ਰੂਸ ਤੇ ਯੂਕਰੇਨ ਜੰਗ ਦੀ ਉਹ ਕਹਾਣੀ ਜਿਸ ਨੂੰ ਅਮਰੀਕਾ ਤੇ ਪੱਛਮੀ ਦੇਸ਼ ਨਹੀਂ ਸੁਣ ਰਹੇ
Tuesday, May 03, 2022 - 08:07 AM (IST)


''''ਯੂਕਰੇਨ ਅਤੇ ਉਸ ਦੇ ਸਹਿਯੋਗੀ ਮੁਲਕ, ਜਿਨ੍ਹਾਂ ''ਚ ਬ੍ਰਿਟੇਨ ਵੀ ਸ਼ਾਮਲ ਹੈ, ਰੂਸ ਨੂੰ ਪਿਛਲੇ ਇੱਕ ਹਜ਼ਾਰ ਸਾਲ ਤੋਂ ਧਮਕਾ ਰਹੇ ਹਨ, ਉਹ ਨਾਟੋ ਨੂੰ ਸਾਡੀਆਂ ਸਰਹੱਦਾਂ ਦੇ ਨੇੜੇ ਲਿਆਉਣ ਦੀ ਧਮਕੀ ਦੇ ਰਹੇ ਹਨ, ਸਾਡੀ ਸੱਭਿਅਤਾ ਨੂੰ ਖਾਰਜ ਕਰਨਾ ਚਾਹੁੰਦੇ ਹਨ, ਉਹ ਸਾਨੂੰ ਕਈ ਸਾਲਾਂ ਤੋਂ ਡਰਾਉਂਦੇ ਰਹੇ ਹਨ।''''
ਰੂਸ ਦੀ ਸੰਸਦ (ਡੂਮਾ) ਦੇ ਮੈਂਬਰ ਅਤੇ ਰੂਸ ਵਿੱਚ ਪ੍ਰਭਾਵਸ਼ਾਲੀ ਟੀਵੀ ਹੋਸਟ ਯੇਵਗੇਨੀ ਪੋਪੋਵ ਨੇ ਇਹ ਗੱਲ ਬੀਬੀਸੀ ਦੇ ਯੂਕਰੇਨ ਕਾਸਟ ਪ੍ਰੋਗਰਾਮ ''ਚ 19 ਅਪ੍ਰੈਲ ਨੂੰ ਕਹੀ।
ਉਨ੍ਹਾਂ ਨੇ ਕਿਹਾ, ''''ਜ਼ਾਹਰ ਤੌਰ ''ਤੇ ਯੂਕਰੇਨ ਨੂੰ ਲੈ ਕੇ ਨਾਟੋ ਦੀਆਂ ਯੋਜਨਾਵਾਂ ਰੂਸ ਦੇ ਨਾਗਰਿਕਾਂ ਲਈ ਖ਼ਤਰਾ ਹਨ।''''
ਉਨ੍ਹਾਂ ਦੇ ਇਹ ਵਿਚਾਰ ਨਾ ਸਿਰਫ਼ ਹੈਰਾਨ ਕਰਨ ਵਾਲੇ ਹਨ, ਸਗੋਂ ਸਿੱਖਿਆ ਦੇਣ ਵਾਲੇ ਵੀ ਹਨ ਕਿਉਂਕਿ ਰੂਸ ਨੇ ਉਸ ਤੋਂ ਬਿਲਕੁਲ ਵੱਖਰਾ ਨਜ਼ਰੀਆ ਪੇਸ਼ ਕੀਤਾ ਹੈ ਜੋ ਪੱਛਮੀ ਦੇਸ਼ਾਂ ਵਿੱਚ ਦੇਖਿਆ ਜਾਂਦਾ ਹੈ।
ਯੂਰਪੀ ਅਤੇ ਪੱਛਮੀ ਦੇਸ਼ਾਂ ਦੇ ਲੋਕਾਂ ਲਈ ਇਹ ਐਲਾਨ ਕਲਪਨਾ ਤੋਂ ਪਰੇ ਲਗਦੇ ਹਨ, ਇੱਥੋਂ ਤੱਕ ਕਿ ਇਨ੍ਹਾਂ ਨੂੰ ਸਾਵਧਾਨੀ ਨਾਲ ਇਕੱਠੇ ਕੀਤੇ ਗਏ ਸਬੂਤਾਂ ਦੀ ਬੇਅਦਬੀ ਵੀ ਮੰਨਿਆ ਜਾ ਸਕਦਾ ਹੈ।
