ਕੇਂਦਰੀ ਮੰਤਰੀ ਦਾ ਦਾਅਵਾ, ‘ਪਿਛਲੇ 7-8 ਸਾਲਾਂ ਤੋਂ ਭਾਰਤ ’ਚ ਕੋਈ ਵੱਡੀ ਫਿਰਕੂ ਹਿੰਸਾ ਨਹੀਂ ਹੋਈ’ - ਪ੍ਰੈੱਸ ਰਿਵਿਊ

Friday, Apr 29, 2022 - 08:52 AM (IST)

ਕੇਂਦਰੀ ਮੰਤਰੀ ਦਾ ਦਾਅਵਾ, ‘ਪਿਛਲੇ 7-8 ਸਾਲਾਂ ਤੋਂ ਭਾਰਤ ’ਚ ਕੋਈ ਵੱਡੀ ਫਿਰਕੂ ਹਿੰਸਾ ਨਹੀਂ ਹੋਈ’ - ਪ੍ਰੈੱਸ ਰਿਵਿਊ
ਕੇਂਦਰੀ ਮੰਤਰੀ ਵੱਲੋਂ ਸਾਫ ਕੀਤਾ ਗਿਆ ਕਿ ਭਾਰਤ ਵਿੱਚ ਹਰ ਕਿਸੇ ਨੂੰ ਆਪਣੀ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ ਪ
Getty Images

ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਆਖਿਆ ਹੈ ਕਿ ਪਿਛਲੇ 7-8 ਸਾਲਾਂ ਦੌਰਾਨ ਭਾਰਤ ਵਿੱਚ ਫਿਰਕੂ ਹਿੰਸਾ ਦੀ ਕੋਈ ਵੱਡੀ ਘਟਨਾ ਨਹੀਂ ਵਾਪਰੀ ਹੈ।

ਅੰਗਰੇਜ਼ੀ ਅਖ਼ਬਾਰ ''ਦਿ ਇੰਡੀਅਨ ਐਕਸਪ੍ਰੈਸ'' ਦੀ ਖ਼ਬਰ ਮੁਤਾਬਕ ਇਹ ਜਾਣਕਾਰੀ ਕੇਂਦਰੀ ਮੰਤਰੀ ਵੱਲੋਂ ਯੂਰੋਪੀਅਨ ਸੰਘ ਦੇ ਇੱਕ ਵਫ਼ਦ ਨੂੰ ਦਿੱਤੀ ਗਈ ਜੋ ਇਨ੍ਹੀਂ ਦਿਨੀਂ ਭਾਰਤ ਦੇ ਦੌਰੇ ’ਤੇ ਹੈ।

6 ਮੈਂਬਰੀ ਇਸ ਵਫਦ ਨੇ ਭਾਰਤ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਨਾਲ ਹੋ ਰਹੇ ਕਥਿਤ ਭੇਦਭਾਵ ਦਾ ਮੁੱਦਾ ਵੀ ਕੇਂਦਰੀ ਮੰਤਰੀ ਕੋਲ ਚੁੱਕਿਆ।

ਕੇਂਦਰੀ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਫਿਰਕੂ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ ਅਤੇ ਕੁਝ ਛੋਟੀਆਂ ਘਟਨਾਵਾਂ ਦਾ ਨੋਟਿਸ ਭਾਰਤ ਸਰਕਾਰ ਵੱਲੋਂ ਸਖ਼ਤੀ ਨਾਲ ਲਿਆ ਗਿਆ ਹੈ।

ਵਫ਼ਦ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਕਥਿਤ ਘਾਣ ਦਾ ਮੁੱਦਾ ਵੀ ਕੇਂਦਰੀ ਮੰਤਰੀ ਕੋਲ ਚੁੱਕਿਆ ਗਿਆ ਹੈ।

ਇਸ ਦੇ ਨਾਲ ਹੀ ਧਰਮ ਪਰਿਵਰਤਨ ਨੂੰ ਜ਼ਬਰਦਸਤੀ ਰੋਕਣ ਦੀ ਗੱਲ ਵੀ ਵਫ਼ਦ ਨੇ ਆਖੀ ਹੈ। ਕਈ ਸਾਬਕਾ ਅਫ਼ਸਰਾਂ ਵੱਲੋਂ ਇਨ੍ਹਾਂ ਮੁੱਦਿਆਂ ''ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਚਿੱਠੀ ਦਾ ਜ਼ਿਕਰ ਵੀ ਕੀਤਾ ਗਿਆ।

