ਕੌਮਾਂਤਰੀ ਮਜ਼ਦੂਰ ਦਿਵਸ: ਦੇਸ ਦੀ ਕਾਰਜਸ਼ਕਤੀ ਵਿੱਚੋਂ ਔਰਤਾਂ ਦੀ ਗਿਣਤੀ ਘਟੀ, ਇਹ ਹਨ ਵੱਡੇ ਕਾਰਨ
Sunday, May 01, 2022 - 07:22 AM (IST)


ਭਾਰਤੀ ਔਰਤਾਂ ਨੌਕਰੀ ਨਹੀਂ ਲੱਭ ਰਹੀਆਂ। ਪਿਛਲੇ ਸਾਲਾਂ ਦੇ ਮੁਕਾਬਲੇ ਔਰਤਾਂ ਹੁਣ ਉਸ ਤਰ੍ਹਾਂ ਦੀ ਸਰਗਰਮੀ ਨਾਲ ਨੌਕਰੀ ਦੀ ਤਲਾਸ਼ ਨਹੀਂ ਕਰ ਰਹੀਆਂ। ਇਹ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਇਸ ਸਮੱਸਿਆ ਨੂੰ ਅਸੀਂ ਅੰਕੜਿਆਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਕਿੰਨੀਆਂ ਔਰਤਾਂ ਕਾਰਜਸ਼ਕਤੀ ਵਿੱਚੋਂ ਬਹਰ ਹੋਈਆਂ ਹਨ?
ਸਾਲ 2017 ਤੋਂ 2022 ਦੌਰਾਨ ਲਗਭਗ 21 ਮਿਲੀਅਨ ਔਰਤਾਂ ਕਾਰਜਸ਼ਕਤੀ ਵਿੱਚ ਪੱਕੇ ਤੌਰ ''ਤੇ ਬਾਹਰ ਹੋ ਗਈਆਂ।
ਇਸ ਦਾ ਮਤਲਬ ਹੈ ਕਿ ਜਾਂ ਤਾਂ ਉਹ ਬੇਰੁਜ਼ਗਾਰ ਹਨ ਜਾਂ ਉਹ ਨੌਕਰੀ ਨਹੀਂ ਲੱਭ ਰਹੀਆਂ ਹਨ।
ਇਸ ਦੇ ਸਿੱਟੇ ਵਜੋਂ ਸਮੁੱਚੇ ਕਿਰਤੀ ਵਰਗ ਵਿੱਚ ਔਰਤਾਂ ਦੀ ਹਿੱਸੇਦਾਰੀ ਵਿੱਚ ਕਮੀ ਆਈ ਹੈ। ਸਾਲ 2017 ਵਿੱਚ ਜਿੱਥੇ ਕਿਰਤ ਵਿੱਚ ਔਰਤਾਂ ਦੀ ਹਿੱਸੇਦਾਰੀ 46% ਸੀ, ਉਹ ਸਾਲ 2022 ਆਉਂਦੇ-ਆਉਂਦੇ 40 % ਰਹਿ ਗਈ ਹੈ।
CMIE ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੀ ਕਾਰਜਸ਼ਕਤੀ ਦਰ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਹੈਰਾਨੀਜਨਕ 6% ਦਾ ਘਾਟਾ ਹੋਇਆ ਹੈ।

ਹਾਲਾਂਕਿ ਇਹ ਅੰਕੜੇ ਇੰਨੇ ਵੀ ਹੈਰਾਨੀਜਨਕ ਨਹੀਂ ਹਨ। ਡੇਟਾ ਮੁਤਾਬਕ ਔਰਤਾਂ ਦੀ ਕਿਰਤ ਵਿੱਚ ਹਿੱਸੇਦਾਰੀ ਪਿਛਲੇ ਕਈ ਸਾਲਾਂ ਤੋਂ ਘਾਟੇ ਵੱਲ ਹੀ ਰਹੀ ਹੈ। ਸਾਲ 2004-05 ਦੌਰਾਨ ਕਿਰਤ ਸ਼ਕਤੀ ਵਿੱਚ ਪੇਂਡੂ ਮੁਟਿਆਰਾਂ ਦੀ ਹਿੱਸੇਦਾਰੀ ਦਰ 42.8% ਸੀ।
ਸਾਲ 2018-19 ਤੱਕ ਇਹ ਘਟ ਕੇ 15.8% ਰਹਿ ਗਈ।
ਬਿਨਾਂ ਮਿਹਨਤਾਨੇ ਦੇ ਜਾਂ ਬੇਰੁਜ਼ਗਾਰ
