''''ਹਿੰਦੀ ਸਾਡੀ ਰਾਸ਼ਟਰ ਭਾਸ਼ਾ ਨਾ ਸੀ ਅਤੇ ਨਾ ਹੋਵੇਗੀ''''- ਭਾਸ਼ਾ ਉੱਤੇ ਫਿਲਮੀ ਅਦਾਕਾਰਾਂ ਦੀ ਬਹਿਸ
Thursday, Apr 28, 2022 - 12:52 PM (IST)

ਅਦਾਕਾਰ ਕਿੱਚਾ ਸੁਦੀਪ ਦੁਆਰਾ ਹਾਲ ਹੀ ਵਿੱਚ ਇੱਕ ਸਮਾਗਮ ਦੌਰਾਨ ਹਿੰਦੀ ਭਾਸ਼ਾ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਇੱਕ ਵੱਡੀ ਬਹਿਸ ਸ਼ੁਰੂ ਹੋ ਗਈ।
ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਕੰਨੜ ਅਦਾਕਾਰ ਸੁਦੀਪ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਨਾ ਮੰਨਣ ਦੀ ਗੱਲ ਕਹੀ।
ਦਰਅਸਲ, ਹਾਲ ਹੀ ਵਿੱਚ ਰਿਲੀਜ਼ ਹੋਈ ਸੁਪਰ ਹਿੱਟ ਕੰਨੜ ਫਿਲਮ "ਕੇਜੀਐਫ: ਚੈਪਟਰ 2" ਉੱਤੇ ਇੱਕ ਟਿੱਪਣੀ ਦੇ ਜਵਾਬ ਵਿੱਚ ਸੁਦੀਪ ਨੇ ਕਿਹਾ, "ਹਰ ਕੋਈ ਕਹਿੰਦਾ ਹੈ ਕਿ ਇੱਕ ਕੰਨੜ ਫਿਲਮ ਪੂਰੇ ਭਾਰਤ ਪੱਧਰ (ਪੈਨ ਇੰਡੀਆ) ''ਤੇ ਬਣੀ ਸੀ... ਪਰ ਇਸ ''ਚ ਇੱਕ ਛੋਟਾ ਜਿਹਾ ਸੁਧਾਰ ਇਹ ਹੈ ਕਿ ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਹੈ।''''
ਇਸ ਦੌਰਾਨ ਉਨ੍ਹਾਂ ਨੇ ਹਿੰਦੀ ਫਿਲਮ ਉਦਯੋਗ ''ਤੇ ਚੁਟਕੀ ਵੀ ਲਈ ਅਤੇ ਕਿਹਾ ਕਿ ਬਾਲੀਵੁੱਡ ਬਹੁਤ ਸਾਰੀਆਂ ਦੇਸ਼ ਪੱਧਰੀ ਫਿਲਮਾਂ ਬਣਾਉਂਦਾ ਹੈ, ਜੋ ਤੇਲਗੂ ਅਤੇ ਤਾਮਿਲ ਵਿੱਚ ਰਿਲੀਜ਼ ਹੁੰਦੀਆਂ ਹਨ ਪਰ ਉਸੇ ਪੱਧਰ ਦੀ ਸਫ਼ਲਤਾ ਪ੍ਰਾਪਤ ਨਹੀਂ ਕਰ ਪਾਉਂਦੀਆਂ।
ਆਪਣੀ ਗੱਲ ਨੂੰ ਹੋਰ ਅੱਗੇ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿਰਫ਼ ਫਿਲਮਾਂ ਬਣਾ ਰਹੇ ਹਾਂ ਜੋ ਹਰ ਪਾਸੇ ਚੱਲ ਰਹੀਆਂ ਹਨ।''''
ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ, ਬਾਲੀਵੁੱਡ ਅਦਾਕਾਰ ਅਜੇ ਦੇਵਗਨ ਸਵਾਲ ਚੁੱਕਦਿਆਂ ਆਪਣੇ ਟਵੀਟ ''ਚ ਲਿਖਿਆ, ''''ਕਿੱਚਾ ਸੁਦੀਪ ਮੇਰੇ ਵੀਰ, ਤੁਹਾਡੇ ਮੁਤਾਬਕ ਜੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀਆਂ ਮਾਤ ਭਾਸ਼ਾ ਵਾਲੀਆਂ ਫ਼ਿਲਮਾਂ ਨੂੰ ਹਿੰਦੀ ''ਚ ਡੱਬ ਕਰਕੇ ਕਿਉਂ ਰਿਲੀਜ਼ ਕਰਦੇ ਹੋ?''''
