ਵੀਰ ਮਹਾਨ: WWE ਨੂੰ ਹਿਲਾ ਕੇ ਰੱਖਣ ਵਾਲਾ ਰੇਸਲਰ ਕੌਣ ਹੈ
Saturday, Apr 30, 2022 - 07:52 PM (IST)

ਇੱਕ ਸਮਾਂ ਸੀ ਜਦੋਂ ਭਾਰਤ ''ਚ ਕ੍ਰਿਕਟ ਦੇ ਨਾਲ-ਨਾਲ WWE ਅਤੇ WWF ਸ਼ੋਅ ਬਹੁਤ ਹੀ ਮਸ਼ਹੂਰ ਸਨ।
ਅੰਡਰਟੇਕਰ, ਕੇਨ, ਜੌਨ ਸੀਨਾ, ਦਿ ਰੌਕ ਵਰਗੇ ਵੱਡੇ-ਵੱਡੇ ਸੁਪਰਸਟਾਰ ਉਸ ਸਮੇਂ WWE ''ਚ ਸਿਖਰ ''ਤੇ ਸਨ। ਭਾਰਤ ਵੱਲੋਂ ''ਦ ਗ੍ਰੇਟ ਖਲੀ'' ਨੇ ਵੀ WWE ''ਚ ਪੂਰੀ ਹਲਚਲ ਮਚਾ ਦਿੱਤੀ ਸੀ।
ਦਿ ਗ੍ਰੇਟ ਖਲੀ ਲੋਕਾਂ ''ਚ ਖੂਬ ਮਸ਼ਹੂਰ ਹੋ ਗਏ ਸਨ। ਹੁਣ ਇਸ ਸੂਚੀ ''ਚ ਅਗਲਾ ਨਾਮ ਵੀਰ ਮਹਾਨ ਦਾ ਜੁੜ ਗਿਆ ਹੈ। ਸੋਸ਼ਲ ਮੀਡੀਆ ''ਤੇ ਵੀ ਵੀਰ ਮਹਾਨ ਦੀ ਕਾਫੀ ਚਰਚਾ ਹੋ ਰਹੀ ਹੈ।
WWE ''ਚ ਆਉਣ ਤੋਂ ਬਾਅਦ ਵੀਰ ਮਹਾਨ ਦਾ ਭਾਰਤੀ ਲੁੱਕ ਅਤੇ ਸਟਾਈਲ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਵੀਰ ਮਹਾਨ ਕੌਣ ਹਨ ਅਤੇ ਉਨ੍ਹਾਂ ਦੇ WWE ''ਚ ਦਾਖਲੇ ਦੀ ਇੰਨ੍ਹੀ ਚਰਚਾ ਕਿਉਂ ਹੋ ਰਹੀ ਹੈ, ਇਸ ਬਾਰੇ ''ਚ ਲੋਕ ਜਾਣਨਾ ਚਾਹੁੰਦੇ ਹਨ।
ਵੀਰ ਮਹਾਨ ਕੌਣ ਹਨ?
ਵੀਰ ਮਹਾਨ ਦਾ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਲੈ ਕੇ WWE ਤੱਕ ਦਾ ਸਫ਼ਰ ਬਹੁਤ ਹੀ ਸੰਘਰਸ਼ ਭਰਪੂਰ ਅਤੇ ਰੋਮਾਂਚ ਭਰਿਆ ਰਿਹਾ ਹੈ।
ਵੀਰ ਮਹਾਨ ਦਾ ਅਸਲ ਨਾਮ ਰਿੰਕੂ ਸਿੰਘ ਰਾਜਪੂਤ ਹੈ ਅਤੇ ਉਨ੍ਹਾਂ ਦਾ ਜਨਮ 8 ਅਗਸਤ, 1988 ਨੂੰ ਉੱਤਰ ਪ੍ਰਦੇਸ਼ ਦੇ ਰਵੀਦਾਸ ਨਗਰ ਜ਼ਿਲ੍ਹੇ ਦੇ ਗੋਪੀਗੰਜ ਵਿਖੇ ਹੋਇਆ ਸੀ।
ਇਹ ਵੀ ਪੜ੍ਹੋ:
- ਨਿਹਾਲ ਵਡੇਰਾ: ਇੱਕ ਪਾਰੀ ਵਿਚ 578 ਦੌੜਾਂ ਬਣਾ ਕੇ ਸੰਸਾਰ ਦਾ ਰਿਕਾਰਡ ਤੋੜਨ ਵਾਲਾ ਪੰਜਾਬੀ ਖਿਡਾਰੀ
- ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