ਹਾਲਾਂਕਿ ਇਹ ਅਜਿਹੇ ਵਿਚਾਰ ਹਨ ਜਿਨ੍ਹਾਂ ਨੂੰ ਨਾ ਸਿਰਫ਼ ਰੂਸ ਸਮਰਥਕ ਸਗੋਂ ਰੂਸ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ''ਚ ਰਹਿਣ ਵਾਲੇ ਬਹੁਤ ਸਾਰੇ ਲੋਕ ਸਹੀ ਮੰਨਦੇ ਹਨ।
ਰੂਸ ਨੇ ਜਦੋਂ 24 ਫ਼ਰਵਰੀ 2022 ਨੂੰ ਯੂਕਰੇਨ ਉੱਤੇ ਹਮਲਾ ਬੋਲਿਆ ਤਾਂ ਸੰਯੁਕਤ ਰਾਸ਼ਟਰ ਨੇ ਨਿੰਦਾ ਮਤੇ ਉੱਤੇ ਤੁਰੰਤ ਵੋਟਿੰਗ ਕਰਵਾਈ ਜਿਸ ''ਚ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ਵਿੱਚੋਂ 141 ਨੇ ਰੂਸ ਦੇ ਵਿਰੋਧ ''ਚ ਵੋਟ ਕੀਤੀ।
ਇਹ ਵੀ ਪੜ੍ਹੋ:
- ਬਲਵੰਤ ਰਾਜੋਆਣਾ : ਸਜ਼ਾ ਮਾਫ਼ੀ ਲਈ ਦੋ ਮਹੀਨੇ ਅੰਦਰ ਫ਼ੈਸਲਾ ਲੈਣ ਦਾ ਹੁਕਮ ਦਿੰਦਿਆ ਸੁਪਰੀਮ ਕੋਰਟ ਨੇ ਇਹ ਦਲੀਲ ਦਿੱਤੀ
- ਯੂਕਰੇਨ-ਰੂਸ ਜੰਗ ਦਾ ਅਸਰ ਭਾਰਤੀਆਂ ਦੀ ਰਸੋਈ ਤੱਕ ਪਹੁੰਚਣ ਲੱਗਾ
- ਐਲਆਈਸੀ ਦਾ ਆਈਪੀਓ 4 ਮਈ ਨੂੰ ਖੁੱਲ੍ਹਣ ਜਾ ਰਿਹਾ ਹੈ, ਜਾਣੋ ਇਸ ਬਾਰੇ ਤੁਹਾਡੇ ਸਾਰੇ ਅਹਿਮ ਸਵਾਲਾਂ ਦੇ ਜਵਾਬ
ਪਰ ਕਈ ਪ੍ਰਮੁੱਖ ਦੇਸ਼ ਇਸ ਵੋਟਿੰਗ ''ਚੋਂ ਗ਼ੈਰ-ਹਾਜ਼ਰ ਰਹੇ। ਇਨ੍ਹਾਂ ਵਿੱਚ ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਵੀ ਸ਼ਾਮਲ ਸਨ।
ਅਜਿਹੇ ''ਚ ਜੇ ਪੱਛਮੀ ਨੇਤਾ ਇਹ ਸੋਚਦੇ ਹਨ ਕਿ ਪੂਰੀ ਦੁਨੀਆਂ ਨਾਟੋ ਦੇ ਨਜ਼ਰੀਏ ਦਾ ਸਮਰਥਨ ਕਰਦੀ ਹੈ ਤਾਂ ਇਹ ਇੱਕ ਭਰਮ ਹੀ ਹੋਵੇਗਾ।
ਨਾਟੋ ਦਾ ਵਿਚਾਰ ਹੈ ਕਿ ਯੂਕਰੇਨ ਵਿੱਚ ਯੁੱਧ ਲਈ ਰੂਸ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਕਈ ਦੇਸ਼ ਰੂਸ ਦੇ ਹਮਲੇ ਨੂੰ ਲੈ ਕੇ ਉਦਾਸੀਨ ਕਿਉਂ ਹਨ?
