ਧਰਮਿੰਦਰ ਨੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸਿਹਤ ਬਾਰੇ ਇਹ ਦੱਸਿਆ, ਇੱਕ ਭਾਵੁਕ ਵੀਡੀਓ ਵੀ ਕੀਤਾ ਸ਼ੇਅਰ- ਪ੍ਰੈੱਸ ਰਿਵੀਊ

Monday, May 02, 2022 - 08:07 AM (IST)

ਧਰਮਿੰਦਰ ਨੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸਿਹਤ ਬਾਰੇ ਇਹ ਦੱਸਿਆ, ਇੱਕ ਭਾਵੁਕ ਵੀਡੀਓ ਵੀ ਕੀਤਾ ਸ਼ੇਅਰ- ਪ੍ਰੈੱਸ ਰਿਵੀਊ
ਧਰਮਿੰਦਰ
Getty Images
ਮਾਸਪੇਸ਼ੀਆਂ ''ਚ ਖਿਚਾਅ ਕਾਰਨ ਧਰਮਿੰਦਰ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ

ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਕਈ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਆਪਣੇ ਘਰ ਵਾਪਸ ਆ ਗਏ ਹਨ।

ਅੰਗਰੇਜ਼ੀ ਅਖ਼ਬਾਰ ''ਦਿ ਟ੍ਰਿਬਿਊਨ'' ਵਿੱਚ ਛਪੀ ਖ਼ਬਰ ਮੁਤਾਬਕ ਮਾਸਪੇਸ਼ੀਆਂ ''ਚ ਖਿਚਾਅ ਕਾਰਨ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ ਸੀ।

ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ''ਤੇ ਇੱਕ ਵੀਡੀਓ ਰਿਲੀਜ਼ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਇੱਕ ਵੀਡੀਓ ਟਵੀਟ ਕਰਦੇ ਹੋਏ ਆਖਿਆ ਹੈ, "ਦੋਸਤੋ ਮੈਂ ਇੱਕ ਸਬਕ ਸਿੱਖਿਆ ਹੈ। ਕੋਈ ਵੀ ਚੀਜ਼ ਇੱਕ ਹੱਦ ਤੋਂ ਵੱਧ ਨਹੀਂ ਕਰਨੀ ਚਾਹੀਦੀ। ਮੈਂ ਅਜਿਹਾ ਕੀਤਾ ਹੈ ਅਤੇ ਨਤੀਜਾ ਭੁਗਤਿਆ ਹੈ।''''

''''ਮੇਰੀ ਪਿੱਠ ਦੀ ਮਾਸਪੇਸ਼ੀ ਖਿੱਚੀ ਗਈ ਅਤੇ ਮੈਨੂੰ ਦੋ-ਚਾਰ ਦਿਨ ਹਸਪਤਾਲ ਰਹਿਣਾ ਪਿਆ। ਇਹ ਕਾਫ਼ੀ ਮੁਸ਼ਕਿਲ ਸੀ ਪਰ ਹੁਣ ਮੈਂ ਤੁਹਾਡੀਆਂ ਦੁਆਵਾਂ ਨਾਲ ਘਰ ਵਾਪਿਸ ਆ ਗਿਆ ਹਾਂ। ਮੈਂ ਅੱਗੇ ਤੋਂ ਧਿਆਨ ਰੱਖਾਂਗਾ। ਤੁਹਾਨੂੰ ਸਭ ਨੂੰ ਮੇਰਾ ਪਿਆਰ।"

https://twitter.com/aapkadharam/status/1520804457466183682?s=20&t=XRQelIoGmQ_JuKPfnqtp5A

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਧਰਮਿੰਦਰ ਹੁਣ ਪੂਰੀ ਤਰ੍ਹਾਂ ਠੀਕ ਹਨ।

ਉਹ 60 ਦੇ ਦਹਾਕੇ ਵਿੱਚ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਚਰਚਾ ਵਿੱਚ ਆਏ ਸਨ ਅਤੇ ਆਪਣੇ ਫਿਲਮੀ ਕਰੀਅਰ ਵਿੱਚ ਉਨ੍ਹਾ ਨੇ ਸ਼ੋਅਲੇ, ਚੁਪਕੇ-ਚੁਪਕੇ ਸਮੇਤ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ:

