ਕਰਤਾਰਪੁਰ ਸਾਹਿਬ ਦਾ ''''ਅੰਮ੍ਰਿਤ ਜਲ'''' ਪੈਸਿਆਂ ਬਦਲੇ ਵੇਚਣ ਦੇ ਸਿੱਖ ਵਿਵਦਾਨ ਨੇ ਲਾਏ ਇਲਜ਼ਾਮ - ਪ੍ਰੈਸ ਰੀਵਿਊ

Thursday, Apr 28, 2022 - 08:07 AM (IST)

ਕਰਤਾਰਪੁਰ ਸਾਹਿਬ ਦਾ ''''ਅੰਮ੍ਰਿਤ ਜਲ'''' ਪੈਸਿਆਂ ਬਦਲੇ ਵੇਚਣ ਦੇ ਸਿੱਖ ਵਿਵਦਾਨ ਨੇ ਲਾਏ ਇਲਜ਼ਾਮ - ਪ੍ਰੈਸ ਰੀਵਿਊ
ਕਰਤਾਰਪੁਰ
BBC
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।

ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ''ਚ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਸਥਿਤ ਇਤਿਹਾਸਕ ਖੂਹ ਦਾ "ਅੰਮ੍ਰਿਤ ਜਲ" ਹੁਣ ਕਥਿਤ ਤੌਰ ''ਤੇ ਪੈਸਿਆਂ ਲਈ ਵੇਚੇ ਜਾਣ ਦਾ ਇਲਜ਼ਾਮ ਹੈ।

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਸਿੱਖ ਵਿਦਵਾਨ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਬੁੱਧਵਾਰ ਨੂੰ ਇਲਜ਼ਾਮ ਲਗਾਇਆ ਕਿ ਗੁਰਦੁਆਰਾ ਦਰਬਾਰ ਸਾਹਿਬ ਅਤੇ ਕਰਤਾਰਪੁਰ ਲਾਂਘੇ ਦੇ ਪ੍ਰਬੰਧ ਲਈ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਅਧੀਨ ਗਠਿਤ ਵਿਭਾਗ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐੱਮਯੂ) ਦੇ ਅਧਿਕਾਰੀ ਕਥਿਤ ਤੌਰ ''ਤੇ ਦੁਨੀਆ ਭਰ ਵਿੱਚ ਵੱਸਦੀ ਸਿੱਖ ਸੰਗਤ ਨੂੰ ਇਹ ਅੰਮ੍ਰਿਤ ਜਲ ਕਥਿਤ ਤੌਰ ''ਤੇ 100 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚ ਰਹੇ ਹਨ।

ਪਹਿਲਾਂ ਇਸ ਜਲ ਨੂੰ ਪਾਕਿਸਤਾਨ ਵੱਲੋਂ ਦੁਨੀਆ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ''ਬਰਾਮਦ'' (ਭੇਜਿਆ) ਕੀਤਾ ਜਾ ਰਿਹਾ ਸੀ।

ਸਰਚਾਂਦ ਸਿੰਘ ਨੇ ਕਿਹਾ, "ਪੀਐੱਮਯੂ ਦੀ ਹਰਕਤ ਨੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ।''''

ਉਨ੍ਹਾਂ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਖੂਹ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੌਰਾਨ ਬਣਾਇਆ ਗਿਆ ਸੀ।

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਪਾਕਿਸਤਾਨ
BBC
ਗੁਰਦੁਆਰੇ ਦੇ ਅੰਦਰ ਇਤਿਹਾਸਕ ਖੂਹ।

ਇਹ ਦੱਸਦਿਆਂ ਕਿ ''ਅੰਮ੍ਰਿਤ ਜਲ'' ਦੀ ਸਿੱਖਾਂ ਬਹੁਤ ਧਾਰਮਿਕ ਮਹੱਤਤਾ ਹੈ, ਉਨ੍ਹਾਂ ਇਲਜ਼ਾਮ ਲਾਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਟੀਬੀਪੀ ਬੋਰਡ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਇਹ ਪਵਿੱਤਰ ਜਲ ਸਿੱਖ ਸੰਗਤਾਂ ਨੂੰ ਵੇਚਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ 2017 ਵਿੱਚ ਈਟੀਪੀਬੀ ਦੇ ਤਤਕਾਲੀ ਚੇਅਰਮੈਨ ਸਦੀਕ ਉਲ ਫਾਰੂਕ ਨੇ ''ਅੰਮ੍ਰਿਤ ਜਲ'' ਨੂੰ ਬਰਾਮਦ ਕਰਨ ਦਾ ਫੈਸਲਾ ਲਿਆ ਸੀ, ਜੋ ਕਿ ਦੁਨੀਆ ਭਰ ਵਿੱਚ ਰਹਿੰਦੇ ਸਿੱਖ ਸ਼ਰਧਾਲੂਆਂ ਲਈ ਉਸੇ ਤਰ੍ਹਾਂ ਪੱਵਿਤਰ ਹੈ ਜਿਵੇਂ ਮੁਸਲਮਾਨ ਸ਼ਰਧਾਲੂਆਂ ਲਈ ''ਆਬ-ਏ-ਜ਼ਮਜ਼ਮ'' ਹੈ।

