ਇੱਕੋ ਨਾਲ ਪੈਦਾ ਹੋਏ 9 ਬੱਚੇ ਇੱਕ ਸਾਲ ਬਾਅਦ ਕਿਸ ਹਾਲਤ ''''ਚ ਹਨ

Friday, May 06, 2022 - 07:38 AM (IST)

ਇੱਕੋ ਨਾਲ ਪੈਦਾ ਹੋਏ 9 ਬੱਚੇ ਇੱਕ ਸਾਲ ਬਾਅਦ ਕਿਸ ਹਾਲਤ ''''ਚ ਹਨ

ਲੰਘੇ ਸਾਲ 4 ਮਈ ਨੂੰ ਮਾਲੀ ਦੀ ਇੱਕ ਮਹਿਲਾ ਹਲੀਮਾ ਸਿਸੇ ਨੇ ਇੱਕੋ ਨਾਲ ਨੌਂ ਬੱਚਿਆਂ ਨੂੰ ਜਨਮ ਦਿੱਤਾ ਸੀ। ਇਨ੍ਹਾਂ ਬੱਚਿਆਂ ਦਾ ਜਨਮ ਮੋਰੋਕੋ ਦੇ ਇੱਕ ਹਸਪਤਾਲ ''ਚ ਹੋਇਆ ਸੀ।

ਮਾਲੀ ਦੀ ਸਰਕਾਰ ਨੇ ਉਸ ਵੇਲੇ ਉਨ੍ਹਾਂ ਨੂੰ ਮੋਰੋਕੋ ਭੇਜਣ ਦਾ ਇੰਤਜ਼ਾਮ ਕੀਤਾ ਸੀ ਤਾਂ ਜੋ ਉਨ੍ਹਾਂ ਦੀ ਚੰਗੇ ਤਰੀਕੇ ਨਾਲ ਦੇਖਭਾਲ ਕੀਤੀ ਜਾ ਸਕੇ।

26 ਸਾਲਾ ਹਲੀਮਾ ਨੇ ਲੰਘੀ 4 ਮਈ ਨੂੰ ਆਪਣੇ ਬੱਚਿਆਂ ਦਾ ਪਹਿਲਾ ਜਨਮਦਿਨ ਮਨਾਇਆ ਹੈ। ਹਲੀਮਾ ਸਿਸੇ ਦੇ ਪਤੀ ਅਬਦੁਲ ਕਾਦਿਰ ਅਰਬੀ ਨੇ ਬੀਬੀਸੀ ਨੂੰ ਦੱਸਿਆ ਕਿ ''''ਬੱਚਿਆਂ ਦੀ ਸਿਹਤ ਚੰਗੀ ਹੈ।''''

ਮਾਲੀ ਦੀ ਸੇਨਾ ਵਿੱਚ ਕੰਮ ਕਰਨ ਵਾਲੇ ਅਰਬੀ ਦੱਸਦੇ ਹਨ ਕਿ ''''ਬੱਚੇ ਹੁਣ ਗੋਡਿਆਂ ਭਾਰ ਰੁੜ੍ਹਨ ਲੱਗੇ ਹਨ। ਕੁਝ ਬੱਚੇ ਬੈਠਣ ਲੱਗੇ ਹਨ ਅਤੇ ਜੇ ਕਿਸੇ ਚੀਜ਼ ਦਾ ਸਹਾਰਾ ਮਿਲ ਜਾਵੇ ਤਾਂ ਕੁਝ ਤੁਰ ਵੀ ਲੈਂਦੇ ਹਨ।''''

ਇਹ ਸਾਰੇ ਬੱਚੇ ਮੋਰੋਕੋ ਦੇ ਉਸੇ ਕਲੀਨਿਕ ਦੀ ਦੇਖਭਾਲ ''ਚ ਹਨ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਬੱਚਿਆਂ ਦੀ ਮਾਂ ਹਲੀਮਾ ਸਿਸੇ ਦੀ ਸਿਹਤ ਵੀ ਠੀਕ ਹੈ।