ਇਸ ਦੇ ਕਈ ਕਾਰਨ ਹਨ, ਇਨ੍ਹਾਂ ਵਿੱਚ ਸਿੱਧੇ ਤੌਰ ਉੱਤੇ ਫ਼ੌਜੀ ਅਤੇ ਆਰਥਿਕ ਹਿੱਤ, ਪੱਛਮੀ ਦੇਸ਼ਾਂ ਉੱਤੇ ਦੋਗਲੇ ਮਾਪਦੰਡਾਂ ਦੇ ਇਲਜ਼ਾਮਾ ਨੂੰ ਲੈ ਕੇ ਯੂਰਪ ਦਾ ਉਪਨਿਵੇਸ਼ਕ ਇਤਿਹਾਸ ਤੱਕ ਸ਼ਾਮਲ ਹੈ।
ਕੋਈ ਇੱਕ ਕਾਰਨ ਸਾਰੇ ਦੇਸ਼ਾਂ ਉੱਤੇ ਲਾਗੂ ਨਹੀਂ ਹੈ। ਹਰ ਦੇਸ਼ ਦੇ ਰੂਸ ਦੀ ਜਨਤਕ ਤੌਰ ਉੱਤੇ ਆਲੋਚਨਾ ਨਾ ਕਰਨ ਅਤੇ ਪੁਤਿਨ ਨੂੰ ਅਲੱਗ-ਥਲੱਗ ਨਾ ਕਰਨ ਦੇ ਆਪਣੇ ਖ਼ਾਸ ਕਾਰਨ ਹੋ ਸਕਦੇ ਹਨ।
ਸਹਿਯੋਗ ਦੀ ਕੋਈ ਲਿਮੀਟ ਨਹੀਂ
ਸਭ ਤੋਂ ਪਹਿਲਾਂ ਚੀਨ ਦੀ ਗੱਲ ਕਰਦੇ ਹਾਂ। ਇਹ ਦੁਨੀਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਮੁਲਕ ਹੈ ਜਿੱਥੇ 140 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ। ਇੱਥੋਂ ਦੀ ਜ਼ਿਆਦਾਤਰ ਆਬਾਦੀ ਨੂੰ ਖ਼ਬਰਾਂ ਸਰਕਾਰ ਦੇ ਕੰਟਰੋਲ ਵਾਲੇ ਮੀਡੀਆ ਤੋਂ ਉਸੇ ਤਰ੍ਹਾਂ ਮਿਲਦੀਆਂ ਹਨ, ਜਿਵੇਂ ਰੂਸ ਦੇ ਜ਼ਿਆਦਾਤਰ ਲੋਕਾਂ ਨੂੰ ਖ਼ਬਰਾਂ ਮਿਲਦੀਆਂ ਹਨ।
24 ਫ਼ਰਵਰੀ ਨੂੰ ਯੂਕਰੇਨ ਉੱਤੇ ਹਮਲੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੀਨ ਵਿੱਚ ਵਿੰਟਰ ਓਲੰਪਿਕ ਦੌਰਾਨ ਰਾਸ਼ਟਰਪਤੀ ਪੁਤਿਨ ਹਾਈ ਪ੍ਰੋਫ਼ਾਈਲ ਮਹਿਮਾਨ ਸਨ।
ਪੁਤਿਨ ਦੀ ਯਾਤਰਾ ਤੋਂ ਬਾਅਦ ਚੀਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਕੋਈ ਲਿਮੀਟ ਨਹੀਂ ਹੈ।
ਅਜਿਹੇ ਵਿੱਚ ਸਵਾਲ ਉੱਠਿਆ ਕਿ ਕੀ ਪੁਤਿਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਯੂਕਰੇਨ ਉੱਤੇ ਵੱਡਾ ਹਮਲਾ ਕਰਨ ਜਾ ਰਹੇ ਹਨ?
