ 10-11 ਵਜੇ ਹੈਬੀਅਸ ਕੌਰਪਸ ਪਟੀਸ਼ਨ ਕਿਉਂ ਨਹੀਂ ਪਾ ਦਿੱਤੀ, ਇਹ ਦੋ ਵਜੇ ਸਿਰਫ਼ ਡਰਾਮਾ ਖੜ੍ਹਾ ਕਰਨ ਲਈ ਪਾਈ ਗਈ ਹੈ।''''

ਇਹ ਵੀ ਪੜ੍ਹੋ:

https://www.youtube.com/watch?v=61I3rDR9eqg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''042ad277-a414-44f9-b35f-7b58ad2f8f8a'',''assetType'': ''STY'',''pageCounter'': ''punjabi.india.story.61350840.page'',''title'': ''ਤਜਿੰਦਿਰ ਬੱਗਾ ਮਾਮਲਾ: ਹਾਈ ਕੋਰਟ ਦੀ ਸੁਣਵਾਈ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਕੀਲਾਂ ਨੇ ਕੀ ਦਾਅਵੇ ਕੀਤੇ'',''published'': ''2022-05-06T14:16:22Z'',''updated'': ''2022-05-06T14:16:22Z''});s_bbcws(''track'',''pageView'');

Related News