ਯੂਕਰੇਨ-ਰੂਸ ਜੰਗ ਦਾ ਅਸਰ ਭਾਰਤੀਆਂ ਦੀ ਰਸੋਈ ਤੱਕ ਪਹੁੰਚਣ ਲੱਗਾ
Monday, May 02, 2022 - 03:52 PM (IST)


ਇੰਡੋਨੇਸ਼ੀਆ ਦੁਨੀਆਂ ਵਿੱਚ ਪਾਮ ਦੇ ਤੇਲ (ਤਾੜ ਦਾ ਤੇਲ) ਦਾ ਸਭ ਤੋਂ ਵੱਡਾ ਉਤਪਾਦਕ ਹੈ। ਪਿਛਲੇ ਹਫ਼ਤੇ ਇਸ ਵੱਲੋਂ ਐਲਾਨ ਕੀਤਾ ਗਿਆ ਫਿਲਹਾਲ ਪਾਮ ਦੇ ਤੇਲ ਨੂੰ ਦੂਸਰੇ ਦੇਸ਼ਾਂ ਵਿਚ ਭੇਜਣ ਤੋਂ ਰੋਕਿਆ ਜਾਵੇਗਾ।
ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਕਰ ਕੇ ਅਤੇ ਮਹਾਮਾਰੀ ਤੋਂ ਬਾਅਦ ਇਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਖਾਣਾ ਪਕਾਉਣ ਵਾਲਾ ਤੇਲ ਭਾਰਤ ਦੇ ਖਾਣੇ ਦਾ ਅਹਿਮ ਹਿੱਸਾ ਹੈ। ਇਹ ਹਿੱਸਾ ਇੰਨਾ ਹੈ ਕਿ ਭਾਰਤ ਦੁਨੀਆਂ ਵਿੱਚ ਇਸ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਅਤੇ ਇਸ ਦਾ 56% ਹਿੱਸਾ ਦੁਨੀਆ ਦੇ ਬਾਕੀ ਸੱਤ ਦੇਸ਼ਾਂ ਤੋਂ ਦਰਾਮਦ ਕਰਕੇ ਪੂਰਾ ਕੀਤਾ ਜਾਂਦਾ ਹੈ।
ਜ਼ਿਆਦਾਤਰ ਭਾਰਤੀ ਆਪਣਾ ਖਾਣਾ ਪਾਮ ਦੇ ਤੇਲ, ਸੋਇਆਬੀਨ ਤੇ ਸੂਰਜਮੁਖੀ ਦੇ ਤੇਲ ਵਿੱਚ ਪਕਾਉਂਦੇ ਹਨ। ਪਾਮ ਦੇ ਤੇਲ ਦਾ 90% ਹਿੱਸਾ ਮਲੇਸ਼ੀਆ ਤੇ ਇੰਡੋਨੇਸ਼ੀਆ ਤੋਂ ਆਉਂਦਾ ਹੈ। ਇਸ ਦਾ ਲਗਪਗ ਅੱਧਾ ਹਿੱਸਾ ਭਾਰਤ ਇੰਡੋਨੇਸ਼ੀਆ ਤੋਂ ਲੈਂਦਾ ਹੈ।
ਇਸ ਦੇ ਨਾਲ ਹੀ ਸੂਰਜਮੁਖੀ ਦੇ ਤੇਲ ਦਾ ਅੱਧਾ ਹਿੱਸਾ ਭਾਰਤ ਰੂਸ ਅਤੇ ਯੂਕਰੇਨ ਤੋਂ ਦਰਾਮਦ ਕਰਦਾ ਹੈ। ਯੂਕਰੇਨ ਵਿੱਚ ਯੁੱਧ ਕਾਰਨ ਇਸ ਦੀ ਸਪਲਾਈ ਵਿੱਚ ਅਗਲੇ ਸਾਲ ਤਕਰੀਬਨ 25 ਫ਼ੀਸਦ ਤੱਕ ਕਮੀ ਆ ਸਕਦੀ ਹੈ।
ਮਲੇਸ਼ੀਆ, ਜੋ ਪਾਮ ਦੇ ਤੇਲ ਦਾ ਦੂਸਰਾ ਸਭ ਤੋਂ ਵੱਡਾ ਉਤਪਾਦਕ ਹੈ,ਵਿੱਚ ਵੀ ਹਾਲਾਤ ਜ਼ਿਆਦਾ ਵਧੀਆ ਨਹੀਂ ਹਨ।
ਬਨਸਪਤੀ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ
ਤਾੜ ਦੇ ਤੇਲ ਦੀ ਕੀਮਤ ਵਿੱਚ ਪਿਛਲੇ ਦੋ ਸਾਲਾਂ ਵਿੱਚ 300 ਫ਼ੀਸਦ ਤੱਕ ਵਾਧਾ ਹੋਇਆ ਹੈ। ਭਾਰਤ ਦੇ ਜ਼ਿਆਦਾਤਰ ਘਰਾਂ, ਹੋਟਲਾਂ,ਰੈਸਟੋਰੈਂਟਾਂ ਤੇ ਬੇਕਰੀਆਂ ਵਿੱਚ ਇਸ ਦਾ ਇਸਤੇਮਾਲ ਹੁੰਦਾ ਹੈ।
ਭਾਰਤ ਵਿੱਚ ਟੈਕਸ ਦਰਾਂ ਨੂੰ ਘੱਟ ਕਰਕੇ ਤੇਲ ਦੀਆਂ ਕੀਮਤਾਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮਹਾਮਾਰੀ ਅਤੇ ਯੂਕਰੇਨ ਵਿੱਚ ਯੁੱਧ ਤੋਂ ਬਾਅਦ ਹਾਲਾਤ ਖ਼ਰਾਬ ਹੋ ਰਹੇ ਹਨ।
ਇਹ ਵੀ ਪੜ੍ਹੋ:
- ਤਾੜ ਦੀ ਖੇਤੀ ਤੋਂ ਦੁਨੀਆਂ ਮੂੰਹ ਮੋੜ ਰਹੀ ਹੈ, ਭਾਰਤ ਕਿਉਂ ਕਰਨ ਜਾ ਰਿਹਾ ਹੈ
- ਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ
- ਰੂਸ - ਯੂਕਰੇਨ ਸੰਕਟ: ''ਪੁਤਿਨ ਯੂਕਰੇਨ ਤੱਕ ਹੀ ਨਹੀਂ ਰੁਕਣਗੇ'', ਇਹ ਹੋ ਸਕਦੀ ਹੈ ਪੁਤਿਨ ਦੀ ਭਵਿੱਖ ਦੀ ਨੀਤੀ
- ਰੂਸ ਯੂਕਰੇਨ ਸੰਕਟ: ਕਿਸ ਦੀ ਫੌਜ ਹੈ ਕਿੰਨੀ ਤਾਕਤਵਰ
ਭਾਰਤ ਵਿੱਚ ਇੱਕ ਮਹੀਨੇ ਵਿੱਚ ਤੇਲ ਦੀਆਂ ਕੀਮਤਾਂ ਤਕਰੀਬਨ 20 ਫ਼ੀਸਦ ਤੱਕ ਵਧੀਆਂ ਹਨ। ਲੋਕ ਇਸ ਨੂੰ ਖਰੀਦ ਕੇ ਇਕੱਠਾ ਕਰ ਰਹੇ ਹਨ। ਭਾਰਤ ਦੇ ਜ਼ਿਆਦਾਤਰ ਖਾਣੇ ਤਲ ਕੇ ਬਣਾਏ ਜਾਂਦੇ ਹਨ। ਚਾਵਲ ,ਕਣਕ,ਨਮਕ ਦੇ ਨਾਲ-ਨਾਲ ਤੇਲ ਵੀ ਭਾਰਤ ਦੇ ਲੋਕਾਂ ਦੇ ਖਾਣੇ ਦਾ ਹਿੱਸਾ ਹੈ।

ਸੁਧਾਂਸ਼ੂ ਪਾਂਡੇ ਮੰਨਦੇ ਹਨ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਬੇਸ਼ੱਕ ਪ੍ਰੇਸ਼ਾਨ ਕਰਨ ਵਾਲਾ ਹੈ। ਉਹ ਫੂਡ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਵਿਭਾਗ ਦੇ ਸਕੱਤਰ ਹਨ।
ਇਨ੍ਹਾਂ ਸਾਰੇ ਹਾਲਾਤਾਂ ਨਾਲ ਖਾਣੇ ਨਾਲ ਸਬੰਧਤ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਹਨ। ਮਾਰਚ ਵਿੱਚ ਇਹ ਪਿਛਲੇ 16 ਮਹੀਨਿਆਂ ''ਚ ਸਭ ਤੋਂ ਵੱਧ 7.68 ਫ਼ੀਸਦ ਸੀ।