ਚੀਨ ਦਾ ਕਹਿਣਾ ਹੈ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ, ਪਰ ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਰੂਸ ਨੇ ਚੀਨ ਨੂੰ ਇਸ ਬਾਰੇ ਸੰਕੇਤ ਨਹੀਂ ਦਿੱਤੇ ਹੋਣਗੇ। ਚੀਨ ਰੂਸ ਦਾ ਅਹਿਮ ਗੁਆਂਢੀ ਅਤੇ ਸਹਿਯੋਗੀ ਦੇਸ਼ ਹੈ।

ਹੋ ਸਕਦਾ ਹੈ ਕਿ ਭਵਿੱਖ ਵਿੱਚ ਇੱਕ ਸਮਾਂ ਅਜਿਹਾ ਆਵੇ ਜਦੋਂ ਚੀਨ ਅਤੇ ਰੂਸ ਇੱਕ ਦੂਜੇ ਦੇ ਰਣਨੀਤਿਕ ਮੁਕਾਬਲਾਕਾਰ ਹੋਣ, ਪਰ ਅੱਜ ਉਹ ਸਹਿਯੋਗੀ ਦੇਸ਼ ਹਨ ਅਤੇ ਨਾਟੋ ਪੱਛਮੀ ਦੇਸ਼ਾਂ ਅਤੇ ਉਨ੍ਹਾਂ ਦੇ ਲੋਕਤੰਤਰਿਕ ਕੀਮਤਾਂ ਖ਼ਿਲਾਫ਼ ਹਿੱਤ ਸਾਂਝੇ ਹਨ।
ਚੀਨ ਪਹਿਲਾਂ ਹੀ ਦੱਖਣੀ ਚੀਨ ਸਾਗਰ ਵਿੱਚ ਆਪਣੇ ਫੌਜੀ ਵਿਸਤਾਰ ਨੂੰ ਲੈ ਕੇ ਅਮਰੀਕਾ ਨਾਲ ਟਕਰਾ ਚੁੱਕਿਆ ਹੈ। ਚੀਨ ਵੀਗਰ ਮੁਸਲਮਾਨਾਂ ਦੇ ਨਾਲ ਵਰਤਾਰੇ ਅਤੇ ਹਾਂਗਾਕਾਂਗ ਵਿੱਚ ਲੋਕਤੰਤਰ ਦੇ ਕਤਲ ਨੂੰ ਲੈ ਕੇ ਪੱਛਮੀ ਸਰਕਾਰਾਂ ਨਾਲ ਵੀ ਟਕਰਾ ਚੁੱਕਿਆ ਹੈ।
ਚੀਨ ਇਹ ਵੀ ਜ਼ੋਰ ਦੇ ਕੇ ਕਹਿੰਦਾ ਰਿਹਾ ਹੈ ਕਿ ਜੇ ਤਾਈਵਾਨ ਨੂੰ ਵਾਪਸ ਹਾਸਲ ਕਰਨ ਲਈ ਤਾਕਤ ਦੀ ਵੀ ਵਰਤੋਂ ਕਰਨੀ ਪਈ ਤਾਂ ਉਹ ਕਰੇਗਾ।
ਅਜਿਹੇ ਵਿੱਚ ਨਾਟੋ ਚੀਨ ਅਤੇ ਰੂਸ ਦਾ ਸਾਂਝਾ ਦੁਸ਼ਮਣ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਵਿਚਾਰ ਉੱਥੋਂ ਦੀ ਜਨਤਾ ਤੱਕ ਵੀ ਫ਼ੈਲਦੇ ਹਨ।
ਜਿਸ ਦੇ ਨਤੀਜੇ ਵਜੋਂ ਯੂਕਰੇਨ ਉੱਤੇ ਹਮਲਾ ਅਤੇ ਕਥਿਤ ਯੁੱਧ ਅਪਰਾਧਾਂ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਆਲੋਚਨਾ ਭਰੇ ਨਜ਼ਰੀਏ ਨੂੰ ਸਾਂਝਾ ਨਹੀਂ ਕਰਦੇ।