ਝੋਨੇ ਦੀ ਸਿੱਧੀ ਬਿਜਾਈ-ਕਿਸਾਨਾਂ ਨੇ ਭਗਵੰਤ ਮਾਨ ਦੀ ਪੇਸ਼ਕਸ਼ ਠੁਕਰਾਈ

ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੇਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਕ ਕਿਸਾਨ ਆਗੂਆਂ ਵੱਲੋਂ ਬੈਠਕ ਕਰਕੇ ਝੋਨੇ ਦੀ ਸਿੱਧੀ ਬਿਜਾਈ ਲਈ ਘੱਟੋ-ਘੱਟ ਅੱਠ ਘੰਟੇ ਬਿਜਲੀ ਸਪਲਾਈ ਦੀ ਮੰਗ ਵੀ ਕੀਤੀ ਗਈ ਹੈ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਹੋਈ ਇਸ ਬੈਠਕ ਵਿੱਚ ਉਨ੍ਹਾਂ ਆਖਿਆ ਕਿ ਖੇਤੀ ਵਿੱਚ ਹੋਣ ਵਾਲੇ ਖ਼ਰਚੇ ਸਹਿਣਯੋਗ ਨਹੀਂ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 30 ਅਪ੍ਰੈਲ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਇਹ ਕਿਸਾਨਾਂ ਲਈ ਲਾਹੇਵੰਦ ਹੈ।

ਮੁੱਖ ਮੰਤਰੀ ਵੱਲੋਂ ਇਹ ਵੀ ਆਖਿਆ ਗਿਆ ਸੀ ਕਿ ਇਸ ਲਈ ਪੰਜਾਬ ਸਰਕਾਰ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਵੀ ਦੇਵੇਗੀ। ਕਿਸਾਨ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ।

ਮੁੱਖ ਮੰਤਰੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਲੋੜ ਉੱਪਰ ਵੀ ਜ਼ੋਰ ਦਿੱਤਾ ਗਿਆ ਸੀ।

ਗਰਮੀ ਨਾਲ ਨਜਿੱਠਣ ਬਾਰੇ ਸੂਬਾ ਸਰਕਾਰਾਂ ਕਰਨ ਸਮੀਖਿਆ-ਕੇਂਦਰ ਸਰਕਾਰ

ਲਗਾਤਾਰ ਵੱਧ ਰਹੀ ਗਰਮੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਨਾਲ ਨਜਿੱਠਣ ਲਈ ਤਿਆਰੀ ਦੀ ਸਮੀਖਿਆ ਕਰਨ ਲਈ ਆਖਿਆ ਗਿਆ ਹੈ।

ਗਰਮੀ, ਲੂਹ
Getty Images

ਅੰਗਰੇਜ਼ੀ ਅਖ਼ਬਾਰ ''ਦਿ ਇੰਡੀਅਨ ਐਕਸਪ੍ਰੈੱਸ'' ਵਿੱਚ ਛਪੀ ਖ਼ਬਰ ਮੁਤਾਬਕ ਕੇਂਦਰ ਸਰਕਾਰ ਵੱਲੋਂ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਗਰਮੀ ਤੋਂ ਬਚਣ ਲਈ ਜ਼ਰੂਰੀ ਗੱਲਾਂ ਬਾਰੇ ਦੱਸਿਆ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੱਲੋਂ ਲਿਖੀ ਗਈ ਇੱਕ ਚਿੱਠੀ ਵਿੱਚ ਆਖਿਆ ਗਿਆ ਹੈ ਕਿ ਦੇਸ਼ ਵਿੱਚ ਬਿਜਲੀ ਦੀ ਕਮੀ ਦੌਰਾਨ ਸੌਰ ਉੂਰਜਾ ਦੀ ਵਰਤੋਂ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

