ਸਪਾਈਸਜੈੱਟ ਇੰਡੀਆ ਦੀ ਉਡਾਣ ਦੌਰਾਨ ਜਹਾਜ਼ ਜਦੋਂ ''''ਗੇਂਦ ਵਾਂਗ ਉੱਤੇ-ਥੱਲੇ ਉਛਲਣ ਲੱਗਿਆ''''

Wednesday, May 04, 2022 - 08:07 AM (IST)

ਸਪਾਈਸਜੈੱਟ ਇੰਡੀਆ ਦੀ ਉਡਾਣ ਦੌਰਾਨ ਜਹਾਜ਼ ਜਦੋਂ ''''ਗੇਂਦ ਵਾਂਗ ਉੱਤੇ-ਥੱਲੇ ਉਛਲਣ ਲੱਗਿਆ''''
ਸਪਾਈਸਜੈੱਟ
Getty Images

ਭਾਰਤ ਵਿੱਚ ਸਪਾਈਸਜੈੱਟ ਦੀ ਇੱਕ ਉਡਾਣ ਵਿੱਚ ਐਤਵਾਰ 1 ਮਈ ਦੀ ਸ਼ਾਮ ਨੂੰ ਲੈਂਡਿੰਗ ਤੋਂ ਪਹਿਲਾਂ ਹਵਾ ਦਾ ਦਬਾਅ ਵਧਣ/ਘਟਣ ਕਾਰਨ ਜਹਾਜ਼ ਦੇ ਗੰਭੀਰ ਰੂਪ ਨਾਲ ਡਾਵਾਂਡੋਲ ਹੋਣ ਨਾਲ ਘੱਟੋ-ਘੱਟ 17 ਸਵਾਰ ਜਖ਼ਮੀ ਹੋ ਗਏ ਸਨ।

ਬੋਇੰਗ 737, ਲਗਭਗ 200 ਯਾਤਰੀਆਂ ਅਤੇ ਚਾਲਕ ਦਲ ਨੂੰ ਲੈ ਕੇ ਮੁੰਬਈ ਤੋਂ ਦੁਰਗਾਪੁਰ ਜਾ ਰਿਹਾ ਸੀ। ਫਲਾਈਟ ਵਿੱਚ ਮੌਜੂਦ ਅਮਿਤ ਬੌਲ ਨੇ ਇਸ ਸਬੰਧੀ ਆਪਬੀਤੀ ਸੁਣਾਈ।

ਇਸ ਖ਼ਬਰ ਨਾਲ ਲਗਾਈਆਂ ਗਈਆਂ ਤਸਵੀਰਾਂ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ।

ਅਮਿਤ ਵੱਲੋਂ ਸਾਂਝੀ ਕੀਤੀ ਜਾਣਕਾਰੀ ਉਨ੍ਹਾਂ ਦੇ ਹੀ ਸ਼ਬਦਾਂ ਵਿੱਚ...

ਮੁੰਬਈ ਵਿੱਚ ਐਤਵਾਰ ਦੀ ਇੱਕ ਗਰਮ ਜਿਹੀ ਸ਼ਾਮ ਸੀ ਜਦੋਂ ਅਸੀਂ ਸ਼ਾਮ 5:13 ਵਜੇ ਪੂਰਬੀ ਸ਼ਹਿਰ ਦੁਰਗਾਪੁਰ ਲਈ ਦੋ ਘੰਟੇ ਦੀ ਫਲਾਈਟ ਲਈ ਰਵਾਨਾ ਹੋਏ। ਦੁਰਗਾਪੁਰ ਸ਼ਹਿਰ ਵਿੱਚ ਹੀ ਮੈਂ ਰਹਿੰਦਾ ਹਾਂ ਅਤੇ ਇੱਕ ਵਪਾਰੀ ਵਜੋਂ ਕੰਮ ਕਰਦਾ ਹਾਂ।