- ਕੀ ਅਮਰੀਕਾ ਵਿੱਚ ਅੰਬੇਡਕਰ ਦੀ ਕੀਤੀ ਇਹ ਭਵਿੱਖਬਾਣੀ ਸੱਚ ਸਾਬਤ ਹੋ ਰਹੀ ਹੈ
ਰਿੰਕੂ ਸਿੰਘ ਦੇ ਪਿਤਾ ਪੇਸ਼ੇ ਵੱਜੋਂ ਟਰੱਕ ਚਾਲਕ ਹਨ। ਉਨ੍ਹਾਂ ਦੇ ਬੱਚੇ ਹਨ ਅਤੇ ਉਨ੍ਹਾਂ ''ਚੋਂ ਇੱਕ ਰਿੰਕੂ ਰਾਜਪੂਤ ਹੈ। ਸਿੰਘ ਪਰਿਵਾਰ ਗੋਪੀਗੰਜ ਦੇ ਇੱਕ ਛੋਟੇ ਜਿਹੇ ਪਿੰਡ ''ਚ ਰਹਿੰਦਾ ਹੈ। ਰਿੰਕੂ ਸਿੰਘ ਨੂੰ ਬਚਪਨ ਤੋਂ ਹੀ ਖੇਡਣ ਦਾ ਬਹੁਤ ਸ਼ੌਕ ਰਿਹਾ ਹੈ ਅਤੇ ਉਹ ਕੁਸ਼ਤੀ/ ਪਹਿਲਵਾਨੀ ਵੀ ਕਰਦੇ ਰਹੇ ਹਨ।
ਬੇਸਬਾਲ ''ਚ ਰਫ਼ਤਾਰ
ਰਿੰਕੂ ਸਿੰਘ ਆਪਣੇ ਸਕੂਲ ਦੇ ਦਿਨਾਂ ''ਚ ਜੈਵਲਿਨ ਸੁਟਿਆ ਕਰਦੇ ਸਨ। ਉਨ੍ਹਾਂ ਨੂੰ ਇਸ ਖੇਡ ''ਚ ਜੂਨੀਅਰ ਨੈਸ਼ਨਲ ''ਚ ਤਗਮਾ ਵੀ ਮਿਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਲਖਨਊ ਦੇ ਗੁਰੁ ਗੋਬਿੰਦ ਸਿੰਘ ਸਪੋਰਟਸ ਕਾਲਜ ''ਚ ਦਾਖਲਾ ਲਿਆ।
ਸਾਲ 2008 ''ਚ ਰਿੰਕੂ ਨੇ ਭਾਰਤੀ ਰਿਐਲਟੀ ਟੀਵੀ ਸ਼ੋਅ ''ਦਿ ਮਿਲੀਅਨ ਡਾਲਰ ਆਰਮ'' ''ਚ ਹਿੱਸਾ ਲਿਆ। ਇਸ ਸ਼ੌਅ ''ਚ ਤੇਜ਼ ਬੇਸਬਾਲ ਸੁੱਟਣ ਵਾਲੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਹ ਬੇਸਬਾਲ ਦਾ ਇੱਕ ਟੈਲੇਂਟ ਹੰਟ ਸ਼ੌਅ ਸੀ।
ਇਸ ਟੈਲੇਂਟ ਸ਼ੋਅ ''ਚ ਰਿੰਕੂ ਸਿੰਘ ਨੂੰ ਆਪਣੇ ਜੈਵਲਿਨ ਸੁੱਟਣ ਦੇ ਤਜ਼ਰਬੇ ਦਾ ਵੱਡਾ ਲਾਭ ਪਹੁੰਚਿਆ। ਵੈਸੇ ਤਾਂ ਰਿੰਕੂ ਸਿੰਘ ਨੇ ਇਸ ਤੋਂ ਪਹਿਲਾਂ ਕਦੇ ਵੀ ਬੇਸਬਾਲ ਨਹੀਂ ਖੇਡਿਆ ਸੀ ਪਰ ਆਪਣੇ ਮਜ਼ਬੂਤ ਸਰੀਰ ਅਤੇ ਰਫ਼ਤਾਰ ਦੇ ਕਾਰਨ ਉਨ੍ਹਾਂ ਨੇ ਇਸ ਸ਼ੋਅ ਨੂੰ ਆਪਣੇ ਨਾਂਅ ਕਰ ਲਿਆ ਸੀ।
ਰਿੰਕੂ ਸਿੰਘ ਨੇ ਇਸ ਸ਼ੋਅ ''ਚ 87 ਮੀਲ ਪ੍ਰਤੀ ਘੰਟੇ ਭਾਵ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬੇਸਬਾਲ ਸੁੱਟੀ ਸੀ ਅਤੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਕਹਾਣੀ ''ਤੇ ਇੱਕ ਫਿਲਮ ਵੀ ਬਣ ਚੁੱਕੀ ਹੈ।
