ਫਿਰਕੂ ਵਿਵਾਦ ਦੇ ਚਾਰ ਸਾਲਾਂ ਬਾਅਦ, ਸ਼ਿਲਾਂਗ ਦੇ ਸਿੱਖ ਪੰਜਾਬੀ ਲੇਨ ਦੀ ਥਾਂ ਕਿਤੇ ਹੋਰ ਵਸਣ ਲਈ ਤਿਆਰ - ਪ੍ਰੈਸ ਰੀਵਿਊ

Wednesday, Apr 27, 2022 - 08:07 AM (IST)

ਫਿਰਕੂ ਵਿਵਾਦ ਦੇ ਚਾਰ ਸਾਲਾਂ ਬਾਅਦ, ਸ਼ਿਲਾਂਗ ਦੇ ਸਿੱਖ ਪੰਜਾਬੀ ਲੇਨ ਦੀ ਥਾਂ ਕਿਤੇ ਹੋਰ ਵਸਣ ਲਈ ਤਿਆਰ - ਪ੍ਰੈਸ ਰੀਵਿਊ
ਸਿੱਖ
BBC
ਹਿੰਸਾ ਦੇ ਪਿੱਛੇ ਇੱਕ ਕਾਰਨ ਕਾਲੋਨੀ ਨੂੰ ਸ਼ਿਫਟ ਕਰਕੇ, ਵਪਾਰਕ ਕੰਪਲੈਕਸ ਲਈ ਜਗ੍ਹਾ ਬਣਾਉਣ ਨੂੰ ਮੰਨਿਆ ਗਿਆ। - ਸੰਕੇਤਕ ਤਸਵੀਰ

ਸ਼ਿਲਾਂਗ ਦੀ ਹਰੀਜਨ ਕਲੋਨੀ, ਜਿਸ ਨੂੰ ਪੰਜਾਬੀ ਲੇਨ ਅਤੇ ਥੇਮ ਆਈਵ ਮੌਲੌਂਗ ਵੀ ਕਿਹਾ ਜਾਂਦਾ ਹੈ, ਦੇ ਵਸਨੀਕ ਬੇਦਖ਼ਲੀ ਮੁਹਿੰਮ ਨਾਲ ਜੁੜੇ ਫਿਰਕੂ ਵਿਵਾਦ ਤੋਂ ਚਾਰ ਸਾਲਾਂ ਬਾਅਦ ਹੁਣ ਕੁਝ ਸ਼ਰਤਾਂ ਸਹਿਤ ਪੁਨਰਵਾਸ ਲਈ ਸਹਿਮਤ ਹੋ ਗਏ ਹਨ।

3.33 ਏਕੜ ਵਾਲੀ ਇਸ ਕਲੋਨੀ ਵਿੱਚ 342 ਦਲਿਤ ਜਾਂ ਮਜ਼੍ਹਬੀ ਸਿੱਖ ਪਰਿਵਾਰ ਰਹਿੰਦੇ ਹਨ।

ਮੇਘਾਲਿਆ ਦੇ ਉਪ ਮੁੱਖ ਮੰਤਰੀ ਪ੍ਰੇਸਟੋਨ ਟਾਈਨਸੋਂਗ ਨੇ ਕਿਹਾ ਕਿ ਪੰਜਾਬੀ ਲੇਨ ਦੇ ਵਸਨੀਕਾਂ ਦੀ ਨੁਮਾਇੰਦਗੀ ਕਰਨ ਵਾਲੀ ਹਰੀਜਨ ਪੰਚਾਇਤ ਕਮੇਟੀ (ਐੱਚਪੀਸੀ) ਨੇ ਕੁਝ ਸ਼ਰਤਾਂ ਦੇ ਨਾਲ ਮੁੜ ਵਸੇਬਾ ਕਰਨ ਲਈ ਸਹਿਮਤੀ ਪੱਤਰ ਸੌਂਪਿਆ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਉਨ੍ਹਾਂ ਦੀ ਮੁੱਖ ਸ਼ਰਤ ਹੈ ਕਿ ਸਾਰੇ ਪਰਿਵਾਰਾਂ ਨੂੰ ਇੱਕੋਂ ਥਾਂ ''ਤੇ ਵਸਾਉਂਦੇ ਹੋਏ, 200 ਵਰਗ ਮੀਟਰ ਜਗ੍ਹਾ ਪ੍ਰਤੀ ਪਰਿਵਾਰ ਦਿੱਤੀ ਜਾਵੇ। ਇਸ ਦੇ ਲਈ ਉਨ੍ਹਾਂ ਨੇ ਮੇਘਾਲਿਆ ਦੀ ਰਾਜਧਾਨੀ ਦੇ ਯੂਰਪੀਅਨ ਵਾਰਡ ਨੂੰ ਤਰਜੀਹ ਦਿੱਤੀ ਹੈ।