ਅਜੇ ਨੇ ਅੱਗੇ ਲਿਖਿਆ, ''''ਹਿੰਦੀ ਸਾਡੀ ਮਾਤ ਭਾਸ਼ਾ ਅਤੇ ਰਾਸ਼ਟਰ ਭਾਸ਼ਾ ਸੀ, ਹੈ ਅਤੇ ਹਮੇਸ਼ਾ ਰਹੇਗੀ। ਜਨ ਗਣ ਮਨ।
https://twitter.com/ajaydevgn/status/1519264792992952320
ਅਜੇ ਨੂੰ ਜਬਾਵ ਦਿਂਦਿਆਂ ਸੁਦੀਪ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਕਿਸੇ ਹੋਰ ਸੰਦਰਭ ''ਚ ਕਹੀ ਸੀ ਅਤੇ ਉਨ੍ਹਾਂ ਦਾ ਇਰਾਦਾ ਕੋਈ ਬਹਿਸ ਖੜ੍ਹੀ ਕਰਨ ਦਾ ਨਹੀਂ ਸੀ।
ਨਾਲ ਹੀ ਸੁਦੀਪ ਨੇ ਲਿਖਿਆ, ''''ਸਰ ਅਜੇ ਦੇਵਗਨ, ਮੈਂ ਤੁਹਾਡੇ ਦੁਆਰਾ ਲਿਖੇ ਹਿੰਦੀ ਟੈਕਸਟ ਨੂੰ ਸਮਝਦਾ ਹਾਂ। ਕਿਉਂਕਿ ਅਸੀਂ ਸਾਰੇ ਹਿੰਦੀ ਨੂੰ ਪਿਆਰ ਕਰਦੇ ਹਨ, ਸਨਮਾਨ ਕਰਦੇ ਹਾਂ ਅਤੇ ਇਸਨੂੰ ਪੜ੍ਹਿਆ ਹੈ।''''
https://twitter.com/KicchaSudeep/status/1519292100126601218
''''ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ ਸਰ, ਪਰ ਮੈਂ ਸੋਚ ਰਿਹਾ ਸੀ ਕਿ ਕੀ ਹੁੰਦਾ ਜੇ ਮੈਂ ਆਪਣਾ ਰਿਸਪਾਂਸ ਕੰਨੜ ਵਿੱਚ ਲਿਖਦਾ।''''
''''ਕੀ ਅਸੀਂ ਇੱਕੋ ਦੇਸ਼ ਨਾਲ ਜੁੜੇ ਹੋਏ ਨਹੀਂ ਹਾਂ ਸਰ।''''
ਇਹ ਵੀ ਪੜ੍ਹੋ:
- ਪੰਜਾਬੀ ਭਾਸ਼ਾ ਕਿਵੇਂ ਹੋਂਦ ''ਚ ਆਈ, ਕਿੰਨੀ ਬਦਲੀ ਤੇ ਪੰਜਾਬੀ ''ਚ ਪਹਿਲੀ ਕਿਤਾਬ ਕਿਹੜੀ ਸੀ
- ਪਾਕਿਸਤਾਨ ਦੇ ਪੰਜਾਬ ''ਚ ਪੰਜਾਬੀ ਲਾਗੂ ਕਰਨ ਦਾ ਅਦਾਲਤੀ ਫ਼ੈਸਲਾ
- ਸੁਲੇਖ ਮੇਲੇ, ਪੰਜਾਬੀ ਜਲੂਸ ਤੇ ਪੰਜਾਬ ਦੀਆਂ ਲੋਕ ਕਹਾਣੀਆਂ
ਅਜੇ ਨੇ ਇਸ ਗਲਤਫਹਮੀ ਨੂੰ ਸਪੱਸ਼ਟ ਕਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵੀ ਫਿਲਮ ਉਦਯੋਗ ਨੂੰ ਇੱਕ ਸਮਝਦੇ ਹਨ ਅਤੇ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਨ।
-------------------------------------
ਹਿੰਦੀ ਸਰਕਾਰੀ ਭਾਸ਼ਾ ਹੈ ਰਾਸ਼ਟਰ ਭਾਸ਼ਾ ਨਹੀਂ
ਭਾਰਤ ਇੱਕ ਬਹੁਭਾਸ਼ਾਈ ਦੇਸ ਹੈ ਅਤੇ ਭਾਰਤੀ ਸੰਵਿਧਾਨ ਦੇ 8ਵੇਂ ਅਨੂਛੇਦ ਮੁਤਾਬਕ ਵੱਖ-ਵੱਖ ਸੂਬਿਆਂ ਵਿਚ ਬੋਲੀਆਂ ਜਾਣ ਵਾਲੀਆਂ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ।