ਕੀ ਤੁਹਾਨੂੰ ਪਤਾ ਹੈ ਕਿ ਦਿਨ ਦੇ ਕਈ ਘੰਟੇ ਭਾਰਤੀ ਔਰਤਾਂ ਘਰੇਲੂ ਕੰਮਾਂ ਵਿੱਚ ਬਤੀਤ ਕਰਦੀਆਂ ਹਨ ਜਿਸ ਦੇ ਬਦਲੇ ਉਨ੍ਹਾਂ ਨੂੰ ਕੋਈ ਮਿਹਨਤਾਨਾ ਨਹੀਂ ਮਿਲਦਾ ਹੈ।
ਭਾਰਤ ਵਿੱਚ ਔਰਤਾਂ ਲਗਭਗ ਚਾਰ ਘੰਟੇ ਹਰ ਰੋਜ਼ ਘਰੇਲੂ ਕੰਮਾਂ ਜਾਂ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਵਿੱਚ ਬਤੀਤ ਕਰਦੀਆਂ ਹਨ।
ਇਸ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ ਕਰਨਾ, ਖਾਣਾ ਪਕਾਉਣਾ ਅਤੇ ਸਾਫ਼-ਸਫ਼ਾਈ ਕਰਨ ਵਰਗੇ ਕੰਮ ਸ਼ਾਮਲ ਹਨ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਬੱਚਿਆਂ ਦੀ ਦੇਖਭਾਲ ਕਰਦਿਆਂ ਬੀਤਦਾ ਹੈ।
ਭਾਰਤ ਦੇ ਸਟੈਟਿਸਟਿਕਸ ਮੰਤਰਾਲੇ ਦੀ ਰਿਪੋਰਟ ਮੁਤਾਬਕ ਔਰਤਾਂ ਦੀ ਤੁਲਨਾ ਵਿੱਚ ਸਾਲ 2019 ਵਿੱਚ ਮਰਦ ਦਿਨ ਦੇ ਮਹਿਜ਼ 25 ਮਿੰਟ ਬਿਨਾਂ ਮਿਹਨਤਾਨੇ ਦੇ ਕੰਮਾਂ ਵਿੱਚ ਬਤੀਤ ਕਰਦੇ ਹਨ।
ਮਰਦ ਆਪਣਾ ਜ਼ਿਆਦਾਤਰ ਸਮਾਂ ਰੁਜ਼ਗਾਰ ਅਤੇ ਇਸ ਨਾਲ ਜੁੜੇ ਕੰਮਾਂ-ਕਾਜਾਂ ਵਿੱਚ ਬਿਤਾਉਂਦੇ ਹਨ।
ਔਰਤਾਂ ਦੇ ਕੰਮਕਾਜ ਲਈ ਘਰੋਂ ਬਾਹਰ ਨਾ ਨਿਕਲ ਸਕਣ ਦਾ ਇੱਕ ਕਾਰਨ ਘਰੇਲੂ ਕੰਮਾਂ ਵਿੱਚ ਉਨ੍ਹਾਂ ਦੀ ਪਾਬੰਦੀ ਹੈ। ਮਹਾਮਾਰੀ ਨੇ ਸ਼ਾਇਦ ਉਨ੍ਹਾਂ ਦੇ ਮੁੜ ਕੰਮ ''ਤੇ ਨਿਕਲਣ ਦੀਆਂ ਸੰਭਾਵਾਨਵਾਂ ਉੱਪਰ ਇੱਕ ਹੋਰ ਰੁਕਾਵਟ ਲਗਾ ਦਿੱਤੀ।

ਪੀਰਿਓਡਿਕ ਲੇਬਰ ਫੋਰਸ ਸਰਵੇ ਮੁਤਾਬਕ ਸਾਲ 2018-19 ਵਿੱਚ ਭਾਰਤ ਦੀਆਂ ਸ਼ਹਿਰੀ ਮੁਟਿਆਰਾਂ ਵਿੱਚ ਬੇਰੋਜ਼ਗਾਰੀ ਦਰ 25.7% ਸੀ। ਜਦਕਿ ਇਸੇ ਉਮਰ ਵਰਗ ਦੇ ਮਰਦਾਂ ਵਿੱਚ ਇਹ ਦਰ 18.7% ਸੀ।
CMIE ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਇਸ ਤੋਂ ਵੀ ਜ਼ਿਆਦਾ ਚਿੰਤਾਜਨਕ ਹਨ। ਸਾਲ 2016-17 ਦੇ ਜਨਵਰੀ ਮਹੀਨੇ ਦੌਰਾਨ ਲਗਭਗ 28 ਮਿਲੀਅਨ ਔਰਤਾਂ ਬੇਰੋਜ਼ਗਾਰ ਸਨ ਪਰ ਕੰਮ ਕਰਨ ਦੀਆਂ ਇੱਛੁਕ ਸਨ। ਸਾਲ 2021 ਦੇ ਦਸੰਬਰ ਤੱਕ ਇਹ ਕੰਮ ਕਰਨ ਦੀਆਂ ਇਛੁੱਕ ਬੇਰੁਜ਼ਗਾਰ ਔਰਤਾਂ ਦੀ ਗਿਣਤੀ ਮਹਿਜ਼ 80 ਲੱਖ ਰਹਿ ਗਈ।
ਪੇਂਡੂ ਖੇਤਰਾਂ ਵਿੱਚ ਮਰਦਾਂ ਦੇ ਮੁਕਾਬਲੇ ਔੜਤਾਂ ਵਿੱਚ ਬੇਰੁਜ਼ਗਾਰੀ ਘੱਟ ਹੈ। ਇਸ ਨੂੰ ਉਮੀਦ ਦੀ ਕਿਰਨ ਮੰਨਿਆ ਜਾ ਸਕਦਾ ਹੈ।
ਹਾਲਾਂਕਿ ਉੱਥੇ ਵੀ ਦੋਵਾਂ ਲਿੰਗਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਵਾਧਾ ਹੋਇਆ ਹੈ।
ਸ਼ਹਿਰੀ ਖੇਤਰਾਂ ਵਿੱਚ ਔਰਤਾਂ ਦੀ ਬੇਰੁਜ਼ਗਾਰੀ ਦਰ ਜ਼ਿਆਦਾ ਨਿਰੰਤਰ ਰਹੀ ਹੈ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਸੂਬਿਆਂ ਦੇ ਪੱਧਰ ਦਾ ਸਾਲ 2011 ਤੋਂ 2017 ਤੱਕ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇੱਕ ਦਿਲਚਸਪ ਗੱਲ ਉੱਭਰ ਕੇ ਆਉਂਦੀ ਹੈ।
ਉਹ ਇਹ ਕਿ ਬਿਹਾਰ ਅਤੇ ਦਿੱਲੀ ਵਿੱਚ ਔਰਤਾਂ ਖਿਲਾਫ਼ ਅਪਰਾਧਾਂ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ। ਉਸੇ ਸਮੇਂ ਇਨ੍ਹਾਂ ਥਾਵਾਂ ’ਤੇ ਔਰਤਾਂ ਦੀ ਕਾਰਜਸ਼ਕਤੀ ਵਿੱਚ ਹਿੱਸੇਦਾਰੀ ਵਿੱਚ ਵੀ ਕਮੀ ਆਈ ਹੈ।
ਹਾਲਾਂਕਿ ਖੋਜ ਦੇ ਨਤੀਜਿਆਂ ਦੀ ਪੁਸ਼ਟੀ ਲਈ ਕੋਈ ਠੋਸ ਸਬੂਤ ਉਪਲਬਦ ਨਹੀਂ ਹਨ। ਫਿਰ ਵੀ ਇਹ ਖੋਜ ਕਾਰਜਸ਼ਕਤੀ ਅਤੇ ਅਪਰਾਧ ਵਿੱਚ ਇੱਕ ਨਾਕਾਰਾਤਮਿਕ ਸਹਿ ਸੰਬੰਧ ਦਰਸਾਉਂਦੀ ਹੈ।
ਔਰਤਾਂ ਖਿਲਾਫ਼ ਅਪਰਾਧਾਂ ਨੂੰ ਵੀ ਔਰਤਾਂ ਦੇ ਰਾਹ ਦੇ ਰੋੜੇ ਵਜੋਂ ਦੇਖਿਆ ਗਿਆ।
ਪੇਂਡੂ-ਸ਼ਹਿਰੀ ਪਾੜਾ
ਸਾਲ 2021 ਦੌਰਾਨ ਸ਼ਹਿਰੀ ਖੇਤਰ ਵਿੱਚ ਔਸਤ ਮਹਿਲਾ ਬੇਰੁਜ਼ਾਗਾਰੀ ਸਾਲ 2020 ਦੇ ਮੁਕਾਬਲੇ 6.9% ਪਾਈ ਗਈ।
ਜੇ ਮਹਾਮਾਰੀ ਤੋਂ ਪਹਿਲਾਂ ਦੇ ਸਮੇਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਸਭ ਤੋਂ ਖਰਾਬ ਅੰਕੜੇ ਹਨ।
ਸਾਲ 2019 ਵਿੱਚ 2020 ਦੇ ਮੁਕਾਬਲੇ 22.1% ਜ਼ਿਆਦਾ ਔਰਤਾਂ ਰੋਜ਼ਗਾਰ ਵਿੱਚ ਲੱਗੀਆਂ ਹੋਈਆਂ ਸਨ।