ਉਡਾਣ ਦੌਰਾਨ ਕੁਝ ਵੀ ਵੱਖਰਾ ਨਹੀਂ ਸੀ: ਜਹਾਜ਼ ਸਮਰੱਥਾ ਅਨੁਸਾਰ ਭਰਿਆ ਹੋਇਆ ਸੀ, ਭੋਜਨ ਸਮੇਂ ਸਿਰ ਪਰੋਸਿਆ ਗਿਆ ਸੀ ਅਤੇ ਯਾਤਰੀ ਜਾਂ ਤਾਂ ਸੌਂ ਰਹੇ ਸਨ ਜਾਂ ਉਹ ਆਪਣੇ ਮੋਬਾਈਲ ਫੋਨਾਂ ਨਾਲ ਰੁੱਝੇ ਹੋਏ ਸਨ। ਮੈਂ ਪਿਛਲੇ ਚਾਰ ਮਹੀਨਿਆਂ ਵਿੱਚ ਮੁੰਬਈ ਅਤੇ ਦੁਰਗਾਪੁਰ ਵਿਚਕਾਰ ਅੱਧੀ ਦਰਜਨ ਵਾਰ ਉਡਾਣ ਭਰੀ ਸੀ ਅਤੇ ਸਪਾਈਸਜੈੱਟ ਨੂੰ ਤਰਜੀਹ ਦਿੱਤੀ ਕਿਉਂਕਿ ਇਹ ਇੱਕ ਨਾਨ-ਸਟਾਪ ਉਡਾਣ ਦੀ ਸੁਵਿਧਾ ਦਿੰਦੀ ਹੈ।

ਨਿਰਧਾਰਤ ਲੈਂਡਿੰਗ ਤੋਂ ਪੈਂਤੀ ਮਿੰਟ ਪਹਿਲਾਂ ਮੈਨੂੰ ਕੁਝ ਹਲਕੀ ਗੜਬੜ ਮਹਿਸੂਸ ਹੋਈ। ਦੁਬਾਰਾ ਫਿਰ, ਅਜਿਹਾ ਹੀ ਹੋਇਆ। ਇਸ ਵਾਰ ਇਹ ਅਸਾਧਾਰਨ ਨਹੀਂ ਸੀ। ਮੈਂ ਆਖਰੀ ਕਤਾਰ ਵਿੱਚ ਸੀਟ ''ਤੇ ਬੈਠਾ ਸੀ ਅਤੇ ਆਪਣੀ ਸੀਟ ਬੈਲਟ ਬੰਨ੍ਹੀ ਹੋਈ ਸੀ।

ਪਰ ਜਿਵੇਂ-ਜਿਵੇਂ ਅਸੀਂ ਹੇਠਾਂ ਉਤਰਨਾ ਸ਼ੁਰੂ ਕੀਤਾ, ਚੀਜ਼ਾਂ ਬਦ ਤੋਂ ਬਦਤਰ ਹੋਣ ਲੱਗੀਆਂ। ਅਗਲੇ 15-17 ਮਿੰਟ ਮੇਰੀ ਜ਼ਿੰਦਗੀ ਦੇ ਸਭ ਤੋਂ ਮਾੜੇ ਪਲ ਸਨ।

ਮੈਨੂੰ ਨਹੀਂ ਪਤਾ ਕਿ ਅਸੀਂ ਤੂਫਾਨ ਵਿੱਚ ਉੱਡ ਗਏ ਸੀ ਜਾਂ ਨਹੀਂ, ਪਰ ਜਹਾਜ਼ ਉੱਪਰ-ਹੇਠਾਂ ਉਛਲਣ ਲੱਗਾ। ਬੋਇੰਗ 737 ਰਬੜ ਦੀ ਗੇਂਦ ਵਾਂਗ ਉੱਪਰ-ਹੇਠਾਂ ਜਾ ਰਿਹਾ ਸੀ।

ਅਜਿਹਾ ਮਹਿਸੂਸ ਹੋਇਆ ਜਿਵੇਂ ਕਿਸੇ 100 ਮੰਜ਼ਿਲਾ ਇਮਾਰਤ ਤੋਂ ਸੁੱਟ ਦਿੱਤਾ ਗਿਆ ਹੋਵੇ ਅਤੇ ਫਿਰ ਕੁਝ ਹੀ ਸਕਿੰਟਾਂ ਵਿੱਚ ਉਸ ਉਚਾਈ ਤੱਕ ਪਹੁੰਚਾ ਦਿੱਤਾ ਹੋਵੇ। ਮੈਂ ਆਪਣੀ ਸੀਟ ਬੈਲਟ ਨੂੰ ਕੱਸ ਲਿਆ ਅਤੇ ਸੀਟ ਦੇ ਹੈਂਡਲ ਨੂੰ ਕੱਸ ਕੇ ਫੜ ਲਿਆ।