ਡੀ ਯੈਂਗ ਜੋ ਸੰਯੁਕਤ ਰਾਸ਼ਟਰ ਫੂਡ ਐਗਰੀਕਲਚਰ ਆਰਗਨਾਈਜ਼ੇਸ਼ਨ ਨਾਲ ਜੁੜੇ ਹੋਏ ਹਨ।
ਉਹ ਆਖਦੇ ਹਨ ਕਿ ਜੇ ਇਸੇ ਤਰ੍ਹਾਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਗਈਆਂ ਤਾਂ ਭਾਰਤ ਲਈ ਇਹ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲ ਹੋ ਜਾਵੇਗਾ।
ਇਨ੍ਹਾਂ ਹਾਲਾਤਾਂ ਤੋਂ ਉਭਰਨ ਲਈ ਭਾਰਤ ਦੀਆਂ ਉਮੀਦਾਂ ਇਸ ਸਾਲ ਸਰ੍ਹੋਂ ਅਤੇ ਸੋਇਆਬੀਨ ਦੀ ਫ਼ਸਲ ਉੱਪਰ ਹਨ।
ਸੁਧਾਂਸ਼ੂ ਪਾਂਡੇ ਆਖਦੇ ਹਨ,"ਘਰੇਲੂ ਉਤਪਾਦਨ ਵਿੱਚ ਵਾਧਾ ਹੋਣ ਕਰਕੇ ਭਾਰਤ ਉੱਪਰ ਪੂਰੀ ਤਰ੍ਹਾਂ ਮਹਿੰਗਾਈ ਦਾ ਅਸਰ ਨਹੀਂ ਪਿਆ ਹੈ। ਭਾਰਤ ''ਚ ਤੇਲ ਦੀਆਂ ਕੀਮਤਾਂ ਬਾਕੀ ਦੇਸ਼ਾਂ ਦੇ ਮੁਕਾਬਲੇ ਅੱਧੀਆਂ ਹੀ ਹਨ।
ਉਹ ਅੱਗੇ ਆਖਦੇ ਹਨ,"ਸਾਨੂੰ ਆਤਮ ਨਿਰਭਰ ਹੋਣਾ ਪਵੇਗਾ ਅਤੇ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਸਾਡੇ ਕਿਸਾਨ ਤੇਲ ਵਾਲੇ ਬੀਜਾਂ ਦੀ ਖੇਤੀ ਵੱਲ ਜਾਣ ਅਤੇ ਇਸ ਦੀ ਵਧੀ ਕੀਮਤ ਮਿਲੇ।"
ਪਾਮ ਦੀ ਖੇਤੀ ਨਾਲ ਜੁੜੀਆਂ ਸਮੱਸਿਆਵਾਂ
ਇਸ ਦਾ ਇੱਕ ਹੱਲ ਪਾਮ ਦੀ ਖੇਤੀ ਹੋ ਸਕਦਾ ਹੈ। ਵੇਖਣ ਨੂੰ ਇਹ ਵਧੀਆ ਲੱਗਦਾ ਹੈ- ਇਸ ਦਾ ਝਾੜ ਸੋਇਆਬੀਨ ਤੋਂ ਜ਼ਿਆਦਾ ਹੁੰਦਾ ਹੈ,ਇਹ ਉਦਯੋਗਿਕ ਖੇਤਰ ਵਿੱਚ ਵਰਤਿਆ ਜਾ ਸਕਦਾ ਹੈ ਅਤੇ ਘਰੇਲੂ ਵਰਤੋਂ ਲਈ ਵੀ ਇਸਤੇਮਾਲ ਹੋ ਸਕਦਾ ਹੈ।
ਇਸ ਦੀ ਇਕ ਦਿੱਕਤ ਹੈ। ਪਾਮ ਦੀ ਖੇਤੀ ਵਿੱਚ ਬਹੁਤ ਪਾਣੀ ਚਾਹੀਦਾ ਹੈ।ਇਸ ਦੇ ਨਵੇਂ ਖੇਤਾਂ ਲਈ ਜੰਗਲਾਂ ਨੂੰ ਕੱਟਣਾ ਪਵੇਗਾ। ਭਾਰਤ ਸਰਕਾਰ ਨੇ ਇਸ ਸੰਬੰਧੀ ਆਪਣੇ ਪ੍ਰਸਤਾਵ ਆਖਿਆ ਸੀ ਕਿ ਪਾਮ ਦੇ ਨਵੇਂ ਦਰੱਖ਼ਤ ਉੱਤਰ ਪੂਰਬੀ ਪਹਾੜੀ ਖੇਤਰ ਵਿੱਚ ਉਗਾਏ ਜਾ ਸਕਦੇ ਹਨ।