ਇਹ ਰੁਝਾਨ ਪੇਂਡੂ ਔਰਤਾਂ ਦੇ ਰੁਝਾਨ ਨਾਲ ਮੇਲ ਨਹੀਂ ਖਾਂਦਾ ਹੈ। ਪੇਂਡੂ ਔਰਤਾਂ ਵਿੱਚ ਇਸੇ ਅਰਸੇ ਦੌਰਾਨ ਸਿਰਫ਼ ਇੱਕ ਫੀਸਦੀ ਦੀ ਕਮੀ ਆਈ ਸੀ।

ਇਹ ਅੰਕੜੇ ਦੱਸਦੇ ਹਨ ਕਿ ਮਹਾਮਾਰੀ ਕਾਰਨ ਸ਼ਹਿਰੀ ਔਰਤਾਂ ਰੋਜ਼ਗਾਰ ਦੇ ਪੱਖੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਉਨ੍ਹਾਂ ਨੂੰ ਕੰਮ ’ਤੇ ਵਾਪਸੀ ਲਈ ਜ਼ਿਆਦਾ ਸੰਘਰਸ਼ ਕਰਨਾ ਪਿਆ।
ਸਾਲ 2019 ਦੌਰਾਨ ਹਰ ਮਹੀਨੇ ਕੋਈ 9.52 ਮਿਲੀਅਨ ਔਰਤਾਂ ਸਰਗਰਮੀ ਨਾਲ ਕੰਮ ਦੀ ਤਲਾਸ਼ ਕਰੀਆਂ ਸਨ। ਸਾਲ 2021 ਵਿੱਚ ਇਹ ਗਿਣਤੀ ਪਹਿਲਾਂ 80 ਲੱਖ 32 ਹਜ਼ਾਰ ਅਤੇ ਫਿਰ ਸਾਲ 2021 ਵਿੱਚ ਛੇ ਲੱਖ 52 ਹਜ਼ਾਰ ਰਹਿ ਗਈ।
ਹਾਲਾਂਕਿ ਸਾਲ 2019 ਦੀ ਤੁਲਨਾ ਵਿੱਚ ਨੌਕਰੀ ਤਲਾਸ਼ ਰਹੇ ਮਰਦਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅੰਕੜਿਆਂ ਮੁਤਾਬਕ ਮਹਾਮਾਰੀ ਤੋਂ ਬਾਅਦ ਨਾ ਸਿਰਫ਼ ਥੋੜ੍ਹੀਆਂ ਔਰਤਾਂ ਨੂੰ ਨੌਕਰੀ ਮਿਲੀ ਹੈ ਸਗੋਂ ਉਸ ਤੋਂ ਵੀ ਘੱਟ ਔਰਤਾਂ ਨੌਕਰੀ ਤਲਾਸ਼ ਰਹੀਆਂ ਹਨ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=7tAVcyIsQTs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b42ebeae-8515-4432-be1f-eb3f6b21f39f'',''assetType'': ''STY'',''pageCounter'': ''punjabi.india.story.61260868.page'',''title'': ''ਕੌਮਾਂਤਰੀ ਮਜ਼ਦੂਰ ਦਿਵਸ: ਦੇਸ ਦੀ ਕਾਰਜਸ਼ਕਤੀ ਵਿੱਚੋਂ ਔਰਤਾਂ ਦੀ ਗਿਣਤੀ ਘਟੀ, ਇਹ ਹਨ ਵੱਡੇ ਕਾਰਨ'',''author'': ''ਸ਼ਾਦਾਬ ਨਜ਼ਮੀ'',''published'': ''2022-05-01T01:51:27Z'',''updated'': ''2022-05-01T01:51:27Z''});s_bbcws(''track'',''pageView'');