ਇਸ ਤੋਂ ਬਾਅਦ ਰਿੰਕੂ ਸਿੰਘ ਦੀ ਬੇਸਬਾਲ ''ਚ ਦਿਲਚਸਪੀ ਵੱਧ ਗਈ। ਉਹ ਬੇਸਬਾਲ ''ਚ ਕਰੀਅਰ ਬਣਾਉਣ ਲਈ ਅਮਰੀਕਾ ਚਲੇ ਗਏ। ਉੱਥੇ ਉਨ੍ਹਾਂ ਨੇ ਵੱਖ-ਵੱਖ ਬੇਸਬਾਲ ਟੀਮਾਂ ''ਚ ਹਿੱਸਾ ਲਿਆ ਅਤੇ ਆਖਰਕਾਰ ਪੀਟਰਸਬਰਗ ਪਾਈਰੇਟਸ ਦੇ ਨਾਲ ਇੱਕ ਸਮਝੌਤਾ ਸਹੀਬੱਧ ਹੋਇਆ ਅਤੇ ਉਹ ਸਫਲ ਰਹੇ।
ਰਿੰਕੂ ਸਿੰਘ ਰਾਜਪੂਤ ਪੇਸ਼ੇਵਰ ਅਮਰੀਕੀ ਬੇਸਬਾਲ ਟੀਮ ''ਚ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੀ ਬਣ ਗਏ ਹਨ। ਇਸ ਦੇ ਨਾਲ ਹੀ ਰਿੰਕੂ ਨੇ ਆਪਣੀ ਬੇਸਬਾਲ ਸੁੱਟਣ ਦੀ ਰਫ਼ਤਾਰ ''ਚ ਇਜ਼ਾਫਾ ਕਰਦਿਆਂ ਇਹ ਗਤੀ 87 ਮੀਲ ਪ੍ਰਤੀ ਘੰਟਾ ਤੋਂ ਵਧਾ ਕੇ 90 ਮੀਲ ਪ੍ਰਤੀ ਘੰਟਾ ਕਰ ਲਈ ਹੈ। ਉਨ੍ਹਾਂ ਨੇ ਸਾਲ 2009 ਤੋਂ 2016 ਦੇ ਅਰਸੇ ਦੌਰਾਨ ਦੁਨੀਆ ਭਰ ਦੀਆਂ ਕਈ ਲੀਗਾਂ ''ਚ ਹਿੱਸਾ ਲਿਆ। ਉਨ੍ਹਾਂ ਦੀ ਤੇਜ਼ ਤਰਾਰ ਖੇਡ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ।
2018 ''ਚ ਰਿੰਕੂ ਸਿੰਘ ਰਾਜਪੂਤ ਨੇ ਬੇਸਬਾਲ ਖੇਡ ਨੂੰ ਅਲਵਿਦਾ ਕਹਿ ਦਿੱਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪੇਸ਼ੇਵਰ ਕੁਸ਼ਤੀ ਵੱਲ ਧਿਆਨ ਦੇਣਾ ਸ਼ੂਰੂ ਕੀਤਾ। 2018 ''ਚ ਉਨ੍ਹਾਂ ਨੇ WWE ਦੇ ਨਾਲ ਇੱਕ ਸਮਝੌਤਾ ਕੀਤਾ।
ਉਨ੍ਹਾਂ ਨੇ ਭਾਰਤੀ ਖਿਡਾਰੀ ਸੌਰਵ ਗੁਰਜਰ ਦੇ ਨਾਲ ਮਿਲ ਕੇ ''ਦ ਇੰਡਸ ਸ਼ੇਰ'' ਨਾਂਅ ਦੀ ਇੱਕ ਟੀਮ ਬਣਾਈ। ਦੋਵਾਂ ਨੇ ਮਿਲ ਕੇ WWE NXT ''ਚ ਹਿੱਸਾ ਲਿਆ। ਸ਼ੂਰੂਆਤੀ ਦੌਰ ''ਚ ਰਿੰਕੂ ਸਿੰਘ WWE ''ਚ ਆਪਣੇ ਪਹਿਲੇ ਨਾਮ ਰਿੰਕੂ ਨਾਲ ਮਸ਼ਹੂਰ ਹੋਇਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਉਨ੍ਹਾਂ ਦੀ ਟੀਮ ''ਚ ਜਿੰਦਰ ਮਹਾਲ ਨਾਮ ਦਾ ਇੱਕ ਹੋਰ ਖਿਡਾਰੀ ਜੁੜ ਗਿਆ। ਇਸ ਸਮੇਂ ਰਿੰਕੂ ਨੇ ਆਪਣਾ ਨਾਮ ਵੀਰ ਰੱਖ ਲਿਆ ਸੀ ਅਤੇ ਉਨ੍ਹਾਂ ਨੇ ਇਸ ਨਾਮ ਹੇਠ ਹੀ ਕਈ ਸ਼ੋਅ ''ਚ ਸ਼ਿਰਕਤ ਕੀਤੀ। ਵੀਰ, ਸ਼ੌਕੀ ਅਤੇ ਜਿੰਦਰ ਦੀ ਟੀਮ ਨੇ ਲਗਾਤਾਰ 12 ਮੁਕਾਬਲੇ ਜਿੱਤੇ।
ਅਖੀਰ 2021 ''ਚ ਵੀਰ ਕਈ ਕਾਰਨਾਂ ਦੇ ਚੱਲਦਿਆਂ ਆਪਣੀ ਇਸ ਟੀਮ ਤੋਂ ਵੱਖ ਹੋ ਗਏ। ਉਨ੍ਹਾਂ ਨੇ ਸੁਤੰਤਰ ਪਹਿਲਵਾਨ ਵੱਜੋਂ WWE ਰਾਅ ਨਾਲ ਸਮਝੌਤਾ ਕੀਤਾ। ਇਸ ਵਾਰ ਉਨ੍ਹਾਂ ਨੇ ਆਪਣਾ ਨਾਮ ਵੀਰ ਮਹਾਨ ਰੱਖਿਆ।
ਵੀਰ ਮਹਾਨ ਦਾ ਟਰੰਪ ਕਾਰਡ ਕੀ ਹੈ?
ਜਿਸ ਸਮੇਂ ਸਮਾਰਟ ਫੋਨ ਨਹੀਂ ਸਨ ਉਦੋਂ WWE ਦੇ ਖਿਡਾਰੀ ਆਪਣੇ ਟਰੰਪ ਕਾਰਡਾਂ ਰਾਂਹੀ ਜਾਣੇ ਜਾਂਦੇ ਸਨ। ਇਸ ਟਰੰਪ ਕਾਰਡ ''ਚ WWE ਦੇ ਪਹਿਲਵਾਨ ਦਾ ਕੱਦ, ਭਾਰ ਆਦਿ ਦੀ ਜਾਣਕਾਰੀ ਹੁੰਦੀ ਸੀ।
ਵੀਰ ਮਹਾਨ ਦੇ ਮਜ਼ਬੂਤ ਸਰੀਰਕ ਢਾਂਚੇ ਬਾਰੇ ਅਸੀਂ ਦੱਸ ਚੁੱਕੇ ਹਾਂ। ਉਨ੍ਹਾਂ ਦਾ ਕੱਦ 6 ਫੁੱਟ 4 ਇੰਚ ਅਤੇ ਭਾਰ 125 ਕਿਲੋ ਹੈ।
WWE ਦੇ ਸ਼ੋਅ ''ਚ ਵੀਰ ਮਹਾਨ ਅਸਲ ਭਾਰਤੀ ਅੰਦਾਜ਼ ''ਚ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਮੋਢਿਆਂ ਤੱਕ ਆਉਂਦੇ ਵਾਲ, ਕਾਲੀਆਂ ਅੱਖਾਂ, ਲੰਮੀ ਦਾੜੀ ਅਤੇ ਮੱਥੇ ''ਤੇ ਲੱਗਿਆ ਚੰਦਨ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਨਿਖਾਰਦਾ ਹੈ।
ਉਨ੍ਹਾਂ ਦੇ ਪੁਰਾਣੇ ਸਾਥੀ ਸੌਰਵ ਗੁਰਜਰ ਵੀ ਆਪਣੇ ਮੱਥੇ ''ਤੇ ਚੰਦਨ ਦਾ ਟਿੱਕਾ ਲਗਾਇਆ ਕਰਦੇ ਸਨ।
ਵੀਰ ਮਹਾਨ ਦੀ ਛਾਤੀ ''ਤੇ ਵੱਡੇ ਅੱਖਰਾਂ ''ਚ ਮਾਂ ਲਿਖਿਆ ਹੋਇਆ ਹੈ, ਜੋ ਕਿ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਉਹ ਗਲੇ ''ਚ ਰੁਦਰਾਕਸ਼ ਦੀ ਮਾਲਾ ਅਤੇ ਕਾਲੇ ਕੱਪੜੇ ਪਾਉਂਦੇ ਹਨ। ਇਸ ਪਹਿਰਾਵੇ ਅਤੇ ਅੰਦਾਜ਼ ''ਚ ਉਹ ਵੱਖ ਹੀ ਨਜ਼ਰ ਆਉਂਦੇ ਹਨ।