ਹਿੰਦੀ ਨੂੰ 44 ਫੀਸਦੀ ਤੋਂ ਘੱਟ ਅਬਾਦੀ ਬੋਲਦੀ ਹੈ, ਇਸ ਲਈ ਹਿੰਦੀ ਸਣੇ ਕੋਈ ਵੀ ਭਾਸ਼ਾ ਰਾਸ਼ਟਰ ਭਾਸ਼ਾ ਨਹੀਂ ਹੈ।
ਭਾਰਤੀ ਸੰਵਿਧਾਨ ਦੇ ਅਨੁਛੇਦ 343 (1) ਵਿੱਚ ਸਪੱਸ਼ਟ ਤੌਰ ''ਤੇ ਜ਼ਿਕਰ ਕੀਤਾ ਗਿਆ ਹੈ ਕਿ "ਸੰਘ ਦੀ ਸਰਕਾਰੀ ਭਾਸ਼ਾ ਦੇਵਨਾਗਰੀ ਲਿਪੀ ਵਿੱਚ ਹਿੰਦੀ ਹੋਵੇਗੀ। ਸੰਘ ਦੇ ਅਧਿਕਾਰਤ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਅੰਕਾਂ ਦਾ ਰੂਪ ਭਾਰਤੀ ਅੰਕਾਂ ਦਾ ਅੰਤਰਰਾਸ਼ਟਰੀ ਰੂਪ ਹੋਵੇਗਾ।
ਇਸ ਲਈ ਭਾਰਤ ਵਿਚ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਨਹੀਂ ਹੈ ਬਲਕਿ ਇਹ ਸਰਕਾਰ ਭਾਸ਼ਾ ਹੈ।
ਹਿੰਦੀ ਦੇ ਨਾਲ ਨਾਲ ਅੰਗਰੇਜੀ ਨੂੰ ਸਰਕਾਰੀ ਕੰਮ ਕਾਜ ਵਿਚ ਵਰਤਣ ਦੀ ਖੁੱਲ੍ ਹੈ।
-------------------------------------
ਵੱਖ-ਵੱਖ ਪ੍ਰਤੀਕਿਰਿਆਵਾਂ
ਸੁਦੀਪ ਅਤੇ ਅਜੇ ਦੇ ਇਨ੍ਹਾਂ ਟਵੀਟਸ ਨੂੰ ਲੈ ਕੇ ਇੰਟਰਨੈੱਟ ''ਤੇ ਲੋਕਾਂ ਨੇ ਆਪਣੀਆ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ ਅਤੇ ਇਨ੍ਹਾਂ ਵਿੱਚ ਫਿਲਮ ਜਗਤ ਨਾਲ ਜੁੜੇ ਲੋਕ ਅਤੇ ਸਿਆਸੀ ਆਗੂ ਵੀ ਸ਼ਾਮਲ ਹਨ।
ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਨੇ ਵੀ ਇਸ ਮਾਮਲੇ ਵਿੱਚ ਆਪਣੀ ਰਾਇ ਰੱਖੀ ਹੈ। ਉਨ੍ਹਾਂ ਨੇ ਸੁਦੀਪ ਦਾ ਸਾਥ ਦਿੰਦੇ ਹੋਏ ਅਜੇ ''ਤੇ ਨਿਸ਼ਾਨਾ ਸਾਧਿਆ ਹੈ।
ਪਾਕਿਸਤਾਨ ''ਚ ਪੰਜਾਬੀ ਬੋਲੀ ਬਾਰੇ ਮਹੁੰਮਦ ਹਨੀਫ਼ ਦਾ VLOG- ਵੀਡੀਓ
ਉਨ੍ਹਾਂ ਸੁਦੀਪ ਦੇ ''''ਕੀ ਹੁੰਦਾ ਜੇ ਮੈਂ ਆਪਣਾ ਜਵਾਬ ਕੰਨੜ ''ਚ ਲਿਖਦਾ ਵਾਲੇ'''' ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ ਕਿ ਇਸਦੇ ਲਈ ਸੁਦੀਪ ਦੀ ਤਾਰੀਫ ਬਣਦੀ ਹੈ।
