ਨਵਜੋਤ ਸਿੰਘ ਸਿੱਧੂ ਨੇ ਆਪਣੇ ਖ਼ਿਲਾਫ਼ ਹਾਈਕਮਾਂਡ ਨੂੰ ਗਈ ਚਿੱਠੀ ''''ਤੇ ਸਾਧੀ ਰੱਖੀ ਚੁੱਪੀ, ਕਾਂਗਰਸ ਵਿੱਚ ਖਿੱਚੋਤਾਣ ਬਰਕਰਾਰ

Tuesday, May 03, 2022 - 12:52 PM (IST)

ਨਵਜੋਤ ਸਿੰਘ ਸਿੱਧੂ ਨੇ ਆਪਣੇ ਖ਼ਿਲਾਫ਼ ਹਾਈਕਮਾਂਡ ਨੂੰ ਗਈ ਚਿੱਠੀ ''''ਤੇ ਸਾਧੀ ਰੱਖੀ ਚੁੱਪੀ, ਕਾਂਗਰਸ ਵਿੱਚ ਖਿੱਚੋਤਾਣ ਬਰਕਰਾਰ

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਖਿਲਾਫ਼ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਕੀਤੀ ਗਈ ਸ਼ਿਕਾਇਤ ਉੱਪਰ ਸਿੱਧੂ ਦੀ ਚੁੱਪੀ ਬਰਕਰਾਰ ਹੈ। ਅੰਮ੍ਰਿਤਸਰ ਦੇ ਜਹਾਜਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਰੇਤੇ ਦੀਆਂ ਵਧੀਆਂ ਕੀਮਤਾਂ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਚੁੱਕੇ ਪਰ ਆਪਣੇ ਖ਼ਿਲਾਫ਼ ਹੋਈ ਸ਼ਿਕਾਇਤ ਉੱਪਰ ਕੋਈ ਟਿੱਪਣੀ ਨਹੀਂ ਕੀਤੀ।

ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਉਨ੍ਹਾਂ ਨੂੰ ਇਸ ਬਾਰੇ ਪੁੱਛਦੇ ਰਹੇ, ਪਰ ਉਨ੍ਹਾਂ ਨੇ ''ਬੱਸ ਅੱਜ ਲਈ ਐਨਾ ਹੀ ਕਾਫ਼ੀ ਹੈ'' ਕਹਿ ਕੇ ਹੀ ਸਾਰ ਦਿੱਤਾ ਤੇ ਉੱਥੋਂ ਚਲੇ ਗਏ।

ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰੇਤੇ ਦੀਆਂ ਵਧੀਆਂ ਕੀਮਤਾਂ ਦੇ ਮੁੱਦੇ ''ਤੇ ਨਿਸ਼ਾਨੇ ਉੱਤੇ ਲਿਆ।