ਮੈਂ ਉਨ੍ਹਾਂ ਮੁਸਾਫਰਾਂ ਨੂੰ ਦੇਖਿਆ, ਜੋ ਸੰਭਵ ਤੌਰ ''ਤੇ ਆਪਣੀਆਂ ਬੈਲਟਾਂ ਨੂੰ ਬੰਨ੍ਹਣਾ ਭੁੱਲ ਗਏ ਸਨ। ਉਹ ਆਪਣੀਆਂ ਸੀਟਾਂ ਤੋਂ ਉੱਪਰ-ਹੇਠ ਉਛਲ ਰਹੇ ਸਨ ਅਤੇ ਸੀਟਾਂ ਤੋਂ ਉੱਪਰ ਸਮਾਨ ਰੱਖਣ ਵਾਲੇ ਸਥਾਨ ਨਾਲ ਟਕਰਾ ਰਹੇ ਸਨ। ਉਨ੍ਹਾਂ ਨੂੰ ਗੰਭੀਰ ਸੱਟਾ ਲੱਗ ਗਈਆਂ ਸਨ। ਮੇਰੇ ਨਾਲ ਬੈਠੇ ਦੋ ਆਦਮੀਆਂ ਨੂੰ ਵੀ ਥੋੜ੍ਹੀ ਸੱਟ ਲੱਗ ਗਈ ਕਿਉਂਕਿ ਉਨ੍ਹਾਂ ਨੇ ਸ਼ਾਇਦ ਆਪਣੀਆਂ ਬੈਲਟਾਂ ਨੂੰ ਕੱਸਿਆ ਨਹੀਂ ਸੀ।

ਮੇਰੇ ਸਾਹਮਣੇ ਇੱਕ ਔਰਤ ਆਪਣੀ 11 ਸਾਲ ਦੀ ਧੀ ਨਾਲ ਬੈਠੀ ਸੀ। ਉਹ ਕਈ ਵਾਰ ਆਪਣੀਆਂ ਸੀਟਾਂ ਤੋਂ ਉੱਛਲੀਆਂ, ਉਨ੍ਹਾਂ ਦੇ ਸਿਰ ਲਗੇਜ ਬਿਨ ਨਾਲ ਟਕਰਾਏ। ਆਖ਼ਰੀ ਵਾਰ, ਉਹ ਔਰਤ ਹੇਠਾਂ ਆਈ ਅਤੇ ਮੇਰੇ ਪੈਰਾਂ ''ਤੇ ਡਿੱਗ ਗਈ, ਜੋ ਜਹਾਜ਼ ਦੀ ਦੀਵਾਰ ਨਾਲ ਚਿਪਕੇ ਹੋਏ ਸਨ। ਉਹ ਇੰਨੀ ਬੁਰੀ ਤਰ੍ਹਾਂ ਜ਼ਖਮੀ ਸੀ ਕਿ ਉਹ ਸੀਟ ਦੇ ਹੈਂਡਲ ਨਾਲ ਚਿਪਕ ਕੇ ਫਰਸ਼ ''ਤੇ ਹੀ ਪਈ ਰਹੀ।

ਯਾਤਰੀ ਰੋ ਰਹੇ ਸਨ ਅਤੇ ਰੌਲਾ ਪਾ ਰਹੇ ਸਨ। ਕਈ ਅਰਦਾਸ ਕਰਨ ਲੱਗੇ। ਮੈਂ ਬਾਰੀ ਤੋਂ ਬਾਹਰ ਦੇਖਣ ਦੀ ਕੋਸ਼ਿਸ਼ ਕੀਤੀ ਅਤੇ ਦੇਖਿਆ ਕਿ ਹਨੇਰਾ ਸੀ। ਪਾਇਲਟ ਅਨਾਉਂਸ ਕਰ ਰਿਹਾ ਸੀ ਕਿ ਯਾਤਰੀ ਆਪਣੀਆਂ ਸੀਟ ਬੈਲਟਾਂ ਜ਼ਰੂਰ ਲਗਾਉਣ।