ਉਨ੍ਹਾਂ ਨੇ ਹੀ ਗੁਰਦੁਆਰਾ ਦਰਬਾਰ ਸਾਹਿਬ ਦੇ ਇਸ ਇਤਿਹਾਸਕ ਖੂਹ ਦੀ ਮੁਰੰਮਤ ਵੀ ਕਰਵਾਈ ਸੀ ਅਤੇ ਵਾਟਰ ਪਿਊਰੀਫਾਇਰ ਲਗਵਾਇਆ ਸੀ।

ਇਹ ਵੀ ਪੜ੍ਹੋ:

ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ''ਮੈਨਰਲੈਸ''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਾਂਹਾਂ ਫੈਲਾ ਕੇ ਬੈਠਣ ''ਤੇ ਭਾਜਪਾ ਨੇ ਉਨ੍ਹਾਂ ''ਤੇ ਨਿਸ਼ਾਨਾ ਸਾਧਿਆ ਹੈ ਅਤੇ ਟਵੀਟ ਕਰਦਿਆਂ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ''ਮੈਨਰਲੈਸ'' (ਬਦਤਮੀਜ਼) ਹਨ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਪਾਰਟੀ ਨੇ ਪੀਐੱਮ ਮੋਦੀ ਨਾਲ ਹੋਈ ਮੁੱਖ ਮੰਤਰੀਆਂ ਦੀ ਬੈਠਕ ਦੇ ਵੀਡੀਓ ''ਚੋਂ ਇੱਕ ਨਿੱਕਾ ਜਿਹਾ ਹਿੱਸਾ ਸ਼ੇਅਰ ਕੀਤਾ, ਜਿਸ ਵਿੱਚ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਪੀਐੱਮ ਦੇ ਸੰਬੋਧਨ ਦੌਰਾਨ ਬਾਹਾਂ ਪਿੱਛੇ ਕਰਦੇ ਅੰਗੜਾਈ ਲੈਂਦਿਆਂ ਦਿਖਾਇਆ ਗਿਆ ਹੈ।

ਇਹ ਵੀਡੀਓ ਸਿਰਫ਼ 19 ਸੈਕਿੰਡ ਦਾ ਹੈ, ਪਰ ਭਾਜਪਾ ਨੇ ਇਸ ਨੂੰ ਪ੍ਰਧਾਨ ਮੰਤਰੀ ਦੀ ਤੌਹੀਨ ਦੇ ਤੌਰ ਉੱਤੇ ਪੇਸ਼ ਕੀਤਾ ਹੈ।

https://twitter.com/BJP4Delhi/status/1519229094658904064

ਦੇਸ਼ ਵਿੱਚ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੀਐਮ ਮੋਦੀ ਨੇ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਬੁੱਧਵਾਰ ਦੁਪਹਿਰ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇੱਕ ਬੈਠਕ ਕੀਤੀ ਸੀ।

ਇਸ ਬੈਠਕ ਵਿੱਚ, ਪ੍ਰਧਾਨ ਮੰਤਰੀ ਨੇ ਮਹਾਮਾਰੀ ਤੋਂ ਇਲਾਵਾ ਤੇਲ ਦੀਆਂ ਵਧਦੀਆਂ ਕੀਮਤਾਂ ''ਤੇ ਵੀ ਚਰਚਾ ਕੀਤੀ ਅਤੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਨੂੰ ਲਾਭ ਪਹੁੰਚਾਉਣ ਲਈ "ਰਾਸ਼ਟਰੀ ਹਿੱਤ" ਵਿੱਚ ਵੈਲਯੂ ਐਡਿਡ ਟੈਕਸ (ਵੈਟ) ਘਟਾਉਣ।