ਕੇਂਦਰੀ ਮੰਤਰੀ ਵੱਲੋਂ ਸਾਫ਼ ਕੀਤਾ ਗਿਆ ਕਿ ਭਾਰਤ ਵਿੱਚ ਹਰ ਕਿਸੇ ਨੂੰ ਆਪਣੀ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ ਪਰ ਭਾਰਤ ਸਰਕਾਰ ਜ਼ਬਰਦਸਤੀ ਧਰਮ ਪਰਿਵਰਤਨ ਦੇ ਖ਼ਿਲਾਫ਼ ਹੈ।

ਅਜਨਾਲਾ ਮਨੁੱਖੀ ਪਿੰਜਰਾਂ ''ਤੇ ਵਿਗਿਆਨਕਾਂ ਦੀ ਨਵੀਂ ਪੁਸ਼ਟੀ

2014 ਪੰਜਾਬ ''ਚ ਅਜਨਾਲਾ ਦੇ ਪੁਰਾਣੇ ਖੂਹ ਵਿੱਚ ਮਿਲੇ ਮਨੁੱਖੀ ਪਿੰਜਰਾਂ ਬਾਰੇ ਅਹਿਮ ਖੁਲਾਸਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਅੰਗਰੇਜ਼ੀ ਅਖ਼ਬਾਰ ''ਹਿੰਦੁਸਤਾਨ ਟਾਈਮਜ਼'' ਦੀ ਖ਼ਬਰ ਮੁਤਾਬਕ ਵਿਗਿਆਨਿਕਾਂ ਵੱਲੋਂ ਮਿਲ ਕੇ ਖੋਜ ਕੀਤੀ ਗਈ ਹੈ ਕਿ ਇਹ ਪਿੰਜਰ ਗੰਗਾ ਘਾਟੀ ਦੇ ਫੌਜੀਆਂ ਦੇ ਸਨ।

ਇਸ ਖੋਜ ਵਿੱਚ ਪੰਜਾਬ ਯੂਨੀਵਰਸਿਟੀ,ਬਨਾਰਸ ਹਿੰਦੂ ਯੂਨੀਵਰਸਿਟੀ ਸਮੇਤ ਲਖਨਊ ਅਤੇ ਹੈਦਰਾਬਾਦ ਦੇ ਵਿਗਿਆਨਿਕ ਵੀ ਸ਼ਾਮਲ ਰਹੇ ਹਨ।

2014 ਵਿੱਚਪੰਜਾਬ ''ਚ ਅਜਨਾਲਾ ਦੇ ਪੁਰਾਣੇ ਖੂਹ ਵਿੱਚ ਮਨੁੱਖੀ ਪਿੰਜਰ ਮਿਲੇ ਸਨ
Getty Images
2014 ਵਿੱਚ ਪੰਜਾਬ ''ਚ ਅਜਨਾਲਾ ਦੇ ਪੁਰਾਣੇ ਖੂਹ ਵਿੱਚ ਮਨੁੱਖੀ ਪਿੰਜਰ ਮਿਲੇ ਸਨ

ਖ਼ਬਰ ਮੁਤਾਬਕ ਇਨ੍ਹਾਂ ਪਿੰਜਰਾਂ ਦੇ ਡੀਐੱਨਏ ਅਤੇ ਆਈਸੋਟੋਪਸ ਦੇ ਨਿਰੀਖਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਫੌਜੀ ਗੰਗਾ ਘੱਟ ਖੇਤਰ ਦੇ ਰਹਿਣ ਵਾਲੇ ਸਨ।

ਜਾਂਚ ਟੀਮ ਵੱਲੋਂ ਆਖਿਆ ਗਿਆ ਹੈ ਕਿ ਅਧਿਐਨ ਮੁਤਾਬਕ ਅੰਕੜਿਆਂ ਤੋਂ ਇਹ ਫ਼ੌਜੀ 1857 ਦੇ ਵਿਦਰੋਹ ਦੌਰਾਨ ਅੰਗਰੇਜ਼ਾਂ ਵੱਲੋਂ ਮਾਰੇ ਗਏ ਸਨ ਅਤੇ ਇਹ ਬੰਗਾਲ ਇਨਫੈਂਟਰੀ ਬਟਾਲੀਅਨ ਵਿੱਚ ਬੰਗਾਲ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ ਤੋਂ ਸ਼ਾਮਿਲ ਸਨ।