ਇੱਥੇ ਪੂਰੀ ਤਰ੍ਹਾਂ ਤਬਾਹੀ ਮਚੀ ਹੋਈ ਸੀ। ਰਸਤੇ ਵਿੱਚ ਭੋਜਨ ਦੀ ਰਹਿੰਦ-ਖੂੰਹਦ ਉੱਡ ਰਹੀ ਸੀ - ਬਚਿਆ ਹੋਇਆ ਖਾਣਾ ਅਤੇ ਪੀਣ ਵਾਲੇ ਪਦਾਰਥਾਂ ਦੇ ਕੱਪ ਅਤੇ ਡੱਬੇ ਜਹਾਜ਼ ਦੇ ਰਸਤੇ ਵਿੱਚ ਇੱਧਰ ਉੱਧਰ ਟਕਰਾ ਰਹੇ ਸਨ। ਭੋਜਨ ਦੀਆਂ ਕੁਝ ਟਰੇਆਂ ਇੱਧਰ ਉੱਧਰ ਡਿੱਗ ਗਈਆਂ ਅਤੇ ਸੀਟਾਂ ਦੇ ਹੈਂਡਲ ਉੱਖੜ ਗਏ ਸਨ।

ਆਕਸੀਜਨ ਪੈਨਲ ਖੁੱਲ੍ਹ ਗਏ ਸਨ ਅਤੇ ਮਾਸਕ ਹੇਠਾਂ ਡਿੱਗ ਗਏ ਸਨ। ਇੰਨੇ ਲੋਕਾਂ ਨੂੰ ਸੱਟਾਂ ਲੱਗੀਆਂ ਕਿ ਮੈਂ ਛੱਤ ''ਤੇ ਉਨ੍ਹਾਂ ਦੇ ਖੂਨ ਦੇ ਧੱਬੇ ਦੇਖੇ। ਯਾਤਰੀਆਂ ਨੇ ਆਪਣੇ ਜ਼ਖਮਾਂ ਤੋਂ ਦਰਦ ਅਤੇ ਸੋਜ ਨੂੰ ਘਟਾਉਣ ਲਈ ਬਰਫ਼ ਮੰਗੀ।

ਜਦੋਂ ਏਅਰ ਹੋਸਟੈਸ ਇੱਕ ਯਾਤਰੀ ਦੀ ਮਦਦ ਕਰਨ ਲਈ ਰਸਤੇ ਵਿੱਚ ਤੇਜ਼ੀ ਨਾਲ ਜਾ ਰਹੀ ਸੀ ਤਾਂ ਇੱਕ ਯਾਤਰੀ ਨੇ ਪਰੇਸ਼ਾਨ ਹੋ ਕੇ ਏਅਰ-ਹੋਸਟੈਸ ਨੂੰ ਕਿਹਾ, "ਕੁਝ ਜਲਦੀ ਕਰੋ, ਮੈਡਮ।"

ਇੱਕ ਹੋਰ ਯਾਤਰੀ ਨੇ ਕਿਹਾ, "ਬਸ ਪੂਜਾ ਕਰੋ ਅਤੇ ਕਰਦੇ ਰਹੋ।"

ਇੱਕ ਸਮਾਂ ਸੀ ਜਦੋਂ ਮੈਨੂੰ ਲੱਗਿਆ ਸੀ ਕਿ ਮੈਂ ਘਰ ਨਹੀਂ ਜਾ ਸਕਾਂਗਾ। ਜਦੋਂ ਆਖਿਰਕਾਰ ਸ਼ਾਮ 7.15 ਵਜੇ ਜਹਾਜ਼ ਉੱਤਰਿਆ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਮੌਤ ਦੇ ਜਬਾੜੇ ''ਚੋਂ ਪਰਤ ਆਇਆ ਹਾਂ।

ਅਸੀਂ ਪਾਇਲਟਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੁਰਗਾਪੁਰ ਵਿੱਚ ਇੱਕ ਸਖ਼ਤ ਗਰਮੀ ਵਾਲੀ ਸ਼ਾਮ ਦੌਰਾਨ ਬਾਹਰ ਨਿਕਲੇ। ਪਰ ਸਭ ਤੋਂ ਭੈੜਾ ਪਲ ਅਜੇ ਆਉਣਾ ਬਾਕੀ ਸੀ।