ਵੀਰ ਮਹਾਨ ਨੇ 4 ਅਪ੍ਰੈਲ ਨੂੰ ਆਪਣੇ ਟੀਚੇ ਨੂੰ ਹਾਸਲ ਕਰਨ ਵਾਲੇ ਅੰਦਾਜ਼ ''ਚ WWE ''ਚ ਕਦਮ ਰੱਖਿਆ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ''ਚ ਵੀਰ ਮਹਾਨ ਦੀ WWE ਰਾਅ ''ਚ ਖੂਬ ਚਰਚਾ ਹੋਈ ਸੀ। ਉਨ੍ਹਾਂ ਦੀ ਵੱਡੇ ਪੱਧਰ ''ਤੇ ਮਸ਼ਹੂਰੀ ਵੀ ਹੋਈ ਸੀ।
ਅਖੀਰ 4 ਅਪ੍ਰੈਲ ਨੂੰ ਵੀਰ ਮਹਾਨ ਨੇ ਮੁਕਾਬਲੇ ਲਈ ਰਿੰਗ ''ਚ ਪੈਰ ਰੱਖਿਆ। ਇਸ ਮੁਕਾਬਲੇ ''ਚ ਵੀਰ ਮਹਾਨ ਨੇ ਰੇ ਅਤੇ ਡੋਮਿਨਿਕ ਮਿਸਟ੍ਰੀਓ ਦੀ ਪਿਤਾ-ਪੁੱਤਰ ਦੀ ਜੋੜੀ ਨੂੰ ਮਾਤ ਦਿੱਤੀ ਸੀ। ਇਸ ਮੁਕਾਬਲੇ ਦੀ ਸੋਸ਼ਲ ਮੀਡੀਆ ''ਤੇ ਕਾਫੀ ਚਰਚਾ ਵੀ ਹੋਈ ਸੀ।
ਇਹ ਵੀ ਪੜ੍ਹੋ:
- ਬੀ.ਆਰ. ਅੰਬੇਡਕਰ ਨੇ ਜਦੋਂ ਕਿਹਾ ਸੀ ਭਾਰਤ ''ਚ ਲੋਕਤੰਤਰ ਕੰਮ ਨਹੀਂ ਕਰੇਗਾ
- ਯੂਕਰੇਨ ਵਿੱਚ ਜੰਗ ’ਚੋਂ ਭੱਜ ਕੇ ਭਾਰਤ ਪਹੁੰਚੀ ਲਾੜੀ ਦਾ ਵਿਆਹ ਭਾਰਤੀ ਮੁੰਡੇ ਨਾਲ ਕਿਸ ਤਰ੍ਹਾਂ ਹੋਇਆ
- ਸ਼੍ਰੀਲੰਕਾ ਦੇ ਆਰਥਿਕ ਹਾਲਾਤ ਕਿੰਨੇ ਮਾੜੇ ਹਨ, ਇਨ੍ਹਾਂ ਅੰਕੜਿਆਂ ਨਾਲ ਸਮਝੋ
https://www.youtube.com/watch?v=MLHDVFjkhto
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d72b5a24-a689-42ac-a9db-d75f516f0a77'',''assetType'': ''STY'',''pageCounter'': ''punjabi.india.story.61267407.page'',''title'': ''ਵੀਰ ਮਹਾਨ: WWE ਨੂੰ ਹਿਲਾ ਕੇ ਰੱਖਣ ਵਾਲਾ ਰੇਸਲਰ ਕੌਣ ਹੈ'',''author'': ''ਹਰਸ਼ਲ ਆਕੁਡੇ'',''published'': ''2022-04-30T14:10:28Z'',''updated'': ''2022-04-30T14:10:28Z''});s_bbcws(''track'',''pageView'');