ਭਾਰਤ ਤੇ ਪਾਕਿਸਤਾਨ ਦੇ ਰੂਸ ਨੂੰ ਨਰਾਜ਼ ਨਾ ਕਰਨ ਦੇ ਆਪੋ-ਆਪਣੇ ਕਾਰਨ ਹਨ। ਭਾਰਤ ਆਪਣੇ ਜ਼ਿਆਦਾਤਰ ਹਥਿਆਰ ਰੂਸ ਤੋਂ ਹੀ ਖ਼ਰੀਦਦਾ ਹੈ ਅਤੇ ਹਾਲ ਹੀ ਵਿੱਚ ਹਿਮਾਲਿਆ ਖ਼ੇਤਰ ਵਿੱਚ ਚੀਨ ਦੇ ਨਾਲ ਹਿੰਸਕ ਟਕਰਾਅ ਤੋਂ ਬਾਅਦ ਭਾਰਤ ਨੂੰ ਇਹ ਲੱਗਦਾ ਹੈ ਕਿ ਇੱਕ ਦਿਨ ਉਸ ਨੂੰ ਸਹਿਯੋਗੀ ਅਤੇ ਰੱਖਿਅਕ ਦੇ ਰੂਪ ਵਿੱਚ ਰੂਸ ਦੀ ਲੋੜ ਪੈ ਸਕਦੀ ਹੈ।
ਪਾਕਿਸਤਾਨ ਦੇ ਹਾਲ ਹੀ ਵਿੱਚ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਪੁਰਜ਼ੋਰ ਤਰੀਕੇ ਨਾਲ ਆਲੋਚਕ ਰਹੇ ਹਨ। ਪਾਕਿਸਤਾਨ ਵੀ ਰੂਸ ਤੋਂ ਹਥਿਆਰ ਖ਼ਰੀਦਦਾ ਹੈ ਅਤੇ ਉਸ ਨੂੰ ਮੱਧ ਏਸ਼ੀਆ ਵਿੱਚ ਵਪਾਰਕ ਰਾਹ ਬਣਾ ਕੇ ਰੱਖਣ ਲਈ ਰੂਸ ਦੀ ਲੋੜ ਹੈ।
ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ 24 ਫ਼ਰਵਰੀ ਨੂੰ ਆਪਣੀ ਵਿਦੇਸ਼ ਯਾਤਰਾ ਦੌਰਾਨ ਪੁਤਿਨ ਨੂੰ ਮਿਲਣ ਮੌਸਕੋ ਪਹੁੰਚੇ ਸਨ। ਇਸੇ ਦਿਨ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ।
ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਉੱਤੇ ਹਮਲੇ ਦੀ ਨਿੰਦਾ ਮਤੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਗ਼ੈਰ-ਹਾਜ਼ਰ ਰਹੇ ਸਨ।
ਦੋਗਲਾਪਨ ਅਤੇ ਦੋਹਰੇ ਮਾਪਦੰਡ
ਫਿਰ ਕਈ ਦੇਸ਼ਾਂ ਦਾ ਇਹ ਇਲਜ਼ਾਮ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਿਮ ਦੇਸ਼ ਸ਼ਾਮਲ ਹਨ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀ ਅਗਵਾਈ ਵਿੱਚ ਪੱਛਮੀ ਦੇਸ਼ ਦੋਹਰੇ ਮਾਪਦੰਡ ਅਪਣਾਉਂਦੇ ਹਨ।