ਵਾਤਾਵਰਣ ਪ੍ਰੇਮੀਆਂ ਨੇ ਵਿਰੋਧ ਕਰਦੇ ਹੋਏ ਇੰਡੋਨੇਸ਼ੀਆ ਤੇ ਮਲੇਸ਼ੀਆ ਦੀਆਂ ਉਦਹਾਰਨਾਂ ਦਿੱਤੀਆਂ ਸਨ।

ਉਨ੍ਹਾਂ ਮੁਤਾਬਕ ਭਾਵੇਂ ਇਨ੍ਹਾਂ ਦੇਸ਼ਾਂ ਵਿਚ ਪਾਮ ਦਾ ਤੇਲ ਕਮਾਈ ਦਾ ਸਾਧਨ ਬਣ ਗਿਆ ਹੈ ਪਰ ਇਸ ਦੀ ਕੀਮਤ ਜੰਗਲ ਖ਼ਰਾਬ ਕਰਕੇ ਚੁਕਾਈ ਗਈ ਹੈ।
ਸੁਧਾਂਸ਼ੂ ਪਾਂਡੇ ਆਖਦੇ ਹਨ ਕਿ ਭਾਰਤ ਸਰਕਾਰ ਫਿਲਹਾਲ ਪਾਮ ਦੇ ਤੇਲ ਦਾ ਝਾੜ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਿਆਦਾਤਰ ਭਾਰਤੀ ਲੋਕ ਸਰ੍ਹੋਂ, ਮੂੰਗਫਲੀ, ਨਾਰੀਅਲ ਅਤੇ ਤਿਲ ਦੇ ਤੇਲ ਵਿੱਚ ਖਾਣਾ ਪਕਾਉਣਾ ਪਸੰਦ ਕਰਦੇ ਹਨ। ਉਹ ਵਿਦੇਸ਼ੀ ਤੇਲ ਜਿਵੇਂ ਸੂਰਜਮੁਖੀ ਅਤੇ ਪਾਮ ਵੱਲ ਵਧ ਰਹੇ ਸ਼ਹਿਰੀਕਰਨ ਤੋਂ ਬਾਅਦ ਗਏ ਹਨ।
ਇਹ ਤੇਲ ਸਸਤੇ ਹਨ ਅਤੇ ਇਨ੍ਹਾਂ ਨੂੰ ਸਿਹਤ ਲਈ ਵਧੀਆ ਆ ਕੇ ਵੇਚਿਆ ਜਾਂਦਾ ਰਿਹਾ ਹੈ।
ਭਾਰਤੀਆਂ ਦੀ ਜੇਬ ਉੱਤੇ ਭਾਰੀ ਬਨਸਪਤੀ ਤੇਲ
ਪ੍ਰਿਥਾ ਸੇਨ ਜੋ ਖਾਣੇ ਨਾਲ ਸਬੰਧਿਤ ਵਿਸ਼ਿਆਂ ਦੇ ਇਤਿਹਾਸਕਾਰ ਹਨ ਮੁਤਾਬਕ,"ਸਾਡੇ ਦੇਸ਼ ਵਿੱਚ ਖਾਣਾ ਪਕਾਉਣ ਵਾਲੇ ਤੇਲ ਦੀ ਕਮੀ ਕਿਤੇ ਨਾ ਕਿਤੇ ਉਨ੍ਹਾਂ ਪੈਦਾ ਕੀਤੀ ਗਈ ਹੈ। ਸਾਡੇ ਦੇਸ਼ ਵਿੱਚ ਮੌਜੂਦ ਕੁਝ ਲੌਬੀਆਂ ਦੁਆਰਾ ਸਫ਼ਲਤਾਪੂਰਵਕ ਤਰੀਕੇ ਨਾਲ ਵਿਦੇਸ਼ੀ ਤੇਲ ਵੇਚੇ ਗਏ ਹਨ।"
ਕਈ ਮਾਹਿਰ ਇਹ ਮੰਨਦੇ ਹਨ ਕਿ ਜ਼ਿਆਦਾ ਲੋਕਾਂ ਦੇ ਸ਼ਹਿਰਾਂ ਵੱਲ ਜਾਣ ਨਾਲ ਜ਼ਿਆਦਾਤਰ ਖਾਣਾ ਬਿਨਾਂ ਰੰਗ ਤੋਂ ਅਤੇ ਬਿਨਾਂ ਸੁਗੰਧ ਵਾਲੇ ਤੇਲਾਂ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਪਾਮ ਦਾ ਤੇਲ ਅਤੇ ਸੂਰਜਮੁਖੀ ਦਾ ਤੇਲ ਸ਼ਾਮਲ ਹਨ।