ਮੌਸਮ ਵਿਭਾਗ ਵੱਲੋਂ ਆਖਿਆ ਗਿਆ ਹੈ ਕਿ ਭਾਰਤ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਗਰਮੀ ਲਗਾਤਾਰ ਵਧ ਰਹੀ ਹੈ ਤੇ ਕਈ ਜਗ੍ਹਾ ਪਾਰਾ 46 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਗਿਆ ਹੈ।

ਕੇਂਦਰ ਸਰਕਾਰ ਵੱਲੋਂ ਗਰਮੀ ਨਾਲ ਨਜਿੱਠਣ ਲਈ ਆਖਿਆ ਗਿਆ ਹੈ ਕਿ-

  • ਗਰਮੀ ਵਿੱਚ ਘੱਟ ਤੋਂ ਘੱਟ ਬਾਹਰ ਨਿਕਲੋ ਅਤੇ ਜੇਕਰ ਬਾਹਰ ਨਿਕਲਣਾ ਜ਼ਰੂਰੀ ਹੋਵੇ ਤਾਂ ਸਿਰ ਨੂੰ ਢੱਕਿਆ ਜਾਵੇ। ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਸਵੇਰੇ ਅਤੇ ਸ਼ਾਮ ਦੇ ਸਮੇਂ ਹੀ ਬਾਹਰ ਨਿਕਲਿਆ ਜਾਵੇ।
  • ਬਿਮਾਰ ਹੋਣ ਜਾਂ ਬੁਖਾਰ ਦੀ ਸਥਿਤੀ ਵਿੱਚ 108,102 ਹੈਲਪਲਾਈਨ ਨੰਬਰ ''ਤੇ ਸੰਪਰਕ ਕੀਤਾ ਜਾਵੇ।
  • ਸ਼ਰਾਬ,ਗਰਮ ਤਰਲ ਪਦਾਰਥ ਦੇ ਇਸਤੇਮਾਲ ਤੋਂ ਬਚਿਆ ਜਾਵੇ।
  • ਓਆਰਐਸ,ਠੰਡੇ ਪਾਣੀ ਵਰਗੇ ਤਰਲ ਪਦਾਰਥ ਹਮੇਸ਼ਾਂ ਕੋਲ ਰੱਖੇ ਜਾਣ ਅਤੇ ਇਸ ਦੇ ਨਾਲ ਜਬਰੀ ਦਵਾਈਆਂ ਵੀ ਕੋਲ ਹੋਣੀਆਂ ਚਾਹੀਦੀਆਂ ਹਨ।
  • ਇਸ ਦੇ ਨਾਲ ਹੀ ਆਖਿਆ ਗਿਆ ਕਿ ਦਫ਼ਤਰਾਂ ਦੇ ਕੰਮਕਾਜ ਵਾਲੀ ਜਗ੍ਹਾ ਉੱਤੇ ਠੰਡਾ ਪਾਣੀ ਮੁਹੱਈਆ ਕਰਵਾਇਆ ਜਾਵੇ।
  • ਬੱਚਿਆਂ ਬਾਰੇ ਆਖਿਆ ਗਿਆ ਹੈ ਕਿ ਜੇਕਰ ਉਹ ਖਾਣ ਤੋਂ ਮਨ੍ਹਾ ਕਰਦੇ ਹਨ, ਜ਼ਿਆਦਾ ਚਿੜਚਿੜੇ ਹੁੰਦੇ ਹਨ,ਥੱਕੇ ਰਹਿੰਦੇ ਹਨ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

https://www.youtube.com/watch?v=GiNrwME6t1w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5248cf95-481c-42a9-83dc-59901774246d'',''assetType'': ''STY'',''pageCounter'': ''punjabi.india.story.61294998.page'',''title'': ''ਧਰਮਿੰਦਰ ਨੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਸਿਹਤ ਬਾਰੇ ਇਹ ਦੱਸਿਆ, ਇੱਕ ਭਾਵੁਕ ਵੀਡੀਓ ਵੀ ਕੀਤਾ ਸ਼ੇਅਰ- ਪ੍ਰੈੱਸ ਰਿਵੀਊ'',''published'': ''2022-05-02T02:24:07Z'',''updated'': ''2022-05-02T02:24:07Z''});s_bbcws(''track'',''pageView'');

Related News