''ਇਹ ਸੌਖਾ ਨਹੀਂ ਹੈ ਪਰ ਇਹ ਬਹੁਤ ਚੰਗਾ ਹੈ''

ਬੱਚਿਆਂ ਦੇ ਪਿਤਾ ਨੇ ਬੀਬੀਸੀ ਨੂੰ ਦੱਸਿਆ, ''''ਇਹ ਸੌਖਾ ਨਹੀਂ ਹੈ ਪਰ ਇਹ ਬਹੁਤ ਚੰਗਾ ਹੈ, ਫਿਰ ਭਾਵੇਂ ਇਹ ਕਦੇ-ਕਦੇ ਥਕਾ ਦੇਣ ਵਾਲਾ ਹੀ ਕਿਉਂ ਨਾ ਹੋਵੇ। ਜਦੋਂ ਤੁਸੀਂ ਬੱਚਿਆਂ ਨੂੰ ਕਤਾਰ ਨਾਲ ਦੇਖਦੇ ਹੋ ਅਤੇ ਉਨ੍ਹਾਂ ਨੂੰ ਸਿਹਤਮੰਦ ਪਾਉਂਦੇ ਹੋ ਤਾਂ ਰਾਹਤ ਮਿਲਦੀ ਹੈ। ਅਜਿਹੇ ਵਿੱਚ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ।''''

ਪਿਤਾ ਅਬਦੁਲ ਕਾਦਿਰ ਅਰਬੀ 6 ਮਹੀਨਿਆਂ ''ਚ ਪਹਿਲੀ ਵਾਰ ਆਪਣੀ 3 ਸਾਲ ਦੀ ਵੱਡੀ ਧੀ ਸੌਦਾ ਦੇ ਨਾਲ ਮੋਰੋਕੋ ਪਰਤੇ ਹਨ ਅਤੇ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ ਹਨ।

ਪਿਤਾ ਨੇ ਦੱਸਿਆ, ''''ਕਲੀਨਿਕ ਵਿੱਚ ਕੰਮ ਕਰਨ ਵਾਲੀਆਂ ਨਰਸਾਂ ਅਤੇ ਗੁਆਂਢੀਆਂ ਦੇ ਨਾਲ ਮਿਲ ਕੇ ਹੀ ਉਹ ਇੱਕ ਨਿੱਕਾ ਜਿਹਾ ਜਸ਼ਨ ਮਨਾਉਣਗੇ। ਪਹਿਲੇ ਸਾਲ ਤੋਂ ਬਹਿਤਰ ਕੁਝ ਨਹੀਂ ਹੈ। ਅਸੀਂ ਇਸ ਪਲ਼ ਨੂੰ ਯਾਦ ਰੱਖਾਂਗੇ, ਜਿਸਨੂੰ ਅਸੀਂ ਮਹਿਸੂਸ ਕਰਨ ਜਾ ਰਹੇ ਹਾਂ।''''

ਜੋਖ਼ਮ ਭਰੀ ਪ੍ਰੈਗਨੈਂਸੀ

4 ਮਈ 2021 ਨੂੰ ਬੱਚਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਹਲੀਮਾ ਸਿਸੇ ਨੂੰ ਖਾਸ ਦੇਖਭਾਲ ਲਈ ਮਾਲੀ ਸਰਕਾਰ ਨੇ ਮੋਰੋਕੋ ਭੇਜ ਦਿੱਤਾ ਸੀ।

ਇਸ ਤਰ੍ਹਾਂ ਕਈ ਸਾਰੇ ਬੱਚਿਆਂ ਨੂੰ ਜਨਮ ਦੇਣ ਵਾਲੀ ਡਿਲੀਵਰੀ ਨਾ ਸਿਰਫ਼ ਬੱਚਿਆਂ ਲਈ ਮੁਸ਼ਕਿਲ ਹੁੰਦੀ ਹੈ ਬਲਕਿ ਮਾਂ ਦੇ ਲਈ ਵੀ ਕਾਫੀ ਜੋਖ਼ਮ ਭਰੀ ਹੁੰਦੀ ਹੈ।