ਕੋਲੇ ਦੀ ਕਮੀ ਨਾਲ ਗਹਿਰਾਇਆ ਬਿਜਲੀ ਸੰਕਟ

ਦੇਸ਼ ਵਿੱਚ ਵਧ ਰਹੀ ਗਰਮੀ ਅਤੇ ਕੋਲੇ ਦੀ ਕਮੀ ਕਰਕੇ ਬਿਜਲੀ ਸੰਕਟ ਦੇ ਸਮੱਸਿਆ ਸਾਹਮਣੇ ਆ ਰਹੀ ਹੈ।

ਅੰਗਰੇਜ਼ੀ ਅਖ਼ਬਾਰ ''ਦਿ ਟ੍ਰਿਬਿਊਨ'' ਵਿੱਚ ਛਪੀ ਖ਼ਬਰ ਮੁਤਾਬਕ ਭਾਰਤ ਵਿੱਚ ਬਿਜਲੀ ਦੀ 70 ਫ਼ੀਸਦ ਪੂਰਤੀ ਕੋਲੇ ਤੋਂ ਹੁੰਦੀ ਹੈ ਅਤੇ ਇਸ ਦੀ ਕਮੀ ਕਾਰਨ ਭਾਰਤ ਦੇ ਕਈ ਸੂਬੇ ਪ੍ਰਭਾਵਿਤ ਹਨ।

ਖ਼ਬਰ ਮੁਤਾਬਕ ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਕਾਰਨ ਕੋਲੇ ਦੀ ਦਰਾਮਦ ਵਿੱਚ ਕਮੀ ਆਈ ਹੈ ਜਿਸ ਕਾਰਨ ਕੀਮਤਾਂ ਵਧ ਰਹੀਆਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਆਖਿਆ ਹੈ ਭਾਰਤ ਕੋਲ ਅਗਲੇ 10 ਦਿਨਾਂ ਲਈ ਕੋਲਾ ਮੌਜੂਦ ਹੈ ਅਤੇ ਕੋਲੇ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕਈ ਥਰਮਲ ਪਲਾਂਟ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਹੈ ਇਨ੍ਹਾਂ ਹਾਲਾਤ ਨੂੰ ਗੌਰ ਨਾਲ ਦੇਖ ਰਹੀ ਹੈ ਅਤੇ ਕੋਲੇ ਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਦੇ ਕਈ ਇਲਾਕਿਆਂ ''ਚ ਰੋਜ਼ਾਨਾ ਪੰਜ ਤੋਂ ਛੇ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ।

ਭਾਰਤ ਵਿੱਚ ਬਿਜਲੀ ਦੀ 70 ਫ਼ੀਸਦ ਪੂਰਤੀ ਕੋਲੇ ਤੋਂ ਹੁੰਦੀ ਹੈ
Getty Images

ਬਿਜਲੀ ਕੱਟ ਦੇ ਮੁੱਦੇ ਉਪਰ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਟਵੀਟ ਵਿੱਚ ਆਖਿਆ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਮਾਡਲ ਦੀ ਜਗ੍ਹਾ ਪੰਜਾਬ ਉੱਪਰ ਧਿਆਨ ਦੇਣ ਕਿਉਂਕਿ ਚੋਣਾਂ ਤੋਂ ਬਾਅਦ ਬਿਜਲੀ ਦੇ ਲੰਬੇ ਕੱਟ ਕਾਰਨ ਪੰਜਾਬ ਹਨੇਰੇ ਵੱਲ ਵਧ ਰਿਹਾ ਹੈ।

ਉੱਧਰ ਭਾਰਤ ਦੇ ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ, ਮੱਧ ਪ੍ਰਦੇਸ਼ ਅੱਜ ਪੂਰਬੀ ਉੱਤਰ ਪ੍ਰਦੇਸ਼ ਵਿੱਚ ਗਰਮੀ ਲਗਾਤਾਰ ਜਾਰੀ ਰਹੇਗੀ।

ਇਹ ਵੀ ਪੜ੍ਹੋ:

https://www.youtube.com/watch?v=WSNvSud6cJI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''293046df-7b0c-4592-975f-706ebbd9057f'',''assetType'': ''STY'',''pageCounter'': ''punjabi.india.story.61267399.page'',''title'': ''ਕੇਂਦਰੀ ਮੰਤਰੀ ਦਾ ਦਾਅਵਾ, ‘ਪਿਛਲੇ 7-8 ਸਾਲਾਂ ਤੋਂ ਭਾਰਤ ’ਚ ਕੋਈ ਵੱਡੀ ਫਿਰਕੂ ਹਿੰਸਾ ਨਹੀਂ ਹੋਈ’ - ਪ੍ਰੈੱਸ ਰਿਵਿਊ'',''published'': ''2022-04-29T03:14:10Z'',''updated'': ''2022-04-29T03:14:10Z''});s_bbcws(''track'',''pageView'');

Related News