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਹੁਣ ਹਰੇਕ ਨੂੰ ਸਮਝ ਆ ਗਿਆ ਹੋਵੇਗਾ ਕਿ ਕੋਈ ਉੱਤਰ ਦੱਖਣ ਨਹੀਂ ਹੈ, ਭਾਰਤ 1 ਹੈ।
https://twitter.com/RGVzoomin/status/1519331688874385408
https://twitter.com/RGVzoomin/status/1519334598387593217
ਰਾਮ ਗੋਪਾਲ ਵਰਮਾ ਨੇ ਇਸਦੇ ਨਾਲ ਹੀ ਹੋਰ ਕਈ ਟਵੀਟ ਕੀਤੇ, ਜਿਨ੍ਹਾਂ ਵਿੱਚ ਉਨ੍ਹਾਂ ਨੇ ਭਾਸ਼ਾ ਸਬੰਧੀ ਇਸ ਮੁੱਦੇ ਨੂੰ ਚੁੱਕਿਆ ਅਤੇ ਨਾਲ ਹੀ ਬਾਲੀਵੁੱਡ ਅਤੇ ਸੈਂਡਲਵੁੱਡ ''ਚ ਲੜਾਈ ਵਾਲੀ ਸਥਿਤੀ ਦੀ ਗੱਲ ਕੀਤੀ।
https://twitter.com/RGVzoomin/status/1519362034395410432
ਉਨ੍ਹਾਂ ਇਹ ਵੀ ਕਿਹਾ ਕਿ ਉੱਤਰ ਭਾਰਤੀ ਸਿਤਾਰੇ ਦੱਖਣ ਭਾਰਤੀ ਸਿਤਾਰਿਆਂ ਤੋਂ ਈਰਖਾ ਰੱਖਦੇ ਹਨ।
ਕੰਨੜ ਫਿਲਮ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਰਿਸ਼ਭ ਸ਼ੇੱਟੀ ਨੇ ਸੁਦੀਪ ਦੇ ''''ਕੀ ਹੁੰਦਾ ਜੇ ਮੈਂ ਆਪਣਾ ਜਵਾਬ ਕੰਨੜ ''ਚ ਲਿਖਦਾ'''' ਵਾਲੇ ਟਵੀਟ ਨੂੰ ਰੀਟਵੀਟ ਕਰਦਿਆਂ ਉਸਦੇ ਨਾਲ ਅੱਗ ਵਾਲੇ ਇਮੋਜੀ ਪੋਸਟ ਕੀਤੇ।
ਉਨ੍ਹਾਂ ਦੀ ਪੋਸਟ ਨੂੰ ਸੁਦੀਪ ਦੇ ਸਮਰਥਨ ਵਜੋਂ ਦੇਖਿਆ ਜਾ ਰਿਹਾ ਹੈ।
https://twitter.com/shetty_rishab/status/1519389233064329216
ਇਸੇ ਸਿਲਸਿਲੇ ''ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ ਨੇ ਵੀ ਟਵੀਟ ਕੀਤਾ ਹੈ।
ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ''''ਹਿੰਦੀ ਕਦੇ ਵੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਸੀ ਅਤੇ ਨਾ ਕਦੇ ਹੋਵੇਗੀ।''''
ਸਿੱਧਾਰਮੱਈਆ ਨੇ ਲਿਖਿਆ ਕਿ'' ''ਦੇਸ਼ ਦੀ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨਾ ਹਰੇਕ ਭਾਰਤੀ ਦਾ ਫਰਜ਼ ਹੈ।''''
''''ਹਰ ਭਾਸ਼ਾ ਦਾ ਆਪਣਾ ਇਤਿਹਾਸ ਹੁੰਦਾ ਹੈ ਜਿਸ ''ਤੇ ਇਸਦੇ ਲੋਕ ਮਾਣ ਕਰਦੇ ਹਨ।''''
''''ਮੈਨੂੰ ਕੰਨੜ ਹੋਣ ''ਤੇ ਮਾਣ ਹੈ!!''''