ਇਹ ਵੀ ਪੜ੍ਹੋ:

ਅਜਿਹੇ ਦੇਸ਼ ''ਚ ਜਿੱਥੇ ਗਰਭਪਾਤ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ, ਉੱਥੇ ਮਹਿਲਾਵਾਂ ਨੂੰ ਇੱਕੋ ਵਾਰ ''ਚ ਚਾਰ ਤੋਂ ਜਿਆਦਾ ਬੱਚੇ ਕੰਸੀਵ (ਗਰਭਧਾਰਣ) ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਅਜਿਹੀ ਪ੍ਰੈਗਨੈਂਸੀ ਵਿੱਚ ਜਿਆਦਾਤਰ ਬੱਚੇ ਪ੍ਰੀਮੈਚਿਓਰ (ਸਮੇਂ ਤੋਂ ਪਹਿਲਾਂ) ਪੈਦਾ ਹੁੰਦੇ ਹਨ, ਜਿਵੇਂ ਕਿ ਸਿਸੇ ਦੇ ਮਾਮਲੇ ''ਚ ਵੀ ਦੇਖਿਆ ਗਿਆ ਹੈ।

ਜਿਹੜੇ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੁੰਦੇ ਹਨ, ਉਨ੍ਹਾਂ ਨੂੰ ਪ੍ਰੀਮੈਚਿਓਰ ਕਿਹਾ ਜਾਂਦਾ ਹੈ। ਅਜਿਹੇ ਬੱਚਿਆਂ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋਣ ਅਤੇ ਸੰਕਰਮਣ ਦੇ ਖ਼ਤਰੇ ਜਿਆਦਾ ਹੁੰਦੇ ਹਨ। ਕਈ ਮਾਮਲਿਆਂ ''ਚ ਅਜਿਹੇ ਬੱਚਿਆ ਦਾ ਦਿਮਾਗ ਸਹੀ ਤਰੀਕੇ ਨਾਲ ਵਿਕਸਿਤ ਨਹੀਂ ਹੋ ਪਾਉਂਦਾ।

ਹਰ ਬੱਚੇ ਦਾ ਆਪਣਾ ਵੱਖਰਾ ਵਿਅਕਤੀਤਵ ਹੈ

ਇਸ ਵੇਲੇ ਇਹ ਬੱਚੇ ਉਸੇ ਫ਼ਲੈਟ ''ਚ ਰਹਿ ਰਹੇ ਹਨ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਇਸ ਨੂੰ ਇੱਕ ''ਮੇਡੀਕਲਾਇਜ਼ਡ ਫ਼ਲੈਟ'' ਕਹਿੰਦੇ ਹਨ। ਕਾਸਾਬਲੈਂਕਾ ਦਾ ਇਹ ਫ਼ਲੈਟ ਏਨ ਬੋਰਜਾ ਕਲੀਨਿਕ ਦੇ ਮਾਲਕਾਂ ਦਾ ਹੈ। ਇੱਥੇ ਹੀ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।

ਬੱਚਿਆਂ ਦੇ ਪਿਤਾ ਦੱਸਦੇ ਹਨ, ''''ਮੇਰੀ ਪਤਨੀ ਤੋਂ ਇਲਾਵਾ ਇੱਥੇ ਨਰਸਾਂ ਹਨ ਜੋ ਬੱਚਿਆਂ ਦੀ ਦੇਖਭਾਲ ''ਚ ਮਦਦ ਕਰਦੀਆਂ ਹਨ। ਕਲੀਨਿਕ ਨੇ ਇੱਕ ਮੇਨੂ ਦਿੱਤਾ ਹੈ ਜਿਸਦੇ ਮੁਤਾਬਿਕ ਹੀ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਹੈ।''''