ਲਖੀਮਪੁਰ ਹਿੰਸਾ: ਹਾਈ ਕੋਰਟ ਦੇ ਜੱਜ ਨੇ ਖੁਦ ਨੂੰ ਸੁਣਵਾਈ ਤੋਂ ਕੀਤਾ ਅੱਲਗ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਤਿਕੁਨੀਆ ਮਾਮਲੇ ''ਚ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਦੀ ਜ਼ਮਾਨਤ ਅਰਜੀ ''ਤੇ ਬੁੱਧਵਾਰ ਨੂੰ ਹਾਈ ਕੋਰਟ ਦੀ ਲਖਨਊ ਬੈਂਚ ਅੱਗੇ ਸੁਣਵਾਈ ਨਹੀਂ ਹੋ ਸਕੀ ।

ਇਸ ਕਾਰਨ ਸੀ ਕਿ ਜੱਜ ਨੇ ਆਪਣੇ ਆਪ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਵੱਖ ਕਰ ਲਿਆ।

ਦਰਅਸਲ ਇਸ ਮਾਮਲੇ ਦੀ ਸੁਣਵਾਈ ਜਸਟਿਸ ਰਾਜੀਵ ਸਿੰਘ ਦੀ ਸਿੰਗਲ ਬੈਂਚ ਦੇ ਸਾਹਮਣੇ ਹੋਣੀ ਸੂਚੀਬੱਧ ਸੀ ਪਰ ਜਸਟਿਸ ਰਾਜੀਵ ਸਿੰਘ ਨੇ ਇਸ ਮਾਮਲੇ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਸ ਮਾਮਲੇ ਦੀ ਸੁਣਵਾਈ ਲਈ ਹੁਣ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਇਸਨੂੰ ਕਿਸੇ ਹੋਰ ਬੈਂਚ ਅੱਗੇ ਸੂਚੀਬੱਧ ਕਰਨ ਬਾਰੇ ਫੈਸਲਾ ਲੈਣਗੇ।

ਜਸਟਿਸ ਰਾਜੀਵ ਸਿੰਘ ਨੇ ਸੁਣਵਾਈ ਤੋਂ ਵੱਖ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ।

ਦੱਸ ਦੇਈਦੇ ਕਿ 10 ਫਰਵਰੀ ਨੂੰ ਇਸੇ ਬੈਂਚ ਨੇ ਆਸ਼ੀਸ਼ ਮਿਸ਼ਰਾ ਦੀ ਪਟੀਸ਼ਨ ਮਨਜ਼ੂਰ ਕਰਦੇ ਹੋਏ, ਉਨ੍ਹਾਂ ਨੂੰ ਜ਼ਮਾਨਤ ''ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।

ਬਾਅਦ ਵਿੱਚ ਕੇਸ ਦਰਜ ਕਰਵਾਉਣ ਵਾਲੇ ਪੱਖ ਵੱਲੋਂ ਜ਼ਮਾਨਤ ਦੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ 10 ਫਰਵਰੀ ਦੇ ਹੁਕਮਾਂ ਨੂੰ ਰੱਦ ਕਰਦਿਆਂ ਮੁਦਈ ਧਿਰ ਨੂੰ ਸੁਣਵਾਈ ਦਾ ਪੂਰਾ ਮੌਕਾ ਦਿੱਤਾ ਅਤੇ ਹਾਈਕੋਰਟ ਨੂੰ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ:

https://www.youtube.com/watch?v=r82TPrMVb3o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''64fde686-0134-476b-ab5f-ecb7f9a53aad'',''assetType'': ''STY'',''pageCounter'': ''punjabi.india.story.61253220.page'',''title'': ''ਕਰਤਾਰਪੁਰ ਸਾਹਿਬ ਦਾ \''ਅੰਮ੍ਰਿਤ ਜਲ\'' ਪੈਸਿਆਂ ਬਦਲੇ ਵੇਚਣ ਦੇ ਸਿੱਖ ਵਿਵਦਾਨ ਨੇ ਲਾਏ ਇਲਜ਼ਾਮ - ਪ੍ਰੈਸ ਰੀਵਿਊ'',''published'': ''2022-04-28T02:30:58Z'',''updated'': ''2022-04-28T02:30:58Z''});s_bbcws(''track'',''pageView'');

Related News