ਹੋਰ ਸ਼ਰਤਾਂ ਵਿੱਚ ਇਲਾਕੇ ਵਿੱਚੋਂ ਇੱਕ ਗੁਰਦੁਆਰਾ, ਇੱਕ ਚਰਚ, ਦੋ ਮੰਦਰਾਂ, ਇੱਕ ਵਾਲਮੀਕੀ ਆਸ਼ਰਮ ਅਤੇ ਗੁਰੂ ਨਾਨਕ ਸਕੂਲ ਨੂੰ ਸ਼ਿਫਟ ਨਾ ਕਰਨਾ, ਲਗਭਗ 60 ਭਾਈਚਾਰੇ ਦੇ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਜਾਰੀ ਰੱਖਣ ਦੇਣਾ ਅਤੇ ਹਰ ਪਰਿਵਾਰ ਨੂੰ 20 ਲੱਖ ਰੁਪਏ ਦਾ ਭੁਗਤਾਨ ਕਰਨਾ ਸ਼ਾਮਲ ਹੈ।

31 ਮਈ, 2018 ਨੂੰ ਕੁਝ ਔਰਤਾਂ ਅਤੇ ਇੱਕ ਬੱਸ ਡਰਾਈਵਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਹਰੀਜਨ ਕਲੋਨੀ ਵਿਵਾਦ ਦਾ ਕੇਂਦਰ ਬਣ ਗਈ ਸੀ।

ਸ਼ਬਦੀ ਝਗੜਾ ਫਿਰਕੂ ਝੜਪ ਵਿੱਚ ਬਦਲ ਗਿਆ ਸੀ ਅਤੇ ਸਥਾਨਕ ਕਬਾਇਲੀ ਨੌਜਵਾਨਾਂ ਨੇ ਕੁਝ ਦਿਨਾਂ ਲਈ ਕਲੋਨੀ ਨੂੰ ਘੇਰਾ ਪਾ ਲਿਆ ਸੀ ਅਤੇ ਅਧਿਕਾਰੀਆਂ ਨੂੰ ਕਰਫਿਊ ਲਗਾਉਣਾ ਪਿਆ ਸੀ।

ਹਿੰਸਾ ਦੇ ਪਿੱਛੇ ਇੱਕ ਕਾਰਨ ਕਾਲੋਨੀ ਨੂੰ ਸ਼ਿਫਟ ਕਰਕੇ, ਵਪਾਰਕ ਕੰਪਲੈਕਸ ਲਈ ਜਗ੍ਹਾ ਬਣਾਉਣ ਨੂੰ ਮੰਨਿਆ ਗਿਆ ਸੀ।

ਇਹ ਵੀ ਪੜ੍ਹੋ:

ਨਵਜੋਤ ਸਿੱਧੂ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਸੈਲਫੀ ''ਤੇ ਛਿੜੀ ਚਰਚਾ

ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੁਆਰਾ ਐਮਪਾਵਰਡ ਐਕਸ਼ਨ ਗਰੁੱਪ 2024 ਦੇ ਹਿੱਸੇ ਵਜੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਠੁਕਰਾਉਣ ਤੋਂ ਬਾਅਦ, ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਬੈਠਕ ਨੇ ਚਰਚਾ ਛੇੜ ਦਿੱਤੀ ਹੈ।

ਦੋਵਾਂ ਵਿਚਕਾਰ ਇਹ ਮੁਲਾਕਾਤ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ਹੋਈ।

ਜਿਸਦੀ ਸੈਲਫੀ ਸਿੱਧੂ ਨੇ ਆਪ ਟਵੀਟ ਕੀਤੀ ਤੇ ਲਿਖਿਆ- "ਪੁਰਾਣੇ ਦੋਸਤ ਪੀਕੇ ਨਾਲ ਇੱਕ ਮੁਲਾਕਾਤ ਸ਼ਾਨਦਾਰ ਰਹੀ … ਪੁਰਾਣੀ ਵਾਈਨ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਅਜੇ ਵੀ ਸਭ ਤੋਂ ਵਧੀਆ ਹੁੰਦੇ ਹਨ!!!''''

https://twitter.com/sherryontopp/status/1518931927218020352

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਹੁਣ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸਿੱਧੂ ਪੰਜਾਬ ਦੇ ਮੁੱਦਿਆਂ ਲਈ ਵੱਖ-ਵੱਖ ਪਾਰਟੀਆਂ ਦੇ ਸਮਾਨ ਵਿਚਾਰਧਾਰਾ ਵਾਲੇ ਆਗੂਆਂ ਨਾਲ ਮਿਲ ਕੇ ਇੱਕ ਖੇਤਰੀ ਫਰੰਟ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ।

ਹਾਲਾਂਕਿ, ਸਿੱਧੂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਪਾਰਟੀ ਦੇ ਸੂਤਰਾਂ ਮੁਤਾਬਕ 2024 ਦੀਆਂ ਸੰਸਦੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸ਼ੋਰ ਦੀ ਸਿੱਧੂ ਨਾਲ ਮੁਲਾਕਾਤ ਨੂੰ ਵੱਖ-ਵੱਖ ਤਰੀਕਿਆਂ ਨਾਲ ਦੇਖਿਆ ਜਾ ਸਕਦਾ ਹੈ।

ਸੂਤਰਾਂ ਨੇ ਕਿਹਾ ਕਿ "ਇਹ ਸਿੱਧੂ ਨੂੰ ਪਾਰਟੀ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਵਿੱਚ ਵਾਪਸ ਲਿਆਉਣ ਬਾਰੇ ਜਾਂ ਉਨ੍ਹਾਂ ਨੂੰ ਪੰਜਾਬ ਵਿੱਚ ਇੱਕ ਬਦਲ ਵਾਲਾ ਸਿਆਸੀ ਪਲੇਟਫਾਰਮ ਪ੍ਰਦਾਨ ਕਰਨ ਬਾਰੇ ਹੋ ਸਕਦਾ ਹੈ।

ਪਿਛਲੇ ਕੁਝ ਦਿਨਾਂ ਵਿੱਚ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿੱਧੂ, ਪਾਰਟੀ ਦੇ ਸਾਬਕਾ ਵਿਧਾਇਕਾਂ ਅਤੇ ਪਾਰਟੀ ਵਿੱਚੋਂ ਕੱਢੇ ਗਏ ਲੋਕਾਂ ਨੂੰ ਵੀ ਮਿਲ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਸਿਆਸੀ ਸਰਗਰਮੀ ਵੀ ਵਧਾ ਦਿੱਤੀ ਹੈ।