ਮਾਲੀ ਦੇ ਸਿਹਤ ਮੰਤਰੀ ਫੈਂਟਾ ਸਿਬੀ ਦੇ ਅਨੁਸਾਰ, ਪੰਜ ਕੁੜੀਆਂ ਅਤੇ ਚਾਰ ਮੁੰਡਿਆਂ ਨੇ ਪੈਦਾ ਹੋਣ ''ਚ 30 ਹਫ਼ਤਿਆਂ ਦਾ ਸਮਾਂ ਲਿਆ ਸੀ।

ਏਨ ਬੋਰਜਾ ਕਲੀਨਿਕ ਦੇ ਚਿਕਿਤਸਕ ਨਿਦੇਸ਼ਕ ਪ੍ਰੋਫੈਸਰ ਯੂਸੁਫ਼ ਅਲਾਉਈ ਨੇ ਜਨਮ ਦੇ ਸਮੇਂ ਦੱਸਿਆ ਸੀ ਕਿ ਉਨ੍ਹਾਂ ਦਾ ਵਜ਼ਨ 500 ਗ੍ਰਾਮ ਤੋਂ 1 ਕਿੱਲੋ ਦੇ ਵਿਚਕਾਰ ਸੀ ਅਤੇ ਮਾਂ ਦੀ ਸਿਜੇਰਿਅਨ ਡਿਲੀਵਰੀ ਹੋਈ ਸੀ।

ਮੁੰਡਿਆਂ ਦੇ ਨਾਂਅ ਮੁਹੰਮਦ VI, ਓਉਮਰ, ਅਲਹਾਦਜੀ ਅਤੇ ਬਾਹ ਹਨ ਜਦਕਿ ਕੁੜੀਆਂ ਦੇ ਨਾਂਅ ਕਦੀਦਿਆ, ਫਾਤੌਮਾ, ਹਵਾ, ਅਦਾਮਾ ਅਤੇ ਓਉਮੌ ਰੱਖੇ ਗਏ ਹਨ।

ਪਿਤਾ ਦਾ ਕਹਿਣਾ ਹੈ ਕਿ ਹਰ ਬੱਚੇ ਦਾ ਆਪਣਾ ਵੱਖਰਾ ਵਿਅਕਤੀਤਵ ਹੈ, ''''ਸਾਰਿਆਂ ਦਾ ਵਿਅਕਤੀਤਵ ਵੱਖ-ਵੱਖ ਹੈ। ਕੁਝ ਸ਼ਾਂਤ ਹਨ, ਜਦਕਿ ਕੁਝ ਬਹੁਤ ਰੌਲਾ ਪਾਉਂਦੇ ਹਨ ਅਤੇ ਰੌਂਦੇ ਹਨ। ਕੁਝ ਬੱਚੇ ਹਰ ਵੇਲੇ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਨੂੰ ਗੋਦੀ ਚੁੱਕੀ ਰੱਖੇ। ਇਹ ਸਾਰੇ ਬੱਚੇ ਅਲੱਗ ਹਨ ਅਤੇ ਪੂਰੀ ਤਰ੍ਹਾਂ ਨਾਲ ਠੀਕ ਹਨ।''''

ਮਾਲੀ ਦੀ ਸਰਕਾਰ ਨੇ ਜੋ ਪਰਿਵਾਰ ਦੀ ਮਦਦ ਕੀਤੀ, ਉਸਦੇ ਲਈ ਪਿਤਾ ਸਰਕਾਰ ਦੇ ਧੰਨਵਾਦੀ ਹਨ। ਉਹ ਕਹਿੰਦੇ ਹਨ, ''''ਬੱਚੇ ਅਜੇ ਤੱਕ ਮਾਲੀ ਨਹੀਂ ਗਏ ਹਨ ਪਰ ਉਨ੍ਹਾਂ ਨੂੰ ਲੈ ਕੇ ਬਹੁਤ ਚਰਚਾ ਹੈ। ਪਰਿਵਾਰ ਵਾਲੇ, ਦੋਸਤ, ਯਾਰ ਸਾਰੇ ਬੱਚਿਆਂ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਨ।''''