2003 ਵਿੱਚ ਅਮਰੀਕਾ ਅਤੇ ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਅਤੇ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਦੀ ਰਾਇ ਨੂੰ ਦਰਕਿਨਾਰ ਕਰਕੇ ਇਰਾਕ ਉੱਤੇ ਹਮਲਾ ਕਰ ਦਿੱਤਾ ਸੀ। ਸ਼ੱਕ ਦੇ ਆਧਾਰ ਉੱਤੇ ਕੀਤੇ ਗਏ ਇਸ ਹਮਲੇ ਤੋਂ ਬਾਅਦ ਸਾਲਾਂ ਤੱਕ ਇਰਾਕ ਵਿੱਚ ਹਿੰਸਾ ਜਾਰੀ ਰਹੀ।
ਅਮਰੀਕਾ ਤੇ ਬ੍ਰਿਟੇਨ ਉੱਤੇ ਯਮਨ ਵਿੱਚ ਜਾਰੀ ਘਰੇਲੂ ਯੁੱਧ ਨੂੰ ਹੋਰ ਲੰਬਾ ਖਿੱਚਣ ਦਾ ਇਲਜ਼ਾਮ ਵੀ ਲੱਗਿਆ ਹੈ। ਉਨ੍ਹਾਂ ਨੇ ਸਾਊਦੀ ਅਰਬ ਦੀ ਹਵਾਈ ਫ਼ੌਜ ਨੂੰ ਹਥਿਆਰ ਦਿੱਤੇ ਹਨ ਜੋ ਯਮਨ ਵਿੱਚ ਅਧਿਕਾਰਤ ਸਰਕਾਰ ਦੇ ਸਮਰਥਨ ਵਿੱਚ ਹੂਤੀ ਵਿਦਰੋਹੀਆਂ ਉੱਤੇ ਹਵਾਈ ਹਮਲੇ ਕਰ ਰਹੀ ਹੈ।
ਉੱਧਰ ਅਫ਼ਰੀਕਾ ਦੇ ਕਈ ਦੇਸ਼ਾਂ ਵਿੱਚ ਹੋਰ ਇਤਿਹਾਸਕ ਕਾਰਨ ਹਨ। ਯੂਰਪੀ ਸੰਘ ਦੇ ਸਮੇਂ ''ਚ ਰੂਸ ਨੇ ਅਫ਼ਰੀਕਾ ''ਚ ਸਹਾਰਾ ਤੋਂ ਲੈ ਕੇ ਕੇਪ ਤੱਕ ਹਥਿਆਰ ਭੇਜੇ ਕਿਉਂਕਿ ਉਹ ਪੱਛਮੀ ਦੇਸ਼ਾਂ ਅਤੇ ਅਮਰੀਕਾ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੁੰਦਾ ਸੀ।
ਕਈ ਥਾਂਵਾਂ ਉੱਤੇ 19ਵੀਂ ਅਤੇ 20ਵੀਂ ਸਦੀ ਦੇ ਯੂਰਪੀ ਉਪਨਿਵੇਸ਼ਕਾਲ ਦੀਆਂ ਯਾਦਾਂ ਅਜੇ ਤੱਕ ਤਾਜ਼ਾ ਹਨ ਅਤੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ।
ਫਰਾਂਸ, ਜਿਸ ਨੇ ਸਾਲ 2013 ਵਿੱਚ ਆਪਣੇ ਪੂਰਬੀ ਉਪਨਿਵੇਸ਼ ਮਾਲੀ ਵਿੱਚ ਅਲਕਾਇਦਾ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਫ਼ੌਜੀ ਭੇਜੇ ਸਨ, ਇੱਥੇ ਬਹੁਤਾ ਮਸ਼ਹੂਰ ਨਹੀਂ ਹੈ।
ਹੁਣ ਫਰਾਂਸ ਦੇ ਜ਼ਿਆਦਾਤਰ ਫ਼ੌਜੀ ਪਰਤ ਚੁੱਕੇ ਹਨ ਅਤੇ ਇੱਥੇ ਰੂਸ ਸਮਰਥਕ ਵਾਗਨਰ ਗਰੁੱਪ ਦੇ ਨਿੱਜੀ ਲੜਾਕਿਆਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ।
ਅਤੇ ਮੱਧ ਪੂਰਬ ਕਿੱਥੇ ਖੜ੍ਹਾ ਹੈ?

ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸੀਰੀਆ, ਉੱਤਰੀ ਕੋਰੀਆ, ਬੇਲਾਰੂਸ ਅਤੇ ਈਰੀਟ੍ਰਿਆ ਰੂਸ ਦੇ ਨਾਲ ਖੜ੍ਹੇ ਰਹੇ ਹਨ।
ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਆਪਣੀ ਸੱਤਾ ਜਾਰੀ ਰੱਖਣ ਲਈ ਰੂਸ ਉੱਤੇ ਨਿਰਭਰ ਹਨ। 2015 ਵਿੱਚ ਸੀਰੀਆ ਇਸਲਾਮਿਕ ਸਟੇਟ ਦੇ ਲੜਾਕਿਆਂ ਦੇ ਹੱਥ ਵਿੱਚ ਜਾਂਦੇ-ਜਾਂਦੇ ਬਚਿਆ ਸੀ।
ਪੱਛਮੀ ਦੇਸ਼ਾਂ ਦੇ ਪੁਰਾਣੇ ਸਹਿਯੋਗੀ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਸੰਯੁਕਤ ਰਾਸ਼ਟਰ ਵਿੱਚ ਤਾਂ ਨਿੰਦਾ ਮਤੇ ਦਾ ਸਮਰਥਨ ਕੀਤਾ ਪਰ ਉਹ ਰੂਸ ਖ਼ਿਲਾਫ਼ ਖੁੱਲ੍ਹ ਕੇ ਬੋਲਣ ਤੋਂ ਬਚਦੇ ਰਹੇ ਹਨ।
ਸੰਯੁਕਤ ਅਰਬ ਅਮੀਰਾਤ ਦੇ ਕ੍ਰਾਉਨ ਪ੍ਰਿੰਸ ਅਤੇ ਸ਼ਾਸਕ ਪ੍ਰਿੰਸ ਮੁਹੰਮਦ ਬਿਨ ਜ਼ਾਏਦ ਦੇ ਪੁਤਿਨ ਨਾਲ ਚੰਗੇ ਰਿਸ਼ਤੇ ਹਨ। ਮੌਸਕੋ ਵਿੱਚ ਉਨ੍ਹਾਂ ਦੇ ਸਾਬਕਾ ਰਾਜਦੂਤ ਪੁਤਿਨ ਨਾਲ ਸ਼ਿਕਾਰ ਤੱਕ ਖੇਡਣ ਜਾ ਚੁੱਕੇ ਹਨ।
ਇੱਥੇ ਇਹ ਵੀ ਯਾਦ ਕੀਤਾ ਜਾਣਾ ਚਾਹੀਦਾ ਹੈ ਕਿ ਸਾਊਦੀ ਅਰਬ ਦੇ ਕ੍ਰਾਉਨ ਪ੍ਰਿੰਸ ਅਤੇ ਅਮਰੀਕਾ ਰਾਸ਼ਟਰਪਤੀ ਜੋਅ ਬਾਈਡਨ ਦੇ ਵਿਚਾਲੇ ਬਹੁਤ ਗਰਮਜੋਸ਼ੀ ਵਾਲੇ ਰਿਸ਼ਤੇ ਨਹੀਂ ਹਨ।
ਰਿਪੋਰਟਾਂ ਮੁਤਾਬਕ ਦੋਵੇਂ ਇੱਕ ਦੂਜੇ ਨੂੰ ਐਨਾਂ ਨਾਪਸੰਦ ਕਰਦੇ ਹਨ ਕਿ ਉਹ ਇੱਕ ਦੂਜੇ ਦਾ ਫ਼ੋਨ ਤੱਕ ਨਹੀਂ ਚੁੱਕਦੇ।
ਇਸ ਤੋਂ ਪਹਿਲਾਂ ਜਦੋਂ ਪੱਛਮੀ ਦੇਸ਼ਾਂ ਦੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ਦਾ ਇਲਜ਼ਾਮ ਸਾਊਦੀ ਕ੍ਰਾਉਨ ਉੱਤੇ ਲੱਸਿਆ ਸੀ, ਤਾਂ ਕੁਝ ਹਫ਼ਤਿਆਂ ਬਾਅਦ 2018 ਵਿੱਚ ਜੀ20 ਸ਼ਿਖਰ ਸੰਮੇਲਨ ਦੌਰਾਨ ਦੁਨੀਆਂ ਦੇ ਨੇਤਾ ਬਿਊਨਸ ਆਇਰਸ ਨੂੰ ਮਿਲੇ ਸਨ। ਉਦੋਂ ਜ਼ਿਆਦਾਤਰ ਪੱਛਮੀ ਨੇਤਾਵਾਂ ਨੇ ਕ੍ਰਾਉਨ ਪਿੰਸ ਨੂੰ ਮਿਲਣ ਵਿੱਚ ਗਰਮਜੋਸ਼ੀ ਨਹੀਂ ਦਿਖਾਈ ਸੀ।