ਸੁਨੀਲ ਜਾਖੜ ਨੂੰ ਕਾਂਗਰਸ ਪਾਰਟੀ ਨੇ ਸਾਰੇ ਅਹੁਦਿਆਂ ਤੋਂ ਹਟਾਇਆ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਕੇਂਦਰੀ ਖੁਰਾਕ ਮੰਤਰੀ ਕੇਵੀ ਥਾਮਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਕਾਂਗਰਸ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਤਾਰਿਕ ਅਨਵਰ ਨੇ ਅਖ਼ਬਾਰ ਨੂੰ ਦੱਸਿਆ, "ਸੁਨੀਲ ਜਾਖੜ ਅਤੇ ਕੇਵੀ ਥਾਮਸ ਦੇ ਸੀਨੀਅਰ ਆਗੂ ਹਨ।''''

" ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਦੋਵਾਂ ਨੂੰ ਪਾਰਟੀ ਅਹੁਦਿਆਂ ਤੋਂ ਹਟਾ ਦਿੱਤਾ ਜਾਵੇਗਾ ਅਤੇ ਉਹ ਘੱਟੋ-ਘੱਟ ਨੇੜਲੇ ਭਵਿੱਖ ਵਿੱਚ ਕੋਈ ਵੀ ਅਹੁਦਾ ਨਹੀਂ ਸੰਭਾਲਣਗੇ। ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਹ ਦੋਵੇਂ ਦਿੱਗਜ ਆਗੂ ਹਨ, ਪਰ ਕੁਝ ਕਾਰਵਾਈ ਦੀ ਲੋੜ ਸੀ।''''

ਇਸ ਘਟਨਾਕ੍ਰਮ ''ਤੇ ਪ੍ਰਤੀਕਿਰਿਆ ਦਿੰਦੇ ਹੋਏ, ਜਾਖੜ ਨੇ "ਪਾਰਟੀ ਨੂੰ ਸ਼ੁਭਕਾਮਨਾਵਾਂ" ਦਿੱਤੀਆਂ।

ਉਨ੍ਹਾਂ ਕਿਹਾ, "ਜਿਸ ਤਰੀਕੇ ਨਾਲ ਪਾਰਟੀ ਲੀਡਰਸ਼ਿਪ ਨੇ ਮੇਰੇ ਕੇਸ ਨੂੰ ਦੇਖਿਆ ਹੈ, ਉਨ੍ਹਾਂ ਨੇ ਮੈਨੂੰ ਨੀਵਾਂ ਕੀਤਾ ਹੈ ਅਤੇ ਮੈਨੂੰ ਮਾੜਾ ਦਿਖਾਇਆ ਹੈ।"

"ਅਜਿਹਾ ਰਵੱਈਆ ਮੈਨੂੰ ਮਨਜ਼ੂਰ ਨਹੀਂ ਹੈ। ਮੈਂ ਪਹਿਲਾਂ ਹੀ ਪਾਰਟੀ ਨੂੰ ਸ਼ੁਭਕਾਮਨਾਵਾਂ ਦੇ ਚੁੱਕਾ ਹਾਂ। ਇਸ ਤੋਂ ਇਲਾਵਾ, ਮੈਂ ਪਾਰਟੀ ਵਿਚ ਕੋਈ ਅਹੁਦਾ ਨਹੀਂ ਰੱਖਦਾ।"

ਇਹ ਵੀ ਪੜ੍ਹੋ:

https://www.youtube.com/watch?v=UgUjEersR1U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''084e7117-c4f4-42e9-b0ae-f45328bd79f8'',''assetType'': ''STY'',''pageCounter'': ''punjabi.india.story.61239381.page'',''title'': ''ਫਿਰਕੂ ਵਿਵਾਦ ਦੇ ਚਾਰ ਸਾਲਾਂ ਬਾਅਦ, ਸ਼ਿਲਾਂਗ ਦੇ ਸਿੱਖ ਪੰਜਾਬੀ ਲੇਨ ਦੀ ਥਾਂ ਕਿਤੇ ਹੋਰ ਵਸਣ ਲਈ ਤਿਆਰ - ਪ੍ਰੈਸ ਰੀਵਿਊ'',''published'': ''2022-04-27T02:34:04Z'',''updated'': ''2022-04-27T02:34:04Z''});s_bbcws(''track'',''pageView'');

Related News