ਬੱਚਾ
EPA
ਬੱਚਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਹਲੀਮਾ ਸਿਸੇ ਨੂੰ ਖਾਸ ਦੇਖਭਾਲ ਲਈ ਮਾਲੀ ਸਰਕਾਰ ਨੇ ਮੋਰੋਕੋ ਭੇਜ ਦਿੱਤਾ ਸੀ।

ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂਅ ਕੀਤਾ

ਜਨਮ ਦੇ ਸਮੇਂ ਇੱਕੋ ਨਾਲ ਜਿਉਂਦੇ ਰਹਿਣ ਵਾਲੇ ਸਭ ਤੋਂ ਵੱਧ ਬੱਚਿਆਂ ਦਾ ਗਿਨੀਜ਼ ਵਰਲਡ ਰਿਕਾਰਡ ਵੀ ਹਲੀਮਾ ਸਿਸੇ ਦੇ ਨਾਂਅ ਹੈ।

ਇਸ ਤੋਂ ਪਹਿਲਾਂ ਇਹ ਰਿਕਾਕਡ, ਸਾਲ 2009 ਵਿੱਚ ਇੱਕੋ ਨਾਲ 8 ਬੱਚੇ ਪੈਦਾ ਕਰਨ ਵਾਲੀ ਇੱਕ ਅਮਰੀਕੀ ਮਹਿਲਾ ਦੇ ਨਾਮ ਦਰਜ ਸੀ।

ਇਸ ਤੋਂ ਪਹਿਲਾਂ ਵੀ ਅਜਿਹੇ ਦੋ ਮਾਮਲੇ ਸਾਹਮਣੇ ਆਏ ਸਨ। ਸਾਲ 1997 ਵਿੱਚ ਆਸਟਰੇਲੀਆ ਦੀ ਇੱਕ ਮਹਿਲਾ ਨੇ ਇੱਕੋ ਨਾਲ 9 ਬੱਚਿਆਂ ਨੂੰ ਜਨਮ ਦਿੱਤਾ ਸੀ ਅਤੇ ਇੰਡੋਨੇਸ਼ਿਆ ਵਿੱਚ ਵੀ ਇੱਕ ਮਹਿਲਾ ਨੇ 9 ਬੱਚਿਆਂ ਨੂੰ ਜਨਮ ਦਿੱਤਾ ਸੀ, ਪਰ ਇਹ ਬੱਚੇ ਕੁਝ ਦਿਨਾਂ ਤੱਕ ਹੀ ਜਿਉਂਦੇ ਰਹਿ ਸਕੇ ਸਨ।

ਵਿਸ਼ਵ ਰਿਕਾਰਡ ਰੱਖਣ ਵਾਲੀ ਨਾਦਿਆ ਸੁਲੇਮਾਨ ਨੇ ਇੱਕੋ ਨਾਲ 8 ਬੱਚਿਆਂ ਨੂੰ ਜਨਮ ਦਿੱਤਾ ਸੀ ਜੋ ਹੁਣ 12 ਸਾਲ ਦੇ ਹੋ ਚੁੱਕੇ ਹਨ, ਇਹ ਪ੍ਰੌਗਨੈਂਸੀ ਇਨਵਿਟ੍ਰੋ ਫਰਟੀਲਾਇਜੇਸ਼ਨ (ਆਈਵੀਐੱਫ਼) ਰਾਹੀਂ ਹੋਈ ਸੀ।

ਇਹ ਵੀ ਪੜ੍ਹੋ:

https://www.youtube.com/watch?v=7tAVcyIsQTs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2e0ed328-3573-4bff-b9eb-ee78e18a2f0f'',''assetType'': ''STY'',''pageCounter'': ''punjabi.international.story.61329859.page'',''title'': ''ਇੱਕੋ ਨਾਲ ਪੈਦਾ ਹੋਏ 9 ਬੱਚੇ ਇੱਕ ਸਾਲ ਬਾਅਦ ਕਿਸ ਹਾਲਤ \''ਚ ਹਨ'',''published'': ''2022-05-06T02:03:20Z'',''updated'': ''2022-05-06T02:03:20Z''});s_bbcws(''track'',''pageView'');

Related News