ਉਧਰ ਪੁਤਿਨ ਨੇ ਉਨ੍ਹਾਂ ਨੂੰ ਦੇਖ ਕੇ ਹਾਈ-ਫਾਈ ਕੀਤਾ ਸੀ। ਇਹ ਕੋਈ ਅਜਿਹੀ ਗੱਲ ਨਹੀਂ ਹੈ ਜਿਸ ਨੂੰ ਸਾਊਦੀ ਦੇ ਨੇਤਾ ਜਲਦਬਾਜ਼ੀ ਵਿੱਚ ਭੁੱਲ ਗਏ ਹੋਣਗੇ।
ਇਸ ਦਾ ਮਤਲਬ ਇਹ ਨਹੀਂ ਹੈ ਕਿ ਬੇਲਾਰੂਸ ਤੋਂ ਇਲਾਵਾ ਇੱਥੇ ਜਿਹੜੇ ਦੇਸ਼ਾਂ ਦਾ ਨਾਮ ਲਿਆ ਗਿਆ ਹੈ ਉਹ ਯੂਕਰੇਨ ਉੱਤੇ ਹਮਲੇ ਦਾ ਸਮਰਥਨ ਕਰਦੇ ਹਨ।
2 ਮਾਰਚ ਨੂੰ ਸੰਯੁਕਤ ਰਾਸ਼ਟਰ ਵਿੱਚ ਹੋਈ ਵੋਟਿੰਗ ਦੌਰਾਨ ਸਿਰਫ਼ ਪੰਜ ਦੇਸ਼ਾਂ ਨੇ ਹੀ ਰੂਸ ਦਾ ਸਮਰਥਨ ਕੀਤਾ ਸੀ। ਇਨ੍ਹਾਂ ਵਿੱਚੋਂ ਇੱਕ ਖ਼ੁਦ ਰੂਸ ਸੀ।
ਪਰ ਇਸ ਦਾ ਇਹ ਮਤਲਬ ਜ਼ਰੂਰ ਹੈ ਕਈ ਕਾਰਨਾਂ ਕਰਕੇ ਪੱਛਮੀ ਦੇਸ਼ ਇਹ ਨਹੀਂ ਸੋਚ ਸਕਦੇ ਕਿ ਪੁਤਿਨ ਨੂੰ ਲੈ ਕੇ ਜੋ ਉਨ੍ਹਾਂ ਦੀ ਰਾਇ ਹੈ ਉਹੀ ਦੁਨੀਆਂ ਦੇ ਬਾਕੀ ਦੇਸ਼ਾਂ ਦੀ ਵੀ ਹੈ।
ਨਾ ਹੀ ਪਾਬੰਦੀਆਂ ਜਾਂ ਪੱਛਮੀ ਦੇਸ਼ਾਂ ਵੱਲੋਂ ਖੁੱਲ੍ਹ ਕੇ ਰੂਸ ਦਾ ਮੁਕਾਬਲਾ ਕਰਨ ਜਾਂ ਯੂਕਰੇਨ ਨੂੰ ਜ਼ਿਆਦਾ ਮਾਰੂ ਹਥਿਆਰ ਦੇਣ ਨੂੰ ਲੈ ਕੇ ਬਾਕੀ ਦੁਨੀਆਂ ਦੀ ਰਾਇ ਪੱਛਮੀ ਦੇਸ਼ਾਂ ਵਰਗੀ ਹੈ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=jVI_HBfVIos
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''90298310-0a18-4e83-94c0-ef2cee2fba18'',''assetType'': ''STY'',''pageCounter'': ''punjabi.international.story.61300176.page'',''title'': ''ਰੂਸ ਤੇ ਯੂਕਰੇਨ ਜੰਗ ਦੀ ਉਹ ਕਹਾਣੀ ਜਿਸ ਨੂੰ ਅਮਰੀਕਾ ਤੇ ਪੱਛਮੀ ਦੇਸ਼ ਨਹੀਂ ਸੁਣ ਰਹੇ'',''author'': ''ਫ੍ਰੈਂਕ ਗਾਰਡਨਰ'',''published'': ''2022-05-03T02:36:59Z'',''updated'': ''2022-05-03T02:36:59Z''});s_bbcws(''track'',''pageView'');