ਖਾਣੇ ਬਾਰੇ ਲੇਖ ਲਿਖਣ ਵਾਲੇ ਮਰਿਅਮ ਐਚ ਰੈਸ਼ੀ ਆਖਦੇ ਹਨ,"ਜ਼ਿਆਦਾਤਰ ਭਾਰਤੀ ਜੋ ਖਾਣਾ ਅੱਜਕੱਲ੍ਹ ਰੋਜ਼ਾਨਾ ਖਾ ਰਹੇ ਹਨ ਉਹ ਬੋਰਿੰਗ ਅਤੇ ਫਿੱਕਾ ਹੈ।ਇਸ ਦਾ ਵੱਡਾ ਕਾਰਨ ਇਸ ਨੂੰ ਪਕਾਉਣ ਵਾਲੇ ਤੇਲ ਦੀ ਚੁਆਇਸ ਹੈ।"

ਇਨ੍ਹਾਂ ਤੇਲਾਂ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਹੁਣ ਭਾਰਤੀਆਂ ਦੀ ਜੇਬ ਉੱਤੇ ਭਾਰੀ ਪੈ ਰਿਹਾ ਹੈ।
ਇੱਕ ਫੂਡ ਸ਼ੋਅ ਦੇ ਮੇਜ਼ਬਾਨ ਰਾਕੇਸ਼ ਰਘੂਨਾਥਨ ਆਖਦੇ ਹਨ,"ਭਾਰਤ ਵਿੱਚ ਬਨਸਪਤੀ ਤੇਲ ਉਸੇ ਤਰ੍ਹਾਂ ਹਨ ਜਿਵੇਂ ਮੈਡੀਟੇਰੀਅਨ ਖਾਣੇ ਲਈ ਜੈਤੂਨ ਦਾ ਤੇਲ ਹੈ। ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਭਾਰਤ ਵਿੱਚ ਖਾਣਾ ਪਕਾਉਣ ਦੀ ਕਲਾ ਪ੍ਰਭਾਵਿਤ ਕਰੇਗਾ।"
ਇਸ ਦੇ ਨਾਲ ਹੀ ਖਾਣੇ ਨਾਲ ਸਬੰਧਿਤ ਵਿਸ਼ਿਆਂ ਦੇ ਲੇਖਕ ਸਾਦੀਆ ਆਖਦੇ ਹਨ ਕਿ ਸ਼ਾਇਦ ਕੀਮਤਾਂ ਵਿੱਚ ਇਸ ਵਾਧੇ ਨਾਲ ਬਣੇ ਹਾਲਾਤਾਂ ਕਾਰਨ ਭਾਰਤ ਦੇ ਲੋਕ ਖਾਣਾ ਪਕਾਉਣ ਦੇ ਤੇਲ ਦੀ ਸਿਆਣਪ ਨਾਲ ਵਰਤੋਂ ਕਰ ਲੈਣ।
ਆਖਿਰਕਾਰ ਭਾਰਤ ਦੇ ਲੋਕਾਂ ਨੂੰ ਜ਼ਿਆਦਾ ਤੇਲ ਵਾਲਾ ਖਾਣਾ ਪਸੰਦ ਜੋ ਹੈ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=N3pOcKNSgBM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ce4d1f82-f3b2-406e-809b-eb3cbf905780'',''assetType'': ''STY'',''pageCounter'': ''punjabi.india.story.61295233.page'',''title'': ''ਯੂਕਰੇਨ-ਰੂਸ ਜੰਗ ਦਾ ਅਸਰ ਭਾਰਤੀਆਂ ਦੀ ਰਸੋਈ ਤੱਕ ਪਹੁੰਚਣ ਲੱਗਾ'',''author'': ''ਸੌਤਿਕ ਬਿਸਵਾਸ '',''published'': ''2022-05-02T10:18:18Z'',''updated'': ''2022-05-02T10:18:18Z''});s_bbcws(''track'',''pageView'');