ਐਂਬੂਲੈਂਸਾਂ ਨੂੰ ਪਹੁੰਚਣ ਅਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਇੱਕ ਘੰਟਾ ਲੱਗ ਗਿਆ। ਉੱਥੇ ਕੋਈ ਡਾਕਟਰ ਨਜ਼ਰ ਨਹੀਂ ਆ ਰਿਹਾ ਸੀ।

ਇੱਕ ਸਹਾਇਕ ਡਾਕਟਰ ਦਰਦ ਨਿਵਾਰਕ ਦਵਾਈਆਂ ਦੇ ਰਿਹਾ ਸੀ ਅਤੇ ਪੱਟੀਆਂ ਬੰਨ੍ਹ ਰਿਹਾ ਸੀ। ਵ੍ਹੀਲਚੇਅਰ ਨਾਕਾਫ਼ੀ ਸਨ। ਬਹੁਤ ਸਾਰੇ ਯਾਤਰੀ ਅਰਾਈਵਲ ਹਾਲ ਵਿੱਚ ਹੀ ਬੈਠ ਗਏ। ਇਹ ਸਪੱਸ਼ਟ ਸੀ ਕਿ ਦੁਰਗਾਪੁਰ ਦੇ ਹਵਾਈ ਅੱਡੇ ''ਤੇ ਕੋਈ ਬੁਨਿਆਦੀ ਡਾਕਟਰੀ ਸਹੂਲਤਾਂ ਨਹੀਂ ਸਨ।

ਜਦੋਂ ਮੈਂ ਬਾਅਦ ਵਿੱਚ ਸ਼ਾਮ ਨੂੰ ਆਪਣੇ ਪੈਰਾਂ ਵਿੱਚ ਸੋਜ ਦਾ ਐਕਸ-ਰੇ ਕਰਵਾਉਣ ਲਈ ਹਸਪਤਾਲ ਗਿਆ ਤਾਂ ਮੈਂ ਆਪਣੇ ਕਈ ਸਾਥੀ ਯਾਤਰੀਆਂ ਨੂੰ ਜ਼ਖ਼ਮਾਂ ਦਾ ਇਲਾਜ ਅਤੇ ਸਕੈਨ ਕਰਵਾਉਂਦੇ ਦੇਖਿਆ। ਮੈਨੂੰ ਪਤਾ ਲੱਗਿਆ ਕਿ ਮੇਰੀ ਮੂਹਰਲੀ ਸੀਟ ''ਤੇ ਬੈਠੀ ਔਰਤ ਦੇ ਢਿੱਡ ਅਤੇ ਮੋਢਿਆਂ ''ਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਸਨ।

(ਭਾਰਤ ਦੇ ਨਾਗਰਿਕ ਹਵਾਬਾਜ਼ੀ ਰੈਗੂਲੇਟਰ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਉਤਰਨ ਦੌਰਾਨ "ਗੰਭੀਰ ਰੂਪ ਨਾਲ ਹਵਾ ਦਾ ਦਬਾਅ ਵਧਣ/ਘਟਣ" ਦਾ ਅਨੁਭਵ ਹੋਇਆ ਸੀ ਅਤੇ "ਆਟੋ-ਪਾਇਲਟ ਤੋਂ ਦੋ ਮਿੰਟ ਲਈ ਸੰਪਰਕ ਟੁੱਟ ਗਿਆ ਸੀ ਅਤੇ ਚਾਲਕ ਦਲ ਨੇ ਜਹਾਜ਼ ਨੂੰ ਮੈਨੂਅਲੀ ਉਡਾਇਆ")

ਇਹ ਵੀ ਪੜ੍ਹੋ:

https://www.youtube.com/watch?v=fxN1DSPGEf8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e07ed583-497f-41ee-a147-e183f832a513'',''assetType'': ''STY'',''pageCounter'': ''punjabi.india.story.61311093.page'',''title'': ''ਸਪਾਈਸਜੈੱਟ ਇੰਡੀਆ ਦੀ ਉਡਾਣ ਦੌਰਾਨ ਜਹਾਜ਼ ਜਦੋਂ \''ਗੇਂਦ ਵਾਂਗ ਉੱਤੇ-ਥੱਲੇ ਉਛਲਣ ਲੱਗਿਆ\'''',''published'': ''2022-05-04T02:37:39Z'',''updated'': ''2022-05-04T02:37:39Z''});s_bbcws(''track'',''pageView'');

Related News