ਕੇਜਰੀਵਾਲ ਨੂੰ ਝੂਠਾ ਕਹਿ ਕੇ ਘੇਰਦੇ ਨਜ਼ਰ ਆਏ ਸਿੱਧੂ

ਸਿੱਧੂ ਨੇ ਕਿ ਕਾਂਗਰਸ ਦੀ ਸਰਕਾਰ ਦੇ ਸਮੇਂ ਰੇਤੇ ਦੀ ਟਰਾਲੀ ਤਕਰੀਬਨ 3600 ਰੁਪਏ ਦੀ ਸੀ ਅਤੇ ਹੁਣ ਇਹ ਵੱਧ ਕੇ 16000 ਤੱਕ ਪਹੁੰਚ ਗਈ ਹੈ। ਅਰਵਿੰਦ ਕੇਜਰੀਵਾਲ ਆਮ ਆਦਮੀ ਦੀ ਗੱਲ ਕਰਦੇ ਹਨ ਪਰ ਗ਼ਰੀਬ ਅਤੇ ਮਜ਼ਦੂਰ ਪ੍ਰੇਸ਼ਾਨ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ," ਜਦੋਂ ਤੱਕ ਅਰਵਿੰਦ ਕੇਜਰੀਵਾਲ ਦੀ ਪਾਲਿਸੀ ਆਵੇਗੀ ਉਸ ਸਮੇਂ ਤੱਕ ਪੰਜਾਬ ਬਰਬਾਦ ਹੋ ਜਾਵੇਗਾ। ਅਰਵਿੰਦ ਕੇਜਰੀਵਾਲ ਪੰਜਾਬੀਆਂ ਨਾਲ ਝੂਠ ਬੋਲਦੇ ਹਨ।"''''ਪੰਜਾਬ ਵਿੱਚ ਰੇਤੇ ਦਾ ਮਸਲਾ ਗੰਭੀਰ ਹੈ। ਸਿਰਫ਼ ਮਾਈਨਿੰਗ ਰੋਕ ਦੇਣ ਨਾਲ ਇਸ ਦਾ ਹੱਲ ਨਹੀਂ ਹੋ ਸਕੀ।''''

ਸਿੱਧੂ ਦੀਆਂ ਨਿੱਜੀ ਪੱਧਰ ਦੀਆਂ ਗਤੀਵਿਧੀਆਂ

ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਤੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਪੱਧਰ ''ਤੇ ਲੋਕਾਂ ਦੇ ਮਸਲੇ ਚੁੱਕਦੇ ਦੇਖਿਆ ਜਾਂਦਾ ਹੈ। ਕਦੇ ਉਹ ਬੇਅਦਬੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਲਾ ਲੈਂਦੇ ਹਨ, ਕਦੇ ਬਿਜਲੀ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਮੋਰਚਾ ਖੋਲ੍ਹ ਲੈਂਦੇ ਹਨ ਤੇ ਕਦੇ ਸੂਬੇ ਦੇ ਕਾਨੂੰਨ ਪ੍ਰਬੰਧ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਦੇ ਨਜ਼ਰ ਆਉਂਦੇ ਹਨ।

ਹਾਲ ਹੀ ਵਿੱਚ ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਕਤਲਾਂ ਦਾ ਮਸਲਾ ਸਿੱਧੂ ਜੋਰ-ਸ਼ੋਰ ਨਾਲ ਚੁੱਕਦੇ ਰਹੇ ਸਨ। ਉਹ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਵੀ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕਦੇ ਰਹੇ।

ਨਵਜੋਤ ਸਿੰਘ ਸਿੱਧੂ ਨੇ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਫ਼ਰੀਦਕੋਟ ਵਿਖੇ ਸਿੱਖ ਜੱਥੇਬੰਦੀਆਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ।

ਇਹ ਜੱਥੇਬੰਦੀਆਂ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਇਨਸਾਫ਼ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਪਰ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੀਆਂ ਸਨ।

ਇਹ ਵੀ ਪੜ੍ਹੋ:

https://www.youtube.com/watch?v=LPeKxE-uGhg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''425193c1-c0f3-4119-8b2e-355ab7b7aa71'',''assetType'': ''STY'',''pageCounter'': ''punjabi.india.story.61304894.page'',''title'': ''ਨਵਜੋਤ ਸਿੰਘ ਸਿੱਧੂ ਨੇ ਆਪਣੇ ਖ਼ਿਲਾਫ਼ ਹਾਈਕਮਾਂਡ ਨੂੰ ਗਈ ਚਿੱਠੀ \''ਤੇ ਸਾਧੀ ਰੱਖੀ ਚੁੱਪੀ, ਕਾਂਗਰਸ ਵਿੱਚ ਖਿੱਚੋਤਾਣ ਬਰਕਰਾਰ'',''published'': ''2022-05-03T07:18:27Z'',''updated'': ''2022-05-03T07:21:16Z''});s_bbcws(''track'',''pageView'');

Related News