https://twitter.com/siddaramaiah/status/1519313819679346688
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਅਦਾਕਾਰ ਕਿੱਚਾ ਸੁਦੀਪ ਦਾ ਇਹ ਕਹਿਣਾ ਸਹੀ ਹੈ ਕਿ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ। ਉਨ੍ਹਾਂ ਦੇ ਬਿਆਨ ਵਿੱਚ ਨੁਕਸ ਕੱਢਣ ਲਈ ਕੁਝ ਵੀ ਨਹੀਂ ਹੈ।''''
ਅਜੇ ਦੇਵਗਨ ''ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਉਹ ਨਾ ਸਿਰਫ਼ ਸੁਭਾਅ ਵਿੱਚ ਹਾਈਪਰ ਹਨ ਬਲਕਿ ਇਹ ਉਨ੍ਹਾਂ ਦੇ ਹਾਸੋਹੀਣੇ ਵਿਵਹਾਰ ਨੂੰ ਵੀ ਦਰਸਾਉਂਦਾ ਹੈ।
https://twitter.com/hd_kumaraswamy/status/1519513948822728704
ਉਨ੍ਹਾਂ ਅੱਗੇ ਲਿਖਿਆ, ''''ਕੰਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਮਰਾਠੀ ਵਾਂਗ, ਹਿੰਦੀ ਵੀ ਭਾਸ਼ਾਵਾਂ ਵਿੱਚੋਂ ਇੱਕ ਹੈ। ਭਾਰਤ ਕਈ ਭਾਸ਼ਾਵਾਂ ਦਾ ਬਾਗ ਹੈ। ਬਹੁ-ਸਭਿਆਚਾਰਾਂ ਦੀ ਧਰਤੀ। ਇਸਨੂੰ ਵਿਗਾੜਨ ਦੀ ਕੋਈ ਕੋਸ਼ਿਸ਼ ਨਾ ਕੀਤੀ ਜਾਵੇ।''''
ਜਦੋਂ ਇਹ ਬਹਿਸ ਚੱਲ ਰਹੀ ਸੀ ਤਾਂ ਪੰਜਾਬ ਵਿਚ ਫੇਸਬੁੱਕ ਉੱਤੇ ਇਸ ਬਹਿਸ ਦੇ ਮੱਦੇਨਜ਼ਰ ਪੰਜਾਬ ਦੇ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਹਿੰਦੀ ਵਿਚ ਕੀਤੇ ਜਾ ਰ਼ਹੇ ਟਵੀਟਸ ਨੂੰ ਨਿਸ਼ਾਨਾਂ ਬਣਾ ਰਹੇ ਹਨ।
ਪੰਜਾਬ ਅਤੇ ਦਿੱਲੀ ਸਰਕਾਰ ਵਿਚਾਲੇ ਪਿਛਲੇ ਦਿਨੀ ਹੋਏ ਐੱਮਓਯੂ ਉੱਤੇ ਕੇਜਰੀਵਾਲ ਦੇ ਹਿੰਦੀ ਵਿਚ ਕੀਤੇ ਟਵੀਟ ਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਹਿੰਦੀ ਵਿਚ ਹੀ ਰੀਟਵੀਟ ਕੀਤਾ ਹੈ। ਜਿਸ ਉੱਤੇ ਲੋਕ ਨਰਾਜ਼ਗੀ ਜਾਹਰ ਕਰ ਰਹੇ ਹਨ।
ਇਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਪਿਛਲੇ ਸਰਕਾਰ ਸਮੇਂ ਸਰਕਾਰੀ ਕੰਮ ਕਾਰ ਪੰਜਾਬੀ ਵਿਚ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ । ਪਰ ਹੁਣ ਸਰਕਾਰ ਚਲਾ ਰਹੇ ਲੋਕਾਂ ਨੂੰ ਹਿੰਦੀ ਦਾ ਹੇਜ਼ ਕਿਉਂ ਜਾਗ ਰਿਹਾ ਹੈ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=UgUjEersR1U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8fba097b-c97b-4406-bead-a82d2065ee75'',''assetType'': ''STY'',''pageCounter'': ''punjabi.india.story.61253228.page'',''title'': ''\''ਹਿੰਦੀ ਸਾਡੀ ਰਾਸ਼ਟਰ ਭਾਸ਼ਾ ਨਾ ਸੀ ਅਤੇ ਨਾ ਹੋਵੇਗੀ\''- ਭਾਸ਼ਾ ਉੱਤੇ ਫਿਲਮੀ ਅਦਾਕਾਰਾਂ ਦੀ ਬਹਿਸ'',''published'': ''2022-04-28T07:20:34Z'',''updated'': ''2022-04-28T07:20:34Z''});s_bbcws(''track'',''pageView'');